You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

15 ਅਪਰੈਲ ਦੀ ਸਲੋਨੀ ਸ਼ਾਮ ਲਾਹੌਰ ਸ਼ਹਿਰ ਦੀਆਂ ਰੌਸ਼ਨੀਆਂ ਵਿਚ ਦਮਕ ਰਹੀ ਸੀ ਜਦੋਂ ਅਸੀਂ ਫਲੈਟੀਜ਼ ਹੋਟਲ ਪਹੁੰਚੇ। ਅੱਜ ਰਾਤ ਕਾਨਫ਼ਰੰਸ ਹਾਲ ਵਿਚ ਹੀ ਸਭਿਆਚਾਰਕ ਪ੍ਰੋਗਰਾਮ ਹੋਣਾ ਸੀ। ਪਰਸੋਂ ਰਾਤ ਕਾਨਫ਼ਰੰਸ ਦੇ ਪਹਿਲੇ ਦਿਨ ਇਸੇ ਹੀ ਹਾਲ ਵਿਚ ਰਾਤ ਭਰ ਕਵੀ ਦਰਬਾਰ ਚੱਲਿਆ ਸੀ। ਕੱਲ੍ਹ ਰਾਤ ਜਦੋਂ ਅਸੀਂ ਰਾਇ ਅਜ਼ੀਜ਼ ਉਲਾ ਖਾਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣ ਰਹੇ ਸਾਂ ਤਾਂ ਸਾਡੇ ਸਾਥੀ ਡੈਲੀਗੇਟ ਪ੍ਰਬੰਧਕਾਂ ਵਲੋਂ ਤਿਆਰ ਕਰਵਾਇਆ ਨਾਟਕ ਦੇਖ ਰਹੇ ਸਨ। ਬੁੱਲ੍ਹੇ ਸ਼ਾਹ ਦੇ ਜੀਵਨ ਸਮਾਚਾਰਾਂ ਨਾਲ ਸਬੰਧਤ ਆਮ ਲੋਕਾਂ ਦੇ ਪੈਂਤੜੇ ਤੋਂ . . . . Read more >

ਮੇਰੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਦਿੱਲੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਂਗਾ। ਮੈਂ ਖਿਡਾਰੀਆਂ ਵੱਲੋਂ ਖਾਲਸਾ ਕਾਲਜ ਦੀ ਵਿਦਿਆਰਥੀ ਸਭਾ ਦਾ ਕਾਰਜਕਾਰੀ ਮੈਂਬਰ ਚੁਣਿਆ ਗਿਆ ਸਾਂ। ਸਭਾ ਦੀ ਸਟੇਜ ਉਤੇ ਮੇਰੀ ਕਾਰਗ਼ੁਜ਼ਾਰੀ ਵੇਖ ਕੇ ਪੁਲੀਟੀਕਲ ਸਾਇੰਸ ਦੇ ਪ੍ਰੋ.ਜਸਵੰਤ ਸਿੰਘ ਫੁੱਲ ਨੇ ਮੈਨੂੰ ਆਪਣੇ ਨਾਲ ਜੋੜਨਾ ਚਾਹਿਆ। ਇੱਕ ਦਿਨ ਮੈਂ ਕਾਲਜ ਦੇ ਗੇਟ ਮੂਹਰੇ ਜੂਸ ਕੱਢਣ ਵਾਲੀ ਰੇਹੜੀ ਤੋਂ ਜੂਸ ਦਾ ਗਲਾਸ ਪੀਣ ਲਈ ਖੜ੍ਹਾ ਸਾਂ। ਪ੍ਰੋ.ਫੁੱਲ ਨੇ ਮੈਨੂੰ ਵੇਖ ਲਿਆ ਤੇ ਆਪਣੇ ਪੱਲਿਓਂ ਜੂਸ . . . . Read more >

ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ! ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, . . . . Read more >

ਸੰਸਾਰ ਵਿੱਚ ਸੈਂਕੜੇ ਖੇਡਾਂ ਖੇਡੀਆਂ ਜਾਂਦੀਆਂ ਹਨ। ਕਈ ਖੇਡਾਂ ਕਈ ਕਈ ਮੁਲਕਾਂ ਵਿੱਚ ਮਕਬੂਲ ਹਨ। ਉਹਨਾਂ ਦੇ ਖੇਡ ਮੁਕਾਬਲਿਆਂ ਦਾ ਬਾਕਾਇਦਾ ਸਿਸਟਮ ਹੈ। ਵਿਸ਼ਵ ਪੱਧਰ ਉਤੇ ਖੇਡਾਂ ਤੇ ਖਿਡਾਰੀਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਇੱਕ ਐਮੇਚਿਓਰ ਯਾਨੀ ਸ਼ੌਕੀਆ ਤੇ ਦੂਜੇ ਪ੍ਰੋਫੈਸ਼ਨਲ ਯਾਨੀ ਪੇਸ਼ਾਵਰ। ਸ਼ੌਕੀਆ ਖਿਡਾਰੀ ਉਹ ਗਿਣੇ ਜਾਂਦੇ ਹਨ ਜਿਹੜੇ ਖੇਡ ਦੇ ਪੈਸੇ ਨਾ ਵੱਟਣ ਤੇ ਕੇਵਲ ਸ਼ੌਕ ਲਈ ਖੇਡਾਂ `ਚ ਭਾਗ ਲੈਣ। ਕੇਵਲ ਮਨੋਰੰਜਨ ਲਈ ਜਾਂ ਐਕਸੇਲੈਂਸ ਹਾਸਲ ਕਰਨ ਲਈ ਖੇਡ ਮੁਕਾਬਲਿਆਂ `ਚ ਜੂਝਣ। ਖੇਡ ਦਾ ਕੋਈ ਇਵਜ਼ਾਨਾ ਨਾ . . . . Read more >

1957-58 ਦੀਆਂ ਬਾਤਾਂ ਨੇ: ਓਦੋਂ ਮੈਂ ਪੰਜਵੀਂ-ਛੇਵੀਂ ਦੀਆਂ ਕਿਤਾਬਾਂ `ਚ ਉਲਝਿਆ ਹੋਇਆ ਹੋਵਾਂਗਾ। ਟੀ ਵੀ ਤੇ ਟ੍ਰਾਂਜ਼ਿਸਟਰ ਰੇਡੀਓ ਅਮਰੀਕਾ ਜਪਾਨ ਵਰਗੇ ਵਿਕਸਤ ਮੁਲਕਾਂ `ਚ ਭਾਵੇਂ ਅਵਤਾਰ ਧਾਰ ਚੁੱਕੇ ਸਨ ਪ੍ਰੰਤੂ ਪੰਜਾਬ `ਚ ਇਨ੍ਹਾਂ ਦੇ ਨਾਮ ਐਵੇਂ ਗਿਣਤੀ ਦਿਆਂ ਲੋਕਾਂ ਨੇ ਹੀ ਸੁਣੇ ਹੋਣਗੇ। ਪਿੰਡਾਂ `ਚ ਕਿਸੇ ਇੱਕ-ਅੱਧੀ ਛੱਤ `ਤੇ ਦੋ ਬਾਂਸ ਗੱਡ ਕੇ, ਉਨ੍ਹਾਂ ਦੇ ਉੱਪਰਲੇ ਸਿਰਿਆਂ ਉੱਤੇ ਇੱਕ ਤੋਂ ਦੂਜੇ ਤੀਕ ਲਟਕਾਈਆਂ ਏਰੀਅਲ ਦੀਆਂ ਤਾਰਾਂ ਏਹ ਐਲਾਨ ਕਰਦੀਆਂ ਸਨ ਕਿ ਇਸ ਘਰ `ਚ ਇੱਕ ਰੇਡੀਓ-ਸੈੱਟ ਵੀ ਵਸਦਾ ਹੈ ਜਿਹੜਾ ਆਮ ਲੋਕਾਂ ਦੀ . . . . Read more >

Tuesday, 27 October 2009 17:21

ਛੱਬੀ ਜਨਵਰੀ

Written by ਮੇਜਰ ਮਾਂਗਟ

ਨੋਇਡਾ ਦੇ ਨਿੱਕੇ ਬੱਚੇ ਨੇ ਛੱਬੀ ਜਨਵਰੀ ਦੀ ਪਰੇਡ ਦੇਖ ਪੁੱਛਿਆ ਮਾਂ ਗਣਤੰਤਰ ਦਿਵਸ ਕੀ ਹੁੰਦਾ ਏ? ਤਾਂ ਮਾਂ ਬੋਲੀ ਪੂਰਨ ਪ੍ਰਭੂਸੱਤਾ ਦਾ ਦਿਨ ਲੋਕਾਂ ਦਾ ਆਪਣਾ ਰਾਜ ਤੇ ਲੋਕਾਂ ਦੀ ਸ਼ਕਤੀ ਲੋਕਾਂ ਦਾ ਆਪਣਾ ਸੰਵਿਧਾਨ ਤਾਂ ਬੱਚਾ ਫੇਰ ਬੋਲਿਆ ਮਾਂ ਸੰਵਿਧਾਨ ਕੀ ਹੁੰਦਾ ਏ? ਤਾਂ ਮਾਂ ਬੋਲੀ ਲੋਕ ਹੱਕਾਂ ਦਾ ਰਖਵਾਲਾ ਦਲਿਤਾਂ ਦਾ ਮਸੀਹਾ ਬੱਚਾ ਸ਼ਸ਼ੋਪੰਜ ਵਿੱਚ ਪੈ ਗਿਆ ਤੇ ਫਿਰ ਇਹ ਪਰੇਡ? ਦੇਸ਼ ਦੀ ਤਰੱਕੀ ਦਾ ਨਮੂਨਾ ਤਾਕਤ ਦਾ ਪ੍ਰਦਰਸ਼ਨ ਤਾਂ ਬੱਚੇ ਦੇ ਮਨ `ਚ ਇੱਕ . . . . Read more >

‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ . . . . Read more >

ਜਦੋਂ ਮੈਂ ਕਾਲਜ ਵਿੱਚ ਦਾਖਲ ਹੋਇਆ ਸਾਂ ਤਾਂ ਸੀਨੀਅਰ ਮੁੰਡਿਆਂ ਨੇ ਮੇਰਾ ‘ਰਾਊਂਡ ਫੂਲ’ ਬਣਾਇਆ ਸੀ। ਬਾਅਦ ਵਿੱਚ ਪ੍ਰਿੰਸੀਪਲ ਨੇ ਮੈਨੂੰ ਕਾਲਜ ਦੇ ਆਲਰਾਊਂਡ ਬੈੱਸਟ ਸਟੂਡੈਂਟ ਦਾ ਸਰਟੀਫਿਕੇਟ ਦਿੱਤਾ। ਮੈਂ ਹਾਕੀ ਤੇ ਭੰਗੜਾ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਤੇ ਕਾਲਜ ਦਾ ਬੈੱਸਟ ਅਥਲੀਟ ਬਣਿਆ। ਪੰਜਾਬੀ ਸਾਹਿਤ ਸਭਾ ਦਾ ਸਕੱਤਰ ਤੇ ਟਿਊਟੋਰੀਅਲ ਗਰੁੱਪ ਦਾ ਪ੍ਰਧਾਨ ਰਿਹਾ। 1960 `ਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ `ਚੋਂ ਚੁਣੇ ਗਰੁੱਪ ਨਾਲ ਮੈਂ ਪਹਾੜਾਂ . . . . Read more >

2 ਕੈਨੇਡਾ ਵਰਗੇ ਦੇਸ਼ `ਚ ਪੰਜਾਬਣ ਮੁਟਿਆਰਾਂ ਦੇ ਉਪਰੋਥਲੀ ਹੋ ਰਹੇ ਕਤਲ। ਹਰ ਸੰਵੇਦਨਸ਼ੀਲ ਅੱਖ ਰੋਈ। ਹਰ ਭਾਵੁਕ ਮਨ ਕੁਰਲਾਅ ਉੱਠਿਆ। ਧੀਆਂ ਤੇ ਭੈਣਾਂ ਵਾਲੇ ਅੱਥਰੂਆਂ ਦੀ ਨਦੀ `ਚ ਡੁੱਬ ਮੋਏ। ਔਰਤ ਨੂੰ ਸਨਮਾਨ ਦੇਣ ਵਾਲੇ ਗੁਰੂਆਂ ਦੇ ਸਿੱਖ‎,‎ ਆਪਣੀਆਂ ਪਤਨੀਆਂ ਤੇ ਧੀਆਂ ਦੇ ਕਾਤਲ ਬਣੇ ਕਿਹੜੀਂ ਰਾਹੀਂ ਤੁੱਰ ਪਏ ਨੇ? ਕਿਹੜੀ ਮਾਰੂ ਸੋਚ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿਤੀ ਏ? ਕਿਉਂ ਉਹ ਗਰਕੀਆਂ ਕਦਰਾਂ ਕੀੰਮਤਾਂ ਦੇ ਰਾਹ ਤੁੱਰ ਪਏ ਨੇ? ਲੜੀਵਾਰ - 2 ਕਤਲਾਂ ਤੋਂ ਉਠੇ ਕਈ ਸਵਾਲ‎,‎ ਹਰ ਸੂਝਵਾਨ ਦੀ ਸੋਚ ਨੂੰ ਹਲੂਣਦੇ . . . . Read more >

ਸਾਡੇ ਪਿੰਡ ਉਦੋਂ ਚਾਰ ਜਮਾਤਾਂ ਦਾ ਪ੍ਰਾਇਮਰੀ ਸਕੂਲ ਹੀ ਸੀ। ਹੁਣ ਬਾਰਾਂ ਜਮਾਤਾਂ ਦਾ ਹੋ ਗਿਐ। ਚਕਰ ਦੇ ਮੁੰਡਿਆਂ ਨੂੰ ਪੰਜਵੀਂ `ਚ ਡੀ.ਬੀ.ਹਾਈ ਸਕੂਲ ਮੱਲ੍ਹੇ ਪੜ੍ਹਨ ਜਾਣਾ ਪੈਂਦਾ ਸੀ। ਉਦੋਂ ਅੱਠਾਂ ਦਸਾਂ ਪਿੰਡਾਂ ਵਿੱਚ ਇਕੋ ਹਾਈ ਸਕੂਲ ਹੁੰਦਾ ਸੀ। ਮੱਲ੍ਹੇ ਦੇ ਹਾਈ ਸਕੂਲ ਵਿੱਚ ਚਕਰ, ਲੱਖਾ, ਮਾਣੂੰਕੇ, ਦੇਹੜਕੇ, ਡੱਲਾ, ਰਸੂਲਪੁਰ, ਮੱਲੇਆਣੇ ਤੇ ਲੋਪੋਂ ਦੇ ਵਿਦਿਆਰਥੀ ਵੀ ਪੜ੍ਹਦੇ ਸਨ। ਇੱਕਾ ਦੁੱਕਾ ਦੌਧਰ, ਮੀਨੀਆਂ, ਕੁੱਸੇ ਤੇ ਰਾਮੇ ਤੋਂ ਵੀ ਆ ਲੱਗਦੇ ਸਨ। ਉਂਜ ਇਲਾਕੇ ਵਿੱਚ ਕਮਾਲਪੁਰਾ, ਬੁੱਟਰ, ਚੂਹੜਚੱਕ . . . . Read more >

ਪੈਂਤੀ ਸਾਲ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਪਿੱਛੋਂ ਮੈਂ 2000 ਵਿੱਚ ਰਿਟਾਇਰ ਹੋਇਆ। ਪਤਾ ਹੀ ਨਹੀਂ ਲੱਗਾ ਏਨਾ ਸਮਾਂ ਕਿਵੇਂ ਲੰਘ ਗਿਆ? ਨੌਕਰੀ ਦੌਰਾਨ ਮੈਨੂੰ ਕਦੇ ਕੋਈ ਖ਼ਾਸ ਸੰਕਟ ਨਹੀਂ ਆਇਆ। ਹੱਸਦਿਆਂ ਖੇਡਦਿਆਂ ਸਮਾਂ ਬੀਤਿਆ। ਮਾੜੀ ਮੋਟੀ ਗੱਲ ਦਾ ਮੈਂ ਕਦੇ ਝੋਰਾ ਨਹੀਂ ਕੀਤਾ। ਆਖਿਆ ਕਿਹੜਾ ਆਖ਼ਰ ਆ ਚੱਲੀ ਐ? ਨਾ ਹੀ ਰਿਟਾਇਰਮੈਂਟ ਦੇ ਪਿੱਛੋਂ ਦਾ ਕੋਈ ਫਿਕਰ ਸਤਾਇਆ। ਪਤਾ ਸੀ ਕਿ ਆਪਾਂ ਤਾਂ ਢੋਲੇ ਦੀਆਂ ਈ ਲਾਉਣੀਆਂ ਨੇ! ਮੈਂ ਦੋ ਸਾਲ ਦਿੱਲੀ ਦੇ ਕਾਲਜਾਂ ਵਿੱਚ ਲੈਕਚਰਾਰ ਰਿਹਾ, ਉਣੱਤੀ ਸਾਲ ਢੁੱਡੀਕੇ . . . . Read more >

ਅਸੀ ‘ਵਿਲੇਜ ਰੈਸਟੋਰੈਂਟ’ ਦਾ ਚੱਕਰ ਲਾ ਕੇ ਪਰਤ ਵੀ ਆਏ ਸਾਂ ਪਰ ਅਜੇ ਸਭਿਆਚਾਰ ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋਇਆ। ਹੋਰ ਤਾਂ ਹੋਰ ਅੰਦਰਲੇ ਹਾਲ ਦਾ ਤਾਂ ਅਜੇ ਤਕ ਦਰਵਾਜ਼ਾ ਵੀ ਨਹੀਂ ਸੀ ਖੁੱਲ੍ਹਾ। ਬਾਹਰ ਲੋਕਾਂ ਦੀ ਇਕ ਵੱਡੀ ਭੀੜ ਸੀ। ਏਨੀ ਭੀੜ ਦਾ ਤਾਂ ਛੋਟੇ ਜਿਹੇ ਹਾਲ ਵਿਚ ਸਮਾ ਸਕਣਾ ਵੀ ਨਾਮੁਮਕਿਨ ਸੀ। ਕਿਸੇ ਪ੍ਰਬੰਧਕ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ, ‘‘ਤੁਸੀਂ ਖੱਬੇ ਰੁਖ਼ ਹੋ  ਕੇ ਹੋਟਲ ਦੇ ਪਿਛਲੇ ਹਿੱਸੇ ਵੱਲ ਜਾ ਕੇ ਪਿਛਲੇ ਦਰਵਾਜ਼ੇ ਰਾਹੀਂ ਹਾਲ ਵਿਚ ਚਲੇ ਜਾਓ। ਭੀੜ ਤੋਂ ਬਚਾ ਕਰਨ ਲਈ ਅਸੀਂ ਇਹੋ ਹੀ ਤਰੀਕਾ ਅਖ਼ਤਿਆਰ ਕੀਤਾ . . . . Read more >

«StartPrev12NextEnd»
Page 1 of 2