You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਤੋਂ ਬੇਖਬਰ। ਦਾਦੇ-ਦਾਦੀ ਕੋਲ ਰਹਿੰਦੇ ਬੱਚੇ‎,‎ ਕੰਪਿਊਟਰ ਤੇ ਟੀ਼ ਵੀ ਦੁਆਲੇ ਆਪਣੀ ਹੀ ਦੁਨੀਆਂ ਵਿਚ ਗੁੰਮ-ਸੁੰਮ। ਸਕੂਲ ਕਦੋਂ ਜਾਂਦੇ‎,‎ ਕਿਸ ਕਲਾਸ ਵਿਚ ਪੜ੍ਹਦੇ‎,‎ ਕਿਹੜੇ ਉਹਨਾਂ ਦੇ ਦੋਸਤ‎,‎ ਕਿਸ ਤਰ੍ਹਾਂ ਦੀ ਸੰਗਤ ਵਿਚ ਉਹ ਵਿਚਰਦੇ‎,‎ ਕੀ ਖਾਂਦੇ‎,‎ ਕੀ . . . . Read more >

ਪ੍ਰੇਮ ਸਿੰਘ ਦੇ ਖ਼ਾਲਸਾ ਸਕੂਲ ਦੇ ਐਨ ਸਾਹਮਣਾ ਇਲਾਕਾ ਉਹੋ ਹੀ ਸੀ ਜਿੱਥੇ ਪ੍ਰੇਮ ਸਿੰਘ ਦਾ ਘਰ ਹੁੰਦਾ ਸੀ। ਮਾਡਲ ਟਾਊਨ ਨਾਂ ਦਾ ਘੁੱਗ ਵੱਸਦਾ ਇਹ ਇਲਾਕਾ ਭਾਵੇਂ ਕਿੰਨਾ ਫੈਲ ਗਿਆ ਸੀ, ਕਿੰਨਾ ਵਧੇਰੇ ਗਹਿ-ਗੱਚ ਵੱਸ ਗਿਆ ਸੀ ਪਰ ਪ੍ਰੇਮ ਸਿੰਘ ਨੂੰ ਵਿਸ਼ਵਾਸ ਸੀ ਕਿ ਸਕੂਲੋਂ ਨਿਕਲਦਿਆਂ ਹੀ ਥੋੜ੍ਹੀ ਵਿੱਥ ਉਤੇ ਬਣਿਆ ਆਪਣਾ ਮਕਾਨ ਉਹ ਪਲ-ਛਿਣ ਵਿਚ ਲੱਭ ਲਵੇਗਾ। ਉਹ ਸਾਡੇ ਅੱਗੇ ਅੱਗੇ ਕਾਹਲੀ ਕਾਹਲੀ ਤੁਰਿਆ ਜਾ ਰਿਹਾ ਸੀ। ਕਿਸੇ ਸਥਾਨਕ ਵਾਸੀ ਨੂੰ ਆਪਣੇ ਘਰ ਦਾ ਅਤਾ-ਪਤਾ ਪੁੱਛਣ ਦੀ ਉਸ ਨੂੰ ਕੋਈ ਲੋੜ ਨਹੀਂ ਸੀ।‘‘ਐਥੇ ਖਾਲੀ ਜਗ੍ਹਾ . . . . Read more >

‘‘ਲਓ ਜੀ! ਆ ਗਿਆ ਜੇ ਮੇਰਾ ਲਾਇਲਪੁਰ।’’ ਪ੍ਰੇਮ ਸਿੰਘ ਵਿਚ ਬਾਬੇ ਕਰਮ ਸਿੰਘ ਦੀ ਰੂਹ ਆਣ ਵੜੀ।ਵੱਡੇ ਬੋਰਡ ‘ਤੇ ਲਿਖੇ ਅੱਖਰ ਚਮਕ ਰਹੇ ਸਨ।City of Textile Welcomes you.ਇਹੋ ਹੀ ਸੀ ਉਹ ਇਲਾਕਾ ਜਿਸ ਨੂੰ ਕਦੀ ਸਾਂਦਲ ਬਾਰ ਕਿਹਾ ਜਾਂਦਾ ਸੀ। ਸਾਂਦਲ ਦੁੱਲੇ ਦੇ ਪਿਉ ਦਾ ਨਾਂ ਸੀ, ਇਸ ਲਈ ਇਸ ਨੂੰ ‘ਦੁੱਲੇ ਦੀ ਬਾਰ’ ਵੀ ਆਖਿਆ ਜਾਂਦਾ ਸੀ। ਇਹੋ ਸੀ ਉਹ ਇਲਾਕਾ ਜਿਸ ਬਾਰੇ ਹਿਜਰਤ ਕਰ ਕੇ ਭਾਰਤ ਪੁੱਜੇ ਲੋਕ ਅਕਸਰ ਜ਼ਿਕਰ ਕਰਦਿਆ ਕਰਦੇ ਤੇ ਹਰ ਗੱਲ ਨਾਲ ਆਖਦੇ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ, ਉਦੋਂ ਗੱਲ ਈ ਹੋਰ ਸੀ।’’‘ਬਾਰ’ ਦਾ ਵਾਰ-ਵਾਰ ਜ਼ਿਕਰ . . . . Read more >

Tuesday, 27 October 2009 14:40

26 ਜਨਵਰੀ‎…‎

Written by ਸੰਦੀਪ ਧਨੋਆ

ਬੇਹੱਦ ਸ਼ਰਮਸਾਰ ਜਿਹੀ ਇਸ਼ਤਿਹਾਰ ਆ ਗਈ। ਰੁਲ਼ਣ ਦਰ-ਦਰ ਹੋਕੇ ਤਿਆਰ ਆ ਗਈ। ਛੱਬੀ ਜਨਵਰੀ ਦੀ ਨਵੀਂ ਅਖਬਾਰ ਆ ਗਈ। ਉਡੀ ਚਿੱੜੀ ਚੋਗ ਚੁਗਣ ਦੀ ਚਾਹਤ `ਚ ਅੱਜ‎,‎ ਮਰੀ ਖੰਭਿਆਂ `ਚ ਫਸ ਘਰੇ ਤਾਰ ਆ ਗਈ। ਛੱਬੀ ਜਨਵਰੀ ਦੀ ਨਵੀਂ ਅਖਬਾਰ ਆ ਗਈ। ਪੌਣ‎,‎ ਪਾਣੀ‎,‎ ਦਾਣੇ‎,‎ ਦਿਲ ਕਾਹਤੋਂ ਹੋਏ ਜ਼ਹਿਰੀਲੇ‎,‎ ਹੱਥੀਂ ਘੋਲੀ ਵਿਸ ਚੌਹਾਂ ਵਿਚਕਾਰ ਆ ਗਈ। ਛੱਬੀ ਜਨਵਰੀ ਦੀ ਨਵੀਂ ਅਖਬਾਰ ਆ ਗਈ। ਕੱਲਾ‐ਕੱਲਾ‎,‎ ਮਾਂ ਦਾ ਪੁੱਤ‎,‎ ਲੈ ਗਏ ਠਾਣੇ‎,‎ ਚੋਰੀਂ ਚੁੱਕ। ਜਾਨ . . . . Read more >

ਹੋਟਲ ਪੁੱਜ ਕੇ ਖਾਣਾ ਖਾਣ ਤੋਂ ਬਾਅਦ ਜਗਤਾਰ ਤਾਂ ਲੇਟ ਗਿਆ ਤੇ ਮੈਂ ਸਵੇਰ ਦੇ ਲੰਮੇ ਸਫਰ ਬਾਰੇ ਸੋਚਣ ਲੱਗਾ। ਜੇ ਮੈਂ ਸਵੇਰੇ ਰਾਵਲਪਿੰਡੀ, ਪੰਜਾ ਸਾਹਿਬ ਦੀ ਯਾਤਰਾ ‘ਤੇ ਜਾਣਾ ਸੀ ਤਾਂ ਮੈਨੂੰ ਆਪਣਾ ਸਾਮਾਨ ਪੈਕ ਕਰਕੇ ਨਾਲ ਹੀ ਲਿਜਾਣਾ ਪੈਣਾ ਸੀ ਕਿਉਂਕਿ ਯਾਤਰਾ ਉਪਰੰਤ 19 ਅਪ੍ਰੈਲ ਨੂੰ ਸਿੱਧਾ ਸਵੇਰੇ ਲਾਹੌਰ ਰੇਲਵੇ ਸਟੇਸ਼ਨ ‘ਤੇ ਹੀ ਪੁੱਜਣ ਦਾ ਪ੍ਰੋਗਰਾਮ ਸੀ। ਰਾਤ ਨੂੰ ਮੈਂ ਸਾਮਾਨ ਸਾਂਭਦਿਆਂ ਡਾ. ਜਗਤਾਰ ਨੂੰ ਅਜੇ ਵੀ ਆਪਣੇ ਨਾਲ ਜਾਣ ਲਈ ਮਨਾ ਰਿਹਾ ਸਾਂ ਪਰ, ‘ਸਿਹਤ ਏਨੇ ਲੰਮੇ ਸਫਰ ਦੀ ਇਜਾਜ਼ਤ ਨਹੀਂ ਦਿੰਦੀ’ ਵਾਲਾ ਉਹਦਾ ਬਹਾਨਾ . . . . Read more >

ਆਜ਼ਾਦੀ ਸਾਨੂੰ ਨਹੀਂ‎,‎ ਉਨ੍ਹਾਂ ਨੂੰ ਮਿਲ਼ੀ ਸੀ‎,‎ ਲੁੱਟਾਂ ਖੋਹਾਂ ਕਰਨ ਲਈ‎,‎ ਘਪਲੇ ਘੁਟਾਲੇ‎,‎ ਬਲਾਤਕਾਰ‎,‎ ਤੇ ਕਤਲ ਕਰਨ ਲਈ। ਗਣਤੰਤਰ ਦਿਵਸ ਵੀ‎,‎ ਉਨ੍ਹਾਂ ਦੇ ਲੇਖੇ ਹੈ। ਉਸ ਪੋਥੀ ਦੇ ਕਾਇਦੇ ਕਾਨੂੰਨ‎,‎ ਸਾਡੇ ਲਈ ਹਨ। ਸਜਾਵਾਂ ਸਾਡੇ ਲਈ‎,‎ ਜਰਮਾਨੇ ਸਾਡੇ ਲਈ‎,‎ ਫਾਹੇ ਸਾਡੇ ਲਈ। ਉਹ ਸਭ ਕੁੱਝ ਕਰਕੇ ਵੀ‎,‎ ਉਸ ਪੋਥੀ ਦੀ‎,‎ ਕਿਸੇ ਧਾਰਾ ਦੀ ਓਟ ਵਿੱਚ‎,‎ ਛੁੱਤ ਜਾਂਦੇ ਹਨ। ਦੇਸ ਦੇ ਹਰ ਪਰਾਂਤ ਦੀ‎,‎ ਅਸੈੰਬਲੀ ਵਿੱਚ‎,‎ ਦੇਸ ਦੀ ਪਾਰਲੀਮੈੰਟ ਵਿੱਚ‎,‎ ਇੱਕ ਤਿਹਾਈ‎,‎. . . . Read more >

ਖਾਬਾਂ ਨੂੰ ਅਮਲ ਵਿੱਚ ਨੇ‎,‎ ਜੋ ਲੋਕ ਢਾਲ਼ਦੇ। ਹੁੰਦੇ ਨੇ ਅਸਲ ਵਿੱਚ ਉਹ‎,‎ ਬੰਦੇ ਕਮਾਲ ਦੇ। ਦਿਲ ਦਾ ਲਹੂ ਹਨ੍ਹੇਰ ਵਿੱਚ‎,‎ ਜਿਹੜੇ ਨੇ ਬਾਲ਼ਦੇ। ਉਹ ਜਿੰਦਗੀ ਦਾ ਅਸਲ ਵਿੱਚ‎,‎ ਨੇ ਧਰਮ ਪਾਲ਼ਦੇ। ਜੀਵਨ ਦੇ ਸੱਚ ਵਾਂਗ ਹੀ‎,‎ ਇਸ ਦਾ ਜਵਾਬ ਵੀ‎,‎ ਸੰਕੇ ਨਵਿਰਤ ਹੋਣ ਕਦ‎,‎ ਕੀਤੇ ਸਵਾਲ ਦੇ। ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ‎,‎ ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ। ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ‎,‎ ਫਿਰਦੇ ਹਾਂ ਪਰਸ ਰਾਮ ਨੂੰ‎,‎ ਦਿਨ ਰਾਤ ਭਾਲ਼ ਦੇ। ਰਹਿੰਦੇ ਹਾਂ . . . . Read more >

ਮੈਂ ਹਾਲੇ ਸੁਰਤ ਵੀ ਨਹੀਂ ਸੀ ਸੰਭਲ਼ੀ ਜਦੋਂ ਗਾਇਕੀ ਮੇਰੇ ਆਲ਼ੇ-ਦੁਆਲ਼ੇ ਸਾਹਾਂ ਵਾਂਗ ਵਗਣ ਲੱਗ ਪਈ ਸੀ। ਬੁਖ਼ਾਰ ਵਾਂਗ ਭਖ਼ਦੇ, ਅਪਰੈਲ-ਮਈ ਦੇ ਦਿਨੀਂ, ਪੇਂਡੂ ਲੋਕ ਕਣਕਾਂ ਵੱਢਣ, ਗਹੁਣ, ਛਜਲੀਆਂ ਲਾਉਣ, ਤੇ ਬੋਹਲ਼ ਬਣਾਉਣ ਦੇ ਕਸ਼ਟਮਈ ਤੇ ਲਮਕਵੇਂ ਕਾਰਜ ਵਿੱਚ ਮਸਰੂਫ਼ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਬਿਲਕੁਲ ਵਿਹਲਾ ਹੁੰਦਾ ਸੀ। ਉਸ ਦੇ ਦੋ ਜੋਟੀਦਾਰ, ਚੰਦ ਜੰਡੀ ਤੇ ਰਣਜੀਤ ਸਿੱਧਵਾਂ, ਗਰਮੀਆਂ ਦੇ ਦਿਨੀਂ ਅਕਸਰ ਸਾਡੇ ਪਿੰਡ ਹੀ ਹੁੰਦੇ। ਸਵੇਰ ਤੋਂ ਹੀ ਸਾਡੇ ਵਿਸ਼ਾਲ ਦਲਾਨ ਵਿੱਚ ਮੰਜਿਆਂ ਦੀ ਰੌਣਕ ਜੁੜ ਜਾਂਦੀ। ਸਵੇਰੇ-ਸਵੇਰੇ . . . . Read more >

ਸ਼ਾਹ ਹੁਸੈਨ ਦਾ ਮਜ਼ਾਰ ਡਾ. ਜਗਤਾਰ ਨੇ ਪਹਿਲਾਂ ਦੇਖਿਆ ਹੋਇਆ ਸੀ ਤੇ ਅਸੀਂ ਠੀਕ ਰਸਤੇ ‘ਤੇ ਹੀ ਜਾ ਰਹੇ ਸਾਂ ਪਰ ਫਿਰ ਵੀ ਪੁਸ਼ਟ ਕਰ ਲੈਣ ਲਈ ਡਰਾਈਵਰ ਨੂੰ ਕਿਹਾ। ਡਰਾਈਵਰ ਕਿਉਂਕਿ ਸਾਡੇ ਕੋਲੋਂ ‘ਸ਼ਾਹ ਹੁਸੈਨ’ ਬਾਰ-ਬਾਰ ਸੁਣ ਰਿਹਾ ਸੀ, ਉਸ ਨੇ ਹੌਲੀ ਕਰ ਕੇ ਕਿਸੇ ਨੂੰ ਪੁੱਛਿਆ, ‘‘ਸ਼ਾਹ ਹੁਸੈਨ ਦਾ ਮਜ਼ਾਰ ਕਿਥੇ ਹੈ?’’ਉਸ ਬੰਦੇ ਨੇ ਲਾਇਲਮੀ ਜ਼ਾਹਿਰ ਕੀਤੀ ਤਾਂ ਜਗਤਾਰ ਨੇ ਡਰਾਈਵਰ ਨੂੰ ਸਮਝਾਇਆ, ‘‘ਏਥੇ ਸ਼ਾਹ ਹੁਸੈਨ ਆਖਿਆਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮਾਧੋ ਲਾਲ ਹੁਸੈਨ ਆਖ।’’ਉਸ ਨੇ ਅਗਲੇ ਬੰਦੇ ਨੂੰ ਮਾਧੋ ਲਾਲ ਹੁਸੈਨ ਦਾ ਨਾਂ . . . . Read more >

ਅੰਦਰਲੇ ਹਾਲ ਵਿਚ ਲਗਪਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ। ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ। ਬਾਹਰਲੇ ਹਾਲ ਵਿਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿਚ ਡੱਠੀਆਂ ਕੁਰਸੀਆਂ ਸਾਹਮਣੇ ਟੀ.ਵੀ. ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ‘ਤੇ ਅੰਦਰਲੇ  ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ। ਅੰਦਰਲੇ ਹਾਲ ਵਿਚ ਵੜ ਕੇ ਮੈਂ ਤੇ ਜਗਤਾਰ ਪਿਛਲੀਆਂ ਕਤਾਰਾਂ ‘ਚ ਖ਼ਾਲੀ ਥਾਂ ਲੱਭ ਕੇ ਬੈਠਣ ਲਈ ਅਹੁਲ ਹੀ ਰਹੇ ਸਾਂ ਕਿ ਅੱਗੋਂ ਸਤਿਨਾਮ ਮਾਣਕ ਨੇ ਖੜੋ ਕੇ ਆਵਾਜ਼ ਮਾਰੀ, ‘‘ਸੰਧੂ ਯਾਰ! ਐਥੇ ਅੱਗੇ ਆਵੋ। ਪਿੱਛੇ ਕਿਉਂ ਬੈਠੀ ਜਾਂਦੇ . . . . Read more >

ਨਿਊਯਾਰਕ ਦੇ ਕਬੱਡੀ ਮੇਲੇ ਨਾਲ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਐਤਕੀਂ ਇਹ ਮੇਲਾ 6 ਮਈ 2007 ਦੇ ਦਿਨ ਭਰਿਆ। ਇਹ ਏਨਾ ਭਰਵਾਂ ਰਿਹਾ ਕਿ ਪਹਿਲੇ ਸਾਰੇ ਰਿਕਾਰਡ ਟੁੱਟ ਗਏ। ਇਹਦਾ ਮੁੱਖ ਕਾਰਨ ਸੀ ਭਾਰਤ ਤੋਂ ਤਕੜੀ ਕਬੱਡੀ ਟੀਮ ਦਾ ਆਉਣਾ ਤੇ ਉਹਦਾ ਕੱਪ ਜਿੱਤਣਾ। ਪਿਛਲੇ ਕੁੱਝ ਸਾਲਾਂ ਤੋਂ ਕਬੱਡੀ ਟੂਰਨਾਮੈਂਟਾਂ ਦੇ ਕੱਪ ਟੋਰਾਂਟੋ ਦੀ ਟੀਮ ਜਿੱਤ ਰਹੀ ਸੀ। ਨਿਊਯਾਰਕ ਦੇ ਕਬੱਡੀ ਪ੍ਰੇਮੀ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਭਾਰਤ ਤੋਂ ਕੋਈ ਏਨੀ ਤਕੜੀ ਟੀਮ ਆਵੇ ਜਿਹੜੀ ਟੋਰਾਂਟੋ . . . . Read more >

ਤ੍ਰੈਮਾਸਿਕ ਕਹਾਣੀ ਬੈਠਕ ਕੁਲਜੀਤ ਮਾਨ   ਪ੍ਰਥਾ ਦਾ ਇਹ ਇਕ ਮਹਤਵ-ਪੂਰਨ ਪੜ੍ਹਾਅ ਸੀ। ਮਿੰਨੀ ਗਰੇਵਾਲ ਨੇ 6 ਫ਼ਰਵਰੀ ਦਾ ਦਿਨ ਮਿਥਿਆ ਸੀ। ਪਰਵਾਰਿਕ ਮਾਹੌਲ ਵਿਚ ਵਿਚਰ ਰਹੀ ਤਿਮਾਹੀ ਕਹਾਣੀ ਬੈਠਕ ਦੀ ਮੇਜ਼ਬਾਨੀ ਰਛਪਾਲ ਕੌਰ ਗਿੱਲ ਦਾ ਪਰਿਵਾਰ ਕਰ ਰਿਹਾ ਸੀ। ਦੁਪਿਹਰ ਦੇ ਤਿੰਨ ਤੋਂ ਰਾਤ ਦੇ ਇੱਕ ਵਜੇ ਤੱਕ ਚਲੀ ਇਸ ਮੀਟਿੰਗ ਵਿਚ ਕਹਾਣੀਕਾਰ ਤੇ ਸਰੋਤੇ ਮੰਤਰ-ਮੁਗਧ ਹੋਏ ਕਹਾਣੀਆਂ ਤੇ ਉਨ੍ਹਾਂ ਤੇ ਹੋ ਰਹੀ ਵਿਚਾਰ ਚਰਚਾ ਵਿਚ ਨਵੀਆਂ ਤੇ ਸਿਖ਼ਰਲੇ ਪੱਧਰ ਦੀਆਂ ਪੈੜਾਂ ਵਿਚ ਆਪਣਾ ਆਪਾ ਸਮੋਈ ਸੰਵਾਦ . . . . Read more >