You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਫਿਰ ਗਣਤੰਤਰ ਦਿਵਸ ਆ ਗਿਆ। ਪਰੇਡਾਂ ਦਾ ਫਿਰ ਦਿਵਸ ਆ ਗਿਆ। ਸਲਾਮੀਆਂ ਦੇ ਦਰ ਦਿਵਸ ਆ ਗਿਆ। ਟੀਵੀ ਉੱਪਰ ਭਾਸ਼ਨ ਨਾਹਰੇ‎,‎ ਮੰਤਰੀ ਦੀ ਗੱਲ ਫੱਬੀ ਭਾ ਜੀ। ਹੈ ਅੱਜ ਜਨਵਰੀ ਛੱਬੀ ਭਾ ਜੀ। ਸਰਕਾਰ ਕਿਸੇ ਦੀ ਵੀ ਆਵੇ‎,‎ ਜਿੱਤੇ ‘ਤੱਕੜੀ’ ‘ਕੰਵਲ’ ਜਾਂ ‘ਪੰਜਾ’। ਮਹਾਤੜ ਦਾ ਨਾ ਕੱਖ ਸੌਰਿਆ‎,‎ ਸਾਲ ਭਾਵੇਂ ਹੋਏ ਅਠਵੰਜਾ। ਕਿਸੇ ਦੇ ਸਿਰ ਤੇ ਛੱਤ ਨਹੀਂ ਹੈ‎, ਦੂਜੇ ਦੇ ਲਈ ਹੈ ਨਹੀਂ ਮੰਜਾ। `ਨਸਾਫ ਕਿਤੇ ਨਾ‎,‎ ਹੋਣ ‘ਅਕਾਲੀ’ ‘ਕਾਂਗਰਸ’ ਜਾਂ ਫਿਰ ਖੱਬੀ ਭਾ ਜੀ। ਪੰਜਾਂ ਸਾਲਾਂ ਪਿੱਛੋਂ . . . . Read more >

ਵਿਸ਼ਵੀਕਰਨ ਦੀ ਧਾਰਨਾ ਦਾ ਉਦੈ ਭਾਵੇਂ ਅਤੀ ਵਿਕਸਤ ਪੂੰਜੀਵਾਦੀ ਪ੍ਰਬੰਧ ਵਾਲੇ ਪੱਛਮੀ ਮੁਲਕਾਂ ਵੱਲੋਂ ਹੁੰਦਾ ਹੈ ਪਰ ਹੁਣ ਇਸ ਦੇ ਪੈਰੋਕਾਰਾਂ ਵਿੱਚ ਹਰੇਕ ਮੁਲਕ ਅਤੇ ਨਸਲ ਦੇ ਪੂੰਜੀਪਤੀ ਵਰਗ ਸ਼ਾਮਲ ਹਨ। ਇਸ ਲਈ ਵਿਸ਼ਵੀਕਰਨ ਇੱਕ ਵਿਚਾਰਧਾਰਾ ਹੋ ਨਿਬੜਿਆ ਹੈ‎,‎ ਜਿਸ ਦੇ ਮੂਲ ਲੱਛਣ ਮੁਨਾਫ਼ਾ ਬਿਰਤੀ ਅਤੇ ਨਿਰੰਕੁਸ਼ ਸੱਤਾ-ਪ੍ਰਾਪਤੀ ਦੀ ਲਾਲਸਾ ਕਹੇ ਜਾ ਸਕਦੇ ਹਨ। ਉਪਭੋਗਤਾਵਾਦ ਇਸ ਵਿਚਾਰਧਾਰਾ ਦਾ ਸਮੂਰਤ ਅਤੇ ਵਿਹਾਰਕ ਪੱਖ ਹੈ। ਇਸ ਵਿਚਾਰਧਾਰਾ ਦਾ ਵਿਸ਼ਵੀਕਰਨ ਹੋਇਆ ਵੇਖਣਾ ਹੋਵੇ ਤਾਂ ਇਸਦਾ ਫੈਲਾਅ ਅਮਰੀਕੀ ਮਹਾਂਸ਼ਕਤੀ . . . . Read more >

ਮੇਰੀ ਆਪਣੀ ਲਿਖਤ ਮੇਰੀ ਆਪਣੀ ਅਣਜੰਮੀ ਧੀ‎…‎ ਮੇਰੀ ਆਪਣੀ ਕੁੱਖ ਵਿੱਚ ਸਹਿਕ ਰਹੀ ਹੈ ਮੱਛੀ ਵਾਂਗ ਤੜਫ ਰਹੀ ਹੈ ਆਪਣੇ ਤੁਰ ਜਾਣ ਦੀਆਂ ਰਸਮਾਂ ਉਸ ਨੇ ਆਪਣੀ ਮੁੱਠ ਵਿੱਚ ਘੁੱਟੀਆਂ ਹੋਈਆਂ ਨੇ‎…‎ ਮੇਰੇ ਸਰ੍ਹਾਣੇ‎,‎ ਜੋ ਦਿਨ ਰਾਤ ਹੁਬਕਾਂ ਦਾ ਰੌਲ਼ਾ ਹੈ ਮੈਨੂੰ ਹੁਣ ਇਸ ਤੋਂ ਡਰ ਲਗਦਾ ਹੈ ਕਿਉਂ ਕਿ‎,‎ ਮੈਂ ਜਾਣਦੀ ਹਾਂ ਮੈਂ ਇਸ ਦੀ ਕਸੂਰਵਾਰ ਹਾਂ‎…‎ ਮੈਂ ਅੱਜ ਉਸ ਦੇ ਤਰਲੇ ਪਾ ਕੇ ਵੀ ਉਸ ਨੂੰ ਝੋਲੀ ਨਹੀਂ ਪਾ ਸਕਦੀ ਹੁਣ ਉਸ ਨੂੰ ਮੇਰੇ `ਤੇ ਗਿਲਾ ਹੈ‎…‎. . . . Read more >

ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਜਿੰਨਾ ਹੀ ਸੁਖਮਈ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਿਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿੱਚ ਠਹਿਕ ਪੈਂਦੇ ਹਨ। ਖਿਡਾਰੀਆਂ ਉਤੇ ਚੋਖਾ ਪੈਸਾ ਲੱਗਿਆ ਹੁੰਦੈ ਜੋ ਪੁਆੜੇ ਦੀ ਜੜ੍ਹ ਬਣ ਜਾਂਦੈ। ਖੇਡ ਪ੍ਰਬੰਧਕਾਂ ਦੇ . . . . Read more >

ਪਹਾੜਾਂ ਦੀ ਓਟ ਵਿੱਚ ਵਿਸਲਰ ਭਾਵੇਂ ਛੋਟਾ ਜਿਹਾ ਪਿੰਡ ਹੈ ਪਰ ਇਹ ਓਲੰਪਿਕ ਖੇਡਾਂ ਦਾ ਸਥਾਨ ਚੁਣਿਆਂ ਜਾਣ ਕਾਰਨ ਵਿਸ਼ਵ ਭਰ `ਚ ਪ੍ਰਸਿੱਧ ਹੋ ਗਿਆ ਹੈ। ਉਥੇ 2010 ਵਿੱਚ 12 ਫਰਵਰੀ ਤੋਂ 28 ਫਰਵਰੀ ਤਕ ਸਰਦੀਆਂ ਦੀਆਂ ਓਲੰਪਿਕ ਖੇਡਾਂ ਤੇ 12 ਤੋਂ 21 ਮਾਰਚ ਤਕ ਅਪਾਹਜਾਂ ਦੀਆਂ ਪੈਰਾਲਿੰਪਿਕ ਖੇਡਾਂ ਹੋਣਗੀਆਂ। ਖੇਡਾਂ ਸ਼ੁਰੂ ਹੋਣ `ਚ 1000 ਦਿਨ ਰਹਿ ਗਏ ਹਨ ਤੇ ਇਨ੍ਹਾਂ ਦਿਨਾਂ `ਚ ਖੇਡਾਂ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਵੈਨਕੂਵਰ ਤੋਂ ਵਿਸਲਰ ਨੂੰ ਜਾਂਦਾ ਹਾਈਵੇ-99 . . . . Read more >

ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ . . . . Read more >

ਸਿਆਟਲ ਦਾ ਖੇਡ ਮੇਲਾ 28 ਤੇ 29 ਜੁਲਾਈ 2007 ਨੂੰ ਭਰਨਾ ਸੀ। ਮੇਲਾ ਕਮੇਟੀ ਨੇ ਇਸ ਦੀ ਕਾਫੀ ਮਸ਼ਹੂਰੀ ਕੀਤੀ ਸੀ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਛਪੇ ਸਨ ਤੇ ਰੇਡੀਓ ਰਾਹੀਂ ਵੀ ਪਰਚਾਰ ਕੀਤਾ ਗਿਆ ਸੀ। ਇਸ ਵਾਰ ਦੇ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਅੱਡੋ ਅੱਡ ਖੇਡ ਮੇਲੇ ਕਰਾਉਣ ਦੀ ਥਾਂ ਐਤਕੀਂ ਸਾਰੇ ਸਿਆਟਲੀਏ ਰਲ ਕੇ ਇਕੋ ਸਾਂਝਾ ਮੇਲਾ ਮਨਾ ਰਹੇ ਸਨ। ਏਕੇ ਵਿੱਚ ਬੜੀ ਬਰਕਤ ਹੁੰਦੀ ਹੈ ਜਿਸ ਨਾਲ ਫੰਡ `ਕੱਠਾ ਕਰਨਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਸੀ। ਦਰਸ਼ਕ ਵੀ ਬਿਨਾਂ ਕਿਸੇ ਨਿੰਦ ਵਿਚਾਰ . . . . Read more >

ਸੰਸਾਰ ਵਿੱਚ ਸੈਂਕੜੇ ਖੇਡਾਂ ਖੇਡੀਆਂ ਜਾਂਦੀਆਂ ਹਨ। ਕਈ ਖੇਡਾਂ ਕਈ ਕਈ ਮੁਲਕਾਂ ਵਿੱਚ ਮਕਬੂਲ ਹਨ। ਉਹਨਾਂ ਦੇ ਖੇਡ ਮੁਕਾਬਲਿਆਂ ਦਾ ਬਾਕਾਇਦਾ ਸਿਸਟਮ ਹੈ। ਵਿਸ਼ਵ ਪੱਧਰ ਉਤੇ ਖੇਡਾਂ ਤੇ ਖਿਡਾਰੀਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਇੱਕ ਐਮੇਚਿਓਰ ਯਾਨੀ ਸ਼ੌਕੀਆ ਤੇ ਦੂਜੇ ਪ੍ਰੋਫੈਸ਼ਨਲ ਯਾਨੀ ਪੇਸ਼ਾਵਰ। ਸ਼ੌਕੀਆ ਖਿਡਾਰੀ ਉਹ ਗਿਣੇ ਜਾਂਦੇ ਹਨ ਜਿਹੜੇ ਖੇਡ ਦੇ ਪੈਸੇ ਨਾ ਵੱਟਣ ਤੇ ਕੇਵਲ ਸ਼ੌਕ ਲਈ ਖੇਡਾਂ `ਚ ਭਾਗ ਲੈਣ। ਕੇਵਲ ਮਨੋਰੰਜਨ ਲਈ ਜਾਂ ਐਕਸੇਲੈਂਸ ਹਾਸਲ ਕਰਨ ਲਈ ਖੇਡ ਮੁਕਾਬਲਿਆਂ `ਚ ਜੂਝਣ। ਖੇਡ ਦਾ ਕੋਈ ਇਵਜ਼ਾਨਾ ਨਾ . . . . Read more >

ਦੁਖ ਸੁਖ ਧੁਰੋਂ ਬੰਦੇ ਦੇ ਨਾਲ ਨੇ। ਕੋਈ ਨਹੀਂ ਹੋਵੇਗਾ ਜਿਸ ਨੂੰ ਇਨ੍ਹਾਂ ਦਾ ਅਨੁਭਵ ਨਾ ਹੋਵੇ। ਖ਼ੁਸ਼ੀ ਨਾ ਹੋਵੇ, ਗ਼ਮ ਨਾ ਹੋਵੇ। ਮਿਲਿਆ ਨਾ ਹੋਵੇ ਤੇ ਵਿਛੜਿਆ ਨਾ ਹੋਵੇ। ਮੇਲ ਵਿਛੋੜਿਆਂ ਦੀਆਂ ਕਹਾਣੀਆਂ ਨਾਲ ਸਾਹਿਤ ਦੇ ਖ਼ਜ਼ਾਨੇ ਭਰੇ ਪਏ ਨੇ। ਇਸ ਕਲਮਕਾਰ ਦੇ ਬਹੁਤ ਸਾਰੇ ਸੱਜਣ ਮਿੱਤਰ ਤੇ ਸਾਕ ਸੰਬੰਧੀ ਵਿਛੜ ਗਏ ਨੇ ਤੇ ਇੱਕ ਦਿਨ ਇਹਨੇ ਵੀ ਵਿਛੜ ਜਾਣਾ ਹੈ। ਮੈਂ ਤਾਂ ਵਿੱਛੜ ਜਾਵਾਂਗਾ ਪਰ ਮੇਰੀਆਂ ਲਿਖਤਾਂ ਫਿਰ ਵੀ ਹੋਣਗੀਆਂ ਜਿਨ੍ਹਾਂ ਵਿੱਚ ਦੀ ਮੈਂ ਆਪਣੀਆਂ ਬਾਤਾਂ ਪਾਉਂਦਾ ਰਹਾਂਗਾ। ਮੇਰੀ ਇਹ ਜੀਵਨ ਗਾਥਾ ਇਥੇ . . . . Read more >

ਮਾਂ ਦੀ ਗੋਦ, ਵੱਡਿਆਂ ਦੇ ਕੰਧਾੜੇ ਤੇ ਸੁਹਾਗੇ ਉਤੇ ਚੜ੍ਹਨ ਤੋਂ ਲੈ ਕੇ ਮੈਨੂੰ ਡਿਜ਼ਨੀਲੈਂਡ ਦੀਆਂ ਢਾਣੀਆਂ ਲੈਣ ਤੇ ਲੰਡਨ ਦੀ ਚੰਡੋਲ ਝੂਟਣ ਦੇ ਮੌਕੇ ਮਿਲੇ ਹਨ। ਮੈਂ ਸਿਆਟਲ ਦੀ ਸਪੇਸ ਨੀਡਲ ਤੇ ਟੋਰਾਂਟੋ ਦੇ ਸੀ.ਐੱਨ.ਐੱਨ.ਟਾਵਰ ਉਤੇ ਵੀ ਚੜ੍ਹਿਆਂ ਹਾਂ। ਅਮਰੀਕਾ ਦੇ ਟ੍ਰੇਡ ਟਾਵਰ ਢਹਿਣ ਤੋਂ ਇੱਕ ਮਹੀਨਾ ਪਹਿਲਾਂ ਹੀ ਮੈਂ ਉਨ੍ਹਾਂ ਉਤੇ ਚੜ੍ਹ ਕੇ ਨਿਊਯਾਰਕ ਦੇ ਨਜ਼ਾਰੇ ਲਏ ਸਨ। ਜੇ ਗਿਆਰਾਂ ਅਗੱਸਤ ਦੀ ਥਾਂ ਗਿਆਰਾਂ ਸਤੰਬਰ ਨੂੰ ਚੜ੍ਹਦਾ ਤਾਂ ਉਥੋਂ ਈ ਉਤਾਂਹ ਚਲਾ ਜਾਂਦਾ। ਫਿਰ ਨਾ ਝੂਟਿਆਂ ਦੀ ਗੱਲ ਹੋਣੀ ਸੀ ਤੇ ਨਾ . . . . Read more >

1957-58 ਦੀਆਂ ਬਾਤਾਂ ਨੇ: ਓਦੋਂ ਮੈਂ ਪੰਜਵੀਂ-ਛੇਵੀਂ ਦੀਆਂ ਕਿਤਾਬਾਂ `ਚ ਉਲਝਿਆ ਹੋਇਆ ਹੋਵਾਂਗਾ। ਟੀ ਵੀ ਤੇ ਟ੍ਰਾਂਜ਼ਿਸਟਰ ਰੇਡੀਓ ਅਮਰੀਕਾ ਜਪਾਨ ਵਰਗੇ ਵਿਕਸਤ ਮੁਲਕਾਂ `ਚ ਭਾਵੇਂ ਅਵਤਾਰ ਧਾਰ ਚੁੱਕੇ ਸਨ ਪ੍ਰੰਤੂ ਪੰਜਾਬ `ਚ ਇਨ੍ਹਾਂ ਦੇ ਨਾਮ ਐਵੇਂ ਗਿਣਤੀ ਦਿਆਂ ਲੋਕਾਂ ਨੇ ਹੀ ਸੁਣੇ ਹੋਣਗੇ। ਪਿੰਡਾਂ `ਚ ਕਿਸੇ ਇੱਕ-ਅੱਧੀ ਛੱਤ `ਤੇ ਦੋ ਬਾਂਸ ਗੱਡ ਕੇ, ਉਨ੍ਹਾਂ ਦੇ ਉੱਪਰਲੇ ਸਿਰਿਆਂ ਉੱਤੇ ਇੱਕ ਤੋਂ ਦੂਜੇ ਤੀਕ ਲਟਕਾਈਆਂ ਏਰੀਅਲ ਦੀਆਂ ਤਾਰਾਂ ਏਹ ਐਲਾਨ ਕਰਦੀਆਂ ਸਨ ਕਿ ਇਸ ਘਰ `ਚ ਇੱਕ ਰੇਡੀਓ-ਸੈੱਟ ਵੀ ਵਸਦਾ ਹੈ ਜਿਹੜਾ ਆਮ ਲੋਕਾਂ ਦੀ . . . . Read more >