You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਤੋਂ ਕੁੱਝ ਦਿਨਾਂ ਬਾਅਦ ਹੀ ਮੈਨੂੰ ਪਹਿਲੀ ਕੱਚੀ ਤੋਂ ਪਹਿਲੀ ਪੱਕੀ `ਚ ਬਿਠਾ ਲਿਆ ਗਿਆ ਸੀ। ਇਹਦਾ ਕਾਰਨ ਸੀ ਕਿ ਮੈਂ ਘਰੋਂ ਹੀ ਪੈਂਤੀ ਪੜ੍ਹਨੀ ਸਿੱਖਿਆ ਹੋਇਆ ਸਾਂ ਤੇ ਕੁੱਝ ਪਹਾੜੇ ਵੀ ਮੂੰਹ ਜ਼ੁਬਾਨੀ ਯਾਦ ਸਨ। ਬਾਬਾ, ਬਾਪੂ ਤੇ ਭੂਆ ਹੋਰੀਂ ਅੱਖਰਾਂ ਦੇ ਸੂੰਹੇਂ ਸਨ ਜੋ ਘਰ `ਚ ਈ ਊੜਾ ਆੜਾ ਸਿਖਾਉਂਦੇ ਰਹਿੰਦੇ ਸਨ। ਮੇਰਾ ਵੱਡਾ ਭਰਾ ਪੜ੍ਹਨੋਂ ਵਿਹਰਿਆ ਹੋਇਆ ਸੀ। ਘਰ ਦੇ ਉਹਨੂੰ ਸਕੂਲ ਛੱਡ ਕੇ ਆਉਂਦੇ ਪਰ ਉਹ ਟਲ ਕੇ ਹੱਟੀ ਭੱਠੀ ਚਲਾ ਜਾਂਦਾ। ਉਹ ਪਲੇਠਾ ਪੁੱਤਰ ਸੀ ਜਿਸ ਕਰਕੇ ਵਧੇਰੇ . . . . Read more >

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂਪੜ੍ਹੀਆਂ ਨਾ ਗਈਆਂ‎,‎ ਨਾ ਮੁੜਕੇ ਹੀ ਆਈਆਂ। ਰਜ਼ਾ ਬਣੀਆਂ ਰੀਝਾਂ‎,‎ ਜੋ ਰੁੱਖਾਂ `ਤੇ ਟੰਗੀਆਂਸੁੱਕੀਆਂ ਨਾ ਝੜ੍ਹੀਆਂ‎,‎ ਨਾ ਪੈਰਾਂ `ਤੇ ਆਈਆਂ। ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈਨਾ ਜਾਵਣ ਭੁਲਾਈਆਂ‎,‎ ਨਾ ਸੀਨੇ ਹੀ ਲਾਈਆਂ। ਸੋਚ ਮੇਰੀ ਤੋਂ‎,‎ ਮੁਖੜਾ ਉਹ ਮੋੜੀ ਖੜ੍ਹਾ ਹੈਹੋ ਅੱਖਰਾਂ ਤੋਂ ਓਹਲੇ‎,‎ ਮੈਂ ਲੀਕਾਂ ਵੀ ਵਾਹੀਆਂ। ਨਿੱਤ ਨੈਣਾਂ . . . . Read more >

ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, . . . . Read more >

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇ ਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਅਤੇ ਪਰਵਾਨ ਕੀਤੀ ਗਈ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ . . . . Read more >

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more >

‘‘ਵਰਿਆਮ!…ਤਿਆਰ ਰਹੀਂ…ਆਪਾਂ ਲਾਹੌਰ ਵੀ ਚੱਲਣੈ। ਫ਼ਖ਼ਰ ਜ਼ਮਾਂ ਕੋਸ਼ਿਸ਼ ਕਰ ਰਿਹੈ ਲਾਹੌਰ ਵਿਚ ਆਲਮੀ ਪੰਜਾਬੀ ਕਾਨਫ਼ਰੰਸ ਕਰਾਉਣ ਵਾਸਤੇ…।’’ਸੁਤਿੰਦਰ ਸਿੰਘ ਨੂਰ ਦੇ ਲਫ਼ਜ਼ ਸੁਣਦਿਆਂ  ਮੇਰੇ ਅੰਦਰ ਰੌਸ਼ਨੀਆਂ ਕਹਿਕਸ਼ਾਂ ਵਿਚ ਗੁੰਦੇ ਤਾਰਿਆਂ ਵਾਂਗ ਲਿਸ਼ਕੀਆਂ। ਨਾੜਾਂ ‘ਚ ਲਹੂ ਦੀ ਗਤੀ ਬੁੜ੍ਹਕਦੀ ਹੋਈ ਹੱਸ ਪਈ।‘‘ਵੇਖਿਓ ! ਹੁਣ ਭੁਲ ਨਾ ਜਾਇਓ! ਜਦੋਂ ਵੀ ਕਾਨਫ਼ਰੰਸ ਹੋਈ, ਜ਼ਰੂਰ ਲੈ ਕੇ ਜਾਣਾ। ਮੇਰੀ ਬੜੀ ਡੂੰਘੀ ਹਸਰਤ ਹੈ ਲਾਹੌਰ ਜਾਣ ਦੀ।’’ ਮੈਂ ਬੱਚਿਆਂ ਵਾਲੇ ਉਤਸ਼ਾਹ ਨਾਲ ਆਖਿਆ।ਮੈਂ ਉਸ ਬਾਲ ਵਾਂਗ ਸਾਂ ਜੋ ਕਿਸੇ ਮੇਲੇ . . . . Read more >

ਜਿਵੇਂ ਸੰਸਾਰਪੁਰ ਨੂੰ ਹਾਕੀ ਖਿਡਾਰੀਆਂ ਦਾ ਪਿੰਡ ਕਿਹਾ ਜਾਂਦੈ ਉਵੇਂ ਢੁੱਡੀਕੇ ਨੂੰ ਲਿਖਾਰੀਆਂ ਦਾ ਪਿੰਡ ਕਿਹਾ ਜਾ ਸਕਦੈ। ਇਸ ਪਿੰਡ ਨਾਲ ਸੰਬੰਧਿਤ ਦਰਜਨ ਕੁ ਲੇਖਕ ਹਨ ਜਿਨ੍ਹਾਂ ਦੀਆਂ ਡੇਢ ਸੌ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਲੰਮਾ ਸਮਾਂ ਢੁੱਡੀਕੇ ਰਹਿਣ ਕਾਰਨ ਮੈਨੂੰ ਵੀ ਢੁੱਡੀਕੇ ਦਾ ਹੀ ਸਮਝਿਆ ਜਾਂਦਾ ਹੈ। ਮੇਰੀਆਂ ਲਿਖਤਾਂ ਉਤੇ ਢੁੱਡੀਕੇ ਦੇ ਪੌਣ ਪਾਣੀ ਦਾ ਖਾਸਾ ਪ੍ਰਭਾਵ ਹੈ। ਐਨ ਉਵੇਂ ਜਿਵੇਂ ਰਾਮਪੁਰੀ ਸ਼ਾਇਰਾਂ `ਤੇ ਨਹਿਰ ਸਰਹੰਦ ਦੇ ਪਾਣੀ ਦਾ ਅਸਰ ਹੈ। ਇਹ ਗੱਲ ਉਹ ਖ਼ੁਦ ਕਹਿੰਦੇ ਹਨ। ਕਹਿੰਦੇ . . . . Read more >

ਵੱਸਦਾ ਰੱਸਦਾ ਘਰ। ਸਬਰ‎,‎ ਸੰਤੋਖ ਦਾ ਪ੍ਰੀਵਾਰ ਵਿੱਚ ਪਸਾਰਾ। ਇੱਕ ਦੂਜੇ ਦੇ ਸਾਹੀਂ ਜਿਉਂਦੇ। ਇੱਕ ਦਾ ਦਰਦ‎,‎ ਸਭ ਦਾ ਦਰਦ। ਸਮੇਂ ਦੀ ਮਟਕਵੀਂ ਤੋਰ `ਚ‎,‎ ਚੇਤਿਆਂ ਚੋਂ ਖੁੱਰ ਚੁੱਕਾ‎,‎ ਵਕਤ ਦੇ ਬੀਤਣ ਦਾ ਅਹਿਸਾਸ। ਵਕਤ ਦਾ ਕਹਿਰ ਕਿ ਪ੍ਰੀਵਾਰ ਦੀ ਪਛਾਣ ਸਿਰਜਣ ਵਾਲਾ ਸਦਾ ਲਈ ਤੁੱਰ ਗਿਆ ਤੇ ਵਕਤ ਦੀ ਹਿੱਕ ਤੇ ਵਖਤ ਬੀਜ ਗਿਆ। ਵਕਤ ਤੁਹਾਡੀਆਂ ਤਲੀਆ `ਤੇ ਮਹਿੰਦੀ ਵੀ ਲਾਉਂਦਾ ਏ‎,‎ ਫੈਲੀ ਹੋਈ ਬਹੁਰੂਪਤਾ ਦੀ ਸਰੋਂ ਵੀ ਉਗਾਉਂਦਾ ਏ ਤੇ ਤੁਹਾਨੂੰ‎,‎ ਤੁਹਾਡੇ ਅੰਤਰੀਵ ਦੀ ਥਾਹ ਵੀ ਪਵਾਉਂਦਾ ਏ। ਵਖਤ‎,‎ ਵਕਤ ਦਾ ਕਰੂਰ ਸੱਚ। . . . . Read more >

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਨਾਲ਼ ਸੰਬੰਧਿਤ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਕਿਰਪਾਲ ਸਿੰਘ ਪੰਨੂੰ   ਆਮ ਵਿਆਖਿਆ ਸੂਚਨਾ ਵਟਾਂਦਰੇ ਲਈ, ਬੋਲੀ ਦੀ ਉਸਾਰੀ ਇੱਕ ਕਰਾਮਾਤੀ ਕਾਰਜ ਮੰਨਿਆਂ ਗਿਆ ਹੈ। ਪਰ ਇਸ ਵਿੱਚ ਬੋਲ ਚਾਲ ਵਾਲ਼ਿਆਂ ਦੀ, ਇੱਕ ਹੱਦ ਤੀਕਰ ਲੋੜੀਂਦੀ ਆਪਸੀ ਨੇੜਤਾ ਅਤੇ ਹਰਕਾਰੇ ਵਜੋਂ ਉਸ ਵਿੱਚ ਹਵਾ ਦਾ ਹੋਣਾ ਜ਼ਰੂਰੀ ਹੈ। ਸਮਾਂ ਪਾ ਕੇ, ਲਿਖਤਾਂ ਰਾਹੀਂ ਸੂਚਨਾ ਵਟਾਂਦਰਾ ਹੋਣ ਲੱਗਿਆ। ਪਹਿਲੋਂ ਪਹਿਲ ਇਹ ਵਟਾਂਦਰਾ ਚਟਾਨਾਂ, ਸਪੂਤਾਂ ਉੱਤੇ ਹੋਣ ਕਾਰਨ ਇੱਕ ਸਥਾਨੀ ਰਹਿ . . . . Read more >

ਕਾਨਫਰੰਸ ਦਾ ਅੱਜ ਬਾਅਦ ਦੁਪਹਿਰ ਦਾ ਸੈਸ਼ਨ ਨਹੀਂ ਸੀ ਹੋ ਰਿਹਾ। ਉਸ ਦੀ ਥਾਂ ਸਾਰੇ ਡੈਲੀਗੇਟਾਂ ਨੂੰ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਲੋਂ ਕਰਵਾਏ ਜਾਣ ਵਾਲੇ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਸੀ। ਇਹ ਸਮਾਗਮ ਫਲੈਟੀਜ਼ ਹੋਟਲ ਦੀ ਥਾਂ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਬਣੇ ਅਲਹਮਰਾ ਕੰਪਲੈਕਸ ਵਿਚੋਂ ਇਕ ਵੱਡੇ ਹਾਲ ਵਿਚ ਹੋ ਰਿਹਾ ਸੀ।ਸਾਡੇ ਜਾਂਦਿਆਂ ਨੂੰ ਸਮਾਗਮ ਸ਼ੁਰੂ ਹੋ ਚੁੱਕਾ ਸੀ ਤੇ ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਦੀਆਂ ਇਕ ਹਜ਼ਾਰ ਦੇ ਕਰੀਬ ਸੀਟਾਂ ਤਾਂ ਪੁਰ ਸਨ ਹੀ ਸਗੋਂ ਕੁਰਸੀਆਂ ਦੇ ਵਿਚੋਂ ਲੰਘਣ ਵਾਲਾ . . . . Read more >

ਬਚਪਨ ਵਿੱਚ ਮੈਂ ਚਾਹ ਤੇ ਲੱਸੀ ਦੇ ਝਗੜੇ ਵਰਗਾ ਚਿੱਠਾ ਲਿਖਣ ਤੇ ਕਵੀਸ਼ਰ ਜਾਂ ਮਾਸਟਰ ਬਣਨ ਬਾਰੇ ਚਿਤਵਿਆ ਸੀ। ਪਰ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਪੁਰਸਕਾਰ ਨਾਲ ਮੈਨੂੰ ਸ਼੍ਰੋਮਣੀ ਲੇਖਕ ਤੇ ਡਾ.ਸਰਦਾਰਾ ਸਿੰਘ ਜੌਹਲ ਹੋਰਾਂ ਨੇ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ। ਬੋਤੇ `ਤੇ ਬਹਿਣ ਵਾਲੇ ਬੱਚੇ ਨੂੰ ਹਵਾਈ ਜਹਾਜ਼ਾਂ ਦੇ ਝੂਟੇ ਤੇ ਦੇਸ਼ ਵਿਦੇਸ਼ ਘੁੰਮਣ ਦੇ ਮੌਕੇ ਦੇ ਦਿੱਤੇ। ਮੈਂ ਸਮਝਦਾ ਹਾਂ ਜਿਵੇਂ ਸਾਧਾਰਨ ਕਿਸਾਨ ਦੇ ਸਾਧਾਰਨ ਪੁੱਤਰ ਨੂੰ ਪ੍ਰਿੰਸੀਪਲ ਦੀ ਪਦਵੀ ਤਕ ਪਹੁੰਚਣ ਦੇ ਵਸੀਲੇ ਬਣੇ ਉਵੇਂ ਹਰ ਬਾਲਕ ਦੇ . . . . Read more >

ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ . . . . Read more >