You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਗੱਲ ਪੁਰਾਤਨ ਓਲੰਪਿਕ ਖੇਡਾਂ ਤੋਂ ਸ਼ੁਰੂ ਕਰਦੇ ਹਾਂ। ਇੱਕ ਦੰਦ ਕਥਾ ਅਨੁਸਾਰ ਐਲਿਸ ਦੇ ਰਾਜੇ ਓਨੋਮਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਆਪਣੀ ਖ਼ੂਬਸੂਰਤ ਧੀ ਹਿਪੋਡੇਮੀਆ ਦਾ ਡੋਲਾ ਉਸੇ ਰਾਜਕੁਮਾਰ ਨੂੰ ਦੇਵੇਗਾ ਜਿਹੜਾ ਰਾਜੇ ਦੇ ਰਥ ਨੂੰ ਡਾਹੀ ਨਾ ਦੇਵੇ। ਡਾਹੀ ਲੈਣ ਦੀ ਸੂਰਤ ਵਿੱਚ ਰਾਜੇ ਹੱਥੋਂ ਭੱਲੇ ਨਾਲ ਮਾਰੇ ਜਾਣ ਦੀ ਸਜ਼ਾ ਲਾਗੂ ਸੀ। ਰਾਜਕੁਮਾਰੀ ਨੂੰ ਵਰਨ ਲਈ ਵਾਰੀ ਵਾਰੀ ਰਾਜਕੁਮਾਰ ਨਿਤਰਦੇ। ਉਹ ਰਾਜਕੁਮਾਰੀ ਨੂੰ ਆਪਣੇ ਰਥ ਵਿੱਚ ਬਿਠਾ ਕੇ ਦੌੜਨ ਲੱਗਦੇ ਤਾਂ ਸ਼ਾਹੀ ਰਥ ਉਹਨਾਂ ਦਾ ਪਿੱਛਾ ਕਰਦਾ। ਸ਼ਾਹੀ ਰਥ . . . . Read more >

1990 ਵਿੱਚ ਮੈਂ ਪਹਿਲੀ ਵਾਰ ਅਮਰੀਕਾ-ਕੈਨੇਡਾ ਗਿਆ ਤਾਂ ਹਰ ਮਿਲਣ ਵਾਲੇ ਪੰਜਾਬੀ ਨੇ ਪੁੱਛਿਆ, “ਪੰਜਾਬ ਦਾ ਕੀ ਹਾਲ ਐ? ਫਲਾਣਾ ਫਲਾਣਾ ਕਿਵੇਂ ਐਂ? ਪਿੰਡ ਦੀ ਕੋਈ ਨਵੀਂ ਤਾਜ਼ੀ ਸੁਣਾਓ।” ਮੈਂ ਮਹਿਸੂਸ ਕੀਤਾ ਕਿ ਸਾਡੇ ਲੋਕਾਂ ਨੂੰ ਵਤਨ ਦੀਆਂ ਗੱਲਾਂ ਸੁਣਨ ਦੀ ਬੜੀ ਭੁੱਖ ਹੈ। ਉਹ ਰਹਿੰਦੇ ਭਾਵੇਂ ਪਰਦੇਸਾਂ `ਚ ਹਨ ਪਰ ਦਿਲ ਪੰਜਾਬ ਵਿੱਚ ਈ ਵੱਸਦੈ। ਮੈਂ ਹੁਣ ਵੀ ਵੇਖਦਾਂ ਕਿ ਪਰਦੇਸਾਂ ਵਿੱਚ ਛਪਦੇ ਪੰਜਾਬੀ ਅਖ਼ਬਾਰ ਪੰਜਾਬ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਨੇ ਤੇ ਰੇਡੀਓ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ . . . . Read more >

ਸੜਕ ਮੁੜ ਕੇ ਅਸੀਂ ਸਿੱਧੇ ਉਸ ਸੜਕੇ ਪੈ ਗਏ ਜਿਸ ‘ਤੇ ਦੋ ਕੁ ਸੌ ਗਜ਼ ਦੀ ਵਿੱਥ ਉਤੇ ਰੌਸ਼ਨੀਆਂ ਵਿਚ ਸ਼ਾਹਤਾਜ ਹੋਟਲ ਚਮਕ ਰਿਹਾ ਸੀ। ਸਾਨੂੰ ਕੋਲ ਦੀ ਤੁਰਿਆਂ ਜਾਂਦਿਆਂ ਵੇਖ ਕੇ ਇਕ ਸੱਠ-ਸੱਤਰ ਸਾਲ ਦਾ ਬਜ਼ੁਰਗ ਪਿੱਛੋਂ ਕਹਿਣ ਲੱਗਾ, ‘‘ਸਰਦਾਰੋ! ਕੀ ਹਾਲ ਜੇ!’’ਅਸੀਂ ਪਿੱਛੇ ਮੁੜ ਕੇ ਉਸ ਨੂੰ ਦੁਆ-ਸਲਾਮ ਕੀਤੀ ਤਾਂ ਉਹ ਕਹਿਣ ਲੱਗਾ, ‘‘ਤੁਸੀਂ ਉਦੋਂ ਜੇ ਸਾਡੇ ਨਾਲ ਰਲ ਜਾਂਦੇ ਤਾਂ ਚੰਗਾ ਸੀ। ਸਾਡੇ ਬਾਬੇ ਦਾ ਆਖਾ ਮੰਨ ਜਾਂਦੇ, ਕਾਇਦੇ ਆਜ਼ਮ ਦਾ, ਤਾਂ ਅੱਜ ਏਨੇ ਦੁਖੀ ਨਾ ਹੰੁਦੇ…। ਵੇਖ ਲੋ ਹੁਣ ਤੁਹਾਡੇ ਨਾਲ ਕੀ ਪਈ ਹੰੁਦੀ ਏ…ਤੇ ਉਧਰ ਕਸ਼ਮੀਰ . . . . Read more >

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more >

ਫਲੈਟੀਜ਼ ਹੋਟਲ ਪੁਹੰਚੇ ਤਾਂ ਪਤਾ ਲੱਗਾ ਪੁਲੀਸ ਨੇ ਸੁਨੇਹਾ ਭੇਜਿਆ ਸੀ ਕਿ ਨਿਯਮ ਅਨੁਸਾਰ ਭਾਰਤੀ ਡੈਲੀਗੇਟਾਂ ਨੇ ਪੁਲੀਸ ਕੋਲ ਆਪਣੀ ਹਾਜ਼ਰੀ ਕਿਉਂ ਨਹੀਂ ਲਵਾਈ। ਇਹ ਕੰਮ ਤਾਂ ਪਹਿਲੇ ਦਿਨ ਹੀ ਹੋਣਾ ਚਾਹੀਦਾ ਸੀ ਪਰ ਪ੍ਰਬੰਧਕਾਂ ਵਲੋਂ ਕੋਈ ਨਿਸਚਿਤ ਆਦੇਸ਼ ਜਾਂ ਸਲਾਹ ਨਾ ਮਿਲਣ ਕਾਰਨ, ‘‘ਕੁਝ ਨਹੀਂ ਹੁੰਦਾ’ ਕਹਿ ਕੇ ਸਾਰੇ ਕਾਨਫ਼ਰੰਸ ਦੇ ਮੇਲੇ-ਗੇਲੇ ਵਿਚ ਰੁੱਝ ਗਏ। ਹੁਣ ਇਕਦਮ ਸਿਰ ਆ ਬਣੀ। ਭੀੜ ਕਾਰਨ ਸਾਰੇ ਲੋਕ ਸਵੇਰ ਦੇ ਪਰੇਸ਼ਾਨ ਸਨ। ਕਦੀ ਐੱਸ.ਐੱਸ.ਪੀ. ਦੇ ਦਫ਼ਤਰ ਤੇ ਕਦੀ ਥਾਣੇ ਦੇ ਚੱਕਰ ਲਾ ਰਹੇ ਸਨ। ਸਤਨਾਮ ਮਾਣਕ ਮੈਨੂੰ ਕਹਿਣ . . . . Read more >

ਮੈਂ ਤਿੰਨ ਸਕੂਲਾਂ ਵਿੱਚ ਪੜ੍ਹਿਆ। ਪਹਿਲਾ ਗੁਰੂਘਰ ਦਾ ਸਕੂਲ ਸੀ, ਦੂਜਾ ਡਿਸਟ੍ਰਿਕ ਬੋਰਡ ਦਾ ਤੇ ਤੀਜਾ ਡੀ.ਏ.ਵੀ.ਸਕੂਲ। ਮੈਨੂੰ ਤਿੰਨੇ ਸਕੂਲਾਂ ਦੇ ਤਿੰਨੇ ਰੰਗਾਂ ਦਾ ਪਾਹ ਚੜ੍ਹਿਆ। ਪਹਿਲੇ ਸਕੂਲ ਨੇ ਮੈਨੂੰ ਪ੍ਰਾਇਮਰੀ ਸਿੱਖਿਆ ਦੇ ਨਾਲ ਪੰਜ ਗ੍ਰੰਥੀ ਪੜ੍ਹਾਈ, ਦੂਜੇ ਸਕੂਲ ਨੇ ਆਮ ਸਿੱਖਿਆ ਤੋਂ ਬਿਨਾਂ ਖੇਡਣ ਮੱਲ੍ਹਣ ਦੇ ਮੌਕੇ ਦਿੱਤੇ ਤੇ ਤੀਜੇ ਨੇ ਹਵਨ ਕਰਵਾਉਣ ਦੇ ਨਾਲ ਪੰਜਾਬੀ ਘੱਟ ਤੇ ਹਿੰਦੀ ਵੱਧ ਪੜ੍ਹਾਈ। ਉਰਦੂ ਮੈਂ ਪਾਕਿਸਤਾਨ ਬਣਨ ਹੀ ਤਕ ਪੜ੍ਹ ਸਕਿਆ। ਹਿੰਦੀ ਅੱਠਵੀਂ ਤਕ, ਅੰਗਰੇਜ਼ੀ ਬੀ.ਏ.ਤੇ ਪੰਜਾਬੀ . . . . Read more >

ਜਦੋਂ ਮੈਂ ਦਿੱਲੀ ਤੋਂ ਪਿੰਡ ਗੇੜਾ ਮਾਰਦਾ ਤਾਂ ਘਰੇ ‘ਕਲਿਆਣ’ ਤੇ ‘ਪੀ ਬੀ ਅਠਾਰਾਂ’ ਦੇ ਬੀਜ ਦੀਆਂ ਗੱਲਾਂ ਹੁੰਦੀਆਂ। ਮੈਨੂੰ ਕਿਹਾ ਜਾਂਦਾ, “ਦਿੱਲੀਓਂ ਬੀ ਮਿਲੇ ਤਾਂ ਲਿਆਈਂ।” ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਬੀਜ ਮਿਲ ਸਕਦੈ। ਕਲਿਆਣ ਦੇ ਦਾਣੇ ਮੋਟੇ ਤੇ ਰੰਗ ਸ਼ਰਬਤੀ ਸੀ ਜਦ ਕਿ ਪੀ ਬੀ ਅਠਾਰਾਂ ਦੇ ਬਰੀਕ ਤੇ ਰੰਗ ਦੇ ਘਸਮੈਲੇ ਸਨ। ਝਾੜ ਦੋਹਾਂ ਹੀ ਬੀਜਾਂ ਦਾ ਪਹਿਲੀਆਂ ਦੇਸੀ ਕਣਕਾਂ ਨਾਲੋਂ ਦੁੱਗਣਾ ਸੀ। ਦੇਸੀ ਕਣਕਾਂ ਕਿੱਲੇ `ਚੋਂ ਮਸਾਂ ਵੀਹ ਬਾਈ ਮਣ ਨਿਕਲਦੀਆਂ ਸਨ ਪਰ ਮੈਕਸੀਕਨ . . . . Read more >

ਅੱਜ ਅਸੀਂ ਲਾਹੌਰ ਦਾ ਸ਼ਾਹੀ ਕਿਲਾ ਦੇਖਣ ਜਾਣਾ ਸੀ। ਉਮਰ ਗਨੀ, ਰਿਜ਼ਵਾਨ ਅਹਿਮਦ ਸਮੇਤ ਆਪਣੀ ਕਾਰ ਲੈ ਕੇ ਹਾਜ਼ਰ ਸੀ। ਅਸੀਂ ਨਹਾ ਧੋ ਕੇ ਤਿਆਰ ਹੋਏ ਤਾਂ ਖਾਵਰ ਰਾਜਾ ਵੀ ਆਪਣੀ ਲੜਕੀ ਅਲਬਰਕਾਤ ਤੇ ਆਪਣੇ ਦੋ ਸੋਹਣੇ ਮੰੁਡਿਆਂ ਦੇ ਸਾਥ ਵਿਚ ਗੁਜਰਾਂਵਾਲਾ ਤੋਂ ਆ ਪੁੱਜੀ। ਉਹ ਆਪਣੇ ਮੁਕੰਮਲ ਪਰਿਵਾਰ ਸਮੇਤ ਡਾ. ਜਗਤਾਰ ਨਾਲ ਦਿਹਾੜੀ ਗੁਜ਼ਾਰਨਾ ਚਾਹੁੰਦੀ ਸੀ।ਨਾਸ਼ਤਾ ਤਾਂ ਹੋਟਲ ਵਿਚ ਵੀ ਕੀਤਾ ਜਾ ਸਕਦਾ ਸੀ ਪਰ ਜਗਤਾਰ ਦੀ ਇੱਛਾ ਸੀ ਕਿ ਕਿਲੇ ਵੱਲ ਜਾਣ ਤੋਂ ਪਹਿਲਾਂ ਲਾਹੌਰ ਦੀ ਬਹੁਚਰਚਿਤ ‘ਫੂਡ ਸਟਰੀਟ’ ਵਿਚ ਨਾਸ਼ਤਾ ਕਰੀਏ। ਇਸ ਬਹਾਨੇ . . . . Read more >

ਅਮਰੀਕਾ ਮੇਰੇ ਲਈ ਹੁਣ ਚੰਡੀਗੜ੍ਹ ਪਟਿਆਲੇ ਜਾਣ ਵਾਂਗ ਹੈ। ਜਦੋਂ ਤੋਂ ਕੈਨੇਡਾ ਦਾ ਪਰਵਾਸੀ ਬਣਿਆ ਹਾਂ ਸਾਲ `ਚ ਚਾਰ ਪੰਜ ਗੇੜੇ ਅਮਰੀਕਾ ਦੇ ਲੱਗ ਜਾਂਦੇ ਹਨ। ਕਦੇ ਨਿਊਯਾਰਕ, ਕਦੇ ਸਿਆਟਲ, ਕਦੇ ਸ਼ਿਕਾਗੋ ਤੇ ਕਦੇ ਕੈਲੇਫੋਰਨੀਆ। ਕਬੱਡੀ ਮੇਲੇ ਕਰਾਉਣ ਵਾਲੇ ਅਕਸਰ ਸੱਦਦੇ ਰਹਿੰਦੇ ਹਨ। ਉਥੇ ਰਿਸ਼ਤੇਦਾਰ ਵੀ ਹਨ, ਦੋਸਤ ਮਿੱਤਰ ਵੀ ਤੇ ਮੇਰੇ ਪੁਰਾਣੇ ਵਿਦਿਆਰਥੀ ਵੀ ਹਨ। ਖੇਡਾਂ ਰਾਹੀਂ ਜੁੜੇ ਸੱਜਣ ਬੇਲੀ ਤੇ ਮੇਰੀਆਂ ਲਿਖਤਾਂ ਦੇ ਪਾਠਕ ਵੀ ਕਾਫੀ ਹਨ। ਅਮਰੀਕਾ ਜਾਣ ਵੇਲੇ ਲੱਗਦਾ ਹੀ ਨਹੀਂ ਕਿ ਕਿਸੇ ਬਿਗਾਨੇ ਮੁਲਕ . . . . Read more >

14 ਅਪਰੈਲ ਨੂੰ ਕਾਨਫ਼ਰੰਸ ਦਾ ਸ਼ਾਮ ਵਾਲਾ ਸੈਸ਼ਨ ਖਤਮ ਹੋਣ ਵਾਲਾ ਸੀ। ਸਟੇਜ ਨੇੜਲੀਆਂ ਕੁਰਸੀਆਂ ਉਤੇ ਮੈਂ, ਰਘਬੀਰ ਸਿੰਘ, ਸੁਲੇਖਾ, ਸਰਵਣ ਸਿੰਘ ਤੇ ਉਸ ਦਾ ਮਿੱਤਰ ਸ਼ਿੰਗਾਰਾ ਸਿੰਘ ਕਿੰਗਰਾ ਬੈਠੇ ਹੋਏ ਸਾਂ। ਸਾਡੇ ਨਾਲ ਹੀ ਬੈਠੇ ਸਨ ਰਾਇ ਅਜ਼ੀਜ਼ ਉੱਲਾ ਖਾਨ ਜਿਨ੍ਹਾਂ ਦੇ ਖਾਨਦਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਗੰਗਾ ਸਾਗਰ’ ਆਪਣੀ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਮੈਂ ਰਾਇ ਸਾਹਿਬ ਨੂੰ ਕੁਝ ਸਾਲ ਹੋਏ ਉਨ੍ਹਾਂ ਦੀ ਭਾਰਤ ਫੇਰੀ ਉਤੇ ਜਲੰਧਰ ਦੇ ਸਰਕਟ ਹਾਊਸ ਵਿਚ ਉਨ੍ਹਾਂ ਦੇ ਸਨਮਾਨ ਵਿਚ ਹੋਏ ਸਮਾਗਮ ਵਿਚ ਮਿਲਿਆ ਸਾਂ। ਉਨ੍ਹਾਂ ਦੀ . . . . Read more >

ਜਦੋਂ ਮੈਂ ਕਾਲਜ ਵਿੱਚ ਦਾਖਲ ਹੋਇਆ ਸਾਂ ਤਾਂ ਸੀਨੀਅਰ ਮੁੰਡਿਆਂ ਨੇ ਮੇਰਾ ‘ਰਾਊਂਡ ਫੂਲ’ ਬਣਾਇਆ ਸੀ। ਬਾਅਦ ਵਿੱਚ ਪ੍ਰਿੰਸੀਪਲ ਨੇ ਮੈਨੂੰ ਕਾਲਜ ਦੇ ਆਲਰਾਊਂਡ ਬੈੱਸਟ ਸਟੂਡੈਂਟ ਦਾ ਸਰਟੀਫਿਕੇਟ ਦਿੱਤਾ। ਮੈਂ ਹਾਕੀ ਤੇ ਭੰਗੜਾ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਤੇ ਕਾਲਜ ਦਾ ਬੈੱਸਟ ਅਥਲੀਟ ਬਣਿਆ। ਪੰਜਾਬੀ ਸਾਹਿਤ ਸਭਾ ਦਾ ਸਕੱਤਰ ਤੇ ਟਿਊਟੋਰੀਅਲ ਗਰੁੱਪ ਦਾ ਪ੍ਰਧਾਨ ਰਿਹਾ। 1960 `ਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ `ਚੋਂ ਚੁਣੇ ਗਰੁੱਪ ਨਾਲ ਮੈਂ ਪਹਾੜਾਂ . . . . Read more >

ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਦੇ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦਾ ਵੱਖਰਾ ਨਜ਼ਾਰਾ ਹੈ। ਉਥੇ ਉੱਚ ਪੱਧਰੀ ਕਬੱਡੀ ਤੇ ਕੁਸ਼ਤੀਆਂ ਦੇ ਨਾਲ ਅਨੇਕਾਂ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿੱਧੇ ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਅੱਡ ਆਪਣੇ ਜੌਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਵੱਖ ਆਪਣੇ ਹੁਨਰ ਦਾ ਵਿਖਾਵਾ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ . . . . Read more >