You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਜੋੜੇਂਗਾ ਕਿਵੇਂ ਏਸ ਨੂੰ‎,‎ ਜਾਣਾ ਨਾ ਜੋੜਿਆ। ਟੁੱਟਦਾ ਰਿਹਾ ਹਰ ਰੋਜ਼ ਹੀ‎,‎ ਤੂੰ ਜਦ ਤੋਂ ਤੋੜਿਆ। ਪੱਥਰ ਚੱਟ ਕੇ ਜੇ ਮੁੜੇ‎,‎ ਮੁੜਨੇ ਦਾ ਮੁੱਲ ਕੀ? ਮੈਂ ਵਾਰ ਵਾਰ ਮੋੜਿਆ‎,‎ ਮੁੜਿਆ ਨਾ ਮੋੜਿਆ। ਰਿਸ਼ਤਾ ਹਰੇਕ ਟੁੱਟਦਾ‎,‎ ਅਪਣੀ ਅਉਧ ਵਿਹਾਜ ਕੇ; ਰਿਸ਼ਤਾ ਨਹੁੰ ਦੇ ਮਾਸ ਦਾ‎,‎ ਜਾਣਾ ਨਾ ਤੋੜਿਆ। ਪਰਬਤ ਝੁਕਾਅ ਲਏ ਅਸੀਂ‎,‎ ਤਾਂ ਹਿੰਮਤਾਂ ਦੇ ਨਾਲ਼; ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ। ਹੋਏ ਜੋ ਪਸਤ ਹੌਸਲੇ‎,‎ ਸੁਰਜੀਤ ਹੋਣਗੇ‎,‎ ਜਾਣਾ ਵਿਅਰਥ ਨਾ ਲਹੂ‎,‎ ਦਿਲ ਦਾ ਨਿਚੋੜਿਆ। ਸੋਚੀਂ . . . . Read more >

ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ . . . . Read more >

1990 ਦੀ ਅਮਰੀਕਾ ਫੇਰੀ ਸਮੇਂ ਮੈਨੂੰ ਹਾਲੀਵੁੱਡ `ਚ ਯੂਨੀਵਰਸਲ ਸਟੂਡੀਓ ਵੇਖਣ ਦਾ ਮੌਕਾ ਮਿਲਿਆ। ਉਥੇ ਬੜਾ ਕੁੱਝ ਅਦਭੁੱਤ ਤੇ ਹੈਰਾਨ ਕਰਨ ਵਾਲਾ ਸੀ। ਮਸਨੂਈ ਮੀਂਹ, ਸ਼ੂਕਦੀਆਂ ਹਨ੍ਹੇਰੀਆਂ, ਗਰਜਦੇ ਬੱਦਲ ਤੇ ਭੁਚਾਲ ਸਭ ਕੁੱਝ ਸੀ। ਕਿਸੇ ਪਾਸੇ ਕੱਚੇ ਕੋਠੇ ਸਨ ਤੇ ਕਿਸੇ ਪਾਸੇ ਆਲੀਸ਼ਾਨ ਮਹੱਲ। ਵਿਚੇ ਭੂਤਵਾੜੇ ਸਨ ਤੇ ਵਿਚੇ ਵਸਦੀਆਂ ਨਗਰੀਆਂ। ਇੱਕ ਜਗ੍ਹਾ ਪੁਰਾਣੇ ਅਖ਼ਬਾਰ ਸੰਭਾਲੇ ਹੋਏ ਸਨ। ਗਾਈਡ ਕਹਿ ਰਿਹਾ ਸੀ, “ਏਥੇ ਤੁਸੀਂ ਆਪਣੇ ਜਨਮ ਦਿਨ ਦਾ ਅਖ਼ਬਾਰ ਵੇਖ ਸਕਦੇ ਓ।” ਕੁੱਝ ਸੈਲਾਨੀ ਆਪਣੀਆਂ ਜਨਮ ਤਾਰੀਖਾਂ . . . . Read more >

ਮਾਂ ਦੀ ਗੋਦ, ਵੱਡਿਆਂ ਦੇ ਕੰਧਾੜੇ ਤੇ ਸੁਹਾਗੇ ਉਤੇ ਚੜ੍ਹਨ ਤੋਂ ਲੈ ਕੇ ਮੈਨੂੰ ਡਿਜ਼ਨੀਲੈਂਡ ਦੀਆਂ ਢਾਣੀਆਂ ਲੈਣ ਤੇ ਲੰਡਨ ਦੀ ਚੰਡੋਲ ਝੂਟਣ ਦੇ ਮੌਕੇ ਮਿਲੇ ਹਨ। ਮੈਂ ਸਿਆਟਲ ਦੀ ਸਪੇਸ ਨੀਡਲ ਤੇ ਟੋਰਾਂਟੋ ਦੇ ਸੀ.ਐੱਨ.ਐੱਨ.ਟਾਵਰ ਉਤੇ ਵੀ ਚੜ੍ਹਿਆਂ ਹਾਂ। ਅਮਰੀਕਾ ਦੇ ਟ੍ਰੇਡ ਟਾਵਰ ਢਹਿਣ ਤੋਂ ਇੱਕ ਮਹੀਨਾ ਪਹਿਲਾਂ ਹੀ ਮੈਂ ਉਨ੍ਹਾਂ ਉਤੇ ਚੜ੍ਹ ਕੇ ਨਿਊਯਾਰਕ ਦੇ ਨਜ਼ਾਰੇ ਲਏ ਸਨ। ਜੇ ਗਿਆਰਾਂ ਅਗੱਸਤ ਦੀ ਥਾਂ ਗਿਆਰਾਂ ਸਤੰਬਰ ਨੂੰ ਚੜ੍ਹਦਾ ਤਾਂ ਉਥੋਂ ਈ ਉਤਾਂਹ ਚਲਾ ਜਾਂਦਾ। ਫਿਰ ਨਾ ਝੂਟਿਆਂ ਦੀ ਗੱਲ ਹੋਣੀ ਸੀ ਤੇ ਨਾ . . . . Read more >

ਅਮਰੀਕਾ ਮੇਰੇ ਲਈ ਹੁਣ ਚੰਡੀਗੜ੍ਹ ਪਟਿਆਲੇ ਜਾਣ ਵਾਂਗ ਹੈ। ਜਦੋਂ ਤੋਂ ਕੈਨੇਡਾ ਦਾ ਪਰਵਾਸੀ ਬਣਿਆ ਹਾਂ ਸਾਲ `ਚ ਚਾਰ ਪੰਜ ਗੇੜੇ ਅਮਰੀਕਾ ਦੇ ਲੱਗ ਜਾਂਦੇ ਹਨ। ਕਦੇ ਨਿਊਯਾਰਕ, ਕਦੇ ਸਿਆਟਲ, ਕਦੇ ਸ਼ਿਕਾਗੋ ਤੇ ਕਦੇ ਕੈਲੇਫੋਰਨੀਆ। ਕਬੱਡੀ ਮੇਲੇ ਕਰਾਉਣ ਵਾਲੇ ਅਕਸਰ ਸੱਦਦੇ ਰਹਿੰਦੇ ਹਨ। ਉਥੇ ਰਿਸ਼ਤੇਦਾਰ ਵੀ ਹਨ, ਦੋਸਤ ਮਿੱਤਰ ਵੀ ਤੇ ਮੇਰੇ ਪੁਰਾਣੇ ਵਿਦਿਆਰਥੀ ਵੀ ਹਨ। ਖੇਡਾਂ ਰਾਹੀਂ ਜੁੜੇ ਸੱਜਣ ਬੇਲੀ ਤੇ ਮੇਰੀਆਂ ਲਿਖਤਾਂ ਦੇ ਪਾਠਕ ਵੀ ਕਾਫੀ ਹਨ। ਅਮਰੀਕਾ ਜਾਣ ਵੇਲੇ ਲੱਗਦਾ ਹੀ ਨਹੀਂ ਕਿ ਕਿਸੇ ਬਿਗਾਨੇ ਮੁਲਕ . . . . Read more >

ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ‎ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ‎ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ‎ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ‎ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ‎ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ . . . . Read more >

ਮੈਨੂੰ ਦੇਸ਼ ਵਿਦੇਸ਼ ਦੇ ਅਨੇਕਾਂ ਖੇਡ ਮੇਲੇ ਵੇਖਣ ਦੇ ਮੌਕੇ ਮਿਲੇ ਹਨ। ਢੁੱਡੀਕੇ ਤੋਂ ਵੈਨਕੂਵਰ ਤਕ ਸ਼ਾਇਦ ਹੀ ਕੋਈ ਪੰਜਾਬੀ ਖੇਡ ਮੇਲਾ ਹੋਵੇ ਜਿਹੜਾ ਵੇਖਣੋ ਰਹਿ ਗਿਆ ਹੋਵੇ। ਸੌ ਕੁ ਮੇਲਿਆਂ ਬਾਰੇ ਤਾਂ ਮੈਂ ਲਿਖ ਵੀ ਚੁੱਕਾਂ। ਸਾਨੂੰ ਸਕੂਲ `ਚ ਅੱਖੀਂ ਡਿੱਠੇ ਮੈਚ ਦਾ ਹਾਲ ਲਿਖਣ ਲਈ ਕਿਹਾ ਜਾਂਦਾ ਸੀ। ਜਦੋਂ ਮੈਂ ਫਾਜ਼ਿਲਕਾ ਤੋਂ ਮੁੜ ਕੇ ਦਸਵੀਂ `ਚ ਮੱਲ੍ਹੇ ਪੜ੍ਹਨ ਲੱਗਣਾ ਸੀ ਤਾਂ ਮੈਥੋਂ ਇੱਕ ਲੇਖ ਲਿਖਵਾ ਕੇ ਮੇਰਾ ਟੈੱਸਟ ਲਿਆ ਗਿਆ ਸੀ। ਉਹ ਲੇਖ ਮੈਂ ‘ਅੱਖੀਂ ਡਿੱਠਾ ਮੇਲਾ’ ਹੀ ਲਿਖਿਆ ਸੀ ਜਿਸ ਨਾਲ ਮੈਨੂੰ ਪਾਸ . . . . Read more >

ਡਾ. ਜਗਤਾਰ ਦੀ ਡਾਇਰੀ ਉਸ ਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ। ਪਹਿਲੇ ਦਿਨ ਸਵੇਰੇ ਉਠਦਿਆਂ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ-ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ, ‘‘ਸੰਧੂ! ਯਾਰ ਆਹ ਫੋਨ ਫੜਾਈਂ ਜ਼ਰਾ। ਪਾਕਪਟਨ ‘ਚ ਆਪਣਾ ਮਿੱਤਰ ਹੈ ਇਕ ਉਮਰ ਗਨੀ…ਉਹਨੂੰ ਕਹਿੰਦੇ ਆਂ…ਆਪਣੀ ਕਾਰ-ਕੂਰ ਲੈ ਕੇ ਆਵੇ। ਸਾਨੂੰ ਘੁਮਾਵੇ-ਫਿਰਾਵੇ…ਦੋ ਦਿਨ ਲਾਹੌਰ ਵਿਚ…।’’ਹੈਰਾਨੀ ਦੀ ਗੱਲ, ਫੋਨ ਸੁਣਦਿਆਂ ਹੀ ਉਮਰ ਗਨੀ ਤਿਆਰ . . . . Read more >

ਬਚਪਨ ਵਿੱਚ ਮੈਂ ਚਾਹ ਤੇ ਲੱਸੀ ਦੇ ਝਗੜੇ ਵਰਗਾ ਚਿੱਠਾ ਲਿਖਣ ਤੇ ਕਵੀਸ਼ਰ ਜਾਂ ਮਾਸਟਰ ਬਣਨ ਬਾਰੇ ਚਿਤਵਿਆ ਸੀ। ਪਰ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਪੁਰਸਕਾਰ ਨਾਲ ਮੈਨੂੰ ਸ਼੍ਰੋਮਣੀ ਲੇਖਕ ਤੇ ਡਾ.ਸਰਦਾਰਾ ਸਿੰਘ ਜੌਹਲ ਹੋਰਾਂ ਨੇ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ। ਬੋਤੇ `ਤੇ ਬਹਿਣ ਵਾਲੇ ਬੱਚੇ ਨੂੰ ਹਵਾਈ ਜਹਾਜ਼ਾਂ ਦੇ ਝੂਟੇ ਤੇ ਦੇਸ਼ ਵਿਦੇਸ਼ ਘੁੰਮਣ ਦੇ ਮੌਕੇ ਦੇ ਦਿੱਤੇ। ਮੈਂ ਸਮਝਦਾ ਹਾਂ ਜਿਵੇਂ ਸਾਧਾਰਨ ਕਿਸਾਨ ਦੇ ਸਾਧਾਰਨ ਪੁੱਤਰ ਨੂੰ ਪ੍ਰਿੰਸੀਪਲ ਦੀ ਪਦਵੀ ਤਕ ਪਹੁੰਚਣ ਦੇ ਵਸੀਲੇ ਬਣੇ ਉਵੇਂ ਹਰ ਬਾਲਕ ਦੇ . . . . Read more >

ਢੁੱਡੀਕੇ ਦੇ ਲਾਲਾ ਲਾਜਪਤ ਰਾਇ ਕਾਲਜ ਵਿੱਚ ਮੈਂ ਲਗਭਗ ਤੀਹ ਸਾਲ ਲਾਏ। ਉਥੋਂ ਹੀ ਮੇਰੇ ਨਾਂ ਨਾਲ ਢੁੱਡੀਕੇ ਜੁੜਿਆ। ਖੇਡ ਜਗਤ ਵਿੱਚ ਮੇਰੀ ਪਛਾਣ ਵਧੇਰੇ ਕਰਕੇ ਢੁੱਡੀਕੇ ਦੇ ਸਰਵਣ ਸਿੰਘ ਵਜੋਂ ਹੈ। ਇੱਕ ਵਾਰ ਸਾਡੇ ਪਿੰਡ ਚਕਰ ਦੇ ਟੂਰਨਾਮੈਂਟ ਉਤੇ ਹੀ ਇੱਕ ਕੁਮੈਂਟੇਟਰ ਕਹੀ ਜਾਵੇ, “ਹੁਣ ਢੁੱਡੀਕੇ ਦਾ ਸਰਵਣ ਸਿੰਘ ਆ ਗਿਐ, ਅਗਲੇ ਮੈਚ ਦੀ ਕੁਮੈਂਟਰੀ ਓਹੀ ਕਰੂਗਾ।” ਉਸ ਨੇ ਮੇਰੇ ਪਿੰਡ ਵਿੱਚ ਹੀ ਮੈਨੂੰ ਢੁੱਡੀਕੇ ਦਾ ਬਣਾ ਦਿੱਤਾ ਸੀ! ਮੇਰੇ ਚੇਤੇ `ਚ ਢੁੱਡੀਕੇ ਦੇ ਕਾਲਜ ਦੀਆਂ ਅਨੇਕਾਂ ਯਾਦਾਂ ਸਮਾਈਆਂ ਹੋਈਆਂ . . . . Read more >

ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਜਿਥੇ ਮੈਂ ਪ੍ਰਿੰਸੀਪਲ ਰਿਹਾ ਉਥੋਂ ਦਾ ਸਪੋਰਟਸ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਵਿਕਟੋਰੀਆ ਰਹਿੰਦਾ ਹੈ। ਉਹ ਆਪਣੇ ਸਮੇਂ ਦਾ ਤਕੜਾ ਖਿਡਾਰੀ ਸੀ। ਹੁਣ ਉਹ ਵੈਟਰਨਜ਼ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਭਾਗ ਲੈਂਦਾ ਹੈ ਤੇ ਸੱਤਰ ਸਾਲ ਦੀ ਉਮਰ ਤੋਂ ਵਡੇਰਿਆਂ ਦਾ ਕੈਨੇਡੀਅਨ ਚੈਂਪੀਅਨ ਹੈ। ਉਸ ਦਾ ਸੱਦਾ ਸੀ ਕਿ ਵੈਨਕੂਵਰ ਆਏ ਤਾਂ ਮਿਲੇ ਬਿਨਾਂ ਨਾ ਜਾਣਾ। ਮੈਂ ਸੰਤੋਖ ਮੰਡੇਰ ਨੂੰ ਵੀ ਵਿਕਟੋਰੀਆ ਜਾਣ ਲਈ ਤਿਆਰ ਕਰ ਲਿਆ। ਅਸੀਂ ਤਵਾਸਨ ਤੋਂ ਤਿੰਨ ਵਜੇ ਵਾਲੀ ਫੈਰੀ ਫੜਨੀ . . . . Read more >

ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ! ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, . . . . Read more >