You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ‎ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ‎ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ‎ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ‎ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ‎ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ . . . . Read more >

ਗੁਰਬਖ਼ਸ਼ ਸਿੰਘ ਜੰਮਿਆਂ ਭਾਵੇਂ ਪਿਸ਼ਾਵਰ ਵਿੱਚ ਸੀ ਪਰ ਵੱਜਦਾ ਉਹ ਬੰਗਾਲ ਦਾ ਹੈ। ਬੰਗਾਲ ਲਈ ਉਹ ਲਗਾਤਾਰ ਪੰਦਰਾਂ ਵਰ੍ਹੇ ਹਾਕੀ ਖੇਡਿਆ। ਜਿੰਨਾ ਨਾਮਣਾ ਬੰਗਾਲ ਵਿੱਚ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ ਕਮਾਇਆ ਉਨਾ ਹੀ ਜੱਸ ਗੁਰਬਖ਼ਸ਼ ਸਿੰਘ ਨੇ ਹਾਕੀ ਖੇਡ ਕੇ ਖੱਟਿਆ। ਸੱਠਵਿਆਂ ਵਿੱਚ ਉਹਦੀ ਗੁੱਡੀ ਸਿਖ਼ਰ ਉੱਤੇ ਸੀ ਤੇ ਕੋਈ ਵੀ ਭਾਰਤੀ ਹਾਕੀ ਟੀਮ ਗੁਰਬਖ਼ਸ਼ ਸਿੰਘ ਦੀ ਸ਼ਮੂਲੀਅਤ ਤੋਂ ਬਿਨਾਂ ਮੁਕੰਮਲ ਨਹੀਂ ਸੀ ਸਮਝੀ ਜਾਂਦੀ। ਉਦੋਂ ਉਹ ਪ੍ਰਿਥੀਪਾਲ ਸਿੰਘ ਨਾਲ ਹਾਕੀ ਦਾ ਦੂਜਾ ਫੁੱਲ ਬੈਕ ਹੁੰਦਾ ਸੀ। 1968 . . . . Read more >

ਅਜਮੇਰ ਸਿੰਘ ਨੇ ਹੈਮਰ ਸੁੱਟਣ ਵਿੱਚ ਗੋਲਡਨ ਹੈਟ ਟ੍ਰਿਕ ਮਾਰਿਆ ਸੀ। ਯਾਨੀ ਲਗਾਤਾਰ ਤਿੰਨ ਸੋਨ ਤਮਗ਼ੇ ਜਿੱਤੇ ਸਨ। ਉਹ ਵੀ ਵਿਸ਼ਵ ਵੈਟਰਨ ਚੈਂਪੀਅਨ ਬਣਨ ਦੇ। ਉਹ ਪੰਜਾਬ ਪੁਲਿਸ `ਚੋਂ ਐੱਸ.ਪੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਅੱਜ ਕੱਲ੍ਹ ਆਪਣੇ ਪਿੰਡ ਰਹਿੰਦਾ ਹੈ ਤੇ ਸੱਥਾਂ ਦਾ ਸ਼ਿੰਗਾਰ ਹੈ। ਅਜੇ ਵੀ ਉਸ ਨੇ ਆਪਣਾ ਜੁੱਸਾ ਸੰਭਾਲਿਆ ਹੋਇਐ ਤੇ ਆਪਣੀ ਉਮਰ ਦੇ ਹੈਮਰ ਸੁਟਾਵਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਮਈ 1966 ਦੀ ਗੱਲ ਹੈ। ਪਟਿਆਲੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਚੋਟੀ ਦੇ ਅਥਲੀਟਾਂ . . . . Read more >

ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ਆਪਣੇ ਆਪ ਨੂੰ ਦੇਵਤੇ ਦਾ ਦਰਜਾ ਦਿੰਦੇ ਸਨ। ਉਸ ਨੂੰ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਸੀ। ਉਨ੍ਹਾਂ ਦਾ ਹੁਕਮ ਅਟੱਲ ਹੁੰਦਾ ਸੀ। ਲੋਕ ਉਨ੍ਹਾਂ ਨੂੰ ਸਤਿਕਾਰ ਨਾਲ ਮਾਨਤਾ ਦਿੰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਫੈਰੋਹਾਂ ਕਰਕੇ . . . . Read more >

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more >

ਪਿੰਡ ਵਿੱਚ ਮੇਰੀ ਪਹਿਲੀ ਪਛਾਣ ਬਾਬਾ ਪਾਲਾ ਸਿਓਂ ਦੇ ਪੋਤੇ ਵਜੋਂ ਸੀ। ਜੇ ਮੈਂ ਕੋਈ ਮਾਅਰਕਾ ਮਾਰਦਾ ਤਾਂ ਉਹ ਪਾਲਾ ਸਿਓਂ ਦੇ ਪੋਤੇ ਦਾ ਵੱਜਦਾ। ਮੇਰੇ ਨਾਂ ਨੂੰ ਕੋਈ ਨਹੀਂ ਸੀ ਜਾਣਦਾ। ਮੈਂ ਵੀ ਆਪਣਾ ਨਾਂ ਦੱਸਣ ਦੀ ਥਾਂ ਪਾਲਾ ਸਿਓਂ ਦਾ ਪੋਤਾ ਦੱਸਦਾ। ਸਾਡੇ ਬਾਬੇ ਹੋਰੀਂ ਤਿੰਨ ਭਰਾ ਸਨ। ਵੱਡਾ ਪੋਲ੍ਹਾ ਸਿੰਘ, ਵਿਚਕਾਰਲਾ ਰਤਨ ਸਿੰਘ ਤੇ ਛੋਟਾ ਪਾਲਾ ਸਿੰਘ। ਉਨ੍ਹਾਂ ਦੇ ਪਿਤਾ ਵਰਿਆਮ ਸਿੰਘ ਹੋਰੀਂ ਚਾਰ ਭਾਈ ਸਨ। ਉਨ੍ਹਾਂ ਦੇ ਬਾਪ ਭਗਵਾਨ ਸਿੰਘ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਭਰਾ ਸਨ ਤੇ ਕਿੰਨਿਆਂ ਦੇ ਔਲਾਦ . . . . Read more >

ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਜਿਥੇ ਮੈਂ ਪ੍ਰਿੰਸੀਪਲ ਰਿਹਾ ਉਥੋਂ ਦਾ ਸਪੋਰਟਸ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਵਿਕਟੋਰੀਆ ਰਹਿੰਦਾ ਹੈ। ਉਹ ਆਪਣੇ ਸਮੇਂ ਦਾ ਤਕੜਾ ਖਿਡਾਰੀ ਸੀ। ਹੁਣ ਉਹ ਵੈਟਰਨਜ਼ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਭਾਗ ਲੈਂਦਾ ਹੈ ਤੇ ਸੱਤਰ ਸਾਲ ਦੀ ਉਮਰ ਤੋਂ ਵਡੇਰਿਆਂ ਦਾ ਕੈਨੇਡੀਅਨ ਚੈਂਪੀਅਨ ਹੈ। ਉਸ ਦਾ ਸੱਦਾ ਸੀ ਕਿ ਵੈਨਕੂਵਰ ਆਏ ਤਾਂ ਮਿਲੇ ਬਿਨਾਂ ਨਾ ਜਾਣਾ। ਮੈਂ ਸੰਤੋਖ ਮੰਡੇਰ ਨੂੰ ਵੀ ਵਿਕਟੋਰੀਆ ਜਾਣ ਲਈ ਤਿਆਰ ਕਰ ਲਿਆ। ਅਸੀਂ ਤਵਾਸਨ ਤੋਂ ਤਿੰਨ ਵਜੇ ਵਾਲੀ ਫੈਰੀ ਫੜਨੀ . . . . Read more >

15 ਅਪਰੈਲ ਦੀ ਸਲੋਨੀ ਸ਼ਾਮ ਲਾਹੌਰ ਸ਼ਹਿਰ ਦੀਆਂ ਰੌਸ਼ਨੀਆਂ ਵਿਚ ਦਮਕ ਰਹੀ ਸੀ ਜਦੋਂ ਅਸੀਂ ਫਲੈਟੀਜ਼ ਹੋਟਲ ਪਹੁੰਚੇ। ਅੱਜ ਰਾਤ ਕਾਨਫ਼ਰੰਸ ਹਾਲ ਵਿਚ ਹੀ ਸਭਿਆਚਾਰਕ ਪ੍ਰੋਗਰਾਮ ਹੋਣਾ ਸੀ। ਪਰਸੋਂ ਰਾਤ ਕਾਨਫ਼ਰੰਸ ਦੇ ਪਹਿਲੇ ਦਿਨ ਇਸੇ ਹੀ ਹਾਲ ਵਿਚ ਰਾਤ ਭਰ ਕਵੀ ਦਰਬਾਰ ਚੱਲਿਆ ਸੀ। ਕੱਲ੍ਹ ਰਾਤ ਜਦੋਂ ਅਸੀਂ ਰਾਇ ਅਜ਼ੀਜ਼ ਉਲਾ ਖਾਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣ ਰਹੇ ਸਾਂ ਤਾਂ ਸਾਡੇ ਸਾਥੀ ਡੈਲੀਗੇਟ ਪ੍ਰਬੰਧਕਾਂ ਵਲੋਂ ਤਿਆਰ ਕਰਵਾਇਆ ਨਾਟਕ ਦੇਖ ਰਹੇ ਸਨ। ਬੁੱਲ੍ਹੇ ਸ਼ਾਹ ਦੇ ਜੀਵਨ ਸਮਾਚਾਰਾਂ ਨਾਲ ਸਬੰਧਤ ਆਮ ਲੋਕਾਂ ਦੇ ਪੈਂਤੜੇ ਤੋਂ . . . . Read more >

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ। ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ। ਬਖਸ਼ੀ ਨਾ ਦਾਤ ਰੱਬ ਨੇ‎,‎ ਗਾ ਗਾ ਕੇ ਲਿਖਣ ਦੀ‎,‎ ਮੈਂ ਪਾਲ਼ਿਆ ਹੁਨਰ ਮਸਾਂ‎,‎ ਸੌ ਜਫਰ ਜਾਲ਼ ਕੇ। ਪੜ੍ਹਕੇ ਪਛਾਣ ਲੈਣ ਗੇ‎,‎ ਤੇਰਾ ਮੁਹਾਂਦਰਾ‎,‎ ਗਜ਼ਲਾਂ `ਚ ਨਾਕਸ਼ ਮੈਂ ਤਿਰੇ‎,‎ ਚੱਲਿਆਂ ਸੰਭਾਲ ਕੇ। ਢਹਿੰਦੀ ਕਲਾ ਨੂੰ ਛੱਡ‎,‎ ਬਲ ਧਾਰ ਲੈ ਮਨਾ‎,‎ ਪਾਇੰਗਾ ਮੰਜ਼ਲਾਂ ਕਿਵੇਂ‎,‎ ਲੱਤਾਂ ਨਿਸਾਲ ਕੇ। ਧਰਤੀ `ਤੇ ਡਿਗਣ ਨਾ ਦਵੇ‎,‎ ਸਾਗਰ ਕਮਾਲ ਹੈ‎,‎ ਸੂਰਜ ਦੀ ਗੇਂਦ ਬੋਚਦਾ‎,‎ ਹੈ ਇਓਂ ਉਛਾਲ . . . . Read more >

ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ . . . . Read more >

ਪਾਕਿਸਤਾਨ ਜਾਣ ਦੀ ਰੀਝ ਤਾਂ ਚਿਰੋਕੀ ਸੀ ਪਰ ਸਬੱਬ ਬਣ ਸਕਿਆ ਅਪ੍ਰੈਲ 2008 ਵਿਚ। ਪੰਜਾਬੀ ਖੋਜਗੜ੍ਹ, ਕਸੂਰ ਵਿਖੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਹੋਰਾਂ ਬਾਬਾ ਫਰੀਦ ਇੰਟਰਨੈਸ਼ਨਲ ਸੰਮੇਲਨ ਕਰਵਾਇਆ ਤਾਂ ਉਸ ਵਿੱਚ ਪੇਪਰ ਪੜ੍ਹਨ ਲਈ ਮੈਨੂੰ ਵੀ ਸੱਦਾ ਮਿਲਿਆ। ਕਹਾਣੀਕਾਰ ਤਲਵਿੰਦਰ ਸਿੰਘ ਦੇ ਉ-ੱਦਮ ਨਾਲ ਅੱਠ ਕੁ ਪੰਜਾਬੀ ਲੇਖਕਾਂ ਦਾ ਦਲ 17 ਅਪ੍ਰੈਲ ਤੋਂ 24 ਅਪ੍ਰੈਲ ਤੱਕ ਪਾਕਿਸਤਾਨ ਦੀ ਫੇਰੀ ਲਈ ਗਿਆ। ਹਫ਼ਤੇ ਕੁ ਦੇ ਸਮੇਂ ਵਿਚੋਂ ਦੋ ਦਿਨ 3 ਆਉਣ-ਜਾਣ ਦੇ ਪੰਜਾਹ-ਸੱਠ ਕਿਲੋਮੀਟਰ ਦੇ ਸਫ਼ਰ ਵਿੱਚ ਹੀ ਨਿਖੁੱਟ ਗਏ ਅਤੇ ਬਾਕੀ ਦੇ ਦਿਨਾਂ . . . . Read more >

ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਇਸ ਵਿੱਚ ਪੰਜਾਬ ਨੇ ਕਈ ਰੁਸਤਮੇ ਜ਼ਮਾਂ ਪੈਦਾ ਕੀਤੇ ਹਨ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਦੀ ਨੀਂਹ ਰੱਖੀ ਸੀ ਜਿਸ ਦੀ ਯਾਦ ਵਿੱਚ ਗੁਰਦਵਾਰਾ ਮੱਲ ਅਖਾੜਾ ਸੁਭਾਇਮਾਨ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀਆਂ ਦੇ ਬੜੇ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਪਹਿਲਵਾਨ ਪਾਲ ਰੱਖੇ ਸਨ ਤੇ ਉਨ੍ਹਾਂ ਦੇ ਘੋਲ ਕਰਵਾਇਆ ਕਰਦੇ ਸਨ। ਉਹ ਖ਼ੁਦ ਵੀ ਸਰੀਰਕ ਤੌਰ `ਤੇ ਬੜੇ ਬਲਵਾਨ ਸਨ ਤੇ ਸਿੱਖਾਂ ਨੂੰ ਬਲਵਾਨ ਬਣਾਉਣਾ ਚਾਹੁੰਦੇ ਸਨ। . . . . Read more >