You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ
Thursday, 29 October 2009 15:48

ਰਖੇਲ

Written by ਕੁਲਜੀਤ ਮਾਨ

ਕੀ ਉਹ ਠੀਕ ਸੀ‎,‎ ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ‎,‎ ਉਹ ਵੀ ਬੇਲਗਾਮ‎…‎ । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ‎,‎ ਪਰ ਉਹ ਠੀਕ‎,‎ ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸੀ। ਰੱਬ ਤਾਂ ਕਦੇ ਵੀ ਤਮਾਸ਼ਬੀਨ ਨਹੀਂ ਹੁੰਦਾ। ਕੋਟਲਾ ਛਪਾਕੀ ਜ਼ੁੰਮੇ ਰਾਤ ਆਈ ਹੈ‎,‎ ਜਿਹੜਾ ਪਿੱਛੇ ਮੁੜਕੇ ਵੇਖੇ ਉਹਦੀ ਸ਼ਾਮਤ ਆਈ ਹੈ। ਸ਼ਾਮਤ ਹੀ ਤੇ ਚਾਹੀਦੀ ਸੀ ਉਸ ਉਮਰ ਵਿਚ। ਕਾਸ਼ ਇਹ ਸ਼ਾਮਤ ਮਿੱਠੀ ਹੀ ਰਹਿੰਦੀ‎,‎ ਇਹਦੇ ਵਿੱਚ ਸਮੇਂ ਦਾ ਜ਼ਹਿਰ ਨਾ ਰਲਦਾ। ਸੱਚ ਜੋ ਜ਼ਹਿਰ ਬਣ ਗਿਆ। ਜ਼ਹਿਰ . . . . Read more >

ਕਈਆਂ ਨੂੰ ਇਹ ਸਿਰਲੇਖ ਅਜੀਬ ਲੱਗੇਗਾ। ਉਹਨਾਂ ਭਾਣੇ ਪੈਦਲ ਚੱਲਣਾ ਮਜਬੂਰੀ ਹੁੰਦੀ ਹੈ। ਬੰਦਾ ਤੰਗੀ, ਬਿਪਤਾ ਤੇ ਨੰਗ ਮਲੰਗੀ `ਚ ਪੈਰੀਂ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਭੱਈਆਂ ਦੇ ਕੰਧਾੜੀਂ ਹੀ ਚੜ੍ਹ ਜਾਵੇ ਯਾਨੀ ਰਿਕਸ਼ਾ `ਤੇ ਚੜ੍ਹ ਬਹੇ। ਉਸ ਦੀ ਟੌਅ੍ਹਰ, ਸ਼ਾਨ ਤੇ ਸਰਦਾਰੀ ਇਸੇ ਵਿੱਚ ਹੈ! ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਹੈ। ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ। ਇਹੋ ਕਾਰਨ ਹੈ ਕਿ ਸਾਡੇ ਬਹੁਤੇ ਲੋਕ, . . . . Read more >

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇ ਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਅਤੇ ਪਰਵਾਨ ਕੀਤੀ ਗਈ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ . . . . Read more >

ਹਵਾਈ ਜਹਾਜ਼ ਅਠੱਤੀ ਹਜ਼ਾਰ ਫੁੱਟ ਦੀ ਉਚਾਈ ਉਤੇ ਛੇ ਸੌ ਮੀਲ ਘੰਟੇ ਦੀ ਰਫ਼ਤਾਰ ਨਾਲ ਉੱਡ ਰਿਹਾ ਸੀ। ਆਦਮੀ ਦੀ ਤੋਰ ਤੋਂ ਦੋ ਸੌ ਗੁਣਾਂ ਤੇਜ਼। ਮੇਰੇ ਮਨ ਦੇ ਫੁਰਨੇ ਹੋਰ ਵੀ ਤੇਜ਼ ਉਡ ਰਹੇ ਸਨ। ਉਹ ਮਿੰਟਾਂ ਸਕਿੰਟਾਂ `ਚ ਚੰਨ ਤਾਰਿਆਂ ਤਕ ਦੀਆਂ ਉਡਾਰੀਆਂ ਮਾਰ ਰਹੇ ਸਨ। ਪਲ `ਚ ਪਿੰਡ ਪਹੁੰਚਦੇ ਪਲ `ਚ ਕੈਨੇਡਾ। ਮੇਰੀ ਸੀਟ ਦੇ ਸਾਹਮਣੇ ਲੱਗੀ ਟੀ.ਵੀ.ਦੀ ਸਕਰੀਨ ਉਤੇ ਉਡਦੇ ਜਹਾਜ਼ ਦੀ ਸਥਿਤੀ ਦਿਸੀ ਜਾਂਦੀ ਸੀ। ਸਕਰੀਨ ਉਤੇ ਧਰਤੀ ਦਾ ਨਕਸ਼ਾ ਆਈ ਜਾਂਦਾ ਸੀ ਜਿਸ ਉਤੇ ਸ਼ਹਿਰਾਂ ਦੇ ਨਾਂ ਸਨ, ਜੰਗਲ ਬੇਲੇ ਸਨ ਤੇ ਝੀਲਾਂ ਦਾ ਨੀਲਾ ਪਾਣੀ ਸੀ। . . . . Read more >

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂਪੜ੍ਹੀਆਂ ਨਾ ਗਈਆਂ‎,‎ ਨਾ ਮੁੜਕੇ ਹੀ ਆਈਆਂ। ਰਜ਼ਾ ਬਣੀਆਂ ਰੀਝਾਂ‎,‎ ਜੋ ਰੁੱਖਾਂ `ਤੇ ਟੰਗੀਆਂਸੁੱਕੀਆਂ ਨਾ ਝੜ੍ਹੀਆਂ‎,‎ ਨਾ ਪੈਰਾਂ `ਤੇ ਆਈਆਂ। ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈਨਾ ਜਾਵਣ ਭੁਲਾਈਆਂ‎,‎ ਨਾ ਸੀਨੇ ਹੀ ਲਾਈਆਂ। ਸੋਚ ਮੇਰੀ ਤੋਂ‎,‎ ਮੁਖੜਾ ਉਹ ਮੋੜੀ ਖੜ੍ਹਾ ਹੈਹੋ ਅੱਖਰਾਂ ਤੋਂ ਓਹਲੇ‎,‎ ਮੈਂ ਲੀਕਾਂ ਵੀ ਵਾਹੀਆਂ। ਨਿੱਤ ਨੈਣਾਂ . . . . Read more >

ਪਿਆਰੇ ਪ੍ਰਵੇਜ਼ ਇਲਾਹੀ ਸਾਹਿਬ, ਮੁੱਖ ਮੰਤਰੀ ਪੰਜਾਬ, ਲਾਹੌਰ। ਆਦਾਬ ਸਲਾਮ ਦੇ ਨਾਲ ਗ਼ੁਜ਼ਾਰਿਸ਼ ਏ ਕਿ ਕਦ ਆਈਏ ਲਾਹੌਰ ਦੀਆਂ ਦੂਜੀਆਂ ਇੰਡੋ-ਪਾਕਿ ਪੰਜਾਬ ਖੇਡਾਂ ਵੇਖਣ? ਦਸੰਬਰ 2004 ਵਿੱਚ ਪਟਿਆਲੇ ਦੀਆਂ ਪਹਿਲੀਆਂ ਦੁਵੱਲੀਆਂ ਪੰਜਾਬ ਖੇਡਾਂ `ਚ ਸ਼ਾਮਲ ਹੋ ਕੇ ਤੁਸੀਂ ਸੱਦਾ ਦੇ ਗਏ ਸੌ ਪਈ ਅਗਲੇ ਸਾਲ ਤੁਸੀਂ ਵੀ ਲਾਹੌਰ ਦੀਆਂ ਖੇਡਾਂ `ਤੇ ਹੁੰਮ ਹੁੰਮਾ ਕੇ ਆਇਆ ਜੇ। ਨੇਂਦੇ ਭਾਜੀ ਵਜੋਂ ਸਾਡਾ ਏਧਰਲੇ ਪੰਜਾਬੀਆਂ ਦਾ ਓਧਰ ਜਾਣਾ ਵੀ ਬਣਦਾ ਏ। ਸਿਆਲਕੋਟੀਏ ਸ਼ਾਇਰ ਧਨੀ ਰਾਮ ਚਾਤ੍ਰਿਕ ਦੇ ਕਹਿਣ ਅਨੁਸਾਰ ਅਸੀਂ ਤਾਂ . . . . Read more >

ਅਸੀ ‘ਵਿਲੇਜ ਰੈਸਟੋਰੈਂਟ’ ਦਾ ਚੱਕਰ ਲਾ ਕੇ ਪਰਤ ਵੀ ਆਏ ਸਾਂ ਪਰ ਅਜੇ ਸਭਿਆਚਾਰ ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋਇਆ। ਹੋਰ ਤਾਂ ਹੋਰ ਅੰਦਰਲੇ ਹਾਲ ਦਾ ਤਾਂ ਅਜੇ ਤਕ ਦਰਵਾਜ਼ਾ ਵੀ ਨਹੀਂ ਸੀ ਖੁੱਲ੍ਹਾ। ਬਾਹਰ ਲੋਕਾਂ ਦੀ ਇਕ ਵੱਡੀ ਭੀੜ ਸੀ। ਏਨੀ ਭੀੜ ਦਾ ਤਾਂ ਛੋਟੇ ਜਿਹੇ ਹਾਲ ਵਿਚ ਸਮਾ ਸਕਣਾ ਵੀ ਨਾਮੁਮਕਿਨ ਸੀ। ਕਿਸੇ ਪ੍ਰਬੰਧਕ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ, ‘‘ਤੁਸੀਂ ਖੱਬੇ ਰੁਖ਼ ਹੋ  ਕੇ ਹੋਟਲ ਦੇ ਪਿਛਲੇ ਹਿੱਸੇ ਵੱਲ ਜਾ ਕੇ ਪਿਛਲੇ ਦਰਵਾਜ਼ੇ ਰਾਹੀਂ ਹਾਲ ਵਿਚ ਚਲੇ ਜਾਓ। ਭੀੜ ਤੋਂ ਬਚਾ ਕਰਨ ਲਈ ਅਸੀਂ ਇਹੋ ਹੀ ਤਰੀਕਾ ਅਖ਼ਤਿਆਰ ਕੀਤਾ . . . . Read more >

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਉਦੋਂ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਨਹੀਂ ਸੀ ਗਿਆ। ਉਹ ਕਰੋਲ ਬਾਗ ਨੇੜੇ ਦੇਵ ਨਗਰ ਵਿੱਚ ਸੀ। ਹੁਣ ਉਥੇ ਈਵਨਿੰਗ ਕਾਲਜ ਹੈ। ਉਹਦੇ ਇੱਕ ਪਾਸੇ ਟੈਕਸੀ ਸਟੈਂਡ ਹੁੰਦਾ ਸੀ ਤੇ ਦੂਜੇ ਪਾਸੇ ਦੇਸ਼ ਬੰਧੂ ਗੁਪਤਾ ਰੋਡ। ਕਾਲਜ ਦਾ ਕੈਂਪਸ ਤੰਗ ਜਿਹਾ ਸੀ ਜਿਸ ਵਿੱਚ ਵਾਲੀਬਾਲ ਦੇ ਗਰਾਊਂਡ ਤੋਂ ਬਿਨਾਂ ਕੋਈ ਖੇਡ ਮੈਦਾਨ ਨਹੀਂ ਸੀ। ਸਕੂਲ ਵੱਲ ਦੇ ਪਾਸੇ ਬਾਸਕਟਬਾਲ ਦਾ ਕੋਰਟ ਸੀ। ਬਹੁਮੰਜ਼ਲੀ ਇਮਾਰਤ ਦੇ ਅੱਧੇ ਹਿੱਸੇ ਵਿੱਚ ਕਾਲਜ ਦੇ ਪੰਦਰਾਂ ਸੌ ਵਿਦਿਆਰਥੀ ਪੜ੍ਹਦੇ ਸਨ। ਦੂਜੇ . . . . Read more >

ਅੱਜ ਅਸੀਂ ਲਾਹੌਰ ਦਾ ਸ਼ਾਹੀ ਕਿਲਾ ਦੇਖਣ ਜਾਣਾ ਸੀ। ਉਮਰ ਗਨੀ, ਰਿਜ਼ਵਾਨ ਅਹਿਮਦ ਸਮੇਤ ਆਪਣੀ ਕਾਰ ਲੈ ਕੇ ਹਾਜ਼ਰ ਸੀ। ਅਸੀਂ ਨਹਾ ਧੋ ਕੇ ਤਿਆਰ ਹੋਏ ਤਾਂ ਖਾਵਰ ਰਾਜਾ ਵੀ ਆਪਣੀ ਲੜਕੀ ਅਲਬਰਕਾਤ ਤੇ ਆਪਣੇ ਦੋ ਸੋਹਣੇ ਮੰੁਡਿਆਂ ਦੇ ਸਾਥ ਵਿਚ ਗੁਜਰਾਂਵਾਲਾ ਤੋਂ ਆ ਪੁੱਜੀ। ਉਹ ਆਪਣੇ ਮੁਕੰਮਲ ਪਰਿਵਾਰ ਸਮੇਤ ਡਾ. ਜਗਤਾਰ ਨਾਲ ਦਿਹਾੜੀ ਗੁਜ਼ਾਰਨਾ ਚਾਹੁੰਦੀ ਸੀ।ਨਾਸ਼ਤਾ ਤਾਂ ਹੋਟਲ ਵਿਚ ਵੀ ਕੀਤਾ ਜਾ ਸਕਦਾ ਸੀ ਪਰ ਜਗਤਾਰ ਦੀ ਇੱਛਾ ਸੀ ਕਿ ਕਿਲੇ ਵੱਲ ਜਾਣ ਤੋਂ ਪਹਿਲਾਂ ਲਾਹੌਰ ਦੀ ਬਹੁਚਰਚਿਤ ‘ਫੂਡ ਸਟਰੀਟ’ ਵਿਚ ਨਾਸ਼ਤਾ ਕਰੀਏ। ਇਸ ਬਹਾਨੇ . . . . Read more >

19 ਅਪ੍ਰੈਲ 2001 ਦੀ ਸਵੇਰ। ਲਾਹੌਰ ਨਾਲੋਂ ਵਿਛੜਣ ਦਾ ਵਕਤ ਆਣ ਪੁੱਜਾ। ਹੋਟਲ ਨੂੰ ਛੱਡਣ ਦੀ ਪੂਰੀ ਤਿਆਰੀ ਕਰ ਲੈਣ ਤੋਂ ਪਿੱਛੋਂ ਮੈਂ ਜਗਤਾਰ ਨੂੰ ਕਿਹਾ, ‘‘ਇਕ ਮਿੰਟ ਠਹਿਰੋ। ਮੈਂ ਲਾਹੌਰ ਨੂੰ ਅਲਵਿਦਾ ਕਹਿ ਲਵਾਂ।’’ ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਸਥਿਤ ਆਪਣੇ ਕਮਰੇ ‘ਚੋਂ ਬਾਹਰ ਨਿਕਲ ਕੇ ਮੈਂ ਟੈਰਸ ‘ਤੇ ਆਣ ਖੜੋਤਾ। ਸੂਰਜ ਅਜੇ ਚੜ੍ਹਿਆ ਨਹੀਂ ਸੀ ਤੇ ਸ਼ਾਂਤ ਘਸਮੈਲੀ ਰੌਸ਼ਨੀ ‘ਚੋਂ ਲਾਹੌਰ ਸ਼ਹਿਰ ਹੌਲੀ ਹੌਲੀ ਉਦੈ ਹੋ ਰਿਹਾ ਸੀ। ਉਹੋ ਉੱਚੇ ਨੀਵੇਂ ਮਕਾਨ ਤੇ ਇਮਾਰਤਾਂ। ਮਸਜਿਦਾਂ ਦੇ ਗੁੰਬਦ। ਆਸਮਾਨ ‘ਚ ਤੈਰਦੀਆਂ ਬੱਦਲਾਂ . . . . Read more >

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ‎,‎ ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ‎,‎ ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ‎,‎ ਸ਼ਬਦਾਂ . . . . Read more >

2 ਕੈਨੇਡਾ ਵਰਗੇ ਦੇਸ਼ `ਚ ਪੰਜਾਬਣ ਮੁਟਿਆਰਾਂ ਦੇ ਉਪਰੋਥਲੀ ਹੋ ਰਹੇ ਕਤਲ। ਹਰ ਸੰਵੇਦਨਸ਼ੀਲ ਅੱਖ ਰੋਈ। ਹਰ ਭਾਵੁਕ ਮਨ ਕੁਰਲਾਅ ਉੱਠਿਆ। ਧੀਆਂ ਤੇ ਭੈਣਾਂ ਵਾਲੇ ਅੱਥਰੂਆਂ ਦੀ ਨਦੀ `ਚ ਡੁੱਬ ਮੋਏ। ਔਰਤ ਨੂੰ ਸਨਮਾਨ ਦੇਣ ਵਾਲੇ ਗੁਰੂਆਂ ਦੇ ਸਿੱਖ‎,‎ ਆਪਣੀਆਂ ਪਤਨੀਆਂ ਤੇ ਧੀਆਂ ਦੇ ਕਾਤਲ ਬਣੇ ਕਿਹੜੀਂ ਰਾਹੀਂ ਤੁੱਰ ਪਏ ਨੇ? ਕਿਹੜੀ ਮਾਰੂ ਸੋਚ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿਤੀ ਏ? ਕਿਉਂ ਉਹ ਗਰਕੀਆਂ ਕਦਰਾਂ ਕੀੰਮਤਾਂ ਦੇ ਰਾਹ ਤੁੱਰ ਪਏ ਨੇ? ਲੜੀਵਾਰ - 2 ਕਤਲਾਂ ਤੋਂ ਉਠੇ ਕਈ ਸਵਾਲ‎,‎ ਹਰ ਸੂਝਵਾਨ ਦੀ ਸੋਚ ਨੂੰ ਹਲੂਣਦੇ . . . . Read more >