You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਉਦੋਂ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਨਹੀਂ ਸੀ ਗਿਆ। ਉਹ ਕਰੋਲ ਬਾਗ ਨੇੜੇ ਦੇਵ ਨਗਰ ਵਿੱਚ ਸੀ। ਹੁਣ ਉਥੇ ਈਵਨਿੰਗ ਕਾਲਜ ਹੈ। ਉਹਦੇ ਇੱਕ ਪਾਸੇ ਟੈਕਸੀ ਸਟੈਂਡ ਹੁੰਦਾ ਸੀ ਤੇ ਦੂਜੇ ਪਾਸੇ ਦੇਸ਼ ਬੰਧੂ ਗੁਪਤਾ ਰੋਡ। ਕਾਲਜ ਦਾ ਕੈਂਪਸ ਤੰਗ ਜਿਹਾ ਸੀ ਜਿਸ ਵਿੱਚ ਵਾਲੀਬਾਲ ਦੇ ਗਰਾਊਂਡ ਤੋਂ ਬਿਨਾਂ ਕੋਈ ਖੇਡ ਮੈਦਾਨ ਨਹੀਂ ਸੀ। ਸਕੂਲ ਵੱਲ ਦੇ ਪਾਸੇ ਬਾਸਕਟਬਾਲ ਦਾ ਕੋਰਟ ਸੀ। ਬਹੁਮੰਜ਼ਲੀ ਇਮਾਰਤ ਦੇ ਅੱਧੇ ਹਿੱਸੇ ਵਿੱਚ ਕਾਲਜ ਦੇ ਪੰਦਰਾਂ ਸੌ ਵਿਦਿਆਰਥੀ ਪੜ੍ਹਦੇ ਸਨ। ਦੂਜੇ . . . . Read more >

ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜ਼ਿਆਂ ਸਾਹਵੇਂ ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। . . . . Read more >

ਗੱਲ ਪੁਰਾਤਨ ਓਲੰਪਿਕ ਖੇਡਾਂ ਤੋਂ ਸ਼ੁਰੂ ਕਰਦੇ ਹਾਂ। ਇੱਕ ਦੰਦ ਕਥਾ ਅਨੁਸਾਰ ਐਲਿਸ ਦੇ ਰਾਜੇ ਓਨੋਮਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਆਪਣੀ ਖ਼ੂਬਸੂਰਤ ਧੀ ਹਿਪੋਡੇਮੀਆ ਦਾ ਡੋਲਾ ਉਸੇ ਰਾਜਕੁਮਾਰ ਨੂੰ ਦੇਵੇਗਾ ਜਿਹੜਾ ਰਾਜੇ ਦੇ ਰਥ ਨੂੰ ਡਾਹੀ ਨਾ ਦੇਵੇ। ਡਾਹੀ ਲੈਣ ਦੀ ਸੂਰਤ ਵਿੱਚ ਰਾਜੇ ਹੱਥੋਂ ਭੱਲੇ ਨਾਲ ਮਾਰੇ ਜਾਣ ਦੀ ਸਜ਼ਾ ਲਾਗੂ ਸੀ। ਰਾਜਕੁਮਾਰੀ ਨੂੰ ਵਰਨ ਲਈ ਵਾਰੀ ਵਾਰੀ ਰਾਜਕੁਮਾਰ ਨਿਤਰਦੇ। ਉਹ ਰਾਜਕੁਮਾਰੀ ਨੂੰ ਆਪਣੇ ਰਥ ਵਿੱਚ ਬਿਠਾ ਕੇ ਦੌੜਨ ਲੱਗਦੇ ਤਾਂ ਸ਼ਾਹੀ ਰਥ ਉਹਨਾਂ ਦਾ ਪਿੱਛਾ ਕਰਦਾ। ਸ਼ਾਹੀ ਰਥ . . . . Read more >

ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਇਸ ਵਿੱਚ ਪੰਜਾਬ ਨੇ ਕਈ ਰੁਸਤਮੇ ਜ਼ਮਾਂ ਪੈਦਾ ਕੀਤੇ ਹਨ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਦੀ ਨੀਂਹ ਰੱਖੀ ਸੀ ਜਿਸ ਦੀ ਯਾਦ ਵਿੱਚ ਗੁਰਦਵਾਰਾ ਮੱਲ ਅਖਾੜਾ ਸੁਭਾਇਮਾਨ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀਆਂ ਦੇ ਬੜੇ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਪਹਿਲਵਾਨ ਪਾਲ ਰੱਖੇ ਸਨ ਤੇ ਉਨ੍ਹਾਂ ਦੇ ਘੋਲ ਕਰਵਾਇਆ ਕਰਦੇ ਸਨ। ਉਹ ਖ਼ੁਦ ਵੀ ਸਰੀਰਕ ਤੌਰ `ਤੇ ਬੜੇ ਬਲਵਾਨ ਸਨ ਤੇ ਸਿੱਖਾਂ ਨੂੰ ਬਲਵਾਨ ਬਣਾਉਣਾ ਚਾਹੁੰਦੇ ਸਨ। . . . . Read more >

1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ ਅਤੇ ਝਾੜ ਪੀਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿੱਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 66-67 ਵਿੱਚ ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ `ਤੇ . . . . Read more >

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂਪੜ੍ਹੀਆਂ ਨਾ ਗਈਆਂ‎,‎ ਨਾ ਮੁੜਕੇ ਹੀ ਆਈਆਂ। ਰਜ਼ਾ ਬਣੀਆਂ ਰੀਝਾਂ‎,‎ ਜੋ ਰੁੱਖਾਂ `ਤੇ ਟੰਗੀਆਂਸੁੱਕੀਆਂ ਨਾ ਝੜ੍ਹੀਆਂ‎,‎ ਨਾ ਪੈਰਾਂ `ਤੇ ਆਈਆਂ। ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈਨਾ ਜਾਵਣ ਭੁਲਾਈਆਂ‎,‎ ਨਾ ਸੀਨੇ ਹੀ ਲਾਈਆਂ। ਸੋਚ ਮੇਰੀ ਤੋਂ‎,‎ ਮੁਖੜਾ ਉਹ ਮੋੜੀ ਖੜ੍ਹਾ ਹੈਹੋ ਅੱਖਰਾਂ ਤੋਂ ਓਹਲੇ‎,‎ ਮੈਂ ਲੀਕਾਂ ਵੀ ਵਾਹੀਆਂ। ਨਿੱਤ ਨੈਣਾਂ . . . . Read more >

ਸ: ਕਿਰਪਾਲ ਸਿੰਘ ਪੰਨੂੰ ਵੱਲੋ ਸੀਨੀਅਰਾਂ (50 ਤੋਂ ਉੱਪਰ ਉਮਰ ਵਾਲ਼ਿਆਂ) ਨੂੰ ਦਿੱਤੀ ਜਾਣ ਵਾਲ਼ੀ ਦੋ ਮਹੀਨੇ ਦੀ ਫਰੀ ਕੰਪਿਊਟਰ ਟਰੇਨਿੰਗ ਸਰਵਿਸ ਪੂਰੀ ਹੋ ਜਾਣ ਤੇ, ਉਸਦੇ ਸਾਰੇ ਸਿਖਿਆਰਥੀਆਂ ਨੇ ਰਲ਼ਮਿਲ ਕੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ‘ਨਿਊ ਇੰਡਿਆ ਕਰੀ ਰੈਸਟੋਰੈੰਟ’ 20 ਗਿਲਿੰਘਮ ਡਰਾਈਵ ਬਰੈੰਪਟਨ ਨੇੜੇ ਪਾਸਪੋਰਟ ਦਫਤਰ ਵਿਖੇ ਆਨਰ ਪਾਰਟੀ ਦਿਤੀ| ਜਿਸ ਵਿਚ 60 ਤੋਂ ਵੱਧ ਸਿਖਿਆਰਥੀ ਅਤੇ ਪਤਵੰਤੇ ਸ਼ਾਮਲ ਹੋਏ|ਫੁੱਟਬਾਲ ਦੇ ਨੈਸ਼ਨਲ ਕੋਚ ਗੁਰਮੀਤ ਸਿੰਘ ਸੰਧੂ ਦਾ ਇਹ ਵਿਚਾਰ ਸੀ ਕਿ ਕਿਸੇ ਦਿਨ ਸਾਰੇ ਸਿਖਿਆਰਥੀ ਇਕੱਠੇ ਹੋ . . . . Read more >

1990 ਦੀ ਅਮਰੀਕਾ ਫੇਰੀ ਸਮੇਂ ਮੈਨੂੰ ਹਾਲੀਵੁੱਡ `ਚ ਯੂਨੀਵਰਸਲ ਸਟੂਡੀਓ ਵੇਖਣ ਦਾ ਮੌਕਾ ਮਿਲਿਆ। ਉਥੇ ਬੜਾ ਕੁੱਝ ਅਦਭੁੱਤ ਤੇ ਹੈਰਾਨ ਕਰਨ ਵਾਲਾ ਸੀ। ਮਸਨੂਈ ਮੀਂਹ, ਸ਼ੂਕਦੀਆਂ ਹਨ੍ਹੇਰੀਆਂ, ਗਰਜਦੇ ਬੱਦਲ ਤੇ ਭੁਚਾਲ ਸਭ ਕੁੱਝ ਸੀ। ਕਿਸੇ ਪਾਸੇ ਕੱਚੇ ਕੋਠੇ ਸਨ ਤੇ ਕਿਸੇ ਪਾਸੇ ਆਲੀਸ਼ਾਨ ਮਹੱਲ। ਵਿਚੇ ਭੂਤਵਾੜੇ ਸਨ ਤੇ ਵਿਚੇ ਵਸਦੀਆਂ ਨਗਰੀਆਂ। ਇੱਕ ਜਗ੍ਹਾ ਪੁਰਾਣੇ ਅਖ਼ਬਾਰ ਸੰਭਾਲੇ ਹੋਏ ਸਨ। ਗਾਈਡ ਕਹਿ ਰਿਹਾ ਸੀ, “ਏਥੇ ਤੁਸੀਂ ਆਪਣੇ ਜਨਮ ਦਿਨ ਦਾ ਅਖ਼ਬਾਰ ਵੇਖ ਸਕਦੇ ਓ।” ਕੁੱਝ ਸੈਲਾਨੀ ਆਪਣੀਆਂ ਜਨਮ ਤਾਰੀਖਾਂ . . . . Read more >

ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ . . . . Read more >

‘‘ਸੰਧੂ ਨੂੰ ਪਹਿਲਾਂ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਦਿਖਾ ਲਿਆਈਏ। ਗੁਰਦੁਆਰਾ ਡੇਰਾ ਸਾਹਿਬ ਤੇ ਸ਼ਾਹੀ ਕਿਲੇ ਵੱਲ ਪਿੱਛੋਂ ਆਉਂਦੇ ਹਾਂ’’ ਡਾ. ਜਗਤਾਰ ਨੇ ਅਗਲਾ ਪ੍ਰੋਗਰਾਮ ਉਲੀਕਿਆ।ਡਰਾਈਵਰ ਨੇ ਕਾਰ ਉਧਰ ਮੋੜ ਲਈ। ਪਤਾ ਲੱਗਾ ਕਿ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਰਾਵੀਓਂ ਪਾਰ ਸ਼ਾਹਦਰੇ ਵਿਚ ਸੀ। ਰਾਵੀ ਦਾ ਨਾਮ ਸੁਣਦਿਆਂ ਹੀ ਮੇਰੇ ਅੰਦਰ ਇਕ ਝੁਣਝਣੀ ਆਈ। ਲਾਹੌਰ ਦੀ ਵੱਖੀ ਨਾਲ ਖਹਿ ਕੇ ਲੰਘਦੀ ਰਾਵੀ ਸਦੀਆਂ ਤੋਂ ਪੰਜਾਬੀਆਂ ਦੇ ਲੋਕ ਮਨਾਂ ਵਿਚ ਲਿਸ਼ਕਦੀ ਆਈ ਹੈ। ਮਨ ਦੀਆਂ ਧੁਰ ਡੂੰਘਾਣਾਂ ‘ਚੋ ਲੋਕ-ਗੀਤ ਦੀਆਂ ਸਤਰਾਂ . . . . Read more >

ਕਬੱਡੀ ਪੰਜਾਬੀਆਂ `ਚ ਸਭ ਤੋਂ ਵੱਧ ਮਕਬੂਲ ਖੇਡ ਹੈ ਪਰ ਇਸ ਵਿੱਚ ਆਪਾਧਾਪੀ ਵੀ ਬਹੁਤ ਹੈ। ਅਨੁਸ਼ਾਸਨ ਦੀਆਂ ਜਿੰਨੀਆਂ ਧੱਜੀਆਂ ਇਸ ਖੇਡ ਵਿੱਚ ਉਡਾਈਆਂ ਜਾਂਦੀਆਂ ਹਨ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਉਡਾਈਆਂ ਜਾਂਦੀਆਂ ਹੋਣ। ਜੇ ਕੋਈ ਕਬੱਡੀ ਵਿੱਚ ਅਨੁਸ਼ਾਸਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਉਲਟ ਇੱਕ ਹੋਰ ਗਰੁੱਪ ਖੜ੍ਹਾ ਕਰ ਲਿਆ ਜਾਂਦਾ ਹੈ। ਕਬੱਡੀ ਦਾ ਹਾਲ ਬਹੁਤ ਸਾਰੇ ਗੁਰਦੁਆਰਿਆਂ ਦੇ ਰੌਲੇ ਗੌਲੇ ਵਰਗਾ ਹੈ। ਸਿੱਖ ਜਿਥੇ ਵੀ ਗਏ ਹਨ ਉਹ ਗੁਰਦੁਆਰੇ ਤੇ ਕਬੱਡੀ ਆਪਣੇ ਨਾਲ ਲੈ ਗਏ ਹਨ। ਨਾ ਉਨ੍ਹਾਂ ਨੂੰ ਗੁਰਦਵਾਰਾ . . . . Read more >

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ। ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ। ਬਖਸ਼ੀ ਨਾ ਦਾਤ ਰੱਬ ਨੇ‎,‎ ਗਾ ਗਾ ਕੇ ਲਿਖਣ ਦੀ‎,‎ ਮੈਂ ਪਾਲ਼ਿਆ ਹੁਨਰ ਮਸਾਂ‎,‎ ਸੌ ਜਫਰ ਜਾਲ਼ ਕੇ। ਪੜ੍ਹਕੇ ਪਛਾਣ ਲੈਣ ਗੇ‎,‎ ਤੇਰਾ ਮੁਹਾਂਦਰਾ‎,‎ ਗਜ਼ਲਾਂ `ਚ ਨਾਕਸ਼ ਮੈਂ ਤਿਰੇ‎,‎ ਚੱਲਿਆਂ ਸੰਭਾਲ ਕੇ। ਢਹਿੰਦੀ ਕਲਾ ਨੂੰ ਛੱਡ‎,‎ ਬਲ ਧਾਰ ਲੈ ਮਨਾ‎,‎ ਪਾਇੰਗਾ ਮੰਜ਼ਲਾਂ ਕਿਵੇਂ‎,‎ ਲੱਤਾਂ ਨਿਸਾਲ ਕੇ। ਧਰਤੀ `ਤੇ ਡਿਗਣ ਨਾ ਦਵੇ‎,‎ ਸਾਗਰ ਕਮਾਲ ਹੈ‎,‎ ਸੂਰਜ ਦੀ ਗੇਂਦ ਬੋਚਦਾ‎,‎ ਹੈ ਇਓਂ ਉਛਾਲ . . . . Read more >