ਡਾ਼ ਗੁਰਬਖਸ਼ ਸਿੰਘ ਭੰਡਾਲਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਤੋਂ ਬੇਖਬਰ। ਦਾਦੇ-ਦਾਦੀ ਕੋਲ ਰਹਿੰਦੇ ਬੱਚੇ, ਕੰਪਿਊਟਰ ਤੇ ਟੀ਼ ਵੀ ਦੁਆਲੇ ਆਪਣੀ ਹੀ ਦੁਨੀਆਂ ਵਿਚ ਗੁੰਮ-ਸੁੰਮ। ਸਕੂਲ ਕਦੋਂ ਜਾਂਦੇ, ਕਿਸ ਕਲਾਸ ਵਿਚ ਪੜ੍ਹਦੇ, ਕਿਹੜੇ ਉਹਨਾਂ ਦੇ ਦੋਸਤ, ਕਿਸ ਤਰ੍ਹਾਂ ਦੀ ਸੰਗਤ ਵਿਚ ਉਹ ਵਿਚਰਦੇ, ਕੀ ਖਾਂਦੇ, ਕੀ . . . . Read more > 2 ਕੈਨੇਡਾ ਵਰਗੇ ਦੇਸ਼ `ਚ ਪੰਜਾਬਣ ਮੁਟਿਆਰਾਂ ਦੇ ਉਪਰੋਥਲੀ ਹੋ ਰਹੇ ਕਤਲ। ਹਰ ਸੰਵੇਦਨਸ਼ੀਲ ਅੱਖ ਰੋਈ। ਹਰ ਭਾਵੁਕ ਮਨ ਕੁਰਲਾਅ ਉੱਠਿਆ। ਧੀਆਂ ਤੇ ਭੈਣਾਂ ਵਾਲੇ ਅੱਥਰੂਆਂ ਦੀ ਨਦੀ `ਚ ਡੁੱਬ ਮੋਏ। ਔਰਤ ਨੂੰ ਸਨਮਾਨ ਦੇਣ ਵਾਲੇ ਗੁਰੂਆਂ ਦੇ ਸਿੱਖ, ਆਪਣੀਆਂ ਪਤਨੀਆਂ ਤੇ ਧੀਆਂ ਦੇ ਕਾਤਲ ਬਣੇ ਕਿਹੜੀਂ ਰਾਹੀਂ ਤੁੱਰ ਪਏ ਨੇ? ਕਿਹੜੀ ਮਾਰੂ ਸੋਚ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿਤੀ ਏ? ਕਿਉਂ ਉਹ ਗਰਕੀਆਂ ਕਦਰਾਂ ਕੀੰਮਤਾਂ ਦੇ ਰਾਹ ਤੁੱਰ ਪਏ ਨੇ? ਲੜੀਵਾਰ - 2 ਕਤਲਾਂ ਤੋਂ ਉਠੇ ਕਈ ਸਵਾਲ, ਹਰ ਸੂਝਵਾਨ ਦੀ ਸੋਚ ਨੂੰ ਹਲੂਣਦੇ . . . . Read more > ਦਫਤਰ ਵਿੱਚ ਨਿੱਤ ਪ੍ਰਤੀ ਦੀਆਂ ਗੱਲਾਂ। ਕੰਮ ਦੀਆਂ। ਪ੍ਰੀਵਾਰ ਦੀਆਂ। ਪ੍ਰਵਾਸੀ ਜਿੰਦਗੀ ਤੇ ਇਸ ਨਾਲ ਜੁੱੜੇ ਸਰੋਕਾਰਾਂ ਸੰਗ ਸੰਵਾਦ। ਅਚਾਨਕ ਮੈਂਨੂੰ ਮੇਰਾ ਸਾਥੀ ਕਹਿਣ ਲੱਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਹੈ ਇਥੇ ਆਇਆਂ, ਤੁਸੀਂ ਕਿਸੇ ਨੂੰ ਹੱਸਦਾ ਦੇਖਿਆ ਏ? ਤੇ ਮੈਂ ਚੁੱਪ ਹੋ ਗਿਆ। ਪ੍ਰੀਵਾਰਕ ਮਾਹੌਲ `ਚ ਕਿਸੇ ਦੇ ਘਰ ਬੈਠਿਆਂ ਮੈਂ ਆਪਣੇ ਮਿੱਤਰ ਨੂੰ ਪਰਵਾਸੀ ਅਵਾਰਡਜ ਨਾਇਟ ਬਾਰੇ ਪੁੱਛਿਆ ਕਿ ਤੁਹਾਨੂੰ ਸੱਭ ਤੋਂ ਚੰਗਾ ਕੀ ਲਗਾ? ਉਹ ਕਹਿਣ ਲੱਗਾ ਕਿ ਆਪਾਂ ਨੂੰ ਤਾਂ ਰਮਤਾ ਸੱਭ ਤੋਂ ਚੰਗਾ ਲੱਗਾ। ਇਸ ਬਹਾਨੇ ਘੜੀ . . . . Read more > ਵੱਸਦਾ ਰੱਸਦਾ ਘਰ। ਸਬਰ, ਸੰਤੋਖ ਦਾ ਪ੍ਰੀਵਾਰ ਵਿੱਚ ਪਸਾਰਾ। ਇੱਕ ਦੂਜੇ ਦੇ ਸਾਹੀਂ ਜਿਉਂਦੇ। ਇੱਕ ਦਾ ਦਰਦ, ਸਭ ਦਾ ਦਰਦ। ਸਮੇਂ ਦੀ ਮਟਕਵੀਂ ਤੋਰ `ਚ, ਚੇਤਿਆਂ ਚੋਂ ਖੁੱਰ ਚੁੱਕਾ, ਵਕਤ ਦੇ ਬੀਤਣ ਦਾ ਅਹਿਸਾਸ। ਵਕਤ ਦਾ ਕਹਿਰ ਕਿ ਪ੍ਰੀਵਾਰ ਦੀ ਪਛਾਣ ਸਿਰਜਣ ਵਾਲਾ ਸਦਾ ਲਈ ਤੁੱਰ ਗਿਆ ਤੇ ਵਕਤ ਦੀ ਹਿੱਕ ਤੇ ਵਖਤ ਬੀਜ ਗਿਆ। ਵਕਤ ਤੁਹਾਡੀਆਂ ਤਲੀਆ `ਤੇ ਮਹਿੰਦੀ ਵੀ ਲਾਉਂਦਾ ਏ, ਫੈਲੀ ਹੋਈ ਬਹੁਰੂਪਤਾ ਦੀ ਸਰੋਂ ਵੀ ਉਗਾਉਂਦਾ ਏ ਤੇ ਤੁਹਾਨੂੰ, ਤੁਹਾਡੇ ਅੰਤਰੀਵ ਦੀ ਥਾਹ ਵੀ ਪਵਾਉਂਦਾ ਏ। ਵਖਤ, ਵਕਤ ਦਾ ਕਰੂਰ ਸੱਚ। . . . . Read more > |