|
ਮੁੱਖ ਪੰਨਾ
ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਨਾਲ ਮੇਰੀਆਂ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਇਹ ਸਟੇਡੀਅਮ ਇੰਡੀਆ ਗੇਟ ਦੇ ਸਾਹਮਣੇ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਉਸਾਰਿਆ ਗਿਆ ਸੀ। ਇਸ ਦੇ ਪਿਛਵਾੜੇ ਪੁਰਾਣੇ ਕਿਲੇ ਦੇ ਖੰਡਰ ਹਨ ਤੇ ਅੱਗੇ ਵਿਸ਼ਾਲ ਖੁੱਲ੍ਹੇ ਲਾਅਨ ਹਨ। ਹਰਾ ਭਰਾ ਘਾਹ, ਰੰਗ ਬਰੰਗੇ ਫੁੱਲ, ਪਾਣੀ ਦੇ ਫੁਹਾਰੇ, ਵੱਡੇ ਹੌਜ, ਇੰਡੀਆ ਗੇਟ ਤੇ ਰਾਸ਼ਟਰਪਤੀ ਭਵਨ ਦੀਆਂ ਸ਼ਾਨਦਾਰ ਇਮਾਰਤਾਂ ਹਨ। ਇਥੇ ਹੀ ਰਿਪਬਲਿਕ ਡੇਅ ਦੀ ਪਰੇਡ ਹੁੰਦੀ ਹੈ। ਅਸੀਂ ਕਾਲਜ ਦੇ ਅਥਲੀਟ ਹਫ਼ਤੇ `ਚ ਇੱਕ ਦੋ ਵਾਰ ਨੈਸ਼ਨਲ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਇਸ ਪੁਸਤਕ ਵਿੱਚ ਜਿਥੇ ਮੈਂ ਆਪਣੇ ਆਪ ਨੂੰ ਬਚਪਨ ਤੋਂ ਵਡੇਰੀ ਉਮਰ ਤਕ ਪਹੁੰਚਦੇ ਵਿਖਾਇਆ ਹੈ ਉਥੇ 1940 ਤੋਂ 2008 ਤਕ ਦੇ ਸਮੇਂ ਦੀਆਂ ਝਲਕਾਂ ਵੀ ਵਿਖਾਈਆਂ ਹਨ। ਜਦੋਂ ਮੇਰਾ ਜਨਮ ਹੋਇਆ ਉਦੋਂ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਹਿੰਦੋਸਤਾਨ ਦੇ ਲੋਕ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਨ। ਫਿਰ ਆਜ਼ਾਦੀ ਮਿਲੀ, ਪਾਕਿਸਤਾਨ ਬਣਿਆ ਤੇ ਮੁਲਕ ਵੰਡਿਆ ਗਿਆ। ਪੰਜਾਬ ਨੂੰ ਦੁਫਾੜ ਹੋਣਾ ਪਿਆ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਬਹੁਤ ਮਹਿੰਗੀ ਕੀਮਤ ਤਾਰਨੀ ਪਈ। ਲੱਖਾਂ ਲੋਕ ਅਨਿਆਈ ਮੌਤੇ ਮਾਰੇ ਗਏ। ਮੈਂ ਉਦੋਂ ਸੱਤ ਸਾਲ ਦਾ ਬੱਚਾ ਸਾਂ। ਉਸ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
1990 ਵਿੱਚ ਮੈਂ ਪਹਿਲੀ ਵਾਰ ਅਮਰੀਕਾ-ਕੈਨੇਡਾ ਗਿਆ ਤਾਂ ਹਰ ਮਿਲਣ ਵਾਲੇ ਪੰਜਾਬੀ ਨੇ ਪੁੱਛਿਆ, “ਪੰਜਾਬ ਦਾ ਕੀ ਹਾਲ ਐ? ਫਲਾਣਾ ਫਲਾਣਾ ਕਿਵੇਂ ਐਂ? ਪਿੰਡ ਦੀ ਕੋਈ ਨਵੀਂ ਤਾਜ਼ੀ ਸੁਣਾਓ।” ਮੈਂ ਮਹਿਸੂਸ ਕੀਤਾ ਕਿ ਸਾਡੇ ਲੋਕਾਂ ਨੂੰ ਵਤਨ ਦੀਆਂ ਗੱਲਾਂ ਸੁਣਨ ਦੀ ਬੜੀ ਭੁੱਖ ਹੈ। ਉਹ ਰਹਿੰਦੇ ਭਾਵੇਂ ਪਰਦੇਸਾਂ `ਚ ਹਨ ਪਰ ਦਿਲ ਪੰਜਾਬ ਵਿੱਚ ਈ ਵੱਸਦੈ। ਮੈਂ ਹੁਣ ਵੀ ਵੇਖਦਾਂ ਕਿ ਪਰਦੇਸਾਂ ਵਿੱਚ ਛਪਦੇ ਪੰਜਾਬੀ ਅਖ਼ਬਾਰ ਪੰਜਾਬ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਨੇ ਤੇ ਰੇਡੀਓ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਬੰਦਾ ਜੀਵਨ ਦਾ ਤੀਜਾ ਹਿੱਸਾ ਸੌਂ ਕੇ ਹੀ ਗੁਜ਼ਾਰ ਦਿੰਦੈ। ਸੌਣ ਵਾਲੀਆਂ ਥਾਵਾਂ ਦਾ ਜ਼ਿਕਰ ਕਰਨਾ ਵੀ ਦਿਲਚਸਪੀ ਤੋਂ ਖਾਲੀ ਨਹੀਂ। ਮੈਨੂੰ ਆਪਣੇ ਰੈਣ ਬਸੇਰੇ ਅਕਸਰ ਚੇਤੇ ਆ ਜਾਂਦੇ ਹਨ। ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਮਾਂ ਦਾ ਦੁੱਧ ਕਿੰਨੀ ਦੇਰ ਚੁੰਘਿਆ ਤੇ ਉਹਦੀ ਕੁੱਛੜ ਕਿੰਨਾ ਚਿਰ ਰਿਹਾ ਪਰ ਇਹ ਯਾਦ ਹੈ ਕਿ ਸਾਡੇ ਕੱਚੇ ਘਰ ਦਾ ਵਿਹੜਾ ਬਹੁਤਾ ਖੁੱਲ੍ਹਾ ਨਹੀਂ ਸੀ। ਉਸ ਦੇ ਇੱਕ ਪਾਸੇ ਖੁਰਲੀਆਂ ਸਨ ਜਿਥੇ ਡੰਗਰ ਬੱਝਦੇ ਤੇ ਕੋਲ ਹੀ ਅਸੀਂ ਮੰਜੇ ਡਾਹ ਕੇ ਸੌਂ ਜਾਂਦੇ। ਪਸ਼ੂਆਂ ਦੇ ਗੋਹੇ ਪਿਸ਼ਾਬ ਦਾ ਮੁਸ਼ਕ ਮੈਨੂੰ ਨਹੀਂ ਲੱਗਦਾ ਬਚਪਨ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪਾਂ ਵਿੱਚ ਅਸਰ-ਅੰਦਾਜ਼ ਹੋਣਾ ਸੀ। ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ `ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਣ . . . . Read more >
Published in
ਕਹਾਣੀਆਂ
ਦੇਸ਼ ਦੀ ਵੰਡ ਸਮੇਂ ਹੋਈਆਂ ਅਣਹੋਣੀਆਂ ਸਦਕਾ ਲੱਗੇ ਡੰੂਘੇ ਜ਼ਖ਼ਮਾਂ ਦੀ ਪੀੜ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਅੰਗ-ਸੰਗ ਹੈ। ਇਹਨਾਂ ਉਤੇ ਮਰਹਮ ਲਾਉਣ ਦੀ ਥਾਂ, ਜਦੋਂ ਕਦੀ ਮਾੜਾ ਮੋਟਾ ਅੰਗੂਰ ਆਉਣ ਦੀ ਕੋਈ ਗੰੁਜਾਇਸ਼ ਬਣਦੀ ਵੀ ਹੈ ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇਕ ਦੂਜੇ ਉਤੇ ਦੋਸ਼ ਮੜ੍ਹਦੀਆਂ ਤਿੱਖੇ ਨਹੰੂਆਂ ਵਾਲੇ ਅਜਿਹੇ ਨਫ਼ਰਤੀ-ਘਰੰੂਡ ਭਰਦੀਆਂ ਹਨ ਕਿ ਜ਼ਖ਼ਮ ਹੋਰ ਛਿੱਲੇ ਜਾਂਦੇ ਹਨ ਤੇ ਸਾਧਾਰਨ ਅਵਾਮ ਕਈ ਸਾਲ ਇਸ ਪੀੜ ਵਿਚ ਲੁੱਛਦੇ ਕੁਰਲਾਉਂਦੇ ਰਹਿੰਦੇ ਹਨ।‘ਅਹਿਲੇ ਸਿਆਸਤ’ ਦੀ ਹਊਮੈਂ, ਉਸਦੀ ਕੁਰਸੀ ਦੀ ਲੋੜ ਅਤੇ . . . . Read more >
Published in
ਵਗਦੀ ਏ ਰਾਵੀ
ਸੂਰਜ ਡੁੱਬ ਚੁੱਕਾ ਸੀ। ਲਾਇਲਪੁਰ ਸ਼ਹਿਰ ਰੌਸ਼ਨੀਆਂ ਵਿਚ ਜਗਮਗ ਕਰਨ ਲੱਗਾ। ਪ੍ਰੇਮ ਸਿੰਘ ਦਾ ਤਾਂ ਲਾਇਲਪੁਰ ਤੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਸੀ ਕਰ ਰਿਹਾ, ਜਿਵੇਂ ਮੇਲਾ ਮੁੱਕ ਜਾਣ ਤੋਂ ਵੀ ਪਿੱਛੋਂ ਬੱਚੇ ਦਾ ਘਰ ਪਰਤਣ ਨੂੰ ਮਨ ਨਹੀਂ ਮੰਨਦਾ। ਉਸ ਦੇ ਕਹਿਣ ਉਤੇ ਰਾਇ ਅਜ਼ੀਜ਼-ਉੱਲਾ ਨੇ ਲਾਇਲਪੁਰ ਦੇ ਘੰਟਾ-ਘਰ ਵਾਲੇ ਚੌਕ ਵਿਚ ਕਾਰ ਲਿਆ ਖੜ੍ਹੀ ਕੀਤੀ। ਪ੍ਰੇਮ ਸਿੰਘ ਚੌਕ ਵਿਚੋਂ ਨਿਕਲਦੇ ਅੱਠਾਂ-ਬਜ਼ਾਰਾਂ ਤੇ ਉਨ੍ਹਾਂ ਵਿਚੋਂ ਨਿਕਲਦੀਆਂ ਗਲੀਆਂ ਵਿਚ ਘੁੰਮਣਾ ਚਾਹੁੰਦਾ ਸੀ। ਉਨ੍ਹਾਂ ਦੁਕਾਨਾਂ ਨੂੰ ਦੇਖਣਾ ਚਾਹੁੰਦਾ ਸੀ ਜਿਨ੍ਹਾਂ . . . . Read more >
Published in
ਵਗਦੀ ਏ ਰਾਵੀ
ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ . . . . Read more >
Published in
ਇਕਬਾਲ ਰਾਮੂਵਾਲੀਆ
ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ! ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਬਚਪਨ ਵਿੱਚ ਮੈਂ ਉੱਚੀ ਆਵਾਜ਼ `ਚ ਗਾਉਂਦੇ ਕਵੀਸ਼ਰਾਂ ਨੂੰ ਸੁਣਦਾ ਸਾਂ ਤਾਂ ਮੇਰਾ ਮਨ ਕਵੀਸ਼ਰ ਬਣਨ ਨੂੰ ਕਰਦਾ ਸੀ। ਸਕੂਲ `ਚ ਮਾਸਟਰਾਂ ਨੂੰ ਸਾਫ ਸੁਥਰੇ ਕਪੜੇ ਪਾਈ ਕੁਰਸੀਆਂ `ਤੇ ਬੈਠੇ ਵੇਖਦਾ ਤਾਂ ਸੋਚਦਾ ਕਿ ਵੱਡਾ ਹੋ ਕੇ ਮਾਸਟਰ ਬਣਾਂਗਾ। ਤਖਤੂਪੁਰੇ ਦੇ ਮੇਲੇ `ਚੋਂ ਚੋਰੀ ਚੁੱਕਿਆ ਚਿੱਠਾ ‘ਝਗੜਾ ਚਾਹ ਤੇ ਲੱਸੀ ਦਾ’ ਪੜ੍ਹਿਆ ਤਾਂ ਦਿਲ ਕੀਤਾ ਕਿ ਵੱਡਾ ਹੋ ਕੇ ਚਿੱਠੇ ਲਿਖਾਂਗਾ। ਪਰ ਐੱਮ.ਏ.ਕਰਨ ਪਿੱਛੋਂ ਮੇਰੇ ਸਾਹਮਣੇ ਲੈਕਚਰਾਰ ਲੱਗਣ ਦਾ ਨਿਸ਼ਾਨਾ ਨਿਸ਼ਚਿਤ ਹੋ ਗਿਆ। ਇਹਦੇ ਵਿੱਚ ਸਾਰਾ ਕੁਛ ਸੀ। ਉਦੋਂ ਦਿੱਲੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮਸ਼ਹੂਰ ਅੰਗਰੇਜ਼ੀ ਕਵੀ ਜੌਹਨ ਕੀਟਸ 28 ਸਾਲਾਂ ਦੀ ਉਮਰ ਵਿੱਚ ਹੀ ਜਹਾਨ ਤੋਂ ਤੁਰ ਗਿਆ ਸੀ। ਉਸ ਦੀ ਮੌਤ ਤੇ ਉਸ ਦੇ ਸਮਕਾਲੀ ਕਵੀ ਸ਼ੈਲੇ ਨੇ ਮਰਸੀਆ ਲਿਖਿਆ। ਉਸਦੀਆਂ ਪਹਿਲੀਆਂ ਦੋ ਸਤਰਾਂ ਹਨ: ਕਿਸ ਨੇ ਹੱਤਿਆ ਕੀਤੀ ਜੌਹਨ ਕੀਟਸ ਦੀ?ਮੈਂ ਕੀਤੀ, ਇੱਕ ਤ੍ਰੈਮਾਸਿਕ ਪੱਤ੍ਰਿਕਾ ਬੋਲੀ ਸ਼ੈਲੇ ਦਾ ਕਹਿਣਾ ਸੀ ਕਿ ਕੀਟਸ ਕਿਸੇ ਬੀਮਾਰੀ ਨਾਲ ਨਹੀਂ ਮਰਿਆ, ਉਸ ਨੂੰ ਇੱਕ ਤੈਮਾਸਿਕ ਪੱਤ੍ਰਿਕਾ ਨੇ ਮਾਰਿਆ ਹੈ। ਇਸ ਪੱਤ੍ਰਿਕਾ ਦਾ ਨਾਂ ‘ਕੁਆਰਟਰਲੀ ਰਿਵਿਊ’ ਸੀ। ਇਸ ਵਿੱਚ ਅਕਸਰ ਕੀਟਸ ਦੇ ਖ਼ਿਲਾਫ਼ ਲਿਖਿਆ ਜਾਂਦਾ। ਜਦੋਂ . . . . Read more >
Published in
ਲੇਖ਼
ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ . . . . Read more >
Published in
ਇਕਬਾਲ ਰਾਮੂਵਾਲੀਆ
|