|
ਮੁੱਖ ਪੰਨਾ
‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ‘ਪੰਜਾਬ ਆਰਟਸ ਕੌਂਸਲ’ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿਚ ‘ਆਲਮੀ ਪੰਜਾਬੀ ਕਾਨਫ਼ਰੰਸ’ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਮੈਂ ਦਿੱਲੀ ਸੁਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ‘‘ਲਓ! ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ! ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ ‘ਤੇ ਏਥੇ ਸੱਦ ਕੇ ਕੰਬਲ ਸ਼ੰਬਲ ਵੀ ਦੇਣਾ . . . . Read more >
Published in
ਵਗਦੀ ਏ ਰਾਵੀ
ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁੱਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਉਸ ਵਿੱਚ ਵੀਹ ਕੁ ਖਿਡਾਰੀਆਂ ਦੇ ਰੇਖਾ ਚਿੱਤਰ ਸਨ ਜੋ ‘ਆਰਸੀ’ ਵਿੱਚ ਛਪੇ ਸਨ। ਉਹ ਕਿਤਾਬ ਬੜੀ ਛੇਤੀ ਵਿਕ ਗਈ ਤੇ ਹੁਣ ਉਹਦੀ ਕੋਈ ਕਾਪੀ ਮੇਰੇ ਪਾਸ ਵੀ ਨਹੀਂ। ਭਾਪਾ ਪ੍ਰੀਤਮ ਸਿੰਘ ਨੇ ਉਹਨੀਂ ਦਿਨੀਂ ਮੈਨੂੰ ਇੱਕ ਹਜ਼ਾਰ ਰੁਪਿਆ ਰਾਇਲਟੀ ਦਾ ਦਿੱਤਾ ਸੀ। 1966 ਤੋਂ ਮੈਂ ‘ਆਰਸੀ’ ਵਿੱਚ ਛਪੇ ਆਪਣੇ ਆਰਟੀਕਲ ਕੱਟ ਕੇ ਸਾਂਭ ਲੈਂਦਾ ਸਾਂ। ਕੁੱਝ ਸਾਲਾਂ ਬਾਅਦ ਮੈਂ ਉਹ ਆਰਟੀਕਲ ਸੋਧ ਕੇ ਲਿਖੇ ਤੇ ਖਰੜਾ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜ਼ਿਆਂ ਸਾਹਵੇਂ ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। . . . . Read more >
Published in
ਵਗਦੀ ਏ ਰਾਵੀ
ਕਿਸੇ ਪੁਰਾਣੇ ਚੈਂਪੀਅਨ ਨਾਲ ਮੁਲਾਕਾਤ ਕਰਨ ਦਾ ਆਪਣਾ ਅਨੰਦ ਹੈ। ਖ਼ਾਸ ਕਰ ਕੇ ਬਜ਼ੁਰਗ ਚੈਂਪੀਅਨ ਨਾਲ। ਉਸ ਦੀਆਂ ਗੱਲਾਂ ਕਈ ਸਾਲ ਪਹਿਲਾਂ ਦਾ ਸਮਾਂ ਅੱਖਾਂ ਅੱਗੇ ਲਿਆ ਦਿੰਦੀਆਂ ਹਨ। ਮੈਂ ਨਿੱਕਾ ਸਿੰਘ ਦਾ ਨਾਂ ਸੁਣਿਆ ਹੋਇਆ ਸੀ। ਉਸ ਨੇ 1951 ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ `ਚੋਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਥੇ ਹੀ ਛੋਟਾ ਸਿੰਘ ਮੈਰਾਥਨ ਦੌੜ ਦਾ ਜੇਤੂ ਸੀ। ਨਿੱਕਾ ਸਿੰਘ ਤੇ ਛੋਟਾ ਸਿੰਘ ਇਕੋ ਅਰਥ ਦੇਣ ਵਾਲੇ ਨਾਂ ਹੋਣ ਕਾਰਨ ਮੇਰੇ ਜ਼ਿਹਨ ਵਿੱਚ ਹੁਣ ਤਕ ਰਲਗੱਡ ਹੁੰਦੇ ਰਹਿੰਦੇ ਹਨ। ਕਦੇ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ . . . . Read more >
Published in
ਇਕਬਾਲ ਰਾਮੂਵਾਲੀਆ
ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਮੈਂ ਗੱਡੇ ਤੇ ਬੋਤੇ ਤੋਂ ਲੈ ਕੇ ਕਾਰਾਂ ਤੇ ਹਵਾਈ ਜਹਾਜ਼ਾਂ `ਤੇ ਚੜ੍ਹਿਆ ਹਾਂ। ਸਾਈਕਲ ਤੇ ਸਕੂਟਰ ਵੀ ਬਹੁਤ ਚਲਾਏ ਹਨ। ਟੈਂਪੂ, ਟਰੱਕ, ਬੱਸਾਂ, ਰੇਲਾਂ ਤੇ ਮੈਟਰੋ `ਤੇ ਚੜ੍ਹਦਾ ਆ ਰਿਹਾਂ। ਲੱਖਾਂ ਮੀਲਾਂ ਦਾ ਸਫ਼ਰ ਤਹਿ ਕੀਤਾ ਹੈ। ਇਹ ਤਾਂ ਲਿਖ ਈ ਚੁੱਕਾਂ ਕਿ ਪੈਦਲ ਵੀ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਸਫ਼ਰ ਕਰਦਿਆਂ ਬਹੁਤ ਕੁੱਝ ਵੇਖਿਆ ਹੈ ਤੇ ਕਈ ਤਰ੍ਹਾਂ ਦੇ ਅਨੁਭਵ ਹੋਏ ਹਨ। ਦੂਰ ਨੇੜੇ ਦੇ ਸਫ਼ਰ ਦੀਆਂ ਅਨੇਕਾਂ ਯਾਦਾਂ ਹਨ ਜਿਹੜੀਆਂ ਮੁੜ ਮੁੜ ਯਾਦ ਆ ਜਾਂਦੀਆਂ ਹਨ। ਸੱਤਰ ਸਾਲ ਦੇ ਨੇੜ ਢੁੱਕ ਕੇ ਬਚਪਨ ਕੁੱਝ ਵਧੇਰੇ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, . . . . Read more >
Published in
ਵਗਦੀ ਏ ਰਾਵੀ
ਡਾ. ਜਗਤਾਰ ਦੀ ਡਾਇਰੀ ਉਸ ਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ। ਪਹਿਲੇ ਦਿਨ ਸਵੇਰੇ ਉਠਦਿਆਂ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ-ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ, ‘‘ਸੰਧੂ! ਯਾਰ ਆਹ ਫੋਨ ਫੜਾਈਂ ਜ਼ਰਾ। ਪਾਕਪਟਨ ‘ਚ ਆਪਣਾ ਮਿੱਤਰ ਹੈ ਇਕ ਉਮਰ ਗਨੀ…ਉਹਨੂੰ ਕਹਿੰਦੇ ਆਂ…ਆਪਣੀ ਕਾਰ-ਕੂਰ ਲੈ ਕੇ ਆਵੇ। ਸਾਨੂੰ ਘੁਮਾਵੇ-ਫਿਰਾਵੇ…ਦੋ ਦਿਨ ਲਾਹੌਰ ਵਿਚ…।’’ਹੈਰਾਨੀ ਦੀ ਗੱਲ, ਫੋਨ ਸੁਣਦਿਆਂ ਹੀ ਉਮਰ ਗਨੀ ਤਿਆਰ . . . . Read more >
Published in
ਵਗਦੀ ਏ ਰਾਵੀ
1983-84 ਦੀ ਗੱਲ ਹੈ। ਉਹਨੀਂ ਦਿਨੀਂ ਮੈਂ ‘ਸਚਿੱਤਰ ਕੌਮੀ ਏਕਤਾ’ ਲਈ ‘ਖੇਡ ਮੈਦਾਨ `ਚੋਂ’ ਕਾਲਮ ਲਿਖਦਾ ਸਾਂ। ਗੁਰਦੇਵ ਸਿੰਘ ਮਾਨ ‘ਮੌਜੀ ਠਾਕਰ’ ਦੇ ਨਾਂ ਥੱਲੇ ‘ਕੁੰਡਾ ਖੋਲ੍ਹ ਬਸੰਤਰੀਏ’ ਲਿਖਦਾ ਸੀ। ਉਹਦੇ ਵਿੱਚ ਹਾਸਾ-ਖੇਡਾ ਸੀ। ਜਿਸ ਲੇਖਕ ਦੀਆਂ ਲਿਖਤਾਂ `ਚ ਹਾਸਾ-ਖੇਡਾ ਹੋਵੇ ਪਾਠਕ ਦਿਲਚਸਪੀ ਨਾਲ ਪੜ੍ਹਦੇ ਹਨ। ਜਦੋਂ ਮਾਨ ਪੱਕੇ ਤੌਰ `ਤੇ ਕੈਨੇਡਾ ਚਲਾ ਗਿਆ ਤਾਂ ਉਹਦਾ ਕਾਲਮ ਬੰਦ ਹੋ ਗਿਆ। ਕੌਮੀ ਏਕਤਾ ਦੇ ਐਡੀਟਰ ਰਾਜਿੰਦਰ ਸਿੰਘ ਨੂੰ ਪਤਾ ਸੀ ਕਿ ਮੈਂ ਪਿੰਡ ਦਾ ਜੰਮਪਲ ਹਾਂ ਤੇ ਉਦੋਂ ਰਹਿੰਦਾ ਵੀ ਪਿੰਡ ਢੁੱਡੀਕੇ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਐਤਵਾਰ, ਪੰਦਰਾਂ ਅਪਰੈਲ, ਕਾਨਫ਼ਰੰਸ ਦਾ ਤੀਸਰਾ ਦਿਨ ਸੀ। ਅਸੀਂ ਕਾਨਫ਼ਰੰਸ ‘ਚੋਂ ਘੁਸਾਈ ਮਾਰਨ ਦਾ ਫ਼ੈਸਲਾ ਕਰ ਲਿਆ।ਡਾ. ਜਗਤਾਰ ਦੇ ਮਿੱਤਰ ਉਮਰ ਗਨੀ ਦੀ ਜਹਾਜ਼ ਜਿੱਡੀ ਕਾਰ ਸੀ। ਪੇਂਡੂ ਪਹਿਰਾਵੇ ਵਾਲੇ ਡਰਾਈਵਰ ਨਾਲ ਅਗਲੀ ਸੀਟ ਉਤੇ ਡਾ. ਜਗਤਾਰ ਬੈਠਾ ਸੀ, ਪਿੱਛੇ ਉਮਰ ਗਨੀ, ‘ਰਵੇਲ’ ਦਾ ਨੌਜਵਾਨ ਐਡੀਟਰ ਰਿਜ਼ਵਾਨ ਅਹਿਮਦ ਤੇ ਮੈਂ। ਕਿਸੇ ਬੈਂਕਿੰਗ ਅਦਾਰੇ ਵਿਚੋਂ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਉਮਰ ਗਨੀ ਪਾਕਪਟਨ ਤੋਂ ਜਗਤਾਰ ਦੇ ਬੁਲਾਵੇ ਉਤੇ ਉਚੇਚਾ ਇਥੇ ਆਇਆ ਸੀ ਸਾਨੂੰ ਲਾਹੌਰ ਦੀ ਸੈਰ ਕਰਾਉਣ। ਸਾਡੇ ਪਾਸਪੋਰਟ ਉੱਤੇ . . . . Read more >
Published in
ਵਗਦੀ ਏ ਰਾਵੀ
ਸਭਨੀ ਥਾਈਂ ਇੱਕੋ ਖ਼ਬਰ ਦੀ ਹੀ ਚਰਚਾ ਸੀ ਅਤੇ ਉਸੇ ਖਬਰ ਨੂੰ ਆਪਣੇ ਅੰਦਰ ਰਿੜਕਦਾ ਤਰਸੇਮ ਜਦ ਘਰ ਪਹੁੰਚਿਆ ਤਾਂ ਆਮ ਦੀ ਤਰ੍ਹਾਂ ਟੀ.ਵੀ.ਮੂਹਰੇ ਬੈਠੀ ਉਸ ਦੀ ਅੱਠ-ਸਾਲਾ ਧੀ ਗੁਰਨੀਤ ਅਤੇ ਚਾਰ-ਸਾਲਾ ਪੁੱਤਰ ਸੁਮੀਤ ਨੇ ਰਲਵੀਂ ਆਵਾਜ਼ ਵਿੱਚ ਕਿਹਾ, “ਸਾਸਰੀ `ਕਾਲ, ਡੈਡੀ।” ‘ਸਾਸਰੀ `ਕਾਲ’ ਦਾ ਜਵਾਬ ਦਿੱਤੇ ਬਿਨ੍ਹਾ ਗੁਰਨੀਤ ਵੱਲ ਕ੍ਰੋਧ ਨਾਲ ਵੇਖਦੇ ਹੋਏ ਤਰਸੇਮ ਨੇ ਕਿਹਾ, “ਟੀ.ਵੀ.ਮੂਹਰੇ ਬਹਿ ਜਿਆ ਕਰ ਸਕੂਲੋਂ ਆਉਣ ਸਾਰ, ਨਾਲੇ ਜੁਆਕ ਨੂੰ ਸਿਖਾ ਇਹ ਪੁੱਠੀਆਂ ਆਦਤਾਂ।” ਅਤੇ ਫਿਰ ਉਹ ਬੱਚਿਆਂ ਨਾਲ ਸੋਫੇ `ਤੇ ਬੈਠੀ ਆਪਣੀ . . . . Read more >
Published in
ਕਹਾਣੀਆਂ
|