ਕਿਰਪਾਲ ਸਿੰਘ ਪੰਨੂੰਮਾਤਾ ਪਿਤਾ: ਰਤਨ ਕੌਰ, ਪਰੇਮ ਸਿੰਘ ਪਿੰਡ: ਕਟਾਹਰੀ (ਨੇੜੇ ਰਾੜਾ ਸਾਹਿਬ ਗੁਰਦੁਆਰਾ), ਲੁੱਧਿਆਣਾ। ਜਨਮ: 25 ਮਾਰਚ 1936 ਵਿੱਦਿਆ: ਬੀ. ਏ. (ਅੰਗਰੇਜ਼ੀ ਸਾਹਿਤ, ਆਨਰਜ਼ ਪੰਜਾਬੀ), ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀਵਨ ਪੰਧ: ਖਾਸ ਗੁਣ: ਹਰ ਨਵੇਂ ਕੰਮ ਨੂੰ ਹੱਥ ਪਾ ਲੈਣਾ ਤੇ ਉਸ ਦੇ ਮਾਰਗਾਂ ਦੀ ਨਿਸ਼ਾਨ ਦੇਹੀ ਕਰਨੀ, ਫਿਰ ਸਾਰੀ ਸਮਰੱਥਾ ਉਸੇ ਵਿੱਚ ਝੋਕ ਕੇ ਮਾਣ ਯੋਗ ਅਤੇ ਮਾਨਣ ਯੋਗ ਸਫਲਤਾ ਪਰਾਪਤ ਕਰਨੀ। ਜਿਨ੍ਹਾਂ ਵਿੱਚੋਂ ਕਈ ਵੇਰ ਕਰਾਮਾਤੀ ਨਤੀਜੇ ਵੀ ਪਰਾਪਤ ਹੋਏ। ਇਹੋ ਗੁਣ ਹਰ ਔਖੇ ਸੌਖੇ ਸਮੇਂ ਸਹਾਈ ਹੋਇਆ। ਜਿਸ ਨੇ ਸਮੇਂ ਸਮੇਂ ਪਰਦੇ ਵੀ ਕੱਜੇ ਅਤੇ ਤਰੱਕੀਆਂ ਵੀ ਦਿੱਤੀਆਂ। ਇੱਛਾ: ਮਾਂ ਬੋਲੀ ਹਰ ਖੇਤਰ ਵਿੱਚ ਵਧੇ ਫੁੱਲੇ ਅਤੇ ਇਸ ਦੀ ਹਰ ਮੈਦਾਨ ਫਤਿਹ ਹੋਵੇ। ਤ੍ਰੈਮਾਸਿਕ ਕਹਾਣੀ ਬੈਠਕ ਕੁਲਜੀਤ ਮਾਨ ਪ੍ਰਥਾ ਦਾ ਇਹ ਇਕ ਮਹਤਵ-ਪੂਰਨ ਪੜ੍ਹਾਅ ਸੀ। ਮਿੰਨੀ ਗਰੇਵਾਲ ਨੇ 6 ਫ਼ਰਵਰੀ ਦਾ ਦਿਨ ਮਿਥਿਆ ਸੀ। ਪਰਵਾਰਿਕ ਮਾਹੌਲ ਵਿਚ ਵਿਚਰ ਰਹੀ ਤਿਮਾਹੀ ਕਹਾਣੀ ਬੈਠਕ ਦੀ ਮੇਜ਼ਬਾਨੀ ਰਛਪਾਲ ਕੌਰ ਗਿੱਲ ਦਾ ਪਰਿਵਾਰ ਕਰ ਰਿਹਾ ਸੀ। ਦੁਪਿਹਰ ਦੇ ਤਿੰਨ ਤੋਂ ਰਾਤ ਦੇ ਇੱਕ ਵਜੇ ਤੱਕ ਚਲੀ ਇਸ ਮੀਟਿੰਗ ਵਿਚ ਕਹਾਣੀਕਾਰ ਤੇ ਸਰੋਤੇ ਮੰਤਰ-ਮੁਗਧ ਹੋਏ ਕਹਾਣੀਆਂ ਤੇ ਉਨ੍ਹਾਂ ਤੇ ਹੋ ਰਹੀ ਵਿਚਾਰ ਚਰਚਾ ਵਿਚ ਨਵੀਆਂ ਤੇ ਸਿਖ਼ਰਲੇ ਪੱਧਰ ਦੀਆਂ ਪੈੜਾਂ ਵਿਚ ਆਪਣਾ ਆਪਾ ਸਮੋਈ ਸੰਵਾਦ . . . . Read more > ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਨਾਲ਼ ਸੰਬੰਧਿਤ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਕਿਰਪਾਲ ਸਿੰਘ ਪੰਨੂੰ ਆਮ ਵਿਆਖਿਆ ਸੂਚਨਾ ਵਟਾਂਦਰੇ ਲਈ, ਬੋਲੀ ਦੀ ਉਸਾਰੀ ਇੱਕ ਕਰਾਮਾਤੀ ਕਾਰਜ ਮੰਨਿਆਂ ਗਿਆ ਹੈ। ਪਰ ਇਸ ਵਿੱਚ ਬੋਲ ਚਾਲ ਵਾਲ਼ਿਆਂ ਦੀ, ਇੱਕ ਹੱਦ ਤੀਕਰ ਲੋੜੀਂਦੀ ਆਪਸੀ ਨੇੜਤਾ ਅਤੇ ਹਰਕਾਰੇ ਵਜੋਂ ਉਸ ਵਿੱਚ ਹਵਾ ਦਾ ਹੋਣਾ ਜ਼ਰੂਰੀ ਹੈ। ਸਮਾਂ ਪਾ ਕੇ, ਲਿਖਤਾਂ ਰਾਹੀਂ ਸੂਚਨਾ ਵਟਾਂਦਰਾ ਹੋਣ ਲੱਗਿਆ। ਪਹਿਲੋਂ ਪਹਿਲ ਇਹ ਵਟਾਂਦਰਾ ਚਟਾਨਾਂ, ਸਪੂਤਾਂ ਉੱਤੇ ਹੋਣ ਕਾਰਨ ਇੱਕ ਸਥਾਨੀ ਰਹਿ . . . . Read more > 1. ਕਲਾ 1.1 ਅੱਜ ਕੱਲ੍ਹ, ਕਲਾ ਕੇਵਲ ਬੁੱਤ ਘੜਨਾ ਅਤੇ ਚਿੱਤਰਕਾਰੀ ਤੀਕਰ ਸੀਮਤ ਨਹੀਂ ਹੈ।1.2 ਜਦੋਂ ਸਾਡਾ ਅਜੇਹੇ ਕੰਮਾਂ ਨਾਲ਼ ਸਾਹਮਣਾ ਹੁੰਦਾ ਹੈ, ਜਿਹੜੇ ਕਿਸੇ ਵੀ ਕਾਇਦੇ ਕਾਨੂੰਨ ਦੀ ਅਧੀਨ ਨਹੀਂ ਹੁੰਦੇ, ਉਹ ਭਾਵੇਂ ਕੋਈ ਵੀ ਹੋਣ, ਅਸੀਂ ਆਮ ਤੌਰ ਤੇ ਉਨ੍ਹਾਂ ਨਾਲ਼ੋਂ ਆਪਣਾ ਨਾਤਾ ਤੋੜ ਲੈਂਦੇ ਹਾਂ।1.3 ਲਿਉਨਾਰਡ ਦ ਵਿਨਸੀ ਦਾ ਕਹਿਣਾ ਹੈ ਕਿ ਕਲਾ ਦਾ ਇੱਕ ਚਿਤਰਨ ਤੋਂ ਵੱਧ ਹੋਣਾ ਜ਼ਰੂਰੀ ਹੈ। ਕਲਾ ਵਿੱਚ ਇਨਸਾਨੀ ਹੁਨਰ ਹੋਣ ਦੀ ਮੰਗ ਹੁੰਦੀ ਹੈ। 1.4 ਅੱਜ ਕੱਲ੍ਹ ਅਸੀਂ ਕਲਾਕਾਰਾਂ ਨੂੰ ਕਰਤਾ ਦੇ ਰੂਪ ਵਿੱਚ . . . . Read more > |