You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਇਨਕਲਾਬ ਜਿੰਦਾਬਾਦ ਦਾ ਨਾਅਰਾ ਦੱਬੇ ਕੁਚਲੇ ਲੋਕਾਂ ਨੂੰ ਆਤਮਿਕ ਸ਼ਕਤੀ ਤੇ ਹੌਸਲਾ ਦਿੰਦਾ ਹੈ ਅਤੇ ਸਰਮਾਏਦਾਰ ਹਾਕਮ ਜਮਾਤਾਂ ਨੂੰ ਕੰਬਣੀ। ਭਗਤ ਸਿੰਘ ਕਿਹਾ ਕਰਦਾ ਸੀ ਕਿ ਇਹ ਇੱਕ ਪਵਿੱਤਰ ਨਾਅਰਾ ਹੈ ਅਤੇ ਇਸਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਭਗਤ ਸਿੰਘ‎,‎ ਰਾਜਗੁਰੂ ਅਤੇ ਸੁਖਦੇਵ ਵੱਲੋ‎,‎ ਫਾਂਸੀ ਦੇ ਤਖ਼ਤੇ `ਤੇ ਖਲੋ ਕੇ ਇਹ ਨਾਅਰਾ ਲਾਉਣ ਨਾਲ‎,‎ ਹਿੰਦੋਸਤਾਨ ਦੀ ਅਜ਼ਾਦੀ ਦੇ ਜੂਝਾਰੂਆਂ ਲਈ ਇਸਦਾ ਮਹੱਤਵ ਹੋਰ ਵੀ ਵੱਧ ਗਿਆ। ਲਫਜ਼ੀ ਅਰਥਾਂ ਵਿੱਚ ਇਨਕਲਾਬ ਦਾ ਮਤਲਬ ਤਬਦੀਲੀ ਹੈ। ਟ੍ਰੇਡ ਤੇ ਪਬਲਿਕ ਸੇਫਟੀ ਐਕਟ . . . . Read more >

ਡਾ. ਜਗਤਾਰ ਦੀ ਡਾਇਰੀ ਉਸ ਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ। ਪਹਿਲੇ ਦਿਨ ਸਵੇਰੇ ਉਠਦਿਆਂ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ-ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ, ‘‘ਸੰਧੂ! ਯਾਰ ਆਹ ਫੋਨ ਫੜਾਈਂ ਜ਼ਰਾ। ਪਾਕਪਟਨ ‘ਚ ਆਪਣਾ ਮਿੱਤਰ ਹੈ ਇਕ ਉਮਰ ਗਨੀ…ਉਹਨੂੰ ਕਹਿੰਦੇ ਆਂ…ਆਪਣੀ ਕਾਰ-ਕੂਰ ਲੈ ਕੇ ਆਵੇ। ਸਾਨੂੰ ਘੁਮਾਵੇ-ਫਿਰਾਵੇ…ਦੋ ਦਿਨ ਲਾਹੌਰ ਵਿਚ…।’’ਹੈਰਾਨੀ ਦੀ ਗੱਲ, ਫੋਨ ਸੁਣਦਿਆਂ ਹੀ ਉਮਰ ਗਨੀ ਤਿਆਰ . . . . Read more >

ਮੇਰੇ ਘਰ ਦਿਆਂ ਦੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਮੈਂ ਰਾਜਧਾਨੀ ਦਿੱਲੀ ਦੇ ਕਾਲਜ ਵਿੱਚ ਪੜ੍ਹਾਂਗਾ। ਦਿੱਲੀ ਤੋਂ ਮੁੜ ਕੇ ਜਦੋਂ ਮੈਂ ਸਾਰੀ ਕਹਾਣੀ ਸੁਣਾਈ ਤਾਂ ਉਹ ਬੜੇ ਹੈਰਾਨ ਹੋਏ। ਪੁੱਛਣ ਲੱਗੇ, “ਦਿੱਲੀ ਦੀ ਪੜ੍ਹਾਈ ਦਾ ਖਰਚ ਕਿੰਨਾ ਕੁ ਆਊ?” ਮੈਂ ਕਿਹਾ, “ਉਹ ਕਹਿੰਦੇ ਸੀ ਕਿ ਬਹੁਤਾ ਨੀ ਆਉਣਾ। ਫੇਰ ਵੀ ਸਾਲ ਦਾ ਦੋ ਕੁ ਹਜ਼ਾਰ ਤਾਂ ਆ ਈ ਜਾਊ।”ਉਨ੍ਹਾਂ ਦਿਨਾਂ `ਚ ਦੋ ਹਜ਼ਾਰ ਵੀ ਵੱਡੀ ਰਕਮ ਸੀ। ਪਹਿਲਾਂ ਬੀ.ਐੱਡ.ਕਰਨ ਉਤੇ ਵੀ ਦੋ ਢਾਈ ਹਜ਼ਾਰ ਲੱਗ ਚੁੱਕਾ ਸੀ। ਏਨੇ ਪੈਸਿਆਂ ਨਾਲ ਦੋ ਕਿੱਲੇ ਜ਼ਮੀਨ ਖਰੀਦੀ ਜਾ ਸਕਦੀ ਸੀ। . . . . Read more >

34-35 ਵਰ੍ਹੇ ਕੈਨਡਾ `ਚ ਰਹਿੰਦਿਆਂ ਮੈਂ ਕਦੇ ਵੀ ਸਾਈਕਲ ਦੀ ਸਵਾਰੀ ਨਹੀਂ ਕੀਤੀ, ਮਗਰ ਸਾਈਕਲਾਂ ਦੇ ਸੁਪਨਿਆਂ ਦੀ ਸਵਾਰੀ ਮੇਰੀ ਨੀਂਦਰ ਅੱਜ ਵੀ ਕਰਦੀ ਰਹਿੰਦੀ ਹੈ। ਕਦੀ ਮੈਂ ਆਪਣੇ ਵੱਡੇ ਭਰਾ ਬਲਵੰਤ ਦੇ ਸਾਈਕਲ ਦੇ ਪਿੱਛੇ ਬੈਠਾ ਹੁੰਦਾ ਹਾਂ ਤੇ ਕਦੇ ਪੰਕਚਰ ਹੋਏ ਚੱਕਿਆਂ ਲਈ ਮੈਂ ਸਾਈਕਲ-ਮੁਰੰਮਤੀ ਦੁਕਾਨਾਂ ਲਭਦਾ ਫਿਰਦਾ ਹੁੰਦਾ ਹਾਂ। ਕਦੇ ਮੇਰੇ ਸਾਈਕਲ ਦੀ ਚੇਨ ਟੁੱਟ ਜਾਂਦੀ ਹੈ ਤੇ ਕਦੇ ਕਿਸੇ ਸਾਈਕਲ-ਸਟੈਂਡ `ਤੇ ਖਲ੍ਹਿਆਰਿਆ ਮੇਰਾ ਸਾਈਕਲ, ਮੈਨੂੰ ਲਭਦਾ ਹੀ ਨਹੀਂ। ਚੱਕਿਆਂ ਦੀਆਂ ਤਾਰਾਂ ਦਾ ਟੁੱਟਣਾ ਤਾਂ ਮੇਰੇ ਸੁਪਨਿਆਂ . . . . Read more >

‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ‘ਪੰਜਾਬ ਆਰਟਸ ਕੌਂਸਲ’ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿਚ ‘ਆਲਮੀ ਪੰਜਾਬੀ ਕਾਨਫ਼ਰੰਸ’ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਮੈਂ ਦਿੱਲੀ ਸੁਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ‘‘ਲਓ! ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ! ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ ‘ਤੇ ਏਥੇ ਸੱਦ ਕੇ ਕੰਬਲ ਸ਼ੰਬਲ ਵੀ ਦੇਣਾ . . . . Read more >

ਵੱਸਦਾ ਰੱਸਦਾ ਘਰ। ਸਬਰ‎,‎ ਸੰਤੋਖ ਦਾ ਪ੍ਰੀਵਾਰ ਵਿੱਚ ਪਸਾਰਾ। ਇੱਕ ਦੂਜੇ ਦੇ ਸਾਹੀਂ ਜਿਉਂਦੇ। ਇੱਕ ਦਾ ਦਰਦ‎,‎ ਸਭ ਦਾ ਦਰਦ। ਸਮੇਂ ਦੀ ਮਟਕਵੀਂ ਤੋਰ `ਚ‎,‎ ਚੇਤਿਆਂ ਚੋਂ ਖੁੱਰ ਚੁੱਕਾ‎,‎ ਵਕਤ ਦੇ ਬੀਤਣ ਦਾ ਅਹਿਸਾਸ। ਵਕਤ ਦਾ ਕਹਿਰ ਕਿ ਪ੍ਰੀਵਾਰ ਦੀ ਪਛਾਣ ਸਿਰਜਣ ਵਾਲਾ ਸਦਾ ਲਈ ਤੁੱਰ ਗਿਆ ਤੇ ਵਕਤ ਦੀ ਹਿੱਕ ਤੇ ਵਖਤ ਬੀਜ ਗਿਆ। ਵਕਤ ਤੁਹਾਡੀਆਂ ਤਲੀਆ `ਤੇ ਮਹਿੰਦੀ ਵੀ ਲਾਉਂਦਾ ਏ‎,‎ ਫੈਲੀ ਹੋਈ ਬਹੁਰੂਪਤਾ ਦੀ ਸਰੋਂ ਵੀ ਉਗਾਉਂਦਾ ਏ ਤੇ ਤੁਹਾਨੂੰ‎,‎ ਤੁਹਾਡੇ ਅੰਤਰੀਵ ਦੀ ਥਾਹ ਵੀ ਪਵਾਉਂਦਾ ਏ। ਵਖਤ‎,‎ ਵਕਤ ਦਾ ਕਰੂਰ ਸੱਚ। . . . . Read more >

ਸਿਆਟਲ ਦਾ ਖੇਡ ਮੇਲਾ 28 ਤੇ 29 ਜੁਲਾਈ 2007 ਨੂੰ ਭਰਨਾ ਸੀ। ਮੇਲਾ ਕਮੇਟੀ ਨੇ ਇਸ ਦੀ ਕਾਫੀ ਮਸ਼ਹੂਰੀ ਕੀਤੀ ਸੀ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਛਪੇ ਸਨ ਤੇ ਰੇਡੀਓ ਰਾਹੀਂ ਵੀ ਪਰਚਾਰ ਕੀਤਾ ਗਿਆ ਸੀ। ਇਸ ਵਾਰ ਦੇ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਅੱਡੋ ਅੱਡ ਖੇਡ ਮੇਲੇ ਕਰਾਉਣ ਦੀ ਥਾਂ ਐਤਕੀਂ ਸਾਰੇ ਸਿਆਟਲੀਏ ਰਲ ਕੇ ਇਕੋ ਸਾਂਝਾ ਮੇਲਾ ਮਨਾ ਰਹੇ ਸਨ। ਏਕੇ ਵਿੱਚ ਬੜੀ ਬਰਕਤ ਹੁੰਦੀ ਹੈ ਜਿਸ ਨਾਲ ਫੰਡ `ਕੱਠਾ ਕਰਨਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਸੀ। ਦਰਸ਼ਕ ਵੀ ਬਿਨਾਂ ਕਿਸੇ ਨਿੰਦ ਵਿਚਾਰ . . . . Read more >

ਪਰਵਾਸੀ ਪੰਜਾਬੀ ਸਾਹਿਤ ਖੇਤਰ ਵਿੱਚ ਜਰਨੈਲ ਸਿੰਘ ਇੱਕ ਸਥਾਪਿਤ ਹਸਤਾਖ਼ਰ ਹੈ। ਅਜੋਕੇ ਸਮੇਂ ਦਾ ਉਹ ਅਜਿਹਾ ਚਰਚਿਤ ਲੇਖਕ ਹੈ ਜਿਸ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਨਿਸ਼ਚਿਤ ਕਰ ਲਈ ਹੈ। ਉਸ ਦੇ ਪਹਿਲੇ ਤਿੰਨ ਕਹਾਣੀ ਸੰਗ੍ਰਹਿ ਮੈਨੂੰ ਕੀ (1981)‎,‎ ਮਨੁੱਖ ਤੇ ਮਨੁੱਖ (1983)‎,‎ ਸਮੇਂ ਦੇ ਹਾਣੀ (1987) ਲੇਖਕ ਦੇ ਪੰਜਾਬੀ ਸਮਾਜ ਨਾਲ ਜੁੜੇ ਅਨੁਭਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਦਾ ਚੌਥਾ ਕਹਾਣੀ ਸੰਗ੍ਰਹਿ ਦੋ ਟਾਪੂ (1999) ਜੋ ਕਿ ਪਰਵਾਸੀ ਜੀਵਨ-ਯਥਾਰਥ ਨਾਲ ਤਾਅਲੁੱਕ ਰੱਖਦਾ ਹੈ ਨੇ ਪੰਜਾਬੀ ਸਾਹਿਤਕ ਤੇ ਅਕਾਦਮਿਕ . . . . Read more >

ਅਜੇ ਦਿਨ ਦਾ ਚਾਨਣ ਲਾਹੌਰ ਦੇ ਪਿੰਡੇ ਨੂੰ ਸੁਨਹਿਰੀ ਕਿਰਨਾਂ ਦੇ ਪੋਟਿਆਂ ਨਾਲ ਸਹਿਲਾ ਹੀ ਰਿਹਾ ਸੀ ਜਦੋਂ ਅਸੀਂ ਚਾਹ ਪਾਣੀ ਪੀ ਕੇ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਾਲੇ ਸਮਾਗਮ ਤੋਂ ਵਿਹਲੇ ਵੀ ਹੋ ਗਏ। ਰਘਬੀਰ ਸਿੰਘ ਦੀ ਪਤਨੀ ਸੁਲੇਖਾ ਨੇ ਮੈਨੂੰ ਇਸ਼ਾਰਾ ਕੀਤਾ ਕਿ ਜੇ ਜਗਤਾਰ ਹੁਰੀਂ ਮੰਨ ਜਾਣ ਤਾਂ ਆਪਾਂ ਅਨਾਰਕਲੀ ਬਾਜ਼ਾਰ ਵੱਲ ਸ਼ਹਿਰ ਦਾ ਇਕ ਗੇੜਾ ਹੀ ਕੱਢ ਆਈਏ। ਉਮਰ ਗਨੀ ਅੱਜ ਲਾਹੌਰ ਵਿਚ ਹੀ ਰੁਕ ਗਿਆ ਸੀ। ਕਾਰ ਸਾਡੇ ਕੋਲ ਸੀ। ਜਗਤਾਰ ਨੂੰ ਤਾਂ ਅਸਾਂ ਮਨਾ ਹੀ ਲੈਣਾ ਸੀ।ਉਮਰ ਗਨੀ ਦੀ ਵੱਡੀ ਕਾਰ ਵਿਚ ਮੈਂ, ਰਘਬੀਰ ਤੇ ਸੁਲੇਖਾ ਪਿੱਛੇ . . . . Read more >

ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ . . . . Read more >

‘‘ਲਓ ਜੀ! ਆ ਗਿਆ ਜੇ ਮੇਰਾ ਲਾਇਲਪੁਰ।’’ ਪ੍ਰੇਮ ਸਿੰਘ ਵਿਚ ਬਾਬੇ ਕਰਮ ਸਿੰਘ ਦੀ ਰੂਹ ਆਣ ਵੜੀ।ਵੱਡੇ ਬੋਰਡ ‘ਤੇ ਲਿਖੇ ਅੱਖਰ ਚਮਕ ਰਹੇ ਸਨ।City of Textile Welcomes you.ਇਹੋ ਹੀ ਸੀ ਉਹ ਇਲਾਕਾ ਜਿਸ ਨੂੰ ਕਦੀ ਸਾਂਦਲ ਬਾਰ ਕਿਹਾ ਜਾਂਦਾ ਸੀ। ਸਾਂਦਲ ਦੁੱਲੇ ਦੇ ਪਿਉ ਦਾ ਨਾਂ ਸੀ, ਇਸ ਲਈ ਇਸ ਨੂੰ ‘ਦੁੱਲੇ ਦੀ ਬਾਰ’ ਵੀ ਆਖਿਆ ਜਾਂਦਾ ਸੀ। ਇਹੋ ਸੀ ਉਹ ਇਲਾਕਾ ਜਿਸ ਬਾਰੇ ਹਿਜਰਤ ਕਰ ਕੇ ਭਾਰਤ ਪੁੱਜੇ ਲੋਕ ਅਕਸਰ ਜ਼ਿਕਰ ਕਰਦਿਆ ਕਰਦੇ ਤੇ ਹਰ ਗੱਲ ਨਾਲ ਆਖਦੇ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ, ਉਦੋਂ ਗੱਲ ਈ ਹੋਰ ਸੀ।’’‘ਬਾਰ’ ਦਾ ਵਾਰ-ਵਾਰ ਜ਼ਿਕਰ . . . . Read more >

ਖੇਡਾਂ ਦੀ ਦੁਨੀਆਂ ਵਿੱਚ ਮਸ਼ਹੂਰੀਆਂ ਵੀ ਬਹੁਤ ਹਨ ਤੇ ਗੁੰਮਨਾਮੀਆਂ ਵੀ ਘੱਟ ਨਹੀਂ। ਜਦੋਂ ਖਿਡਾਰੀ ਚੈਂਪੀਅਨ ਬਣ ਕੇ ਜਿੱਤ ਮੰਚ `ਤੇ ਚੜ੍ਹਦਾ ਹੈ ਤਾਂ ਉਹਦੀ ਚਾਰੇ ਪਾਸੇ ਬੱਲੇ ਬੱਲੇ ਹੋ ਜਾਂਦੀ ਹੈ। ਤੇ ਜਦੋਂ ਉਹ ਖੇਡ ਤੋਂ ਰਿਟਾਇਰ ਹੋ ਕੇ ਉਮਰ ਦਾ ਪਿਛਲਾ ਪਹਿਰ ਬਿਤਾਉਣ ਲੱਗਦਾ ਹੈ ਤਾਂ ਉਸ ਨੂੰ ਨੇੜ ਤੇੜ ਦੇ ਵੀ ਭੁੱਲ ਜਾਂਦੇ ਹਨ। ਉਹ ਗੁੰਮਨਾਮੀ ਦੀ ਵਾਦੀ ਵਿੱਚ ਗੁਆਚ ਜਾਂਦਾ ਹੈ। ਅਜਿਹਾ ਹੀ ਏਸ਼ੀਆ ਦੇ ਇੱਕ ਚੈਂਪੀਅਨ ਮੱਖਣ ਸਿੰਘ ਬਾਜਵਾ ਨਾਲ ਹੋਇਆ। ਏਸ਼ੀਆ ਬੜਾ ਵੱਡਾ ਮਹਾਂਦੀਪ ਹੈ। ਕਰੋੜਾਂ ਅਰਬਾਂ ਦੀ ਇਹਦੀ . . . . Read more >

«StartPrev12NextEnd»
Page 1 of 2