|
ਮੁੱਖ ਪੰਨਾ
ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ . . . . Read more >
Published in
ਇਕਬਾਲ ਰਾਮੂਵਾਲੀਆ
ਮੇਰਾ ਪਿਉ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਬੇਹੋਸ਼ ਪਿਆ ਸੀ। ਆਕਸੀਜਨ ਲੱਗੀ ਹੋਈ। ਮੇਰੀ ਮਾਂ ਉਸਦੇ ਸਿਰਹਾਣੇ ਬੈਠੀ ਹੋਈ। ਮੈਂ ਤੇ ਮੇਰਾ ਦੋਸਤ ਬੜਾ ਚਿਰ ਖੱਜਲ-ਖ਼ਰਾਬ ਹੋਣ ਤੋਂ ਪਿਛੋਂ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਪਰਤੇ ਤਾਂ ਸਾਨੂੰ ਆਉਂਦਾ ਵੇਖ ਕੇ ਮਾਂ ਦਰਵਾਜ਼ੇ ਵਿਚ ਅੱਗਲਵਾਂਢੀ ਆ ਖੜੋਤੀ ਤੇ ਕਹਿਣ ਲੱਗੀ :‘‘ਜਾਓ ਮੇਰੇ ਪੁੱਤ! ਪਹਿਲਾਂ ਰੋਟੀ ਖਾ ਆਓ। ਸਵੇਰ ਦਾ ਚਾਹ ਦਾ ਘੁੱਟ ਪੀ ਕੇ ਈ ਭੱਜੇ ਫਿਰਦੇ ਜੇ। ਉਤੋਂ ਦੁਪਹਿਰਾਂ ਚੜ੍ਹ ਆਈਆਂ।…ਮੈਂ ਬੈਠੀ ਆਂ ਤੁਹਾਡੇ ਪਿਉ ਕੋਲ…ਫ਼ਿਕਰ ਨਾ ਕਰੋ…’’ਉਸਦੇ . . . . Read more >
Published in
ਵਗਦੀ ਏ ਰਾਵੀ
ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਜਿਵੇਂ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ ਉਵੇਂ ਜਪਾਨੀ ਸੁਮੋ ਕੁਸ਼ਤੀ ਦੇ ਪੱਟੇ ਹੋਏ ਹਨ। ਦੋਹਾਂ ਖੇਡਾਂ ਵਿੱਚ ਤੇੜ ਕੇਵਲ ਲੰਗੋਟ ਜਾਂ ਕੱਛੇ ਹੀ ਹੁੰਦੇ ਹਨ ਜਦ ਕਿ ਬਾਕੀ ਸਾਰਾ ਧੜ ਨੰਗਾ ਹੁੰਦਾ ਹੈ। ਦੋਹਾਂ `ਚ ਖਿਡਾਰੀ ਜੱਫੋਜੱਫੀ ਤੇ ਧੱਕੋਧੱਕੀ ਹੁੰਦੇ ਹਨ ਤੇ ਧੱਕੜ ਖਿਡਾਰੀ ਜਿੱਤਦਾ ਹੈ। ਪਰ ਕਬੱਡੀ ਤੇ ਸੁਮੋ ਵਿੱਚ ਕਾਫੀ ਕੁੱਝ ਮਿਲਦਾ ਹੋਣ ਦੇ ਬਾਵਜੂਦ ਬਹੁਤ ਕੁੱਝ ਵੱਖਰਾ ਵੀ ਹੈ। ਕਬੱਡੀ ਵੱਡੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਜਦ ਕਿ ਸੁਮੋ ਛੋਟੇ ਜਿਹੇ ਦਾਇਰੇ ਵਿੱਚ ਹੁੰਦੀ ਹੈ। ਕਬੱਡੀ `ਚ ਦੌੜਾਂ ਵੀ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਪਿੰਡ ਵਿੱਚ ਮੇਰੀ ਪਹਿਲੀ ਪਛਾਣ ਬਾਬਾ ਪਾਲਾ ਸਿਓਂ ਦੇ ਪੋਤੇ ਵਜੋਂ ਸੀ। ਜੇ ਮੈਂ ਕੋਈ ਮਾਅਰਕਾ ਮਾਰਦਾ ਤਾਂ ਉਹ ਪਾਲਾ ਸਿਓਂ ਦੇ ਪੋਤੇ ਦਾ ਵੱਜਦਾ। ਮੇਰੇ ਨਾਂ ਨੂੰ ਕੋਈ ਨਹੀਂ ਸੀ ਜਾਣਦਾ। ਮੈਂ ਵੀ ਆਪਣਾ ਨਾਂ ਦੱਸਣ ਦੀ ਥਾਂ ਪਾਲਾ ਸਿਓਂ ਦਾ ਪੋਤਾ ਦੱਸਦਾ। ਸਾਡੇ ਬਾਬੇ ਹੋਰੀਂ ਤਿੰਨ ਭਰਾ ਸਨ। ਵੱਡਾ ਪੋਲ੍ਹਾ ਸਿੰਘ, ਵਿਚਕਾਰਲਾ ਰਤਨ ਸਿੰਘ ਤੇ ਛੋਟਾ ਪਾਲਾ ਸਿੰਘ। ਉਨ੍ਹਾਂ ਦੇ ਪਿਤਾ ਵਰਿਆਮ ਸਿੰਘ ਹੋਰੀਂ ਚਾਰ ਭਾਈ ਸਨ। ਉਨ੍ਹਾਂ ਦੇ ਬਾਪ ਭਗਵਾਨ ਸਿੰਘ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਭਰਾ ਸਨ ਤੇ ਕਿੰਨਿਆਂ ਦੇ ਔਲਾਦ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਜਦੋਂ ਮੈਂ ਕਾਲਜ ਵਿੱਚ ਦਾਖਲ ਹੋਇਆ ਸਾਂ ਤਾਂ ਸੀਨੀਅਰ ਮੁੰਡਿਆਂ ਨੇ ਮੇਰਾ ‘ਰਾਊਂਡ ਫੂਲ’ ਬਣਾਇਆ ਸੀ। ਬਾਅਦ ਵਿੱਚ ਪ੍ਰਿੰਸੀਪਲ ਨੇ ਮੈਨੂੰ ਕਾਲਜ ਦੇ ਆਲਰਾਊਂਡ ਬੈੱਸਟ ਸਟੂਡੈਂਟ ਦਾ ਸਰਟੀਫਿਕੇਟ ਦਿੱਤਾ। ਮੈਂ ਹਾਕੀ ਤੇ ਭੰਗੜਾ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਤੇ ਕਾਲਜ ਦਾ ਬੈੱਸਟ ਅਥਲੀਟ ਬਣਿਆ। ਪੰਜਾਬੀ ਸਾਹਿਤ ਸਭਾ ਦਾ ਸਕੱਤਰ ਤੇ ਟਿਊਟੋਰੀਅਲ ਗਰੁੱਪ ਦਾ ਪ੍ਰਧਾਨ ਰਿਹਾ। 1960 `ਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ `ਚੋਂ ਚੁਣੇ ਗਰੁੱਪ ਨਾਲ ਮੈਂ ਪਹਾੜਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ . . . . Read more >
Published in
ਇਕਬਾਲ ਰਾਮੂਵਾਲੀਆ
ਬੁਧੀਆ ਸਿੰਘ ਪੰਜ ਛੇ ਸਾਲ ਦਾ ਹੈ ਤੇ ਫੌਜਾ ਸਿੰਘ ਚੁਰੰਨਵੇਂ ਪਚੰਨਵੇਂ ਸਾਲਾਂ ਦਾ। ਬੁਧੀਆ ਸੱਤ ਘੰਟੇ ਦੋ ਮਿੰਟਾਂ ਵਿੱਚ ਪੈਂਟ੍ਹ ਕਿਲੋਮੀਟਰ ਦੌੜਿਆ ਤੇ ਫੌਜਾ ਸਿੰਘ ਨੇ 42.2 ਕਿਲੋਮੀਟਰ ਦੀ ਮੈਰਾਥਨ ਪੰਜ ਘੰਟੇ ਚਾਲੀ ਮਿੰਟਾਂ `ਚ ਲਾਈ ਹੈ। ਉਮਰ ਦੇ ਹਿਸਾਬ ਦੋਹਾਂ ਨੇ ਵਿਸ਼ਵ ਰਿਕਾਰਡ ਰੱਖੇ ਹਨ। ਉਹ ਖ਼ਬਰਾਂ ਵਿੱਚ ਨਾ ਹੁੰਦੇ ਤੇ ਨਾ ਰਿਕਾਰਡਾਂ ਦੀਆਂ ਕਿਤਾਬਾਂ ਉਤੇ, ਜੇ ਬੁਧੀਆ ਬਾਲਕਾਂ ਵਾਂਗ ਸ਼ਰਾਰਤਾਂ ਕਰੀ ਜਾਂਦਾ ਤੇ ਫੌਜਾ ਸਿੰਘ ਬਿਰਧਾਂ ਵਾਂਗ ਮੰਜੇ `ਤੇ ਪਿਆ ਰਹਿੰਦਾ। ਫਿਰ ਉਨ੍ਹਾਂ ਨੂੰ ਕਿਸੇ ਨੇ ਪੁੱਛਣਾ ਨਹੀਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਅੰਦਰਲੇ ਹਾਲ ਵਿਚ ਲਗਪਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ। ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ। ਬਾਹਰਲੇ ਹਾਲ ਵਿਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿਚ ਡੱਠੀਆਂ ਕੁਰਸੀਆਂ ਸਾਹਮਣੇ ਟੀ.ਵੀ. ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ‘ਤੇ ਅੰਦਰਲੇ ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ। ਅੰਦਰਲੇ ਹਾਲ ਵਿਚ ਵੜ ਕੇ ਮੈਂ ਤੇ ਜਗਤਾਰ ਪਿਛਲੀਆਂ ਕਤਾਰਾਂ ‘ਚ ਖ਼ਾਲੀ ਥਾਂ ਲੱਭ ਕੇ ਬੈਠਣ ਲਈ ਅਹੁਲ ਹੀ ਰਹੇ ਸਾਂ ਕਿ ਅੱਗੋਂ ਸਤਿਨਾਮ ਮਾਣਕ ਨੇ ਖੜੋ ਕੇ ਆਵਾਜ਼ ਮਾਰੀ, ‘‘ਸੰਧੂ ਯਾਰ! ਐਥੇ ਅੱਗੇ ਆਵੋ। ਪਿੱਛੇ ਕਿਉਂ ਬੈਠੀ ਜਾਂਦੇ . . . . Read more >
Published in
ਵਗਦੀ ਏ ਰਾਵੀ
1990 ਦੀ ਅਮਰੀਕਾ ਫੇਰੀ ਸਮੇਂ ਮੈਨੂੰ ਹਾਲੀਵੁੱਡ `ਚ ਯੂਨੀਵਰਸਲ ਸਟੂਡੀਓ ਵੇਖਣ ਦਾ ਮੌਕਾ ਮਿਲਿਆ। ਉਥੇ ਬੜਾ ਕੁੱਝ ਅਦਭੁੱਤ ਤੇ ਹੈਰਾਨ ਕਰਨ ਵਾਲਾ ਸੀ। ਮਸਨੂਈ ਮੀਂਹ, ਸ਼ੂਕਦੀਆਂ ਹਨ੍ਹੇਰੀਆਂ, ਗਰਜਦੇ ਬੱਦਲ ਤੇ ਭੁਚਾਲ ਸਭ ਕੁੱਝ ਸੀ। ਕਿਸੇ ਪਾਸੇ ਕੱਚੇ ਕੋਠੇ ਸਨ ਤੇ ਕਿਸੇ ਪਾਸੇ ਆਲੀਸ਼ਾਨ ਮਹੱਲ। ਵਿਚੇ ਭੂਤਵਾੜੇ ਸਨ ਤੇ ਵਿਚੇ ਵਸਦੀਆਂ ਨਗਰੀਆਂ। ਇੱਕ ਜਗ੍ਹਾ ਪੁਰਾਣੇ ਅਖ਼ਬਾਰ ਸੰਭਾਲੇ ਹੋਏ ਸਨ। ਗਾਈਡ ਕਹਿ ਰਿਹਾ ਸੀ, “ਏਥੇ ਤੁਸੀਂ ਆਪਣੇ ਜਨਮ ਦਿਨ ਦਾ ਅਖ਼ਬਾਰ ਵੇਖ ਸਕਦੇ ਓ।” ਕੁੱਝ ਸੈਲਾਨੀ ਆਪਣੀਆਂ ਜਨਮ ਤਾਰੀਖਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੇਰੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਦਿੱਲੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਂਗਾ। ਮੈਂ ਖਿਡਾਰੀਆਂ ਵੱਲੋਂ ਖਾਲਸਾ ਕਾਲਜ ਦੀ ਵਿਦਿਆਰਥੀ ਸਭਾ ਦਾ ਕਾਰਜਕਾਰੀ ਮੈਂਬਰ ਚੁਣਿਆ ਗਿਆ ਸਾਂ। ਸਭਾ ਦੀ ਸਟੇਜ ਉਤੇ ਮੇਰੀ ਕਾਰਗ਼ੁਜ਼ਾਰੀ ਵੇਖ ਕੇ ਪੁਲੀਟੀਕਲ ਸਾਇੰਸ ਦੇ ਪ੍ਰੋ.ਜਸਵੰਤ ਸਿੰਘ ਫੁੱਲ ਨੇ ਮੈਨੂੰ ਆਪਣੇ ਨਾਲ ਜੋੜਨਾ ਚਾਹਿਆ। ਇੱਕ ਦਿਨ ਮੈਂ ਕਾਲਜ ਦੇ ਗੇਟ ਮੂਹਰੇ ਜੂਸ ਕੱਢਣ ਵਾਲੀ ਰੇਹੜੀ ਤੋਂ ਜੂਸ ਦਾ ਗਲਾਸ ਪੀਣ ਲਈ ਖੜ੍ਹਾ ਸਾਂ। ਪ੍ਰੋ.ਫੁੱਲ ਨੇ ਮੈਨੂੰ ਵੇਖ ਲਿਆ ਤੇ ਆਪਣੇ ਪੱਲਿਓਂ ਜੂਸ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਉਮਰ ਗਨੀ ਤੇ ਰਿਜ਼ਵਾਨ ਪਿਛਲੀ ਰਾਤ ਉਮਰ ਗਨੀ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਗੁਜਰਾਂਵਾਲੇ ਚਲੇ ਗਏ ਸਨ। ਕੱਲ੍ਹ ਲਾਹੌਰ ਦਾ ਸ਼ਾਹੀ ਕਿਲ੍ਹਾ ਤੇ ਸ਼ਾਹੀ ਮਸਜਿਦ ਵੇਖਣੋਂ ਰਹਿ ਗਏ ਸਾਂ, ਇਸ ਲਈ ਉਮਰ ਗਨੀ ਹੁਰੀਂ ਸਵੇਰੇ ਅੱਠ ਵਜੇ ਹੀ ਸਾਡੇ ਕੋਲ ‘ਸ਼ਾਹਤਾਜ ਹੋਟਲ’ ਵਿਚ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਜਗਤਾਰ ਦਾ ਇਕ ਹੋਰ ਪ੍ਰਸੰਸਕ ਸ਼ਾਇਰ ਨਵੀਦ ਸ਼ਹਿਜ਼ਾਦ ਵੀ ਪਹੁੰਚ ਗਿਆ। ਨਵੀਦ ਹੁਰੀਂ ਜਲੰਧਰ ਦੀ ਬਾਲੋਕੀ ਬਸਤੀ ਦੇ ਰਹਿਣ ਵਾਲੇ ਸਨ।ਗੱਲਾਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਲੈ ਕੇ ਚੱਲਦੀਆਂ ਚੱਲਦੀਆਂ ਕਸ਼ਮੀਰ ਤੱਕ ਪੁੱਜੀਆਂ, ਫਿਰ ਪਾਕਿਸਤਾਨ . . . . Read more >
Published in
ਵਗਦੀ ਏ ਰਾਵੀ
|