|
ਮੁੱਖ ਪੰਨਾ
ਦੁਨੀਆਂ ਹੋ ਹੋ ਤੁਰੀ ਜਾਂਦੀ ਹੈ। ਪੰਜਾਹ ਕਿਲੋਮੀਟਰ ਵਾਕ ਦਾ ਚੈਂਪੀਅਨ ਜ਼ੋਰਾ ਸਿੰਘ ਸਦਾ ਲਈ ਤੁਰ ਗਿਆ ਹੈ। ਉਹਦੇ ਅਕਾਲ ਚਲਾਣੇ ਦਾ ਪਤਾ ਮੈਨੂੰ ਕਈ ਮਹੀਨੇ ਬਾਅਦ ਲੱਗਾ। ਅਜਿਹੇ ਵਿਲੱਖਣ ਅਥਲੀਟ ਦੀ ਯਾਦ ਖੇਡ ਜਗਤ ਨਾਲ ਸਾਂਝੀ ਕਰਨੀ ਬਣਦੀ ਹੈ। ਸਾਡੇ ਬਹੁਤ ਸਾਰੇ ਖਿਡਾਰੀ ਆਪਣੀ ਖੇਡ ਸਮੇਂ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਹੁੰਦੇ ਹਨ ਪਰ ਬਾਅਦ ਵਿੱਚ ਉਹ ਭੁੱਲ ਭੁਲਾ ਜਾਂਦੇ ਹਨ। ਕਈਆਂ ਦਾ ਬੁਢਾਪਾ ਇਕਲਾਪੇ ਤੇ ਗੁੰਮਨਾਮੀ ਵਿੱਚ ਗੁਜ਼ਰਦਾ ਹੈ ਤੇ ਉਨ੍ਹਾਂ ਦੇ ਪਰਲੋਕ ਸਿਧਾਰ ਜਾਣ ਦਾ ਵੀ ਪਤਾ ਨਹੀਂ ਲੱਗਦਾ। ਡਿਸਕਸ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਦੇ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦਾ ਵੱਖਰਾ ਨਜ਼ਾਰਾ ਹੈ। ਉਥੇ ਉੱਚ ਪੱਧਰੀ ਕਬੱਡੀ ਤੇ ਕੁਸ਼ਤੀਆਂ ਦੇ ਨਾਲ ਅਨੇਕਾਂ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿੱਧੇ ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਅੱਡ ਆਪਣੇ ਜੌਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਵੱਖ ਆਪਣੇ ਹੁਨਰ ਦਾ ਵਿਖਾਵਾ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
Friday, 16 October 2009 15:40
37 - ਕੇਸਰ ਸਿੰਘ ਨੇ ਚਾਰ ਸੌ ਸੱਠ ਮੈਡਲ ਜਿੱਤੇWritten by ਪ੍ਰਿੰਸੀਪਲ ਸਰਵਣ ਸਿੰਘਕੇਸਰ ਸਿੰਘ ਪੂਨੀਆ ਨੇ 31 ਅਗੱਸਤ 2009 ਤਕ 460 ਮੈਡਲ ਜਿੱਤ ਲਏ ਹਨ। ਉਹਦੀ ਪਤਨੀ ਹਰਬੰਸ ਕੌਰ ਦੋ ਕੁ ਸਾਲਾਂ ਤੋਂ ਖੇਡਾਂ ਵਿੱਚ ਭਾਗ ਲੈਣ ਲੱਗੀ ਹੈ ਤੇ 21 ਤਮਗ਼ੇ ਉਹ ਵੀ ਜਿੱਤ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਲੰਮੀ ਉਮਰ ਬਖ਼ਸ਼ੀ ਤਾਂ ਪੂਨੀਆ ਜੋੜੀ ਵੱਲੋਂ ਹਜ਼ਾਰ ਮੈਡਲ ਫਤਿਹ ਸਮਝੋ। ਅਗੱਸਤ ਦੇ ਆਖ਼ਰੀ ਹਫ਼ਤੇ ਕੈਮਲੂਪਸ ਬੀ.ਸੀ.ਵਿੱਚ ਹੋਈ ਕੈਨੇਡੀਅਨ ਮਾਸਟਰਜ਼ ਟਰੈਕ ਐਂਡ ਫੀਲਡ ਚੈਂਪੀਅਨਸ਼ਿਪਸ-2009 ਵਿਚੋਂ ਉਹ 13 ਤਮਗ਼ੇ ਜਿੱਤ ਕੇ ਲਿਆਏ ਹਨ। ਲੱਗਦੈ ਉਹ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣੇ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਜਿੰਨਾ ਹੀ ਸੁਖਮਈ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਿਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿੱਚ ਠਹਿਕ ਪੈਂਦੇ ਹਨ। ਖਿਡਾਰੀਆਂ ਉਤੇ ਚੋਖਾ ਪੈਸਾ ਲੱਗਿਆ ਹੁੰਦੈ ਜੋ ਪੁਆੜੇ ਦੀ ਜੜ੍ਹ ਬਣ ਜਾਂਦੈ। ਖੇਡ ਪ੍ਰਬੰਧਕਾਂ ਦੇ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਦਿੱਲੀ ਮੈਂ ਬਾਈ ਸਾਲ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲ ਦਾ ਹੋ ਕੇ ਮੁੜਿਆ। ਜੁਆਨੀ ਦਾ ਬਿਹਤਰੀਨ ਸਮਾਂ ਮੈਂ ਦਿੱਲੀ ਵਿੱਚ ਬਿਤਾਇਆ। ਉਥੇ ਮੈਂ ਕਾਫੀ ਕੁੱਝ ਸਿੱਖਿਆ ਤੇ ਅਨੇਕਾਂ ਖੇਤਰਾਂ ਦੇ ਨਾਮਵਰ ਬੰਦਿਆਂ ਨੂੰ ਮਿਲਿਆ। ਉਨ੍ਹਾਂ `ਚ ਚੈਂਪੀਅਨ ਖਿਡਾਰੀ ਵੀ ਸਨ, ਪ੍ਰਸਿੱਧ ਲੇਖਕ ਵੀ ਤੇ ਹੰਢੇ ਵਰਤੇ ਸਿਆਸਤਦਾਨ ਵੀ ਸਨ। ਜਦੋਂ ਮੈਂ ਦਿੱਲੀ ਗਿਆ ਸਾਂ ਤਾਂ ਸਿੱਧਾ ਸਾਦਾ ਪੇਂਡੂ ਮੁੰਡਾ ਸਾਂ ਪਰ ਮੁੜਨ ਤਕ ਵਾਹਵਾ ਚੁਸਤ ਚਲਾਕ ਹੋ ਗਿਆ ਸਾਂ। ਦਿੱਲੀ ਦੀ ਰਹਿਤਲ ਨੇ ਮੈਨੂੰ ਪੱਕਾ ਦਿੱਲੀ ਵਾਲਾ ਬਣਨ ਦੇ ਮੌਕੇ ਦਿੱਤੇ ਸਨ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਕੋਠੇ ਤੇ ਫਾਜ਼ਿਲਕਾ ਮੈਂ ਚੜ੍ਹਦੀ ਵਰੇਸ ਦੇ ਸੱਤ ਅੱਠ ਸਾਲ ਬਿਤਾਏ ਹਨ। ਉਥੋਂ ਦੀ ਬੋਲੀ ਤੇ ਰਹਿਤਲ ਦਾ ਮੇਰੇ `ਤੇ ਕਾਫੀ ਅਸਰ ਹੈ। ਮੈਂ ਰਾਏ ਸਿੱਖਾਂ ਦੇ ਮੁੰਡਿਆਂ ਨਾਲ ਖੇਡਿਆ। ਬਾਗੜੀਆਂ ਤੇ ਕੰਬੋਆਂ ਦੇ ਮੁੰਡਿਆਂ ਨਾਲ ਪੜ੍ਹਿਆ। ਪਰ ਮੇਰੀ ਆੜੀ ਵਧੇਰੇ ਕਰ ਕੇ ਜੱਟਾਂ ਦੇ ਮੁੰਡਿਆਂ ਨਾਲ ਰਹੀ। ਮੁਨਸ਼ੀ ਰਾਮ ਕਾਲਜ ਵਿੱਚ ਬਾਗੜੀਆਂ ਦੇ ਮੁੰਡਿਆਂ ਦੀ ਗਿਣਤੀ ਤੀਹ ਪੈਂਤੀ ਸੀ ਤੇ ਜੱਟ ਸਿੱਖਾਂ ਦੇ ਮੁੰਡੇ ਵੀ ਏਨੇ ਕੁ ਹੀ ਸਨ। ਬਾਗੜੀਆਂ ਦੇ ਮੁੰਡਿਆਂ ਨੇ ਐਵਰਗਰੀਨ ਚੌਧਰੀ ਐਸੋਸੀਏਸ਼ਨ ਬਣਾਈ ਹੋਈ ਸੀ। ਉਹਦੀ ਰੀਸ ਨਾਲ ਸਿੱਖਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਅੰਦਰਲੇ ਹਾਲ ਵਿਚ ਲਗਪਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ। ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ। ਬਾਹਰਲੇ ਹਾਲ ਵਿਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿਚ ਡੱਠੀਆਂ ਕੁਰਸੀਆਂ ਸਾਹਮਣੇ ਟੀ.ਵੀ. ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ‘ਤੇ ਅੰਦਰਲੇ ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ। ਅੰਦਰਲੇ ਹਾਲ ਵਿਚ ਵੜ ਕੇ ਮੈਂ ਤੇ ਜਗਤਾਰ ਪਿਛਲੀਆਂ ਕਤਾਰਾਂ ‘ਚ ਖ਼ਾਲੀ ਥਾਂ ਲੱਭ ਕੇ ਬੈਠਣ ਲਈ ਅਹੁਲ ਹੀ ਰਹੇ ਸਾਂ ਕਿ ਅੱਗੋਂ ਸਤਿਨਾਮ ਮਾਣਕ ਨੇ ਖੜੋ ਕੇ ਆਵਾਜ਼ ਮਾਰੀ, ‘‘ਸੰਧੂ ਯਾਰ! ਐਥੇ ਅੱਗੇ ਆਵੋ। ਪਿੱਛੇ ਕਿਉਂ ਬੈਠੀ ਜਾਂਦੇ . . . . Read more >
Published in
ਵਗਦੀ ਏ ਰਾਵੀ
ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਨਾਲ਼ ਸੰਬੰਧਿਤ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਕਿਰਪਾਲ ਸਿੰਘ ਪੰਨੂੰ ਆਮ ਵਿਆਖਿਆ ਸੂਚਨਾ ਵਟਾਂਦਰੇ ਲਈ, ਬੋਲੀ ਦੀ ਉਸਾਰੀ ਇੱਕ ਕਰਾਮਾਤੀ ਕਾਰਜ ਮੰਨਿਆਂ ਗਿਆ ਹੈ। ਪਰ ਇਸ ਵਿੱਚ ਬੋਲ ਚਾਲ ਵਾਲ਼ਿਆਂ ਦੀ, ਇੱਕ ਹੱਦ ਤੀਕਰ ਲੋੜੀਂਦੀ ਆਪਸੀ ਨੇੜਤਾ ਅਤੇ ਹਰਕਾਰੇ ਵਜੋਂ ਉਸ ਵਿੱਚ ਹਵਾ ਦਾ ਹੋਣਾ ਜ਼ਰੂਰੀ ਹੈ। ਸਮਾਂ ਪਾ ਕੇ, ਲਿਖਤਾਂ ਰਾਹੀਂ ਸੂਚਨਾ ਵਟਾਂਦਰਾ ਹੋਣ ਲੱਗਿਆ। ਪਹਿਲੋਂ ਪਹਿਲ ਇਹ ਵਟਾਂਦਰਾ ਚਟਾਨਾਂ, ਸਪੂਤਾਂ ਉੱਤੇ ਹੋਣ ਕਾਰਨ ਇੱਕ ਸਥਾਨੀ ਰਹਿ . . . . Read more >
Published in
ਲੇਖ਼
ਮਈ 1966 ਦੀ ਗੱਲ ਹੈ। ਕਾਲਜ ਵਿੱਚ ਛੁੱਟੀਆਂ ਸਨ। ਦਿੱਲੀ ਤੋਂ ਛੁੱਟੀਆਂ ਕੱਟਣ ਮੈਂ ਪਿੰਡ ਆਇਆ ਹੋਇਆ ਸਾਂ। ਉਨ੍ਹਾਂ ਦਿਨਾਂ `ਚ ਫਲ੍ਹੇ ਚਲਦੇ ਸਨ, ਧੜਾਂ ਉਡਦੀਆਂ ਤੇ ਤੂੜੀ ਦਾਣੇ ਢੋਏ ਜਾਂਦੇ ਸਨ। ਪਿੰਡਾਂ `ਚ ਬੰਦਾ ਬੁੜ੍ਹੀ ਤਾਂ ਕੀ, ਕੋਈ ਬੱਚਾ ਵੀ ਵਿਹਲਾ ਨਹੀਂ ਸੀ ਹੁੰਦਾ। ਸਕੂਲਾਂ ਵਿੱਚ ਵਾਢੀ ਦੀਆਂ ਛੁੱਟੀਆਂ ਹੁੰਦੀਆਂ ਸਨ। ਪਾੜ੍ਹੇ ਪਿੜਾਂ `ਚ ਕੰਮ ਕਰਵਾਉਂਦੇ ਸਨ। ਮੈਨੂੰ ਆਉਂਦੇ ਨੂੰ ਪਿੜ ਵਿੱਚ ਜੋੜ ਲਿਆ ਗਿਆ। ਵਿਹਲੀਆਂ ਖਾ ਕੇ ਜੁ ਆਇਆ ਸਾਂ। ਤਪਦੀ ਧੁੱਪ, ਵਗਦੀ ਲੂਅ ਤੇ ਲੜਦੀ ਕੰਡ `ਚ ਮੈਨੂੰ ਦਿੱਲੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ ਅਤੇ ਝਾੜ ਪੀਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿੱਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 66-67 ਵਿੱਚ ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ `ਤੇ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਫਲੈਟੀਜ਼ ਹੋਟਲ ਪੁਹੰਚੇ ਤਾਂ ਪਤਾ ਲੱਗਾ ਪੁਲੀਸ ਨੇ ਸੁਨੇਹਾ ਭੇਜਿਆ ਸੀ ਕਿ ਨਿਯਮ ਅਨੁਸਾਰ ਭਾਰਤੀ ਡੈਲੀਗੇਟਾਂ ਨੇ ਪੁਲੀਸ ਕੋਲ ਆਪਣੀ ਹਾਜ਼ਰੀ ਕਿਉਂ ਨਹੀਂ ਲਵਾਈ। ਇਹ ਕੰਮ ਤਾਂ ਪਹਿਲੇ ਦਿਨ ਹੀ ਹੋਣਾ ਚਾਹੀਦਾ ਸੀ ਪਰ ਪ੍ਰਬੰਧਕਾਂ ਵਲੋਂ ਕੋਈ ਨਿਸਚਿਤ ਆਦੇਸ਼ ਜਾਂ ਸਲਾਹ ਨਾ ਮਿਲਣ ਕਾਰਨ, ‘‘ਕੁਝ ਨਹੀਂ ਹੁੰਦਾ’ ਕਹਿ ਕੇ ਸਾਰੇ ਕਾਨਫ਼ਰੰਸ ਦੇ ਮੇਲੇ-ਗੇਲੇ ਵਿਚ ਰੁੱਝ ਗਏ। ਹੁਣ ਇਕਦਮ ਸਿਰ ਆ ਬਣੀ। ਭੀੜ ਕਾਰਨ ਸਾਰੇ ਲੋਕ ਸਵੇਰ ਦੇ ਪਰੇਸ਼ਾਨ ਸਨ। ਕਦੀ ਐੱਸ.ਐੱਸ.ਪੀ. ਦੇ ਦਫ਼ਤਰ ਤੇ ਕਦੀ ਥਾਣੇ ਦੇ ਚੱਕਰ ਲਾ ਰਹੇ ਸਨ। ਸਤਨਾਮ ਮਾਣਕ ਮੈਨੂੰ ਕਹਿਣ . . . . Read more >
Published in
ਵਗਦੀ ਏ ਰਾਵੀ
ਨੋਇਡਾ ਦੇ ਨਿੱਕੇ ਬੱਚੇ ਨੇ ਛੱਬੀ ਜਨਵਰੀ ਦੀ ਪਰੇਡ ਦੇਖ ਪੁੱਛਿਆ ਮਾਂ ਗਣਤੰਤਰ ਦਿਵਸ ਕੀ ਹੁੰਦਾ ਏ? ਤਾਂ ਮਾਂ ਬੋਲੀ ਪੂਰਨ ਪ੍ਰਭੂਸੱਤਾ ਦਾ ਦਿਨ ਲੋਕਾਂ ਦਾ ਆਪਣਾ ਰਾਜ ਤੇ ਲੋਕਾਂ ਦੀ ਸ਼ਕਤੀ ਲੋਕਾਂ ਦਾ ਆਪਣਾ ਸੰਵਿਧਾਨ ਤਾਂ ਬੱਚਾ ਫੇਰ ਬੋਲਿਆ ਮਾਂ ਸੰਵਿਧਾਨ ਕੀ ਹੁੰਦਾ ਏ? ਤਾਂ ਮਾਂ ਬੋਲੀ ਲੋਕ ਹੱਕਾਂ ਦਾ ਰਖਵਾਲਾ ਦਲਿਤਾਂ ਦਾ ਮਸੀਹਾ ਬੱਚਾ ਸ਼ਸ਼ੋਪੰਜ ਵਿੱਚ ਪੈ ਗਿਆ ਤੇ ਫਿਰ ਇਹ ਪਰੇਡ? ਦੇਸ਼ ਦੀ ਤਰੱਕੀ ਦਾ ਨਮੂਨਾ ਤਾਕਤ ਦਾ ਪ੍ਰਦਰਸ਼ਨ ਤਾਂ ਬੱਚੇ ਦੇ ਮਨ `ਚ ਇੱਕ . . . . Read more >
Published in
ਕਵਿਤਾਵਾਂ
|