|
ਮੁੱਖ ਪੰਨਾ
ਬੰਦ ਹੋਠਾਂ ਦੇ ਬੂਹੇ ਪਿੱਛੇ, ਖਾਮੋਸ਼ ਤੇ ਗੁੰਮਨਾਮ ਬੋਲ ਆਵਾਜ਼ ਦੇ ਦੇ ਮਾਲਕਾ, ਨਹੀਂ ਸਹਿਕਦੇ ਰਹਿ ਜਾਣਗੇ। ਸੁਪਨੇ ਵਿੱਚ ਵੀ ਕਿੰਝ ਕਹਾਂ, “ਰਹਿਨੁਮਾ ਮੇਰੇ ਨਾਲ ਚੱਲ”, ਜੋ ਮੇਰੇ ਪਿੱਛੋਂ ਆਉਣਗੇ, ਰਾਹ ਭਟਕਦੇ ਰਹਿ ਜਾਣਗੇ। ਮੇਰੀ ਸੋਚ ਜੇਕਰ ਮੇਰਿਆਂ ਨੈਣਾਂ `ਤੇ ਆ ਕੇ ਮੁੱਕ ਗਈ ਲਹਿਰਾਂ ਦੇ ਖ਼ਾਬ ਕੰਢੇ ਉੱਤੇ, ਡੁੱਬ ਕੇ ਮਰ ਜਾਣਗੇ। ਆ, ਅੱਗ ਬਣਕੇ ਚੀਰਦੇ, ਤੂੰ ਚਿਣਗ ਦੀ ਇਸ ਚੀਕ ਨੂੰ ਦਿਨ-ਦਿਹਾੜੇ ਮਾਸੂਮ ਵੀ, ਜੁਗਨੂੰ ਤੋਂ ਡਰਦੇ ਰਹਿਣਗੇ। ਸੰਨ੍ਹ ਲਾ ਕੇ ਹੱਥੀਂ ਲੁੱਟੀ, . . . . Read more >
Published in
ਕਵਿਤਾਵਾਂ
ਤੈਨੂੰ ਵੀ ਮਾਣ ਆਪਣਾ, ਮੈਨੂੰ ਵੀ ਹੈ ਬਥੇਰਾ, ਹੋਵਾਂ ਮੈਂ ਆ ਕੇ ਦੱਸ ਤੂੰ, ਕਿਉਂਕਰ ਮੁਥਾਜ ਤੇਰਾ। ਕਾਇਰ ਵੀ ਹੋਣੀਆਂ ਦੀ, ਜਦ ਸਾਣ ਤੇ ਹੈ ਚੜ੍ਹਦਾ, ਬਣਦਾ ਉਦੋਂ ਹੈ ਉਸ ਦਾ, ਫੌਲਾਦ ਜਿਹਾ ਜੇਰਾ। ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ, ਪੈਰਾਂ `ਚ ਵਾਟ ਹੁੰਦੀ, ਸੋਚਾਂ ਦੇ ਵਿੱਚ ਸੁਵੇਰਾ। ਮੈਂ ਜਿੰਦਗੀ ਨੂੰ ਤੇਰਾ, ਨਾਂ ਲੈ ਕੇ ਹਾਕ ਮਾਰੀ, ਉੰਝ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫੇਰਾ। ਅੱਖਾਂ `ਚੋਂ ਨੀਂਦ ਖੋਈ, ਜਦ ਤੋਂ ਵਿਹਾਜ ਆਇਆ, ਹਾਸੇ, ਜਿਨ੍ਹਾਂ . . . . Read more >
Published in
ਗ਼ਜ਼ਲਾਂ
Wednesday, 28 October 2009 15:11
ਟਕਸਾਲੀ ਜਥੇਦਾਰ ਮਾਨ ਸਿੰਘ ਹੰਭੋ - ਅਕਾਲੀ ਮੋਰਚਿਆਂ ਦਾ ਮੋਹਰੀ – ਟਕਸਾਲੀ ਜਥੇਦਾWritten by ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ‘ਵਾਹਵਾ ਤੇਰੀਆਂ ਕੁਦਰਤਾਂ, ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ, ਤੇਰਾ ਅੰਤ ਨਾ ਜਾਈ . . . . Read more >
Published in
ਲੇਖ਼
ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ . . . . Read more >
Published in
ਇਕਬਾਲ ਰਾਮੂਵਾਲੀਆ
ਤਨ ਮਨ ਤੇ ਧਨ ਨਾਲ ਖੇਡਾਂ `ਚ ਯੋਗਦਾਨ ਪਾਉਣ ਵਾਲੇ ਪੰਜਾਬੀ ਪਰਿਵਾਰਾਂ ਵਿੱਚ ਹਕੀਮਪੁਰ ਦੇ ਪੁਰੇਵਾਲ ਪਰਿਵਾਰ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ। ਹਕੀਮਪੁਰ ਜ਼ਿਲਾ ਨਵਾਂ ਸ਼ਹਿਰ ਦਾ ਇਤਿਹਾਸਕ ਪਿੰਡ ਹੈ ਜਿਸ ਨੂੰ ਸਿੱਖਾਂ ਦੇ ਤਿੰਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਉਥੇ ਸੌ ਕੁ ਸਾਲ ਪਹਿਲਾਂ ਸਾਧਾਰਨ ਕਿਸਾਨ ਸੁੰਦਰ ਸਿੰਘ ਦੇ ਘਰ ਊਧਮ ਸਿੰਘ ਦਾ ਜਨਮ ਹੋਇਆ ਸੀ। ਊਧਮ ਸਿੰਘ ਵੱਡਾ ਹੋ ਕੇ ਪਹਿਲਾਂ ਹੌਲੀਆਂ ਤੇ ਪਿਛੋਂ ਭਾਰੀਆਂ ਮੂੰਗਲੀਆਂ ਫੇਰਨ ਲੱਗਾ। ਫਿਰ ਉਹ ਭਾਰੇ ਵੱਟਿਆਂ, ਵੇਲਣਿਆਂ ਤੇ ਬੋਰੀਆਂ ਦੇ ਬਾਲੇ ਕੱਢਣ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਵੀਹ ਬਾਈ ਸਾਲ ਪਹਿਲਾਂ ਗੁਰਮੀਤ ਦਾ ਛੋਟਾ ਭਰਾ ਨਿੰਮਾ ਜਥੇ ਨਾਲ ਨਨਕਾਣੇ ਸਾਹਿਬ ਗਿਆ ਸੀ। ਨਨਕਾਣੇ ਸਾਹਿਬ ਗੁਰਦੁਆਰੇ ਦੇ ਮੁੱਖ ਗੇਟ ਦੇ ਬਾਹਰ ਸਦਾ ਵਾਂਗ ਮੁਸਲਮਾਨਾਂ ਦੀ ਭੀੜ ਇੱਕਠੀ ਸੀ। ਇਧਰੋਂ ਗਏ ਸਿੱਖ ਲਾਊਡ ਸਪੀਕਰ ਉਤੇ ਆਪਣੇ ਆਉਣ ਬਾਰੇ ਤੇ ਆਪਣੇ ਪਿੰਡਾਂ ਦੇ ਕਿਸੇ ਬੰਦੇ ਦੇ ਬਾਹਰ ਆਏ ਹੋਣ ਬਾਰੇ ਪੁੱਛ ਰਹੇ ਸਨ। ਬਾਹਰ ਖਲੋਤੀ ਭੀੜ ਵਿਚੋਂ ਵੀ ਮੁਸਲਮਾਨ ਭਰਾ ਵੱਖੋ-ਵੱਖਰੇ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਜ਼ਿਲੇ ਤੇ ਪਿੰਡ ਦਾ ਨਾਮ ਪੁੱਛ ਰਹੇ ਸਨ। ਗੁਲਾਮ ਨਬੀ ਨੇ ਆਵਾਜ਼ ਦਿੱਤੀ, ‘‘ਭਰਾਵੋ! ਤੁਹਾਡੇ ‘ਚੋਂ ਕੋਈ ਜਲੰਧਰ ਜ਼ਿਲੇ . . . . Read more >
Published in
ਵਗਦੀ ਏ ਰਾਵੀ
19 ਅਪ੍ਰੈਲ 2001 ਦੀ ਸਵੇਰ। ਲਾਹੌਰ ਨਾਲੋਂ ਵਿਛੜਣ ਦਾ ਵਕਤ ਆਣ ਪੁੱਜਾ। ਹੋਟਲ ਨੂੰ ਛੱਡਣ ਦੀ ਪੂਰੀ ਤਿਆਰੀ ਕਰ ਲੈਣ ਤੋਂ ਪਿੱਛੋਂ ਮੈਂ ਜਗਤਾਰ ਨੂੰ ਕਿਹਾ, ‘‘ਇਕ ਮਿੰਟ ਠਹਿਰੋ। ਮੈਂ ਲਾਹੌਰ ਨੂੰ ਅਲਵਿਦਾ ਕਹਿ ਲਵਾਂ।’’ ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਸਥਿਤ ਆਪਣੇ ਕਮਰੇ ‘ਚੋਂ ਬਾਹਰ ਨਿਕਲ ਕੇ ਮੈਂ ਟੈਰਸ ‘ਤੇ ਆਣ ਖੜੋਤਾ। ਸੂਰਜ ਅਜੇ ਚੜ੍ਹਿਆ ਨਹੀਂ ਸੀ ਤੇ ਸ਼ਾਂਤ ਘਸਮੈਲੀ ਰੌਸ਼ਨੀ ‘ਚੋਂ ਲਾਹੌਰ ਸ਼ਹਿਰ ਹੌਲੀ ਹੌਲੀ ਉਦੈ ਹੋ ਰਿਹਾ ਸੀ। ਉਹੋ ਉੱਚੇ ਨੀਵੇਂ ਮਕਾਨ ਤੇ ਇਮਾਰਤਾਂ। ਮਸਜਿਦਾਂ ਦੇ ਗੁੰਬਦ। ਆਸਮਾਨ ‘ਚ ਤੈਰਦੀਆਂ ਬੱਦਲਾਂ . . . . Read more >
Published in
ਵਗਦੀ ਏ ਰਾਵੀ
ਮਈ 1966 ਦੀ ਗੱਲ ਹੈ। ਕਾਲਜ ਵਿੱਚ ਛੁੱਟੀਆਂ ਸਨ। ਦਿੱਲੀ ਤੋਂ ਛੁੱਟੀਆਂ ਕੱਟਣ ਮੈਂ ਪਿੰਡ ਆਇਆ ਹੋਇਆ ਸਾਂ। ਉਨ੍ਹਾਂ ਦਿਨਾਂ `ਚ ਫਲ੍ਹੇ ਚਲਦੇ ਸਨ, ਧੜਾਂ ਉਡਦੀਆਂ ਤੇ ਤੂੜੀ ਦਾਣੇ ਢੋਏ ਜਾਂਦੇ ਸਨ। ਪਿੰਡਾਂ `ਚ ਬੰਦਾ ਬੁੜ੍ਹੀ ਤਾਂ ਕੀ, ਕੋਈ ਬੱਚਾ ਵੀ ਵਿਹਲਾ ਨਹੀਂ ਸੀ ਹੁੰਦਾ। ਸਕੂਲਾਂ ਵਿੱਚ ਵਾਢੀ ਦੀਆਂ ਛੁੱਟੀਆਂ ਹੁੰਦੀਆਂ ਸਨ। ਪਾੜ੍ਹੇ ਪਿੜਾਂ `ਚ ਕੰਮ ਕਰਵਾਉਂਦੇ ਸਨ। ਮੈਨੂੰ ਆਉਂਦੇ ਨੂੰ ਪਿੜ ਵਿੱਚ ਜੋੜ ਲਿਆ ਗਿਆ। ਵਿਹਲੀਆਂ ਖਾ ਕੇ ਜੁ ਆਇਆ ਸਾਂ। ਤਪਦੀ ਧੁੱਪ, ਵਗਦੀ ਲੂਅ ਤੇ ਲੜਦੀ ਕੰਡ `ਚ ਮੈਨੂੰ ਦਿੱਲੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਕਾਨਫਰੰਸ ਦਾ ਅੱਜ ਬਾਅਦ ਦੁਪਹਿਰ ਦਾ ਸੈਸ਼ਨ ਨਹੀਂ ਸੀ ਹੋ ਰਿਹਾ। ਉਸ ਦੀ ਥਾਂ ਸਾਰੇ ਡੈਲੀਗੇਟਾਂ ਨੂੰ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਲੋਂ ਕਰਵਾਏ ਜਾਣ ਵਾਲੇ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਸੀ। ਇਹ ਸਮਾਗਮ ਫਲੈਟੀਜ਼ ਹੋਟਲ ਦੀ ਥਾਂ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਬਣੇ ਅਲਹਮਰਾ ਕੰਪਲੈਕਸ ਵਿਚੋਂ ਇਕ ਵੱਡੇ ਹਾਲ ਵਿਚ ਹੋ ਰਿਹਾ ਸੀ।ਸਾਡੇ ਜਾਂਦਿਆਂ ਨੂੰ ਸਮਾਗਮ ਸ਼ੁਰੂ ਹੋ ਚੁੱਕਾ ਸੀ ਤੇ ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਦੀਆਂ ਇਕ ਹਜ਼ਾਰ ਦੇ ਕਰੀਬ ਸੀਟਾਂ ਤਾਂ ਪੁਰ ਸਨ ਹੀ ਸਗੋਂ ਕੁਰਸੀਆਂ ਦੇ ਵਿਚੋਂ ਲੰਘਣ ਵਾਲਾ . . . . Read more >
Published in
ਵਗਦੀ ਏ ਰਾਵੀ
ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ! ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
1990 ਵਿੱਚ ਮੈਂ ਪਹਿਲੀ ਵਾਰ ਅਮਰੀਕਾ-ਕੈਨੇਡਾ ਗਿਆ ਤਾਂ ਹਰ ਮਿਲਣ ਵਾਲੇ ਪੰਜਾਬੀ ਨੇ ਪੁੱਛਿਆ, “ਪੰਜਾਬ ਦਾ ਕੀ ਹਾਲ ਐ? ਫਲਾਣਾ ਫਲਾਣਾ ਕਿਵੇਂ ਐਂ? ਪਿੰਡ ਦੀ ਕੋਈ ਨਵੀਂ ਤਾਜ਼ੀ ਸੁਣਾਓ।” ਮੈਂ ਮਹਿਸੂਸ ਕੀਤਾ ਕਿ ਸਾਡੇ ਲੋਕਾਂ ਨੂੰ ਵਤਨ ਦੀਆਂ ਗੱਲਾਂ ਸੁਣਨ ਦੀ ਬੜੀ ਭੁੱਖ ਹੈ। ਉਹ ਰਹਿੰਦੇ ਭਾਵੇਂ ਪਰਦੇਸਾਂ `ਚ ਹਨ ਪਰ ਦਿਲ ਪੰਜਾਬ ਵਿੱਚ ਈ ਵੱਸਦੈ। ਮੈਂ ਹੁਣ ਵੀ ਵੇਖਦਾਂ ਕਿ ਪਰਦੇਸਾਂ ਵਿੱਚ ਛਪਦੇ ਪੰਜਾਬੀ ਅਖ਼ਬਾਰ ਪੰਜਾਬ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਨੇ ਤੇ ਰੇਡੀਓ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ, ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ, ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ, ਸ਼ਬਦਾਂ . . . . Read more >
Published in
ਲੇਖ਼
|