You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਪਹਾੜਾਂ ਦੀ ਓਟ ਵਿੱਚ ਵਿਸਲਰ ਭਾਵੇਂ ਛੋਟਾ ਜਿਹਾ ਪਿੰਡ ਹੈ ਪਰ ਇਹ ਓਲੰਪਿਕ ਖੇਡਾਂ ਦਾ ਸਥਾਨ ਚੁਣਿਆਂ ਜਾਣ ਕਾਰਨ ਵਿਸ਼ਵ ਭਰ `ਚ ਪ੍ਰਸਿੱਧ ਹੋ ਗਿਆ ਹੈ। ਉਥੇ 2010 ਵਿੱਚ 12 ਫਰਵਰੀ ਤੋਂ 28 ਫਰਵਰੀ ਤਕ ਸਰਦੀਆਂ ਦੀਆਂ ਓਲੰਪਿਕ ਖੇਡਾਂ ਤੇ 12 ਤੋਂ 21 ਮਾਰਚ ਤਕ ਅਪਾਹਜਾਂ ਦੀਆਂ ਪੈਰਾਲਿੰਪਿਕ ਖੇਡਾਂ ਹੋਣਗੀਆਂ। ਖੇਡਾਂ ਸ਼ੁਰੂ ਹੋਣ `ਚ 1000 ਦਿਨ ਰਹਿ ਗਏ ਹਨ ਤੇ ਇਨ੍ਹਾਂ ਦਿਨਾਂ `ਚ ਖੇਡਾਂ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਵੈਨਕੂਵਰ ਤੋਂ ਵਿਸਲਰ ਨੂੰ ਜਾਂਦਾ ਹਾਈਵੇ-99 . . . . Read more >

‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ . . . . Read more >

ਦਸੰਬਰ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਸਾਡੀ ਮਾਂ ‘ਵੱਡੇ ਦਿਨਾਂ’ ਦੀਆਂ ਛੁੱਟੀਆਂ ਪੁਕਾਰਦੀ ਹੁੰਦੀ ਸੀ। ਸਾਨੂੰ ਇਸ ਅਸਲੀਅਤ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਇਹ ਦਿਨ ‘ਵੱਡੇ’ ਆਪਣੇ ਕੱਦ ਸਦਕਾ ਨਹੀਂ, ਬਲਕਿ ਈਸਾ ਮਸੀਹ ਦੇ ਜਨਮ ਦੇ “ਪਵਿੱਤਰ” ਦਿਨ ਹੋਣ ਕਰ ਕੇ ਜਾਣੇ ਜਾਂਦੇ ਸਨ। ਇਨ੍ਹਾਂ ਦਿਨਾਂ ‘ਚ ਹੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਲਈ, ਅਤੇ ਗੁਰੂ ਜੀ ਵੱਲੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ, ਪੱਛਮ ਵੱਲ ਨੂੰ ਕੀਤੇ ਕਸ਼ਟਮਈ, ਪੈਦਲ ਸਫ਼ਰ . . . . Read more >

ਫਾਜ਼ਿਲਕਾ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਹਾਕੀ ਕੋਚਿੰਗ ਕੈਂਪ ਅਤੇ ਹਾਈਕਿੰਗ ਟ੍ਰੈਕਿੰਗ ਟੂਰ ਲਾਉਣ ਦੇ ਮੌਕੇ ਮਿਲੇ। ਇਓਂ ਮੇਰਾ ਬਾਹਰਲੇ ਕਾਲਜਾਂ ਦੇ ਮੁੰਡਿਆਂ ਨਾਲ ਮੇਲ ਜੋਲ ਹੋਇਆ ਤੇ ਬਾਹਰਲੀ ਦੁਨੀਆ ਦਿਸੀ। ਘਰੋਂ, ਪਿੰਡੋਂ ਤੇ ਆਪਣੇ ਦਾਇਰੇ `ਚੋਂ ਨਿਕਲਣ ਨਾਲ ਵਿਦਿਆਰਥੀ ਵਧੇਰੇ ਕੁੱਝ ਸਿੱਖਣ ਤੇ ਆਤਮ ਨਿਰਭਰ ਹੋਣ ਲੱਗਦੇ ਹਨ। ਜਿਹੜੇ ਇਕੋ ਥਾਂ ਬੈਠੇ ਜਾਂ ਇਕੋ ਜਗ੍ਹਾ ਰਹੀ ਜਾਂਦੇ ਹੋਣ ਉਨ੍ਹਾਂ ਦਾ ਜੀਵਨ ਅਨੁਭਵ ਸੀਮਤ ਰਹਿ ਜਾਂਦਾ ਹੈ। ਖੂਹ ਦੇ ਡੱਡੂ ਦੀ ਮਿਸਾਲ ਇਸੇ ਪਰਸੰਗ . . . . Read more >

Tuesday, 27 October 2009 17:26

ਘੁੰਮਣਘੇਰ

Written by ਹਰਪ੍ਰੀਤ ਸੇਖਾ

ਹਰਪ੍ਰੀਤ ਸੇਖਾ ਦੀ ਥੋੜ੍ਹਾ ਚਿਰ ਪਹਿਲੋਂ ਰੀਲੀਜ਼ ਹੋਈ ਪੁਸਤਕ ‘ਬੀ ਜੀ ਮੁਸਕਰਾ ਪਏ’ ਵਿੱਚੋਂ ਇਹ ਖ਼ੁਬਸੂਰਤ ਕਹਾਣੀ ਗਲੋਬਲ ਪੰਜਾਬੀ ਦੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ:   ਖਾਲੀ ਘਰ ਡਿੰਪਲ ਨੂੰ ਭਾਂਅ-ਭਾਂਅ ਕਰਦਾ ਲੱਗਾ। ਬੱਚਿਆਂ ਦੇ ਸਕੂਲ ਵਿੱਚ ਛੁੱਟੀਆਂ ਹੋਣ ਕਰਕੇ ਉਸਦੇ ਮਾਸੜ ਜਗਜੀਤ ਨੇ ਉਸ ਦੀ ਮਾਸੀ ਮਨਜੀਤ ਤੋਂ ਵੀ ਕੰਮ `ਤੇ ਦੋ ਦਿਨਾਂ ਦੀ ਛੁੱਟੀ ਕਰਵਾ ਕੇ ਕੱਲ੍ਹ ਬੱਚਿਆਂ ਦੇ ਨਾਲ ਆਪਣੇ ਮਾਂ-ਪਿਓ ਕੋਲ ਵਿਕਟੋਰੀਆ ਭੇਜ ਦਿੱਤਾ ਸੀ। ਡਿੰਪਲ ਨੇ ਵੀਕਐਂਡ `ਤੇ ਆਪਣੇ ਮਾਸੜ ਜੀ ਦੇ ਨਾਲ ਜਾ ਕੇ ਉਨ੍ਹਾਂ ਨੂੰ . . . . Read more >

ਕਾਨਫਰੰਸ ਦਾ ਅੱਜ ਬਾਅਦ ਦੁਪਹਿਰ ਦਾ ਸੈਸ਼ਨ ਨਹੀਂ ਸੀ ਹੋ ਰਿਹਾ। ਉਸ ਦੀ ਥਾਂ ਸਾਰੇ ਡੈਲੀਗੇਟਾਂ ਨੂੰ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਲੋਂ ਕਰਵਾਏ ਜਾਣ ਵਾਲੇ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਸੀ। ਇਹ ਸਮਾਗਮ ਫਲੈਟੀਜ਼ ਹੋਟਲ ਦੀ ਥਾਂ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਬਣੇ ਅਲਹਮਰਾ ਕੰਪਲੈਕਸ ਵਿਚੋਂ ਇਕ ਵੱਡੇ ਹਾਲ ਵਿਚ ਹੋ ਰਿਹਾ ਸੀ।ਸਾਡੇ ਜਾਂਦਿਆਂ ਨੂੰ ਸਮਾਗਮ ਸ਼ੁਰੂ ਹੋ ਚੁੱਕਾ ਸੀ ਤੇ ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਦੀਆਂ ਇਕ ਹਜ਼ਾਰ ਦੇ ਕਰੀਬ ਸੀਟਾਂ ਤਾਂ ਪੁਰ ਸਨ ਹੀ ਸਗੋਂ ਕੁਰਸੀਆਂ ਦੇ ਵਿਚੋਂ ਲੰਘਣ ਵਾਲਾ . . . . Read more >

ਜਦੋਂ ਮੈਂ ਦਿੱਲੀ ਤੋਂ ਪਿੰਡ ਗੇੜਾ ਮਾਰਦਾ ਤਾਂ ਘਰੇ ‘ਕਲਿਆਣ’ ਤੇ ‘ਪੀ ਬੀ ਅਠਾਰਾਂ’ ਦੇ ਬੀਜ ਦੀਆਂ ਗੱਲਾਂ ਹੁੰਦੀਆਂ। ਮੈਨੂੰ ਕਿਹਾ ਜਾਂਦਾ, “ਦਿੱਲੀਓਂ ਬੀ ਮਿਲੇ ਤਾਂ ਲਿਆਈਂ।” ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਬੀਜ ਮਿਲ ਸਕਦੈ। ਕਲਿਆਣ ਦੇ ਦਾਣੇ ਮੋਟੇ ਤੇ ਰੰਗ ਸ਼ਰਬਤੀ ਸੀ ਜਦ ਕਿ ਪੀ ਬੀ ਅਠਾਰਾਂ ਦੇ ਬਰੀਕ ਤੇ ਰੰਗ ਦੇ ਘਸਮੈਲੇ ਸਨ। ਝਾੜ ਦੋਹਾਂ ਹੀ ਬੀਜਾਂ ਦਾ ਪਹਿਲੀਆਂ ਦੇਸੀ ਕਣਕਾਂ ਨਾਲੋਂ ਦੁੱਗਣਾ ਸੀ। ਦੇਸੀ ਕਣਕਾਂ ਕਿੱਲੇ `ਚੋਂ ਮਸਾਂ ਵੀਹ ਬਾਈ ਮਣ ਨਿਕਲਦੀਆਂ ਸਨ ਪਰ ਮੈਕਸੀਕਨ . . . . Read more >

ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ . . . . Read more >

ਤ੍ਰੈਮਾਸਿਕ ਕਹਾਣੀ ਬੈਠਕ ਕੁਲਜੀਤ ਮਾਨ   ਪ੍ਰਥਾ ਦਾ ਇਹ ਇਕ ਮਹਤਵ-ਪੂਰਨ ਪੜ੍ਹਾਅ ਸੀ। ਮਿੰਨੀ ਗਰੇਵਾਲ ਨੇ 6 ਫ਼ਰਵਰੀ ਦਾ ਦਿਨ ਮਿਥਿਆ ਸੀ। ਪਰਵਾਰਿਕ ਮਾਹੌਲ ਵਿਚ ਵਿਚਰ ਰਹੀ ਤਿਮਾਹੀ ਕਹਾਣੀ ਬੈਠਕ ਦੀ ਮੇਜ਼ਬਾਨੀ ਰਛਪਾਲ ਕੌਰ ਗਿੱਲ ਦਾ ਪਰਿਵਾਰ ਕਰ ਰਿਹਾ ਸੀ। ਦੁਪਿਹਰ ਦੇ ਤਿੰਨ ਤੋਂ ਰਾਤ ਦੇ ਇੱਕ ਵਜੇ ਤੱਕ ਚਲੀ ਇਸ ਮੀਟਿੰਗ ਵਿਚ ਕਹਾਣੀਕਾਰ ਤੇ ਸਰੋਤੇ ਮੰਤਰ-ਮੁਗਧ ਹੋਏ ਕਹਾਣੀਆਂ ਤੇ ਉਨ੍ਹਾਂ ਤੇ ਹੋ ਰਹੀ ਵਿਚਾਰ ਚਰਚਾ ਵਿਚ ਨਵੀਆਂ ਤੇ ਸਿਖ਼ਰਲੇ ਪੱਧਰ ਦੀਆਂ ਪੈੜਾਂ ਵਿਚ ਆਪਣਾ ਆਪਾ ਸਮੋਈ ਸੰਵਾਦ . . . . Read more >

ਉਹ ਬੰਦੇ ਕਿਸਮਤ ਵਾਲੇ ਕਹੇ ਜਾ ਸਕਦੇ ਹਨ ਜਿਹੜੇ ਪੰਜਾਬ ਦੇ ਦਹਿਸ਼ਤੀ ਦੌਰ `ਚ ਬਚੇ ਰਹੇ। ਉਹਨਾਂ ਦਿਨਾਂ `ਚ ਮੌਤ ਦਾ ਕੋਈ ਵਿਸਾਹ ਨਹੀਂ ਸੀ। ਬੰਦੇ ਚੰਗੇ ਭਲੇ ਘਰੋਂ ਜਾਂਦੇ ਤੇ ਓਦੋਂ ਈ ਪਤਾ ਲੱਗਦਾ ਜਦੋਂ ਮਰ ਗਿਆਂ ਦੀ ਖ਼ਬਰ ਆ ਜਾਂਦੀ। ਕਿਸੇ ਨੂੰ ਬੱਸ `ਚੋਂ ਲਾਹ ਕੇ ਮਾਰ ਦਿੱਤਾ ਗਿਆ ਹੁੰਦਾ ਤੇ ਕਿਸੇ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ। ਜੇ ਕਿਤੇ ਮੈਨੂੰ ਲਿਖੀ ਚਿੱਠੀ ਸੱਚਮੁੱਚ ਹੀ ਇਨਾਮੀ ਖਾੜਕੂ ਜਰਨੈਲ ਸਿੰਘ ਹਲਵਾਰਾ ਦੀ ਹੁੰਦੀ ਤਾਂ ਮੇਰਾ ਵੀ ਕੀ ਭਰੋਸਾ ਸੀ? ਚਿੱਠੀ ਲਿਖਣ ਵਾਲੇ ਨੇ ਐਸਾ ਪਲਾਟ ਗੁੰਦਿਆ . . . . Read more >

ਆਜ਼ਾਦੀ ਸਾਨੂੰ ਨਹੀਂ‎,‎ ਉਨ੍ਹਾਂ ਨੂੰ ਮਿਲ਼ੀ ਸੀ‎,‎ ਲੁੱਟਾਂ ਖੋਹਾਂ ਕਰਨ ਲਈ‎,‎ ਘਪਲੇ ਘੁਟਾਲੇ‎,‎ ਬਲਾਤਕਾਰ‎,‎ ਤੇ ਕਤਲ ਕਰਨ ਲਈ। ਗਣਤੰਤਰ ਦਿਵਸ ਵੀ‎,‎ ਉਨ੍ਹਾਂ ਦੇ ਲੇਖੇ ਹੈ। ਉਸ ਪੋਥੀ ਦੇ ਕਾਇਦੇ ਕਾਨੂੰਨ‎,‎ ਸਾਡੇ ਲਈ ਹਨ। ਸਜਾਵਾਂ ਸਾਡੇ ਲਈ‎,‎ ਜਰਮਾਨੇ ਸਾਡੇ ਲਈ‎,‎ ਫਾਹੇ ਸਾਡੇ ਲਈ। ਉਹ ਸਭ ਕੁੱਝ ਕਰਕੇ ਵੀ‎,‎ ਉਸ ਪੋਥੀ ਦੀ‎,‎ ਕਿਸੇ ਧਾਰਾ ਦੀ ਓਟ ਵਿੱਚ‎,‎ ਛੁੱਤ ਜਾਂਦੇ ਹਨ। ਦੇਸ ਦੇ ਹਰ ਪਰਾਂਤ ਦੀ‎,‎ ਅਸੈੰਬਲੀ ਵਿੱਚ‎,‎ ਦੇਸ ਦੀ ਪਾਰਲੀਮੈੰਟ ਵਿੱਚ‎,‎ ਇੱਕ ਤਿਹਾਈ‎,‎. . . . Read more >

ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁੱਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਉਸ ਵਿੱਚ ਵੀਹ ਕੁ ਖਿਡਾਰੀਆਂ ਦੇ ਰੇਖਾ ਚਿੱਤਰ ਸਨ ਜੋ ‘ਆਰਸੀ’ ਵਿੱਚ ਛਪੇ ਸਨ। ਉਹ ਕਿਤਾਬ ਬੜੀ ਛੇਤੀ ਵਿਕ ਗਈ ਤੇ ਹੁਣ ਉਹਦੀ ਕੋਈ ਕਾਪੀ ਮੇਰੇ ਪਾਸ ਵੀ ਨਹੀਂ। ਭਾਪਾ ਪ੍ਰੀਤਮ ਸਿੰਘ ਨੇ ਉਹਨੀਂ ਦਿਨੀਂ ਮੈਨੂੰ ਇੱਕ ਹਜ਼ਾਰ ਰੁਪਿਆ ਰਾਇਲਟੀ ਦਾ ਦਿੱਤਾ ਸੀ। 1966 ਤੋਂ ਮੈਂ ‘ਆਰਸੀ’ ਵਿੱਚ ਛਪੇ ਆਪਣੇ ਆਰਟੀਕਲ ਕੱਟ ਕੇ ਸਾਂਭ ਲੈਂਦਾ ਸਾਂ। ਕੁੱਝ ਸਾਲਾਂ ਬਾਅਦ ਮੈਂ ਉਹ ਆਰਟੀਕਲ ਸੋਧ ਕੇ ਲਿਖੇ ਤੇ ਖਰੜਾ . . . . Read more >