(‘ਗਲੋਬਲ ਪੰਜਾਬੀ’ ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ ‘ਰੌਸ਼ਨੀ ਦੀ ਭਾਲ’ ਵਿੱਚੋਂ।)
ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ
ਹੋ ਸਕਾਂ ਨਾ ਮੈਂ ਕਦੀ ਤੈਥੋਂ ਜੁਦਾ।
ਜਾ ਵਸੇਂ ਤੂੰ ਧਰਤ ਦੇ ਉਸ ਪਾਰ
ਜੇ ਇਸ ਜਗ੍ਹਾ ਤੇ ਨ੍ਹੇਰ ਜਾਵੇ ਤੁਰਤ ਛਾ।
ਹਰ ਸਵੇਰੇ ਆ ਲਵੇਂ ਤੂੰ ਸਾਰ ਫਿਰ
ਹਰ ਤਰਫ ਤੋਂ ਨ੍ਹੇਰਿਆਂ ਨੂੰ ਦੇਂ ਭਜਾ।
ਧਰਤ ਸਾਰੀ ਨਿੱਘ ਤੇਰੀ ਮਾਣਦੀ
ਸਰਦ ਹੋਏ ਰੁਖ਼ ਤੂੰ ਸਾਰੇ ਦੇਂ ਮਘਾ।
ਹਸਰਤਾਂ ਦੀ ਹਰ ਕਲੀ ਫਿਰ ਖਿੜ ਪਵੇ
ਰੂਪ ਨਿਖਰੇ ਰੌਸ਼ਨੀ ਤੇਰੀ `ਚ ਨ੍ਹਾ।
ਤਪਸ਼ ਤੇਰੀ ਰੂਹ ਵੀ ਬਖ਼ਸ਼ੇ ਫੇਰ ਤੋਂ
ਬੇਹਿਸਾਂ ਵਿੱਚ ਜਿੰਦ ਦੇਵੇਂ ਫੇਰ ਪਾ।
ਨਿੱਘ ਤੇਰੀ ਰੂਹ `ਚ ਮੇਰੀ ਵੱਸਦੀ
ਪਿਆਰ ਮੇਰੇ ਬਣਕੇ ਸੂਰਜ ਜਗਮਗਾ।