ਨਵੰਬਰ 03, 2026

writingDetail.created_by
By: ਜਸਵੰਤ ਕੌਰ ਕੰਗ ਬੈਂਸ

ਤੇਜ਼ ਹਵਾ ਦੀ ਗਤੀ

ਮੈਂ ਉਹ ਹਵਾ ਦੀ ਤੇਜ਼ ਗਤੀ ਬਣਾਂ,

ਜੋ ਚੁਫੇਰਿਆਂ ਨੂੰ

ਗੁਲਾਬੀ ਰੰਗ ਦੇਵੇ।

ਸੂਰਜ ਦੀ ਕਿਰਨ ਤੋਂ ਲੈ ਕੇ ਜੋ,

ਉਜਾਲਿਆਂ ਦੀ 

ਸਭ ਨੂੰ ਉਮੰਗ ਦੇਵੇ।

ਆਪਣੇ ਹੀ ਸੱਭਿਆਚਾਰ ਵਿੱਚੋਂ,

ਰਿਸ਼ਤੇ ਨਿਭਾਉਣ ਦਾ ਵੀ,

ਸੁੰਦਰ ਢੰਗ ਦੇਵੇ।

ਨਿੱਜ ਤੋਂ ਉੱਚੀ ਗੱਲ ਕਰਨ ਲਈ,

ਸਖੀਆਂ ਸਹੇਲੀਆਂ ਦਾ,

ਸਭ ਨੂੰ ਸੰਗ ਦੇਵੇ।

ਆਪਣੀ ਹੀ ਵਿਰਾਸਤ ਵਿੱਚੋਂ ਲਿਆ,

ਪਿਆਰ ਨਿਭਾਉਣ ਦਾ,

ਸਾਥ ਬੈਂਸ-ਕੰਗ ਦੇਵੇ।

***