|
ਮੁੱਖ ਪੰਨਾ
1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ ਅਤੇ ਝਾੜ ਪੀਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿੱਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 66-67 ਵਿੱਚ ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ `ਤੇ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ ਜਿੰਦ ਬੱਕਰੇ ਵਾਂਗ ਕੋਹਾਈਦੀ ਏ ਮੁੜ੍ਹਕੇ ਡੋਲ੍ਹ ਕੇ ਵਿੱਚ ਅਖਾੜਿਆਂ ਦੇ ਜਾਨ ਮਾਰ ਕੇ ਜਾਨ ਬਣਾਈਦੀ ਏ ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ ਸਿੰਘ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀਆਂ ਗੱਲਾਂ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਮਿੱਟੀ ਦੇ ਅਖਾੜਿਆਂ `ਚ ਤਪ ਕਰਨ ਵਾਲੇ ਤਪੱਸਵੀ ਮੰਨਦੇ ਰਹੇ ਹਨ। ਉਹਨਾਂ ਦੇ ਦਰਸ਼ਨ ਕਰਨ, ਘੋਲ ਵੇਖਣ ਤੇ ਉਹਨਾਂ ਜਿਹੇ ਬਣਨਾ ਲੋਚਦੇ ਰਹੇ ਹਨ। ਦਾਨੀ, ਭਗਤ, ਸੂਰਮੇ ਤੇ ਮੱਲਾਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਜੂਨ 1984 ਦੀ ਤਿੰਨ ਤਾਰੀਖ ਸੀ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ। ਉਸੇ ਦਿਨ ਮੇਰੀ ਪਤਨੀ ਦੇ ਚਚੇਰੇ ਭਰਾ ਦਾ ਵਿਆਹ ਸੀ। ਮੇਰਾ ਛੋਟਾ ਭਰਾ ਭਜਨ ਸਿੰਘ ਵੀ ਉਸੇ ਘਰ ਵਿਆਹਿਆ ਹੋਇਐ। ਭਜਨ ਆਪਣੇ ਸਾਲੇ ਦੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਅਮਰੀਕਾ ਚਲਾ ਗਿਆ ਸੀ। ਉਹਨੀਂ ਦਿਨੀਂ ਪੰਜਾਬ ਵਿੱਚ ਅਣਹੋਣੀਆਂ ਵਰਤ ਰਹੀਆਂ ਸਨ। ਨਾ ਘੋਨੇ ਸਿਰਾਂ ਵਾਲਿਆਂ ਦੀ ਖ਼ੈਰ ਸੀ ਤੇ ਨਾ ਕੇਸਾਂ ਵਾਲਿਆਂ ਦੀ। ਬੇਕਸੂਰੇ ਬੰਦੇ ਬੱਸਾਂ `ਚੋਂ ਲਾਹ ਕੇ ਮਾਰੇ ਜਾ ਰਹੇ ਸਨ। ਮੌਤ ਕਿਤੇ ਵੀ ਤੇ ਕਿਸੇ ਨੂੰ ਵੀ ਆ ਸਕਦੀ ਸੀ। ਭਜਨ ਨੂੰ ਡਰ ਸੀ ਕਿਤੇ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
(‘ਗਲੋਬਲ ਪੰਜਾਬੀ’ ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ ‘ਰੌਸ਼ਨੀ ਦੀ ਭਾਲ’ ਵਿੱਚੋਂ।) ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ ਹੋ ਸਕਾਂ ਨਾ ਮੈਂ ਕਦੀ ਤੈਥੋਂ ਜੁਦਾ। ਜਾ ਵਸੇਂ ਤੂੰ ਧਰਤ ਦੇ ਉਸ ਪਾਰ ਜੇ ਇਸ ਜਗ੍ਹਾ ਤੇ ਨ੍ਹੇਰ ਜਾਵੇ ਤੁਰਤ ਛਾ। ਹਰ ਸਵੇਰੇ ਆ ਲਵੇਂ ਤੂੰ ਸਾਰ ਫਿਰ ਹਰ ਤਰਫ ਤੋਂ ਨ੍ਹੇਰਿਆਂ ਨੂੰ ਦੇਂ ਭਜਾ। ਧਰਤ ਸਾਰੀ ਨਿੱਘ ਤੇਰੀ ਮਾਣਦੀ ਸਰਦ ਹੋਏ ਰੁਖ਼ ਤੂੰ ਸਾਰੇ ਦੇਂ ਮਘਾ। ਹਸਰਤਾਂ ਦੀ ਹਰ ਕਲੀ ਫਿਰ ਖਿੜ ਪਵੇ ਰੂਪ ਨਿਖਰੇ ਰੌਸ਼ਨੀ ਤੇਰੀ `ਚ ਨ੍ਹਾ। ਤਪਸ਼ ਤੇਰੀ ਰੂਹ . . . . Read more >
Published in
ਗ਼ਜ਼ਲਾਂ
ਅੰਦਾਜ਼ਾ ਹੈ ਕਿ ਮੈਂ ਹੁਣ ਤਕ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਪਰ ਮੈਨੂੰ ਝੋਰਾ ਹੈ ਕਿ ਮੇਰਾ ਕਦੇ ਵੀ ਲਗਾਤਾਰ ਸੌ ਕਿਲੋਮੀਟਰ ਤੁਰਨ ਦਾ ਗੇੜ ਨਹੀਂ ਬਣਿਆ। ਦੁਨੀਆ `ਚ ਲੰਮੀਆਂ ਤੋਂ ਲੰਮੀਆਂ ਤੋਰਾਂ ਤੁਰਨ ਦੇ ਮੁਕਾਬਲੇ ਹੁੰਦੇ ਆ ਰਹੇ ਹਨ। ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਪਿਆ। ਉਨ੍ਹਾਂ ਮੁਕਾਬਲਿਆਂ ਬਾਰੇ ਸਿਰਫ਼ ਲਿਖਦਾ ਹੀ ਰਿਹਾਂ। ਮੈਂ ਦਸ ਗਿਆਰਾਂ ਸਾਲ ਦੀ ਉਮਰ ਵਿੱਚ ਜਗਰਾਓਂ ਕਬੱਡੀ ਦਾ ਮੈਚ ਵੇਖਣ ਜਾਣ ਵੇਲੇ ਪੰਤਾਲੀ ਕੁ ਕਿਲੋਮੀਟਰ ਤੁਰਿਆ ਸਾਂ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਕਿਲਾ ਰਾਏਪੁਰ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਵਿਸ਼ਵੀਕਰਨ ਦੀ ਧਾਰਨਾ ਦਾ ਉਦੈ ਭਾਵੇਂ ਅਤੀ ਵਿਕਸਤ ਪੂੰਜੀਵਾਦੀ ਪ੍ਰਬੰਧ ਵਾਲੇ ਪੱਛਮੀ ਮੁਲਕਾਂ ਵੱਲੋਂ ਹੁੰਦਾ ਹੈ ਪਰ ਹੁਣ ਇਸ ਦੇ ਪੈਰੋਕਾਰਾਂ ਵਿੱਚ ਹਰੇਕ ਮੁਲਕ ਅਤੇ ਨਸਲ ਦੇ ਪੂੰਜੀਪਤੀ ਵਰਗ ਸ਼ਾਮਲ ਹਨ। ਇਸ ਲਈ ਵਿਸ਼ਵੀਕਰਨ ਇੱਕ ਵਿਚਾਰਧਾਰਾ ਹੋ ਨਿਬੜਿਆ ਹੈ, ਜਿਸ ਦੇ ਮੂਲ ਲੱਛਣ ਮੁਨਾਫ਼ਾ ਬਿਰਤੀ ਅਤੇ ਨਿਰੰਕੁਸ਼ ਸੱਤਾ-ਪ੍ਰਾਪਤੀ ਦੀ ਲਾਲਸਾ ਕਹੇ ਜਾ ਸਕਦੇ ਹਨ। ਉਪਭੋਗਤਾਵਾਦ ਇਸ ਵਿਚਾਰਧਾਰਾ ਦਾ ਸਮੂਰਤ ਅਤੇ ਵਿਹਾਰਕ ਪੱਖ ਹੈ। ਇਸ ਵਿਚਾਰਧਾਰਾ ਦਾ ਵਿਸ਼ਵੀਕਰਨ ਹੋਇਆ ਵੇਖਣਾ ਹੋਵੇ ਤਾਂ ਇਸਦਾ ਫੈਲਾਅ ਅਮਰੀਕੀ ਮਹਾਂਸ਼ਕਤੀ . . . . Read more >
Published in
ਲੇਖ਼
ਟੋਰਾਂਟੋ ਵਿੱਚ 6 ਅਗੱਸਤ 2006 ਤੋਂ ਲੱਗੀ ਕਬੱਡੀ ਦੀ ਔੜ 27 ਮਈ 2007 ਨੂੰ ਟੁੱਟੀ। ਟੁੱਟੀ ਵੀ ਅਜਿਹੀ ਕਿ ਨਾਲ ਮੀਂਹ ਵੀ ਲੈ ਆਈ। ਮੀਂਹ ਕਾਰਨ ਦਰਸ਼ਕ ਵੱਡੀ ਗਿਣਤੀ ਵਿੱਚ ਤਾਂ ਨਾ ਪਹੁੰਚ ਸਕੇ ਪਰ ਜਿਹੜੇ ਪਹੁੰਚੇ ਉਨ੍ਹਾਂ ਨੇ ਟਿਕਟਾਂ ਲੈ ਕੇ ਵੇਖੀ ਕਾਂਟੇਦਾਰ ਕਬੱਡੀ ਦਾ ਪੂਰਾ ਅਨੰਦ ਮਾਣਿਆਂ। ਕਬੱਡੀ ਪ੍ਰੇਮੀਆਂ ਨੂੰ ਖ਼ਦਸ਼ਾ ਸੀ ਕਿ ਐਤਕੀਂ ਪੰਜਾਬ ਦੇ ਖਿਡਾਰੀਆਂ ਨੂੰ ਵੀਜ਼ੇ ਘੱਟ ਮਿਲੇ ਹੋਣ ਕਾਰਨ ਸ਼ਾਇਦ ਕਬੱਡੀ ਮੈਚ ਓਨੇ ਨਜ਼ਾਰੇਦਾਰ ਨਾ ਹੋਣ। ਪਰ ਜਿੰਨੇ ਵੀ ਮੈਚ ਖੇਡੇ ਗਏ ਉਹ ਬੜੇ ਫਸਵੇਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
Wednesday, 07 October 2009 18:04
ਜੋਤ ਨਾਲ ਜੋਤ ਜਗੇ ਤੇ ਦੀਵਾ ਵਲ਼ੇ ਅੰਧੇਰਾ ਜਾਏWritten by ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾਸ: ਕਿਰਪਾਲ ਸਿੰਘ ਪੰਨੂੰ ਵੱਲੋ ਸੀਨੀਅਰਾਂ (50 ਤੋਂ ਉੱਪਰ ਉਮਰ ਵਾਲ਼ਿਆਂ) ਨੂੰ ਦਿੱਤੀ ਜਾਣ ਵਾਲ਼ੀ ਦੋ ਮਹੀਨੇ ਦੀ ਫਰੀ ਕੰਪਿਊਟਰ ਟਰੇਨਿੰਗ ਸਰਵਿਸ ਪੂਰੀ ਹੋ ਜਾਣ ਤੇ, ਉਸਦੇ ਸਾਰੇ ਸਿਖਿਆਰਥੀਆਂ ਨੇ ਰਲ਼ਮਿਲ ਕੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ‘ਨਿਊ ਇੰਡਿਆ ਕਰੀ ਰੈਸਟੋਰੈੰਟ’ 20 ਗਿਲਿੰਘਮ ਡਰਾਈਵ ਬਰੈੰਪਟਨ ਨੇੜੇ ਪਾਸਪੋਰਟ ਦਫਤਰ ਵਿਖੇ ਆਨਰ ਪਾਰਟੀ ਦਿਤੀ| ਜਿਸ ਵਿਚ 60 ਤੋਂ ਵੱਧ ਸਿਖਿਆਰਥੀ ਅਤੇ ਪਤਵੰਤੇ ਸ਼ਾਮਲ ਹੋਏ|ਫੁੱਟਬਾਲ ਦੇ ਨੈਸ਼ਨਲ ਕੋਚ ਗੁਰਮੀਤ ਸਿੰਘ ਸੰਧੂ ਦਾ ਇਹ ਵਿਚਾਰ ਸੀ ਕਿ ਕਿਸੇ ਦਿਨ ਸਾਰੇ ਸਿਖਿਆਰਥੀ ਇਕੱਠੇ ਹੋ . . . . Read more >
Published in
ਪੱਤਰਕਾਰੀ
ਪੰਜਾਬੀ ਵਿੱਚ ਖੇਡਾਂ ਤੇ ਖਿਡਾਰੀਆਂ ਦੀ ਪੱਤਰਕਾਰੀ ਵੀਹਵੀਂ ਸਦੀ ਦੇ ਦੂਜੇ ਅੱਧ `ਚ ਸ਼ੁਰੂ ਹੋਈ ਸੀ। ਪਹਿਲਾਂ ਭਲਵਾਨਾਂ ਤੇ ਮੱਲਾਂ ਦੀਆਂ ਗੱਲਾਂ ਮੂੰਹੋਂ-ਮੂੰਹ ਹੀ ਹੁੰਦੀਆਂ ਸਨ ਜੋ ਅਤਿਕਥਨੀਆਂ ਬਣ ਜਾਂਦੀਆਂ। ਕਿੱਕਰ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਸਾਬਤਾ ਬੱਕਰਾ ਖਾ ਜਾਂਦਾ ਸੀ ਤੇ ਖੂਹ ਅੱਗੇ ਜੁੜ ਕੇ ਤਿੰਨ-ਤਿੰਨ ਘੁਮਾਂ ਪੈਲੀ ਸਿੰਜ ਦਿੰਦਾ ਸੀ। ਉਹ ਪੱਥਰ ਦਾ ਭਾਰਾ ਪੁੜ ਗਲ `ਚ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਤਕ ਦੌੜਦਾ ਸੀ ਜਿਸ ਨਾਲ ਉਹਦੀ ਧੌਣ `ਤੇ ਕੰਨ੍ਹਾ ਪੈ ਗਿਆ ਸੀ। ਉਸ ਨੇ ਕਿੱਕਰ ਦਾ ਰੁੱਖ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੈਰਾਥਨ ਦੌੜ ਬਤਾਲੀ ਕੁ ਕਿਲੋਮੀਟਰ ਦੀ ਹੁੰਦੀ ਹੈ। ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਬਤਾਲੀ ਕੁ ਸਾਲ ਹੋ ਚੱਲੇ ਹਨ। ਮੈਰਾਥਨ ਦੌੜਾਕ ਵਾਂਗ ਮੈਂ ਵੀ ਕਦੇ ਹੌਲੀ ਤੇ ਕਦੇ ਤੇਜ਼ ਹੋ ਜਾਂਦਾ ਹਾਂ। 1966 ਤੋਂ ਲਗਾਤਾਰ ਲਿਖੀ ਜਾ ਰਿਹਾਂ। ਜਿਵੇਂ ਮੈਰਾਥਨ ਦੌੜਾਕ ਦੌੜ ਮੁੱਕਣ ਦੇ ਨੇੜੇ ਸਿਰੜ ਨਾਲ ਹੋਰ ਤੇਜ਼ ਦੌੜਨ ਲੱਗਦੇ ਹਨ ਉਵੇਂ ਮੈਂ ਵੀ ਆਪਣੀ ਲਿਖਣ ਦੀ ਚਾਲ ਹੋਰ ਤੇਜ਼ ਕਰ ਦਿੱਤੀ ਹੈ। ਪੰਜ ਛੇ ਸਾਲਾਂ ਤੋਂ ਹਰੇਕ ਸਾਲ ਮੇਰੀ ਨਵੀਂ ਪੁਸਤਕ ਛਪ ਰਹੀ ਹੈ। ਪਿਛਲੇ ਸਾਲ ਦੋ ਛਪੀਆਂ ਸਨ। ‘ਫੇਰੀ ਵਤਨਾਂ ਦੀ’ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਪਿਆਰੇ ਪ੍ਰਵੇਜ਼ ਇਲਾਹੀ ਸਾਹਿਬ, ਮੁੱਖ ਮੰਤਰੀ ਪੰਜਾਬ, ਲਾਹੌਰ। ਆਦਾਬ ਸਲਾਮ ਦੇ ਨਾਲ ਗ਼ੁਜ਼ਾਰਿਸ਼ ਏ ਕਿ ਕਦ ਆਈਏ ਲਾਹੌਰ ਦੀਆਂ ਦੂਜੀਆਂ ਇੰਡੋ-ਪਾਕਿ ਪੰਜਾਬ ਖੇਡਾਂ ਵੇਖਣ? ਦਸੰਬਰ 2004 ਵਿੱਚ ਪਟਿਆਲੇ ਦੀਆਂ ਪਹਿਲੀਆਂ ਦੁਵੱਲੀਆਂ ਪੰਜਾਬ ਖੇਡਾਂ `ਚ ਸ਼ਾਮਲ ਹੋ ਕੇ ਤੁਸੀਂ ਸੱਦਾ ਦੇ ਗਏ ਸੌ ਪਈ ਅਗਲੇ ਸਾਲ ਤੁਸੀਂ ਵੀ ਲਾਹੌਰ ਦੀਆਂ ਖੇਡਾਂ `ਤੇ ਹੁੰਮ ਹੁੰਮਾ ਕੇ ਆਇਆ ਜੇ। ਨੇਂਦੇ ਭਾਜੀ ਵਜੋਂ ਸਾਡਾ ਏਧਰਲੇ ਪੰਜਾਬੀਆਂ ਦਾ ਓਧਰ ਜਾਣਾ ਵੀ ਬਣਦਾ ਏ। ਸਿਆਲਕੋਟੀਏ ਸ਼ਾਇਰ ਧਨੀ ਰਾਮ ਚਾਤ੍ਰਿਕ ਦੇ ਕਹਿਣ ਅਨੁਸਾਰ ਅਸੀਂ ਤਾਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ . . . . Read more >
Published in
ਵਗਦੀ ਏ ਰਾਵੀ
|