You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਫਿਰ ਗਣਤੰਤਰ ਦਿਵਸ ਆ ਗਿਆ। ਪਰੇਡਾਂ ਦਾ ਫਿਰ ਦਿਵਸ ਆ ਗਿਆ। ਸਲਾਮੀਆਂ ਦੇ ਦਰ ਦਿਵਸ ਆ ਗਿਆ। ਟੀਵੀ ਉੱਪਰ ਭਾਸ਼ਨ ਨਾਹਰੇ‎,‎ ਮੰਤਰੀ ਦੀ ਗੱਲ ਫੱਬੀ ਭਾ ਜੀ। ਹੈ ਅੱਜ ਜਨਵਰੀ ਛੱਬੀ ਭਾ ਜੀ। ਸਰਕਾਰ ਕਿਸੇ ਦੀ ਵੀ ਆਵੇ‎,‎ ਜਿੱਤੇ ‘ਤੱਕੜੀ’ ‘ਕੰਵਲ’ ਜਾਂ ‘ਪੰਜਾ’। ਮਹਾਤੜ ਦਾ ਨਾ ਕੱਖ ਸੌਰਿਆ‎,‎ ਸਾਲ ਭਾਵੇਂ ਹੋਏ ਅਠਵੰਜਾ। ਕਿਸੇ ਦੇ ਸਿਰ ਤੇ ਛੱਤ ਨਹੀਂ ਹੈ‎, ਦੂਜੇ ਦੇ ਲਈ ਹੈ ਨਹੀਂ ਮੰਜਾ। `ਨਸਾਫ ਕਿਤੇ ਨਾ‎,‎ ਹੋਣ ‘ਅਕਾਲੀ’ ‘ਕਾਂਗਰਸ’ ਜਾਂ ਫਿਰ ਖੱਬੀ ਭਾ ਜੀ। ਪੰਜਾਂ ਸਾਲਾਂ ਪਿੱਛੋਂ . . . . Read more >

ਕਈਆਂ ਨੂੰ ਇਹ ਸਿਰਲੇਖ ਅਜੀਬ ਲੱਗੇਗਾ। ਉਹਨਾਂ ਭਾਣੇ ਪੈਦਲ ਚੱਲਣਾ ਮਜਬੂਰੀ ਹੁੰਦੀ ਹੈ। ਬੰਦਾ ਤੰਗੀ, ਬਿਪਤਾ ਤੇ ਨੰਗ ਮਲੰਗੀ `ਚ ਪੈਰੀਂ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਭੱਈਆਂ ਦੇ ਕੰਧਾੜੀਂ ਹੀ ਚੜ੍ਹ ਜਾਵੇ ਯਾਨੀ ਰਿਕਸ਼ਾ `ਤੇ ਚੜ੍ਹ ਬਹੇ। ਉਸ ਦੀ ਟੌਅ੍ਹਰ, ਸ਼ਾਨ ਤੇ ਸਰਦਾਰੀ ਇਸੇ ਵਿੱਚ ਹੈ! ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਹੈ। ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ। ਇਹੋ ਕਾਰਨ ਹੈ ਕਿ ਸਾਡੇ ਬਹੁਤੇ ਲੋਕ, . . . . Read more >

ਉਮਰ ਗਨੀ ਤੇ ਰਿਜ਼ਵਾਨ ਪਿਛਲੀ ਰਾਤ ਉਮਰ ਗਨੀ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਗੁਜਰਾਂਵਾਲੇ ਚਲੇ ਗਏ ਸਨ। ਕੱਲ੍ਹ ਲਾਹੌਰ ਦਾ ਸ਼ਾਹੀ ਕਿਲ੍ਹਾ ਤੇ ਸ਼ਾਹੀ ਮਸਜਿਦ ਵੇਖਣੋਂ ਰਹਿ ਗਏ ਸਾਂ, ਇਸ ਲਈ ਉਮਰ ਗਨੀ ਹੁਰੀਂ ਸਵੇਰੇ ਅੱਠ ਵਜੇ ਹੀ ਸਾਡੇ ਕੋਲ ‘ਸ਼ਾਹਤਾਜ ਹੋਟਲ’ ਵਿਚ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਜਗਤਾਰ ਦਾ ਇਕ ਹੋਰ ਪ੍ਰਸੰਸਕ ਸ਼ਾਇਰ ਨਵੀਦ ਸ਼ਹਿਜ਼ਾਦ ਵੀ ਪਹੁੰਚ ਗਿਆ। ਨਵੀਦ ਹੁਰੀਂ ਜਲੰਧਰ ਦੀ ਬਾਲੋਕੀ ਬਸਤੀ ਦੇ ਰਹਿਣ ਵਾਲੇ ਸਨ।ਗੱਲਾਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਲੈ ਕੇ ਚੱਲਦੀਆਂ ਚੱਲਦੀਆਂ ਕਸ਼ਮੀਰ ਤੱਕ ਪੁੱਜੀਆਂ, ਫਿਰ ਪਾਕਿਸਤਾਨ . . . . Read more >

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇ ਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਅਤੇ ਪਰਵਾਨ ਕੀਤੀ ਗਈ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ . . . . Read more >

ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁੱਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਉਸ ਵਿੱਚ ਵੀਹ ਕੁ ਖਿਡਾਰੀਆਂ ਦੇ ਰੇਖਾ ਚਿੱਤਰ ਸਨ ਜੋ ‘ਆਰਸੀ’ ਵਿੱਚ ਛਪੇ ਸਨ। ਉਹ ਕਿਤਾਬ ਬੜੀ ਛੇਤੀ ਵਿਕ ਗਈ ਤੇ ਹੁਣ ਉਹਦੀ ਕੋਈ ਕਾਪੀ ਮੇਰੇ ਪਾਸ ਵੀ ਨਹੀਂ। ਭਾਪਾ ਪ੍ਰੀਤਮ ਸਿੰਘ ਨੇ ਉਹਨੀਂ ਦਿਨੀਂ ਮੈਨੂੰ ਇੱਕ ਹਜ਼ਾਰ ਰੁਪਿਆ ਰਾਇਲਟੀ ਦਾ ਦਿੱਤਾ ਸੀ। 1966 ਤੋਂ ਮੈਂ ‘ਆਰਸੀ’ ਵਿੱਚ ਛਪੇ ਆਪਣੇ ਆਰਟੀਕਲ ਕੱਟ ਕੇ ਸਾਂਭ ਲੈਂਦਾ ਸਾਂ। ਕੁੱਝ ਸਾਲਾਂ ਬਾਅਦ ਮੈਂ ਉਹ ਆਰਟੀਕਲ ਸੋਧ ਕੇ ਲਿਖੇ ਤੇ ਖਰੜਾ . . . . Read more >

ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਇਸ ਵਿੱਚ ਪੰਜਾਬ ਨੇ ਕਈ ਰੁਸਤਮੇ ਜ਼ਮਾਂ ਪੈਦਾ ਕੀਤੇ ਹਨ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਦੀ ਨੀਂਹ ਰੱਖੀ ਸੀ ਜਿਸ ਦੀ ਯਾਦ ਵਿੱਚ ਗੁਰਦਵਾਰਾ ਮੱਲ ਅਖਾੜਾ ਸੁਭਾਇਮਾਨ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀਆਂ ਦੇ ਬੜੇ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਪਹਿਲਵਾਨ ਪਾਲ ਰੱਖੇ ਸਨ ਤੇ ਉਨ੍ਹਾਂ ਦੇ ਘੋਲ ਕਰਵਾਇਆ ਕਰਦੇ ਸਨ। ਉਹ ਖ਼ੁਦ ਵੀ ਸਰੀਰਕ ਤੌਰ `ਤੇ ਬੜੇ ਬਲਵਾਨ ਸਨ ਤੇ ਸਿੱਖਾਂ ਨੂੰ ਬਲਵਾਨ ਬਣਾਉਣਾ ਚਾਹੁੰਦੇ ਸਨ। . . . . Read more >

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਉਦੋਂ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਨਹੀਂ ਸੀ ਗਿਆ। ਉਹ ਕਰੋਲ ਬਾਗ ਨੇੜੇ ਦੇਵ ਨਗਰ ਵਿੱਚ ਸੀ। ਹੁਣ ਉਥੇ ਈਵਨਿੰਗ ਕਾਲਜ ਹੈ। ਉਹਦੇ ਇੱਕ ਪਾਸੇ ਟੈਕਸੀ ਸਟੈਂਡ ਹੁੰਦਾ ਸੀ ਤੇ ਦੂਜੇ ਪਾਸੇ ਦੇਸ਼ ਬੰਧੂ ਗੁਪਤਾ ਰੋਡ। ਕਾਲਜ ਦਾ ਕੈਂਪਸ ਤੰਗ ਜਿਹਾ ਸੀ ਜਿਸ ਵਿੱਚ ਵਾਲੀਬਾਲ ਦੇ ਗਰਾਊਂਡ ਤੋਂ ਬਿਨਾਂ ਕੋਈ ਖੇਡ ਮੈਦਾਨ ਨਹੀਂ ਸੀ। ਸਕੂਲ ਵੱਲ ਦੇ ਪਾਸੇ ਬਾਸਕਟਬਾਲ ਦਾ ਕੋਰਟ ਸੀ। ਬਹੁਮੰਜ਼ਲੀ ਇਮਾਰਤ ਦੇ ਅੱਧੇ ਹਿੱਸੇ ਵਿੱਚ ਕਾਲਜ ਦੇ ਪੰਦਰਾਂ ਸੌ ਵਿਦਿਆਰਥੀ ਪੜ੍ਹਦੇ ਸਨ। ਦੂਜੇ . . . . Read more >

ਲਾਇਲਪੁਰ ਪ੍ਰੇਮ ਸਿੰਘ ਦੇ ਵਡੇਰਿਆਂ ਦਾ ਸ਼ਹਿਰ ਸੀ। ਇਸ ਸ਼ਹਿਰ ਵਿਚ ਉਸ ਦਾ ਬਚਪਨ ਤੇ ਜੁਆਨੀ ਦੇ ਮੁਢਲੇ ਸਾਲ ਬੀਤੇ ਸਨ। ਸ਼ੇਖ਼ੂਪੁਰੇ ਦੀ ਨਿਰਾਸ਼ਾ ਧੋ ਕੇ ਉਹ ਅਗਲੀ ਮੁਹਿੰਮ ਲਈ ਤਿਆਰ ਖੜ੍ਹਾ ਸੀ। ਲਾਇਲਪੁਰ ਜਾਣ ਲਈ। ਆਪਣੀ ਜਨਮ ਭੋਂ ਵੇਖਣ ਲਈ। ਗੁਆਚੀ ਹੋਈ ਉਤੇਜਨਾ ਉਸ ਵਿਚ ਫਿਰ ਪਰਤ ਆਈ ਸੀ।‘‘ਚਨਾਬ ਬੱਸ ਸਰਵਿਸ ਚੱਲਦੀ ਹੁੰਦੀ ਸੀ ਉਦੋਂ’’, ਉਹ ਪੁਰਾਣੇ ਚੇਤਿਆਂ ‘ਚੋਂ ਬੋਲਿਆ, ‘‘ਤਿੰਨ ਘੰਟੇ ਲੱਗਦੇ ਸਨ ਉਸ ਬੱਸ ਵਿਚ ਲਾਇਲਪੁਰ ਤੋਂ ਲਾਹੌਰ ਜਾਣ ਦੇ।’’ਉਹ ਆਪਣੇ ਰਓਂ ਵਿਚ ਬੋਲੀ ਜਾ ਰਿਹਾ ਸੀ। ਸਾਹਮਣੇ ਸੜਕ ਕਿਨਾਰੇ ਇਕ ਕਾਰ . . . . Read more >

ਕੌੜਾ ਸੱਚ ਇਹ ਹੈ ਕਿ ਜੇਕਰ ਕੋਈ ਕੌਮ ਖਤਮ ਕਰਨੀ ਹੋਵੇ ਤਾਂ ਉਸ ਦੀ ਬੋਲੀ ਮਾਰ ਦਿਉ‎,‎ ਕੌਮ ਆਪਣੇ ਆਪ ਮਰ ਜਾਵੇਗੀ। ਦੁਨੀਆਂ ਵਿੱਚ ਉਹੀ ਕੌਮਾਂ ਜਿਊਂਦੀਆਂ ਨੇ ਜੋ: ੳ) ਆਪਣੇ ਵਿਰਸਾ‎,‎ ਆਪਣੀ ਬੋਲੀ ਤੇ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੀਆਂ ਅ) ਆਪਣਾ ਪਿਛੋਕੜ‎,‎ ਇਤਿਹਾਸ ਜੋ ਕਿ ਅਨੇਕਾਂ ਘਾਲਣਾ ਘਾਲਕੇ ਅਤੇ ਕਈ ਜਿੰਦਗੀਆਂ ਕੁਰਬਾਨ ਕਰਕੇ ਕੌਮਾਂ ਦੀ ਝੋਲੀ ਪੈਦਾਂ ਹੈ ਤੇ ਉਸ ਤੋਂ ਨਿਕਲੇ ਤੱਤ ਜੋ ਜਿੰਦਗੀ ਦੀ ਜੀਵਨ ਜਾਂਚ ਲਈ ਪ੍ਰੇਰਨਾ ਸਰੋਤ ਹੋ ਨਿੱਬੜਦੇ ਨੇ‎,‎ ਆਪਣੀਆਂ ਸਿਮਰਤੀਆਂ ਵਿੱਚ ਹਮੇਸ਼ਾ ਯਾਦ ਰੱਖਦੀਆਂ ਹਨ। 2001 ਤੋਂ . . . . Read more >

ਪੰਜਾਬੀ ਵਿੱਚ ਖੇਡਾਂ ਤੇ ਖਿਡਾਰੀਆਂ ਦੀ ਪੱਤਰਕਾਰੀ ਵੀਹਵੀਂ ਸਦੀ ਦੇ ਦੂਜੇ ਅੱਧ `ਚ ਸ਼ੁਰੂ ਹੋਈ ਸੀ। ਪਹਿਲਾਂ ਭਲਵਾਨਾਂ ਤੇ ਮੱਲਾਂ ਦੀਆਂ ਗੱਲਾਂ ਮੂੰਹੋਂ-ਮੂੰਹ ਹੀ ਹੁੰਦੀਆਂ ਸਨ ਜੋ ਅਤਿਕਥਨੀਆਂ ਬਣ ਜਾਂਦੀਆਂ। ਕਿੱਕਰ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਸਾਬਤਾ ਬੱਕਰਾ ਖਾ ਜਾਂਦਾ ਸੀ ਤੇ ਖੂਹ ਅੱਗੇ ਜੁੜ ਕੇ ਤਿੰਨ-ਤਿੰਨ ਘੁਮਾਂ ਪੈਲੀ ਸਿੰਜ ਦਿੰਦਾ ਸੀ। ਉਹ ਪੱਥਰ ਦਾ ਭਾਰਾ ਪੁੜ ਗਲ `ਚ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਤਕ ਦੌੜਦਾ ਸੀ ਜਿਸ ਨਾਲ ਉਹਦੀ ਧੌਣ `ਤੇ ਕੰਨ੍ਹਾ ਪੈ ਗਿਆ ਸੀ। ਉਸ ਨੇ ਕਿੱਕਰ ਦਾ ਰੁੱਖ . . . . Read more >

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਨਾਲ਼ ਸੰਬੰਧਿਤ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਕਿਰਪਾਲ ਸਿੰਘ ਪੰਨੂੰ   ਆਮ ਵਿਆਖਿਆ ਸੂਚਨਾ ਵਟਾਂਦਰੇ ਲਈ, ਬੋਲੀ ਦੀ ਉਸਾਰੀ ਇੱਕ ਕਰਾਮਾਤੀ ਕਾਰਜ ਮੰਨਿਆਂ ਗਿਆ ਹੈ। ਪਰ ਇਸ ਵਿੱਚ ਬੋਲ ਚਾਲ ਵਾਲ਼ਿਆਂ ਦੀ, ਇੱਕ ਹੱਦ ਤੀਕਰ ਲੋੜੀਂਦੀ ਆਪਸੀ ਨੇੜਤਾ ਅਤੇ ਹਰਕਾਰੇ ਵਜੋਂ ਉਸ ਵਿੱਚ ਹਵਾ ਦਾ ਹੋਣਾ ਜ਼ਰੂਰੀ ਹੈ। ਸਮਾਂ ਪਾ ਕੇ, ਲਿਖਤਾਂ ਰਾਹੀਂ ਸੂਚਨਾ ਵਟਾਂਦਰਾ ਹੋਣ ਲੱਗਿਆ। ਪਹਿਲੋਂ ਪਹਿਲ ਇਹ ਵਟਾਂਦਰਾ ਚਟਾਨਾਂ, ਸਪੂਤਾਂ ਉੱਤੇ ਹੋਣ ਕਾਰਨ ਇੱਕ ਸਥਾਨੀ ਰਹਿ . . . . Read more >

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ। ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ। ਬਖਸ਼ੀ ਨਾ ਦਾਤ ਰੱਬ ਨੇ‎,‎ ਗਾ ਗਾ ਕੇ ਲਿਖਣ ਦੀ‎,‎ ਮੈਂ ਪਾਲ਼ਿਆ ਹੁਨਰ ਮਸਾਂ‎,‎ ਸੌ ਜਫਰ ਜਾਲ਼ ਕੇ। ਪੜ੍ਹਕੇ ਪਛਾਣ ਲੈਣ ਗੇ‎,‎ ਤੇਰਾ ਮੁਹਾਂਦਰਾ‎,‎ ਗਜ਼ਲਾਂ `ਚ ਨਾਕਸ਼ ਮੈਂ ਤਿਰੇ‎,‎ ਚੱਲਿਆਂ ਸੰਭਾਲ ਕੇ। ਢਹਿੰਦੀ ਕਲਾ ਨੂੰ ਛੱਡ‎,‎ ਬਲ ਧਾਰ ਲੈ ਮਨਾ‎,‎ ਪਾਇੰਗਾ ਮੰਜ਼ਲਾਂ ਕਿਵੇਂ‎,‎ ਲੱਤਾਂ ਨਿਸਾਲ ਕੇ। ਧਰਤੀ `ਤੇ ਡਿਗਣ ਨਾ ਦਵੇ‎,‎ ਸਾਗਰ ਕਮਾਲ ਹੈ‎,‎ ਸੂਰਜ ਦੀ ਗੇਂਦ ਬੋਚਦਾ‎,‎ ਹੈ ਇਓਂ ਉਛਾਲ . . . . Read more >