ਬੰਦ ਹੋਠਾਂ ਦੇ ਬੂਹੇ ਪਿੱਛੇ, ਖਾਮੋਸ਼ ਤੇ ਗੁੰਮਨਾਮ ਬੋਲ
ਆਵਾਜ਼ ਦੇ ਦੇ ਮਾਲਕਾ, ਨਹੀਂ ਸਹਿਕਦੇ ਰਹਿ ਜਾਣਗੇ।ਸੁਪਨੇ ਵਿੱਚ ਵੀ ਕਿੰਝ ਕਹਾਂ, “ਰਹਿਨੁਮਾ ਮੇਰੇ ਨਾਲ ਚੱਲ”,
ਜੋ ਮੇਰੇ ਪਿੱਛੋਂ ਆਉਣਗੇ, ਰਾਹ ਭਟਕਦੇ ਰਹਿ ਜਾਣਗੇ।ਮੇਰੀ ਸੋਚ ਜੇਕਰ ਮੇਰਿਆਂ ਨੈਣਾਂ `ਤੇ ਆ ਕੇ ਮੁੱਕ ਗਈ
ਲਹਿਰਾਂ ਦੇ ਖ਼ਾਬ ਕੰਢੇ ਉੱਤੇ, ਡੁੱਬ ਕੇ ਮਰ ਜਾਣਗੇ।ਆ, ਅੱਗ ਬਣਕੇ ਚੀਰਦੇ, ਤੂੰ ਚਿਣਗ ਦੀ ਇਸ ਚੀਕ ਨੂੰ
ਦਿਨ-ਦਿਹਾੜੇ ਮਾਸੂਮ ਵੀ, ਜੁਗਨੂੰ ਤੋਂ ਡਰਦੇ ਰਹਿਣਗੇ।ਸੰਨ੍ਹ ਲਾ ਕੇ ਹੱਥੀਂ ਲੁੱਟੀ, ਧਰਤੀ ਪਹਿਰੇਦਾਰਾਂ ਨੇ,
ਉਹ ਜੋ ਸ਼ਹਿਨਸ਼ਾਹ ਸੁੱਤੇ ਪਏ, ਸੁੱਤੇ ਹੀ ਸੁੱਤੇ ਰਹਿਣਗੇ।ਭੀੜੀ ਜਿਹੀ ਇਸ ਭੀੜ ਨੂੰ, ਪੱਬਾਂ `ਤੇ ਪਾਰ ਕਰ ਲਵੀਂ,
ਨਾ ਤੱਕੀਂ ਸੱਜੇ-ਖੱਬੇ ਤੂੰ, ਧੱਕੇ ਹੀ ਪੈਂਦੇ ਰਹਿਣਗੇ।ਨਾ ਦੋਸਤਾਂ ਦੀ ਥੋੜ ਦਿਲ `ਚ, ਨਾ ਦੁਸ਼ਮਣਾਂ ਦੀ ਲੋੱੜ ਹੈ,
ਬੇਨਾਮ ਜਿਹੇ ਕੁੱਝ ਹਾਦਸੇ, ਸਭ ਤੋਂ ਕਰੀਬ ਰਹਿਣਗੇ।