You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ . . . . Read more >

ਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਤੋਂ ਬੇਖਬਰ। ਦਾਦੇ-ਦਾਦੀ ਕੋਲ ਰਹਿੰਦੇ ਬੱਚੇ‎,‎ ਕੰਪਿਊਟਰ ਤੇ ਟੀ਼ ਵੀ ਦੁਆਲੇ ਆਪਣੀ ਹੀ ਦੁਨੀਆਂ ਵਿਚ ਗੁੰਮ-ਸੁੰਮ। ਸਕੂਲ ਕਦੋਂ ਜਾਂਦੇ‎,‎ ਕਿਸ ਕਲਾਸ ਵਿਚ ਪੜ੍ਹਦੇ‎,‎ ਕਿਹੜੇ ਉਹਨਾਂ ਦੇ ਦੋਸਤ‎,‎ ਕਿਸ ਤਰ੍ਹਾਂ ਦੀ ਸੰਗਤ ਵਿਚ ਉਹ ਵਿਚਰਦੇ‎,‎ ਕੀ ਖਾਂਦੇ‎,‎ ਕੀ . . . . Read more >

ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ ਜਿੰਦ ਬੱਕਰੇ ਵਾਂਗ ਕੋਹਾਈਦੀ ਏ ਮੁੜ੍ਹਕੇ ਡੋਲ੍ਹ ਕੇ ਵਿੱਚ ਅਖਾੜਿਆਂ ਦੇ ਜਾਨ ਮਾਰ ਕੇ ਜਾਨ ਬਣਾਈਦੀ ਏ ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ ਸਿੰਘ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀਆਂ ਗੱਲਾਂ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਮਿੱਟੀ ਦੇ ਅਖਾੜਿਆਂ `ਚ ਤਪ ਕਰਨ ਵਾਲੇ ਤਪੱਸਵੀ ਮੰਨਦੇ ਰਹੇ ਹਨ। ਉਹਨਾਂ ਦੇ ਦਰਸ਼ਨ ਕਰਨ, ਘੋਲ ਵੇਖਣ ਤੇ ਉਹਨਾਂ ਜਿਹੇ ਬਣਨਾ ਲੋਚਦੇ ਰਹੇ ਹਨ। ਦਾਨੀ, ਭਗਤ, ਸੂਰਮੇ ਤੇ ਮੱਲਾਂ . . . . Read more >

ਮੈਂ ਤੇ ਚਰਨ ਦਸਵੀਂ ਤਕ `ਕੱਠੇ ਪੜ੍ਹੇ ਸਾਂ। ਬਾਅਦ ਵਿੱਚ ਉਹ ਮੇਰਾ ਵਿਚੋਲਾ ਬਣਿਆ। ਉਹ ਮਾਸਟਰੀ ਕਰਨ ਵੇਲੇ ਵੀ ਪਿੰਡ ਰਹਿੰਦਾ ਸੀ ਤੇ ਰਿਟਾਇਰ ਹੋਣ ਪਿੱਛੋਂ ਵੀ ਪਿੰਡ ਹੀ ਰਹਿ ਰਿਹੈ। ਜਦੋਂ ਮੈਂ ਕੈਨੇਡਾ ਤੋਂ ਪਿੰਡ ਜਾਂਦਾ ਹਾਂ ਤਾਂ ਅਸੀਂ ਮਿਲ ਗਿਲ ਲੈਂਦੇ ਹਾਂ। ਬਚਪਨ ਦੀਆਂ ਗੱਲਾਂ ਵਿੱਚ ਗੁਆਚ ਜਾਂਦੇ ਹਾਂ। ਗੱਲਾਂ ਕਰਦਿਆਂ ਸਾਨੂੰ ਤਾਰੋ ਤੇ ਮਸਤ ਹੋਰੀਂ ਯਾਦ ਆ ਜਾਂਦੇ ਹਨ ਜਿਨ੍ਹਾਂ ਸੰਗ ਅਸੀਂ ਪੜ੍ਹੇ, ਖੇਡੇ, ਇੱਲਤਾਂ ਕੀਤੀਆਂ ਪਰ ਉਹ ਸਾਥੋਂ ਪਹਿਲਾਂ ਹੀ ਜੱਗ ਤੋਂ ਚਲੇ ਗਏ। ਚਰਨ ਦੇ ਯਾਦ ਆਉਣ ਨਾਲ ਅਚਾਨਕ ਵਾਪਰਿਆ . . . . Read more >

ਪਹਾੜਾਂ ਦੀ ਓਟ ਵਿੱਚ ਵਿਸਲਰ ਭਾਵੇਂ ਛੋਟਾ ਜਿਹਾ ਪਿੰਡ ਹੈ ਪਰ ਇਹ ਓਲੰਪਿਕ ਖੇਡਾਂ ਦਾ ਸਥਾਨ ਚੁਣਿਆਂ ਜਾਣ ਕਾਰਨ ਵਿਸ਼ਵ ਭਰ `ਚ ਪ੍ਰਸਿੱਧ ਹੋ ਗਿਆ ਹੈ। ਉਥੇ 2010 ਵਿੱਚ 12 ਫਰਵਰੀ ਤੋਂ 28 ਫਰਵਰੀ ਤਕ ਸਰਦੀਆਂ ਦੀਆਂ ਓਲੰਪਿਕ ਖੇਡਾਂ ਤੇ 12 ਤੋਂ 21 ਮਾਰਚ ਤਕ ਅਪਾਹਜਾਂ ਦੀਆਂ ਪੈਰਾਲਿੰਪਿਕ ਖੇਡਾਂ ਹੋਣਗੀਆਂ। ਖੇਡਾਂ ਸ਼ੁਰੂ ਹੋਣ `ਚ 1000 ਦਿਨ ਰਹਿ ਗਏ ਹਨ ਤੇ ਇਨ੍ਹਾਂ ਦਿਨਾਂ `ਚ ਖੇਡਾਂ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਵੈਨਕੂਵਰ ਤੋਂ ਵਿਸਲਰ ਨੂੰ ਜਾਂਦਾ ਹਾਈਵੇ-99 . . . . Read more >

ਡਾ. ਜਗਤਾਰ ਦੀ ਡਾਇਰੀ ਉਸ ਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ। ਪਹਿਲੇ ਦਿਨ ਸਵੇਰੇ ਉਠਦਿਆਂ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ-ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ, ‘‘ਸੰਧੂ! ਯਾਰ ਆਹ ਫੋਨ ਫੜਾਈਂ ਜ਼ਰਾ। ਪਾਕਪਟਨ ‘ਚ ਆਪਣਾ ਮਿੱਤਰ ਹੈ ਇਕ ਉਮਰ ਗਨੀ…ਉਹਨੂੰ ਕਹਿੰਦੇ ਆਂ…ਆਪਣੀ ਕਾਰ-ਕੂਰ ਲੈ ਕੇ ਆਵੇ। ਸਾਨੂੰ ਘੁਮਾਵੇ-ਫਿਰਾਵੇ…ਦੋ ਦਿਨ ਲਾਹੌਰ ਵਿਚ…।’’ਹੈਰਾਨੀ ਦੀ ਗੱਲ, ਫੋਨ ਸੁਣਦਿਆਂ ਹੀ ਉਮਰ ਗਨੀ ਤਿਆਰ . . . . Read more >

ਗਿਆਰਾਂ ਅਗੱਸਤ 2007 ਦਾ ਖਿੜੀ ਧੁੱਪ ਵਾਲਾ ਦਿਨ ਸੀ। ਸਵੇਰ ਦਾ ਤਾਪਮਾਨ ਇੱਕੀ ਸੈਂਟੀਗਰੇਡ, ਦੁਪਹਿਰ ਦਾ ਇਕੱਤੀ ਤੇ ਸ਼ਾਮ ਦਾ ਛੱਬੀ ਦਰਜੇ ਸੀ। ਪਰ ਮੌਸਮ ਦੀ ਕਿਸ ਨੂੰ ਪਰਵਾਹ ਸੀ? ਮੀਂਹ ਪੈਂਦਾ ਹੁੰਦਾ ਤਦ ਵੀ ਕੋਈ ਫਰਕ ਨਹੀਂ ਸੀ ਪੈਣਾ। ਵਰਲਡ ਕਬੱਡੀ ਕੱਪ ਤਾਂ ਛੱਤੇ ਹੋਏ ਵਾਤਾਨਕੂਲ ਕੌਪਿਸ ਕੌਲੀਜ਼ੀਅਮ ਵਿੱਚ ਹੋਣਾ ਸੀ ਜਿਸ ਦੀ ਅਗਾਊਂ ਟਿਕਟ ਚਾਲੀ ਡਾਲਰ ਤੇ ਗੇਟ ਉਤੇ ਪੰਤਾਲੀ ਡਾਲਰ ਸੀ। ਭਾਰਤੀ ਰੁਪਈਆਂ ਵਿੱਚ ਇਹ ਟਿਕਟ ਡੇਢ ਹਜ਼ਾਰ ਰੁਪਏ ਤੋਂ ਉਪਰ ਬਣਦੀ ਹੈ। ਪੰਜਾਬ ਵਿੱਚ ਜੇ ਕਿਸੇ ਨੂੰ ਕਿਹਾ ਜਾਵੇ ਕਿ ਡੂਢ . . . . Read more >

ਚੱਲਿਆ ਤਾਂ ਮੈਂ ਪਟਿਆਲੇ ਨੂੰ ਸੀ ਪਰ ਰਹਿ ਗਿਆ ਮੁਕਤਸਰ। ਬੀ.ਏ.ਕਰਨ ਪਿੱਛੋਂ ਮੈਂ ਪ੍ਰੋ.ਗੁਰਬਖਸ਼ ਸਿੰਘ ਸੱਚਦੇਵ ਦੀ ਸਲਾਹ ਲਈ ਕਿ ਹੁਣ ਕੀ ਕਰਾਂ? ਮੇਰੇ ਪੰਜਾਬੀ ਵਿੱਚ ਅੱਛੇ ਨੰਬਰ ਸਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਪੰਜਾਬੀ ਦੀ ਐੱਮ.ਏ.ਕਰ ਲੈ ਕਿਤੇ ਲੈਕਚਰਾਰ ਲੱਗ ਜਾਵੇਂਗਾ। ਉਨ੍ਹੀਂ ਦਿਨੀਂ ਪੰਜਾਬੀ ਦੀ ਐੱਮ.ਏ.ਕਰਨ ਲਈ ਮਹਿੰਦਰਾ ਕਾਲਜ ਪਟਿਆਲਾ ਮਸ਼ਹੂਰ ਸੀ ਜਿਥੇ ਸਰਕਾਰੀ ਕਾਲਜ ਹੋਣ ਕਾਰਨ ਪੜ੍ਹਾਈ ਤੇ ਹੋਸਟਲ ਦੀਆਂ ਫੀਸਾਂ ਵੀ ਘੱਟ ਸਨ। ਉਸ ਕਾਲਜ ਵਿੱਚ ਖੇਡਾਂ ਦਾ ਵੀ ਚੰਗਾ ਮਾਹੌਲ ਸੀ। ਕਾਲਜ ਤੋਂ ਕਰੈਕਟਰ . . . . Read more >

ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਬਹੁਤੇ ਬੰਦੇ ਆਰਾਮਪ੍ਰਸਤ ਹੋ ਜਾਂਦੇ ਹਨ। ਕਹਿੰਦੇ ਹਨ ਬਥੇਰਾ ਧੰਦ ਪਿੱਟ ਲਿਆ ਹੁਣ `ਰਾਮ ਨਾਲ ਘਰੇ ਬੈਠਾਂਗੇ। ਮੈਂ ਵੀ ਪਿੰਡ ਚਲਾ ਜਾਂਦਾ ਤਾਂ ਸੰਭਵ ਸੀ ਕਿ ਆਰਾਮ ਤਲਬੀ `ਚ ਪੈ ਜਾਂਦਾ ਤੇ ਟਿਕ ਕੇ ਬੈਠ ਜਾਂਦਾ। ਮਿਥਿਆ ਵੀ ਹੋਇਆ ਸੀ ਕਿ ਪਿੰਡ ਰਹਾਂਗੇ ਤੇ ਮੌਜ ਮੇਲਾ ਕਰਾਂਗੇ। ਪਰ ਸਾਡੇ ਛੋਟੇ ਪੁੱਤਰ ਗੁਰਵਿੰਦਰ ਦੇ ਕੈਨੇਡਾ ਚਲੇ ਜਾਣ ਨਾਲ ਸਾਨੂੰ ਵੀ ਕੈਨੇਡਾ ਜਾਣਾ ਪਿਆ। 1995 ਵਿੱਚ ਉਨ੍ਹਾਂ ਦੀ ਹਾਕੀ ਟੀਮ ਕੈਨੇਡਾ ਦੇ ਟੂਰ `ਤੇ ਗਈ ਤਾਂ ਉਸ ਨੂੰ ਕੈਨੇਡਾ ਬੜਾ ਪਸੰਦ ਆਇਆ। ਕੈਨੇਡਾ . . . . Read more >

ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, . . . . Read more >

ਮੇਰੇ ਨਾਨਕੀਂ ਵਿਆਹ ਸੀ। ਅਸੀਂ ਬੋਤੇ ਉਤੇ ਬਹਿ ਕੇ ਗਾਲਿਬ ਨੂੰ ਚੱਲੇ ਸਾਂ। ਬਾਪੂ ਨੇ ਬੋਤੇ ਦੀ ਮੁਹਾਰ ਫੜੀ ਹੋਈ ਸੀ। ਬੇਬੇ, ਗੋਦੀ ਵਿਚਲੀ ਮੇਰੀ ਭੈਣ ਤੇ ਮੈਂ ਕਾਠੀ ਉਤੇ ਬੈਠੇ ਸਾਂ। ਉਦੋਂ ਬੋਤੇ ਦੀ ਸਵਾਰੀ ਬੜੀ ਟੌਅ੍ਹਰ ਵਾਲੀ ਗਿਣੀ ਜਾਂਦੀ ਸੀ। ਪਿੰਡ ਕੌਂਕੇ ਤੇ ਗਾਲਿਬ ਵਿਚਾਲੇ ਰੇਲ ਦੀ ਲਾਈਨ ਲੰਘਦੀ ਹੈ। ਅਸੀਂ ਲਾਈਨ ਲੰਘਣ ਲੱਗੇ ਤਾਂ ਰੇਲ ਗੱਡੀ ਆ ਗਈ। ਇੰਜਣ ਦੀਆਂ ਚੀਕਾਂ ਸੁਣ ਕੇ ਬੋਤਾ ਡਰ ਗਿਆ। ਬਾਪੂ ਨੇ ਬਚਾਅ ਕਰਨ ਲਈ ਮੁਹਾਰ ਖਿੱਚੀ ਤਾਂ ਬੋਤਾ ਖੜ੍ਹਾ ਖੜੋਤਾ ਬੁੜ੍ਹਕਣ ਲੱਗ ਪਿਆ। ਮੈਂ ਉਦੋਂ ਪੰਜ ਕੁ . . . . Read more >

ਪਿੰਡ ਵਿੱਚ ਮੇਰੀ ਪਹਿਲੀ ਪਛਾਣ ਬਾਬਾ ਪਾਲਾ ਸਿਓਂ ਦੇ ਪੋਤੇ ਵਜੋਂ ਸੀ। ਜੇ ਮੈਂ ਕੋਈ ਮਾਅਰਕਾ ਮਾਰਦਾ ਤਾਂ ਉਹ ਪਾਲਾ ਸਿਓਂ ਦੇ ਪੋਤੇ ਦਾ ਵੱਜਦਾ। ਮੇਰੇ ਨਾਂ ਨੂੰ ਕੋਈ ਨਹੀਂ ਸੀ ਜਾਣਦਾ। ਮੈਂ ਵੀ ਆਪਣਾ ਨਾਂ ਦੱਸਣ ਦੀ ਥਾਂ ਪਾਲਾ ਸਿਓਂ ਦਾ ਪੋਤਾ ਦੱਸਦਾ। ਸਾਡੇ ਬਾਬੇ ਹੋਰੀਂ ਤਿੰਨ ਭਰਾ ਸਨ। ਵੱਡਾ ਪੋਲ੍ਹਾ ਸਿੰਘ, ਵਿਚਕਾਰਲਾ ਰਤਨ ਸਿੰਘ ਤੇ ਛੋਟਾ ਪਾਲਾ ਸਿੰਘ। ਉਨ੍ਹਾਂ ਦੇ ਪਿਤਾ ਵਰਿਆਮ ਸਿੰਘ ਹੋਰੀਂ ਚਾਰ ਭਾਈ ਸਨ। ਉਨ੍ਹਾਂ ਦੇ ਬਾਪ ਭਗਵਾਨ ਸਿੰਘ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਭਰਾ ਸਨ ਤੇ ਕਿੰਨਿਆਂ ਦੇ ਔਲਾਦ . . . . Read more >

«StartPrev12NextEnd»
Page 1 of 2