|
ਮੁੱਖ ਪੰਨਾ
ਇਨਕਲਾਬ ਜਿੰਦਾਬਾਦ ਦਾ ਨਾਅਰਾ ਦੱਬੇ ਕੁਚਲੇ ਲੋਕਾਂ ਨੂੰ ਆਤਮਿਕ ਸ਼ਕਤੀ ਤੇ ਹੌਸਲਾ ਦਿੰਦਾ ਹੈ ਅਤੇ ਸਰਮਾਏਦਾਰ ਹਾਕਮ ਜਮਾਤਾਂ ਨੂੰ ਕੰਬਣੀ। ਭਗਤ ਸਿੰਘ ਕਿਹਾ ਕਰਦਾ ਸੀ ਕਿ ਇਹ ਇੱਕ ਪਵਿੱਤਰ ਨਾਅਰਾ ਹੈ ਅਤੇ ਇਸਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੱਲੋ, ਫਾਂਸੀ ਦੇ ਤਖ਼ਤੇ `ਤੇ ਖਲੋ ਕੇ ਇਹ ਨਾਅਰਾ ਲਾਉਣ ਨਾਲ, ਹਿੰਦੋਸਤਾਨ ਦੀ ਅਜ਼ਾਦੀ ਦੇ ਜੂਝਾਰੂਆਂ ਲਈ ਇਸਦਾ ਮਹੱਤਵ ਹੋਰ ਵੀ ਵੱਧ ਗਿਆ। ਲਫਜ਼ੀ ਅਰਥਾਂ ਵਿੱਚ ਇਨਕਲਾਬ ਦਾ ਮਤਲਬ ਤਬਦੀਲੀ ਹੈ। ਟ੍ਰੇਡ ਤੇ ਪਬਲਿਕ ਸੇਫਟੀ ਐਕਟ . . . . Read more >
Published in
ਲੇਖ਼
ਤੈਨੂੰ ਵੀ ਮਾਣ ਆਪਣਾ, ਮੈਨੂੰ ਵੀ ਹੈ ਬਥੇਰਾ, ਹੋਵਾਂ ਮੈਂ ਆ ਕੇ ਦੱਸ ਤੂੰ, ਕਿਉਂਕਰ ਮੁਥਾਜ ਤੇਰਾ। ਕਾਇਰ ਵੀ ਹੋਣੀਆਂ ਦੀ, ਜਦ ਸਾਣ ਤੇ ਹੈ ਚੜ੍ਹਦਾ, ਬਣਦਾ ਉਦੋਂ ਹੈ ਉਸ ਦਾ, ਫੌਲਾਦ ਜਿਹਾ ਜੇਰਾ। ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ, ਪੈਰਾਂ `ਚ ਵਾਟ ਹੁੰਦੀ, ਸੋਚਾਂ ਦੇ ਵਿੱਚ ਸੁਵੇਰਾ। ਮੈਂ ਜਿੰਦਗੀ ਨੂੰ ਤੇਰਾ, ਨਾਂ ਲੈ ਕੇ ਹਾਕ ਮਾਰੀ, ਉੰਝ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫੇਰਾ। ਅੱਖਾਂ `ਚੋਂ ਨੀਂਦ ਖੋਈ, ਜਦ ਤੋਂ ਵਿਹਾਜ ਆਇਆ, ਹਾਸੇ, ਜਿਨ੍ਹਾਂ . . . . Read more >
Published in
ਗ਼ਜ਼ਲਾਂ
ਅੰਦਾਜ਼ਾ ਹੈ ਕਿ ਮੈਂ ਹੁਣ ਤਕ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਪਰ ਮੈਨੂੰ ਝੋਰਾ ਹੈ ਕਿ ਮੇਰਾ ਕਦੇ ਵੀ ਲਗਾਤਾਰ ਸੌ ਕਿਲੋਮੀਟਰ ਤੁਰਨ ਦਾ ਗੇੜ ਨਹੀਂ ਬਣਿਆ। ਦੁਨੀਆ `ਚ ਲੰਮੀਆਂ ਤੋਂ ਲੰਮੀਆਂ ਤੋਰਾਂ ਤੁਰਨ ਦੇ ਮੁਕਾਬਲੇ ਹੁੰਦੇ ਆ ਰਹੇ ਹਨ। ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਪਿਆ। ਉਨ੍ਹਾਂ ਮੁਕਾਬਲਿਆਂ ਬਾਰੇ ਸਿਰਫ਼ ਲਿਖਦਾ ਹੀ ਰਿਹਾਂ। ਮੈਂ ਦਸ ਗਿਆਰਾਂ ਸਾਲ ਦੀ ਉਮਰ ਵਿੱਚ ਜਗਰਾਓਂ ਕਬੱਡੀ ਦਾ ਮੈਚ ਵੇਖਣ ਜਾਣ ਵੇਲੇ ਪੰਤਾਲੀ ਕੁ ਕਿਲੋਮੀਟਰ ਤੁਰਿਆ ਸਾਂ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਕਿਲਾ ਰਾਏਪੁਰ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
Thursday, 15 October 2009 16:54
03 - ਮੁੱਕੇਬਾਜ਼ ਮੁਹੰਮਦ ਅਲੀ ਦੀ ਗੱਲ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘਮੁੱਕੇਬਾਜ਼ ਮੁਹੰਮਦ ਅਲੀ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਹੈ। ਉਸ ਬਾਰੇ ਵਿਸਥਾਰ ਨਾਲ ਦੱਸਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ ਤੇ ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ ਤੇ ਉਹਦੀ ਖੇਡ ਕਮਾਈ ਕਰੋੜਾਂ ਡਾਲਰਾਂ ਤਕ ਅਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਖ਼ਿਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, . . . . Read more >
Published in
ਵਗਦੀ ਏ ਰਾਵੀ
ਮੈਂ 1956 ਵਿੱਚ ਮੈਟ੍ਰਿਕ ਕੀਤੀ। ਉਦੋਂ ਮੈ੍ਰਿਟਕ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੀ ਸੀ। ਲਾਹੌਰ ਤੋਂ ਬਾਅਦ ਪੂਰਬੀ ਪੰਜਾਬ ਦੀ ਯੂਨੀਵਰਸਿਟੀ ਦਾ ਹੈੱਡਕੁਆਟਰ ਸੋਲਨ ਸੀ। ਮੈਨੂੰ ਜਿਹੜੀ ਸਨਦ ਮਿਲੀ ਉਸ ਉਪਰ ਸੋਲਨ ਛਪਿਆ ਹੋਇਆ ਹੈ ਤੇ ਦਸਤਖ਼ਤ ਰਜਿਸਟਰਾਰ ਅਗਨੀਹੋਤਰੀ ਦੇ ਹਨ। ਦਸਵੀਂ ਦਾ ਇਮਤਿਹਾਨ ਦੇਣ ਵਾਲੇ ਸਾਡੇ ਪਿੰਡ ਦੇ ਸਾਰੇ ਮੁੰਡਿਆਂ `ਚੋਂ ਮੈਂ `ਕੱਲਾ ਈ ਪਾਸ ਹੋ ਸਕਿਆਂ ਸਾਂ। ਇਸ ਲਈ ਪਿੰਡ ਦੇ ਲੋਕ ਮੈਨੂੰ ਹੁਸ਼ਿਆਰ ਵਿਦਿਆਰਥੀ ਕਹਿ ਰਹੇ ਸਨ। ਪਰ ਆਈ ਮੇਰੀ ਥਰਡ ਡਿਵੀਜ਼ਨ ਹੀ ਸੀ। ਅੱਕਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਕਦ ਟਲਣ ਵਾਲ਼ੇ ਹਾਂ ਅਸੀਂ, ਚੱਲੇ ਹੋ ਟਾਲ਼ ਕੇ। ਚੱਲੇ ਕਿਧਰ ਨੂੰ ਹੋ ਤੁਸੀਂ, ਸੁਪਨੇ ਦਿਖਾਲ਼ ਕੇ। ਬਖਸ਼ੀ ਨਾ ਦਾਤ ਰੱਬ ਨੇ, ਗਾ ਗਾ ਕੇ ਲਿਖਣ ਦੀ, ਮੈਂ ਪਾਲ਼ਿਆ ਹੁਨਰ ਮਸਾਂ, ਸੌ ਜਫਰ ਜਾਲ਼ ਕੇ। ਪੜ੍ਹਕੇ ਪਛਾਣ ਲੈਣ ਗੇ, ਤੇਰਾ ਮੁਹਾਂਦਰਾ, ਗਜ਼ਲਾਂ `ਚ ਨਾਕਸ਼ ਮੈਂ ਤਿਰੇ, ਚੱਲਿਆਂ ਸੰਭਾਲ ਕੇ। ਢਹਿੰਦੀ ਕਲਾ ਨੂੰ ਛੱਡ, ਬਲ ਧਾਰ ਲੈ ਮਨਾ, ਪਾਇੰਗਾ ਮੰਜ਼ਲਾਂ ਕਿਵੇਂ, ਲੱਤਾਂ ਨਿਸਾਲ ਕੇ। ਧਰਤੀ `ਤੇ ਡਿਗਣ ਨਾ ਦਵੇ, ਸਾਗਰ ਕਮਾਲ ਹੈ, ਸੂਰਜ ਦੀ ਗੇਂਦ ਬੋਚਦਾ, ਹੈ ਇਓਂ ਉਛਾਲ . . . . Read more >
Published in
ਗ਼ਜ਼ਲਾਂ
ਬਚਪਨ ਵਿੱਚ ਮੈਂ ਉੱਚੀ ਆਵਾਜ਼ `ਚ ਗਾਉਂਦੇ ਕਵੀਸ਼ਰਾਂ ਨੂੰ ਸੁਣਦਾ ਸਾਂ ਤਾਂ ਮੇਰਾ ਮਨ ਕਵੀਸ਼ਰ ਬਣਨ ਨੂੰ ਕਰਦਾ ਸੀ। ਸਕੂਲ `ਚ ਮਾਸਟਰਾਂ ਨੂੰ ਸਾਫ ਸੁਥਰੇ ਕਪੜੇ ਪਾਈ ਕੁਰਸੀਆਂ `ਤੇ ਬੈਠੇ ਵੇਖਦਾ ਤਾਂ ਸੋਚਦਾ ਕਿ ਵੱਡਾ ਹੋ ਕੇ ਮਾਸਟਰ ਬਣਾਂਗਾ। ਤਖਤੂਪੁਰੇ ਦੇ ਮੇਲੇ `ਚੋਂ ਚੋਰੀ ਚੁੱਕਿਆ ਚਿੱਠਾ ‘ਝਗੜਾ ਚਾਹ ਤੇ ਲੱਸੀ ਦਾ’ ਪੜ੍ਹਿਆ ਤਾਂ ਦਿਲ ਕੀਤਾ ਕਿ ਵੱਡਾ ਹੋ ਕੇ ਚਿੱਠੇ ਲਿਖਾਂਗਾ। ਪਰ ਐੱਮ.ਏ.ਕਰਨ ਪਿੱਛੋਂ ਮੇਰੇ ਸਾਹਮਣੇ ਲੈਕਚਰਾਰ ਲੱਗਣ ਦਾ ਨਿਸ਼ਾਨਾ ਨਿਸ਼ਚਿਤ ਹੋ ਗਿਆ। ਇਹਦੇ ਵਿੱਚ ਸਾਰਾ ਕੁਛ ਸੀ। ਉਦੋਂ ਦਿੱਲੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪਰਵਾਸੀ ਪੰਜਾਬੀ ਸਾਹਿਤ ਖੇਤਰ ਵਿੱਚ ਜਰਨੈਲ ਸਿੰਘ ਇੱਕ ਸਥਾਪਿਤ ਹਸਤਾਖ਼ਰ ਹੈ। ਅਜੋਕੇ ਸਮੇਂ ਦਾ ਉਹ ਅਜਿਹਾ ਚਰਚਿਤ ਲੇਖਕ ਹੈ ਜਿਸ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਨਿਸ਼ਚਿਤ ਕਰ ਲਈ ਹੈ। ਉਸ ਦੇ ਪਹਿਲੇ ਤਿੰਨ ਕਹਾਣੀ ਸੰਗ੍ਰਹਿ ਮੈਨੂੰ ਕੀ (1981), ਮਨੁੱਖ ਤੇ ਮਨੁੱਖ (1983), ਸਮੇਂ ਦੇ ਹਾਣੀ (1987) ਲੇਖਕ ਦੇ ਪੰਜਾਬੀ ਸਮਾਜ ਨਾਲ ਜੁੜੇ ਅਨੁਭਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਦਾ ਚੌਥਾ ਕਹਾਣੀ ਸੰਗ੍ਰਹਿ ਦੋ ਟਾਪੂ (1999) ਜੋ ਕਿ ਪਰਵਾਸੀ ਜੀਵਨ-ਯਥਾਰਥ ਨਾਲ ਤਾਅਲੁੱਕ ਰੱਖਦਾ ਹੈ ਨੇ ਪੰਜਾਬੀ ਸਾਹਿਤਕ ਤੇ ਅਕਾਦਮਿਕ . . . . Read more >
Published in
ਕਹਾਣੀਆਂ
ਸਿਆਟਲ ਦਾ ਖੇਡ ਮੇਲਾ 28 ਤੇ 29 ਜੁਲਾਈ 2007 ਨੂੰ ਭਰਨਾ ਸੀ। ਮੇਲਾ ਕਮੇਟੀ ਨੇ ਇਸ ਦੀ ਕਾਫੀ ਮਸ਼ਹੂਰੀ ਕੀਤੀ ਸੀ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਛਪੇ ਸਨ ਤੇ ਰੇਡੀਓ ਰਾਹੀਂ ਵੀ ਪਰਚਾਰ ਕੀਤਾ ਗਿਆ ਸੀ। ਇਸ ਵਾਰ ਦੇ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਅੱਡੋ ਅੱਡ ਖੇਡ ਮੇਲੇ ਕਰਾਉਣ ਦੀ ਥਾਂ ਐਤਕੀਂ ਸਾਰੇ ਸਿਆਟਲੀਏ ਰਲ ਕੇ ਇਕੋ ਸਾਂਝਾ ਮੇਲਾ ਮਨਾ ਰਹੇ ਸਨ। ਏਕੇ ਵਿੱਚ ਬੜੀ ਬਰਕਤ ਹੁੰਦੀ ਹੈ ਜਿਸ ਨਾਲ ਫੰਡ `ਕੱਠਾ ਕਰਨਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਸੀ। ਦਰਸ਼ਕ ਵੀ ਬਿਨਾਂ ਕਿਸੇ ਨਿੰਦ ਵਿਚਾਰ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪਾਂ ਵਿੱਚ ਅਸਰ-ਅੰਦਾਜ਼ ਹੋਣਾ ਸੀ। ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ `ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਣ . . . . Read more >
Published in
ਕਹਾਣੀਆਂ
ਜਿਵੇਂ ਮੈਂ ਪਟਿਆਲੇ ਨੂੰ ਚੱਲਿਆ ਮੁਕਤਸਰ ਉਤਰ ਗਿਆ ਸਾਂ ਤੇ ਅੰਮ੍ਰਿਤਸਰ ਦੀ ਬੱਸ ਲੰਘ ਜਾਣ ਕਾਰਨ ਦਿੱਲੀ ਚਲਾ ਗਿਆ ਸਾਂ ਉਵੇਂ ਢੁੱਡੀਕੇ ਕਾਲਜ ਦੀ ਥਾਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਜਾ ਬਣਿਆ। ਜਦੋਂ ਢੁੱਡੀਕੇ `ਚ ਕਾਲਜ ਖੁੱਲ੍ਹਣਾ ਸੀ ਤਾਂ ਪ੍ਰੋ.ਪ੍ਰੀਤਮ ਸਿੰਘ ਨੇ ਜਸਵੰਤ ਸਿੰਘ ਕੰਵਲ ਹੋਰਾਂ ਨੂੰ ਸਲਾਹ ਦਿੱਤੀ ਸੀ ਕਿ ਪਿੰਡਾਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿੱਚ ਨਹੀਂ ਟਿਕਣਾ। ਇਸੇ ਸਲਾਹ ਸਦਕਾ ਕੰਵਲ ਨੇ ਮੈਨੂੰ ਦਿੱਲੀ ਦੀ ਪੋਸਟ ਤੋਂ ਪੱਟ ਕੇ ਢੁੱਡੀਕੇ ਲਿਆਂਦਾ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
|