You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ . . . . Read more >

Thursday, 29 October 2009 15:48

ਰਖੇਲ

Written by ਕੁਲਜੀਤ ਮਾਨ

ਕੀ ਉਹ ਠੀਕ ਸੀ‎,‎ ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ‎,‎ ਉਹ ਵੀ ਬੇਲਗਾਮ‎…‎ । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ‎,‎ ਪਰ ਉਹ ਠੀਕ‎,‎ ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸੀ। ਰੱਬ ਤਾਂ ਕਦੇ ਵੀ ਤਮਾਸ਼ਬੀਨ ਨਹੀਂ ਹੁੰਦਾ। ਕੋਟਲਾ ਛਪਾਕੀ ਜ਼ੁੰਮੇ ਰਾਤ ਆਈ ਹੈ‎,‎ ਜਿਹੜਾ ਪਿੱਛੇ ਮੁੜਕੇ ਵੇਖੇ ਉਹਦੀ ਸ਼ਾਮਤ ਆਈ ਹੈ। ਸ਼ਾਮਤ ਹੀ ਤੇ ਚਾਹੀਦੀ ਸੀ ਉਸ ਉਮਰ ਵਿਚ। ਕਾਸ਼ ਇਹ ਸ਼ਾਮਤ ਮਿੱਠੀ ਹੀ ਰਹਿੰਦੀ‎,‎ ਇਹਦੇ ਵਿੱਚ ਸਮੇਂ ਦਾ ਜ਼ਹਿਰ ਨਾ ਰਲਦਾ। ਸੱਚ ਜੋ ਜ਼ਹਿਰ ਬਣ ਗਿਆ। ਜ਼ਹਿਰ . . . . Read more >

ਵੀਹ ਬਾਈ ਸਾਲ ਪਹਿਲਾਂ ਗੁਰਮੀਤ ਦਾ ਛੋਟਾ ਭਰਾ ਨਿੰਮਾ ਜਥੇ ਨਾਲ ਨਨਕਾਣੇ ਸਾਹਿਬ ਗਿਆ ਸੀ। ਨਨਕਾਣੇ ਸਾਹਿਬ ਗੁਰਦੁਆਰੇ ਦੇ ਮੁੱਖ ਗੇਟ ਦੇ ਬਾਹਰ ਸਦਾ ਵਾਂਗ ਮੁਸਲਮਾਨਾਂ ਦੀ ਭੀੜ ਇੱਕਠੀ ਸੀ। ਇਧਰੋਂ ਗਏ ਸਿੱਖ ਲਾਊਡ ਸਪੀਕਰ ਉਤੇ ਆਪਣੇ ਆਉਣ ਬਾਰੇ ਤੇ ਆਪਣੇ ਪਿੰਡਾਂ ਦੇ ਕਿਸੇ ਬੰਦੇ ਦੇ ਬਾਹਰ ਆਏ ਹੋਣ ਬਾਰੇ ਪੁੱਛ ਰਹੇ ਸਨ। ਬਾਹਰ ਖਲੋਤੀ ਭੀੜ ਵਿਚੋਂ ਵੀ ਮੁਸਲਮਾਨ ਭਰਾ ਵੱਖੋ-ਵੱਖਰੇ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਜ਼ਿਲੇ ਤੇ ਪਿੰਡ ਦਾ ਨਾਮ ਪੁੱਛ ਰਹੇ ਸਨ। ਗੁਲਾਮ ਨਬੀ ਨੇ ਆਵਾਜ਼ ਦਿੱਤੀ, ‘‘ਭਰਾਵੋ! ਤੁਹਾਡੇ ‘ਚੋਂ ਕੋਈ ਜਲੰਧਰ ਜ਼ਿਲੇ . . . . Read more >

ਕੋਠੇ ਤੇ ਫਾਜ਼ਿਲਕਾ ਮੈਂ ਚੜ੍ਹਦੀ ਵਰੇਸ ਦੇ ਸੱਤ ਅੱਠ ਸਾਲ ਬਿਤਾਏ ਹਨ। ਉਥੋਂ ਦੀ ਬੋਲੀ ਤੇ ਰਹਿਤਲ ਦਾ ਮੇਰੇ `ਤੇ ਕਾਫੀ ਅਸਰ ਹੈ। ਮੈਂ ਰਾਏ ਸਿੱਖਾਂ ਦੇ ਮੁੰਡਿਆਂ ਨਾਲ ਖੇਡਿਆ। ਬਾਗੜੀਆਂ ਤੇ ਕੰਬੋਆਂ ਦੇ ਮੁੰਡਿਆਂ ਨਾਲ ਪੜ੍ਹਿਆ। ਪਰ ਮੇਰੀ ਆੜੀ ਵਧੇਰੇ ਕਰ ਕੇ ਜੱਟਾਂ ਦੇ ਮੁੰਡਿਆਂ ਨਾਲ ਰਹੀ। ਮੁਨਸ਼ੀ ਰਾਮ ਕਾਲਜ ਵਿੱਚ ਬਾਗੜੀਆਂ ਦੇ ਮੁੰਡਿਆਂ ਦੀ ਗਿਣਤੀ ਤੀਹ ਪੈਂਤੀ ਸੀ ਤੇ ਜੱਟ ਸਿੱਖਾਂ ਦੇ ਮੁੰਡੇ ਵੀ ਏਨੇ ਕੁ ਹੀ ਸਨ। ਬਾਗੜੀਆਂ ਦੇ ਮੁੰਡਿਆਂ ਨੇ ਐਵਰਗਰੀਨ ਚੌਧਰੀ ਐਸੋਸੀਏਸ਼ਨ ਬਣਾਈ ਹੋਈ ਸੀ। ਉਹਦੀ ਰੀਸ ਨਾਲ ਸਿੱਖਾਂ . . . . Read more >

ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ਆਪਣੇ ਆਪ ਨੂੰ ਦੇਵਤੇ ਦਾ ਦਰਜਾ ਦਿੰਦੇ ਸਨ। ਉਸ ਨੂੰ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਸੀ। ਉਨ੍ਹਾਂ ਦਾ ਹੁਕਮ ਅਟੱਲ ਹੁੰਦਾ ਸੀ। ਲੋਕ ਉਨ੍ਹਾਂ ਨੂੰ ਸਤਿਕਾਰ ਨਾਲ ਮਾਨਤਾ ਦਿੰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਫੈਰੋਹਾਂ ਕਰਕੇ . . . . Read more >

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂਪੜ੍ਹੀਆਂ ਨਾ ਗਈਆਂ‎,‎ ਨਾ ਮੁੜਕੇ ਹੀ ਆਈਆਂ। ਰਜ਼ਾ ਬਣੀਆਂ ਰੀਝਾਂ‎,‎ ਜੋ ਰੁੱਖਾਂ `ਤੇ ਟੰਗੀਆਂਸੁੱਕੀਆਂ ਨਾ ਝੜ੍ਹੀਆਂ‎,‎ ਨਾ ਪੈਰਾਂ `ਤੇ ਆਈਆਂ। ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈਨਾ ਜਾਵਣ ਭੁਲਾਈਆਂ‎,‎ ਨਾ ਸੀਨੇ ਹੀ ਲਾਈਆਂ। ਸੋਚ ਮੇਰੀ ਤੋਂ‎,‎ ਮੁਖੜਾ ਉਹ ਮੋੜੀ ਖੜ੍ਹਾ ਹੈਹੋ ਅੱਖਰਾਂ ਤੋਂ ਓਹਲੇ‎,‎ ਮੈਂ ਲੀਕਾਂ ਵੀ ਵਾਹੀਆਂ। ਨਿੱਤ ਨੈਣਾਂ . . . . Read more >

ਕਿਥੇ ਮੇਰੀਅਨ ਜੋਨਜ਼ ਤੇ ਕਿਥੇ ਕਬੱਡੀ ਦੇ ਖਿਡਾਰੀ? ਹੈ ਕੋਈ ਜੋੜ? ਹਾਂ ਇੱਕ ਗੱਲੋਂ ਜੋੜ ਹੈ। ਵਿਸ਼ਵ ਪ੍ਰਸਿੱਧ ਅਥਲੀਟ ਮੇਰੀਅਨ ਜੋਨਜ਼ ਪਾਬੰਦੀਸ਼ੁਦਾ ਡਰੱਗ ਸੇਵਨ ਦੀ ਦੋਸ਼ੀ ਪਾਈ ਗਈ ਹੈ ਤੇ ਉਸ ਦੇ ਮੈਡਲ ਵਾਪਸ ਲੈ ਲਏ ਗਏ ਹਨ। ਆਮ ਲੋਕਾਂ ਨੂੰ ਪਤਾ ਹੋਵੇ ਜਾਂ ਨਾ ਪਰ ਇਹ ਸੱਚ ਹੈ ਕਿ ਪੰਜਾਬ ਦੀ ਦੇਸੀ ਖੇਡ ਕਬੱਡੀ ਦੇ ਕਈ ਸਟਾਰ ਖਿਡਾਰੀ ਵਰਜਿਤ ਡਰੱਗਾਂ ਲੈ ਰਹੇ ਹਨ। ਜੇਕਰ ਤੁਰਤ ਕੋਈ ਉਪਾਅ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਉਨ੍ਹਾਂ ਨੂੰ ਲੈ ਬਹਿਣਗੀਆਂ। ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸੇ ਖਿਡਾਰੀ ਦੀ ਅਣਿਆਈ . . . . Read more >

ਸਾਡੇ ਵੇਲੇ ਪ੍ਰੇਮ ਵਿਆਹ ਬੜੇ ਘੱਟ ਹੁੰਦੇ ਸਨ। ਮੇਰਾ ਤਾਂ ਖ਼ੈਰ ਵਿਆਹ ਕਰਾਉਣ ਜੋਗਾ ਪ੍ਰੇਮ ਕਿਸੇ ਨਾਲ ਹੋਇਆ ਹੀ ਨਹੀਂ ਸੀ। ਕਾਲਜਾਂ ਵਿੱਚ ਤੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਕਈ ਕੁੜੀਆਂ ਪਿਆਰੀਆਂ ਲੱਗੀਆਂ ਪਰ ਰੱਬ ਜਾਣੇ ਮੈਂ ਕਿਸੇ ਨੂੰ ਪਿਆਰਾ ਲੱਗਿਆ ਹੋਵਾਂ ਜਾਂ ਨਾ। ਕੀ ਪਤਾ ਕਿਸੇ ਕੁੜੀ ਨੇ ਮੈਨੂੰ ਉਵੇਂ ਦਿਲੋਂ ਚਾਹਿਆ ਹੋਵੇ ਜਾਂ ਨਾ ਜਿਵੇਂ ਮੈਂ ਇੱਕ ਕੁੜੀ ਨੂੰ ਰਾਹ ਭੰਨ ਕੇ ਵੇਖਣ ਲੱਗ ਪਿਆ ਸਾਂ। ਇਥੋਂ ਤਕ ਕਿ ਉਹਦੇ ਦਰਸ਼ਨ ਕਰਨ ਉਹਦੇ ਮਗਰ ਗੁਰਦਵਾਰੇ ਵੀ ਜਾਣ ਲੱਗ ਪਿਆ ਸਾਂ। ਪਿਆਰੀ ਲੱਗਦੀ . . . . Read more >

Tuesday, 27 October 2009 15:36

ਝੁਮਕੇ

Written by ਕੁਲਜੀਤ ਮਾਨ

ਅੱਜ ਸਕੂਨ ਰਾਸ ਆ ਰਿਹਾ ਸੀ। ਸਮਾਂ ਬੀਤ ਗਿਆ, ਗੱਲ ਆਈ ਗਈ ਹੋ ਗਈ। ਜੇ ਨਹੀਂ ਹੋਈ ਤਾਂ ਹੋ ਜਾਣੀ ਚਾਹੀਦੀ ਸੀ। ਬਰਸਾਤ ਆਈ, ਪਾਣੀ ਦਿਸਿਆ ਤੇ ਫਿਰ ਪਾਣੀ ਚੇਤਿਆਂ ਵਿੱਚ ਵਸ ਗਿਆ। ਉਸ ਵਸੇ ਪਾਣੀ ਦੀ ਰਿਮਝਿਮ ਵਕਤ ਦੀ ਮੁਥਾਜ਼ ਨਹੀਂ ਰਹੀ। ਚਿੱਕੜ ਵਿੱਚ ਕਮਲ ਹੀ ਨਹੀਂ ਉੱਗਦੇ, ਚਿੱਕੜ ਵਿੱਚ ਕੀੜੇ ਮਕੌੜੇ ਵੀ ਹੁੰਦੇ ਹਨ। ਇਨ੍ਹਾਂ ਕੀੜਿਆਂ ਦੀ ਸ਼ਨਾਖਤ ਕਰਦੇ, ਕਮਲ ਦੇ ਫੁੱਲ ਚੰਗੇ ਲਗਦੇ ਹਨ। ਇਨ੍ਹਾਂ ਕੀੜਿਆਂ ਦੀ ਗੱਲ ਨੂੰ ਅੱਖੋਂ ਪਰੋਖੇ ਕਰਦੇ ਫੁੱਲ, ਕਮਲ ਦੇ ਫੁੱਲ ਨਹੀਂ ਸਦੀਂਦੇ। ਫੁੱਲਾਂ ਤੇ ਕੀੜਿਆਂ ਦੇ ਵਿਚਾਲੇ ਖੜੇ ਵਿਚਾਰੇ, ਪਰਖ ਕਰਦੇ . . . . Read more >

ਮੇਰੇ ਘਰ ਦਿਆਂ ਦੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਮੈਂ ਰਾਜਧਾਨੀ ਦਿੱਲੀ ਦੇ ਕਾਲਜ ਵਿੱਚ ਪੜ੍ਹਾਂਗਾ। ਦਿੱਲੀ ਤੋਂ ਮੁੜ ਕੇ ਜਦੋਂ ਮੈਂ ਸਾਰੀ ਕਹਾਣੀ ਸੁਣਾਈ ਤਾਂ ਉਹ ਬੜੇ ਹੈਰਾਨ ਹੋਏ। ਪੁੱਛਣ ਲੱਗੇ, “ਦਿੱਲੀ ਦੀ ਪੜ੍ਹਾਈ ਦਾ ਖਰਚ ਕਿੰਨਾ ਕੁ ਆਊ?” ਮੈਂ ਕਿਹਾ, “ਉਹ ਕਹਿੰਦੇ ਸੀ ਕਿ ਬਹੁਤਾ ਨੀ ਆਉਣਾ। ਫੇਰ ਵੀ ਸਾਲ ਦਾ ਦੋ ਕੁ ਹਜ਼ਾਰ ਤਾਂ ਆ ਈ ਜਾਊ।”ਉਨ੍ਹਾਂ ਦਿਨਾਂ `ਚ ਦੋ ਹਜ਼ਾਰ ਵੀ ਵੱਡੀ ਰਕਮ ਸੀ। ਪਹਿਲਾਂ ਬੀ.ਐੱਡ.ਕਰਨ ਉਤੇ ਵੀ ਦੋ ਢਾਈ ਹਜ਼ਾਰ ਲੱਗ ਚੁੱਕਾ ਸੀ। ਏਨੇ ਪੈਸਿਆਂ ਨਾਲ ਦੋ ਕਿੱਲੇ ਜ਼ਮੀਨ ਖਰੀਦੀ ਜਾ ਸਕਦੀ ਸੀ। . . . . Read more >

Tuesday, 27 October 2009 15:13

ਤੂੰ ਹੀ ਬੋਲ

Written by ਹਰਪ੍ਰੀਤ ਸੇਖਾ

ਸਭਨੀ ਥਾਈਂ ਇੱਕੋ ਖ਼ਬਰ ਦੀ ਹੀ ਚਰਚਾ ਸੀ ਅਤੇ ਉਸੇ ਖਬਰ ਨੂੰ ਆਪਣੇ ਅੰਦਰ ਰਿੜਕਦਾ ਤਰਸੇਮ ਜਦ ਘਰ ਪਹੁੰਚਿਆ ਤਾਂ ਆਮ ਦੀ ਤਰ੍ਹਾਂ ਟੀ.ਵੀ.ਮੂਹਰੇ ਬੈਠੀ ਉਸ ਦੀ ਅੱਠ-ਸਾਲਾ ਧੀ ਗੁਰਨੀਤ ਅਤੇ ਚਾਰ-ਸਾਲਾ ਪੁੱਤਰ ਸੁਮੀਤ ਨੇ ਰਲਵੀਂ ਆਵਾਜ਼ ਵਿੱਚ ਕਿਹਾ, “ਸਾਸਰੀ `ਕਾਲ, ਡੈਡੀ।” ‘ਸਾਸਰੀ `ਕਾਲ’ ਦਾ ਜਵਾਬ ਦਿੱਤੇ ਬਿਨ੍ਹਾ ਗੁਰਨੀਤ ਵੱਲ ਕ੍ਰੋਧ ਨਾਲ ਵੇਖਦੇ ਹੋਏ ਤਰਸੇਮ ਨੇ ਕਿਹਾ, “ਟੀ.ਵੀ.ਮੂਹਰੇ ਬਹਿ ਜਿਆ ਕਰ ਸਕੂਲੋਂ ਆਉਣ ਸਾਰ, ਨਾਲੇ ਜੁਆਕ ਨੂੰ ਸਿਖਾ ਇਹ ਪੁੱਠੀਆਂ ਆਦਤਾਂ।” ਅਤੇ ਫਿਰ ਉਹ ਬੱਚਿਆਂ ਨਾਲ ਸੋਫੇ `ਤੇ ਬੈਠੀ ਆਪਣੀ . . . . Read more >

ਖਾਲਸਾ ਦੀਵਾਨ ਸੁਸਾਇਟੀ ਦਾ ਬਤਾਲੀਵਾਂ ਖੇਡ ਮੇਲਾ ਸੀ। ਬਤਾਲੀ ਸਾਲ ਕਹਿ ਦੇਣੀ ਗੱਲ ਹੈ। ਏਨੇ ਸਮੇਂ `ਚ ਦੋ ਪੀੜ੍ਹੀਆਂ ਬੀਤ ਜਾਂਦੀਆਂ ਹਨ। ਪਹਿਲੀ ਵਾਰ ਇਹ ਖੇਡ ਮੇਲਾ ਮੈਂ 1990 ਵਿੱਚ ਵੇਖਿਆ ਸੀ ਤੇ ਉਸ ਦਾ ਵਰਣਨ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਵੀ ਕੀਤਾ ਸੀ। ਉਹ ਸਫ਼ਰਨਾਮਾ ਬੀ.ਏ.ਦੀ ਪੰਜਾਬੀ ਜਮਾਤ ਨੂੰ ਪੜ੍ਹਾਇਆ ਜਾਂਦਾ ਰਿਹਾ। ਉਦੋਂ ਮੈਂ ਤੇ ਸੰਤੋਖ ਮੰਡੇਰ ਨੇ ਵਿਸਲਾਂ ਫੜ ਕੇ ਕਬੱਡੀ ਦੇ ਕੁੱਝ ਮੈਚ ਖਿਡਾਏ ਸਨ। ਰੌਲਾ ਪੈਣ ਵਾਲੇ ਮੈਚਾਂ ਸਮੇਂ ਪ੍ਰਬੰਧਕ ਅਕਸਰ ਮੈਨੂੰ ਵਿਸਲ ਫੜਾ ਦਿੰਦੇ . . . . Read more >