You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਜੂਨ 1984 ਦੀ ਤਿੰਨ ਤਾਰੀਖ ਸੀ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ। ਉਸੇ ਦਿਨ ਮੇਰੀ ਪਤਨੀ ਦੇ ਚਚੇਰੇ ਭਰਾ ਦਾ ਵਿਆਹ ਸੀ। ਮੇਰਾ ਛੋਟਾ ਭਰਾ ਭਜਨ ਸਿੰਘ ਵੀ ਉਸੇ ਘਰ ਵਿਆਹਿਆ ਹੋਇਐ। ਭਜਨ ਆਪਣੇ ਸਾਲੇ ਦੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਅਮਰੀਕਾ ਚਲਾ ਗਿਆ ਸੀ। ਉਹਨੀਂ ਦਿਨੀਂ ਪੰਜਾਬ ਵਿੱਚ ਅਣਹੋਣੀਆਂ ਵਰਤ ਰਹੀਆਂ ਸਨ। ਨਾ ਘੋਨੇ ਸਿਰਾਂ ਵਾਲਿਆਂ ਦੀ ਖ਼ੈਰ ਸੀ ਤੇ ਨਾ ਕੇਸਾਂ ਵਾਲਿਆਂ ਦੀ। ਬੇਕਸੂਰੇ ਬੰਦੇ ਬੱਸਾਂ `ਚੋਂ ਲਾਹ ਕੇ ਮਾਰੇ ਜਾ ਰਹੇ ਸਨ। ਮੌਤ ਕਿਤੇ ਵੀ ਤੇ ਕਿਸੇ ਨੂੰ ਵੀ ਆ ਸਕਦੀ ਸੀ। ਭਜਨ ਨੂੰ ਡਰ ਸੀ ਕਿਤੇ . . . . Read more >

ਸੂਰਜ ਡੁੱਬ ਚੁੱਕਾ ਸੀ। ਲਾਇਲਪੁਰ ਸ਼ਹਿਰ ਰੌਸ਼ਨੀਆਂ ਵਿਚ ਜਗਮਗ ਕਰਨ ਲੱਗਾ। ਪ੍ਰੇਮ ਸਿੰਘ ਦਾ ਤਾਂ ਲਾਇਲਪੁਰ ਤੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਸੀ ਕਰ ਰਿਹਾ, ਜਿਵੇਂ ਮੇਲਾ ਮੁੱਕ ਜਾਣ ਤੋਂ ਵੀ ਪਿੱਛੋਂ ਬੱਚੇ ਦਾ ਘਰ ਪਰਤਣ ਨੂੰ ਮਨ ਨਹੀਂ ਮੰਨਦਾ। ਉਸ ਦੇ ਕਹਿਣ ਉਤੇ ਰਾਇ ਅਜ਼ੀਜ਼-ਉੱਲਾ ਨੇ ਲਾਇਲਪੁਰ ਦੇ ਘੰਟਾ-ਘਰ ਵਾਲੇ ਚੌਕ ਵਿਚ ਕਾਰ ਲਿਆ ਖੜ੍ਹੀ ਕੀਤੀ। ਪ੍ਰੇਮ ਸਿੰਘ ਚੌਕ ਵਿਚੋਂ ਨਿਕਲਦੇ ਅੱਠਾਂ-ਬਜ਼ਾਰਾਂ ਤੇ ਉਨ੍ਹਾਂ ਵਿਚੋਂ ਨਿਕਲਦੀਆਂ ਗਲੀਆਂ ਵਿਚ ਘੁੰਮਣਾ ਚਾਹੁੰਦਾ ਸੀ। ਉਨ੍ਹਾਂ ਦੁਕਾਨਾਂ ਨੂੰ ਦੇਖਣਾ ਚਾਹੁੰਦਾ ਸੀ ਜਿਨ੍ਹਾਂ . . . . Read more >

ਨਿਊਯਾਰਕ ਦੇ ਕਬੱਡੀ ਮੇਲੇ ਨਾਲ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਐਤਕੀਂ ਇਹ ਮੇਲਾ 6 ਮਈ 2007 ਦੇ ਦਿਨ ਭਰਿਆ। ਇਹ ਏਨਾ ਭਰਵਾਂ ਰਿਹਾ ਕਿ ਪਹਿਲੇ ਸਾਰੇ ਰਿਕਾਰਡ ਟੁੱਟ ਗਏ। ਇਹਦਾ ਮੁੱਖ ਕਾਰਨ ਸੀ ਭਾਰਤ ਤੋਂ ਤਕੜੀ ਕਬੱਡੀ ਟੀਮ ਦਾ ਆਉਣਾ ਤੇ ਉਹਦਾ ਕੱਪ ਜਿੱਤਣਾ। ਪਿਛਲੇ ਕੁੱਝ ਸਾਲਾਂ ਤੋਂ ਕਬੱਡੀ ਟੂਰਨਾਮੈਂਟਾਂ ਦੇ ਕੱਪ ਟੋਰਾਂਟੋ ਦੀ ਟੀਮ ਜਿੱਤ ਰਹੀ ਸੀ। ਨਿਊਯਾਰਕ ਦੇ ਕਬੱਡੀ ਪ੍ਰੇਮੀ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਭਾਰਤ ਤੋਂ ਕੋਈ ਏਨੀ ਤਕੜੀ ਟੀਮ ਆਵੇ ਜਿਹੜੀ ਟੋਰਾਂਟੋ . . . . Read more >

ਮੈਂ 1956 ਵਿੱਚ ਮੈਟ੍ਰਿਕ ਕੀਤੀ। ਉਦੋਂ ਮੈ੍ਰਿਟਕ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੀ ਸੀ। ਲਾਹੌਰ ਤੋਂ ਬਾਅਦ ਪੂਰਬੀ ਪੰਜਾਬ ਦੀ ਯੂਨੀਵਰਸਿਟੀ ਦਾ ਹੈੱਡਕੁਆਟਰ ਸੋਲਨ ਸੀ। ਮੈਨੂੰ ਜਿਹੜੀ ਸਨਦ ਮਿਲੀ ਉਸ ਉਪਰ ਸੋਲਨ ਛਪਿਆ ਹੋਇਆ ਹੈ ਤੇ ਦਸਤਖ਼ਤ ਰਜਿਸਟਰਾਰ ਅਗਨੀਹੋਤਰੀ ਦੇ ਹਨ। ਦਸਵੀਂ ਦਾ ਇਮਤਿਹਾਨ ਦੇਣ ਵਾਲੇ ਸਾਡੇ ਪਿੰਡ ਦੇ ਸਾਰੇ ਮੁੰਡਿਆਂ `ਚੋਂ ਮੈਂ `ਕੱਲਾ ਈ ਪਾਸ ਹੋ ਸਕਿਆਂ ਸਾਂ। ਇਸ ਲਈ ਪਿੰਡ ਦੇ ਲੋਕ ਮੈਨੂੰ ਹੁਸ਼ਿਆਰ ਵਿਦਿਆਰਥੀ ਕਹਿ ਰਹੇ ਸਨ। ਪਰ ਆਈ ਮੇਰੀ ਥਰਡ ਡਿਵੀਜ਼ਨ ਹੀ ਸੀ। ਅੱਕਾਂ . . . . Read more >

Tuesday, 27 October 2009 17:26

ਘੁੰਮਣਘੇਰ

Written by ਹਰਪ੍ਰੀਤ ਸੇਖਾ

ਹਰਪ੍ਰੀਤ ਸੇਖਾ ਦੀ ਥੋੜ੍ਹਾ ਚਿਰ ਪਹਿਲੋਂ ਰੀਲੀਜ਼ ਹੋਈ ਪੁਸਤਕ ‘ਬੀ ਜੀ ਮੁਸਕਰਾ ਪਏ’ ਵਿੱਚੋਂ ਇਹ ਖ਼ੁਬਸੂਰਤ ਕਹਾਣੀ ਗਲੋਬਲ ਪੰਜਾਬੀ ਦੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ:   ਖਾਲੀ ਘਰ ਡਿੰਪਲ ਨੂੰ ਭਾਂਅ-ਭਾਂਅ ਕਰਦਾ ਲੱਗਾ। ਬੱਚਿਆਂ ਦੇ ਸਕੂਲ ਵਿੱਚ ਛੁੱਟੀਆਂ ਹੋਣ ਕਰਕੇ ਉਸਦੇ ਮਾਸੜ ਜਗਜੀਤ ਨੇ ਉਸ ਦੀ ਮਾਸੀ ਮਨਜੀਤ ਤੋਂ ਵੀ ਕੰਮ `ਤੇ ਦੋ ਦਿਨਾਂ ਦੀ ਛੁੱਟੀ ਕਰਵਾ ਕੇ ਕੱਲ੍ਹ ਬੱਚਿਆਂ ਦੇ ਨਾਲ ਆਪਣੇ ਮਾਂ-ਪਿਓ ਕੋਲ ਵਿਕਟੋਰੀਆ ਭੇਜ ਦਿੱਤਾ ਸੀ। ਡਿੰਪਲ ਨੇ ਵੀਕਐਂਡ `ਤੇ ਆਪਣੇ ਮਾਸੜ ਜੀ ਦੇ ਨਾਲ ਜਾ ਕੇ ਉਨ੍ਹਾਂ ਨੂੰ . . . . Read more >

ਅੱਜ ਇੱਕ ਇਸ਼ਤਿਹਾਰ ਪੜ੍ਹਿਐ-ਵਾਕ ਇਨਟੂ ਹੈੱਲਥ। ਯਾਨੀ ਤੁਰੋ ਤੇ ਤੰਦਰੁਸਤ ਰਹੋ। ਇਸ ਨੇ ਮੈਨੂੰ ਵੀਹ ਸਾਲ ਪਹਿਲਾਂ ਦੀ ਹੱਡਬੀਤੀ ਯਾਦ ਕਰਾ ਦਿੱਤੀ ਹੈ। ਉਦੋਂ ਮੈਂ ਲੇਖ ਲਿਖਿਆ ਸੀ-ਪੈਰੀਂ ਤੁਰਨ ਦਾ ਅਨੰਦ। ਲੇਖ ਪੜ੍ਹ ਕੇ ਵੈਨਕੂਵਰ ਤੋਂ ਗੁਰਚਰਨ ਰਾਮਪੁਰੀ ਨੇ ਚਿੱਠੀ ਲਿਖੀ ਸੀ ਕਿ ਉਹ ਆਰਟੀਕਲ ਕੱਟ ਕੇ ਉਸ ਨੇ ਆਪਣੇ ਮੇਜ਼ ਦੇ ਸਾਹਮਣੇ ਚਿਪਕਾ ਲਿਆ ਹੈ ਤਾਂ ਕਿ ਤੁਰਨਾ ਸਦਾ ਯਾਦ ਰਹੇ। ਉਨ੍ਹਾਂ ਦਿਨਾਂ ਵਿੱਚ ਮੈਂ ਖ਼ੁਦ ਲੰਮੀਆਂ ਤੋਰਾਂ ਦਾ ਅਭਿਆਸ ਕੀਤਾ ਸੀ ਤੇ ਤੁਰਨ ਦਾ ਅਨੰਦ ਮਾਣਨ ਦੇ ਨਾਲ ਮਨਇੱਛਤ ਫਲ ਪਾਇਆ ਸੀ। ਮੈਂ . . . . Read more >

1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ ਅਤੇ ਝਾੜ ਪੀਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿੱਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 66-67 ਵਿੱਚ ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ `ਤੇ . . . . Read more >

ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ! ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, . . . . Read more >

ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦੀ ਯਾਦਗਾਰ ਫੌਜੀ ਛਾਉਣੀ ਦੇ ਪੱਛਮ ਵਿਚ, ਮੀਆਂ ਮੀਰ ਦੇ ਨਾਂ ‘ਤੇ ਬਣੇ ਪੱੱਛਮੀ ਰੇਲਵੇ ਸਟੇਸ਼ਨ ਤੋਂ ਲਗਪਗ ਅੱਧਾ ਮੀਲ ਦੂਰ ਸਥਿਤ ਹੈ। ਫੌਜੀ ਛਾਉਣੀ ਦਾ ਨਾਂ ਵੀ ਸਾਈਂ ਮੀਆਂ ਮੀਰ ਦੇ ਨਾਂ ਨਾਲ ਹੀ ਸਬੰਧਤ ਹੈ ਜਿਸ ਨੂੰ ਆਮ ਤੌਰ ‘ਤੇ ‘ਮੀਆਂ ਮੀਰ ਛਾਉਣੀ’ ਆਖਿਆ ਜਾਂਦਾ ਹੈ। ਕਿੰਨਾ ਅਜੀਬ ਇਤਫ਼ਾਕ ਹੈ। ਸੁਲ੍ਹਾ ਅਤੇ ਮੁਹੱਬਤ ਦਾ ਪੈਗਾਮ ਦੇਣ ਵਾਲੇ ਦੇ ਨਾਂ ਉਤੇ ਹੀ ਫੌਜੀ ਛਾਉਣੀ, ਦਾ ਨਾਂ ਰੱਖਿਆ ਗਿਆ। ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ੇ ਤੋਂ ਪਿਛੋਂ ਪਹਿਲਾਂ ਤਾਂ ਅਨਾਰਕਲੀ ਦੇ ਸਥਾਨ ‘ਤੇ ਫੌਜੀ ਛਾਉਣੀ . . . . Read more >

ਹਵਾਈ ਜਹਾਜ਼ ਅਠੱਤੀ ਹਜ਼ਾਰ ਫੁੱਟ ਦੀ ਉਚਾਈ ਉਤੇ ਛੇ ਸੌ ਮੀਲ ਘੰਟੇ ਦੀ ਰਫ਼ਤਾਰ ਨਾਲ ਉੱਡ ਰਿਹਾ ਸੀ। ਆਦਮੀ ਦੀ ਤੋਰ ਤੋਂ ਦੋ ਸੌ ਗੁਣਾਂ ਤੇਜ਼। ਮੇਰੇ ਮਨ ਦੇ ਫੁਰਨੇ ਹੋਰ ਵੀ ਤੇਜ਼ ਉਡ ਰਹੇ ਸਨ। ਉਹ ਮਿੰਟਾਂ ਸਕਿੰਟਾਂ `ਚ ਚੰਨ ਤਾਰਿਆਂ ਤਕ ਦੀਆਂ ਉਡਾਰੀਆਂ ਮਾਰ ਰਹੇ ਸਨ। ਪਲ `ਚ ਪਿੰਡ ਪਹੁੰਚਦੇ ਪਲ `ਚ ਕੈਨੇਡਾ। ਮੇਰੀ ਸੀਟ ਦੇ ਸਾਹਮਣੇ ਲੱਗੀ ਟੀ.ਵੀ.ਦੀ ਸਕਰੀਨ ਉਤੇ ਉਡਦੇ ਜਹਾਜ਼ ਦੀ ਸਥਿਤੀ ਦਿਸੀ ਜਾਂਦੀ ਸੀ। ਸਕਰੀਨ ਉਤੇ ਧਰਤੀ ਦਾ ਨਕਸ਼ਾ ਆਈ ਜਾਂਦਾ ਸੀ ਜਿਸ ਉਤੇ ਸ਼ਹਿਰਾਂ ਦੇ ਨਾਂ ਸਨ, ਜੰਗਲ ਬੇਲੇ ਸਨ ਤੇ ਝੀਲਾਂ ਦਾ ਨੀਲਾ ਪਾਣੀ ਸੀ। . . . . Read more >

ਜਿਵੇਂ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ ਉਵੇਂ ਜਪਾਨੀ ਸੁਮੋ ਕੁਸ਼ਤੀ ਦੇ ਪੱਟੇ ਹੋਏ ਹਨ। ਦੋਹਾਂ ਖੇਡਾਂ ਵਿੱਚ ਤੇੜ ਕੇਵਲ ਲੰਗੋਟ ਜਾਂ ਕੱਛੇ ਹੀ ਹੁੰਦੇ ਹਨ ਜਦ ਕਿ ਬਾਕੀ ਸਾਰਾ ਧੜ ਨੰਗਾ ਹੁੰਦਾ ਹੈ। ਦੋਹਾਂ `ਚ ਖਿਡਾਰੀ ਜੱਫੋਜੱਫੀ ਤੇ ਧੱਕੋਧੱਕੀ ਹੁੰਦੇ ਹਨ ਤੇ ਧੱਕੜ ਖਿਡਾਰੀ ਜਿੱਤਦਾ ਹੈ। ਪਰ ਕਬੱਡੀ ਤੇ ਸੁਮੋ ਵਿੱਚ ਕਾਫੀ ਕੁੱਝ ਮਿਲਦਾ ਹੋਣ ਦੇ ਬਾਵਜੂਦ ਬਹੁਤ ਕੁੱਝ ਵੱਖਰਾ ਵੀ ਹੈ। ਕਬੱਡੀ ਵੱਡੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਜਦ ਕਿ ਸੁਮੋ ਛੋਟੇ ਜਿਹੇ ਦਾਇਰੇ ਵਿੱਚ ਹੁੰਦੀ ਹੈ। ਕਬੱਡੀ `ਚ ਦੌੜਾਂ ਵੀ . . . . Read more >

ਬਾਬਾ ਗੁਲਾਬ ਸਿੰਘ ਜਦੋਂ ਜੀਂਦਾ ਸੀ ਤਾਂ ਉਹਦੇ ਬਾਰੇ ਮੈਂ ਇੱਕ ਆਰਟੀਕਲ ਲਿਖਿਆ ਸੀ-ਮੈਡਲਾਂ ਦਾ ਬੋਹਲ। ਵੈਟਰਨਜ਼ ਦੀਆਂ ਅੰਤਰਰਾਸ਼ਟਰੀ ਅਥਲੈਟਿਕ ਖੇਡਾਂ ਵਿਚੋਂ ਉਸ ਨੇ ਪੰਜਾਹ ਮੈਡਲ ਜਿੱਤੇ ਸਨ ਤੇ ਹੋਰ ਜਿੱਤੀ ਜਾ ਰਿਹਾ ਸੀ। ਵੱਡਉਮਰੇ ਖਿਡਾਰੀਆਂ ਵਿੱਚ ਉਹ ਭਾਰਤ ਦਾ ਪਹਿਲਾ ਅਥਲੀਟ ਸੀ ਜਿਸ ਨੇ ਕੌਮਾਂਤਰੀ ਪੱਧਰ `ਤੇ ਏਨੀਆਂ ਮੱਲਾਂ ਮਾਰੀਆਂ। ਉਸ ਤੋਂ ਪਿਛੋਂ ਕੈਨੇਡਾ ਵੱਸਦਾ ਕੇਸਰ ਸਿੰਘ ਪੂਨੀਆਂ ਬਾਬਾ ਗੁਲਾਬ ਸਿੰਘ ਦੇ ਰਾਹ ਪਿਆ ਹੋਇਐ। ਬਾਬਾ ਫੌਜਾ ਸਿੰਘ ਨੇ ਮੈਡਲ ਭਾਵੇਂ ਬਹੁਤੇ ਨਹੀਂ ਜਿੱਤੇ ਪਰ ਮੈਰਾਥਨ . . . . Read more >

«StartPrev12NextEnd»
Page 1 of 2