You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, . . . . Read more >

ਖਾਬਾਂ ਨੂੰ ਅਮਲ ਵਿੱਚ ਨੇ‎,‎ ਜੋ ਲੋਕ ਢਾਲ਼ਦੇ। ਹੁੰਦੇ ਨੇ ਅਸਲ ਵਿੱਚ ਉਹ‎,‎ ਬੰਦੇ ਕਮਾਲ ਦੇ। ਦਿਲ ਦਾ ਲਹੂ ਹਨ੍ਹੇਰ ਵਿੱਚ‎,‎ ਜਿਹੜੇ ਨੇ ਬਾਲ਼ਦੇ। ਉਹ ਜਿੰਦਗੀ ਦਾ ਅਸਲ ਵਿੱਚ‎,‎ ਨੇ ਧਰਮ ਪਾਲ਼ਦੇ। ਜੀਵਨ ਦੇ ਸੱਚ ਵਾਂਗ ਹੀ‎,‎ ਇਸ ਦਾ ਜਵਾਬ ਵੀ‎,‎ ਸੰਕੇ ਨਵਿਰਤ ਹੋਣ ਕਦ‎,‎ ਕੀਤੇ ਸਵਾਲ ਦੇ। ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ‎,‎ ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ। ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ‎,‎ ਫਿਰਦੇ ਹਾਂ ਪਰਸ ਰਾਮ ਨੂੰ‎,‎ ਦਿਨ ਰਾਤ ਭਾਲ਼ ਦੇ। ਰਹਿੰਦੇ ਹਾਂ . . . . Read more >

ਮਸ਼ਹੂਰ ਅੰਗਰੇਜ਼ੀ ਕਵੀ ਜੌਹਨ ਕੀਟਸ 28 ਸਾਲਾਂ ਦੀ ਉਮਰ ਵਿੱਚ ਹੀ ਜਹਾਨ ਤੋਂ ਤੁਰ ਗਿਆ ਸੀ। ਉਸ ਦੀ ਮੌਤ ਤੇ ਉਸ ਦੇ ਸਮਕਾਲੀ ਕਵੀ ਸ਼ੈਲੇ ਨੇ ਮਰਸੀਆ ਲਿਖਿਆ। ਉਸਦੀਆਂ ਪਹਿਲੀਆਂ ਦੋ ਸਤਰਾਂ ਹਨ:  ਕਿਸ ਨੇ ਹੱਤਿਆ ਕੀਤੀ ਜੌਹਨ ਕੀਟਸ ਦੀ?ਮੈਂ ਕੀਤੀ, ਇੱਕ ਤ੍ਰੈਮਾਸਿਕ ਪੱਤ੍ਰਿਕਾ ਬੋਲੀ ਸ਼ੈਲੇ  ਦਾ ਕਹਿਣਾ ਸੀ ਕਿ ਕੀਟਸ ਕਿਸੇ ਬੀਮਾਰੀ ਨਾਲ ਨਹੀਂ ਮਰਿਆ, ਉਸ ਨੂੰ ਇੱਕ ਤੈਮਾਸਿਕ ਪੱਤ੍ਰਿਕਾ ਨੇ ਮਾਰਿਆ ਹੈ। ਇਸ ਪੱਤ੍ਰਿਕਾ ਦਾ ਨਾਂ ‘ਕੁਆਰਟਰਲੀ ਰਿਵਿਊ’ ਸੀ। ਇਸ ਵਿੱਚ ਅਕਸਰ ਕੀਟਸ ਦੇ ਖ਼ਿਲਾਫ਼ ਲਿਖਿਆ ਜਾਂਦਾ। ਜਦੋਂ . . . . Read more >

ਢੁੱਡੀਕੇ ਦੇ ਲਾਲਾ ਲਾਜਪਤ ਰਾਇ ਕਾਲਜ ਵਿੱਚ ਮੈਂ ਲਗਭਗ ਤੀਹ ਸਾਲ ਲਾਏ। ਉਥੋਂ ਹੀ ਮੇਰੇ ਨਾਂ ਨਾਲ ਢੁੱਡੀਕੇ ਜੁੜਿਆ। ਖੇਡ ਜਗਤ ਵਿੱਚ ਮੇਰੀ ਪਛਾਣ ਵਧੇਰੇ ਕਰਕੇ ਢੁੱਡੀਕੇ ਦੇ ਸਰਵਣ ਸਿੰਘ ਵਜੋਂ ਹੈ। ਇੱਕ ਵਾਰ ਸਾਡੇ ਪਿੰਡ ਚਕਰ ਦੇ ਟੂਰਨਾਮੈਂਟ ਉਤੇ ਹੀ ਇੱਕ ਕੁਮੈਂਟੇਟਰ ਕਹੀ ਜਾਵੇ, “ਹੁਣ ਢੁੱਡੀਕੇ ਦਾ ਸਰਵਣ ਸਿੰਘ ਆ ਗਿਐ, ਅਗਲੇ ਮੈਚ ਦੀ ਕੁਮੈਂਟਰੀ ਓਹੀ ਕਰੂਗਾ।” ਉਸ ਨੇ ਮੇਰੇ ਪਿੰਡ ਵਿੱਚ ਹੀ ਮੈਨੂੰ ਢੁੱਡੀਕੇ ਦਾ ਬਣਾ ਦਿੱਤਾ ਸੀ! ਮੇਰੇ ਚੇਤੇ `ਚ ਢੁੱਡੀਕੇ ਦੇ ਕਾਲਜ ਦੀਆਂ ਅਨੇਕਾਂ ਯਾਦਾਂ ਸਮਾਈਆਂ ਹੋਈਆਂ . . . . Read more >

ਸੂਰਜ ਦੂਰ ਦਿਸਹੱਦੇ ‘ਤੇ ਖੜੋਤੇ ਰੁੱਖਾਂ ਦੀਆਂ ਚੋਟੀਆਂ ਨੂੰ ਚੁੰਮਣ ਲਈ ਨੀਵਾਂ ਹੋ ਰਿਹਾ ਸੀ। ਸਵੇਰੇ ਸੱਤ ਵਜੇ ਅਟਾਰੀ ਪਹੁੰਚਣ ਤੋਂ ਲੈ ਕੇ ਇਕ ਲੰਮੀ ਪ੍ਰਕਿਰਿਆ ਵਿਚੋਂ ਗੁਜ਼ਰਨ ਉਪਰੰਤ ਹੁਣ ਕਿਤੇ ਗੱਡੀ ਲਾਹੌਰ ਨੂੰ ਤੁਰੀ ਸੀ। ਦੂਜੇ ਸਾਥੀਆਂ ਵਾਂਗ ਹੀ ਕਦੀ ਇਕ ਪਾਸੇ ਤੇ ਕਦੀ ਦੂਜੇ ਪਾਸੇ ਮੂੰਹ ਕਰਕੇ ਮੈਂ ਬਾਰੀ ਵਿਚੋਂ ਬਾਹਰ ਵੇਖ ਰਿਹਾ ਸਾਂ। ਕਾਹਲੀ-ਕਾਹਲੀ ਇਹ ਸਮੁੱਚਾ ਦ੍ਰਿਸ਼ ਆਪਣੀਆਂ ਅੱਖਾਂ ਵਿਚ ਵਸਾ ਲੈਣਾ ਚਾਹੁੰਦਾ ਸਾਂ। ਦੂਰ ਤੱਕ ਦਿਸਦੇ ਕਣਕਾਂ ਦੇ ਸੁਨਹਿਰੀ ਖੇਤ ਤੇ ਵਿਚ ਹਰੇ-ਭਰੇ ਦਰਖਤ। ਰੇਲਵੇ ਲਾਈਨ ਨਾਲ ਵੱਸਦੇ . . . . Read more >

ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਤੋਂ ਕੁੱਝ ਦਿਨਾਂ ਬਾਅਦ ਹੀ ਮੈਨੂੰ ਪਹਿਲੀ ਕੱਚੀ ਤੋਂ ਪਹਿਲੀ ਪੱਕੀ `ਚ ਬਿਠਾ ਲਿਆ ਗਿਆ ਸੀ। ਇਹਦਾ ਕਾਰਨ ਸੀ ਕਿ ਮੈਂ ਘਰੋਂ ਹੀ ਪੈਂਤੀ ਪੜ੍ਹਨੀ ਸਿੱਖਿਆ ਹੋਇਆ ਸਾਂ ਤੇ ਕੁੱਝ ਪਹਾੜੇ ਵੀ ਮੂੰਹ ਜ਼ੁਬਾਨੀ ਯਾਦ ਸਨ। ਬਾਬਾ, ਬਾਪੂ ਤੇ ਭੂਆ ਹੋਰੀਂ ਅੱਖਰਾਂ ਦੇ ਸੂੰਹੇਂ ਸਨ ਜੋ ਘਰ `ਚ ਈ ਊੜਾ ਆੜਾ ਸਿਖਾਉਂਦੇ ਰਹਿੰਦੇ ਸਨ। ਮੇਰਾ ਵੱਡਾ ਭਰਾ ਪੜ੍ਹਨੋਂ ਵਿਹਰਿਆ ਹੋਇਆ ਸੀ। ਘਰ ਦੇ ਉਹਨੂੰ ਸਕੂਲ ਛੱਡ ਕੇ ਆਉਂਦੇ ਪਰ ਉਹ ਟਲ ਕੇ ਹੱਟੀ ਭੱਠੀ ਚਲਾ ਜਾਂਦਾ। ਉਹ ਪਲੇਠਾ ਪੁੱਤਰ ਸੀ ਜਿਸ ਕਰਕੇ ਵਧੇਰੇ . . . . Read more >

ਬਚਪਨ ਵਿੱਚ ਮੈਂ ਉੱਚੀ ਆਵਾਜ਼ `ਚ ਗਾਉਂਦੇ ਕਵੀਸ਼ਰਾਂ ਨੂੰ ਸੁਣਦਾ ਸਾਂ ਤਾਂ ਮੇਰਾ ਮਨ ਕਵੀਸ਼ਰ ਬਣਨ ਨੂੰ ਕਰਦਾ ਸੀ। ਸਕੂਲ `ਚ ਮਾਸਟਰਾਂ ਨੂੰ ਸਾਫ ਸੁਥਰੇ ਕਪੜੇ ਪਾਈ ਕੁਰਸੀਆਂ `ਤੇ ਬੈਠੇ ਵੇਖਦਾ ਤਾਂ ਸੋਚਦਾ ਕਿ ਵੱਡਾ ਹੋ ਕੇ ਮਾਸਟਰ ਬਣਾਂਗਾ। ਤਖਤੂਪੁਰੇ ਦੇ ਮੇਲੇ `ਚੋਂ ਚੋਰੀ ਚੁੱਕਿਆ ਚਿੱਠਾ ‘ਝਗੜਾ ਚਾਹ ਤੇ ਲੱਸੀ ਦਾ’ ਪੜ੍ਹਿਆ ਤਾਂ ਦਿਲ ਕੀਤਾ ਕਿ ਵੱਡਾ ਹੋ ਕੇ ਚਿੱਠੇ ਲਿਖਾਂਗਾ। ਪਰ ਐੱਮ.ਏ.ਕਰਨ ਪਿੱਛੋਂ ਮੇਰੇ ਸਾਹਮਣੇ ਲੈਕਚਰਾਰ ਲੱਗਣ ਦਾ ਨਿਸ਼ਾਨਾ ਨਿਸ਼ਚਿਤ ਹੋ ਗਿਆ। ਇਹਦੇ ਵਿੱਚ ਸਾਰਾ ਕੁਛ ਸੀ। ਉਦੋਂ ਦਿੱਲੀ . . . . Read more >

‘ਵਾਹਵਾ ਤੇਰੀਆਂ ਕੁਦਰਤਾਂ‎,‎ ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ‎,‎ ਤੇਰਾ ਅੰਤ ਨਾ ਜਾਈ . . . . Read more >

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more >

1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ ਅਤੇ ਝਾੜ ਪੀਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿੱਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 66-67 ਵਿੱਚ ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ `ਤੇ . . . . Read more >

ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ . . . . Read more >

ਕਈ ਸਾਲ ਹੋਏ ਅੰਮ੍ਰਿਤਸਰ ਵਿੱਚ ਇੱਕ ਸਾਹਿਤਕ ਗੋਸ਼ਟੀ ਹੋਈ। ਉਦੋਂ ਤਕ ਮੇਰੀਆਂ ਪੰਜ ਛੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ ਤੇ ਮੈਂ ਖੇਡ ਲੇਖਕ ਵੱਜਣ ਲੱਗ ਪਿਆ ਸਾਂ। ਮੇਰੀ ਰੀਸ ਨਾਲ ਕੁੱਝ ਹੋਰ ਕਲਮਾਂ ਵੀ ਖੇਡਾਂ ਬਾਰੇ ਲਿਖਣ ਲੱਗ ਪਈਆਂ ਸਨ। ਗੋਸ਼ਟੀ ਵਿੱਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ। ਉਹਦੇ ਜਵਾਬ ਵਿੱਚ ਇੱਕ ਆਲੋਚਕ ਨੇ ਕਿਹਾ, “ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਨਾ ਹੀ ਇਨ੍ਹਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਿਹਾ . . . . Read more >