ਪ੍ਰਿੰਸੀਪਲ ਸਰਵਣ ਸਿੰਘਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ। ਏਸ਼ਿਆਈ ਖੇਡਾਂ ਭਾਵੇਂ 1951 ਵਿੱਚ ਨਵੀਂ ਦਿੱਲੀ ਤੋਂ ਸ਼ੁਰੂ ਹੋਈਆਂ ਪਰ ਇਨ੍ਹਾਂ ਦਾ ਬੀਜ ਕਾਫੀ ਸਮਾਂ ਪਹਿਲਾਂ ਬੀਜਿਆ ਜਾ ਚੁੱਕਾ ਸੀ। 1913 ਵਿੱਚ ‘ਓਰੀਐਂਟਲ ਓਲੰਪਿਕ ਖੇਡਾਂ’ ਦੇ ਨਾਂ ਥੱਲੇ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਖੇ ਤਿੰਨ ਏਸ਼ਿਆਈ ਮੁਲਕਾਂ ਦੇ ਖੇਡ ਮੁਕਾਬਲੇ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਫਿਲਪਾਈਨ 141 ਅੰਕ ਲੈ ਕੇ ਪ੍ਰਥਮ, ਚੀਨ 42 ਅੰਕਾਂ ਨਾਲ ਦੋਮ ਤੇ ਜਪਾਨ 16 ਅੰਕਾਂ ਨਾਲ ਫਾਡੀ ਸੀ। 1915 ਵਿੱਚ ‘ਫਾਰ ਈਸਟਰਨ ਏਸ਼ੀਆਟਕ ਖੇਡਾਂ’ ਦੇ ਨਾਂ ਹੇਠਾਂ ਫਿਰ ਉਪ੍ਰੋਕਤ ਦੇਸ਼ਾਂ ਦੇ ਮੁਕਾਬਲੇ ਚੀਨ ਦੇ ਸ਼ਹਿਰ ਸ਼ਿੰਘਾਈ . . . . Read more > ਖੇਡਾਂ ਦੀ ਦੁਨੀਆਂ ਵਿੱਚ ਮਸ਼ਹੂਰੀਆਂ ਵੀ ਬਹੁਤ ਹਨ ਤੇ ਗੁੰਮਨਾਮੀਆਂ ਵੀ ਘੱਟ ਨਹੀਂ। ਜਦੋਂ ਖਿਡਾਰੀ ਚੈਂਪੀਅਨ ਬਣ ਕੇ ਜਿੱਤ ਮੰਚ `ਤੇ ਚੜ੍ਹਦਾ ਹੈ ਤਾਂ ਉਹਦੀ ਚਾਰੇ ਪਾਸੇ ਬੱਲੇ ਬੱਲੇ ਹੋ ਜਾਂਦੀ ਹੈ। ਤੇ ਜਦੋਂ ਉਹ ਖੇਡ ਤੋਂ ਰਿਟਾਇਰ ਹੋ ਕੇ ਉਮਰ ਦਾ ਪਿਛਲਾ ਪਹਿਰ ਬਿਤਾਉਣ ਲੱਗਦਾ ਹੈ ਤਾਂ ਉਸ ਨੂੰ ਨੇੜ ਤੇੜ ਦੇ ਵੀ ਭੁੱਲ ਜਾਂਦੇ ਹਨ। ਉਹ ਗੁੰਮਨਾਮੀ ਦੀ ਵਾਦੀ ਵਿੱਚ ਗੁਆਚ ਜਾਂਦਾ ਹੈ। ਅਜਿਹਾ ਹੀ ਏਸ਼ੀਆ ਦੇ ਇੱਕ ਚੈਂਪੀਅਨ ਮੱਖਣ ਸਿੰਘ ਬਾਜਵਾ ਨਾਲ ਹੋਇਆ। ਏਸ਼ੀਆ ਬੜਾ ਵੱਡਾ ਮਹਾਂਦੀਪ ਹੈ। ਕਰੋੜਾਂ ਅਰਬਾਂ ਦੀ ਇਹਦੀ . . . . Read more > ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ ਜਿੰਦ ਬੱਕਰੇ ਵਾਂਗ ਕੋਹਾਈਦੀ ਏ ਮੁੜ੍ਹਕੇ ਡੋਲ੍ਹ ਕੇ ਵਿੱਚ ਅਖਾੜਿਆਂ ਦੇ ਜਾਨ ਮਾਰ ਕੇ ਜਾਨ ਬਣਾਈਦੀ ਏ ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ ਸਿੰਘ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀਆਂ ਗੱਲਾਂ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਮਿੱਟੀ ਦੇ ਅਖਾੜਿਆਂ `ਚ ਤਪ ਕਰਨ ਵਾਲੇ ਤਪੱਸਵੀ ਮੰਨਦੇ ਰਹੇ ਹਨ। ਉਹਨਾਂ ਦੇ ਦਰਸ਼ਨ ਕਰਨ, ਘੋਲ ਵੇਖਣ ਤੇ ਉਹਨਾਂ ਜਿਹੇ ਬਣਨਾ ਲੋਚਦੇ ਰਹੇ ਹਨ। ਦਾਨੀ, ਭਗਤ, ਸੂਰਮੇ ਤੇ ਮੱਲਾਂ . . . . Read more > ਤਨ ਮਨ ਤੇ ਧਨ ਨਾਲ ਖੇਡਾਂ `ਚ ਯੋਗਦਾਨ ਪਾਉਣ ਵਾਲੇ ਪੰਜਾਬੀ ਪਰਿਵਾਰਾਂ ਵਿੱਚ ਹਕੀਮਪੁਰ ਦੇ ਪੁਰੇਵਾਲ ਪਰਿਵਾਰ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ। ਹਕੀਮਪੁਰ ਜ਼ਿਲਾ ਨਵਾਂ ਸ਼ਹਿਰ ਦਾ ਇਤਿਹਾਸਕ ਪਿੰਡ ਹੈ ਜਿਸ ਨੂੰ ਸਿੱਖਾਂ ਦੇ ਤਿੰਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਉਥੇ ਸੌ ਕੁ ਸਾਲ ਪਹਿਲਾਂ ਸਾਧਾਰਨ ਕਿਸਾਨ ਸੁੰਦਰ ਸਿੰਘ ਦੇ ਘਰ ਊਧਮ ਸਿੰਘ ਦਾ ਜਨਮ ਹੋਇਆ ਸੀ। ਊਧਮ ਸਿੰਘ ਵੱਡਾ ਹੋ ਕੇ ਪਹਿਲਾਂ ਹੌਲੀਆਂ ਤੇ ਪਿਛੋਂ ਭਾਰੀਆਂ ਮੂੰਗਲੀਆਂ ਫੇਰਨ ਲੱਗਾ। ਫਿਰ ਉਹ ਭਾਰੇ ਵੱਟਿਆਂ, ਵੇਲਣਿਆਂ ਤੇ ਬੋਰੀਆਂ ਦੇ ਬਾਲੇ ਕੱਢਣ . . . . Read more > ਕੇਸਰ ਸਿੰਘ ਪੂਨੀਆ ਨੇ 31 ਅਗੱਸਤ 2009 ਤਕ 460 ਮੈਡਲ ਜਿੱਤ ਲਏ ਹਨ। ਉਹਦੀ ਪਤਨੀ ਹਰਬੰਸ ਕੌਰ ਦੋ ਕੁ ਸਾਲਾਂ ਤੋਂ ਖੇਡਾਂ ਵਿੱਚ ਭਾਗ ਲੈਣ ਲੱਗੀ ਹੈ ਤੇ 21 ਤਮਗ਼ੇ ਉਹ ਵੀ ਜਿੱਤ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਲੰਮੀ ਉਮਰ ਬਖ਼ਸ਼ੀ ਤਾਂ ਪੂਨੀਆ ਜੋੜੀ ਵੱਲੋਂ ਹਜ਼ਾਰ ਮੈਡਲ ਫਤਿਹ ਸਮਝੋ। ਅਗੱਸਤ ਦੇ ਆਖ਼ਰੀ ਹਫ਼ਤੇ ਕੈਮਲੂਪਸ ਬੀ.ਸੀ.ਵਿੱਚ ਹੋਈ ਕੈਨੇਡੀਅਨ ਮਾਸਟਰਜ਼ ਟਰੈਕ ਐਂਡ ਫੀਲਡ ਚੈਂਪੀਅਨਸ਼ਿਪਸ-2009 ਵਿਚੋਂ ਉਹ 13 ਤਮਗ਼ੇ ਜਿੱਤ ਕੇ ਲਿਆਏ ਹਨ। ਲੱਗਦੈ ਉਹ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣੇ . . . . Read more > ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਜਿਥੇ ਮੈਂ ਪ੍ਰਿੰਸੀਪਲ ਰਿਹਾ ਉਥੋਂ ਦਾ ਸਪੋਰਟਸ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਵਿਕਟੋਰੀਆ ਰਹਿੰਦਾ ਹੈ। ਉਹ ਆਪਣੇ ਸਮੇਂ ਦਾ ਤਕੜਾ ਖਿਡਾਰੀ ਸੀ। ਹੁਣ ਉਹ ਵੈਟਰਨਜ਼ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਭਾਗ ਲੈਂਦਾ ਹੈ ਤੇ ਸੱਤਰ ਸਾਲ ਦੀ ਉਮਰ ਤੋਂ ਵਡੇਰਿਆਂ ਦਾ ਕੈਨੇਡੀਅਨ ਚੈਂਪੀਅਨ ਹੈ। ਉਸ ਦਾ ਸੱਦਾ ਸੀ ਕਿ ਵੈਨਕੂਵਰ ਆਏ ਤਾਂ ਮਿਲੇ ਬਿਨਾਂ ਨਾ ਜਾਣਾ। ਮੈਂ ਸੰਤੋਖ ਮੰਡੇਰ ਨੂੰ ਵੀ ਵਿਕਟੋਰੀਆ ਜਾਣ ਲਈ ਤਿਆਰ ਕਰ ਲਿਆ। ਅਸੀਂ ਤਵਾਸਨ ਤੋਂ ਤਿੰਨ ਵਜੇ ਵਾਲੀ ਫੈਰੀ ਫੜਨੀ . . . . Read more > ਹਵਾਈ ਜਹਾਜ਼ ਅਠੱਤੀ ਹਜ਼ਾਰ ਫੁੱਟ ਦੀ ਉਚਾਈ ਉਤੇ ਛੇ ਸੌ ਮੀਲ ਘੰਟੇ ਦੀ ਰਫ਼ਤਾਰ ਨਾਲ ਉੱਡ ਰਿਹਾ ਸੀ। ਆਦਮੀ ਦੀ ਤੋਰ ਤੋਂ ਦੋ ਸੌ ਗੁਣਾਂ ਤੇਜ਼। ਮੇਰੇ ਮਨ ਦੇ ਫੁਰਨੇ ਹੋਰ ਵੀ ਤੇਜ਼ ਉਡ ਰਹੇ ਸਨ। ਉਹ ਮਿੰਟਾਂ ਸਕਿੰਟਾਂ `ਚ ਚੰਨ ਤਾਰਿਆਂ ਤਕ ਦੀਆਂ ਉਡਾਰੀਆਂ ਮਾਰ ਰਹੇ ਸਨ। ਪਲ `ਚ ਪਿੰਡ ਪਹੁੰਚਦੇ ਪਲ `ਚ ਕੈਨੇਡਾ। ਮੇਰੀ ਸੀਟ ਦੇ ਸਾਹਮਣੇ ਲੱਗੀ ਟੀ.ਵੀ.ਦੀ ਸਕਰੀਨ ਉਤੇ ਉਡਦੇ ਜਹਾਜ਼ ਦੀ ਸਥਿਤੀ ਦਿਸੀ ਜਾਂਦੀ ਸੀ। ਸਕਰੀਨ ਉਤੇ ਧਰਤੀ ਦਾ ਨਕਸ਼ਾ ਆਈ ਜਾਂਦਾ ਸੀ ਜਿਸ ਉਤੇ ਸ਼ਹਿਰਾਂ ਦੇ ਨਾਂ ਸਨ, ਜੰਗਲ ਬੇਲੇ ਸਨ ਤੇ ਝੀਲਾਂ ਦਾ ਨੀਲਾ ਪਾਣੀ ਸੀ। . . . . Read more > ਕਿਥੇ ਮੇਰੀਅਨ ਜੋਨਜ਼ ਤੇ ਕਿਥੇ ਕਬੱਡੀ ਦੇ ਖਿਡਾਰੀ? ਹੈ ਕੋਈ ਜੋੜ? ਹਾਂ ਇੱਕ ਗੱਲੋਂ ਜੋੜ ਹੈ। ਵਿਸ਼ਵ ਪ੍ਰਸਿੱਧ ਅਥਲੀਟ ਮੇਰੀਅਨ ਜੋਨਜ਼ ਪਾਬੰਦੀਸ਼ੁਦਾ ਡਰੱਗ ਸੇਵਨ ਦੀ ਦੋਸ਼ੀ ਪਾਈ ਗਈ ਹੈ ਤੇ ਉਸ ਦੇ ਮੈਡਲ ਵਾਪਸ ਲੈ ਲਏ ਗਏ ਹਨ। ਆਮ ਲੋਕਾਂ ਨੂੰ ਪਤਾ ਹੋਵੇ ਜਾਂ ਨਾ ਪਰ ਇਹ ਸੱਚ ਹੈ ਕਿ ਪੰਜਾਬ ਦੀ ਦੇਸੀ ਖੇਡ ਕਬੱਡੀ ਦੇ ਕਈ ਸਟਾਰ ਖਿਡਾਰੀ ਵਰਜਿਤ ਡਰੱਗਾਂ ਲੈ ਰਹੇ ਹਨ। ਜੇਕਰ ਤੁਰਤ ਕੋਈ ਉਪਾਅ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਉਨ੍ਹਾਂ ਨੂੰ ਲੈ ਬਹਿਣਗੀਆਂ। ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸੇ ਖਿਡਾਰੀ ਦੀ ਅਣਿਆਈ . . . . Read more > ਅਜਮੇਰ ਸਿੰਘ ਨੇ ਹੈਮਰ ਸੁੱਟਣ ਵਿੱਚ ਗੋਲਡਨ ਹੈਟ ਟ੍ਰਿਕ ਮਾਰਿਆ ਸੀ। ਯਾਨੀ ਲਗਾਤਾਰ ਤਿੰਨ ਸੋਨ ਤਮਗ਼ੇ ਜਿੱਤੇ ਸਨ। ਉਹ ਵੀ ਵਿਸ਼ਵ ਵੈਟਰਨ ਚੈਂਪੀਅਨ ਬਣਨ ਦੇ। ਉਹ ਪੰਜਾਬ ਪੁਲਿਸ `ਚੋਂ ਐੱਸ.ਪੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਅੱਜ ਕੱਲ੍ਹ ਆਪਣੇ ਪਿੰਡ ਰਹਿੰਦਾ ਹੈ ਤੇ ਸੱਥਾਂ ਦਾ ਸ਼ਿੰਗਾਰ ਹੈ। ਅਜੇ ਵੀ ਉਸ ਨੇ ਆਪਣਾ ਜੁੱਸਾ ਸੰਭਾਲਿਆ ਹੋਇਐ ਤੇ ਆਪਣੀ ਉਮਰ ਦੇ ਹੈਮਰ ਸੁਟਾਵਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਮਈ 1966 ਦੀ ਗੱਲ ਹੈ। ਪਟਿਆਲੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਚੋਟੀ ਦੇ ਅਥਲੀਟਾਂ . . . . Read more > ਗਿਆਰਾਂ ਅਗੱਸਤ 2007 ਦਾ ਖਿੜੀ ਧੁੱਪ ਵਾਲਾ ਦਿਨ ਸੀ। ਸਵੇਰ ਦਾ ਤਾਪਮਾਨ ਇੱਕੀ ਸੈਂਟੀਗਰੇਡ, ਦੁਪਹਿਰ ਦਾ ਇਕੱਤੀ ਤੇ ਸ਼ਾਮ ਦਾ ਛੱਬੀ ਦਰਜੇ ਸੀ। ਪਰ ਮੌਸਮ ਦੀ ਕਿਸ ਨੂੰ ਪਰਵਾਹ ਸੀ? ਮੀਂਹ ਪੈਂਦਾ ਹੁੰਦਾ ਤਦ ਵੀ ਕੋਈ ਫਰਕ ਨਹੀਂ ਸੀ ਪੈਣਾ। ਵਰਲਡ ਕਬੱਡੀ ਕੱਪ ਤਾਂ ਛੱਤੇ ਹੋਏ ਵਾਤਾਨਕੂਲ ਕੌਪਿਸ ਕੌਲੀਜ਼ੀਅਮ ਵਿੱਚ ਹੋਣਾ ਸੀ ਜਿਸ ਦੀ ਅਗਾਊਂ ਟਿਕਟ ਚਾਲੀ ਡਾਲਰ ਤੇ ਗੇਟ ਉਤੇ ਪੰਤਾਲੀ ਡਾਲਰ ਸੀ। ਭਾਰਤੀ ਰੁਪਈਆਂ ਵਿੱਚ ਇਹ ਟਿਕਟ ਡੇਢ ਹਜ਼ਾਰ ਰੁਪਏ ਤੋਂ ਉਪਰ ਬਣਦੀ ਹੈ। ਪੰਜਾਬ ਵਿੱਚ ਜੇ ਕਿਸੇ ਨੂੰ ਕਿਹਾ ਜਾਵੇ ਕਿ ਡੂਢ . . . . Read more > ਕਿਸੇ ਪੁਰਾਣੇ ਚੈਂਪੀਅਨ ਨਾਲ ਮੁਲਾਕਾਤ ਕਰਨ ਦਾ ਆਪਣਾ ਅਨੰਦ ਹੈ। ਖ਼ਾਸ ਕਰ ਕੇ ਬਜ਼ੁਰਗ ਚੈਂਪੀਅਨ ਨਾਲ। ਉਸ ਦੀਆਂ ਗੱਲਾਂ ਕਈ ਸਾਲ ਪਹਿਲਾਂ ਦਾ ਸਮਾਂ ਅੱਖਾਂ ਅੱਗੇ ਲਿਆ ਦਿੰਦੀਆਂ ਹਨ। ਮੈਂ ਨਿੱਕਾ ਸਿੰਘ ਦਾ ਨਾਂ ਸੁਣਿਆ ਹੋਇਆ ਸੀ। ਉਸ ਨੇ 1951 ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ `ਚੋਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਥੇ ਹੀ ਛੋਟਾ ਸਿੰਘ ਮੈਰਾਥਨ ਦੌੜ ਦਾ ਜੇਤੂ ਸੀ। ਨਿੱਕਾ ਸਿੰਘ ਤੇ ਛੋਟਾ ਸਿੰਘ ਇਕੋ ਅਰਥ ਦੇਣ ਵਾਲੇ ਨਾਂ ਹੋਣ ਕਾਰਨ ਮੇਰੇ ਜ਼ਿਹਨ ਵਿੱਚ ਹੁਣ ਤਕ ਰਲਗੱਡ ਹੁੰਦੇ ਰਹਿੰਦੇ ਹਨ। ਕਦੇ . . . . Read more > ਸਿਆਟਲ ਦਾ ਖੇਡ ਮੇਲਾ 28 ਤੇ 29 ਜੁਲਾਈ 2007 ਨੂੰ ਭਰਨਾ ਸੀ। ਮੇਲਾ ਕਮੇਟੀ ਨੇ ਇਸ ਦੀ ਕਾਫੀ ਮਸ਼ਹੂਰੀ ਕੀਤੀ ਸੀ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਛਪੇ ਸਨ ਤੇ ਰੇਡੀਓ ਰਾਹੀਂ ਵੀ ਪਰਚਾਰ ਕੀਤਾ ਗਿਆ ਸੀ। ਇਸ ਵਾਰ ਦੇ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਅੱਡੋ ਅੱਡ ਖੇਡ ਮੇਲੇ ਕਰਾਉਣ ਦੀ ਥਾਂ ਐਤਕੀਂ ਸਾਰੇ ਸਿਆਟਲੀਏ ਰਲ ਕੇ ਇਕੋ ਸਾਂਝਾ ਮੇਲਾ ਮਨਾ ਰਹੇ ਸਨ। ਏਕੇ ਵਿੱਚ ਬੜੀ ਬਰਕਤ ਹੁੰਦੀ ਹੈ ਜਿਸ ਨਾਲ ਫੰਡ `ਕੱਠਾ ਕਰਨਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਸੀ। ਦਰਸ਼ਕ ਵੀ ਬਿਨਾਂ ਕਿਸੇ ਨਿੰਦ ਵਿਚਾਰ . . . . Read more > ਬਾਬਾ ਗੁਲਾਬ ਸਿੰਘ ਜਦੋਂ ਜੀਂਦਾ ਸੀ ਤਾਂ ਉਹਦੇ ਬਾਰੇ ਮੈਂ ਇੱਕ ਆਰਟੀਕਲ ਲਿਖਿਆ ਸੀ-ਮੈਡਲਾਂ ਦਾ ਬੋਹਲ। ਵੈਟਰਨਜ਼ ਦੀਆਂ ਅੰਤਰਰਾਸ਼ਟਰੀ ਅਥਲੈਟਿਕ ਖੇਡਾਂ ਵਿਚੋਂ ਉਸ ਨੇ ਪੰਜਾਹ ਮੈਡਲ ਜਿੱਤੇ ਸਨ ਤੇ ਹੋਰ ਜਿੱਤੀ ਜਾ ਰਿਹਾ ਸੀ। ਵੱਡਉਮਰੇ ਖਿਡਾਰੀਆਂ ਵਿੱਚ ਉਹ ਭਾਰਤ ਦਾ ਪਹਿਲਾ ਅਥਲੀਟ ਸੀ ਜਿਸ ਨੇ ਕੌਮਾਂਤਰੀ ਪੱਧਰ `ਤੇ ਏਨੀਆਂ ਮੱਲਾਂ ਮਾਰੀਆਂ। ਉਸ ਤੋਂ ਪਿਛੋਂ ਕੈਨੇਡਾ ਵੱਸਦਾ ਕੇਸਰ ਸਿੰਘ ਪੂਨੀਆਂ ਬਾਬਾ ਗੁਲਾਬ ਸਿੰਘ ਦੇ ਰਾਹ ਪਿਆ ਹੋਇਐ। ਬਾਬਾ ਫੌਜਾ ਸਿੰਘ ਨੇ ਮੈਡਲ ਭਾਵੇਂ ਬਹੁਤੇ ਨਹੀਂ ਜਿੱਤੇ ਪਰ ਮੈਰਾਥਨ . . . . Read more > ਗੱਲ ਪੁਰਾਤਨ ਓਲੰਪਿਕ ਖੇਡਾਂ ਤੋਂ ਸ਼ੁਰੂ ਕਰਦੇ ਹਾਂ। ਇੱਕ ਦੰਦ ਕਥਾ ਅਨੁਸਾਰ ਐਲਿਸ ਦੇ ਰਾਜੇ ਓਨੋਮਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਆਪਣੀ ਖ਼ੂਬਸੂਰਤ ਧੀ ਹਿਪੋਡੇਮੀਆ ਦਾ ਡੋਲਾ ਉਸੇ ਰਾਜਕੁਮਾਰ ਨੂੰ ਦੇਵੇਗਾ ਜਿਹੜਾ ਰਾਜੇ ਦੇ ਰਥ ਨੂੰ ਡਾਹੀ ਨਾ ਦੇਵੇ। ਡਾਹੀ ਲੈਣ ਦੀ ਸੂਰਤ ਵਿੱਚ ਰਾਜੇ ਹੱਥੋਂ ਭੱਲੇ ਨਾਲ ਮਾਰੇ ਜਾਣ ਦੀ ਸਜ਼ਾ ਲਾਗੂ ਸੀ। ਰਾਜਕੁਮਾਰੀ ਨੂੰ ਵਰਨ ਲਈ ਵਾਰੀ ਵਾਰੀ ਰਾਜਕੁਮਾਰ ਨਿਤਰਦੇ। ਉਹ ਰਾਜਕੁਮਾਰੀ ਨੂੰ ਆਪਣੇ ਰਥ ਵਿੱਚ ਬਿਠਾ ਕੇ ਦੌੜਨ ਲੱਗਦੇ ਤਾਂ ਸ਼ਾਹੀ ਰਥ ਉਹਨਾਂ ਦਾ ਪਿੱਛਾ ਕਰਦਾ। ਸ਼ਾਹੀ ਰਥ . . . . Read more > ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਜਿੰਨਾ ਹੀ ਸੁਖਮਈ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਿਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿੱਚ ਠਹਿਕ ਪੈਂਦੇ ਹਨ। ਖਿਡਾਰੀਆਂ ਉਤੇ ਚੋਖਾ ਪੈਸਾ ਲੱਗਿਆ ਹੁੰਦੈ ਜੋ ਪੁਆੜੇ ਦੀ ਜੜ੍ਹ ਬਣ ਜਾਂਦੈ। ਖੇਡ ਪ੍ਰਬੰਧਕਾਂ ਦੇ . . . . Read more > ਦੁਨੀਆਂ ਹੋ ਹੋ ਤੁਰੀ ਜਾਂਦੀ ਹੈ। ਪੰਜਾਹ ਕਿਲੋਮੀਟਰ ਵਾਕ ਦਾ ਚੈਂਪੀਅਨ ਜ਼ੋਰਾ ਸਿੰਘ ਸਦਾ ਲਈ ਤੁਰ ਗਿਆ ਹੈ। ਉਹਦੇ ਅਕਾਲ ਚਲਾਣੇ ਦਾ ਪਤਾ ਮੈਨੂੰ ਕਈ ਮਹੀਨੇ ਬਾਅਦ ਲੱਗਾ। ਅਜਿਹੇ ਵਿਲੱਖਣ ਅਥਲੀਟ ਦੀ ਯਾਦ ਖੇਡ ਜਗਤ ਨਾਲ ਸਾਂਝੀ ਕਰਨੀ ਬਣਦੀ ਹੈ। ਸਾਡੇ ਬਹੁਤ ਸਾਰੇ ਖਿਡਾਰੀ ਆਪਣੀ ਖੇਡ ਸਮੇਂ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਹੁੰਦੇ ਹਨ ਪਰ ਬਾਅਦ ਵਿੱਚ ਉਹ ਭੁੱਲ ਭੁਲਾ ਜਾਂਦੇ ਹਨ। ਕਈਆਂ ਦਾ ਬੁਢਾਪਾ ਇਕਲਾਪੇ ਤੇ ਗੁੰਮਨਾਮੀ ਵਿੱਚ ਗੁਜ਼ਰਦਾ ਹੈ ਤੇ ਉਨ੍ਹਾਂ ਦੇ ਪਰਲੋਕ ਸਿਧਾਰ ਜਾਣ ਦਾ ਵੀ ਪਤਾ ਨਹੀਂ ਲੱਗਦਾ। ਡਿਸਕਸ . . . . Read more > ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more > ਜਿਵੇਂ ਹਾਕੀ ਵਿੱਚ ਬਲਬੀਰ ਸਿੰਘ ਨਾਂ ਨੂੰ ਬਖ਼ਸ਼ ਹੈ ਤਿਵੇਂ ਅਥਲੈਟਿਕਸ ਵਿੱਚ ਮਹਿੰਦਰ ਸਿੰਘ ਨਾਂ ਦੀ ਗੁੱਡੀ ਚੜ੍ਹੀ ਰਹੀ ਹੈ। ਤਿੰਨ ਮਹਿੰਦਰ ਸਿੰਘ ਟੋਕੀਓ, ਜਕਾਰਤਾ ਤੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ। 1958 ਵਿੱਚ ਟੋਕੀਓ ਦੀਆਂ ਤੀਜੀਆਂ ਏਸ਼ਿਆਈ ਖੇਡਾਂ `ਚੋਂ ਖਾਨਖਾਨੇ ਦੇ ਮਹਿੰਦਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ। ਚਾਰ ਸਾਲ ਬਾਅਦ ਜਕਾਰਤਾ ਦੀਆਂ ਏਸ਼ਿਆਈ ਖੇਡਾਂ `ਚ ਜ਼ਿਲ੍ਹਾ ਜਲੰਧਰ ਦਾ ਇੱਕ ਹੋਰ ਮਹਿੰਦਰ ਸਿੰਘ 1500 ਮੀਟਰ ਦੀ ਦੌੜ ਨੂੰ ਪੈ ਗਿਆ ਸੀ। 1970 ਵਿੱਚ ਬੈਂਕਾਕ . . . . Read more > ਸੋਲਾਂ ਤੇ ਸਤਾਰਾਂ ਜੂਨ ਨੂੰ ਮਾਲਟਨ ਦਾ ਵਇਲਡਵੁੱਡ ਪਾਰਕ ਛਪਾਰ ਦਾ ਮੇਲਾ ਬਣਿਆ ਰਿਹਾ। ਕਿਧਰੇ ਕਬੱਡੀਆਂ ਪਈਆਂ, ਕਿਧਰੇ ਬਾਸਕਟਬਾਲ ਦੇ ਮੈਚ ਹੋਏ ਤੇ ਕਿਧਰੇ ਵਾਲੀਬਾਲ ਤੇ ਸੌਕਰ ਖੇਡੀ ਜਾਂਦੀ ਰਹੀ। ਕੁੱਝ ਅਥਲੈਟਿਕਸ ਦੇ ਈਵੈਂਟ ਵੀ ਹੋਏ ਤੇ ਮੈਚਾਂ ਦੀ ਕੁਮੈਂਟਰੀ ਦੇ ਨਾਲ ਖੇਡ ਸੱਭਿਆਚਾਰ ਦੀਆਂ ਹੋਰ ਗੱਲਾਂ ਵੀ ਹੁੰਦੀਆਂ ਰਹੀਆਂ। ਲੰਗਰ ਚਲਾਉਣ ਵਾਲੇ ਲੰਗਰ ਵਰਤਾਉਂਦੇ ਰਹੇ ਤੇ ਕਈ ਬੇਲੀ ਕਾਰਾਂ ਦੀਆਂ ਡਿੱਕੀਆਂ ਵੱਲ ਵੀ ਗੇੜੇ ਮਾਰਨੋ ਨਹੀਂ ਹਟੇ। ਪੰਜਾਬੀਆਂ ਨੂੰ ਮੇਲੇ `ਚ `ਕੱਠੇ ਕਰਨ ਦਾ ਸਬੱਬ ਬਣਾਇਆ ਦੇਸ਼ਭਗਤ . . . . Read more > ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਇਸ ਵਿੱਚ ਪੰਜਾਬ ਨੇ ਕਈ ਰੁਸਤਮੇ ਜ਼ਮਾਂ ਪੈਦਾ ਕੀਤੇ ਹਨ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਦੀ ਨੀਂਹ ਰੱਖੀ ਸੀ ਜਿਸ ਦੀ ਯਾਦ ਵਿੱਚ ਗੁਰਦਵਾਰਾ ਮੱਲ ਅਖਾੜਾ ਸੁਭਾਇਮਾਨ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀਆਂ ਦੇ ਬੜੇ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਪਹਿਲਵਾਨ ਪਾਲ ਰੱਖੇ ਸਨ ਤੇ ਉਨ੍ਹਾਂ ਦੇ ਘੋਲ ਕਰਵਾਇਆ ਕਰਦੇ ਸਨ। ਉਹ ਖ਼ੁਦ ਵੀ ਸਰੀਰਕ ਤੌਰ `ਤੇ ਬੜੇ ਬਲਵਾਨ ਸਨ ਤੇ ਸਿੱਖਾਂ ਨੂੰ ਬਲਵਾਨ ਬਣਾਉਣਾ ਚਾਹੁੰਦੇ ਸਨ। . . . . Read more > 2007 ਦੇ ਸ਼ੁਰੂ ਵਿੱਚ ਪੰਜਾਹ ਓਵਰਾਂ ਵਾਲਾ ਵਰਲਡ ਕ੍ਰਿਕਟ ਕੱਪ ਭਾਰਤੀ ਟੀਮ ਪਹਿਲੇ ਹੀ ਰਾਊਂਡ ਵਿੱਚ ਹਾਰ ਗਈ ਸੀ। ਬੰਗਲਾ ਦੇਸ਼ ਦੀ ਕਮਜ਼ੋਰ ਗਿਣੀ ਜਾਂਦੀ ਟੀਮ ਨੇ ਉਸ ਨੂੰ ਕੱਪ ਦੇ ਮੁਕਾਬਲੇ `ਚੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਪਹਿਲੇ ਰਾਊਂਡ ਵਿੱਚ ਹੀ ਆਊਟ ਹੋ ਗਈ ਸੀ। ਉਦੋਂ ਹਾਰ ਗਿਆਂ ਦੀ ‘ਹਾਰਡ ਲੱਕ’ ਕਹਿ ਕੇ ਦਿਲਜੋਈ ਕਰਨੀ ਤਾਂ ਇੱਕ ਬੰਨੇ ਰਹੀ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੀ ਬਹੁਤ ਤੋਏ ਤੋਏ ਹੋਈ। ਉਨ੍ਹਾਂ ਦੇ ਘਰਾਂ `ਤੇ ਪਹਿਰੇ ਲਾਏ ਗਏ ਤਾਂ ਜੋ ਕ੍ਰਿਕਟ ਦੇ ਜਨੂੰਨੀ ਉਨ੍ਹਾਂ ਨੂੰ ਅੱਗ . . . . Read more > ਟੋਰਾਂਟੋ ਵਿੱਚ 6 ਅਗੱਸਤ 2006 ਤੋਂ ਲੱਗੀ ਕਬੱਡੀ ਦੀ ਔੜ 27 ਮਈ 2007 ਨੂੰ ਟੁੱਟੀ। ਟੁੱਟੀ ਵੀ ਅਜਿਹੀ ਕਿ ਨਾਲ ਮੀਂਹ ਵੀ ਲੈ ਆਈ। ਮੀਂਹ ਕਾਰਨ ਦਰਸ਼ਕ ਵੱਡੀ ਗਿਣਤੀ ਵਿੱਚ ਤਾਂ ਨਾ ਪਹੁੰਚ ਸਕੇ ਪਰ ਜਿਹੜੇ ਪਹੁੰਚੇ ਉਨ੍ਹਾਂ ਨੇ ਟਿਕਟਾਂ ਲੈ ਕੇ ਵੇਖੀ ਕਾਂਟੇਦਾਰ ਕਬੱਡੀ ਦਾ ਪੂਰਾ ਅਨੰਦ ਮਾਣਿਆਂ। ਕਬੱਡੀ ਪ੍ਰੇਮੀਆਂ ਨੂੰ ਖ਼ਦਸ਼ਾ ਸੀ ਕਿ ਐਤਕੀਂ ਪੰਜਾਬ ਦੇ ਖਿਡਾਰੀਆਂ ਨੂੰ ਵੀਜ਼ੇ ਘੱਟ ਮਿਲੇ ਹੋਣ ਕਾਰਨ ਸ਼ਾਇਦ ਕਬੱਡੀ ਮੈਚ ਓਨੇ ਨਜ਼ਾਰੇਦਾਰ ਨਾ ਹੋਣ। ਪਰ ਜਿੰਨੇ ਵੀ ਮੈਚ ਖੇਡੇ ਗਏ ਉਹ ਬੜੇ ਫਸਵੇਂ . . . . Read more > ਸੰਸਾਰ ਵਿੱਚ ਸੈਂਕੜੇ ਖੇਡਾਂ ਖੇਡੀਆਂ ਜਾਂਦੀਆਂ ਹਨ। ਕਈ ਖੇਡਾਂ ਕਈ ਕਈ ਮੁਲਕਾਂ ਵਿੱਚ ਮਕਬੂਲ ਹਨ। ਉਹਨਾਂ ਦੇ ਖੇਡ ਮੁਕਾਬਲਿਆਂ ਦਾ ਬਾਕਾਇਦਾ ਸਿਸਟਮ ਹੈ। ਵਿਸ਼ਵ ਪੱਧਰ ਉਤੇ ਖੇਡਾਂ ਤੇ ਖਿਡਾਰੀਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਇੱਕ ਐਮੇਚਿਓਰ ਯਾਨੀ ਸ਼ੌਕੀਆ ਤੇ ਦੂਜੇ ਪ੍ਰੋਫੈਸ਼ਨਲ ਯਾਨੀ ਪੇਸ਼ਾਵਰ। ਸ਼ੌਕੀਆ ਖਿਡਾਰੀ ਉਹ ਗਿਣੇ ਜਾਂਦੇ ਹਨ ਜਿਹੜੇ ਖੇਡ ਦੇ ਪੈਸੇ ਨਾ ਵੱਟਣ ਤੇ ਕੇਵਲ ਸ਼ੌਕ ਲਈ ਖੇਡਾਂ `ਚ ਭਾਗ ਲੈਣ। ਕੇਵਲ ਮਨੋਰੰਜਨ ਲਈ ਜਾਂ ਐਕਸੇਲੈਂਸ ਹਾਸਲ ਕਰਨ ਲਈ ਖੇਡ ਮੁਕਾਬਲਿਆਂ `ਚ ਜੂਝਣ। ਖੇਡ ਦਾ ਕੋਈ ਇਵਜ਼ਾਨਾ ਨਾ . . . . Read more > ਕਈਆਂ ਨੂੰ ਇਹ ਸਿਰਲੇਖ ਅਜੀਬ ਲੱਗੇਗਾ। ਉਹਨਾਂ ਭਾਣੇ ਪੈਦਲ ਚੱਲਣਾ ਮਜਬੂਰੀ ਹੁੰਦੀ ਹੈ। ਬੰਦਾ ਤੰਗੀ, ਬਿਪਤਾ ਤੇ ਨੰਗ ਮਲੰਗੀ `ਚ ਪੈਰੀਂ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਭੱਈਆਂ ਦੇ ਕੰਧਾੜੀਂ ਹੀ ਚੜ੍ਹ ਜਾਵੇ ਯਾਨੀ ਰਿਕਸ਼ਾ `ਤੇ ਚੜ੍ਹ ਬਹੇ। ਉਸ ਦੀ ਟੌਅ੍ਹਰ, ਸ਼ਾਨ ਤੇ ਸਰਦਾਰੀ ਇਸੇ ਵਿੱਚ ਹੈ! ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਹੈ। ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ। ਇਹੋ ਕਾਰਨ ਹੈ ਕਿ ਸਾਡੇ ਬਹੁਤੇ ਲੋਕ, . . . . Read more > ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ . . . . Read more > ਪ੍ਰਿਥੀਪਾਲ ਸਿੰਘ ਹਾਕੀ ਦਾ ਹੀਰਾ ਸੀ। ਉਸ ਨੂੰ ਵਿਸ਼ਵ ਦਾ ਬਿਹਤਰੀਨ ਫੁੱਲ ਬੈਕ ਖਿਡਾਰੀ ਮੰਨਿਆ ਗਿਆ ਸੀ ਤੇ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਸਭ ਤੋਂ ਬਹੁਤੇ ਗੋਲ ਕੀਤੇ। ਉਸ ਦੀ ਜ਼ੋਰਦਾਰ ਹਿੱਟ ਮੂਹਰੇ ਗੋਲਕੀਪਰਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਕਈ ਵਾਰ ਉਹ ਨੈੱਟ ਪਾੜ ਕੇ ਲੰਘ ਜਾਂਦੀ ਸੀ। ਉਸ ਦੀ ਖ਼ਤਰਨਾਕ ਹਿੱਟ `ਤੇ ਕਾਬੂ ਪਾਉਣ ਲਈ ਐੱਫ.ਆਈ.ਐੱਚ.ਨੇ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲ ਦਿੱਤੇ ਸਨ। ਪਹਿਲਾਂ ਪੈਨਲਟੀ ਕਾਰਨਰ ਦੀ ਹਿੱਟ ਸਿੱਧੀ ਗੋਲ . . . . Read more > ਪਿਆਰੇ ਪ੍ਰਵੇਜ਼ ਇਲਾਹੀ ਸਾਹਿਬ, ਮੁੱਖ ਮੰਤਰੀ ਪੰਜਾਬ, ਲਾਹੌਰ। ਆਦਾਬ ਸਲਾਮ ਦੇ ਨਾਲ ਗ਼ੁਜ਼ਾਰਿਸ਼ ਏ ਕਿ ਕਦ ਆਈਏ ਲਾਹੌਰ ਦੀਆਂ ਦੂਜੀਆਂ ਇੰਡੋ-ਪਾਕਿ ਪੰਜਾਬ ਖੇਡਾਂ ਵੇਖਣ? ਦਸੰਬਰ 2004 ਵਿੱਚ ਪਟਿਆਲੇ ਦੀਆਂ ਪਹਿਲੀਆਂ ਦੁਵੱਲੀਆਂ ਪੰਜਾਬ ਖੇਡਾਂ `ਚ ਸ਼ਾਮਲ ਹੋ ਕੇ ਤੁਸੀਂ ਸੱਦਾ ਦੇ ਗਏ ਸੌ ਪਈ ਅਗਲੇ ਸਾਲ ਤੁਸੀਂ ਵੀ ਲਾਹੌਰ ਦੀਆਂ ਖੇਡਾਂ `ਤੇ ਹੁੰਮ ਹੁੰਮਾ ਕੇ ਆਇਆ ਜੇ। ਨੇਂਦੇ ਭਾਜੀ ਵਜੋਂ ਸਾਡਾ ਏਧਰਲੇ ਪੰਜਾਬੀਆਂ ਦਾ ਓਧਰ ਜਾਣਾ ਵੀ ਬਣਦਾ ਏ। ਸਿਆਲਕੋਟੀਏ ਸ਼ਾਇਰ ਧਨੀ ਰਾਮ ਚਾਤ੍ਰਿਕ ਦੇ ਕਹਿਣ ਅਨੁਸਾਰ ਅਸੀਂ ਤਾਂ . . . . Read more > ਖਾਲਸਾ ਦੀਵਾਨ ਸੁਸਾਇਟੀ ਦਾ ਬਤਾਲੀਵਾਂ ਖੇਡ ਮੇਲਾ ਸੀ। ਬਤਾਲੀ ਸਾਲ ਕਹਿ ਦੇਣੀ ਗੱਲ ਹੈ। ਏਨੇ ਸਮੇਂ `ਚ ਦੋ ਪੀੜ੍ਹੀਆਂ ਬੀਤ ਜਾਂਦੀਆਂ ਹਨ। ਪਹਿਲੀ ਵਾਰ ਇਹ ਖੇਡ ਮੇਲਾ ਮੈਂ 1990 ਵਿੱਚ ਵੇਖਿਆ ਸੀ ਤੇ ਉਸ ਦਾ ਵਰਣਨ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਵੀ ਕੀਤਾ ਸੀ। ਉਹ ਸਫ਼ਰਨਾਮਾ ਬੀ.ਏ.ਦੀ ਪੰਜਾਬੀ ਜਮਾਤ ਨੂੰ ਪੜ੍ਹਾਇਆ ਜਾਂਦਾ ਰਿਹਾ। ਉਦੋਂ ਮੈਂ ਤੇ ਸੰਤੋਖ ਮੰਡੇਰ ਨੇ ਵਿਸਲਾਂ ਫੜ ਕੇ ਕਬੱਡੀ ਦੇ ਕੁੱਝ ਮੈਚ ਖਿਡਾਏ ਸਨ। ਰੌਲਾ ਪੈਣ ਵਾਲੇ ਮੈਚਾਂ ਸਮੇਂ ਪ੍ਰਬੰਧਕ ਅਕਸਰ ਮੈਨੂੰ ਵਿਸਲ ਫੜਾ ਦਿੰਦੇ . . . . Read more > ਬੁਧੀਆ ਸਿੰਘ ਪੰਜ ਛੇ ਸਾਲ ਦਾ ਹੈ ਤੇ ਫੌਜਾ ਸਿੰਘ ਚੁਰੰਨਵੇਂ ਪਚੰਨਵੇਂ ਸਾਲਾਂ ਦਾ। ਬੁਧੀਆ ਸੱਤ ਘੰਟੇ ਦੋ ਮਿੰਟਾਂ ਵਿੱਚ ਪੈਂਟ੍ਹ ਕਿਲੋਮੀਟਰ ਦੌੜਿਆ ਤੇ ਫੌਜਾ ਸਿੰਘ ਨੇ 42.2 ਕਿਲੋਮੀਟਰ ਦੀ ਮੈਰਾਥਨ ਪੰਜ ਘੰਟੇ ਚਾਲੀ ਮਿੰਟਾਂ `ਚ ਲਾਈ ਹੈ। ਉਮਰ ਦੇ ਹਿਸਾਬ ਦੋਹਾਂ ਨੇ ਵਿਸ਼ਵ ਰਿਕਾਰਡ ਰੱਖੇ ਹਨ। ਉਹ ਖ਼ਬਰਾਂ ਵਿੱਚ ਨਾ ਹੁੰਦੇ ਤੇ ਨਾ ਰਿਕਾਰਡਾਂ ਦੀਆਂ ਕਿਤਾਬਾਂ ਉਤੇ, ਜੇ ਬੁਧੀਆ ਬਾਲਕਾਂ ਵਾਂਗ ਸ਼ਰਾਰਤਾਂ ਕਰੀ ਜਾਂਦਾ ਤੇ ਫੌਜਾ ਸਿੰਘ ਬਿਰਧਾਂ ਵਾਂਗ ਮੰਜੇ `ਤੇ ਪਿਆ ਰਹਿੰਦਾ। ਫਿਰ ਉਨ੍ਹਾਂ ਨੂੰ ਕਿਸੇ ਨੇ ਪੁੱਛਣਾ ਨਹੀਂ . . . . Read more > ਗੁਰਬਖ਼ਸ਼ ਸਿੰਘ ਜੰਮਿਆਂ ਭਾਵੇਂ ਪਿਸ਼ਾਵਰ ਵਿੱਚ ਸੀ ਪਰ ਵੱਜਦਾ ਉਹ ਬੰਗਾਲ ਦਾ ਹੈ। ਬੰਗਾਲ ਲਈ ਉਹ ਲਗਾਤਾਰ ਪੰਦਰਾਂ ਵਰ੍ਹੇ ਹਾਕੀ ਖੇਡਿਆ। ਜਿੰਨਾ ਨਾਮਣਾ ਬੰਗਾਲ ਵਿੱਚ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ ਕਮਾਇਆ ਉਨਾ ਹੀ ਜੱਸ ਗੁਰਬਖ਼ਸ਼ ਸਿੰਘ ਨੇ ਹਾਕੀ ਖੇਡ ਕੇ ਖੱਟਿਆ। ਸੱਠਵਿਆਂ ਵਿੱਚ ਉਹਦੀ ਗੁੱਡੀ ਸਿਖ਼ਰ ਉੱਤੇ ਸੀ ਤੇ ਕੋਈ ਵੀ ਭਾਰਤੀ ਹਾਕੀ ਟੀਮ ਗੁਰਬਖ਼ਸ਼ ਸਿੰਘ ਦੀ ਸ਼ਮੂਲੀਅਤ ਤੋਂ ਬਿਨਾਂ ਮੁਕੰਮਲ ਨਹੀਂ ਸੀ ਸਮਝੀ ਜਾਂਦੀ। ਉਦੋਂ ਉਹ ਪ੍ਰਿਥੀਪਾਲ ਸਿੰਘ ਨਾਲ ਹਾਕੀ ਦਾ ਦੂਜਾ ਫੁੱਲ ਬੈਕ ਹੁੰਦਾ ਸੀ। 1968 . . . . Read more > ਜਿਵੇਂ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ ਉਵੇਂ ਜਪਾਨੀ ਸੁਮੋ ਕੁਸ਼ਤੀ ਦੇ ਪੱਟੇ ਹੋਏ ਹਨ। ਦੋਹਾਂ ਖੇਡਾਂ ਵਿੱਚ ਤੇੜ ਕੇਵਲ ਲੰਗੋਟ ਜਾਂ ਕੱਛੇ ਹੀ ਹੁੰਦੇ ਹਨ ਜਦ ਕਿ ਬਾਕੀ ਸਾਰਾ ਧੜ ਨੰਗਾ ਹੁੰਦਾ ਹੈ। ਦੋਹਾਂ `ਚ ਖਿਡਾਰੀ ਜੱਫੋਜੱਫੀ ਤੇ ਧੱਕੋਧੱਕੀ ਹੁੰਦੇ ਹਨ ਤੇ ਧੱਕੜ ਖਿਡਾਰੀ ਜਿੱਤਦਾ ਹੈ। ਪਰ ਕਬੱਡੀ ਤੇ ਸੁਮੋ ਵਿੱਚ ਕਾਫੀ ਕੁੱਝ ਮਿਲਦਾ ਹੋਣ ਦੇ ਬਾਵਜੂਦ ਬਹੁਤ ਕੁੱਝ ਵੱਖਰਾ ਵੀ ਹੈ। ਕਬੱਡੀ ਵੱਡੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਜਦ ਕਿ ਸੁਮੋ ਛੋਟੇ ਜਿਹੇ ਦਾਇਰੇ ਵਿੱਚ ਹੁੰਦੀ ਹੈ। ਕਬੱਡੀ `ਚ ਦੌੜਾਂ ਵੀ . . . . Read more > ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ! ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, . . . . Read more > ਨਿਊਯਾਰਕ ਦੇ ਕਬੱਡੀ ਮੇਲੇ ਨਾਲ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਐਤਕੀਂ ਇਹ ਮੇਲਾ 6 ਮਈ 2007 ਦੇ ਦਿਨ ਭਰਿਆ। ਇਹ ਏਨਾ ਭਰਵਾਂ ਰਿਹਾ ਕਿ ਪਹਿਲੇ ਸਾਰੇ ਰਿਕਾਰਡ ਟੁੱਟ ਗਏ। ਇਹਦਾ ਮੁੱਖ ਕਾਰਨ ਸੀ ਭਾਰਤ ਤੋਂ ਤਕੜੀ ਕਬੱਡੀ ਟੀਮ ਦਾ ਆਉਣਾ ਤੇ ਉਹਦਾ ਕੱਪ ਜਿੱਤਣਾ। ਪਿਛਲੇ ਕੁੱਝ ਸਾਲਾਂ ਤੋਂ ਕਬੱਡੀ ਟੂਰਨਾਮੈਂਟਾਂ ਦੇ ਕੱਪ ਟੋਰਾਂਟੋ ਦੀ ਟੀਮ ਜਿੱਤ ਰਹੀ ਸੀ। ਨਿਊਯਾਰਕ ਦੇ ਕਬੱਡੀ ਪ੍ਰੇਮੀ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਭਾਰਤ ਤੋਂ ਕੋਈ ਏਨੀ ਤਕੜੀ ਟੀਮ ਆਵੇ ਜਿਹੜੀ ਟੋਰਾਂਟੋ . . . . Read more > ਅੱਜ ਇੱਕ ਇਸ਼ਤਿਹਾਰ ਪੜ੍ਹਿਐ-ਵਾਕ ਇਨਟੂ ਹੈੱਲਥ। ਯਾਨੀ ਤੁਰੋ ਤੇ ਤੰਦਰੁਸਤ ਰਹੋ। ਇਸ ਨੇ ਮੈਨੂੰ ਵੀਹ ਸਾਲ ਪਹਿਲਾਂ ਦੀ ਹੱਡਬੀਤੀ ਯਾਦ ਕਰਾ ਦਿੱਤੀ ਹੈ। ਉਦੋਂ ਮੈਂ ਲੇਖ ਲਿਖਿਆ ਸੀ-ਪੈਰੀਂ ਤੁਰਨ ਦਾ ਅਨੰਦ। ਲੇਖ ਪੜ੍ਹ ਕੇ ਵੈਨਕੂਵਰ ਤੋਂ ਗੁਰਚਰਨ ਰਾਮਪੁਰੀ ਨੇ ਚਿੱਠੀ ਲਿਖੀ ਸੀ ਕਿ ਉਹ ਆਰਟੀਕਲ ਕੱਟ ਕੇ ਉਸ ਨੇ ਆਪਣੇ ਮੇਜ਼ ਦੇ ਸਾਹਮਣੇ ਚਿਪਕਾ ਲਿਆ ਹੈ ਤਾਂ ਕਿ ਤੁਰਨਾ ਸਦਾ ਯਾਦ ਰਹੇ। ਉਨ੍ਹਾਂ ਦਿਨਾਂ ਵਿੱਚ ਮੈਂ ਖ਼ੁਦ ਲੰਮੀਆਂ ਤੋਰਾਂ ਦਾ ਅਭਿਆਸ ਕੀਤਾ ਸੀ ਤੇ ਤੁਰਨ ਦਾ ਅਨੰਦ ਮਾਣਨ ਦੇ ਨਾਲ ਮਨਇੱਛਤ ਫਲ ਪਾਇਆ ਸੀ। ਮੈਂ . . . . Read more > ਕਬੱਡੀ ਪੰਜਾਬੀਆਂ `ਚ ਸਭ ਤੋਂ ਵੱਧ ਮਕਬੂਲ ਖੇਡ ਹੈ ਪਰ ਇਸ ਵਿੱਚ ਆਪਾਧਾਪੀ ਵੀ ਬਹੁਤ ਹੈ। ਅਨੁਸ਼ਾਸਨ ਦੀਆਂ ਜਿੰਨੀਆਂ ਧੱਜੀਆਂ ਇਸ ਖੇਡ ਵਿੱਚ ਉਡਾਈਆਂ ਜਾਂਦੀਆਂ ਹਨ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਉਡਾਈਆਂ ਜਾਂਦੀਆਂ ਹੋਣ। ਜੇ ਕੋਈ ਕਬੱਡੀ ਵਿੱਚ ਅਨੁਸ਼ਾਸਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਉਲਟ ਇੱਕ ਹੋਰ ਗਰੁੱਪ ਖੜ੍ਹਾ ਕਰ ਲਿਆ ਜਾਂਦਾ ਹੈ। ਕਬੱਡੀ ਦਾ ਹਾਲ ਬਹੁਤ ਸਾਰੇ ਗੁਰਦੁਆਰਿਆਂ ਦੇ ਰੌਲੇ ਗੌਲੇ ਵਰਗਾ ਹੈ। ਸਿੱਖ ਜਿਥੇ ਵੀ ਗਏ ਹਨ ਉਹ ਗੁਰਦੁਆਰੇ ਤੇ ਕਬੱਡੀ ਆਪਣੇ ਨਾਲ ਲੈ ਗਏ ਹਨ। ਨਾ ਉਨ੍ਹਾਂ ਨੂੰ ਗੁਰਦਵਾਰਾ . . . . Read more > ਪਹਾੜਾਂ ਦੀ ਓਟ ਵਿੱਚ ਵਿਸਲਰ ਭਾਵੇਂ ਛੋਟਾ ਜਿਹਾ ਪਿੰਡ ਹੈ ਪਰ ਇਹ ਓਲੰਪਿਕ ਖੇਡਾਂ ਦਾ ਸਥਾਨ ਚੁਣਿਆਂ ਜਾਣ ਕਾਰਨ ਵਿਸ਼ਵ ਭਰ `ਚ ਪ੍ਰਸਿੱਧ ਹੋ ਗਿਆ ਹੈ। ਉਥੇ 2010 ਵਿੱਚ 12 ਫਰਵਰੀ ਤੋਂ 28 ਫਰਵਰੀ ਤਕ ਸਰਦੀਆਂ ਦੀਆਂ ਓਲੰਪਿਕ ਖੇਡਾਂ ਤੇ 12 ਤੋਂ 21 ਮਾਰਚ ਤਕ ਅਪਾਹਜਾਂ ਦੀਆਂ ਪੈਰਾਲਿੰਪਿਕ ਖੇਡਾਂ ਹੋਣਗੀਆਂ। ਖੇਡਾਂ ਸ਼ੁਰੂ ਹੋਣ `ਚ 1000 ਦਿਨ ਰਹਿ ਗਏ ਹਨ ਤੇ ਇਨ੍ਹਾਂ ਦਿਨਾਂ `ਚ ਖੇਡਾਂ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਵੈਨਕੂਵਰ ਤੋਂ ਵਿਸਲਰ ਨੂੰ ਜਾਂਦਾ ਹਾਈਵੇ-99 . . . . Read more > ਸੱਠਵਿਆਂ ਤਕ ਸਿੱਖ ਖਿਡਾਰੀ ਸਿੱਖ ਸਰੂਪ ਵਿੱਚ ਖੇਡਣਾ ਮਾਣ ਦੀ ਗੱਲ ਸਮਝਦੇ ਸਨ। ਉਦੋਂ ਕਿਸੇ ਸਿੱਖ ਖਿਡਾਰੀ ਦਾ ਮੂੰਹ ਸਿਰ ਮੁੰਨਿਆ ਹੋਣਾ ਘਾਟੇ ਦੀ ਗੱਲ ਸੀ। ਵਿਰੋਧੀ ਖਿਡਾਰੀ ਉਸ ਨੂੰ ਰੋਡਾ ਭੋਡਾ ਜਿਹਾ ਸਮਝ ਕੇ ਪੈ ਜਾਂਦੇ! ਉਦੋਂ ਭਾਰਤ ਵਿੱਚ ਕੇਸ ਦਾੜ੍ਹੀ ਵਾਲਿਆਂ ਨੂੰ ਹੀ ਖਿਡਾਰੀ ਮੰਨਿਆ ਜਾਂਦਾ ਸੀ। ਇਹਦੇ ਪਿੱਛੇ ਕੇਸ ਦਾੜ੍ਹੀ ਵਾਲੇ ਖਿਡਾਰੀਆਂ ਦੀਆਂ ਮਾਰੀਆਂ ਮੱਲਾਂ ਸਨ। 1951 `ਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ `ਚੋਂ ਭਾਰਤ ਨੇ ਜਿੰਨੇ ਤਮਗ਼ੇ ਜਿੱਤੇ ਉਨ੍ਹਾਂ `ਚੋਂ ਨੱਬੇ ਫੀਸਦੀ ਕੇਸ . . . . Read more > ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਦੇ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦਾ ਵੱਖਰਾ ਨਜ਼ਾਰਾ ਹੈ। ਉਥੇ ਉੱਚ ਪੱਧਰੀ ਕਬੱਡੀ ਤੇ ਕੁਸ਼ਤੀਆਂ ਦੇ ਨਾਲ ਅਨੇਕਾਂ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿੱਧੇ ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਅੱਡ ਆਪਣੇ ਜੌਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਵੱਖ ਆਪਣੇ ਹੁਨਰ ਦਾ ਵਿਖਾਵਾ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ . . . . Read more > ਮੁੱਕੇਬਾਜ਼ ਮੁਹੰਮਦ ਅਲੀ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਹੈ। ਉਸ ਬਾਰੇ ਵਿਸਥਾਰ ਨਾਲ ਦੱਸਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ ਤੇ ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ ਤੇ ਉਹਦੀ ਖੇਡ ਕਮਾਈ ਕਰੋੜਾਂ ਡਾਲਰਾਂ ਤਕ ਅਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਖ਼ਿਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ . . . . Read more > ਪੁਰਾਤਨ ਓਲੰਪਿਕ ਖੇਡਾਂ ਤੋਂ ਲੈ ਕੇ ਹੁਣ ਤਕ ਲੱਖਾਂ ਦੌੜਾਕ ਦੌੜ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ। ਕਈਆਂ ਦੀਆਂ ਦੌੜਾਂ ਅਭੁੱਲ ਯਾਦਾਂ ਬਣ ਗਈਆਂ ਹਨ। ਉਨ੍ਹਾਂ `ਚੋਂ ਕੁੱਝ ਇਕਨਾਂ ਦਾ ਜ਼ਿਕਰ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਂਜ ਤਾਂ ਘੱਟ ਵੱਧ ਦੂਰੀ ਦੇ ਅਨੇਕਾਂ ਦੌੜ ਮੁਕਾਬਲੇ ਹੁੰਦੇ ਆ ਰਹੇ ਹਨ ਪਰ ਇਥੇ ਗੱਲ ਕੇਵਲ ਮੈਰਾਥਨ ਦੌੜ ਦੀ ਹੀ ਕਰਦੇ ਹਾਂ। 490 ਪੂ.ਈ.ਵਿੱਚ ਪਰਸ਼ੀਆ ਨੇ ਏਥਨਜ਼ `ਤੇ ਹਮਲਾ ਕਰਨ ਲਈ ਆਪਣੀ ਫੌਜ ਸਰਹੱਦੀ ਪਿੰਡ ਮੈਰਾਥਨ ਦੀਆਂ ਜੂਹਾਂ ਵਿੱਚ ਉਤਾਰੀ ਸੀ। ਮੈਰਾਥਨ ਯੂਨਾਨ . . . . Read more > ਮੈਰਾਥਨ ਦੌੜ ਬਤਾਲੀ ਕੁ ਕਿਲੋਮੀਟਰ ਦੀ ਹੁੰਦੀ ਹੈ। ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਬਤਾਲੀ ਕੁ ਸਾਲ ਹੋ ਚੱਲੇ ਹਨ। ਮੈਰਾਥਨ ਦੌੜਾਕ ਵਾਂਗ ਮੈਂ ਵੀ ਕਦੇ ਹੌਲੀ ਤੇ ਕਦੇ ਤੇਜ਼ ਹੋ ਜਾਂਦਾ ਹਾਂ। 1966 ਤੋਂ ਲਗਾਤਾਰ ਲਿਖੀ ਜਾ ਰਿਹਾਂ। ਜਿਵੇਂ ਮੈਰਾਥਨ ਦੌੜਾਕ ਦੌੜ ਮੁੱਕਣ ਦੇ ਨੇੜੇ ਸਿਰੜ ਨਾਲ ਹੋਰ ਤੇਜ਼ ਦੌੜਨ ਲੱਗਦੇ ਹਨ ਉਵੇਂ ਮੈਂ ਵੀ ਆਪਣੀ ਲਿਖਣ ਦੀ ਚਾਲ ਹੋਰ ਤੇਜ਼ ਕਰ ਦਿੱਤੀ ਹੈ। ਪੰਜ ਛੇ ਸਾਲਾਂ ਤੋਂ ਹਰੇਕ ਸਾਲ ਮੇਰੀ ਨਵੀਂ ਪੁਸਤਕ ਛਪ ਰਹੀ ਹੈ। ਪਿਛਲੇ ਸਾਲ ਦੋ ਛਪੀਆਂ ਸਨ। ‘ਫੇਰੀ ਵਤਨਾਂ ਦੀ’ . . . . Read more > ਦੁਖ ਸੁਖ ਧੁਰੋਂ ਬੰਦੇ ਦੇ ਨਾਲ ਨੇ। ਕੋਈ ਨਹੀਂ ਹੋਵੇਗਾ ਜਿਸ ਨੂੰ ਇਨ੍ਹਾਂ ਦਾ ਅਨੁਭਵ ਨਾ ਹੋਵੇ। ਖ਼ੁਸ਼ੀ ਨਾ ਹੋਵੇ, ਗ਼ਮ ਨਾ ਹੋਵੇ। ਮਿਲਿਆ ਨਾ ਹੋਵੇ ਤੇ ਵਿਛੜਿਆ ਨਾ ਹੋਵੇ। ਮੇਲ ਵਿਛੋੜਿਆਂ ਦੀਆਂ ਕਹਾਣੀਆਂ ਨਾਲ ਸਾਹਿਤ ਦੇ ਖ਼ਜ਼ਾਨੇ ਭਰੇ ਪਏ ਨੇ। ਇਸ ਕਲਮਕਾਰ ਦੇ ਬਹੁਤ ਸਾਰੇ ਸੱਜਣ ਮਿੱਤਰ ਤੇ ਸਾਕ ਸੰਬੰਧੀ ਵਿਛੜ ਗਏ ਨੇ ਤੇ ਇੱਕ ਦਿਨ ਇਹਨੇ ਵੀ ਵਿਛੜ ਜਾਣਾ ਹੈ। ਮੈਂ ਤਾਂ ਵਿੱਛੜ ਜਾਵਾਂਗਾ ਪਰ ਮੇਰੀਆਂ ਲਿਖਤਾਂ ਫਿਰ ਵੀ ਹੋਣਗੀਆਂ ਜਿਨ੍ਹਾਂ ਵਿੱਚ ਦੀ ਮੈਂ ਆਪਣੀਆਂ ਬਾਤਾਂ ਪਾਉਂਦਾ ਰਹਾਂਗਾ। ਮੇਰੀ ਇਹ ਜੀਵਨ ਗਾਥਾ ਇਥੇ . . . . Read more > ਮੈਂ ਤੇ ਚਰਨ ਦਸਵੀਂ ਤਕ `ਕੱਠੇ ਪੜ੍ਹੇ ਸਾਂ। ਬਾਅਦ ਵਿੱਚ ਉਹ ਮੇਰਾ ਵਿਚੋਲਾ ਬਣਿਆ। ਉਹ ਮਾਸਟਰੀ ਕਰਨ ਵੇਲੇ ਵੀ ਪਿੰਡ ਰਹਿੰਦਾ ਸੀ ਤੇ ਰਿਟਾਇਰ ਹੋਣ ਪਿੱਛੋਂ ਵੀ ਪਿੰਡ ਹੀ ਰਹਿ ਰਿਹੈ। ਜਦੋਂ ਮੈਂ ਕੈਨੇਡਾ ਤੋਂ ਪਿੰਡ ਜਾਂਦਾ ਹਾਂ ਤਾਂ ਅਸੀਂ ਮਿਲ ਗਿਲ ਲੈਂਦੇ ਹਾਂ। ਬਚਪਨ ਦੀਆਂ ਗੱਲਾਂ ਵਿੱਚ ਗੁਆਚ ਜਾਂਦੇ ਹਾਂ। ਗੱਲਾਂ ਕਰਦਿਆਂ ਸਾਨੂੰ ਤਾਰੋ ਤੇ ਮਸਤ ਹੋਰੀਂ ਯਾਦ ਆ ਜਾਂਦੇ ਹਨ ਜਿਨ੍ਹਾਂ ਸੰਗ ਅਸੀਂ ਪੜ੍ਹੇ, ਖੇਡੇ, ਇੱਲਤਾਂ ਕੀਤੀਆਂ ਪਰ ਉਹ ਸਾਥੋਂ ਪਹਿਲਾਂ ਹੀ ਜੱਗ ਤੋਂ ਚਲੇ ਗਏ। ਚਰਨ ਦੇ ਯਾਦ ਆਉਣ ਨਾਲ ਅਚਾਨਕ ਵਾਪਰਿਆ . . . . Read more > ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਜਥੇ ਨੂੰ ਮੈਂ ਨਿੱਕਾ ਹੁੰਦਾ ਵੇਖਦਾ ਤੇ ਸੁਣਦਾ ਰਿਹਾ ਸਾਂ। ਉਹ ਸਾਡੇ ਪਿੰਡ ਪੋਹ ਸੁਦੀ ਸੱਤਵੀਂ ਦੇ ਨਗਰ ਕੀਰਤਨ ਉਤੇ ਆਉਂਦੇ। ਉਨ੍ਹਾਂ ਦੀ ਕਵੀਸ਼ਰੀ ਦੇ ਬੋਲ ਸਾਡੇ ਬਾਲ ਮਨਾਂ ਉਤੇ ਉਕਰੇ ਜਾਂਦੇ। ਬੜੀ ਉੱਚੀ ਆਵਾਜ਼ ਹੁੰਦੀ ਸੀ ਰਣਜੀਤ ਸਿੰਘ ਸਿੱਧਵਾਂ ਦੀ। ਉਹ ਕੰਨ `ਤੇ ਹੱਥ ਰੱਖ ਕੇ ਦੋਹਰਾ ਲਾਉਂਦਾ। ਫਿਰ ਪਾਰਸ ਤੇ ਚੰਦ ਸਿੰਘ ਜੰਡੀ `ਕੱਠੇ ਅਤੇ ਰਣਜੀਤ ਸਿੰਘ `ਕੱਲਾ ਵਾਰੀ ਵਾਰੀ ਬੰਦ ਸੁਣਾਉਂਦੇ। ਬਾਹਾਂ ਕੱਢ ਕੇ ਕਵੀਸ਼ਰੀ ਕਰਦੇ-ਲੱਗਜੇ ਸਭਾ `ਚ ਫੁੱਲਝੜੀ ਛੰਦਾਂ ਦੀ …। ਕਦੇ ਗਾਉਂਦੇ-ਭਰਦੇ . . . . Read more > ਬੰਦਾ ਜੀਵਨ ਦਾ ਤੀਜਾ ਹਿੱਸਾ ਸੌਂ ਕੇ ਹੀ ਗੁਜ਼ਾਰ ਦਿੰਦੈ। ਸੌਣ ਵਾਲੀਆਂ ਥਾਵਾਂ ਦਾ ਜ਼ਿਕਰ ਕਰਨਾ ਵੀ ਦਿਲਚਸਪੀ ਤੋਂ ਖਾਲੀ ਨਹੀਂ। ਮੈਨੂੰ ਆਪਣੇ ਰੈਣ ਬਸੇਰੇ ਅਕਸਰ ਚੇਤੇ ਆ ਜਾਂਦੇ ਹਨ। ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਮਾਂ ਦਾ ਦੁੱਧ ਕਿੰਨੀ ਦੇਰ ਚੁੰਘਿਆ ਤੇ ਉਹਦੀ ਕੁੱਛੜ ਕਿੰਨਾ ਚਿਰ ਰਿਹਾ ਪਰ ਇਹ ਯਾਦ ਹੈ ਕਿ ਸਾਡੇ ਕੱਚੇ ਘਰ ਦਾ ਵਿਹੜਾ ਬਹੁਤਾ ਖੁੱਲ੍ਹਾ ਨਹੀਂ ਸੀ। ਉਸ ਦੇ ਇੱਕ ਪਾਸੇ ਖੁਰਲੀਆਂ ਸਨ ਜਿਥੇ ਡੰਗਰ ਬੱਝਦੇ ਤੇ ਕੋਲ ਹੀ ਅਸੀਂ ਮੰਜੇ ਡਾਹ ਕੇ ਸੌਂ ਜਾਂਦੇ। ਪਸ਼ੂਆਂ ਦੇ ਗੋਹੇ ਪਿਸ਼ਾਬ ਦਾ ਮੁਸ਼ਕ ਮੈਨੂੰ ਨਹੀਂ ਲੱਗਦਾ ਬਚਪਨ . . . . Read more > ਕਈ ਸਾਲ ਹੋਏ ਅੰਮ੍ਰਿਤਸਰ ਵਿੱਚ ਇੱਕ ਸਾਹਿਤਕ ਗੋਸ਼ਟੀ ਹੋਈ। ਉਦੋਂ ਤਕ ਮੇਰੀਆਂ ਪੰਜ ਛੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ ਤੇ ਮੈਂ ਖੇਡ ਲੇਖਕ ਵੱਜਣ ਲੱਗ ਪਿਆ ਸਾਂ। ਮੇਰੀ ਰੀਸ ਨਾਲ ਕੁੱਝ ਹੋਰ ਕਲਮਾਂ ਵੀ ਖੇਡਾਂ ਬਾਰੇ ਲਿਖਣ ਲੱਗ ਪਈਆਂ ਸਨ। ਗੋਸ਼ਟੀ ਵਿੱਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ। ਉਹਦੇ ਜਵਾਬ ਵਿੱਚ ਇੱਕ ਆਲੋਚਕ ਨੇ ਕਿਹਾ, “ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਨਾ ਹੀ ਇਨ੍ਹਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਿਹਾ . . . . Read more > ਪਿੰਡ ਵਿੱਚ ਮੇਰੀ ਪਹਿਲੀ ਪਛਾਣ ਬਾਬਾ ਪਾਲਾ ਸਿਓਂ ਦੇ ਪੋਤੇ ਵਜੋਂ ਸੀ। ਜੇ ਮੈਂ ਕੋਈ ਮਾਅਰਕਾ ਮਾਰਦਾ ਤਾਂ ਉਹ ਪਾਲਾ ਸਿਓਂ ਦੇ ਪੋਤੇ ਦਾ ਵੱਜਦਾ। ਮੇਰੇ ਨਾਂ ਨੂੰ ਕੋਈ ਨਹੀਂ ਸੀ ਜਾਣਦਾ। ਮੈਂ ਵੀ ਆਪਣਾ ਨਾਂ ਦੱਸਣ ਦੀ ਥਾਂ ਪਾਲਾ ਸਿਓਂ ਦਾ ਪੋਤਾ ਦੱਸਦਾ। ਸਾਡੇ ਬਾਬੇ ਹੋਰੀਂ ਤਿੰਨ ਭਰਾ ਸਨ। ਵੱਡਾ ਪੋਲ੍ਹਾ ਸਿੰਘ, ਵਿਚਕਾਰਲਾ ਰਤਨ ਸਿੰਘ ਤੇ ਛੋਟਾ ਪਾਲਾ ਸਿੰਘ। ਉਨ੍ਹਾਂ ਦੇ ਪਿਤਾ ਵਰਿਆਮ ਸਿੰਘ ਹੋਰੀਂ ਚਾਰ ਭਾਈ ਸਨ। ਉਨ੍ਹਾਂ ਦੇ ਬਾਪ ਭਗਵਾਨ ਸਿੰਘ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਭਰਾ ਸਨ ਤੇ ਕਿੰਨਿਆਂ ਦੇ ਔਲਾਦ . . . . Read more > ਬਜ਼ੁਰਗ ਕਹਿੰਦੇ ਸਨ ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਈ ਨਹੀਂ। ਆਖ਼ਰ ਮੇਰਾ ਵੀ ਲਾਹੌਰ ਵੇਖਣ ਦਾ ਸਬੱਬ ਬਣ ਹੀ ਗਿਆ। ਅਪਰੈਲ 2001 ਵਿੱਚ ਲਾਹੌਰ `ਚ ਆਲਮੀ ਪੰਜਾਬੀ ਕਾਨਫਰੰਸ ਸੀ ਜਿਥੇ ਮੈਂ ਡੈਲੀਗੇਟ ਬਣ ਕੇ ਗਿਆ। ਮੈਂ ਬੇਸ਼ੱਕ 1969 ਵਿੱਚ ਪਾਕਿਸਤਾਨ ਜਾ ਆਇਆ ਸਾਂ ਪਰ ਉਦੋਂ ਲਾਹੌਰ ਨਹੀਂ ਸਾਂ ਵੇਖ ਸਕਿਆ। ਗੱਡੀ ਚੀਕਾਂ ਮਾਰਦੀ ਲਾਹੌਰ ਵਿੱਚ ਦੀ ਲੰਘ ਗਈ ਸੀ ਤੇ ਨਨਕਾਣਾ ਸਾਹਿਬ ਤੋਂ ਵਾਪਸ ਮੁੜ ਆਈ ਸੀ। ਰਾਤ ਦੇ ਹਨ੍ਹੇਰੇ ਵਿੱਚ ਲਾਹੌਰ ਦੀਆਂ ਜਗਦੀਆਂ ਬੱਤੀਆਂ ਹੀ ਦਿਸੀਆਂ ਸਨ। ਲਾਹੌਰ ਬਾਰੇ ਬੜਾ ਕੁੱਝ . . . . Read more > ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਬਹੁਤੇ ਬੰਦੇ ਆਰਾਮਪ੍ਰਸਤ ਹੋ ਜਾਂਦੇ ਹਨ। ਕਹਿੰਦੇ ਹਨ ਬਥੇਰਾ ਧੰਦ ਪਿੱਟ ਲਿਆ ਹੁਣ `ਰਾਮ ਨਾਲ ਘਰੇ ਬੈਠਾਂਗੇ। ਮੈਂ ਵੀ ਪਿੰਡ ਚਲਾ ਜਾਂਦਾ ਤਾਂ ਸੰਭਵ ਸੀ ਕਿ ਆਰਾਮ ਤਲਬੀ `ਚ ਪੈ ਜਾਂਦਾ ਤੇ ਟਿਕ ਕੇ ਬੈਠ ਜਾਂਦਾ। ਮਿਥਿਆ ਵੀ ਹੋਇਆ ਸੀ ਕਿ ਪਿੰਡ ਰਹਾਂਗੇ ਤੇ ਮੌਜ ਮੇਲਾ ਕਰਾਂਗੇ। ਪਰ ਸਾਡੇ ਛੋਟੇ ਪੁੱਤਰ ਗੁਰਵਿੰਦਰ ਦੇ ਕੈਨੇਡਾ ਚਲੇ ਜਾਣ ਨਾਲ ਸਾਨੂੰ ਵੀ ਕੈਨੇਡਾ ਜਾਣਾ ਪਿਆ। 1995 ਵਿੱਚ ਉਨ੍ਹਾਂ ਦੀ ਹਾਕੀ ਟੀਮ ਕੈਨੇਡਾ ਦੇ ਟੂਰ `ਤੇ ਗਈ ਤਾਂ ਉਸ ਨੂੰ ਕੈਨੇਡਾ ਬੜਾ ਪਸੰਦ ਆਇਆ। ਕੈਨੇਡਾ . . . . Read more > ਪੈਂਤੀ ਸਾਲ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਪਿੱਛੋਂ ਮੈਂ 2000 ਵਿੱਚ ਰਿਟਾਇਰ ਹੋਇਆ। ਪਤਾ ਹੀ ਨਹੀਂ ਲੱਗਾ ਏਨਾ ਸਮਾਂ ਕਿਵੇਂ ਲੰਘ ਗਿਆ? ਨੌਕਰੀ ਦੌਰਾਨ ਮੈਨੂੰ ਕਦੇ ਕੋਈ ਖ਼ਾਸ ਸੰਕਟ ਨਹੀਂ ਆਇਆ। ਹੱਸਦਿਆਂ ਖੇਡਦਿਆਂ ਸਮਾਂ ਬੀਤਿਆ। ਮਾੜੀ ਮੋਟੀ ਗੱਲ ਦਾ ਮੈਂ ਕਦੇ ਝੋਰਾ ਨਹੀਂ ਕੀਤਾ। ਆਖਿਆ ਕਿਹੜਾ ਆਖ਼ਰ ਆ ਚੱਲੀ ਐ? ਨਾ ਹੀ ਰਿਟਾਇਰਮੈਂਟ ਦੇ ਪਿੱਛੋਂ ਦਾ ਕੋਈ ਫਿਕਰ ਸਤਾਇਆ। ਪਤਾ ਸੀ ਕਿ ਆਪਾਂ ਤਾਂ ਢੋਲੇ ਦੀਆਂ ਈ ਲਾਉਣੀਆਂ ਨੇ! ਮੈਂ ਦੋ ਸਾਲ ਦਿੱਲੀ ਦੇ ਕਾਲਜਾਂ ਵਿੱਚ ਲੈਕਚਰਾਰ ਰਿਹਾ, ਉਣੱਤੀ ਸਾਲ ਢੁੱਡੀਕੇ . . . . Read more > |