You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਲਾਇਲਪੁਰ ਪ੍ਰੇਮ ਸਿੰਘ ਦੇ ਵਡੇਰਿਆਂ ਦਾ ਸ਼ਹਿਰ ਸੀ। ਇਸ ਸ਼ਹਿਰ ਵਿਚ ਉਸ ਦਾ ਬਚਪਨ ਤੇ ਜੁਆਨੀ ਦੇ ਮੁਢਲੇ ਸਾਲ ਬੀਤੇ ਸਨ। ਸ਼ੇਖ਼ੂਪੁਰੇ ਦੀ ਨਿਰਾਸ਼ਾ ਧੋ ਕੇ ਉਹ ਅਗਲੀ ਮੁਹਿੰਮ ਲਈ ਤਿਆਰ ਖੜ੍ਹਾ ਸੀ। ਲਾਇਲਪੁਰ ਜਾਣ ਲਈ। ਆਪਣੀ ਜਨਮ ਭੋਂ ਵੇਖਣ ਲਈ। ਗੁਆਚੀ ਹੋਈ ਉਤੇਜਨਾ ਉਸ ਵਿਚ ਫਿਰ ਪਰਤ ਆਈ ਸੀ।‘‘ਚਨਾਬ ਬੱਸ ਸਰਵਿਸ ਚੱਲਦੀ ਹੁੰਦੀ ਸੀ ਉਦੋਂ’’, ਉਹ ਪੁਰਾਣੇ ਚੇਤਿਆਂ ‘ਚੋਂ ਬੋਲਿਆ, ‘‘ਤਿੰਨ ਘੰਟੇ ਲੱਗਦੇ ਸਨ ਉਸ ਬੱਸ ਵਿਚ ਲਾਇਲਪੁਰ ਤੋਂ ਲਾਹੌਰ ਜਾਣ ਦੇ।’’ਉਹ ਆਪਣੇ ਰਓਂ ਵਿਚ ਬੋਲੀ ਜਾ ਰਿਹਾ ਸੀ। ਸਾਹਮਣੇ ਸੜਕ ਕਿਨਾਰੇ ਇਕ ਕਾਰ . . . . Read more >

ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ . . . . Read more >

ਪਹਿਲਾਂ ‘ਸੁਖਨ ਸੁਰਜੀਤ ਪਾਤਰ ਦੇ’ ਹੀ ਪੜ੍ਹਦਾ ਹਾਂ। ਇਸ ਅੰਕ ਵਿੱਚ ਉਹਨੇ ਕੀਟਸ ਦੀ ਬੇਵਕਤ ਮੌਤ ਬਾਰੇ ਇੱਕ ਪੰਨੇਂ ਵਿੱਚ ਹੀ ਬਹੁਤ ਕੁੱਝ ਕਹਿ ਦਿੱਤਾ ਹੈ। ਬਾਇਰਨ ਤੇ ਆਪਣੇ ਬਾਰੇ ਵੀ ਦੱਸ ਦਿੱਤਾ ਕਿ ਉਹ ਮਾੜੇ ਮਾਹੌਲ ਵਿੱਚ ਵੀ ਜਿਉਂਦੇ ਰਹੇ ਪਰ ਕੀਟਸ ਵਰਗਾ ਬਹੁਤ ਵੱਡਾ ਕਵੀ ਇੱਕ ਲੇਖ ਨੇ ਮਾਰ ਦਿੱਤਾ (ਉਂਝ ਜਿਸ ਰਸਾਲੇ ਦਾ ਪਾਤਰ ਨੇ ਜ਼ਿਕਰ ਕੀਤਾ ਹੈ ਉਹ ਸ਼ੁਰੂ ਤੋਂ ਕੀਟਸ ਦੇ ਖਿਲਾਫ ਲਿਖਦਾ ਰਿਹਾ ਸੀ)। ਇਹੋ ਪੜ੍ਹ ਕੇ ਜੋ ਮਨ ਵਿੱਚ ਆਇਆ ਉਹੋ (ਤੱਤੇ ਘਾਅ) ਸੰਖੇਪ ਵਿੱਚ ਲਿਖ ਰਿਹਾ ਹਾਂ। ਮੈਨੂੰ ਯਾਦ ਹੈ ਜਦੋਂ 45 ਸਾਲ, ਪਹਿਲਾਂ ‘ਮੜ੍ਹੀ . . . . Read more >

ਕਈਆਂ ਨੂੰ ਇਹ ਸਿਰਲੇਖ ਅਜੀਬ ਲੱਗੇਗਾ। ਉਹਨਾਂ ਭਾਣੇ ਪੈਦਲ ਚੱਲਣਾ ਮਜਬੂਰੀ ਹੁੰਦੀ ਹੈ। ਬੰਦਾ ਤੰਗੀ, ਬਿਪਤਾ ਤੇ ਨੰਗ ਮਲੰਗੀ `ਚ ਪੈਰੀਂ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਭੱਈਆਂ ਦੇ ਕੰਧਾੜੀਂ ਹੀ ਚੜ੍ਹ ਜਾਵੇ ਯਾਨੀ ਰਿਕਸ਼ਾ `ਤੇ ਚੜ੍ਹ ਬਹੇ। ਉਸ ਦੀ ਟੌਅ੍ਹਰ, ਸ਼ਾਨ ਤੇ ਸਰਦਾਰੀ ਇਸੇ ਵਿੱਚ ਹੈ! ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਹੈ। ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ। ਇਹੋ ਕਾਰਨ ਹੈ ਕਿ ਸਾਡੇ ਬਹੁਤੇ ਲੋਕ, . . . . Read more >

ਸ਼ਾਹ ਹੁਸੈਨ ਦਾ ਮਜ਼ਾਰ ਡਾ. ਜਗਤਾਰ ਨੇ ਪਹਿਲਾਂ ਦੇਖਿਆ ਹੋਇਆ ਸੀ ਤੇ ਅਸੀਂ ਠੀਕ ਰਸਤੇ ‘ਤੇ ਹੀ ਜਾ ਰਹੇ ਸਾਂ ਪਰ ਫਿਰ ਵੀ ਪੁਸ਼ਟ ਕਰ ਲੈਣ ਲਈ ਡਰਾਈਵਰ ਨੂੰ ਕਿਹਾ। ਡਰਾਈਵਰ ਕਿਉਂਕਿ ਸਾਡੇ ਕੋਲੋਂ ‘ਸ਼ਾਹ ਹੁਸੈਨ’ ਬਾਰ-ਬਾਰ ਸੁਣ ਰਿਹਾ ਸੀ, ਉਸ ਨੇ ਹੌਲੀ ਕਰ ਕੇ ਕਿਸੇ ਨੂੰ ਪੁੱਛਿਆ, ‘‘ਸ਼ਾਹ ਹੁਸੈਨ ਦਾ ਮਜ਼ਾਰ ਕਿਥੇ ਹੈ?’’ਉਸ ਬੰਦੇ ਨੇ ਲਾਇਲਮੀ ਜ਼ਾਹਿਰ ਕੀਤੀ ਤਾਂ ਜਗਤਾਰ ਨੇ ਡਰਾਈਵਰ ਨੂੰ ਸਮਝਾਇਆ, ‘‘ਏਥੇ ਸ਼ਾਹ ਹੁਸੈਨ ਆਖਿਆਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮਾਧੋ ਲਾਲ ਹੁਸੈਨ ਆਖ।’’ਉਸ ਨੇ ਅਗਲੇ ਬੰਦੇ ਨੂੰ ਮਾਧੋ ਲਾਲ ਹੁਸੈਨ ਦਾ ਨਾਂ . . . . Read more >

ਕਿਥੇ ਮੇਰੀਅਨ ਜੋਨਜ਼ ਤੇ ਕਿਥੇ ਕਬੱਡੀ ਦੇ ਖਿਡਾਰੀ? ਹੈ ਕੋਈ ਜੋੜ? ਹਾਂ ਇੱਕ ਗੱਲੋਂ ਜੋੜ ਹੈ। ਵਿਸ਼ਵ ਪ੍ਰਸਿੱਧ ਅਥਲੀਟ ਮੇਰੀਅਨ ਜੋਨਜ਼ ਪਾਬੰਦੀਸ਼ੁਦਾ ਡਰੱਗ ਸੇਵਨ ਦੀ ਦੋਸ਼ੀ ਪਾਈ ਗਈ ਹੈ ਤੇ ਉਸ ਦੇ ਮੈਡਲ ਵਾਪਸ ਲੈ ਲਏ ਗਏ ਹਨ। ਆਮ ਲੋਕਾਂ ਨੂੰ ਪਤਾ ਹੋਵੇ ਜਾਂ ਨਾ ਪਰ ਇਹ ਸੱਚ ਹੈ ਕਿ ਪੰਜਾਬ ਦੀ ਦੇਸੀ ਖੇਡ ਕਬੱਡੀ ਦੇ ਕਈ ਸਟਾਰ ਖਿਡਾਰੀ ਵਰਜਿਤ ਡਰੱਗਾਂ ਲੈ ਰਹੇ ਹਨ। ਜੇਕਰ ਤੁਰਤ ਕੋਈ ਉਪਾਅ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਉਨ੍ਹਾਂ ਨੂੰ ਲੈ ਬਹਿਣਗੀਆਂ। ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸੇ ਖਿਡਾਰੀ ਦੀ ਅਣਿਆਈ . . . . Read more >

ਖੇਡਾਂ ਦੀ ਦੁਨੀਆਂ ਵਿੱਚ ਮਸ਼ਹੂਰੀਆਂ ਵੀ ਬਹੁਤ ਹਨ ਤੇ ਗੁੰਮਨਾਮੀਆਂ ਵੀ ਘੱਟ ਨਹੀਂ। ਜਦੋਂ ਖਿਡਾਰੀ ਚੈਂਪੀਅਨ ਬਣ ਕੇ ਜਿੱਤ ਮੰਚ `ਤੇ ਚੜ੍ਹਦਾ ਹੈ ਤਾਂ ਉਹਦੀ ਚਾਰੇ ਪਾਸੇ ਬੱਲੇ ਬੱਲੇ ਹੋ ਜਾਂਦੀ ਹੈ। ਤੇ ਜਦੋਂ ਉਹ ਖੇਡ ਤੋਂ ਰਿਟਾਇਰ ਹੋ ਕੇ ਉਮਰ ਦਾ ਪਿਛਲਾ ਪਹਿਰ ਬਿਤਾਉਣ ਲੱਗਦਾ ਹੈ ਤਾਂ ਉਸ ਨੂੰ ਨੇੜ ਤੇੜ ਦੇ ਵੀ ਭੁੱਲ ਜਾਂਦੇ ਹਨ। ਉਹ ਗੁੰਮਨਾਮੀ ਦੀ ਵਾਦੀ ਵਿੱਚ ਗੁਆਚ ਜਾਂਦਾ ਹੈ। ਅਜਿਹਾ ਹੀ ਏਸ਼ੀਆ ਦੇ ਇੱਕ ਚੈਂਪੀਅਨ ਮੱਖਣ ਸਿੰਘ ਬਾਜਵਾ ਨਾਲ ਹੋਇਆ। ਏਸ਼ੀਆ ਬੜਾ ਵੱਡਾ ਮਹਾਂਦੀਪ ਹੈ। ਕਰੋੜਾਂ ਅਰਬਾਂ ਦੀ ਇਹਦੀ . . . . Read more >

ਬਾਅਦ ਦੁਪਹਿਰ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਸਤਿਨਾਮ ਮਾਣਕ ਖਿੱਚ ਕੇ ਮੈਨੂੰ ਫਿਰ ਅਗਲੀਆਂ ਕੁਰਸੀਆਂ ‘ਤੇ ਲੈ ਗਿਆ। ਇਸ ਸੈਸ਼ਨ ਦੀ ਕਾਰਵਾਈ ਇਲਿਆਸ ਘੁੰਮਣ ਨੇ ਚਲਾਉਣੀ ਸੀ। ਉਸ ਨੇ ਮੈਨੂੰ ਕਿਹਾ :‘‘ਮੈਂ ਸਦਾਰਤ ਲਈ ਸਟੇਜ ਉੱਤੇ ਬੈਠਣ ਵਾਲੇ ਬੰਦਿਆਂ ‘ਚੋਂ ਸਭ ਤੋਂ ਪਹਿਲਾਂ ਤੁਹਾਨੂੰ ਆਵਾਜ਼ ਮਾਰਨੀ ਹੈ। ਐਥੇ ਹੀ ਰਿਹੋ। ਹੁਣ ਕਿਧਰੇ ਜਾਇਓ ਨਾ।’’ਹੁਣੇ ਹੀ ਕੀਤੇ ਫ਼ੈਸਲੇ ਮੁਤਾਬਕ ਗੱਲ ਦੋਹਾਂ ਮੁਲਕਾਂ ਦੇ ਪੰਜਾਬੀ ਅਦਬ ਬਾਰੇ ਹੋਣੀ ਸੀ। ਭਾਰਤੀ ਪੰਜਾਬੀ ਅਦਬ ਬਾਰੇ ਨਿਰਣੇਜਨਕ ਢੰਗ ਨਾਲ ਗੱਲ ਕਰਨ ਲਈ ਉਸ ਨੇ ਮੈਨੂੰ ਕਿਸੇ . . . . Read more >

ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਨਾਲ ਮੇਰੀਆਂ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਇਹ ਸਟੇਡੀਅਮ ਇੰਡੀਆ ਗੇਟ ਦੇ ਸਾਹਮਣੇ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਉਸਾਰਿਆ ਗਿਆ ਸੀ। ਇਸ ਦੇ ਪਿਛਵਾੜੇ ਪੁਰਾਣੇ ਕਿਲੇ ਦੇ ਖੰਡਰ ਹਨ ਤੇ ਅੱਗੇ ਵਿਸ਼ਾਲ ਖੁੱਲ੍ਹੇ ਲਾਅਨ ਹਨ। ਹਰਾ ਭਰਾ ਘਾਹ, ਰੰਗ ਬਰੰਗੇ ਫੁੱਲ, ਪਾਣੀ ਦੇ ਫੁਹਾਰੇ, ਵੱਡੇ ਹੌਜ, ਇੰਡੀਆ ਗੇਟ ਤੇ ਰਾਸ਼ਟਰਪਤੀ ਭਵਨ ਦੀਆਂ ਸ਼ਾਨਦਾਰ ਇਮਾਰਤਾਂ ਹਨ। ਇਥੇ ਹੀ ਰਿਪਬਲਿਕ ਡੇਅ ਦੀ ਪਰੇਡ ਹੁੰਦੀ ਹੈ। ਅਸੀਂ ਕਾਲਜ ਦੇ ਅਥਲੀਟ ਹਫ਼ਤੇ `ਚ ਇੱਕ ਦੋ ਵਾਰ ਨੈਸ਼ਨਲ . . . . Read more >

ਪੰਜਾਬੀ ਦੀ ਐੱਮ.ਏ.ਕਰਨ ਲਈ ਘਰੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਚੱਲਿਆ ਸਾਂ ਪਰ ਜਾ ਪੁੱਜਾ ਖਾਲਸਾ ਕਾਲਜ ਦਿੱਲੀ। ਮੇਰੇ ਕੈਰੀਅਰ ਵਿੱਚ ਅਚਾਨਕ ਮੋੜ ਆ ਜਾਂਦੇ ਰਹੇ। ਫੌਜ `ਚ ਭਰਤੀ ਹੁੰਦਾ ਹੁੰਦਾ ਮੈਂ ਪਟਿਆਲੇ ਐੱਮ.ਏ.ਕਰਨ ਚੱਲ ਪਿਆ ਸਾਂ ਤੇ ਪਟਿਆਲੇ ਜਾਂਦਾ ਜਾਂਦਾ ਮੁਕਤਸਰ ਬੀ.ਐੱਡ ਕਰਨ ਰੁਕ ਗਿਆ ਸਾਂ। ਬੀ.ਐੱਡ ਕਰ ਕੇ ਕਾਲਜ ਤੇ ਯੂਨੀਵਰਸਿਟੀ ਵੱਲੋਂ ਖੇਡਣ ਲਈ ਮੈਂ ਰੈਗੂਲਰ ਵਿਦਿਆਰਥੀ ਦੇ ਤੌਰ `ਤੇ ਐੱਮ.ਏ.ਕਰਨੀ ਚਾਹੁੰਦਾ ਸਾਂ। ਚੋਣ ਫਿਰ ਪਟਿਆਲੇ ਤੇ ਅੰਮ੍ਰਿਤਸਰ ਵਿਚਾਲੇ ਸੀ। ਪਹਿਲਾਂ ਇਹ ਦੱਸ ਦੇਵਾਂ . . . . Read more >

ਜਿਵੇਂ ਹਾਕੀ ਵਿੱਚ ਬਲਬੀਰ ਸਿੰਘ ਨਾਂ ਨੂੰ ਬਖ਼ਸ਼ ਹੈ ਤਿਵੇਂ ਅਥਲੈਟਿਕਸ ਵਿੱਚ ਮਹਿੰਦਰ ਸਿੰਘ ਨਾਂ ਦੀ ਗੁੱਡੀ ਚੜ੍ਹੀ ਰਹੀ ਹੈ। ਤਿੰਨ ਮਹਿੰਦਰ ਸਿੰਘ ਟੋਕੀਓ, ਜਕਾਰਤਾ ਤੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ। 1958 ਵਿੱਚ ਟੋਕੀਓ ਦੀਆਂ ਤੀਜੀਆਂ ਏਸ਼ਿਆਈ ਖੇਡਾਂ `ਚੋਂ ਖਾਨਖਾਨੇ ਦੇ ਮਹਿੰਦਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ। ਚਾਰ ਸਾਲ ਬਾਅਦ ਜਕਾਰਤਾ ਦੀਆਂ ਏਸ਼ਿਆਈ ਖੇਡਾਂ `ਚ ਜ਼ਿਲ੍ਹਾ ਜਲੰਧਰ ਦਾ ਇੱਕ ਹੋਰ ਮਹਿੰਦਰ ਸਿੰਘ 1500 ਮੀਟਰ ਦੀ ਦੌੜ ਨੂੰ ਪੈ ਗਿਆ ਸੀ। 1970 ਵਿੱਚ ਬੈਂਕਾਕ . . . . Read more >

2007 ਦੇ ਸ਼ੁਰੂ ਵਿੱਚ ਪੰਜਾਹ ਓਵਰਾਂ ਵਾਲਾ ਵਰਲਡ ਕ੍ਰਿਕਟ ਕੱਪ ਭਾਰਤੀ ਟੀਮ ਪਹਿਲੇ ਹੀ ਰਾਊਂਡ ਵਿੱਚ ਹਾਰ ਗਈ ਸੀ। ਬੰਗਲਾ ਦੇਸ਼ ਦੀ ਕਮਜ਼ੋਰ ਗਿਣੀ ਜਾਂਦੀ ਟੀਮ ਨੇ ਉਸ ਨੂੰ ਕੱਪ ਦੇ ਮੁਕਾਬਲੇ `ਚੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਪਹਿਲੇ ਰਾਊਂਡ ਵਿੱਚ ਹੀ ਆਊਟ ਹੋ ਗਈ ਸੀ। ਉਦੋਂ ਹਾਰ ਗਿਆਂ ਦੀ ‘ਹਾਰਡ ਲੱਕ’ ਕਹਿ ਕੇ ਦਿਲਜੋਈ ਕਰਨੀ ਤਾਂ ਇੱਕ ਬੰਨੇ ਰਹੀ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੀ ਬਹੁਤ ਤੋਏ ਤੋਏ ਹੋਈ। ਉਨ੍ਹਾਂ ਦੇ ਘਰਾਂ `ਤੇ ਪਹਿਰੇ ਲਾਏ ਗਏ ਤਾਂ ਜੋ ਕ੍ਰਿਕਟ ਦੇ ਜਨੂੰਨੀ ਉਨ੍ਹਾਂ ਨੂੰ ਅੱਗ . . . . Read more >