You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਬਾਪੂ ਦਸਦਾ ਕਿ ਉਹ ਤਾਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਕਵੀਸ਼ਰੀ ਵਿੱਚ ‎ਭਿੱਜਿਆ ਹੋਇਆ ਸੀ। ਜਿੱਥੋਂ ਤੀਕ ਮੇਰੀ ਸੁਰਤ ਜਾਂਦੀ ਹੈ ਉਥੋਂ ਤੋਂ ਹੀ ਉਹ ਮੈਨੂੰ ‎ਕਵੀਸ਼ਰੀ ਲਿਖਦਾ, ਕਵੀਸ਼ਰੀ ਗੁਣਗਣਾਉਂਦਾ, ਕਵੀਸ਼ਰੀ ਦੇ ਸਾਹ ਲੈਂਦਾ, ਤੇ ‎ਕਵੀਸ਼ਰੀ ਵਰਗੀ ਲੈਅਦਾਰ ਤੇ ਪ੍ਰਵਾਹਦਾਰ ਜ਼ਿੰਦਗੀ ਜੀਂਦਾ ਦਿਸਦਾ ਹੈ। ਆਮ ਤੌਰ ‎‎`ਤੇ ਉਸ ਦੀ ਕਵੀਸ਼ਰੀ ਉਸ ਨੂੰ ਚੱਕਰਵਰਤੀ ਬਣਾਈ ਰਖਦੀ: ਕਦੇ ਕਿਸੇ ਪਿੰਡ ‎‎`ਚ, ਕਦੇ ਕਿਸੇ ਮੇਲੇ `ਤੇ, ਕਦੇ ਕਿਸੇ ਧਾਰਮਿਕ ਦੀਵਾਨ `ਚ, ਤੇ ਕਦੇ ਕਿਸੇ ‎ਕਾਨਫੰਰੰਸ `ਤੇ, ਪਰ ਜਿਸ ਦਿਨ ਵੀ ਉਹ ਕਿਤੇ ਬਾਹਰ ਨਾ ਗਿਆ ਹੁੰਦਾ, ਸਾਰੀ . . . . Read more >

ਫਲੈਟੀਜ਼ ਹੋਟਲ ਪੁਹੰਚੇ ਤਾਂ ਪਤਾ ਲੱਗਾ ਪੁਲੀਸ ਨੇ ਸੁਨੇਹਾ ਭੇਜਿਆ ਸੀ ਕਿ ਨਿਯਮ ਅਨੁਸਾਰ ਭਾਰਤੀ ਡੈਲੀਗੇਟਾਂ ਨੇ ਪੁਲੀਸ ਕੋਲ ਆਪਣੀ ਹਾਜ਼ਰੀ ਕਿਉਂ ਨਹੀਂ ਲਵਾਈ। ਇਹ ਕੰਮ ਤਾਂ ਪਹਿਲੇ ਦਿਨ ਹੀ ਹੋਣਾ ਚਾਹੀਦਾ ਸੀ ਪਰ ਪ੍ਰਬੰਧਕਾਂ ਵਲੋਂ ਕੋਈ ਨਿਸਚਿਤ ਆਦੇਸ਼ ਜਾਂ ਸਲਾਹ ਨਾ ਮਿਲਣ ਕਾਰਨ, ‘‘ਕੁਝ ਨਹੀਂ ਹੁੰਦਾ’ ਕਹਿ ਕੇ ਸਾਰੇ ਕਾਨਫ਼ਰੰਸ ਦੇ ਮੇਲੇ-ਗੇਲੇ ਵਿਚ ਰੁੱਝ ਗਏ। ਹੁਣ ਇਕਦਮ ਸਿਰ ਆ ਬਣੀ। ਭੀੜ ਕਾਰਨ ਸਾਰੇ ਲੋਕ ਸਵੇਰ ਦੇ ਪਰੇਸ਼ਾਨ ਸਨ। ਕਦੀ ਐੱਸ.ਐੱਸ.ਪੀ. ਦੇ ਦਫ਼ਤਰ ਤੇ ਕਦੀ ਥਾਣੇ ਦੇ ਚੱਕਰ ਲਾ ਰਹੇ ਸਨ। ਸਤਨਾਮ ਮਾਣਕ ਮੈਨੂੰ ਕਹਿਣ . . . . Read more >

ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ . . . . Read more >

ਖਾਬਾਂ ਨੂੰ ਅਮਲ ਵਿੱਚ ਨੇ‎,‎ ਜੋ ਲੋਕ ਢਾਲ਼ਦੇ। ਹੁੰਦੇ ਨੇ ਅਸਲ ਵਿੱਚ ਉਹ‎,‎ ਬੰਦੇ ਕਮਾਲ ਦੇ। ਦਿਲ ਦਾ ਲਹੂ ਹਨ੍ਹੇਰ ਵਿੱਚ‎,‎ ਜਿਹੜੇ ਨੇ ਬਾਲ਼ਦੇ। ਉਹ ਜਿੰਦਗੀ ਦਾ ਅਸਲ ਵਿੱਚ‎,‎ ਨੇ ਧਰਮ ਪਾਲ਼ਦੇ। ਜੀਵਨ ਦੇ ਸੱਚ ਵਾਂਗ ਹੀ‎,‎ ਇਸ ਦਾ ਜਵਾਬ ਵੀ‎,‎ ਸੰਕੇ ਨਵਿਰਤ ਹੋਣ ਕਦ‎,‎ ਕੀਤੇ ਸਵਾਲ ਦੇ। ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ‎,‎ ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ। ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ‎,‎ ਫਿਰਦੇ ਹਾਂ ਪਰਸ ਰਾਮ ਨੂੰ‎,‎ ਦਿਨ ਰਾਤ ਭਾਲ਼ ਦੇ। ਰਹਿੰਦੇ ਹਾਂ . . . . Read more >

ਅੰਦਾਜ਼ਾ ਹੈ ਕਿ ਮੈਂ ਹੁਣ ਤਕ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਪਰ ਮੈਨੂੰ ਝੋਰਾ ਹੈ ਕਿ ਮੇਰਾ ਕਦੇ ਵੀ ਲਗਾਤਾਰ ਸੌ ਕਿਲੋਮੀਟਰ ਤੁਰਨ ਦਾ ਗੇੜ ਨਹੀਂ ਬਣਿਆ। ਦੁਨੀਆ `ਚ ਲੰਮੀਆਂ ਤੋਂ ਲੰਮੀਆਂ ਤੋਰਾਂ ਤੁਰਨ ਦੇ ਮੁਕਾਬਲੇ ਹੁੰਦੇ ਆ ਰਹੇ ਹਨ। ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਪਿਆ। ਉਨ੍ਹਾਂ ਮੁਕਾਬਲਿਆਂ ਬਾਰੇ ਸਿਰਫ਼ ਲਿਖਦਾ ਹੀ ਰਿਹਾਂ। ਮੈਂ ਦਸ ਗਿਆਰਾਂ ਸਾਲ ਦੀ ਉਮਰ ਵਿੱਚ ਜਗਰਾਓਂ ਕਬੱਡੀ ਦਾ ਮੈਚ ਵੇਖਣ ਜਾਣ ਵੇਲੇ ਪੰਤਾਲੀ ਕੁ ਕਿਲੋਮੀਟਰ ਤੁਰਿਆ ਸਾਂ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਕਿਲਾ ਰਾਏਪੁਰ . . . . Read more >

‘ਵਾਹਵਾ ਤੇਰੀਆਂ ਕੁਦਰਤਾਂ‎,‎ ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ‎,‎ ਤੇਰਾ ਅੰਤ ਨਾ ਜਾਈ . . . . Read more >

ਸੜਕ ਮੁੜ ਕੇ ਅਸੀਂ ਸਿੱਧੇ ਉਸ ਸੜਕੇ ਪੈ ਗਏ ਜਿਸ ‘ਤੇ ਦੋ ਕੁ ਸੌ ਗਜ਼ ਦੀ ਵਿੱਥ ਉਤੇ ਰੌਸ਼ਨੀਆਂ ਵਿਚ ਸ਼ਾਹਤਾਜ ਹੋਟਲ ਚਮਕ ਰਿਹਾ ਸੀ। ਸਾਨੂੰ ਕੋਲ ਦੀ ਤੁਰਿਆਂ ਜਾਂਦਿਆਂ ਵੇਖ ਕੇ ਇਕ ਸੱਠ-ਸੱਤਰ ਸਾਲ ਦਾ ਬਜ਼ੁਰਗ ਪਿੱਛੋਂ ਕਹਿਣ ਲੱਗਾ, ‘‘ਸਰਦਾਰੋ! ਕੀ ਹਾਲ ਜੇ!’’ਅਸੀਂ ਪਿੱਛੇ ਮੁੜ ਕੇ ਉਸ ਨੂੰ ਦੁਆ-ਸਲਾਮ ਕੀਤੀ ਤਾਂ ਉਹ ਕਹਿਣ ਲੱਗਾ, ‘‘ਤੁਸੀਂ ਉਦੋਂ ਜੇ ਸਾਡੇ ਨਾਲ ਰਲ ਜਾਂਦੇ ਤਾਂ ਚੰਗਾ ਸੀ। ਸਾਡੇ ਬਾਬੇ ਦਾ ਆਖਾ ਮੰਨ ਜਾਂਦੇ, ਕਾਇਦੇ ਆਜ਼ਮ ਦਾ, ਤਾਂ ਅੱਜ ਏਨੇ ਦੁਖੀ ਨਾ ਹੰੁਦੇ…। ਵੇਖ ਲੋ ਹੁਣ ਤੁਹਾਡੇ ਨਾਲ ਕੀ ਪਈ ਹੰੁਦੀ ਏ…ਤੇ ਉਧਰ ਕਸ਼ਮੀਰ . . . . Read more >

ਪੈਂਤੀ ਸਾਲ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਪਿੱਛੋਂ ਮੈਂ 2000 ਵਿੱਚ ਰਿਟਾਇਰ ਹੋਇਆ। ਪਤਾ ਹੀ ਨਹੀਂ ਲੱਗਾ ਏਨਾ ਸਮਾਂ ਕਿਵੇਂ ਲੰਘ ਗਿਆ? ਨੌਕਰੀ ਦੌਰਾਨ ਮੈਨੂੰ ਕਦੇ ਕੋਈ ਖ਼ਾਸ ਸੰਕਟ ਨਹੀਂ ਆਇਆ। ਹੱਸਦਿਆਂ ਖੇਡਦਿਆਂ ਸਮਾਂ ਬੀਤਿਆ। ਮਾੜੀ ਮੋਟੀ ਗੱਲ ਦਾ ਮੈਂ ਕਦੇ ਝੋਰਾ ਨਹੀਂ ਕੀਤਾ। ਆਖਿਆ ਕਿਹੜਾ ਆਖ਼ਰ ਆ ਚੱਲੀ ਐ? ਨਾ ਹੀ ਰਿਟਾਇਰਮੈਂਟ ਦੇ ਪਿੱਛੋਂ ਦਾ ਕੋਈ ਫਿਕਰ ਸਤਾਇਆ। ਪਤਾ ਸੀ ਕਿ ਆਪਾਂ ਤਾਂ ਢੋਲੇ ਦੀਆਂ ਈ ਲਾਉਣੀਆਂ ਨੇ! ਮੈਂ ਦੋ ਸਾਲ ਦਿੱਲੀ ਦੇ ਕਾਲਜਾਂ ਵਿੱਚ ਲੈਕਚਰਾਰ ਰਿਹਾ, ਉਣੱਤੀ ਸਾਲ ਢੁੱਡੀਕੇ . . . . Read more >

ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਤੋਂ ਕੁੱਝ ਦਿਨਾਂ ਬਾਅਦ ਹੀ ਮੈਨੂੰ ਪਹਿਲੀ ਕੱਚੀ ਤੋਂ ਪਹਿਲੀ ਪੱਕੀ `ਚ ਬਿਠਾ ਲਿਆ ਗਿਆ ਸੀ। ਇਹਦਾ ਕਾਰਨ ਸੀ ਕਿ ਮੈਂ ਘਰੋਂ ਹੀ ਪੈਂਤੀ ਪੜ੍ਹਨੀ ਸਿੱਖਿਆ ਹੋਇਆ ਸਾਂ ਤੇ ਕੁੱਝ ਪਹਾੜੇ ਵੀ ਮੂੰਹ ਜ਼ੁਬਾਨੀ ਯਾਦ ਸਨ। ਬਾਬਾ, ਬਾਪੂ ਤੇ ਭੂਆ ਹੋਰੀਂ ਅੱਖਰਾਂ ਦੇ ਸੂੰਹੇਂ ਸਨ ਜੋ ਘਰ `ਚ ਈ ਊੜਾ ਆੜਾ ਸਿਖਾਉਂਦੇ ਰਹਿੰਦੇ ਸਨ। ਮੇਰਾ ਵੱਡਾ ਭਰਾ ਪੜ੍ਹਨੋਂ ਵਿਹਰਿਆ ਹੋਇਆ ਸੀ। ਘਰ ਦੇ ਉਹਨੂੰ ਸਕੂਲ ਛੱਡ ਕੇ ਆਉਂਦੇ ਪਰ ਉਹ ਟਲ ਕੇ ਹੱਟੀ ਭੱਠੀ ਚਲਾ ਜਾਂਦਾ। ਉਹ ਪਲੇਠਾ ਪੁੱਤਰ ਸੀ ਜਿਸ ਕਰਕੇ ਵਧੇਰੇ . . . . Read more >

ਦਿੱਲੀ ਮੈਂ ਬਾਈ ਸਾਲ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲ ਦਾ ਹੋ ਕੇ ਮੁੜਿਆ। ਜੁਆਨੀ ਦਾ ਬਿਹਤਰੀਨ ਸਮਾਂ ਮੈਂ ਦਿੱਲੀ ਵਿੱਚ ਬਿਤਾਇਆ। ਉਥੇ ਮੈਂ ਕਾਫੀ ਕੁੱਝ ਸਿੱਖਿਆ ਤੇ ਅਨੇਕਾਂ ਖੇਤਰਾਂ ਦੇ ਨਾਮਵਰ ਬੰਦਿਆਂ ਨੂੰ ਮਿਲਿਆ। ਉਨ੍ਹਾਂ `ਚ ਚੈਂਪੀਅਨ ਖਿਡਾਰੀ ਵੀ ਸਨ, ਪ੍ਰਸਿੱਧ ਲੇਖਕ ਵੀ ਤੇ ਹੰਢੇ ਵਰਤੇ ਸਿਆਸਤਦਾਨ ਵੀ ਸਨ। ਜਦੋਂ ਮੈਂ ਦਿੱਲੀ ਗਿਆ ਸਾਂ ਤਾਂ ਸਿੱਧਾ ਸਾਦਾ ਪੇਂਡੂ ਮੁੰਡਾ ਸਾਂ ਪਰ ਮੁੜਨ ਤਕ ਵਾਹਵਾ ਚੁਸਤ ਚਲਾਕ ਹੋ ਗਿਆ ਸਾਂ। ਦਿੱਲੀ ਦੀ ਰਹਿਤਲ ਨੇ ਮੈਨੂੰ ਪੱਕਾ ਦਿੱਲੀ ਵਾਲਾ ਬਣਨ ਦੇ ਮੌਕੇ ਦਿੱਤੇ ਸਨ . . . . Read more >

ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ . . . . Read more >