|
ਮੁੱਖ ਪੰਨਾ
ਕਿਸੇ ਪੁਰਾਣੇ ਚੈਂਪੀਅਨ ਨਾਲ ਮੁਲਾਕਾਤ ਕਰਨ ਦਾ ਆਪਣਾ ਅਨੰਦ ਹੈ। ਖ਼ਾਸ ਕਰ ਕੇ ਬਜ਼ੁਰਗ ਚੈਂਪੀਅਨ ਨਾਲ। ਉਸ ਦੀਆਂ ਗੱਲਾਂ ਕਈ ਸਾਲ ਪਹਿਲਾਂ ਦਾ ਸਮਾਂ ਅੱਖਾਂ ਅੱਗੇ ਲਿਆ ਦਿੰਦੀਆਂ ਹਨ। ਮੈਂ ਨਿੱਕਾ ਸਿੰਘ ਦਾ ਨਾਂ ਸੁਣਿਆ ਹੋਇਆ ਸੀ। ਉਸ ਨੇ 1951 ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ `ਚੋਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਥੇ ਹੀ ਛੋਟਾ ਸਿੰਘ ਮੈਰਾਥਨ ਦੌੜ ਦਾ ਜੇਤੂ ਸੀ। ਨਿੱਕਾ ਸਿੰਘ ਤੇ ਛੋਟਾ ਸਿੰਘ ਇਕੋ ਅਰਥ ਦੇਣ ਵਾਲੇ ਨਾਂ ਹੋਣ ਕਾਰਨ ਮੇਰੇ ਜ਼ਿਹਨ ਵਿੱਚ ਹੁਣ ਤਕ ਰਲਗੱਡ ਹੁੰਦੇ ਰਹਿੰਦੇ ਹਨ। ਕਦੇ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਡਾ. ਜਗਤਾਰ ਦੀ ਡਾਇਰੀ ਉਸ ਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ। ਪਹਿਲੇ ਦਿਨ ਸਵੇਰੇ ਉਠਦਿਆਂ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ-ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ, ‘‘ਸੰਧੂ! ਯਾਰ ਆਹ ਫੋਨ ਫੜਾਈਂ ਜ਼ਰਾ। ਪਾਕਪਟਨ ‘ਚ ਆਪਣਾ ਮਿੱਤਰ ਹੈ ਇਕ ਉਮਰ ਗਨੀ…ਉਹਨੂੰ ਕਹਿੰਦੇ ਆਂ…ਆਪਣੀ ਕਾਰ-ਕੂਰ ਲੈ ਕੇ ਆਵੇ। ਸਾਨੂੰ ਘੁਮਾਵੇ-ਫਿਰਾਵੇ…ਦੋ ਦਿਨ ਲਾਹੌਰ ਵਿਚ…।’’ਹੈਰਾਨੀ ਦੀ ਗੱਲ, ਫੋਨ ਸੁਣਦਿਆਂ ਹੀ ਉਮਰ ਗਨੀ ਤਿਆਰ . . . . Read more >
Published in
ਵਗਦੀ ਏ ਰਾਵੀ
ਮੇਰੀ ਆਪਣੀ ਲਿਖਤ ਮੇਰੀ ਆਪਣੀ ਅਣਜੰਮੀ ਧੀ… ਮੇਰੀ ਆਪਣੀ ਕੁੱਖ ਵਿੱਚ ਸਹਿਕ ਰਹੀ ਹੈ ਮੱਛੀ ਵਾਂਗ ਤੜਫ ਰਹੀ ਹੈ ਆਪਣੇ ਤੁਰ ਜਾਣ ਦੀਆਂ ਰਸਮਾਂ ਉਸ ਨੇ ਆਪਣੀ ਮੁੱਠ ਵਿੱਚ ਘੁੱਟੀਆਂ ਹੋਈਆਂ ਨੇ… ਮੇਰੇ ਸਰ੍ਹਾਣੇ, ਜੋ ਦਿਨ ਰਾਤ ਹੁਬਕਾਂ ਦਾ ਰੌਲ਼ਾ ਹੈ ਮੈਨੂੰ ਹੁਣ ਇਸ ਤੋਂ ਡਰ ਲਗਦਾ ਹੈ ਕਿਉਂ ਕਿ, ਮੈਂ ਜਾਣਦੀ ਹਾਂ ਮੈਂ ਇਸ ਦੀ ਕਸੂਰਵਾਰ ਹਾਂ… ਮੈਂ ਅੱਜ ਉਸ ਦੇ ਤਰਲੇ ਪਾ ਕੇ ਵੀ ਉਸ ਨੂੰ ਝੋਲੀ ਨਹੀਂ ਪਾ ਸਕਦੀ ਹੁਣ ਉਸ ਨੂੰ ਮੇਰੇ `ਤੇ ਗਿਲਾ ਹੈ…. . . . Read more >
Published in
ਕਵਿਤਾਵਾਂ
ਅੱਜ ਇੱਕ ਇਸ਼ਤਿਹਾਰ ਪੜ੍ਹਿਐ-ਵਾਕ ਇਨਟੂ ਹੈੱਲਥ। ਯਾਨੀ ਤੁਰੋ ਤੇ ਤੰਦਰੁਸਤ ਰਹੋ। ਇਸ ਨੇ ਮੈਨੂੰ ਵੀਹ ਸਾਲ ਪਹਿਲਾਂ ਦੀ ਹੱਡਬੀਤੀ ਯਾਦ ਕਰਾ ਦਿੱਤੀ ਹੈ। ਉਦੋਂ ਮੈਂ ਲੇਖ ਲਿਖਿਆ ਸੀ-ਪੈਰੀਂ ਤੁਰਨ ਦਾ ਅਨੰਦ। ਲੇਖ ਪੜ੍ਹ ਕੇ ਵੈਨਕੂਵਰ ਤੋਂ ਗੁਰਚਰਨ ਰਾਮਪੁਰੀ ਨੇ ਚਿੱਠੀ ਲਿਖੀ ਸੀ ਕਿ ਉਹ ਆਰਟੀਕਲ ਕੱਟ ਕੇ ਉਸ ਨੇ ਆਪਣੇ ਮੇਜ਼ ਦੇ ਸਾਹਮਣੇ ਚਿਪਕਾ ਲਿਆ ਹੈ ਤਾਂ ਕਿ ਤੁਰਨਾ ਸਦਾ ਯਾਦ ਰਹੇ। ਉਨ੍ਹਾਂ ਦਿਨਾਂ ਵਿੱਚ ਮੈਂ ਖ਼ੁਦ ਲੰਮੀਆਂ ਤੋਰਾਂ ਦਾ ਅਭਿਆਸ ਕੀਤਾ ਸੀ ਤੇ ਤੁਰਨ ਦਾ ਅਨੰਦ ਮਾਣਨ ਦੇ ਨਾਲ ਮਨਇੱਛਤ ਫਲ ਪਾਇਆ ਸੀ। ਮੈਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ਆਪਣੇ ਆਪ ਨੂੰ ਦੇਵਤੇ ਦਾ ਦਰਜਾ ਦਿੰਦੇ ਸਨ। ਉਸ ਨੂੰ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਸੀ। ਉਨ੍ਹਾਂ ਦਾ ਹੁਕਮ ਅਟੱਲ ਹੁੰਦਾ ਸੀ। ਲੋਕ ਉਨ੍ਹਾਂ ਨੂੰ ਸਤਿਕਾਰ ਨਾਲ ਮਾਨਤਾ ਦਿੰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਫੈਰੋਹਾਂ ਕਰਕੇ . . . . Read more >
Published in
ਲੇਖ਼
Friday, 16 October 2009 15:40
37 - ਕੇਸਰ ਸਿੰਘ ਨੇ ਚਾਰ ਸੌ ਸੱਠ ਮੈਡਲ ਜਿੱਤੇWritten by ਪ੍ਰਿੰਸੀਪਲ ਸਰਵਣ ਸਿੰਘਕੇਸਰ ਸਿੰਘ ਪੂਨੀਆ ਨੇ 31 ਅਗੱਸਤ 2009 ਤਕ 460 ਮੈਡਲ ਜਿੱਤ ਲਏ ਹਨ। ਉਹਦੀ ਪਤਨੀ ਹਰਬੰਸ ਕੌਰ ਦੋ ਕੁ ਸਾਲਾਂ ਤੋਂ ਖੇਡਾਂ ਵਿੱਚ ਭਾਗ ਲੈਣ ਲੱਗੀ ਹੈ ਤੇ 21 ਤਮਗ਼ੇ ਉਹ ਵੀ ਜਿੱਤ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਲੰਮੀ ਉਮਰ ਬਖ਼ਸ਼ੀ ਤਾਂ ਪੂਨੀਆ ਜੋੜੀ ਵੱਲੋਂ ਹਜ਼ਾਰ ਮੈਡਲ ਫਤਿਹ ਸਮਝੋ। ਅਗੱਸਤ ਦੇ ਆਖ਼ਰੀ ਹਫ਼ਤੇ ਕੈਮਲੂਪਸ ਬੀ.ਸੀ.ਵਿੱਚ ਹੋਈ ਕੈਨੇਡੀਅਨ ਮਾਸਟਰਜ਼ ਟਰੈਕ ਐਂਡ ਫੀਲਡ ਚੈਂਪੀਅਨਸ਼ਿਪਸ-2009 ਵਿਚੋਂ ਉਹ 13 ਤਮਗ਼ੇ ਜਿੱਤ ਕੇ ਲਿਆਏ ਹਨ। ਲੱਗਦੈ ਉਹ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣੇ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁੱਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਉਸ ਵਿੱਚ ਵੀਹ ਕੁ ਖਿਡਾਰੀਆਂ ਦੇ ਰੇਖਾ ਚਿੱਤਰ ਸਨ ਜੋ ‘ਆਰਸੀ’ ਵਿੱਚ ਛਪੇ ਸਨ। ਉਹ ਕਿਤਾਬ ਬੜੀ ਛੇਤੀ ਵਿਕ ਗਈ ਤੇ ਹੁਣ ਉਹਦੀ ਕੋਈ ਕਾਪੀ ਮੇਰੇ ਪਾਸ ਵੀ ਨਹੀਂ। ਭਾਪਾ ਪ੍ਰੀਤਮ ਸਿੰਘ ਨੇ ਉਹਨੀਂ ਦਿਨੀਂ ਮੈਨੂੰ ਇੱਕ ਹਜ਼ਾਰ ਰੁਪਿਆ ਰਾਇਲਟੀ ਦਾ ਦਿੱਤਾ ਸੀ। 1966 ਤੋਂ ਮੈਂ ‘ਆਰਸੀ’ ਵਿੱਚ ਛਪੇ ਆਪਣੇ ਆਰਟੀਕਲ ਕੱਟ ਕੇ ਸਾਂਭ ਲੈਂਦਾ ਸਾਂ। ਕੁੱਝ ਸਾਲਾਂ ਬਾਅਦ ਮੈਂ ਉਹ ਆਰਟੀਕਲ ਸੋਧ ਕੇ ਲਿਖੇ ਤੇ ਖਰੜਾ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪੰਜਾਬੀ ਵਿੱਚ ਖੇਡਾਂ ਤੇ ਖਿਡਾਰੀਆਂ ਦੀ ਪੱਤਰਕਾਰੀ ਵੀਹਵੀਂ ਸਦੀ ਦੇ ਦੂਜੇ ਅੱਧ `ਚ ਸ਼ੁਰੂ ਹੋਈ ਸੀ। ਪਹਿਲਾਂ ਭਲਵਾਨਾਂ ਤੇ ਮੱਲਾਂ ਦੀਆਂ ਗੱਲਾਂ ਮੂੰਹੋਂ-ਮੂੰਹ ਹੀ ਹੁੰਦੀਆਂ ਸਨ ਜੋ ਅਤਿਕਥਨੀਆਂ ਬਣ ਜਾਂਦੀਆਂ। ਕਿੱਕਰ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਸਾਬਤਾ ਬੱਕਰਾ ਖਾ ਜਾਂਦਾ ਸੀ ਤੇ ਖੂਹ ਅੱਗੇ ਜੁੜ ਕੇ ਤਿੰਨ-ਤਿੰਨ ਘੁਮਾਂ ਪੈਲੀ ਸਿੰਜ ਦਿੰਦਾ ਸੀ। ਉਹ ਪੱਥਰ ਦਾ ਭਾਰਾ ਪੁੜ ਗਲ `ਚ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਤਕ ਦੌੜਦਾ ਸੀ ਜਿਸ ਨਾਲ ਉਹਦੀ ਧੌਣ `ਤੇ ਕੰਨ੍ਹਾ ਪੈ ਗਿਆ ਸੀ। ਉਸ ਨੇ ਕਿੱਕਰ ਦਾ ਰੁੱਖ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਕਈ ਸਾਲ ਹੋਏ ਅੰਮ੍ਰਿਤਸਰ ਵਿੱਚ ਇੱਕ ਸਾਹਿਤਕ ਗੋਸ਼ਟੀ ਹੋਈ। ਉਦੋਂ ਤਕ ਮੇਰੀਆਂ ਪੰਜ ਛੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ ਤੇ ਮੈਂ ਖੇਡ ਲੇਖਕ ਵੱਜਣ ਲੱਗ ਪਿਆ ਸਾਂ। ਮੇਰੀ ਰੀਸ ਨਾਲ ਕੁੱਝ ਹੋਰ ਕਲਮਾਂ ਵੀ ਖੇਡਾਂ ਬਾਰੇ ਲਿਖਣ ਲੱਗ ਪਈਆਂ ਸਨ। ਗੋਸ਼ਟੀ ਵਿੱਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ। ਉਹਦੇ ਜਵਾਬ ਵਿੱਚ ਇੱਕ ਆਲੋਚਕ ਨੇ ਕਿਹਾ, “ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਨਾ ਹੀ ਇਨ੍ਹਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਿਹਾ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਇਸ ਪੁਸਤਕ ਵਿੱਚ ਜਿਥੇ ਮੈਂ ਆਪਣੇ ਆਪ ਨੂੰ ਬਚਪਨ ਤੋਂ ਵਡੇਰੀ ਉਮਰ ਤਕ ਪਹੁੰਚਦੇ ਵਿਖਾਇਆ ਹੈ ਉਥੇ 1940 ਤੋਂ 2008 ਤਕ ਦੇ ਸਮੇਂ ਦੀਆਂ ਝਲਕਾਂ ਵੀ ਵਿਖਾਈਆਂ ਹਨ। ਜਦੋਂ ਮੇਰਾ ਜਨਮ ਹੋਇਆ ਉਦੋਂ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਹਿੰਦੋਸਤਾਨ ਦੇ ਲੋਕ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਨ। ਫਿਰ ਆਜ਼ਾਦੀ ਮਿਲੀ, ਪਾਕਿਸਤਾਨ ਬਣਿਆ ਤੇ ਮੁਲਕ ਵੰਡਿਆ ਗਿਆ। ਪੰਜਾਬ ਨੂੰ ਦੁਫਾੜ ਹੋਣਾ ਪਿਆ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਬਹੁਤ ਮਹਿੰਗੀ ਕੀਮਤ ਤਾਰਨੀ ਪਈ। ਲੱਖਾਂ ਲੋਕ ਅਨਿਆਈ ਮੌਤੇ ਮਾਰੇ ਗਏ। ਮੈਂ ਉਦੋਂ ਸੱਤ ਸਾਲ ਦਾ ਬੱਚਾ ਸਾਂ। ਉਸ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੈਨੂੰ ਦੇਸ਼ ਵਿਦੇਸ਼ ਦੇ ਅਨੇਕਾਂ ਖੇਡ ਮੇਲੇ ਵੇਖਣ ਦੇ ਮੌਕੇ ਮਿਲੇ ਹਨ। ਢੁੱਡੀਕੇ ਤੋਂ ਵੈਨਕੂਵਰ ਤਕ ਸ਼ਾਇਦ ਹੀ ਕੋਈ ਪੰਜਾਬੀ ਖੇਡ ਮੇਲਾ ਹੋਵੇ ਜਿਹੜਾ ਵੇਖਣੋ ਰਹਿ ਗਿਆ ਹੋਵੇ। ਸੌ ਕੁ ਮੇਲਿਆਂ ਬਾਰੇ ਤਾਂ ਮੈਂ ਲਿਖ ਵੀ ਚੁੱਕਾਂ। ਸਾਨੂੰ ਸਕੂਲ `ਚ ਅੱਖੀਂ ਡਿੱਠੇ ਮੈਚ ਦਾ ਹਾਲ ਲਿਖਣ ਲਈ ਕਿਹਾ ਜਾਂਦਾ ਸੀ। ਜਦੋਂ ਮੈਂ ਫਾਜ਼ਿਲਕਾ ਤੋਂ ਮੁੜ ਕੇ ਦਸਵੀਂ `ਚ ਮੱਲ੍ਹੇ ਪੜ੍ਹਨ ਲੱਗਣਾ ਸੀ ਤਾਂ ਮੈਥੋਂ ਇੱਕ ਲੇਖ ਲਿਖਵਾ ਕੇ ਮੇਰਾ ਟੈੱਸਟ ਲਿਆ ਗਿਆ ਸੀ। ਉਹ ਲੇਖ ਮੈਂ ‘ਅੱਖੀਂ ਡਿੱਠਾ ਮੇਲਾ’ ਹੀ ਲਿਖਿਆ ਸੀ ਜਿਸ ਨਾਲ ਮੈਨੂੰ ਪਾਸ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਕੀ ਉਹ ਠੀਕ ਸੀ, ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ, ਉਹ ਵੀ ਬੇਲਗਾਮ… । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ, ਪਰ ਉਹ ਠੀਕ, ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸੀ। ਰੱਬ ਤਾਂ ਕਦੇ ਵੀ ਤਮਾਸ਼ਬੀਨ ਨਹੀਂ ਹੁੰਦਾ। ਕੋਟਲਾ ਛਪਾਕੀ ਜ਼ੁੰਮੇ ਰਾਤ ਆਈ ਹੈ, ਜਿਹੜਾ ਪਿੱਛੇ ਮੁੜਕੇ ਵੇਖੇ ਉਹਦੀ ਸ਼ਾਮਤ ਆਈ ਹੈ। ਸ਼ਾਮਤ ਹੀ ਤੇ ਚਾਹੀਦੀ ਸੀ ਉਸ ਉਮਰ ਵਿਚ। ਕਾਸ਼ ਇਹ ਸ਼ਾਮਤ ਮਿੱਠੀ ਹੀ ਰਹਿੰਦੀ, ਇਹਦੇ ਵਿੱਚ ਸਮੇਂ ਦਾ ਜ਼ਹਿਰ ਨਾ ਰਲਦਾ। ਸੱਚ ਜੋ ਜ਼ਹਿਰ ਬਣ ਗਿਆ। ਜ਼ਹਿਰ . . . . Read more >
Published in
ਲੇਖ਼
|