|
ਮੁੱਖ ਪੰਨਾ
ਬਾਪੂ ਦਾ ਕਵੀਸ਼ਰੀ ਜੱਥਾ ਵਿਸਾਖ ਦੇ ਪਹਿਲੇ ਹਫ਼ਤੇ ਕਲਕੱਤੇ ਲਈ ਰਵਾਨਾ ਹੋ ਗਿਆ ਸੀ। ਬਾਪੂ ਕਹਿ ਗਿਆ ਸੀ ਕਿ ਉਹ ਹਾੜ੍ਹ ਮਹੀਨਾ ਚੜ੍ਹਨ ਤੋਂ ਪਹਿਲਾਂ, ਕਲਕੱਤਿਓਂ ਪਰਤ ਆਵੇਗਾ ਕਿਉਂਕਿ ਉਨ੍ਹੀਂ ਦਿਨੀਂ ਪੰਜਾਬ ਵਿੱਚ ਹਾੜ੍ਹ ਦਾ ਮਹੀਨਾ ਸ਼ਾਦੀਆਂ ਦੇ ‘ਹੜ’ ਦਾ ਮਹੀਨਾ ਹੋਇਆ ਕਰਦਾ ਸੀ। ਹਾੜ੍ਹ ਦੀਆਂ ਸ਼ਾਦੀਆਂ `ਚ ਗਾਇਕੀ ਕਰਨ ਲਈ, ਪੰਜਾਬ ਦੇ ਤੁਮਾਮ ਗਵੱਈਏ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਕਰ ਲਏ ਜਾਂਦੇ ਸਨ। ਬਾਪੂ ਦੇ ਜੱਥੇ ਦੀ, ਕੋਟਕਪੂਰੇ ਦੇ ਇਲਾਕੇ ਦੇ ਪਿੰਡ ਬਾਜਾਖ਼ਾਨਾ ਵਿੱਚ, ਹਾੜ੍ਹ ਦੇ ਮਹੀਨੇ ਕਿਸੇ ਸ਼ਾਦੀ ਦੇ ਸਮਾਗਮ . . . . Read more >
Published in
ਇਕਬਾਲ ਰਾਮੂਵਾਲੀਆ
ਦਿੱਲੀ ਮੈਂ ਬਾਈ ਸਾਲ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲ ਦਾ ਹੋ ਕੇ ਮੁੜਿਆ। ਜੁਆਨੀ ਦਾ ਬਿਹਤਰੀਨ ਸਮਾਂ ਮੈਂ ਦਿੱਲੀ ਵਿੱਚ ਬਿਤਾਇਆ। ਉਥੇ ਮੈਂ ਕਾਫੀ ਕੁੱਝ ਸਿੱਖਿਆ ਤੇ ਅਨੇਕਾਂ ਖੇਤਰਾਂ ਦੇ ਨਾਮਵਰ ਬੰਦਿਆਂ ਨੂੰ ਮਿਲਿਆ। ਉਨ੍ਹਾਂ `ਚ ਚੈਂਪੀਅਨ ਖਿਡਾਰੀ ਵੀ ਸਨ, ਪ੍ਰਸਿੱਧ ਲੇਖਕ ਵੀ ਤੇ ਹੰਢੇ ਵਰਤੇ ਸਿਆਸਤਦਾਨ ਵੀ ਸਨ। ਜਦੋਂ ਮੈਂ ਦਿੱਲੀ ਗਿਆ ਸਾਂ ਤਾਂ ਸਿੱਧਾ ਸਾਦਾ ਪੇਂਡੂ ਮੁੰਡਾ ਸਾਂ ਪਰ ਮੁੜਨ ਤਕ ਵਾਹਵਾ ਚੁਸਤ ਚਲਾਕ ਹੋ ਗਿਆ ਸਾਂ। ਦਿੱਲੀ ਦੀ ਰਹਿਤਲ ਨੇ ਮੈਨੂੰ ਪੱਕਾ ਦਿੱਲੀ ਵਾਲਾ ਬਣਨ ਦੇ ਮੌਕੇ ਦਿੱਤੇ ਸਨ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪੰਜਾਬੀ ਦੀ ਐੱਮ.ਏ.ਕਰਨ ਲਈ ਘਰੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਚੱਲਿਆ ਸਾਂ ਪਰ ਜਾ ਪੁੱਜਾ ਖਾਲਸਾ ਕਾਲਜ ਦਿੱਲੀ। ਮੇਰੇ ਕੈਰੀਅਰ ਵਿੱਚ ਅਚਾਨਕ ਮੋੜ ਆ ਜਾਂਦੇ ਰਹੇ। ਫੌਜ `ਚ ਭਰਤੀ ਹੁੰਦਾ ਹੁੰਦਾ ਮੈਂ ਪਟਿਆਲੇ ਐੱਮ.ਏ.ਕਰਨ ਚੱਲ ਪਿਆ ਸਾਂ ਤੇ ਪਟਿਆਲੇ ਜਾਂਦਾ ਜਾਂਦਾ ਮੁਕਤਸਰ ਬੀ.ਐੱਡ ਕਰਨ ਰੁਕ ਗਿਆ ਸਾਂ। ਬੀ.ਐੱਡ ਕਰ ਕੇ ਕਾਲਜ ਤੇ ਯੂਨੀਵਰਸਿਟੀ ਵੱਲੋਂ ਖੇਡਣ ਲਈ ਮੈਂ ਰੈਗੂਲਰ ਵਿਦਿਆਰਥੀ ਦੇ ਤੌਰ `ਤੇ ਐੱਮ.ਏ.ਕਰਨੀ ਚਾਹੁੰਦਾ ਸਾਂ। ਚੋਣ ਫਿਰ ਪਟਿਆਲੇ ਤੇ ਅੰਮ੍ਰਿਤਸਰ ਵਿਚਾਲੇ ਸੀ। ਪਹਿਲਾਂ ਇਹ ਦੱਸ ਦੇਵਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਬਜ਼ੁਰਗ ਕਹਿੰਦੇ ਸਨ ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਈ ਨਹੀਂ। ਆਖ਼ਰ ਮੇਰਾ ਵੀ ਲਾਹੌਰ ਵੇਖਣ ਦਾ ਸਬੱਬ ਬਣ ਹੀ ਗਿਆ। ਅਪਰੈਲ 2001 ਵਿੱਚ ਲਾਹੌਰ `ਚ ਆਲਮੀ ਪੰਜਾਬੀ ਕਾਨਫਰੰਸ ਸੀ ਜਿਥੇ ਮੈਂ ਡੈਲੀਗੇਟ ਬਣ ਕੇ ਗਿਆ। ਮੈਂ ਬੇਸ਼ੱਕ 1969 ਵਿੱਚ ਪਾਕਿਸਤਾਨ ਜਾ ਆਇਆ ਸਾਂ ਪਰ ਉਦੋਂ ਲਾਹੌਰ ਨਹੀਂ ਸਾਂ ਵੇਖ ਸਕਿਆ। ਗੱਡੀ ਚੀਕਾਂ ਮਾਰਦੀ ਲਾਹੌਰ ਵਿੱਚ ਦੀ ਲੰਘ ਗਈ ਸੀ ਤੇ ਨਨਕਾਣਾ ਸਾਹਿਬ ਤੋਂ ਵਾਪਸ ਮੁੜ ਆਈ ਸੀ। ਰਾਤ ਦੇ ਹਨ੍ਹੇਰੇ ਵਿੱਚ ਲਾਹੌਰ ਦੀਆਂ ਜਗਦੀਆਂ ਬੱਤੀਆਂ ਹੀ ਦਿਸੀਆਂ ਸਨ। ਲਾਹੌਰ ਬਾਰੇ ਬੜਾ ਕੁੱਝ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੈਂ ਤੇ ਚਰਨ ਦਸਵੀਂ ਤਕ `ਕੱਠੇ ਪੜ੍ਹੇ ਸਾਂ। ਬਾਅਦ ਵਿੱਚ ਉਹ ਮੇਰਾ ਵਿਚੋਲਾ ਬਣਿਆ। ਉਹ ਮਾਸਟਰੀ ਕਰਨ ਵੇਲੇ ਵੀ ਪਿੰਡ ਰਹਿੰਦਾ ਸੀ ਤੇ ਰਿਟਾਇਰ ਹੋਣ ਪਿੱਛੋਂ ਵੀ ਪਿੰਡ ਹੀ ਰਹਿ ਰਿਹੈ। ਜਦੋਂ ਮੈਂ ਕੈਨੇਡਾ ਤੋਂ ਪਿੰਡ ਜਾਂਦਾ ਹਾਂ ਤਾਂ ਅਸੀਂ ਮਿਲ ਗਿਲ ਲੈਂਦੇ ਹਾਂ। ਬਚਪਨ ਦੀਆਂ ਗੱਲਾਂ ਵਿੱਚ ਗੁਆਚ ਜਾਂਦੇ ਹਾਂ। ਗੱਲਾਂ ਕਰਦਿਆਂ ਸਾਨੂੰ ਤਾਰੋ ਤੇ ਮਸਤ ਹੋਰੀਂ ਯਾਦ ਆ ਜਾਂਦੇ ਹਨ ਜਿਨ੍ਹਾਂ ਸੰਗ ਅਸੀਂ ਪੜ੍ਹੇ, ਖੇਡੇ, ਇੱਲਤਾਂ ਕੀਤੀਆਂ ਪਰ ਉਹ ਸਾਥੋਂ ਪਹਿਲਾਂ ਹੀ ਜੱਗ ਤੋਂ ਚਲੇ ਗਏ। ਚਰਨ ਦੇ ਯਾਦ ਆਉਣ ਨਾਲ ਅਚਾਨਕ ਵਾਪਰਿਆ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਅਮਰੀਕਾ ਮੇਰੇ ਲਈ ਹੁਣ ਚੰਡੀਗੜ੍ਹ ਪਟਿਆਲੇ ਜਾਣ ਵਾਂਗ ਹੈ। ਜਦੋਂ ਤੋਂ ਕੈਨੇਡਾ ਦਾ ਪਰਵਾਸੀ ਬਣਿਆ ਹਾਂ ਸਾਲ `ਚ ਚਾਰ ਪੰਜ ਗੇੜੇ ਅਮਰੀਕਾ ਦੇ ਲੱਗ ਜਾਂਦੇ ਹਨ। ਕਦੇ ਨਿਊਯਾਰਕ, ਕਦੇ ਸਿਆਟਲ, ਕਦੇ ਸ਼ਿਕਾਗੋ ਤੇ ਕਦੇ ਕੈਲੇਫੋਰਨੀਆ। ਕਬੱਡੀ ਮੇਲੇ ਕਰਾਉਣ ਵਾਲੇ ਅਕਸਰ ਸੱਦਦੇ ਰਹਿੰਦੇ ਹਨ। ਉਥੇ ਰਿਸ਼ਤੇਦਾਰ ਵੀ ਹਨ, ਦੋਸਤ ਮਿੱਤਰ ਵੀ ਤੇ ਮੇਰੇ ਪੁਰਾਣੇ ਵਿਦਿਆਰਥੀ ਵੀ ਹਨ। ਖੇਡਾਂ ਰਾਹੀਂ ਜੁੜੇ ਸੱਜਣ ਬੇਲੀ ਤੇ ਮੇਰੀਆਂ ਲਿਖਤਾਂ ਦੇ ਪਾਠਕ ਵੀ ਕਾਫੀ ਹਨ। ਅਮਰੀਕਾ ਜਾਣ ਵੇਲੇ ਲੱਗਦਾ ਹੀ ਨਹੀਂ ਕਿ ਕਿਸੇ ਬਿਗਾਨੇ ਮੁਲਕ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ . . . . Read more >
Published in
ਵਗਦੀ ਏ ਰਾਵੀ
14 ਅਪਰੈਲ ਨੂੰ ਕਾਨਫ਼ਰੰਸ ਦਾ ਸ਼ਾਮ ਵਾਲਾ ਸੈਸ਼ਨ ਖਤਮ ਹੋਣ ਵਾਲਾ ਸੀ। ਸਟੇਜ ਨੇੜਲੀਆਂ ਕੁਰਸੀਆਂ ਉਤੇ ਮੈਂ, ਰਘਬੀਰ ਸਿੰਘ, ਸੁਲੇਖਾ, ਸਰਵਣ ਸਿੰਘ ਤੇ ਉਸ ਦਾ ਮਿੱਤਰ ਸ਼ਿੰਗਾਰਾ ਸਿੰਘ ਕਿੰਗਰਾ ਬੈਠੇ ਹੋਏ ਸਾਂ। ਸਾਡੇ ਨਾਲ ਹੀ ਬੈਠੇ ਸਨ ਰਾਇ ਅਜ਼ੀਜ਼ ਉੱਲਾ ਖਾਨ ਜਿਨ੍ਹਾਂ ਦੇ ਖਾਨਦਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਗੰਗਾ ਸਾਗਰ’ ਆਪਣੀ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਮੈਂ ਰਾਇ ਸਾਹਿਬ ਨੂੰ ਕੁਝ ਸਾਲ ਹੋਏ ਉਨ੍ਹਾਂ ਦੀ ਭਾਰਤ ਫੇਰੀ ਉਤੇ ਜਲੰਧਰ ਦੇ ਸਰਕਟ ਹਾਊਸ ਵਿਚ ਉਨ੍ਹਾਂ ਦੇ ਸਨਮਾਨ ਵਿਚ ਹੋਏ ਸਮਾਗਮ ਵਿਚ ਮਿਲਿਆ ਸਾਂ। ਉਨ੍ਹਾਂ ਦੀ . . . . Read more >
Published in
ਵਗਦੀ ਏ ਰਾਵੀ
ਸ਼ਾਹ ਹੁਸੈਨ ਦਾ ਮਜ਼ਾਰ ਡਾ. ਜਗਤਾਰ ਨੇ ਪਹਿਲਾਂ ਦੇਖਿਆ ਹੋਇਆ ਸੀ ਤੇ ਅਸੀਂ ਠੀਕ ਰਸਤੇ ‘ਤੇ ਹੀ ਜਾ ਰਹੇ ਸਾਂ ਪਰ ਫਿਰ ਵੀ ਪੁਸ਼ਟ ਕਰ ਲੈਣ ਲਈ ਡਰਾਈਵਰ ਨੂੰ ਕਿਹਾ। ਡਰਾਈਵਰ ਕਿਉਂਕਿ ਸਾਡੇ ਕੋਲੋਂ ‘ਸ਼ਾਹ ਹੁਸੈਨ’ ਬਾਰ-ਬਾਰ ਸੁਣ ਰਿਹਾ ਸੀ, ਉਸ ਨੇ ਹੌਲੀ ਕਰ ਕੇ ਕਿਸੇ ਨੂੰ ਪੁੱਛਿਆ, ‘‘ਸ਼ਾਹ ਹੁਸੈਨ ਦਾ ਮਜ਼ਾਰ ਕਿਥੇ ਹੈ?’’ਉਸ ਬੰਦੇ ਨੇ ਲਾਇਲਮੀ ਜ਼ਾਹਿਰ ਕੀਤੀ ਤਾਂ ਜਗਤਾਰ ਨੇ ਡਰਾਈਵਰ ਨੂੰ ਸਮਝਾਇਆ, ‘‘ਏਥੇ ਸ਼ਾਹ ਹੁਸੈਨ ਆਖਿਆਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮਾਧੋ ਲਾਲ ਹੁਸੈਨ ਆਖ।’’ਉਸ ਨੇ ਅਗਲੇ ਬੰਦੇ ਨੂੰ ਮਾਧੋ ਲਾਲ ਹੁਸੈਨ ਦਾ ਨਾਂ . . . . Read more >
Published in
ਵਗਦੀ ਏ ਰਾਵੀ
ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ, ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ, ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ, ਸ਼ਬਦਾਂ . . . . Read more >
Published in
ਲੇਖ਼
ਜ਼ਿੰਦਗੀ ਦੇ ਛੇ ਦਹਾਕਿਆਂ ਦੇ ਲੰਮੇ ਸਫ਼ਰ ਦੌਰਾਨ, ਅਣਗਿਣਤ ਠੰਡੀਆਂ-ਤੱਤੀਆਂ ਹਵਾਵਾਂ `ਚੋਂ ਗੁਜ਼ਰਨ ਤੇ ਵੰਨ-ਸੁਵੰਨੇ, ਸੁਰੇ, ਬਿਸੁਰੇ ਵਿਅਕਤੀਆਂ ਨਾਲ ਵਿਚਰਣ ਤੋਂ ਬਾਅਦ ਮੈਂ ਇਹ ਯਕੀਨ ਕਰਨ ਲੱਗ ਪਿਆ ਹਾਂ ਕਿ ਬੁੱਧੀ ਦੀ ਸਧਾਰਨ (ਨੌਰਮਲ) ਯੋਗਤਾ ਵਾਲ਼ਾ ਹਰ ਵਿਅਕਤੀ, ਕੋਈ ਨਾ ਕੋਈ ਹੁਨਰ, ਕੁਦਰਤ ਵੱਲੋਂ ਹੀ ਲੈ ਕੇ ਆਉਂਦਾ ਹੈ। ਮੈਨੂੰ ਏਸ ਗੱਲ `ਚ ਵੀ ਦਮ ਨਜ਼ਰ ਆਉਂਦਾ ਹੈ ਕਿ ਕਿਸੇ ਖ਼ਾਸ ਹਾਲਾਤ ਵਿੱਚ, ਨਿੱਕੇ ਤੋਂ ਨਿੱਕਾ ਅਤੇ ਤੁੱਛ ਤੋਂ ਤੁੱਛ ਸਮਝਿਆ ਜਾਂਦਾ, ਦੁਨੀਆਂ ਦਾ ਹਰ ਹੁਨਰ ਵੀ ਮਹਾਨ ਹੁੰਦਾ ਹੈ; ਇਹ ਗੱਲ ਵੱਖਰੀ ਹੈ ਕਿ ਕਿਸੇ . . . . Read more >
Published in
ਇਕਬਾਲ ਰਾਮੂਵਾਲੀਆ
13 ਅਪ੍ਰੈਲ ਵਿਸਾਖੀ ਦਾ ਦਿਨ। ‘ਆਲਮੀ ਪੰਜਾਬੀ ਕਾਨਫ਼ਰੰਸ’ ਦਾ ਪਹਿਲਾ ਦਿਨ। ‘ਵਿਸ਼ਵ’ ਸ਼ਬਦ ‘ਆਲਮੀ’ ਵਿਚ ਤਬਦੀਲ ਹੋ ਗਿਆ ਸੀ। ਪਿਛਲੇ ਪੰਜਾਹ ਬਵੰਜਾ ਸਾਲਾਂ ਵਿਚ ਦੋਹਾਂ ਖਿੱਤਿਆਂ ਦੀ ਪੰਜਾਬੀ ਦਾ ਮੁਹਾਵਰਾ ਤੇ ਮੁਹਾਂਦਰਾ ਬਹੁਤ ਬਦਲ ਗਿਆ ਸੀ। ਚੜ੍ਹਦੇ ਪੰਜਾਬੀ ਵਿਚ ਹਿੰਦੀ ਤੇ ਸੰਸਕ੍ਰਿਤ ਅਤੇ ਲਹਿੰਦੇ ਪੰਜਾਬ ਵਿਚ ਉਰਦੂ ਫ਼ਾਰਸੀ ਨੇ ਪੰਜਾਬੀ ਉੱਤੇ ਆਪਣਾ ਚੋਖਾ ਰੰਗ ਚਾੜ੍ਹ ਲਿਆ ਸੀ।ਇਸੇ ਲਈ ਕਈ ਵਾਰ ਦੋਹਾਂ ਮੁਲਕਾਂ ਦੀ ਲਿਖੀ ਹੋਈ ਗੂੜ੍ਹ ਪੰਜਾਬੀ ਇਕ ਦੂਜੇ ਮੁਲਕ ਦੇ ਪਾਠਕ ਲਈ ਸਮਝਣੀ ਔਖੀ ਹੋ ਗਈ ਸੀ। ਪਿਛਲੇ ਕਈ ਸਾਲਾਂ ਤੋਂ . . . . Read more >
Published in
ਵਗਦੀ ਏ ਰਾਵੀ
|