|
ਮੁੱਖ ਪੰਨਾ
ਗਿਆਰਾਂ ਅਗੱਸਤ 2007 ਦਾ ਖਿੜੀ ਧੁੱਪ ਵਾਲਾ ਦਿਨ ਸੀ। ਸਵੇਰ ਦਾ ਤਾਪਮਾਨ ਇੱਕੀ ਸੈਂਟੀਗਰੇਡ, ਦੁਪਹਿਰ ਦਾ ਇਕੱਤੀ ਤੇ ਸ਼ਾਮ ਦਾ ਛੱਬੀ ਦਰਜੇ ਸੀ। ਪਰ ਮੌਸਮ ਦੀ ਕਿਸ ਨੂੰ ਪਰਵਾਹ ਸੀ? ਮੀਂਹ ਪੈਂਦਾ ਹੁੰਦਾ ਤਦ ਵੀ ਕੋਈ ਫਰਕ ਨਹੀਂ ਸੀ ਪੈਣਾ। ਵਰਲਡ ਕਬੱਡੀ ਕੱਪ ਤਾਂ ਛੱਤੇ ਹੋਏ ਵਾਤਾਨਕੂਲ ਕੌਪਿਸ ਕੌਲੀਜ਼ੀਅਮ ਵਿੱਚ ਹੋਣਾ ਸੀ ਜਿਸ ਦੀ ਅਗਾਊਂ ਟਿਕਟ ਚਾਲੀ ਡਾਲਰ ਤੇ ਗੇਟ ਉਤੇ ਪੰਤਾਲੀ ਡਾਲਰ ਸੀ। ਭਾਰਤੀ ਰੁਪਈਆਂ ਵਿੱਚ ਇਹ ਟਿਕਟ ਡੇਢ ਹਜ਼ਾਰ ਰੁਪਏ ਤੋਂ ਉਪਰ ਬਣਦੀ ਹੈ। ਪੰਜਾਬ ਵਿੱਚ ਜੇ ਕਿਸੇ ਨੂੰ ਕਿਹਾ ਜਾਵੇ ਕਿ ਡੂਢ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਨਿੱਕਾ ਹੁੰਦਾ ਮੈਂ ਢੱਡ ਖੜਕਦੀ ਸੁਣਦਾ ਤਾਂ ਉਹ `ਚੂਹੜਚੱਕ-ਢੁੱਡੀਕੇ, ਚੂਹੜਚੱਕ-ਢੁੱਡੀਕੇ’ ਕਰਦੀ ਲੱਗਦੀ। ਚੂਹੜਚੱਕ ਤੇ ਢੁੱਡੀਕੇ ਦਾ ਨਾਂ ਇੱਟ ਖੜਿੱਕੇ ਵਾਂਗ ਖੜਕਦਾ। ਅਸੀਂ ਮਾਲ ਡੰਗਰ ਚਾਰਦੇ ਮੁੰਡੇ ਆਪਣੀਆਂ ਖੱਬੀਆਂ ਮੁੱਠਾਂ ਮੀਚ ਕੇ, ਉਹਨਾਂ ਉਤੇ ਸੱਜੇ ਹੱਥ ਦੀਆਂ ਉਂਗਲਾਂ ਮਾਰ ਕੇ ਸੋਹਣ ਸਿੰਘ ਸੀਤਲ ਦੇ ਢਾਡੀ ਜਥੇ ਦੀਆਂ ਰੀਸਾਂ ਕਰਦੇ। ਪਰ ਮੂੰਹੋਂ ਸੀਤਲ ਦੇ ਪ੍ਰਸੰਗ ਦੀ ਥਾਂ `ਚੂਹੜਚੱਕ-ਢੁੱਡੀਕੇ’ ਹੀ ਕਹਿੰਦੇ। ਸੀਤਲ ਦਾ ਜਥਾ ਇੱਕ ਵਾਰ ਸਾਡੇ ਪਿੰਡ ਆਇਆ ਸੀ ਤੇ ਅਸੀਂ ਉਸ ਦੀ ਰੀਸ ਨਾਲ ਆਪਣੀਆਂ ਮੁੱਠਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਵੀਹ ਬਾਈ ਸਾਲ ਪਹਿਲਾਂ ਗੁਰਮੀਤ ਦਾ ਛੋਟਾ ਭਰਾ ਨਿੰਮਾ ਜਥੇ ਨਾਲ ਨਨਕਾਣੇ ਸਾਹਿਬ ਗਿਆ ਸੀ। ਨਨਕਾਣੇ ਸਾਹਿਬ ਗੁਰਦੁਆਰੇ ਦੇ ਮੁੱਖ ਗੇਟ ਦੇ ਬਾਹਰ ਸਦਾ ਵਾਂਗ ਮੁਸਲਮਾਨਾਂ ਦੀ ਭੀੜ ਇੱਕਠੀ ਸੀ। ਇਧਰੋਂ ਗਏ ਸਿੱਖ ਲਾਊਡ ਸਪੀਕਰ ਉਤੇ ਆਪਣੇ ਆਉਣ ਬਾਰੇ ਤੇ ਆਪਣੇ ਪਿੰਡਾਂ ਦੇ ਕਿਸੇ ਬੰਦੇ ਦੇ ਬਾਹਰ ਆਏ ਹੋਣ ਬਾਰੇ ਪੁੱਛ ਰਹੇ ਸਨ। ਬਾਹਰ ਖਲੋਤੀ ਭੀੜ ਵਿਚੋਂ ਵੀ ਮੁਸਲਮਾਨ ਭਰਾ ਵੱਖੋ-ਵੱਖਰੇ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਜ਼ਿਲੇ ਤੇ ਪਿੰਡ ਦਾ ਨਾਮ ਪੁੱਛ ਰਹੇ ਸਨ। ਗੁਲਾਮ ਨਬੀ ਨੇ ਆਵਾਜ਼ ਦਿੱਤੀ, ‘‘ਭਰਾਵੋ! ਤੁਹਾਡੇ ‘ਚੋਂ ਕੋਈ ਜਲੰਧਰ ਜ਼ਿਲੇ . . . . Read more >
Published in
ਵਗਦੀ ਏ ਰਾਵੀ
ਦਿੱਲੀ ਮੈਂ ਬਾਈ ਸਾਲ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲ ਦਾ ਹੋ ਕੇ ਮੁੜਿਆ। ਜੁਆਨੀ ਦਾ ਬਿਹਤਰੀਨ ਸਮਾਂ ਮੈਂ ਦਿੱਲੀ ਵਿੱਚ ਬਿਤਾਇਆ। ਉਥੇ ਮੈਂ ਕਾਫੀ ਕੁੱਝ ਸਿੱਖਿਆ ਤੇ ਅਨੇਕਾਂ ਖੇਤਰਾਂ ਦੇ ਨਾਮਵਰ ਬੰਦਿਆਂ ਨੂੰ ਮਿਲਿਆ। ਉਨ੍ਹਾਂ `ਚ ਚੈਂਪੀਅਨ ਖਿਡਾਰੀ ਵੀ ਸਨ, ਪ੍ਰਸਿੱਧ ਲੇਖਕ ਵੀ ਤੇ ਹੰਢੇ ਵਰਤੇ ਸਿਆਸਤਦਾਨ ਵੀ ਸਨ। ਜਦੋਂ ਮੈਂ ਦਿੱਲੀ ਗਿਆ ਸਾਂ ਤਾਂ ਸਿੱਧਾ ਸਾਦਾ ਪੇਂਡੂ ਮੁੰਡਾ ਸਾਂ ਪਰ ਮੁੜਨ ਤਕ ਵਾਹਵਾ ਚੁਸਤ ਚਲਾਕ ਹੋ ਗਿਆ ਸਾਂ। ਦਿੱਲੀ ਦੀ ਰਹਿਤਲ ਨੇ ਮੈਨੂੰ ਪੱਕਾ ਦਿੱਲੀ ਵਾਲਾ ਬਣਨ ਦੇ ਮੌਕੇ ਦਿੱਤੇ ਸਨ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ ਜਿੰਦ ਬੱਕਰੇ ਵਾਂਗ ਕੋਹਾਈਦੀ ਏ ਮੁੜ੍ਹਕੇ ਡੋਲ੍ਹ ਕੇ ਵਿੱਚ ਅਖਾੜਿਆਂ ਦੇ ਜਾਨ ਮਾਰ ਕੇ ਜਾਨ ਬਣਾਈਦੀ ਏ ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ ਸਿੰਘ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀਆਂ ਗੱਲਾਂ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਮਿੱਟੀ ਦੇ ਅਖਾੜਿਆਂ `ਚ ਤਪ ਕਰਨ ਵਾਲੇ ਤਪੱਸਵੀ ਮੰਨਦੇ ਰਹੇ ਹਨ। ਉਹਨਾਂ ਦੇ ਦਰਸ਼ਨ ਕਰਨ, ਘੋਲ ਵੇਖਣ ਤੇ ਉਹਨਾਂ ਜਿਹੇ ਬਣਨਾ ਲੋਚਦੇ ਰਹੇ ਹਨ। ਦਾਨੀ, ਭਗਤ, ਸੂਰਮੇ ਤੇ ਮੱਲਾਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
1957-58 ਦੀਆਂ ਬਾਤਾਂ ਨੇ: ਓਦੋਂ ਮੈਂ ਪੰਜਵੀਂ-ਛੇਵੀਂ ਦੀਆਂ ਕਿਤਾਬਾਂ `ਚ ਉਲਝਿਆ ਹੋਇਆ ਹੋਵਾਂਗਾ। ਟੀ ਵੀ ਤੇ ਟ੍ਰਾਂਜ਼ਿਸਟਰ ਰੇਡੀਓ ਅਮਰੀਕਾ ਜਪਾਨ ਵਰਗੇ ਵਿਕਸਤ ਮੁਲਕਾਂ `ਚ ਭਾਵੇਂ ਅਵਤਾਰ ਧਾਰ ਚੁੱਕੇ ਸਨ ਪ੍ਰੰਤੂ ਪੰਜਾਬ `ਚ ਇਨ੍ਹਾਂ ਦੇ ਨਾਮ ਐਵੇਂ ਗਿਣਤੀ ਦਿਆਂ ਲੋਕਾਂ ਨੇ ਹੀ ਸੁਣੇ ਹੋਣਗੇ। ਪਿੰਡਾਂ `ਚ ਕਿਸੇ ਇੱਕ-ਅੱਧੀ ਛੱਤ `ਤੇ ਦੋ ਬਾਂਸ ਗੱਡ ਕੇ, ਉਨ੍ਹਾਂ ਦੇ ਉੱਪਰਲੇ ਸਿਰਿਆਂ ਉੱਤੇ ਇੱਕ ਤੋਂ ਦੂਜੇ ਤੀਕ ਲਟਕਾਈਆਂ ਏਰੀਅਲ ਦੀਆਂ ਤਾਰਾਂ ਏਹ ਐਲਾਨ ਕਰਦੀਆਂ ਸਨ ਕਿ ਇਸ ਘਰ `ਚ ਇੱਕ ਰੇਡੀਓ-ਸੈੱਟ ਵੀ ਵਸਦਾ ਹੈ ਜਿਹੜਾ ਆਮ ਲੋਕਾਂ ਦੀ . . . . Read more >
Published in
ਇਕਬਾਲ ਰਾਮੂਵਾਲੀਆ
ਬੇਹੱਦ ਸ਼ਰਮਸਾਰ ਜਿਹੀ ਇਸ਼ਤਿਹਾਰ ਆ ਗਈ। ਰੁਲ਼ਣ ਦਰ-ਦਰ ਹੋਕੇ ਤਿਆਰ ਆ ਗਈ। ਛੱਬੀ ਜਨਵਰੀ ਦੀ ਨਵੀਂ ਅਖਬਾਰ ਆ ਗਈ। ਉਡੀ ਚਿੱੜੀ ਚੋਗ ਚੁਗਣ ਦੀ ਚਾਹਤ `ਚ ਅੱਜ, ਮਰੀ ਖੰਭਿਆਂ `ਚ ਫਸ ਘਰੇ ਤਾਰ ਆ ਗਈ। ਛੱਬੀ ਜਨਵਰੀ ਦੀ ਨਵੀਂ ਅਖਬਾਰ ਆ ਗਈ। ਪੌਣ, ਪਾਣੀ, ਦਾਣੇ, ਦਿਲ ਕਾਹਤੋਂ ਹੋਏ ਜ਼ਹਿਰੀਲੇ, ਹੱਥੀਂ ਘੋਲੀ ਵਿਸ ਚੌਹਾਂ ਵਿਚਕਾਰ ਆ ਗਈ। ਛੱਬੀ ਜਨਵਰੀ ਦੀ ਨਵੀਂ ਅਖਬਾਰ ਆ ਗਈ। ਕੱਲਾ‐ਕੱਲਾ, ਮਾਂ ਦਾ ਪੁੱਤ, ਲੈ ਗਏ ਠਾਣੇ, ਚੋਰੀਂ ਚੁੱਕ। ਜਾਨ . . . . Read more >
Published in
ਕਵਿਤਾਵਾਂ
ਤੈਨੂੰ ਵੀ ਮਾਣ ਆਪਣਾ, ਮੈਨੂੰ ਵੀ ਹੈ ਬਥੇਰਾ, ਹੋਵਾਂ ਮੈਂ ਆ ਕੇ ਦੱਸ ਤੂੰ, ਕਿਉਂਕਰ ਮੁਥਾਜ ਤੇਰਾ। ਕਾਇਰ ਵੀ ਹੋਣੀਆਂ ਦੀ, ਜਦ ਸਾਣ ਤੇ ਹੈ ਚੜ੍ਹਦਾ, ਬਣਦਾ ਉਦੋਂ ਹੈ ਉਸ ਦਾ, ਫੌਲਾਦ ਜਿਹਾ ਜੇਰਾ। ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ, ਪੈਰਾਂ `ਚ ਵਾਟ ਹੁੰਦੀ, ਸੋਚਾਂ ਦੇ ਵਿੱਚ ਸੁਵੇਰਾ। ਮੈਂ ਜਿੰਦਗੀ ਨੂੰ ਤੇਰਾ, ਨਾਂ ਲੈ ਕੇ ਹਾਕ ਮਾਰੀ, ਉੰਝ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫੇਰਾ। ਅੱਖਾਂ `ਚੋਂ ਨੀਂਦ ਖੋਈ, ਜਦ ਤੋਂ ਵਿਹਾਜ ਆਇਆ, ਹਾਸੇ, ਜਿਨ੍ਹਾਂ . . . . Read more >
Published in
ਗ਼ਜ਼ਲਾਂ
1. ਕਲਾ 1.1 ਅੱਜ ਕੱਲ੍ਹ, ਕਲਾ ਕੇਵਲ ਬੁੱਤ ਘੜਨਾ ਅਤੇ ਚਿੱਤਰਕਾਰੀ ਤੀਕਰ ਸੀਮਤ ਨਹੀਂ ਹੈ।1.2 ਜਦੋਂ ਸਾਡਾ ਅਜੇਹੇ ਕੰਮਾਂ ਨਾਲ਼ ਸਾਹਮਣਾ ਹੁੰਦਾ ਹੈ, ਜਿਹੜੇ ਕਿਸੇ ਵੀ ਕਾਇਦੇ ਕਾਨੂੰਨ ਦੀ ਅਧੀਨ ਨਹੀਂ ਹੁੰਦੇ, ਉਹ ਭਾਵੇਂ ਕੋਈ ਵੀ ਹੋਣ, ਅਸੀਂ ਆਮ ਤੌਰ ਤੇ ਉਨ੍ਹਾਂ ਨਾਲ਼ੋਂ ਆਪਣਾ ਨਾਤਾ ਤੋੜ ਲੈਂਦੇ ਹਾਂ।1.3 ਲਿਉਨਾਰਡ ਦ ਵਿਨਸੀ ਦਾ ਕਹਿਣਾ ਹੈ ਕਿ ਕਲਾ ਦਾ ਇੱਕ ਚਿਤਰਨ ਤੋਂ ਵੱਧ ਹੋਣਾ ਜ਼ਰੂਰੀ ਹੈ। ਕਲਾ ਵਿੱਚ ਇਨਸਾਨੀ ਹੁਨਰ ਹੋਣ ਦੀ ਮੰਗ ਹੁੰਦੀ ਹੈ। 1.4 ਅੱਜ ਕੱਲ੍ਹ ਅਸੀਂ ਕਲਾਕਾਰਾਂ ਨੂੰ ਕਰਤਾ ਦੇ ਰੂਪ ਵਿੱਚ . . . . Read more >
Published in
ਲੇਖ਼
ਅੰਦਾਜ਼ਾ ਹੈ ਕਿ ਮੈਂ ਹੁਣ ਤਕ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਪਰ ਮੈਨੂੰ ਝੋਰਾ ਹੈ ਕਿ ਮੇਰਾ ਕਦੇ ਵੀ ਲਗਾਤਾਰ ਸੌ ਕਿਲੋਮੀਟਰ ਤੁਰਨ ਦਾ ਗੇੜ ਨਹੀਂ ਬਣਿਆ। ਦੁਨੀਆ `ਚ ਲੰਮੀਆਂ ਤੋਂ ਲੰਮੀਆਂ ਤੋਰਾਂ ਤੁਰਨ ਦੇ ਮੁਕਾਬਲੇ ਹੁੰਦੇ ਆ ਰਹੇ ਹਨ। ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਪਿਆ। ਉਨ੍ਹਾਂ ਮੁਕਾਬਲਿਆਂ ਬਾਰੇ ਸਿਰਫ਼ ਲਿਖਦਾ ਹੀ ਰਿਹਾਂ। ਮੈਂ ਦਸ ਗਿਆਰਾਂ ਸਾਲ ਦੀ ਉਮਰ ਵਿੱਚ ਜਗਰਾਓਂ ਕਬੱਡੀ ਦਾ ਮੈਚ ਵੇਖਣ ਜਾਣ ਵੇਲੇ ਪੰਤਾਲੀ ਕੁ ਕਿਲੋਮੀਟਰ ਤੁਰਿਆ ਸਾਂ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਕਿਲਾ ਰਾਏਪੁਰ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪੰਜਾਬੀ ਦੀ ਐੱਮ.ਏ.ਕਰਨ ਲਈ ਘਰੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਚੱਲਿਆ ਸਾਂ ਪਰ ਜਾ ਪੁੱਜਾ ਖਾਲਸਾ ਕਾਲਜ ਦਿੱਲੀ। ਮੇਰੇ ਕੈਰੀਅਰ ਵਿੱਚ ਅਚਾਨਕ ਮੋੜ ਆ ਜਾਂਦੇ ਰਹੇ। ਫੌਜ `ਚ ਭਰਤੀ ਹੁੰਦਾ ਹੁੰਦਾ ਮੈਂ ਪਟਿਆਲੇ ਐੱਮ.ਏ.ਕਰਨ ਚੱਲ ਪਿਆ ਸਾਂ ਤੇ ਪਟਿਆਲੇ ਜਾਂਦਾ ਜਾਂਦਾ ਮੁਕਤਸਰ ਬੀ.ਐੱਡ ਕਰਨ ਰੁਕ ਗਿਆ ਸਾਂ। ਬੀ.ਐੱਡ ਕਰ ਕੇ ਕਾਲਜ ਤੇ ਯੂਨੀਵਰਸਿਟੀ ਵੱਲੋਂ ਖੇਡਣ ਲਈ ਮੈਂ ਰੈਗੂਲਰ ਵਿਦਿਆਰਥੀ ਦੇ ਤੌਰ `ਤੇ ਐੱਮ.ਏ.ਕਰਨੀ ਚਾਹੁੰਦਾ ਸਾਂ। ਚੋਣ ਫਿਰ ਪਟਿਆਲੇ ਤੇ ਅੰਮ੍ਰਿਤਸਰ ਵਿਚਾਲੇ ਸੀ। ਪਹਿਲਾਂ ਇਹ ਦੱਸ ਦੇਵਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ‘ਪੰਜਾਬ ਆਰਟਸ ਕੌਂਸਲ’ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿਚ ‘ਆਲਮੀ ਪੰਜਾਬੀ ਕਾਨਫ਼ਰੰਸ’ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਮੈਂ ਦਿੱਲੀ ਸੁਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ‘‘ਲਓ! ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ! ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ ‘ਤੇ ਏਥੇ ਸੱਦ ਕੇ ਕੰਬਲ ਸ਼ੰਬਲ ਵੀ ਦੇਣਾ . . . . Read more >
Published in
ਵਗਦੀ ਏ ਰਾਵੀ
|