|
ਮੁੱਖ ਪੰਨਾ
ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਜਿੰਨਾ ਹੀ ਸੁਖਮਈ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਿਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿੱਚ ਠਹਿਕ ਪੈਂਦੇ ਹਨ। ਖਿਡਾਰੀਆਂ ਉਤੇ ਚੋਖਾ ਪੈਸਾ ਲੱਗਿਆ ਹੁੰਦੈ ਜੋ ਪੁਆੜੇ ਦੀ ਜੜ੍ਹ ਬਣ ਜਾਂਦੈ। ਖੇਡ ਪ੍ਰਬੰਧਕਾਂ ਦੇ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁੱਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਉਸ ਵਿੱਚ ਵੀਹ ਕੁ ਖਿਡਾਰੀਆਂ ਦੇ ਰੇਖਾ ਚਿੱਤਰ ਸਨ ਜੋ ‘ਆਰਸੀ’ ਵਿੱਚ ਛਪੇ ਸਨ। ਉਹ ਕਿਤਾਬ ਬੜੀ ਛੇਤੀ ਵਿਕ ਗਈ ਤੇ ਹੁਣ ਉਹਦੀ ਕੋਈ ਕਾਪੀ ਮੇਰੇ ਪਾਸ ਵੀ ਨਹੀਂ। ਭਾਪਾ ਪ੍ਰੀਤਮ ਸਿੰਘ ਨੇ ਉਹਨੀਂ ਦਿਨੀਂ ਮੈਨੂੰ ਇੱਕ ਹਜ਼ਾਰ ਰੁਪਿਆ ਰਾਇਲਟੀ ਦਾ ਦਿੱਤਾ ਸੀ। 1966 ਤੋਂ ਮੈਂ ‘ਆਰਸੀ’ ਵਿੱਚ ਛਪੇ ਆਪਣੇ ਆਰਟੀਕਲ ਕੱਟ ਕੇ ਸਾਂਭ ਲੈਂਦਾ ਸਾਂ। ਕੁੱਝ ਸਾਲਾਂ ਬਾਅਦ ਮੈਂ ਉਹ ਆਰਟੀਕਲ ਸੋਧ ਕੇ ਲਿਖੇ ਤੇ ਖਰੜਾ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
Wednesday, 28 October 2009 15:11
ਟਕਸਾਲੀ ਜਥੇਦਾਰ ਮਾਨ ਸਿੰਘ ਹੰਭੋ - ਅਕਾਲੀ ਮੋਰਚਿਆਂ ਦਾ ਮੋਹਰੀ – ਟਕਸਾਲੀ ਜਥੇਦਾWritten by ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ‘ਵਾਹਵਾ ਤੇਰੀਆਂ ਕੁਦਰਤਾਂ, ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ, ਤੇਰਾ ਅੰਤ ਨਾ ਜਾਈ . . . . Read more >
Published in
ਲੇਖ਼
ਜਦੋਂ ਮੈਂ ਦਿੱਲੀ ਤੋਂ ਪਿੰਡ ਗੇੜਾ ਮਾਰਦਾ ਤਾਂ ਘਰੇ ‘ਕਲਿਆਣ’ ਤੇ ‘ਪੀ ਬੀ ਅਠਾਰਾਂ’ ਦੇ ਬੀਜ ਦੀਆਂ ਗੱਲਾਂ ਹੁੰਦੀਆਂ। ਮੈਨੂੰ ਕਿਹਾ ਜਾਂਦਾ, “ਦਿੱਲੀਓਂ ਬੀ ਮਿਲੇ ਤਾਂ ਲਿਆਈਂ।” ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਬੀਜ ਮਿਲ ਸਕਦੈ। ਕਲਿਆਣ ਦੇ ਦਾਣੇ ਮੋਟੇ ਤੇ ਰੰਗ ਸ਼ਰਬਤੀ ਸੀ ਜਦ ਕਿ ਪੀ ਬੀ ਅਠਾਰਾਂ ਦੇ ਬਰੀਕ ਤੇ ਰੰਗ ਦੇ ਘਸਮੈਲੇ ਸਨ। ਝਾੜ ਦੋਹਾਂ ਹੀ ਬੀਜਾਂ ਦਾ ਪਹਿਲੀਆਂ ਦੇਸੀ ਕਣਕਾਂ ਨਾਲੋਂ ਦੁੱਗਣਾ ਸੀ। ਦੇਸੀ ਕਣਕਾਂ ਕਿੱਲੇ `ਚੋਂ ਮਸਾਂ ਵੀਹ ਬਾਈ ਮਣ ਨਿਕਲਦੀਆਂ ਸਨ ਪਰ ਮੈਕਸੀਕਨ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ . . . . Read more >
Published in
ਇਕਬਾਲ ਰਾਮੂਵਾਲੀਆ
ਕਾਨਫਰੰਸ ਦਾ ਅੱਜ ਬਾਅਦ ਦੁਪਹਿਰ ਦਾ ਸੈਸ਼ਨ ਨਹੀਂ ਸੀ ਹੋ ਰਿਹਾ। ਉਸ ਦੀ ਥਾਂ ਸਾਰੇ ਡੈਲੀਗੇਟਾਂ ਨੂੰ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਲੋਂ ਕਰਵਾਏ ਜਾਣ ਵਾਲੇ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਸੀ। ਇਹ ਸਮਾਗਮ ਫਲੈਟੀਜ਼ ਹੋਟਲ ਦੀ ਥਾਂ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਬਣੇ ਅਲਹਮਰਾ ਕੰਪਲੈਕਸ ਵਿਚੋਂ ਇਕ ਵੱਡੇ ਹਾਲ ਵਿਚ ਹੋ ਰਿਹਾ ਸੀ।ਸਾਡੇ ਜਾਂਦਿਆਂ ਨੂੰ ਸਮਾਗਮ ਸ਼ੁਰੂ ਹੋ ਚੁੱਕਾ ਸੀ ਤੇ ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਦੀਆਂ ਇਕ ਹਜ਼ਾਰ ਦੇ ਕਰੀਬ ਸੀਟਾਂ ਤਾਂ ਪੁਰ ਸਨ ਹੀ ਸਗੋਂ ਕੁਰਸੀਆਂ ਦੇ ਵਿਚੋਂ ਲੰਘਣ ਵਾਲਾ . . . . Read more >
Published in
ਵਗਦੀ ਏ ਰਾਵੀ
ਜੋੜੇਂਗਾ ਕਿਵੇਂ ਏਸ ਨੂੰ, ਜਾਣਾ ਨਾ ਜੋੜਿਆ। ਟੁੱਟਦਾ ਰਿਹਾ ਹਰ ਰੋਜ਼ ਹੀ, ਤੂੰ ਜਦ ਤੋਂ ਤੋੜਿਆ। ਪੱਥਰ ਚੱਟ ਕੇ ਜੇ ਮੁੜੇ, ਮੁੜਨੇ ਦਾ ਮੁੱਲ ਕੀ? ਮੈਂ ਵਾਰ ਵਾਰ ਮੋੜਿਆ, ਮੁੜਿਆ ਨਾ ਮੋੜਿਆ। ਰਿਸ਼ਤਾ ਹਰੇਕ ਟੁੱਟਦਾ, ਅਪਣੀ ਅਉਧ ਵਿਹਾਜ ਕੇ; ਰਿਸ਼ਤਾ ਨਹੁੰ ਦੇ ਮਾਸ ਦਾ, ਜਾਣਾ ਨਾ ਤੋੜਿਆ। ਪਰਬਤ ਝੁਕਾਅ ਲਏ ਅਸੀਂ, ਤਾਂ ਹਿੰਮਤਾਂ ਦੇ ਨਾਲ਼; ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ। ਹੋਏ ਜੋ ਪਸਤ ਹੌਸਲੇ, ਸੁਰਜੀਤ ਹੋਣਗੇ, ਜਾਣਾ ਵਿਅਰਥ ਨਾ ਲਹੂ, ਦਿਲ ਦਾ ਨਿਚੋੜਿਆ। ਸੋਚੀਂ . . . . Read more >
Published in
ਗ਼ਜ਼ਲਾਂ
ਮੇਰੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਦਿੱਲੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਂਗਾ। ਮੈਂ ਖਿਡਾਰੀਆਂ ਵੱਲੋਂ ਖਾਲਸਾ ਕਾਲਜ ਦੀ ਵਿਦਿਆਰਥੀ ਸਭਾ ਦਾ ਕਾਰਜਕਾਰੀ ਮੈਂਬਰ ਚੁਣਿਆ ਗਿਆ ਸਾਂ। ਸਭਾ ਦੀ ਸਟੇਜ ਉਤੇ ਮੇਰੀ ਕਾਰਗ਼ੁਜ਼ਾਰੀ ਵੇਖ ਕੇ ਪੁਲੀਟੀਕਲ ਸਾਇੰਸ ਦੇ ਪ੍ਰੋ.ਜਸਵੰਤ ਸਿੰਘ ਫੁੱਲ ਨੇ ਮੈਨੂੰ ਆਪਣੇ ਨਾਲ ਜੋੜਨਾ ਚਾਹਿਆ। ਇੱਕ ਦਿਨ ਮੈਂ ਕਾਲਜ ਦੇ ਗੇਟ ਮੂਹਰੇ ਜੂਸ ਕੱਢਣ ਵਾਲੀ ਰੇਹੜੀ ਤੋਂ ਜੂਸ ਦਾ ਗਲਾਸ ਪੀਣ ਲਈ ਖੜ੍ਹਾ ਸਾਂ। ਪ੍ਰੋ.ਫੁੱਲ ਨੇ ਮੈਨੂੰ ਵੇਖ ਲਿਆ ਤੇ ਆਪਣੇ ਪੱਲਿਓਂ ਜੂਸ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਅੰਦਾਜ਼ਾ ਹੈ ਕਿ ਮੈਂ ਹੁਣ ਤਕ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਪਰ ਮੈਨੂੰ ਝੋਰਾ ਹੈ ਕਿ ਮੇਰਾ ਕਦੇ ਵੀ ਲਗਾਤਾਰ ਸੌ ਕਿਲੋਮੀਟਰ ਤੁਰਨ ਦਾ ਗੇੜ ਨਹੀਂ ਬਣਿਆ। ਦੁਨੀਆ `ਚ ਲੰਮੀਆਂ ਤੋਂ ਲੰਮੀਆਂ ਤੋਰਾਂ ਤੁਰਨ ਦੇ ਮੁਕਾਬਲੇ ਹੁੰਦੇ ਆ ਰਹੇ ਹਨ। ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਪਿਆ। ਉਨ੍ਹਾਂ ਮੁਕਾਬਲਿਆਂ ਬਾਰੇ ਸਿਰਫ਼ ਲਿਖਦਾ ਹੀ ਰਿਹਾਂ। ਮੈਂ ਦਸ ਗਿਆਰਾਂ ਸਾਲ ਦੀ ਉਮਰ ਵਿੱਚ ਜਗਰਾਓਂ ਕਬੱਡੀ ਦਾ ਮੈਚ ਵੇਖਣ ਜਾਣ ਵੇਲੇ ਪੰਤਾਲੀ ਕੁ ਕਿਲੋਮੀਟਰ ਤੁਰਿਆ ਸਾਂ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਕਿਲਾ ਰਾਏਪੁਰ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪਰਵਾਸੀ ਪੰਜਾਬੀ ਸਾਹਿਤ ਖੇਤਰ ਵਿੱਚ ਜਰਨੈਲ ਸਿੰਘ ਇੱਕ ਸਥਾਪਿਤ ਹਸਤਾਖ਼ਰ ਹੈ। ਅਜੋਕੇ ਸਮੇਂ ਦਾ ਉਹ ਅਜਿਹਾ ਚਰਚਿਤ ਲੇਖਕ ਹੈ ਜਿਸ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਨਿਸ਼ਚਿਤ ਕਰ ਲਈ ਹੈ। ਉਸ ਦੇ ਪਹਿਲੇ ਤਿੰਨ ਕਹਾਣੀ ਸੰਗ੍ਰਹਿ ਮੈਨੂੰ ਕੀ (1981), ਮਨੁੱਖ ਤੇ ਮਨੁੱਖ (1983), ਸਮੇਂ ਦੇ ਹਾਣੀ (1987) ਲੇਖਕ ਦੇ ਪੰਜਾਬੀ ਸਮਾਜ ਨਾਲ ਜੁੜੇ ਅਨੁਭਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਦਾ ਚੌਥਾ ਕਹਾਣੀ ਸੰਗ੍ਰਹਿ ਦੋ ਟਾਪੂ (1999) ਜੋ ਕਿ ਪਰਵਾਸੀ ਜੀਵਨ-ਯਥਾਰਥ ਨਾਲ ਤਾਅਲੁੱਕ ਰੱਖਦਾ ਹੈ ਨੇ ਪੰਜਾਬੀ ਸਾਹਿਤਕ ਤੇ ਅਕਾਦਮਿਕ . . . . Read more >
Published in
ਕਹਾਣੀਆਂ
ਮੇਰੀ ਆਪਣੀ ਲਿਖਤ ਮੇਰੀ ਆਪਣੀ ਅਣਜੰਮੀ ਧੀ… ਮੇਰੀ ਆਪਣੀ ਕੁੱਖ ਵਿੱਚ ਸਹਿਕ ਰਹੀ ਹੈ ਮੱਛੀ ਵਾਂਗ ਤੜਫ ਰਹੀ ਹੈ ਆਪਣੇ ਤੁਰ ਜਾਣ ਦੀਆਂ ਰਸਮਾਂ ਉਸ ਨੇ ਆਪਣੀ ਮੁੱਠ ਵਿੱਚ ਘੁੱਟੀਆਂ ਹੋਈਆਂ ਨੇ… ਮੇਰੇ ਸਰ੍ਹਾਣੇ, ਜੋ ਦਿਨ ਰਾਤ ਹੁਬਕਾਂ ਦਾ ਰੌਲ਼ਾ ਹੈ ਮੈਨੂੰ ਹੁਣ ਇਸ ਤੋਂ ਡਰ ਲਗਦਾ ਹੈ ਕਿਉਂ ਕਿ, ਮੈਂ ਜਾਣਦੀ ਹਾਂ ਮੈਂ ਇਸ ਦੀ ਕਸੂਰਵਾਰ ਹਾਂ… ਮੈਂ ਅੱਜ ਉਸ ਦੇ ਤਰਲੇ ਪਾ ਕੇ ਵੀ ਉਸ ਨੂੰ ਝੋਲੀ ਨਹੀਂ ਪਾ ਸਕਦੀ ਹੁਣ ਉਸ ਨੂੰ ਮੇਰੇ `ਤੇ ਗਿਲਾ ਹੈ…. . . . Read more >
Published in
ਕਵਿਤਾਵਾਂ
ਜਿਵੇਂ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ ਉਵੇਂ ਜਪਾਨੀ ਸੁਮੋ ਕੁਸ਼ਤੀ ਦੇ ਪੱਟੇ ਹੋਏ ਹਨ। ਦੋਹਾਂ ਖੇਡਾਂ ਵਿੱਚ ਤੇੜ ਕੇਵਲ ਲੰਗੋਟ ਜਾਂ ਕੱਛੇ ਹੀ ਹੁੰਦੇ ਹਨ ਜਦ ਕਿ ਬਾਕੀ ਸਾਰਾ ਧੜ ਨੰਗਾ ਹੁੰਦਾ ਹੈ। ਦੋਹਾਂ `ਚ ਖਿਡਾਰੀ ਜੱਫੋਜੱਫੀ ਤੇ ਧੱਕੋਧੱਕੀ ਹੁੰਦੇ ਹਨ ਤੇ ਧੱਕੜ ਖਿਡਾਰੀ ਜਿੱਤਦਾ ਹੈ। ਪਰ ਕਬੱਡੀ ਤੇ ਸੁਮੋ ਵਿੱਚ ਕਾਫੀ ਕੁੱਝ ਮਿਲਦਾ ਹੋਣ ਦੇ ਬਾਵਜੂਦ ਬਹੁਤ ਕੁੱਝ ਵੱਖਰਾ ਵੀ ਹੈ। ਕਬੱਡੀ ਵੱਡੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਜਦ ਕਿ ਸੁਮੋ ਛੋਟੇ ਜਿਹੇ ਦਾਇਰੇ ਵਿੱਚ ਹੁੰਦੀ ਹੈ। ਕਬੱਡੀ `ਚ ਦੌੜਾਂ ਵੀ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
|