|
ਮੁੱਖ ਪੰਨਾ
ਜਿਵੇਂ ਮੈਂ ਪਟਿਆਲੇ ਨੂੰ ਚੱਲਿਆ ਮੁਕਤਸਰ ਉਤਰ ਗਿਆ ਸਾਂ ਤੇ ਅੰਮ੍ਰਿਤਸਰ ਦੀ ਬੱਸ ਲੰਘ ਜਾਣ ਕਾਰਨ ਦਿੱਲੀ ਚਲਾ ਗਿਆ ਸਾਂ ਉਵੇਂ ਢੁੱਡੀਕੇ ਕਾਲਜ ਦੀ ਥਾਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਜਾ ਬਣਿਆ। ਜਦੋਂ ਢੁੱਡੀਕੇ `ਚ ਕਾਲਜ ਖੁੱਲ੍ਹਣਾ ਸੀ ਤਾਂ ਪ੍ਰੋ.ਪ੍ਰੀਤਮ ਸਿੰਘ ਨੇ ਜਸਵੰਤ ਸਿੰਘ ਕੰਵਲ ਹੋਰਾਂ ਨੂੰ ਸਲਾਹ ਦਿੱਤੀ ਸੀ ਕਿ ਪਿੰਡਾਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿੱਚ ਨਹੀਂ ਟਿਕਣਾ। ਇਸੇ ਸਲਾਹ ਸਦਕਾ ਕੰਵਲ ਨੇ ਮੈਨੂੰ ਦਿੱਲੀ ਦੀ ਪੋਸਟ ਤੋਂ ਪੱਟ ਕੇ ਢੁੱਡੀਕੇ ਲਿਆਂਦਾ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਗੱਲ ਪੁਰਾਤਨ ਓਲੰਪਿਕ ਖੇਡਾਂ ਤੋਂ ਸ਼ੁਰੂ ਕਰਦੇ ਹਾਂ। ਇੱਕ ਦੰਦ ਕਥਾ ਅਨੁਸਾਰ ਐਲਿਸ ਦੇ ਰਾਜੇ ਓਨੋਮਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਆਪਣੀ ਖ਼ੂਬਸੂਰਤ ਧੀ ਹਿਪੋਡੇਮੀਆ ਦਾ ਡੋਲਾ ਉਸੇ ਰਾਜਕੁਮਾਰ ਨੂੰ ਦੇਵੇਗਾ ਜਿਹੜਾ ਰਾਜੇ ਦੇ ਰਥ ਨੂੰ ਡਾਹੀ ਨਾ ਦੇਵੇ। ਡਾਹੀ ਲੈਣ ਦੀ ਸੂਰਤ ਵਿੱਚ ਰਾਜੇ ਹੱਥੋਂ ਭੱਲੇ ਨਾਲ ਮਾਰੇ ਜਾਣ ਦੀ ਸਜ਼ਾ ਲਾਗੂ ਸੀ। ਰਾਜਕੁਮਾਰੀ ਨੂੰ ਵਰਨ ਲਈ ਵਾਰੀ ਵਾਰੀ ਰਾਜਕੁਮਾਰ ਨਿਤਰਦੇ। ਉਹ ਰਾਜਕੁਮਾਰੀ ਨੂੰ ਆਪਣੇ ਰਥ ਵਿੱਚ ਬਿਠਾ ਕੇ ਦੌੜਨ ਲੱਗਦੇ ਤਾਂ ਸ਼ਾਹੀ ਰਥ ਉਹਨਾਂ ਦਾ ਪਿੱਛਾ ਕਰਦਾ। ਸ਼ਾਹੀ ਰਥ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਖਾਲਸਾ ਦੀਵਾਨ ਸੁਸਾਇਟੀ ਦਾ ਬਤਾਲੀਵਾਂ ਖੇਡ ਮੇਲਾ ਸੀ। ਬਤਾਲੀ ਸਾਲ ਕਹਿ ਦੇਣੀ ਗੱਲ ਹੈ। ਏਨੇ ਸਮੇਂ `ਚ ਦੋ ਪੀੜ੍ਹੀਆਂ ਬੀਤ ਜਾਂਦੀਆਂ ਹਨ। ਪਹਿਲੀ ਵਾਰ ਇਹ ਖੇਡ ਮੇਲਾ ਮੈਂ 1990 ਵਿੱਚ ਵੇਖਿਆ ਸੀ ਤੇ ਉਸ ਦਾ ਵਰਣਨ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਵੀ ਕੀਤਾ ਸੀ। ਉਹ ਸਫ਼ਰਨਾਮਾ ਬੀ.ਏ.ਦੀ ਪੰਜਾਬੀ ਜਮਾਤ ਨੂੰ ਪੜ੍ਹਾਇਆ ਜਾਂਦਾ ਰਿਹਾ। ਉਦੋਂ ਮੈਂ ਤੇ ਸੰਤੋਖ ਮੰਡੇਰ ਨੇ ਵਿਸਲਾਂ ਫੜ ਕੇ ਕਬੱਡੀ ਦੇ ਕੁੱਝ ਮੈਚ ਖਿਡਾਏ ਸਨ। ਰੌਲਾ ਪੈਣ ਵਾਲੇ ਮੈਚਾਂ ਸਮੇਂ ਪ੍ਰਬੰਧਕ ਅਕਸਰ ਮੈਨੂੰ ਵਿਸਲ ਫੜਾ ਦਿੰਦੇ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
Thursday, 15 October 2009 16:54
03 - ਮੁੱਕੇਬਾਜ਼ ਮੁਹੰਮਦ ਅਲੀ ਦੀ ਗੱਲ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘਮੁੱਕੇਬਾਜ਼ ਮੁਹੰਮਦ ਅਲੀ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਹੈ। ਉਸ ਬਾਰੇ ਵਿਸਥਾਰ ਨਾਲ ਦੱਸਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ ਤੇ ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ ਤੇ ਉਹਦੀ ਖੇਡ ਕਮਾਈ ਕਰੋੜਾਂ ਡਾਲਰਾਂ ਤਕ ਅਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਖ਼ਿਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਉਮਰ ਗਨੀ ਤੇ ਰਿਜ਼ਵਾਨ ਪਿਛਲੀ ਰਾਤ ਉਮਰ ਗਨੀ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਗੁਜਰਾਂਵਾਲੇ ਚਲੇ ਗਏ ਸਨ। ਕੱਲ੍ਹ ਲਾਹੌਰ ਦਾ ਸ਼ਾਹੀ ਕਿਲ੍ਹਾ ਤੇ ਸ਼ਾਹੀ ਮਸਜਿਦ ਵੇਖਣੋਂ ਰਹਿ ਗਏ ਸਾਂ, ਇਸ ਲਈ ਉਮਰ ਗਨੀ ਹੁਰੀਂ ਸਵੇਰੇ ਅੱਠ ਵਜੇ ਹੀ ਸਾਡੇ ਕੋਲ ‘ਸ਼ਾਹਤਾਜ ਹੋਟਲ’ ਵਿਚ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਜਗਤਾਰ ਦਾ ਇਕ ਹੋਰ ਪ੍ਰਸੰਸਕ ਸ਼ਾਇਰ ਨਵੀਦ ਸ਼ਹਿਜ਼ਾਦ ਵੀ ਪਹੁੰਚ ਗਿਆ। ਨਵੀਦ ਹੁਰੀਂ ਜਲੰਧਰ ਦੀ ਬਾਲੋਕੀ ਬਸਤੀ ਦੇ ਰਹਿਣ ਵਾਲੇ ਸਨ।ਗੱਲਾਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਲੈ ਕੇ ਚੱਲਦੀਆਂ ਚੱਲਦੀਆਂ ਕਸ਼ਮੀਰ ਤੱਕ ਪੁੱਜੀਆਂ, ਫਿਰ ਪਾਕਿਸਤਾਨ . . . . Read more >
Published in
ਵਗਦੀ ਏ ਰਾਵੀ
1. ਕਲਾ 1.1 ਅੱਜ ਕੱਲ੍ਹ, ਕਲਾ ਕੇਵਲ ਬੁੱਤ ਘੜਨਾ ਅਤੇ ਚਿੱਤਰਕਾਰੀ ਤੀਕਰ ਸੀਮਤ ਨਹੀਂ ਹੈ।1.2 ਜਦੋਂ ਸਾਡਾ ਅਜੇਹੇ ਕੰਮਾਂ ਨਾਲ਼ ਸਾਹਮਣਾ ਹੁੰਦਾ ਹੈ, ਜਿਹੜੇ ਕਿਸੇ ਵੀ ਕਾਇਦੇ ਕਾਨੂੰਨ ਦੀ ਅਧੀਨ ਨਹੀਂ ਹੁੰਦੇ, ਉਹ ਭਾਵੇਂ ਕੋਈ ਵੀ ਹੋਣ, ਅਸੀਂ ਆਮ ਤੌਰ ਤੇ ਉਨ੍ਹਾਂ ਨਾਲ਼ੋਂ ਆਪਣਾ ਨਾਤਾ ਤੋੜ ਲੈਂਦੇ ਹਾਂ।1.3 ਲਿਉਨਾਰਡ ਦ ਵਿਨਸੀ ਦਾ ਕਹਿਣਾ ਹੈ ਕਿ ਕਲਾ ਦਾ ਇੱਕ ਚਿਤਰਨ ਤੋਂ ਵੱਧ ਹੋਣਾ ਜ਼ਰੂਰੀ ਹੈ। ਕਲਾ ਵਿੱਚ ਇਨਸਾਨੀ ਹੁਨਰ ਹੋਣ ਦੀ ਮੰਗ ਹੁੰਦੀ ਹੈ। 1.4 ਅੱਜ ਕੱਲ੍ਹ ਅਸੀਂ ਕਲਾਕਾਰਾਂ ਨੂੰ ਕਰਤਾ ਦੇ ਰੂਪ ਵਿੱਚ . . . . Read more >
Published in
ਲੇਖ਼
ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦੀ ਯਾਦਗਾਰ ਫੌਜੀ ਛਾਉਣੀ ਦੇ ਪੱਛਮ ਵਿਚ, ਮੀਆਂ ਮੀਰ ਦੇ ਨਾਂ ‘ਤੇ ਬਣੇ ਪੱੱਛਮੀ ਰੇਲਵੇ ਸਟੇਸ਼ਨ ਤੋਂ ਲਗਪਗ ਅੱਧਾ ਮੀਲ ਦੂਰ ਸਥਿਤ ਹੈ। ਫੌਜੀ ਛਾਉਣੀ ਦਾ ਨਾਂ ਵੀ ਸਾਈਂ ਮੀਆਂ ਮੀਰ ਦੇ ਨਾਂ ਨਾਲ ਹੀ ਸਬੰਧਤ ਹੈ ਜਿਸ ਨੂੰ ਆਮ ਤੌਰ ‘ਤੇ ‘ਮੀਆਂ ਮੀਰ ਛਾਉਣੀ’ ਆਖਿਆ ਜਾਂਦਾ ਹੈ। ਕਿੰਨਾ ਅਜੀਬ ਇਤਫ਼ਾਕ ਹੈ। ਸੁਲ੍ਹਾ ਅਤੇ ਮੁਹੱਬਤ ਦਾ ਪੈਗਾਮ ਦੇਣ ਵਾਲੇ ਦੇ ਨਾਂ ਉਤੇ ਹੀ ਫੌਜੀ ਛਾਉਣੀ, ਦਾ ਨਾਂ ਰੱਖਿਆ ਗਿਆ। ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ੇ ਤੋਂ ਪਿਛੋਂ ਪਹਿਲਾਂ ਤਾਂ ਅਨਾਰਕਲੀ ਦੇ ਸਥਾਨ ‘ਤੇ ਫੌਜੀ ਛਾਉਣੀ . . . . Read more >
Published in
ਵਗਦੀ ਏ ਰਾਵੀ
ਦਫਤਰ ਵਿੱਚ ਨਿੱਤ ਪ੍ਰਤੀ ਦੀਆਂ ਗੱਲਾਂ। ਕੰਮ ਦੀਆਂ। ਪ੍ਰੀਵਾਰ ਦੀਆਂ। ਪ੍ਰਵਾਸੀ ਜਿੰਦਗੀ ਤੇ ਇਸ ਨਾਲ ਜੁੱੜੇ ਸਰੋਕਾਰਾਂ ਸੰਗ ਸੰਵਾਦ। ਅਚਾਨਕ ਮੈਂਨੂੰ ਮੇਰਾ ਸਾਥੀ ਕਹਿਣ ਲੱਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਹੈ ਇਥੇ ਆਇਆਂ, ਤੁਸੀਂ ਕਿਸੇ ਨੂੰ ਹੱਸਦਾ ਦੇਖਿਆ ਏ? ਤੇ ਮੈਂ ਚੁੱਪ ਹੋ ਗਿਆ। ਪ੍ਰੀਵਾਰਕ ਮਾਹੌਲ `ਚ ਕਿਸੇ ਦੇ ਘਰ ਬੈਠਿਆਂ ਮੈਂ ਆਪਣੇ ਮਿੱਤਰ ਨੂੰ ਪਰਵਾਸੀ ਅਵਾਰਡਜ ਨਾਇਟ ਬਾਰੇ ਪੁੱਛਿਆ ਕਿ ਤੁਹਾਨੂੰ ਸੱਭ ਤੋਂ ਚੰਗਾ ਕੀ ਲਗਾ? ਉਹ ਕਹਿਣ ਲੱਗਾ ਕਿ ਆਪਾਂ ਨੂੰ ਤਾਂ ਰਮਤਾ ਸੱਭ ਤੋਂ ਚੰਗਾ ਲੱਗਾ। ਇਸ ਬਹਾਨੇ ਘੜੀ . . . . Read more >
Published in
ਲੇਖ਼
ਕਾਨਫਰੰਸ ਦਾ ਅੱਜ ਬਾਅਦ ਦੁਪਹਿਰ ਦਾ ਸੈਸ਼ਨ ਨਹੀਂ ਸੀ ਹੋ ਰਿਹਾ। ਉਸ ਦੀ ਥਾਂ ਸਾਰੇ ਡੈਲੀਗੇਟਾਂ ਨੂੰ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਲੋਂ ਕਰਵਾਏ ਜਾਣ ਵਾਲੇ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਸੀ। ਇਹ ਸਮਾਗਮ ਫਲੈਟੀਜ਼ ਹੋਟਲ ਦੀ ਥਾਂ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਬਣੇ ਅਲਹਮਰਾ ਕੰਪਲੈਕਸ ਵਿਚੋਂ ਇਕ ਵੱਡੇ ਹਾਲ ਵਿਚ ਹੋ ਰਿਹਾ ਸੀ।ਸਾਡੇ ਜਾਂਦਿਆਂ ਨੂੰ ਸਮਾਗਮ ਸ਼ੁਰੂ ਹੋ ਚੁੱਕਾ ਸੀ ਤੇ ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਦੀਆਂ ਇਕ ਹਜ਼ਾਰ ਦੇ ਕਰੀਬ ਸੀਟਾਂ ਤਾਂ ਪੁਰ ਸਨ ਹੀ ਸਗੋਂ ਕੁਰਸੀਆਂ ਦੇ ਵਿਚੋਂ ਲੰਘਣ ਵਾਲਾ . . . . Read more >
Published in
ਵਗਦੀ ਏ ਰਾਵੀ
ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ . . . . Read more >
Published in
ਇਕਬਾਲ ਰਾਮੂਵਾਲੀਆ
ਮੈਂ ਤੇ ਚਰਨ ਦਸਵੀਂ ਤਕ `ਕੱਠੇ ਪੜ੍ਹੇ ਸਾਂ। ਬਾਅਦ ਵਿੱਚ ਉਹ ਮੇਰਾ ਵਿਚੋਲਾ ਬਣਿਆ। ਉਹ ਮਾਸਟਰੀ ਕਰਨ ਵੇਲੇ ਵੀ ਪਿੰਡ ਰਹਿੰਦਾ ਸੀ ਤੇ ਰਿਟਾਇਰ ਹੋਣ ਪਿੱਛੋਂ ਵੀ ਪਿੰਡ ਹੀ ਰਹਿ ਰਿਹੈ। ਜਦੋਂ ਮੈਂ ਕੈਨੇਡਾ ਤੋਂ ਪਿੰਡ ਜਾਂਦਾ ਹਾਂ ਤਾਂ ਅਸੀਂ ਮਿਲ ਗਿਲ ਲੈਂਦੇ ਹਾਂ। ਬਚਪਨ ਦੀਆਂ ਗੱਲਾਂ ਵਿੱਚ ਗੁਆਚ ਜਾਂਦੇ ਹਾਂ। ਗੱਲਾਂ ਕਰਦਿਆਂ ਸਾਨੂੰ ਤਾਰੋ ਤੇ ਮਸਤ ਹੋਰੀਂ ਯਾਦ ਆ ਜਾਂਦੇ ਹਨ ਜਿਨ੍ਹਾਂ ਸੰਗ ਅਸੀਂ ਪੜ੍ਹੇ, ਖੇਡੇ, ਇੱਲਤਾਂ ਕੀਤੀਆਂ ਪਰ ਉਹ ਸਾਥੋਂ ਪਹਿਲਾਂ ਹੀ ਜੱਗ ਤੋਂ ਚਲੇ ਗਏ। ਚਰਨ ਦੇ ਯਾਦ ਆਉਣ ਨਾਲ ਅਚਾਨਕ ਵਾਪਰਿਆ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
19 ਅਪ੍ਰੈਲ 2001 ਦੀ ਸਵੇਰ। ਲਾਹੌਰ ਨਾਲੋਂ ਵਿਛੜਣ ਦਾ ਵਕਤ ਆਣ ਪੁੱਜਾ। ਹੋਟਲ ਨੂੰ ਛੱਡਣ ਦੀ ਪੂਰੀ ਤਿਆਰੀ ਕਰ ਲੈਣ ਤੋਂ ਪਿੱਛੋਂ ਮੈਂ ਜਗਤਾਰ ਨੂੰ ਕਿਹਾ, ‘‘ਇਕ ਮਿੰਟ ਠਹਿਰੋ। ਮੈਂ ਲਾਹੌਰ ਨੂੰ ਅਲਵਿਦਾ ਕਹਿ ਲਵਾਂ।’’ ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਸਥਿਤ ਆਪਣੇ ਕਮਰੇ ‘ਚੋਂ ਬਾਹਰ ਨਿਕਲ ਕੇ ਮੈਂ ਟੈਰਸ ‘ਤੇ ਆਣ ਖੜੋਤਾ। ਸੂਰਜ ਅਜੇ ਚੜ੍ਹਿਆ ਨਹੀਂ ਸੀ ਤੇ ਸ਼ਾਂਤ ਘਸਮੈਲੀ ਰੌਸ਼ਨੀ ‘ਚੋਂ ਲਾਹੌਰ ਸ਼ਹਿਰ ਹੌਲੀ ਹੌਲੀ ਉਦੈ ਹੋ ਰਿਹਾ ਸੀ। ਉਹੋ ਉੱਚੇ ਨੀਵੇਂ ਮਕਾਨ ਤੇ ਇਮਾਰਤਾਂ। ਮਸਜਿਦਾਂ ਦੇ ਗੁੰਬਦ। ਆਸਮਾਨ ‘ਚ ਤੈਰਦੀਆਂ ਬੱਦਲਾਂ . . . . Read more >
Published in
ਵਗਦੀ ਏ ਰਾਵੀ
|