ਬੇਹੱਦ ਸ਼ਰਮਸਾਰ ਜਿਹੀ
ਇਸ਼ਤਿਹਾਰ ਆ ਗਈ।
ਰੁਲ਼ਣ ਦਰ-ਦਰ ਹੋਕੇ
ਤਿਆਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਉਡੀ ਚਿੱੜੀ ਚੋਗ ਚੁਗਣ
ਦੀ ਚਾਹਤ `ਚ ਅੱਜ,
ਮਰੀ ਖੰਭਿਆਂ `ਚ ਫਸ
ਘਰੇ ਤਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਪੌਣ, ਪਾਣੀ, ਦਾਣੇ, ਦਿਲ
ਕਾਹਤੋਂ ਹੋਏ ਜ਼ਹਿਰੀਲੇ,
ਹੱਥੀਂ ਘੋਲੀ ਵਿਸ ਚੌਹਾਂ
ਵਿਚਕਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਕੱਲਾ‐ਕੱਲਾ, ਮਾਂ ਦਾ ਪੁੱਤ,
ਲੈ ਗਏ ਠਾਣੇ, ਚੋਰੀਂ ਚੁੱਕ।
ਜਾਨ ਚੱਕੀ ਦਿਆਂ ਪੁੜਾਂ,
ਵਿਚਕਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਢਿੱਡੋਂ ਜੰਮੀ ਹੱਥੀਂ ਮਾਰ
ਕਰੇ ਜੰਤਾ ਨੂੰ ਪਿਆਰ,
ਕੁੱਖੀਂ ਕਰੁੰਬਲਾਂ ਉਜਾੜਨ
ਬਹਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਰੋਲ਼ ਇੱਜ਼ਤਾਂ ਵਪਾਰੀ
ਮੰਡੀ ਲਾਉਣ ਬੋਲੀਆਂ।
ਵੱਡੀ ਇੱਜ਼ਤਾਂ ਵਾਲੀ
ਉਮੀਦਵਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ
ਚੱਟ ਜੁੱਤੀਆਂ ਦੇ ਥੱਲੇ
ਬੱਲੇ ਬੱਲੇ, ਨੋਟ ਗੱਲੇ,
ਵੋਟਾਂ ਭੀਖ ਵਿੱਚ ਮੰਗ
ਸਰਕਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਰਾਤੀਂ ਸੁੱਤੇ ਨਾਲ ਚੈਨ
ਦਿਨੇ ਪੈਣ ਵਿਹੜੇ ਵੈਣ।
ਹੱਥੀਂ ਲੁੱਟ ਕੇ ਗਈ ਸੀ
ਪਹਿਰੇਦਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਸੱਠਾਂ ਵਰਿਆਂ ਦੀ ਹੋਈ
ਸੁੱਤੀ, ਨੰਗੀ-ਭੁੱਖੀ ਮੋਈ
ਲੋਕਤੰਤਰ ਦੇ ਵਿਹੜੇ
ਗੁਲਜ਼ਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ
ਧੱਕਮ-ਧੱਕਾ ਸਾਰੇ ਪਾਸੇ
ਕਾਵਾਂ-ਰੌਲੀ ਜੱਗ ਹਾਸੇ
ਹਾਸੇ-ਹਾਸੇ `ਚ ਮਰੀ
ਉਹ ਥੱਲੇ ਕਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਵਿੱਚ ਮੁਲਕ ਬੇਗਾਨੇ
ਅੱਜ ਦੱਸੀਏ ਵੀ ਕੀ,
ਕਾਹਤੋਂ ਪਾਣੀਆਂ ਨੂੰ ਚੀਰ
ਜੰਤਾ ਪਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਜੋ ਹੈ ਦੇਖਿਆ, ਹੰਡਾਇਆ
ਓਹੀ ਯਾਦ ਅੱਜ ਆਇਆ,
ਦਸਾਂ ਸਾਲਾਂ ਵਿੱਚ ਕਿਹੜੀ
ਹੈ ਬਹਾਰ ਆ ਗਈ?
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਢਿੱਡੋਂ ਜੰਮੀ ਹੱਥੀਂ ਮਾਰ
ਕਰੇ ਜੰਤਾ ਨੂੰ ਪਿਆਰ,
ਕੁੱਖੀਂ ਕਰੁੰਬਲਾਂ ਉਜਾੜਨ
ਬਹਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਰੋਲ਼ ਇੱਜ਼ਤਾਂ ਵਪਾਰੀ
ਮੰਡੀ ਲਾਉਣ ਬੋਲੀਆਂ।
ਵੱਡੀ ਇੱਜ਼ਤਾਂ ਵਾਲੀ
ਉਮੀਦਵਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ
ਚੱਟ ਜੁੱਤੀਆਂ ਦੇ ਥੱਲੇ
ਬੱਲੇ ਬੱਲੇ, ਨੋਟ ਗੱਲੇ,
ਵੋਟਾਂ ਭੀਖ ਵਿੱਚ ਮੰਗ
ਸਰਕਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਰਾਤੀਂ ਸੁੱਤੇ ਨਾਲ ਚੈਨ
ਦਿਨੇ ਪੈਣ ਵਿਹੜੇ ਵੈਣ।
ਹੱਥੀਂ ਲੁੱਟ ਕੇ ਗਈ ਸੀ
ਪਹਿਰੇਦਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਸੱਠਾਂ ਵਰਿਆਂ ਦੀ ਹੋਈ
ਸੁੱਤੀ, ਨੰਗੀ-ਭੁੱਖੀ ਮੋਈ
ਲੋਕਤੰਤਰ ਦੇ ਵਿਹੜੇ
ਗੁਲਜ਼ਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ
ਧੱਕਮ-ਧੱਕਾ ਸਾਰੇ ਪਾਸੇ
ਕਾਵਾਂ-ਰੌਲੀ ਜੱਗ ਹਾਸੇ
ਹਾਸੇ-ਹਾਸੇ `ਚ ਮਰੀ
ਉਹ ਥੱਲੇ ਕਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਵਿੱਚ ਮੁਲਕ ਬੇਗਾਨੇ
ਅੱਜ ਦੱਸੀਏ ਵੀ ਕੀ,
ਕਾਹਤੋਂ ਪਾਣੀਆਂ ਨੂੰ ਚੀਰ
ਜੰਤਾ ਪਾਰ ਆ ਗਈ।
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।
ਜੋ ਹੈ ਦੇਖਿਆ, ਹੰਡਾਇਆ
ਓਹੀ ਯਾਦ ਅੱਜ ਆਇਆ,
ਦਸਾਂ ਸਾਲਾਂ ਵਿੱਚ ਕਿਹੜੀ
ਹੈ ਬਹਾਰ ਆ ਗਈ?
ਛੱਬੀ ਜਨਵਰੀ ਦੀ ਨਵੀਂ
ਅਖਬਾਰ ਆ ਗਈ।