You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਪੁਰਾਤਨ ਓਲੰਪਿਕ ਖੇਡਾਂ ਤੋਂ ਲੈ ਕੇ ਹੁਣ ਤਕ ਲੱਖਾਂ ਦੌੜਾਕ ਦੌੜ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ। ਕਈਆਂ ਦੀਆਂ ਦੌੜਾਂ ਅਭੁੱਲ ਯਾਦਾਂ ਬਣ ਗਈਆਂ ਹਨ। ਉਨ੍ਹਾਂ `ਚੋਂ ਕੁੱਝ ਇਕਨਾਂ ਦਾ ਜ਼ਿਕਰ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਂਜ ਤਾਂ ਘੱਟ ਵੱਧ ਦੂਰੀ ਦੇ ਅਨੇਕਾਂ ਦੌੜ ਮੁਕਾਬਲੇ ਹੁੰਦੇ ਆ ਰਹੇ ਹਨ ਪਰ ਇਥੇ ਗੱਲ ਕੇਵਲ ਮੈਰਾਥਨ ਦੌੜ ਦੀ ਹੀ ਕਰਦੇ ਹਾਂ। 490 ਪੂ.ਈ.ਵਿੱਚ ਪਰਸ਼ੀਆ ਨੇ ਏਥਨਜ਼ `ਤੇ ਹਮਲਾ ਕਰਨ ਲਈ ਆਪਣੀ ਫੌਜ ਸਰਹੱਦੀ ਪਿੰਡ ਮੈਰਾਥਨ ਦੀਆਂ ਜੂਹਾਂ ਵਿੱਚ ਉਤਾਰੀ ਸੀ। ਮੈਰਾਥਨ ਯੂਨਾਨ . . . . Read more >

ਸੋਲਾਂ ਤੇ ਸਤਾਰਾਂ ਜੂਨ ਨੂੰ ਮਾਲਟਨ ਦਾ ਵਇਲਡਵੁੱਡ ਪਾਰਕ ਛਪਾਰ ਦਾ ਮੇਲਾ ਬਣਿਆ ਰਿਹਾ। ਕਿਧਰੇ ਕਬੱਡੀਆਂ ਪਈਆਂ, ਕਿਧਰੇ ਬਾਸਕਟਬਾਲ ਦੇ ਮੈਚ ਹੋਏ ਤੇ ਕਿਧਰੇ ਵਾਲੀਬਾਲ ਤੇ ਸੌਕਰ ਖੇਡੀ ਜਾਂਦੀ ਰਹੀ। ਕੁੱਝ ਅਥਲੈਟਿਕਸ ਦੇ ਈਵੈਂਟ ਵੀ ਹੋਏ ਤੇ ਮੈਚਾਂ ਦੀ ਕੁਮੈਂਟਰੀ ਦੇ ਨਾਲ ਖੇਡ ਸੱਭਿਆਚਾਰ ਦੀਆਂ ਹੋਰ ਗੱਲਾਂ ਵੀ ਹੁੰਦੀਆਂ ਰਹੀਆਂ। ਲੰਗਰ ਚਲਾਉਣ ਵਾਲੇ ਲੰਗਰ ਵਰਤਾਉਂਦੇ ਰਹੇ ਤੇ ਕਈ ਬੇਲੀ ਕਾਰਾਂ ਦੀਆਂ ਡਿੱਕੀਆਂ ਵੱਲ ਵੀ ਗੇੜੇ ਮਾਰਨੋ ਨਹੀਂ ਹਟੇ। ਪੰਜਾਬੀਆਂ ਨੂੰ ਮੇਲੇ `ਚ `ਕੱਠੇ ਕਰਨ ਦਾ ਸਬੱਬ ਬਣਾਇਆ ਦੇਸ਼ਭਗਤ . . . . Read more >

ਖਾਬਾਂ ਨੂੰ ਅਮਲ ਵਿੱਚ ਨੇ‎,‎ ਜੋ ਲੋਕ ਢਾਲ਼ਦੇ। ਹੁੰਦੇ ਨੇ ਅਸਲ ਵਿੱਚ ਉਹ‎,‎ ਬੰਦੇ ਕਮਾਲ ਦੇ। ਦਿਲ ਦਾ ਲਹੂ ਹਨ੍ਹੇਰ ਵਿੱਚ‎,‎ ਜਿਹੜੇ ਨੇ ਬਾਲ਼ਦੇ। ਉਹ ਜਿੰਦਗੀ ਦਾ ਅਸਲ ਵਿੱਚ‎,‎ ਨੇ ਧਰਮ ਪਾਲ਼ਦੇ। ਜੀਵਨ ਦੇ ਸੱਚ ਵਾਂਗ ਹੀ‎,‎ ਇਸ ਦਾ ਜਵਾਬ ਵੀ‎,‎ ਸੰਕੇ ਨਵਿਰਤ ਹੋਣ ਕਦ‎,‎ ਕੀਤੇ ਸਵਾਲ ਦੇ। ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ‎,‎ ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ। ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ‎,‎ ਫਿਰਦੇ ਹਾਂ ਪਰਸ ਰਾਮ ਨੂੰ‎,‎ ਦਿਨ ਰਾਤ ਭਾਲ਼ ਦੇ। ਰਹਿੰਦੇ ਹਾਂ . . . . Read more >

ਸਾਡੇ ਪਿੰਡ ਉਦੋਂ ਚਾਰ ਜਮਾਤਾਂ ਦਾ ਪ੍ਰਾਇਮਰੀ ਸਕੂਲ ਹੀ ਸੀ। ਹੁਣ ਬਾਰਾਂ ਜਮਾਤਾਂ ਦਾ ਹੋ ਗਿਐ। ਚਕਰ ਦੇ ਮੁੰਡਿਆਂ ਨੂੰ ਪੰਜਵੀਂ `ਚ ਡੀ.ਬੀ.ਹਾਈ ਸਕੂਲ ਮੱਲ੍ਹੇ ਪੜ੍ਹਨ ਜਾਣਾ ਪੈਂਦਾ ਸੀ। ਉਦੋਂ ਅੱਠਾਂ ਦਸਾਂ ਪਿੰਡਾਂ ਵਿੱਚ ਇਕੋ ਹਾਈ ਸਕੂਲ ਹੁੰਦਾ ਸੀ। ਮੱਲ੍ਹੇ ਦੇ ਹਾਈ ਸਕੂਲ ਵਿੱਚ ਚਕਰ, ਲੱਖਾ, ਮਾਣੂੰਕੇ, ਦੇਹੜਕੇ, ਡੱਲਾ, ਰਸੂਲਪੁਰ, ਮੱਲੇਆਣੇ ਤੇ ਲੋਪੋਂ ਦੇ ਵਿਦਿਆਰਥੀ ਵੀ ਪੜ੍ਹਦੇ ਸਨ। ਇੱਕਾ ਦੁੱਕਾ ਦੌਧਰ, ਮੀਨੀਆਂ, ਕੁੱਸੇ ਤੇ ਰਾਮੇ ਤੋਂ ਵੀ ਆ ਲੱਗਦੇ ਸਨ। ਉਂਜ ਇਲਾਕੇ ਵਿੱਚ ਕਮਾਲਪੁਰਾ, ਬੁੱਟਰ, ਚੂਹੜਚੱਕ . . . . Read more >

ਮੈਂ ਹਾਲੇ ਸੁਰਤ ਵੀ ਨਹੀਂ ਸੀ ਸੰਭਲ਼ੀ ਜਦੋਂ ਗਾਇਕੀ ਮੇਰੇ ਆਲ਼ੇ-ਦੁਆਲ਼ੇ ਸਾਹਾਂ ਵਾਂਗ ਵਗਣ ਲੱਗ ਪਈ ਸੀ। ਬੁਖ਼ਾਰ ਵਾਂਗ ਭਖ਼ਦੇ, ਅਪਰੈਲ-ਮਈ ਦੇ ਦਿਨੀਂ, ਪੇਂਡੂ ਲੋਕ ਕਣਕਾਂ ਵੱਢਣ, ਗਹੁਣ, ਛਜਲੀਆਂ ਲਾਉਣ, ਤੇ ਬੋਹਲ਼ ਬਣਾਉਣ ਦੇ ਕਸ਼ਟਮਈ ਤੇ ਲਮਕਵੇਂ ਕਾਰਜ ਵਿੱਚ ਮਸਰੂਫ਼ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਬਿਲਕੁਲ ਵਿਹਲਾ ਹੁੰਦਾ ਸੀ। ਉਸ ਦੇ ਦੋ ਜੋਟੀਦਾਰ, ਚੰਦ ਜੰਡੀ ਤੇ ਰਣਜੀਤ ਸਿੱਧਵਾਂ, ਗਰਮੀਆਂ ਦੇ ਦਿਨੀਂ ਅਕਸਰ ਸਾਡੇ ਪਿੰਡ ਹੀ ਹੁੰਦੇ। ਸਵੇਰ ਤੋਂ ਹੀ ਸਾਡੇ ਵਿਸ਼ਾਲ ਦਲਾਨ ਵਿੱਚ ਮੰਜਿਆਂ ਦੀ ਰੌਣਕ ਜੁੜ ਜਾਂਦੀ। ਸਵੇਰੇ-ਸਵੇਰੇ . . . . Read more >

ਕੌੜਾ ਸੱਚ ਇਹ ਹੈ ਕਿ ਜੇਕਰ ਕੋਈ ਕੌਮ ਖਤਮ ਕਰਨੀ ਹੋਵੇ ਤਾਂ ਉਸ ਦੀ ਬੋਲੀ ਮਾਰ ਦਿਉ‎,‎ ਕੌਮ ਆਪਣੇ ਆਪ ਮਰ ਜਾਵੇਗੀ। ਦੁਨੀਆਂ ਵਿੱਚ ਉਹੀ ਕੌਮਾਂ ਜਿਊਂਦੀਆਂ ਨੇ ਜੋ: ੳ) ਆਪਣੇ ਵਿਰਸਾ‎,‎ ਆਪਣੀ ਬੋਲੀ ਤੇ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੀਆਂ ਅ) ਆਪਣਾ ਪਿਛੋਕੜ‎,‎ ਇਤਿਹਾਸ ਜੋ ਕਿ ਅਨੇਕਾਂ ਘਾਲਣਾ ਘਾਲਕੇ ਅਤੇ ਕਈ ਜਿੰਦਗੀਆਂ ਕੁਰਬਾਨ ਕਰਕੇ ਕੌਮਾਂ ਦੀ ਝੋਲੀ ਪੈਦਾਂ ਹੈ ਤੇ ਉਸ ਤੋਂ ਨਿਕਲੇ ਤੱਤ ਜੋ ਜਿੰਦਗੀ ਦੀ ਜੀਵਨ ਜਾਂਚ ਲਈ ਪ੍ਰੇਰਨਾ ਸਰੋਤ ਹੋ ਨਿੱਬੜਦੇ ਨੇ‎,‎ ਆਪਣੀਆਂ ਸਿਮਰਤੀਆਂ ਵਿੱਚ ਹਮੇਸ਼ਾ ਯਾਦ ਰੱਖਦੀਆਂ ਹਨ। 2001 ਤੋਂ . . . . Read more >

ਪੰਜਾਬੀ ਵਿੱਚ ਖੇਡਾਂ ਤੇ ਖਿਡਾਰੀਆਂ ਦੀ ਪੱਤਰਕਾਰੀ ਵੀਹਵੀਂ ਸਦੀ ਦੇ ਦੂਜੇ ਅੱਧ `ਚ ਸ਼ੁਰੂ ਹੋਈ ਸੀ। ਪਹਿਲਾਂ ਭਲਵਾਨਾਂ ਤੇ ਮੱਲਾਂ ਦੀਆਂ ਗੱਲਾਂ ਮੂੰਹੋਂ-ਮੂੰਹ ਹੀ ਹੁੰਦੀਆਂ ਸਨ ਜੋ ਅਤਿਕਥਨੀਆਂ ਬਣ ਜਾਂਦੀਆਂ। ਕਿੱਕਰ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਸਾਬਤਾ ਬੱਕਰਾ ਖਾ ਜਾਂਦਾ ਸੀ ਤੇ ਖੂਹ ਅੱਗੇ ਜੁੜ ਕੇ ਤਿੰਨ-ਤਿੰਨ ਘੁਮਾਂ ਪੈਲੀ ਸਿੰਜ ਦਿੰਦਾ ਸੀ। ਉਹ ਪੱਥਰ ਦਾ ਭਾਰਾ ਪੁੜ ਗਲ `ਚ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਤਕ ਦੌੜਦਾ ਸੀ ਜਿਸ ਨਾਲ ਉਹਦੀ ਧੌਣ `ਤੇ ਕੰਨ੍ਹਾ ਪੈ ਗਿਆ ਸੀ। ਉਸ ਨੇ ਕਿੱਕਰ ਦਾ ਰੁੱਖ . . . . Read more >

ਕੇਸਰ ਸਿੰਘ ਪੂਨੀਆ ਨੇ 31 ਅਗੱਸਤ 2009 ਤਕ 460 ਮੈਡਲ ਜਿੱਤ ਲਏ ਹਨ। ਉਹਦੀ ਪਤਨੀ ਹਰਬੰਸ ਕੌਰ ਦੋ ਕੁ ਸਾਲਾਂ ਤੋਂ ਖੇਡਾਂ ਵਿੱਚ ਭਾਗ ਲੈਣ ਲੱਗੀ ਹੈ ਤੇ 21 ਤਮਗ਼ੇ ਉਹ ਵੀ ਜਿੱਤ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਲੰਮੀ ਉਮਰ ਬਖ਼ਸ਼ੀ ਤਾਂ ਪੂਨੀਆ ਜੋੜੀ ਵੱਲੋਂ ਹਜ਼ਾਰ ਮੈਡਲ ਫਤਿਹ ਸਮਝੋ। ਅਗੱਸਤ ਦੇ ਆਖ਼ਰੀ ਹਫ਼ਤੇ ਕੈਮਲੂਪਸ ਬੀ.ਸੀ.ਵਿੱਚ ਹੋਈ ਕੈਨੇਡੀਅਨ ਮਾਸਟਰਜ਼ ਟਰੈਕ ਐਂਡ ਫੀਲਡ ਚੈਂਪੀਅਨਸ਼ਿਪਸ-2009 ਵਿਚੋਂ ਉਹ 13 ਤਮਗ਼ੇ ਜਿੱਤ ਕੇ ਲਿਆਏ ਹਨ। ਲੱਗਦੈ ਉਹ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣੇ . . . . Read more >

Thursday, 29 October 2009 15:48

ਰਖੇਲ

Written by ਕੁਲਜੀਤ ਮਾਨ

ਕੀ ਉਹ ਠੀਕ ਸੀ‎,‎ ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ‎,‎ ਉਹ ਵੀ ਬੇਲਗਾਮ‎…‎ । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ‎,‎ ਪਰ ਉਹ ਠੀਕ‎,‎ ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸੀ। ਰੱਬ ਤਾਂ ਕਦੇ ਵੀ ਤਮਾਸ਼ਬੀਨ ਨਹੀਂ ਹੁੰਦਾ। ਕੋਟਲਾ ਛਪਾਕੀ ਜ਼ੁੰਮੇ ਰਾਤ ਆਈ ਹੈ‎,‎ ਜਿਹੜਾ ਪਿੱਛੇ ਮੁੜਕੇ ਵੇਖੇ ਉਹਦੀ ਸ਼ਾਮਤ ਆਈ ਹੈ। ਸ਼ਾਮਤ ਹੀ ਤੇ ਚਾਹੀਦੀ ਸੀ ਉਸ ਉਮਰ ਵਿਚ। ਕਾਸ਼ ਇਹ ਸ਼ਾਮਤ ਮਿੱਠੀ ਹੀ ਰਹਿੰਦੀ‎,‎ ਇਹਦੇ ਵਿੱਚ ਸਮੇਂ ਦਾ ਜ਼ਹਿਰ ਨਾ ਰਲਦਾ। ਸੱਚ ਜੋ ਜ਼ਹਿਰ ਬਣ ਗਿਆ। ਜ਼ਹਿਰ . . . . Read more >

ਫਾਜ਼ਿਲਕਾ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਹਾਕੀ ਕੋਚਿੰਗ ਕੈਂਪ ਅਤੇ ਹਾਈਕਿੰਗ ਟ੍ਰੈਕਿੰਗ ਟੂਰ ਲਾਉਣ ਦੇ ਮੌਕੇ ਮਿਲੇ। ਇਓਂ ਮੇਰਾ ਬਾਹਰਲੇ ਕਾਲਜਾਂ ਦੇ ਮੁੰਡਿਆਂ ਨਾਲ ਮੇਲ ਜੋਲ ਹੋਇਆ ਤੇ ਬਾਹਰਲੀ ਦੁਨੀਆ ਦਿਸੀ। ਘਰੋਂ, ਪਿੰਡੋਂ ਤੇ ਆਪਣੇ ਦਾਇਰੇ `ਚੋਂ ਨਿਕਲਣ ਨਾਲ ਵਿਦਿਆਰਥੀ ਵਧੇਰੇ ਕੁੱਝ ਸਿੱਖਣ ਤੇ ਆਤਮ ਨਿਰਭਰ ਹੋਣ ਲੱਗਦੇ ਹਨ। ਜਿਹੜੇ ਇਕੋ ਥਾਂ ਬੈਠੇ ਜਾਂ ਇਕੋ ਜਗ੍ਹਾ ਰਹੀ ਜਾਂਦੇ ਹੋਣ ਉਨ੍ਹਾਂ ਦਾ ਜੀਵਨ ਅਨੁਭਵ ਸੀਮਤ ਰਹਿ ਜਾਂਦਾ ਹੈ। ਖੂਹ ਦੇ ਡੱਡੂ ਦੀ ਮਿਸਾਲ ਇਸੇ ਪਰਸੰਗ . . . . Read more >

Sunday, 06 September 2009 00:39

ਅੰਗ-ਸੰਗ

Written by ਵਰਿਆਮ ਸਿੰਘ ਸੰਧੂ

ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪਾਂ ਵਿੱਚ ਅਸਰ-ਅੰਦਾਜ਼ ਹੋਣਾ ਸੀ।       ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ `ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਣ . . . . Read more >

‘‘ਲਓ ਜੀ! ਆ ਗਿਆ ਜੇ ਮੇਰਾ ਲਾਇਲਪੁਰ।’’ ਪ੍ਰੇਮ ਸਿੰਘ ਵਿਚ ਬਾਬੇ ਕਰਮ ਸਿੰਘ ਦੀ ਰੂਹ ਆਣ ਵੜੀ।ਵੱਡੇ ਬੋਰਡ ‘ਤੇ ਲਿਖੇ ਅੱਖਰ ਚਮਕ ਰਹੇ ਸਨ।City of Textile Welcomes you.ਇਹੋ ਹੀ ਸੀ ਉਹ ਇਲਾਕਾ ਜਿਸ ਨੂੰ ਕਦੀ ਸਾਂਦਲ ਬਾਰ ਕਿਹਾ ਜਾਂਦਾ ਸੀ। ਸਾਂਦਲ ਦੁੱਲੇ ਦੇ ਪਿਉ ਦਾ ਨਾਂ ਸੀ, ਇਸ ਲਈ ਇਸ ਨੂੰ ‘ਦੁੱਲੇ ਦੀ ਬਾਰ’ ਵੀ ਆਖਿਆ ਜਾਂਦਾ ਸੀ। ਇਹੋ ਸੀ ਉਹ ਇਲਾਕਾ ਜਿਸ ਬਾਰੇ ਹਿਜਰਤ ਕਰ ਕੇ ਭਾਰਤ ਪੁੱਜੇ ਲੋਕ ਅਕਸਰ ਜ਼ਿਕਰ ਕਰਦਿਆ ਕਰਦੇ ਤੇ ਹਰ ਗੱਲ ਨਾਲ ਆਖਦੇ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ, ਉਦੋਂ ਗੱਲ ਈ ਹੋਰ ਸੀ।’’‘ਬਾਰ’ ਦਾ ਵਾਰ-ਵਾਰ ਜ਼ਿਕਰ . . . . Read more >

«StartPrev12NextEnd»
Page 1 of 2