|
ਮੁੱਖ ਪੰਨਾ
ਏਸ਼ਿਆਈ ਖੇਡਾਂ ਭਾਵੇਂ 1951 ਵਿੱਚ ਨਵੀਂ ਦਿੱਲੀ ਤੋਂ ਸ਼ੁਰੂ ਹੋਈਆਂ ਪਰ ਇਨ੍ਹਾਂ ਦਾ ਬੀਜ ਕਾਫੀ ਸਮਾਂ ਪਹਿਲਾਂ ਬੀਜਿਆ ਜਾ ਚੁੱਕਾ ਸੀ। 1913 ਵਿੱਚ ‘ਓਰੀਐਂਟਲ ਓਲੰਪਿਕ ਖੇਡਾਂ’ ਦੇ ਨਾਂ ਥੱਲੇ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਖੇ ਤਿੰਨ ਏਸ਼ਿਆਈ ਮੁਲਕਾਂ ਦੇ ਖੇਡ ਮੁਕਾਬਲੇ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਫਿਲਪਾਈਨ 141 ਅੰਕ ਲੈ ਕੇ ਪ੍ਰਥਮ, ਚੀਨ 42 ਅੰਕਾਂ ਨਾਲ ਦੋਮ ਤੇ ਜਪਾਨ 16 ਅੰਕਾਂ ਨਾਲ ਫਾਡੀ ਸੀ। 1915 ਵਿੱਚ ‘ਫਾਰ ਈਸਟਰਨ ਏਸ਼ੀਆਟਕ ਖੇਡਾਂ’ ਦੇ ਨਾਂ ਹੇਠਾਂ ਫਿਰ ਉਪ੍ਰੋਕਤ ਦੇਸ਼ਾਂ ਦੇ ਮੁਕਾਬਲੇ ਚੀਨ ਦੇ ਸ਼ਹਿਰ ਸ਼ਿੰਘਾਈ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਤੁਰਦਾ ਮੈਂ ਕਿਸੇ ਹੋਰ ਥਾਂ ਨੂੰ ਸੀ ਪਹੁੰਚਦਾ ਕਿਸੇ ਹੋਰ ਥਾਂ ਸੀ। ਮਹਿੰਦਰਾ ਕਾਲਜ ਪਟਿਆਲੇ ਤੋਂ ਐੱਮ.ਏ.ਕਰਨ ਚੱਲਿਆ ਮੁਕਤਸਰ ਬੀ.ਐੱਡ ਕਰਨ ਉੱਤਰ ਗਿਆ ਸਾਂ। ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਚੱਲਿਆ ਤਾਂ ਟਰੱਕ ਵਾਲਾ ਮੈਨੂੰ ਖ਼ਾਲਸਾ ਕਾਲਜ ਦਿੱਲੀ ਲੈ ਗਿਆ। ਫੌਜ `ਚ ਭਰਤੀ ਹੁੰਦਾ ਮੈਂ ਲੈਕਚਰਾਰ ਲੱਗਾ ਤਾਂ ਦਿੱਲੀ ਦੇ ਕਾਲਜ ਦੀ ਨੌਕਰੀ ਛੱਡ ਕੇ ਪਿੰਡ ਢੁੱਡੀਕੇ ਦੇ ਕਾਲਜ ਵਿੱਚ ਆ ਗਿਆ। 1983 ਵਿੱਚ ਗੁਰੂ ਨਾਨਕ ਕਾਲਜ ਮੋਗਾ ਦੀ ਪ੍ਰਿੰਸੀਪਲੀ ਮਿਲੀ ਤਾਂ ਜਵਾਬ ਦੇ ਦਿੱਤਾ ਪਰ 1996 ਵਿੱਚ ਮੁਕੰਦਪੁਰ ਦੇ ਅਮਰਦੀਪ ਸ਼ੇਰਗਿੱਲ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਨਾਲ ਮੇਰੀਆਂ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਇਹ ਸਟੇਡੀਅਮ ਇੰਡੀਆ ਗੇਟ ਦੇ ਸਾਹਮਣੇ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਉਸਾਰਿਆ ਗਿਆ ਸੀ। ਇਸ ਦੇ ਪਿਛਵਾੜੇ ਪੁਰਾਣੇ ਕਿਲੇ ਦੇ ਖੰਡਰ ਹਨ ਤੇ ਅੱਗੇ ਵਿਸ਼ਾਲ ਖੁੱਲ੍ਹੇ ਲਾਅਨ ਹਨ। ਹਰਾ ਭਰਾ ਘਾਹ, ਰੰਗ ਬਰੰਗੇ ਫੁੱਲ, ਪਾਣੀ ਦੇ ਫੁਹਾਰੇ, ਵੱਡੇ ਹੌਜ, ਇੰਡੀਆ ਗੇਟ ਤੇ ਰਾਸ਼ਟਰਪਤੀ ਭਵਨ ਦੀਆਂ ਸ਼ਾਨਦਾਰ ਇਮਾਰਤਾਂ ਹਨ। ਇਥੇ ਹੀ ਰਿਪਬਲਿਕ ਡੇਅ ਦੀ ਪਰੇਡ ਹੁੰਦੀ ਹੈ। ਅਸੀਂ ਕਾਲਜ ਦੇ ਅਥਲੀਟ ਹਫ਼ਤੇ `ਚ ਇੱਕ ਦੋ ਵਾਰ ਨੈਸ਼ਨਲ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
1. ਕਲਾ 1.1 ਅੱਜ ਕੱਲ੍ਹ, ਕਲਾ ਕੇਵਲ ਬੁੱਤ ਘੜਨਾ ਅਤੇ ਚਿੱਤਰਕਾਰੀ ਤੀਕਰ ਸੀਮਤ ਨਹੀਂ ਹੈ।1.2 ਜਦੋਂ ਸਾਡਾ ਅਜੇਹੇ ਕੰਮਾਂ ਨਾਲ਼ ਸਾਹਮਣਾ ਹੁੰਦਾ ਹੈ, ਜਿਹੜੇ ਕਿਸੇ ਵੀ ਕਾਇਦੇ ਕਾਨੂੰਨ ਦੀ ਅਧੀਨ ਨਹੀਂ ਹੁੰਦੇ, ਉਹ ਭਾਵੇਂ ਕੋਈ ਵੀ ਹੋਣ, ਅਸੀਂ ਆਮ ਤੌਰ ਤੇ ਉਨ੍ਹਾਂ ਨਾਲ਼ੋਂ ਆਪਣਾ ਨਾਤਾ ਤੋੜ ਲੈਂਦੇ ਹਾਂ।1.3 ਲਿਉਨਾਰਡ ਦ ਵਿਨਸੀ ਦਾ ਕਹਿਣਾ ਹੈ ਕਿ ਕਲਾ ਦਾ ਇੱਕ ਚਿਤਰਨ ਤੋਂ ਵੱਧ ਹੋਣਾ ਜ਼ਰੂਰੀ ਹੈ। ਕਲਾ ਵਿੱਚ ਇਨਸਾਨੀ ਹੁਨਰ ਹੋਣ ਦੀ ਮੰਗ ਹੁੰਦੀ ਹੈ। 1.4 ਅੱਜ ਕੱਲ੍ਹ ਅਸੀਂ ਕਲਾਕਾਰਾਂ ਨੂੰ ਕਰਤਾ ਦੇ ਰੂਪ ਵਿੱਚ . . . . Read more >
Published in
ਲੇਖ਼
ਚੱਲਿਆ ਤਾਂ ਮੈਂ ਪਟਿਆਲੇ ਨੂੰ ਸੀ ਪਰ ਰਹਿ ਗਿਆ ਮੁਕਤਸਰ। ਬੀ.ਏ.ਕਰਨ ਪਿੱਛੋਂ ਮੈਂ ਪ੍ਰੋ.ਗੁਰਬਖਸ਼ ਸਿੰਘ ਸੱਚਦੇਵ ਦੀ ਸਲਾਹ ਲਈ ਕਿ ਹੁਣ ਕੀ ਕਰਾਂ? ਮੇਰੇ ਪੰਜਾਬੀ ਵਿੱਚ ਅੱਛੇ ਨੰਬਰ ਸਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਪੰਜਾਬੀ ਦੀ ਐੱਮ.ਏ.ਕਰ ਲੈ ਕਿਤੇ ਲੈਕਚਰਾਰ ਲੱਗ ਜਾਵੇਂਗਾ। ਉਨ੍ਹੀਂ ਦਿਨੀਂ ਪੰਜਾਬੀ ਦੀ ਐੱਮ.ਏ.ਕਰਨ ਲਈ ਮਹਿੰਦਰਾ ਕਾਲਜ ਪਟਿਆਲਾ ਮਸ਼ਹੂਰ ਸੀ ਜਿਥੇ ਸਰਕਾਰੀ ਕਾਲਜ ਹੋਣ ਕਾਰਨ ਪੜ੍ਹਾਈ ਤੇ ਹੋਸਟਲ ਦੀਆਂ ਫੀਸਾਂ ਵੀ ਘੱਟ ਸਨ। ਉਸ ਕਾਲਜ ਵਿੱਚ ਖੇਡਾਂ ਦਾ ਵੀ ਚੰਗਾ ਮਾਹੌਲ ਸੀ। ਕਾਲਜ ਤੋਂ ਕਰੈਕਟਰ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂਪੜ੍ਹੀਆਂ ਨਾ ਗਈਆਂ, ਨਾ ਮੁੜਕੇ ਹੀ ਆਈਆਂ। ਰਜ਼ਾ ਬਣੀਆਂ ਰੀਝਾਂ, ਜੋ ਰੁੱਖਾਂ `ਤੇ ਟੰਗੀਆਂਸੁੱਕੀਆਂ ਨਾ ਝੜ੍ਹੀਆਂ, ਨਾ ਪੈਰਾਂ `ਤੇ ਆਈਆਂ। ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈਨਾ ਜਾਵਣ ਭੁਲਾਈਆਂ, ਨਾ ਸੀਨੇ ਹੀ ਲਾਈਆਂ। ਸੋਚ ਮੇਰੀ ਤੋਂ, ਮੁਖੜਾ ਉਹ ਮੋੜੀ ਖੜ੍ਹਾ ਹੈਹੋ ਅੱਖਰਾਂ ਤੋਂ ਓਹਲੇ, ਮੈਂ ਲੀਕਾਂ ਵੀ ਵਾਹੀਆਂ। ਨਿੱਤ ਨੈਣਾਂ . . . . Read more >
Published in
ਕਵਿਤਾਵਾਂ
ਅੱਜ ਸਾਡਾ ਲਾਹੌਰ ਵਿਚ ਆਖ਼ਰੀ ਦਿਨ ਸੀ। ਇਹ ਦਿਨ ਵੀ ਅਸੀਂ ਲੇਖੇ ਲੱਗਿਆ ਵੇਖਣਾ ਚਾਹੁੰਦੇ ਸਾਂ। ਕਸੂਰ ਵਿਚ ਬਾਬੇ ਬੁੱਲ੍ਹੇ ਸ਼ਾਹ ਦਾ ਮਜ਼ਾਰ ਦੇਖਣ ਦੀ ਤਾਂਘ ਤੜਪੀ ਤਾਂ ਮੈਂ ਡਾ. ਜਗਤਾਰ ਨੂੰ ਕਿਹਾ ਕਿ ਉਹ ‘ਸ਼ਾਹ ਜੀ’ ਨੂੰ ਕਹਿ ਕੇ ਕਾਰ ਦਾ ਬੰਦੋਬਸਤ ਕਰੇ। ‘ਸ਼ਾਹ ਜੀ’ ਪ੍ਰਮੁੱਖ ਉਰਦੂ ਅਖ਼ਬਾਰ ‘ਨਵਾਏ ਵਕਤ’ ਦਾ ਮੁਖ ਕਾਲਮ-ਨਵੀਸ ਹੋਣ ਕਰਕੇ ਉਹਦੀ ਕਾਰ ਵਿਚ ਲਾਹੌਰੋਂ ਬਾਹਰ ਨਿਕਲਣਾ ਸਾਨੂੰ ਵਧੇਰੇ ਸੁਰੱਖਿਅਤ ਲੱਗਦਾ ਸੀ। ਉਂਜ ਸਾਡੇ ਨਾਲ ਦੇ ਸਾਰੇ ਲੋਕ ਹੀ ਲਾਹੌਰੋਂ ਬਾਹਰ ਘੁੰਮ ਫਿਰ ਰਹੇ ਸਨ ਤੇ ਇਕ ਗਰੁੱਪ ਤਾਂ ਰਾਵਲਪਿੰਡੀ ਤੇ ਪੰਜਾ . . . . Read more >
Published in
ਵਗਦੀ ਏ ਰਾਵੀ
ਐਤਵਾਰ, ਪੰਦਰਾਂ ਅਪਰੈਲ, ਕਾਨਫ਼ਰੰਸ ਦਾ ਤੀਸਰਾ ਦਿਨ ਸੀ। ਅਸੀਂ ਕਾਨਫ਼ਰੰਸ ‘ਚੋਂ ਘੁਸਾਈ ਮਾਰਨ ਦਾ ਫ਼ੈਸਲਾ ਕਰ ਲਿਆ।ਡਾ. ਜਗਤਾਰ ਦੇ ਮਿੱਤਰ ਉਮਰ ਗਨੀ ਦੀ ਜਹਾਜ਼ ਜਿੱਡੀ ਕਾਰ ਸੀ। ਪੇਂਡੂ ਪਹਿਰਾਵੇ ਵਾਲੇ ਡਰਾਈਵਰ ਨਾਲ ਅਗਲੀ ਸੀਟ ਉਤੇ ਡਾ. ਜਗਤਾਰ ਬੈਠਾ ਸੀ, ਪਿੱਛੇ ਉਮਰ ਗਨੀ, ‘ਰਵੇਲ’ ਦਾ ਨੌਜਵਾਨ ਐਡੀਟਰ ਰਿਜ਼ਵਾਨ ਅਹਿਮਦ ਤੇ ਮੈਂ। ਕਿਸੇ ਬੈਂਕਿੰਗ ਅਦਾਰੇ ਵਿਚੋਂ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਉਮਰ ਗਨੀ ਪਾਕਪਟਨ ਤੋਂ ਜਗਤਾਰ ਦੇ ਬੁਲਾਵੇ ਉਤੇ ਉਚੇਚਾ ਇਥੇ ਆਇਆ ਸੀ ਸਾਨੂੰ ਲਾਹੌਰ ਦੀ ਸੈਰ ਕਰਾਉਣ। ਸਾਡੇ ਪਾਸਪੋਰਟ ਉੱਤੇ . . . . Read more >
Published in
ਵਗਦੀ ਏ ਰਾਵੀ
2007 ਦੇ ਸ਼ੁਰੂ ਵਿੱਚ ਪੰਜਾਹ ਓਵਰਾਂ ਵਾਲਾ ਵਰਲਡ ਕ੍ਰਿਕਟ ਕੱਪ ਭਾਰਤੀ ਟੀਮ ਪਹਿਲੇ ਹੀ ਰਾਊਂਡ ਵਿੱਚ ਹਾਰ ਗਈ ਸੀ। ਬੰਗਲਾ ਦੇਸ਼ ਦੀ ਕਮਜ਼ੋਰ ਗਿਣੀ ਜਾਂਦੀ ਟੀਮ ਨੇ ਉਸ ਨੂੰ ਕੱਪ ਦੇ ਮੁਕਾਬਲੇ `ਚੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਪਹਿਲੇ ਰਾਊਂਡ ਵਿੱਚ ਹੀ ਆਊਟ ਹੋ ਗਈ ਸੀ। ਉਦੋਂ ਹਾਰ ਗਿਆਂ ਦੀ ‘ਹਾਰਡ ਲੱਕ’ ਕਹਿ ਕੇ ਦਿਲਜੋਈ ਕਰਨੀ ਤਾਂ ਇੱਕ ਬੰਨੇ ਰਹੀ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੀ ਬਹੁਤ ਤੋਏ ਤੋਏ ਹੋਈ। ਉਨ੍ਹਾਂ ਦੇ ਘਰਾਂ `ਤੇ ਪਹਿਰੇ ਲਾਏ ਗਏ ਤਾਂ ਜੋ ਕ੍ਰਿਕਟ ਦੇ ਜਨੂੰਨੀ ਉਨ੍ਹਾਂ ਨੂੰ ਅੱਗ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਬਾਬਾ ਗੁਲਾਬ ਸਿੰਘ ਜਦੋਂ ਜੀਂਦਾ ਸੀ ਤਾਂ ਉਹਦੇ ਬਾਰੇ ਮੈਂ ਇੱਕ ਆਰਟੀਕਲ ਲਿਖਿਆ ਸੀ-ਮੈਡਲਾਂ ਦਾ ਬੋਹਲ। ਵੈਟਰਨਜ਼ ਦੀਆਂ ਅੰਤਰਰਾਸ਼ਟਰੀ ਅਥਲੈਟਿਕ ਖੇਡਾਂ ਵਿਚੋਂ ਉਸ ਨੇ ਪੰਜਾਹ ਮੈਡਲ ਜਿੱਤੇ ਸਨ ਤੇ ਹੋਰ ਜਿੱਤੀ ਜਾ ਰਿਹਾ ਸੀ। ਵੱਡਉਮਰੇ ਖਿਡਾਰੀਆਂ ਵਿੱਚ ਉਹ ਭਾਰਤ ਦਾ ਪਹਿਲਾ ਅਥਲੀਟ ਸੀ ਜਿਸ ਨੇ ਕੌਮਾਂਤਰੀ ਪੱਧਰ `ਤੇ ਏਨੀਆਂ ਮੱਲਾਂ ਮਾਰੀਆਂ। ਉਸ ਤੋਂ ਪਿਛੋਂ ਕੈਨੇਡਾ ਵੱਸਦਾ ਕੇਸਰ ਸਿੰਘ ਪੂਨੀਆਂ ਬਾਬਾ ਗੁਲਾਬ ਸਿੰਘ ਦੇ ਰਾਹ ਪਿਆ ਹੋਇਐ। ਬਾਬਾ ਫੌਜਾ ਸਿੰਘ ਨੇ ਮੈਡਲ ਭਾਵੇਂ ਬਹੁਤੇ ਨਹੀਂ ਜਿੱਤੇ ਪਰ ਮੈਰਾਥਨ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਪੁਰਾਤਨ ਓਲੰਪਿਕ ਖੇਡਾਂ ਤੋਂ ਲੈ ਕੇ ਹੁਣ ਤਕ ਲੱਖਾਂ ਦੌੜਾਕ ਦੌੜ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ। ਕਈਆਂ ਦੀਆਂ ਦੌੜਾਂ ਅਭੁੱਲ ਯਾਦਾਂ ਬਣ ਗਈਆਂ ਹਨ। ਉਨ੍ਹਾਂ `ਚੋਂ ਕੁੱਝ ਇਕਨਾਂ ਦਾ ਜ਼ਿਕਰ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਂਜ ਤਾਂ ਘੱਟ ਵੱਧ ਦੂਰੀ ਦੇ ਅਨੇਕਾਂ ਦੌੜ ਮੁਕਾਬਲੇ ਹੁੰਦੇ ਆ ਰਹੇ ਹਨ ਪਰ ਇਥੇ ਗੱਲ ਕੇਵਲ ਮੈਰਾਥਨ ਦੌੜ ਦੀ ਹੀ ਕਰਦੇ ਹਾਂ। 490 ਪੂ.ਈ.ਵਿੱਚ ਪਰਸ਼ੀਆ ਨੇ ਏਥਨਜ਼ `ਤੇ ਹਮਲਾ ਕਰਨ ਲਈ ਆਪਣੀ ਫੌਜ ਸਰਹੱਦੀ ਪਿੰਡ ਮੈਰਾਥਨ ਦੀਆਂ ਜੂਹਾਂ ਵਿੱਚ ਉਤਾਰੀ ਸੀ। ਮੈਰਾਥਨ ਯੂਨਾਨ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
19 ਅਪ੍ਰੈਲ 2001 ਦੀ ਸਵੇਰ। ਲਾਹੌਰ ਨਾਲੋਂ ਵਿਛੜਣ ਦਾ ਵਕਤ ਆਣ ਪੁੱਜਾ। ਹੋਟਲ ਨੂੰ ਛੱਡਣ ਦੀ ਪੂਰੀ ਤਿਆਰੀ ਕਰ ਲੈਣ ਤੋਂ ਪਿੱਛੋਂ ਮੈਂ ਜਗਤਾਰ ਨੂੰ ਕਿਹਾ, ‘‘ਇਕ ਮਿੰਟ ਠਹਿਰੋ। ਮੈਂ ਲਾਹੌਰ ਨੂੰ ਅਲਵਿਦਾ ਕਹਿ ਲਵਾਂ।’’ ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਸਥਿਤ ਆਪਣੇ ਕਮਰੇ ‘ਚੋਂ ਬਾਹਰ ਨਿਕਲ ਕੇ ਮੈਂ ਟੈਰਸ ‘ਤੇ ਆਣ ਖੜੋਤਾ। ਸੂਰਜ ਅਜੇ ਚੜ੍ਹਿਆ ਨਹੀਂ ਸੀ ਤੇ ਸ਼ਾਂਤ ਘਸਮੈਲੀ ਰੌਸ਼ਨੀ ‘ਚੋਂ ਲਾਹੌਰ ਸ਼ਹਿਰ ਹੌਲੀ ਹੌਲੀ ਉਦੈ ਹੋ ਰਿਹਾ ਸੀ। ਉਹੋ ਉੱਚੇ ਨੀਵੇਂ ਮਕਾਨ ਤੇ ਇਮਾਰਤਾਂ। ਮਸਜਿਦਾਂ ਦੇ ਗੁੰਬਦ। ਆਸਮਾਨ ‘ਚ ਤੈਰਦੀਆਂ ਬੱਦਲਾਂ . . . . Read more >
Published in
ਵਗਦੀ ਏ ਰਾਵੀ
|