You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ‎,‎ ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ‎,‎ ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ‎,‎ ਸ਼ਬਦਾਂ . . . . Read more >

ਜਦੋਂ ਮੈਂ ਕਾਲਜ ਵਿੱਚ ਦਾਖਲ ਹੋਇਆ ਸਾਂ ਤਾਂ ਸੀਨੀਅਰ ਮੁੰਡਿਆਂ ਨੇ ਮੇਰਾ ‘ਰਾਊਂਡ ਫੂਲ’ ਬਣਾਇਆ ਸੀ। ਬਾਅਦ ਵਿੱਚ ਪ੍ਰਿੰਸੀਪਲ ਨੇ ਮੈਨੂੰ ਕਾਲਜ ਦੇ ਆਲਰਾਊਂਡ ਬੈੱਸਟ ਸਟੂਡੈਂਟ ਦਾ ਸਰਟੀਫਿਕੇਟ ਦਿੱਤਾ। ਮੈਂ ਹਾਕੀ ਤੇ ਭੰਗੜਾ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਤੇ ਕਾਲਜ ਦਾ ਬੈੱਸਟ ਅਥਲੀਟ ਬਣਿਆ। ਪੰਜਾਬੀ ਸਾਹਿਤ ਸਭਾ ਦਾ ਸਕੱਤਰ ਤੇ ਟਿਊਟੋਰੀਅਲ ਗਰੁੱਪ ਦਾ ਪ੍ਰਧਾਨ ਰਿਹਾ। 1960 `ਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ `ਚੋਂ ਚੁਣੇ ਗਰੁੱਪ ਨਾਲ ਮੈਂ ਪਹਾੜਾਂ . . . . Read more >

ਫਾਜ਼ਿਲਕਾ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਹਾਕੀ ਕੋਚਿੰਗ ਕੈਂਪ ਅਤੇ ਹਾਈਕਿੰਗ ਟ੍ਰੈਕਿੰਗ ਟੂਰ ਲਾਉਣ ਦੇ ਮੌਕੇ ਮਿਲੇ। ਇਓਂ ਮੇਰਾ ਬਾਹਰਲੇ ਕਾਲਜਾਂ ਦੇ ਮੁੰਡਿਆਂ ਨਾਲ ਮੇਲ ਜੋਲ ਹੋਇਆ ਤੇ ਬਾਹਰਲੀ ਦੁਨੀਆ ਦਿਸੀ। ਘਰੋਂ, ਪਿੰਡੋਂ ਤੇ ਆਪਣੇ ਦਾਇਰੇ `ਚੋਂ ਨਿਕਲਣ ਨਾਲ ਵਿਦਿਆਰਥੀ ਵਧੇਰੇ ਕੁੱਝ ਸਿੱਖਣ ਤੇ ਆਤਮ ਨਿਰਭਰ ਹੋਣ ਲੱਗਦੇ ਹਨ। ਜਿਹੜੇ ਇਕੋ ਥਾਂ ਬੈਠੇ ਜਾਂ ਇਕੋ ਜਗ੍ਹਾ ਰਹੀ ਜਾਂਦੇ ਹੋਣ ਉਨ੍ਹਾਂ ਦਾ ਜੀਵਨ ਅਨੁਭਵ ਸੀਮਤ ਰਹਿ ਜਾਂਦਾ ਹੈ। ਖੂਹ ਦੇ ਡੱਡੂ ਦੀ ਮਿਸਾਲ ਇਸੇ ਪਰਸੰਗ . . . . Read more >

15 ਅਪਰੈਲ ਦੀ ਸਲੋਨੀ ਸ਼ਾਮ ਲਾਹੌਰ ਸ਼ਹਿਰ ਦੀਆਂ ਰੌਸ਼ਨੀਆਂ ਵਿਚ ਦਮਕ ਰਹੀ ਸੀ ਜਦੋਂ ਅਸੀਂ ਫਲੈਟੀਜ਼ ਹੋਟਲ ਪਹੁੰਚੇ। ਅੱਜ ਰਾਤ ਕਾਨਫ਼ਰੰਸ ਹਾਲ ਵਿਚ ਹੀ ਸਭਿਆਚਾਰਕ ਪ੍ਰੋਗਰਾਮ ਹੋਣਾ ਸੀ। ਪਰਸੋਂ ਰਾਤ ਕਾਨਫ਼ਰੰਸ ਦੇ ਪਹਿਲੇ ਦਿਨ ਇਸੇ ਹੀ ਹਾਲ ਵਿਚ ਰਾਤ ਭਰ ਕਵੀ ਦਰਬਾਰ ਚੱਲਿਆ ਸੀ। ਕੱਲ੍ਹ ਰਾਤ ਜਦੋਂ ਅਸੀਂ ਰਾਇ ਅਜ਼ੀਜ਼ ਉਲਾ ਖਾਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣ ਰਹੇ ਸਾਂ ਤਾਂ ਸਾਡੇ ਸਾਥੀ ਡੈਲੀਗੇਟ ਪ੍ਰਬੰਧਕਾਂ ਵਲੋਂ ਤਿਆਰ ਕਰਵਾਇਆ ਨਾਟਕ ਦੇਖ ਰਹੇ ਸਨ। ਬੁੱਲ੍ਹੇ ਸ਼ਾਹ ਦੇ ਜੀਵਨ ਸਮਾਚਾਰਾਂ ਨਾਲ ਸਬੰਧਤ ਆਮ ਲੋਕਾਂ ਦੇ ਪੈਂਤੜੇ ਤੋਂ . . . . Read more >

ਬਾਬਾ ਗੁਲਾਬ ਸਿੰਘ ਜਦੋਂ ਜੀਂਦਾ ਸੀ ਤਾਂ ਉਹਦੇ ਬਾਰੇ ਮੈਂ ਇੱਕ ਆਰਟੀਕਲ ਲਿਖਿਆ ਸੀ-ਮੈਡਲਾਂ ਦਾ ਬੋਹਲ। ਵੈਟਰਨਜ਼ ਦੀਆਂ ਅੰਤਰਰਾਸ਼ਟਰੀ ਅਥਲੈਟਿਕ ਖੇਡਾਂ ਵਿਚੋਂ ਉਸ ਨੇ ਪੰਜਾਹ ਮੈਡਲ ਜਿੱਤੇ ਸਨ ਤੇ ਹੋਰ ਜਿੱਤੀ ਜਾ ਰਿਹਾ ਸੀ। ਵੱਡਉਮਰੇ ਖਿਡਾਰੀਆਂ ਵਿੱਚ ਉਹ ਭਾਰਤ ਦਾ ਪਹਿਲਾ ਅਥਲੀਟ ਸੀ ਜਿਸ ਨੇ ਕੌਮਾਂਤਰੀ ਪੱਧਰ `ਤੇ ਏਨੀਆਂ ਮੱਲਾਂ ਮਾਰੀਆਂ। ਉਸ ਤੋਂ ਪਿਛੋਂ ਕੈਨੇਡਾ ਵੱਸਦਾ ਕੇਸਰ ਸਿੰਘ ਪੂਨੀਆਂ ਬਾਬਾ ਗੁਲਾਬ ਸਿੰਘ ਦੇ ਰਾਹ ਪਿਆ ਹੋਇਐ। ਬਾਬਾ ਫੌਜਾ ਸਿੰਘ ਨੇ ਮੈਡਲ ਭਾਵੇਂ ਬਹੁਤੇ ਨਹੀਂ ਜਿੱਤੇ ਪਰ ਮੈਰਾਥਨ . . . . Read more >

ਦਿੱਲੀ ਮੈਂ ਬਾਈ ਸਾਲ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲ ਦਾ ਹੋ ਕੇ ਮੁੜਿਆ। ਜੁਆਨੀ ਦਾ ਬਿਹਤਰੀਨ ਸਮਾਂ ਮੈਂ ਦਿੱਲੀ ਵਿੱਚ ਬਿਤਾਇਆ। ਉਥੇ ਮੈਂ ਕਾਫੀ ਕੁੱਝ ਸਿੱਖਿਆ ਤੇ ਅਨੇਕਾਂ ਖੇਤਰਾਂ ਦੇ ਨਾਮਵਰ ਬੰਦਿਆਂ ਨੂੰ ਮਿਲਿਆ। ਉਨ੍ਹਾਂ `ਚ ਚੈਂਪੀਅਨ ਖਿਡਾਰੀ ਵੀ ਸਨ, ਪ੍ਰਸਿੱਧ ਲੇਖਕ ਵੀ ਤੇ ਹੰਢੇ ਵਰਤੇ ਸਿਆਸਤਦਾਨ ਵੀ ਸਨ। ਜਦੋਂ ਮੈਂ ਦਿੱਲੀ ਗਿਆ ਸਾਂ ਤਾਂ ਸਿੱਧਾ ਸਾਦਾ ਪੇਂਡੂ ਮੁੰਡਾ ਸਾਂ ਪਰ ਮੁੜਨ ਤਕ ਵਾਹਵਾ ਚੁਸਤ ਚਲਾਕ ਹੋ ਗਿਆ ਸਾਂ। ਦਿੱਲੀ ਦੀ ਰਹਿਤਲ ਨੇ ਮੈਨੂੰ ਪੱਕਾ ਦਿੱਲੀ ਵਾਲਾ ਬਣਨ ਦੇ ਮੌਕੇ ਦਿੱਤੇ ਸਨ . . . . Read more >

ਮੇਰੇ ਘਰ ਦਿਆਂ ਦੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਮੈਂ ਰਾਜਧਾਨੀ ਦਿੱਲੀ ਦੇ ਕਾਲਜ ਵਿੱਚ ਪੜ੍ਹਾਂਗਾ। ਦਿੱਲੀ ਤੋਂ ਮੁੜ ਕੇ ਜਦੋਂ ਮੈਂ ਸਾਰੀ ਕਹਾਣੀ ਸੁਣਾਈ ਤਾਂ ਉਹ ਬੜੇ ਹੈਰਾਨ ਹੋਏ। ਪੁੱਛਣ ਲੱਗੇ, “ਦਿੱਲੀ ਦੀ ਪੜ੍ਹਾਈ ਦਾ ਖਰਚ ਕਿੰਨਾ ਕੁ ਆਊ?” ਮੈਂ ਕਿਹਾ, “ਉਹ ਕਹਿੰਦੇ ਸੀ ਕਿ ਬਹੁਤਾ ਨੀ ਆਉਣਾ। ਫੇਰ ਵੀ ਸਾਲ ਦਾ ਦੋ ਕੁ ਹਜ਼ਾਰ ਤਾਂ ਆ ਈ ਜਾਊ।”ਉਨ੍ਹਾਂ ਦਿਨਾਂ `ਚ ਦੋ ਹਜ਼ਾਰ ਵੀ ਵੱਡੀ ਰਕਮ ਸੀ। ਪਹਿਲਾਂ ਬੀ.ਐੱਡ.ਕਰਨ ਉਤੇ ਵੀ ਦੋ ਢਾਈ ਹਜ਼ਾਰ ਲੱਗ ਚੁੱਕਾ ਸੀ। ਏਨੇ ਪੈਸਿਆਂ ਨਾਲ ਦੋ ਕਿੱਲੇ ਜ਼ਮੀਨ ਖਰੀਦੀ ਜਾ ਸਕਦੀ ਸੀ। . . . . Read more >

ਮੁੱਕੇਬਾਜ਼ ਮੁਹੰਮਦ ਅਲੀ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਹੈ। ਉਸ ਬਾਰੇ ਵਿਸਥਾਰ ਨਾਲ ਦੱਸਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ ਤੇ ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ ਤੇ ਉਹਦੀ ਖੇਡ ਕਮਾਈ ਕਰੋੜਾਂ ਡਾਲਰਾਂ ਤਕ ਅਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਖ਼ਿਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ . . . . Read more >

ਕਿਸੇ ਪੁਰਾਣੇ ਚੈਂਪੀਅਨ ਨਾਲ ਮੁਲਾਕਾਤ ਕਰਨ ਦਾ ਆਪਣਾ ਅਨੰਦ ਹੈ। ਖ਼ਾਸ ਕਰ ਕੇ ਬਜ਼ੁਰਗ ਚੈਂਪੀਅਨ ਨਾਲ। ਉਸ ਦੀਆਂ ਗੱਲਾਂ ਕਈ ਸਾਲ ਪਹਿਲਾਂ ਦਾ ਸਮਾਂ ਅੱਖਾਂ ਅੱਗੇ ਲਿਆ ਦਿੰਦੀਆਂ ਹਨ। ਮੈਂ ਨਿੱਕਾ ਸਿੰਘ ਦਾ ਨਾਂ ਸੁਣਿਆ ਹੋਇਆ ਸੀ। ਉਸ ਨੇ 1951 ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ `ਚੋਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਥੇ ਹੀ ਛੋਟਾ ਸਿੰਘ ਮੈਰਾਥਨ ਦੌੜ ਦਾ ਜੇਤੂ ਸੀ। ਨਿੱਕਾ ਸਿੰਘ ਤੇ ਛੋਟਾ ਸਿੰਘ ਇਕੋ ਅਰਥ ਦੇਣ ਵਾਲੇ ਨਾਂ ਹੋਣ ਕਾਰਨ ਮੇਰੇ ਜ਼ਿਹਨ ਵਿੱਚ ਹੁਣ ਤਕ ਰਲਗੱਡ ਹੁੰਦੇ ਰਹਿੰਦੇ ਹਨ। ਕਦੇ . . . . Read more >

1990 ਵਿੱਚ ਮੈਂ ਪਹਿਲੀ ਵਾਰ ਅਮਰੀਕਾ-ਕੈਨੇਡਾ ਗਿਆ ਤਾਂ ਹਰ ਮਿਲਣ ਵਾਲੇ ਪੰਜਾਬੀ ਨੇ ਪੁੱਛਿਆ, “ਪੰਜਾਬ ਦਾ ਕੀ ਹਾਲ ਐ? ਫਲਾਣਾ ਫਲਾਣਾ ਕਿਵੇਂ ਐਂ? ਪਿੰਡ ਦੀ ਕੋਈ ਨਵੀਂ ਤਾਜ਼ੀ ਸੁਣਾਓ।” ਮੈਂ ਮਹਿਸੂਸ ਕੀਤਾ ਕਿ ਸਾਡੇ ਲੋਕਾਂ ਨੂੰ ਵਤਨ ਦੀਆਂ ਗੱਲਾਂ ਸੁਣਨ ਦੀ ਬੜੀ ਭੁੱਖ ਹੈ। ਉਹ ਰਹਿੰਦੇ ਭਾਵੇਂ ਪਰਦੇਸਾਂ `ਚ ਹਨ ਪਰ ਦਿਲ ਪੰਜਾਬ ਵਿੱਚ ਈ ਵੱਸਦੈ। ਮੈਂ ਹੁਣ ਵੀ ਵੇਖਦਾਂ ਕਿ ਪਰਦੇਸਾਂ ਵਿੱਚ ਛਪਦੇ ਪੰਜਾਬੀ ਅਖ਼ਬਾਰ ਪੰਜਾਬ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਨੇ ਤੇ ਰੇਡੀਓ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ . . . . Read more >

ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਜਿੰਨਾ ਹੀ ਸੁਖਮਈ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਿਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿੱਚ ਠਹਿਕ ਪੈਂਦੇ ਹਨ। ਖਿਡਾਰੀਆਂ ਉਤੇ ਚੋਖਾ ਪੈਸਾ ਲੱਗਿਆ ਹੁੰਦੈ ਜੋ ਪੁਆੜੇ ਦੀ ਜੜ੍ਹ ਬਣ ਜਾਂਦੈ। ਖੇਡ ਪ੍ਰਬੰਧਕਾਂ ਦੇ . . . . Read more >

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ। ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ। ਬਖਸ਼ੀ ਨਾ ਦਾਤ ਰੱਬ ਨੇ‎,‎ ਗਾ ਗਾ ਕੇ ਲਿਖਣ ਦੀ‎,‎ ਮੈਂ ਪਾਲ਼ਿਆ ਹੁਨਰ ਮਸਾਂ‎,‎ ਸੌ ਜਫਰ ਜਾਲ਼ ਕੇ। ਪੜ੍ਹਕੇ ਪਛਾਣ ਲੈਣ ਗੇ‎,‎ ਤੇਰਾ ਮੁਹਾਂਦਰਾ‎,‎ ਗਜ਼ਲਾਂ `ਚ ਨਾਕਸ਼ ਮੈਂ ਤਿਰੇ‎,‎ ਚੱਲਿਆਂ ਸੰਭਾਲ ਕੇ। ਢਹਿੰਦੀ ਕਲਾ ਨੂੰ ਛੱਡ‎,‎ ਬਲ ਧਾਰ ਲੈ ਮਨਾ‎,‎ ਪਾਇੰਗਾ ਮੰਜ਼ਲਾਂ ਕਿਵੇਂ‎,‎ ਲੱਤਾਂ ਨਿਸਾਲ ਕੇ। ਧਰਤੀ `ਤੇ ਡਿਗਣ ਨਾ ਦਵੇ‎,‎ ਸਾਗਰ ਕਮਾਲ ਹੈ‎,‎ ਸੂਰਜ ਦੀ ਗੇਂਦ ਬੋਚਦਾ‎,‎ ਹੈ ਇਓਂ ਉਛਾਲ . . . . Read more >

«StartPrev12NextEnd»
Page 1 of 2