|
ਮੁੱਖ ਪੰਨਾ
ਟੋਰਾਂਟੋ ਵਿੱਚ 6 ਅਗੱਸਤ 2006 ਤੋਂ ਲੱਗੀ ਕਬੱਡੀ ਦੀ ਔੜ 27 ਮਈ 2007 ਨੂੰ ਟੁੱਟੀ। ਟੁੱਟੀ ਵੀ ਅਜਿਹੀ ਕਿ ਨਾਲ ਮੀਂਹ ਵੀ ਲੈ ਆਈ। ਮੀਂਹ ਕਾਰਨ ਦਰਸ਼ਕ ਵੱਡੀ ਗਿਣਤੀ ਵਿੱਚ ਤਾਂ ਨਾ ਪਹੁੰਚ ਸਕੇ ਪਰ ਜਿਹੜੇ ਪਹੁੰਚੇ ਉਨ੍ਹਾਂ ਨੇ ਟਿਕਟਾਂ ਲੈ ਕੇ ਵੇਖੀ ਕਾਂਟੇਦਾਰ ਕਬੱਡੀ ਦਾ ਪੂਰਾ ਅਨੰਦ ਮਾਣਿਆਂ। ਕਬੱਡੀ ਪ੍ਰੇਮੀਆਂ ਨੂੰ ਖ਼ਦਸ਼ਾ ਸੀ ਕਿ ਐਤਕੀਂ ਪੰਜਾਬ ਦੇ ਖਿਡਾਰੀਆਂ ਨੂੰ ਵੀਜ਼ੇ ਘੱਟ ਮਿਲੇ ਹੋਣ ਕਾਰਨ ਸ਼ਾਇਦ ਕਬੱਡੀ ਮੈਚ ਓਨੇ ਨਜ਼ਾਰੇਦਾਰ ਨਾ ਹੋਣ। ਪਰ ਜਿੰਨੇ ਵੀ ਮੈਚ ਖੇਡੇ ਗਏ ਉਹ ਬੜੇ ਫਸਵੇਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਜਿਵੇਂ ਮੈਂ ਪਟਿਆਲੇ ਨੂੰ ਚੱਲਿਆ ਮੁਕਤਸਰ ਉਤਰ ਗਿਆ ਸਾਂ ਤੇ ਅੰਮ੍ਰਿਤਸਰ ਦੀ ਬੱਸ ਲੰਘ ਜਾਣ ਕਾਰਨ ਦਿੱਲੀ ਚਲਾ ਗਿਆ ਸਾਂ ਉਵੇਂ ਢੁੱਡੀਕੇ ਕਾਲਜ ਦੀ ਥਾਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਜਾ ਬਣਿਆ। ਜਦੋਂ ਢੁੱਡੀਕੇ `ਚ ਕਾਲਜ ਖੁੱਲ੍ਹਣਾ ਸੀ ਤਾਂ ਪ੍ਰੋ.ਪ੍ਰੀਤਮ ਸਿੰਘ ਨੇ ਜਸਵੰਤ ਸਿੰਘ ਕੰਵਲ ਹੋਰਾਂ ਨੂੰ ਸਲਾਹ ਦਿੱਤੀ ਸੀ ਕਿ ਪਿੰਡਾਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿੱਚ ਨਹੀਂ ਟਿਕਣਾ। ਇਸੇ ਸਲਾਹ ਸਦਕਾ ਕੰਵਲ ਨੇ ਮੈਨੂੰ ਦਿੱਲੀ ਦੀ ਪੋਸਟ ਤੋਂ ਪੱਟ ਕੇ ਢੁੱਡੀਕੇ ਲਿਆਂਦਾ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ . . . . Read more >
Published in
ਵਗਦੀ ਏ ਰਾਵੀ
ਮੈਂ 1956 ਵਿੱਚ ਮੈਟ੍ਰਿਕ ਕੀਤੀ। ਉਦੋਂ ਮੈ੍ਰਿਟਕ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੀ ਸੀ। ਲਾਹੌਰ ਤੋਂ ਬਾਅਦ ਪੂਰਬੀ ਪੰਜਾਬ ਦੀ ਯੂਨੀਵਰਸਿਟੀ ਦਾ ਹੈੱਡਕੁਆਟਰ ਸੋਲਨ ਸੀ। ਮੈਨੂੰ ਜਿਹੜੀ ਸਨਦ ਮਿਲੀ ਉਸ ਉਪਰ ਸੋਲਨ ਛਪਿਆ ਹੋਇਆ ਹੈ ਤੇ ਦਸਤਖ਼ਤ ਰਜਿਸਟਰਾਰ ਅਗਨੀਹੋਤਰੀ ਦੇ ਹਨ। ਦਸਵੀਂ ਦਾ ਇਮਤਿਹਾਨ ਦੇਣ ਵਾਲੇ ਸਾਡੇ ਪਿੰਡ ਦੇ ਸਾਰੇ ਮੁੰਡਿਆਂ `ਚੋਂ ਮੈਂ `ਕੱਲਾ ਈ ਪਾਸ ਹੋ ਸਕਿਆਂ ਸਾਂ। ਇਸ ਲਈ ਪਿੰਡ ਦੇ ਲੋਕ ਮੈਨੂੰ ਹੁਸ਼ਿਆਰ ਵਿਦਿਆਰਥੀ ਕਹਿ ਰਹੇ ਸਨ। ਪਰ ਆਈ ਮੇਰੀ ਥਰਡ ਡਿਵੀਜ਼ਨ ਹੀ ਸੀ। ਅੱਕਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ . . . . Read more >
Published in
ਇਕਬਾਲ ਰਾਮੂਵਾਲੀਆ
ਕਬੱਡੀ ਪੰਜਾਬੀਆਂ `ਚ ਸਭ ਤੋਂ ਵੱਧ ਮਕਬੂਲ ਖੇਡ ਹੈ ਪਰ ਇਸ ਵਿੱਚ ਆਪਾਧਾਪੀ ਵੀ ਬਹੁਤ ਹੈ। ਅਨੁਸ਼ਾਸਨ ਦੀਆਂ ਜਿੰਨੀਆਂ ਧੱਜੀਆਂ ਇਸ ਖੇਡ ਵਿੱਚ ਉਡਾਈਆਂ ਜਾਂਦੀਆਂ ਹਨ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਉਡਾਈਆਂ ਜਾਂਦੀਆਂ ਹੋਣ। ਜੇ ਕੋਈ ਕਬੱਡੀ ਵਿੱਚ ਅਨੁਸ਼ਾਸਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਉਲਟ ਇੱਕ ਹੋਰ ਗਰੁੱਪ ਖੜ੍ਹਾ ਕਰ ਲਿਆ ਜਾਂਦਾ ਹੈ। ਕਬੱਡੀ ਦਾ ਹਾਲ ਬਹੁਤ ਸਾਰੇ ਗੁਰਦੁਆਰਿਆਂ ਦੇ ਰੌਲੇ ਗੌਲੇ ਵਰਗਾ ਹੈ। ਸਿੱਖ ਜਿਥੇ ਵੀ ਗਏ ਹਨ ਉਹ ਗੁਰਦੁਆਰੇ ਤੇ ਕਬੱਡੀ ਆਪਣੇ ਨਾਲ ਲੈ ਗਏ ਹਨ। ਨਾ ਉਨ੍ਹਾਂ ਨੂੰ ਗੁਰਦਵਾਰਾ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂਪੜ੍ਹੀਆਂ ਨਾ ਗਈਆਂ, ਨਾ ਮੁੜਕੇ ਹੀ ਆਈਆਂ। ਰਜ਼ਾ ਬਣੀਆਂ ਰੀਝਾਂ, ਜੋ ਰੁੱਖਾਂ `ਤੇ ਟੰਗੀਆਂਸੁੱਕੀਆਂ ਨਾ ਝੜ੍ਹੀਆਂ, ਨਾ ਪੈਰਾਂ `ਤੇ ਆਈਆਂ। ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈਨਾ ਜਾਵਣ ਭੁਲਾਈਆਂ, ਨਾ ਸੀਨੇ ਹੀ ਲਾਈਆਂ। ਸੋਚ ਮੇਰੀ ਤੋਂ, ਮੁਖੜਾ ਉਹ ਮੋੜੀ ਖੜ੍ਹਾ ਹੈਹੋ ਅੱਖਰਾਂ ਤੋਂ ਓਹਲੇ, ਮੈਂ ਲੀਕਾਂ ਵੀ ਵਾਹੀਆਂ। ਨਿੱਤ ਨੈਣਾਂ . . . . Read more >
Published in
ਕਵਿਤਾਵਾਂ
ਅਜਮੇਰ ਸਿੰਘ ਨੇ ਹੈਮਰ ਸੁੱਟਣ ਵਿੱਚ ਗੋਲਡਨ ਹੈਟ ਟ੍ਰਿਕ ਮਾਰਿਆ ਸੀ। ਯਾਨੀ ਲਗਾਤਾਰ ਤਿੰਨ ਸੋਨ ਤਮਗ਼ੇ ਜਿੱਤੇ ਸਨ। ਉਹ ਵੀ ਵਿਸ਼ਵ ਵੈਟਰਨ ਚੈਂਪੀਅਨ ਬਣਨ ਦੇ। ਉਹ ਪੰਜਾਬ ਪੁਲਿਸ `ਚੋਂ ਐੱਸ.ਪੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਅੱਜ ਕੱਲ੍ਹ ਆਪਣੇ ਪਿੰਡ ਰਹਿੰਦਾ ਹੈ ਤੇ ਸੱਥਾਂ ਦਾ ਸ਼ਿੰਗਾਰ ਹੈ। ਅਜੇ ਵੀ ਉਸ ਨੇ ਆਪਣਾ ਜੁੱਸਾ ਸੰਭਾਲਿਆ ਹੋਇਐ ਤੇ ਆਪਣੀ ਉਮਰ ਦੇ ਹੈਮਰ ਸੁਟਾਵਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਮਈ 1966 ਦੀ ਗੱਲ ਹੈ। ਪਟਿਆਲੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਚੋਟੀ ਦੇ ਅਥਲੀਟਾਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਅਸੀਂ ਸ਼ੇਖ਼ੂਪੁਰੇ ਪੁੱਜੇ ਤਾਂ ਬੱਦਲਾਂ ਨੇ ਅਸਮਾਨ ਪੂਰੀ ਤਰ੍ਹਾਂ ਢਕ ਲਿਆ। ਮੌਸਮ ਦਿਲ ਨੂੰ ਮੋਹ ਲੈਣ ਵਾਲਾ ਸੀ। ਪਿਛਲੇ ਦਿਨੀਂ ਪੈ ਕੇ ਹਟੇ ਮੀਂਹ ਸਦਕਾ ਰੁਮਕ ਰਹੀ ਹਵਾ ਵਿਚ ਨਮੀ ਸੀ। ‘ਸ਼ੇਖੂਪੁਰਾ’ ਬਚਪਨ ਤੋਂ ਹੀ ਬਹੁਤ ਪੜ੍ਹਿਆ ਤੇ ਜਾਣਿਆ ਜਾਂਦਾ ਨਾਮ ਸੀ। ਗੁਰੂ ਨਾਨਕ ਦੇਵ ਦਾ ਲੇਖ ਲਿਖਦਿਆਂ ਪਹਿਲੀ ਸਤਰ ਅਕਸਰ ਇਹੋ ਹੀ ਹੁੰਦੀ ਸੀ, ‘ਆਪ ਦਾ ਜਨਮ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਰਾਇ ਭੋਇ ਦੀ ਤਲਵੰਡੀ (ਜਿਸ ਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ) ਜ਼ਿਲਾ ਸ਼ੇਖ਼ੂਪੁਰਾ ਵਿਚ ਹੋਇਆ।’ਸ਼ੇਖ਼ੂਪੁਰਾ ਨਾਲ ਜੁੜੀਆਂ ਗੱਲਾਂ . . . . Read more >
Published in
ਵਗਦੀ ਏ ਰਾਵੀ
ਮਸ਼ਹੂਰ ਅੰਗਰੇਜ਼ੀ ਕਵੀ ਜੌਹਨ ਕੀਟਸ 28 ਸਾਲਾਂ ਦੀ ਉਮਰ ਵਿੱਚ ਹੀ ਜਹਾਨ ਤੋਂ ਤੁਰ ਗਿਆ ਸੀ। ਉਸ ਦੀ ਮੌਤ ਤੇ ਉਸ ਦੇ ਸਮਕਾਲੀ ਕਵੀ ਸ਼ੈਲੇ ਨੇ ਮਰਸੀਆ ਲਿਖਿਆ। ਉਸਦੀਆਂ ਪਹਿਲੀਆਂ ਦੋ ਸਤਰਾਂ ਹਨ: ਕਿਸ ਨੇ ਹੱਤਿਆ ਕੀਤੀ ਜੌਹਨ ਕੀਟਸ ਦੀ?ਮੈਂ ਕੀਤੀ, ਇੱਕ ਤ੍ਰੈਮਾਸਿਕ ਪੱਤ੍ਰਿਕਾ ਬੋਲੀ ਸ਼ੈਲੇ ਦਾ ਕਹਿਣਾ ਸੀ ਕਿ ਕੀਟਸ ਕਿਸੇ ਬੀਮਾਰੀ ਨਾਲ ਨਹੀਂ ਮਰਿਆ, ਉਸ ਨੂੰ ਇੱਕ ਤੈਮਾਸਿਕ ਪੱਤ੍ਰਿਕਾ ਨੇ ਮਾਰਿਆ ਹੈ। ਇਸ ਪੱਤ੍ਰਿਕਾ ਦਾ ਨਾਂ ‘ਕੁਆਰਟਰਲੀ ਰਿਵਿਊ’ ਸੀ। ਇਸ ਵਿੱਚ ਅਕਸਰ ਕੀਟਸ ਦੇ ਖ਼ਿਲਾਫ਼ ਲਿਖਿਆ ਜਾਂਦਾ। ਜਦੋਂ . . . . Read more >
Published in
ਲੇਖ਼
ਬਚਪਨ ਵਿੱਚ ਰਿਕਾਰਡ ਸੁਣਿਆ ਕਰਦੇ ਸਾਂ-ਨਨਕਾਣੇ ਵੱਲ ਨੂੰ ਜਾਂਦਿਆਂ ਰਾਹੀਆ ਵੇ, ਮੇਰੇ ਪ੍ਰੀਤਮ ਨੂੰ ਸੰਦੇਸ਼ਾ ਲੈਂਦਾ ਜਾ …। ਮਨ ਵਿਆਕੁਲ ਹੋ ਜਾਂਦਾ ਸੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ। ਉੱਡ ਕੇ ਜਾਣ ਨੂੰ ਜੀਅ ਕਰਦਾ ਸੀ। ਆਖ਼ਰ ਬਿਧ ਬਣ ਹੀ ਗਈ। ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸ਼ੁਭ ਅਵਸਰ `ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤਾਂ ਤੋਂ ਨਨਕਾਣਾ ਸਾਹਿਬ ਜਾਣ ਲਈ ਅਰਜ਼ੀਆਂ ਮੰਗੀਆਂ। ਮੈਂ ਮੋਗੇ ਦੇ ਸਿੰਘ ਸਭਾ ਗੁਰਦੁਆਰੇ `ਚੋਂ ਫਾਰਮ ਲੈ ਕੇ ਅਰਜ਼ੀ ਭਰ ਆਇਆ। ਪ੍ਰਕਾਸ਼ ਦਿਵਸ ਦੀ ਪੰਜਵੀਂ ਸ਼ਤਾਬਦੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੈਂ ਤੇ ਚਰਨ ਦਸਵੀਂ ਤਕ `ਕੱਠੇ ਪੜ੍ਹੇ ਸਾਂ। ਬਾਅਦ ਵਿੱਚ ਉਹ ਮੇਰਾ ਵਿਚੋਲਾ ਬਣਿਆ। ਉਹ ਮਾਸਟਰੀ ਕਰਨ ਵੇਲੇ ਵੀ ਪਿੰਡ ਰਹਿੰਦਾ ਸੀ ਤੇ ਰਿਟਾਇਰ ਹੋਣ ਪਿੱਛੋਂ ਵੀ ਪਿੰਡ ਹੀ ਰਹਿ ਰਿਹੈ। ਜਦੋਂ ਮੈਂ ਕੈਨੇਡਾ ਤੋਂ ਪਿੰਡ ਜਾਂਦਾ ਹਾਂ ਤਾਂ ਅਸੀਂ ਮਿਲ ਗਿਲ ਲੈਂਦੇ ਹਾਂ। ਬਚਪਨ ਦੀਆਂ ਗੱਲਾਂ ਵਿੱਚ ਗੁਆਚ ਜਾਂਦੇ ਹਾਂ। ਗੱਲਾਂ ਕਰਦਿਆਂ ਸਾਨੂੰ ਤਾਰੋ ਤੇ ਮਸਤ ਹੋਰੀਂ ਯਾਦ ਆ ਜਾਂਦੇ ਹਨ ਜਿਨ੍ਹਾਂ ਸੰਗ ਅਸੀਂ ਪੜ੍ਹੇ, ਖੇਡੇ, ਇੱਲਤਾਂ ਕੀਤੀਆਂ ਪਰ ਉਹ ਸਾਥੋਂ ਪਹਿਲਾਂ ਹੀ ਜੱਗ ਤੋਂ ਚਲੇ ਗਏ। ਚਰਨ ਦੇ ਯਾਦ ਆਉਣ ਨਾਲ ਅਚਾਨਕ ਵਾਪਰਿਆ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
|