ਵਗਦੀ ਏ ਰਾਵੀ (35)ਮੇਰਾ ਪਿਉ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਬੇਹੋਸ਼ ਪਿਆ ਸੀ। ਆਕਸੀਜਨ ਲੱਗੀ ਹੋਈ। ਮੇਰੀ ਮਾਂ ਉਸਦੇ ਸਿਰਹਾਣੇ ਬੈਠੀ ਹੋਈ। ਮੈਂ ਤੇ ਮੇਰਾ ਦੋਸਤ ਬੜਾ ਚਿਰ ਖੱਜਲ-ਖ਼ਰਾਬ ਹੋਣ ਤੋਂ ਪਿਛੋਂ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਪਰਤੇ ਤਾਂ ਸਾਨੂੰ ਆਉਂਦਾ ਵੇਖ ਕੇ ਮਾਂ ਦਰਵਾਜ਼ੇ ਵਿਚ ਅੱਗਲਵਾਂਢੀ ਆ ਖੜੋਤੀ ਤੇ ਕਹਿਣ ਲੱਗੀ :‘‘ਜਾਓ ਮੇਰੇ ਪੁੱਤ! ਪਹਿਲਾਂ ਰੋਟੀ ਖਾ ਆਓ। ਸਵੇਰ ਦਾ ਚਾਹ ਦਾ ਘੁੱਟ ਪੀ ਕੇ ਈ ਭੱਜੇ ਫਿਰਦੇ ਜੇ। ਉਤੋਂ ਦੁਪਹਿਰਾਂ ਚੜ੍ਹ ਆਈਆਂ।…ਮੈਂ ਬੈਠੀ ਆਂ ਤੁਹਾਡੇ ਪਿਉ ਕੋਲ…ਫ਼ਿਕਰ ਨਾ ਕਰੋ…’’ਉਸਦੇ . . . . Read more >
Published in
ਵਗਦੀ ਏ ਰਾਵੀ
ਦੇਸ਼ ਦੀ ਵੰਡ ਸਮੇਂ ਹੋਈਆਂ ਅਣਹੋਣੀਆਂ ਸਦਕਾ ਲੱਗੇ ਡੰੂਘੇ ਜ਼ਖ਼ਮਾਂ ਦੀ ਪੀੜ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਅੰਗ-ਸੰਗ ਹੈ। ਇਹਨਾਂ ਉਤੇ ਮਰਹਮ ਲਾਉਣ ਦੀ ਥਾਂ, ਜਦੋਂ ਕਦੀ ਮਾੜਾ ਮੋਟਾ ਅੰਗੂਰ ਆਉਣ ਦੀ ਕੋਈ ਗੰੁਜਾਇਸ਼ ਬਣਦੀ ਵੀ ਹੈ ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇਕ ਦੂਜੇ ਉਤੇ ਦੋਸ਼ ਮੜ੍ਹਦੀਆਂ ਤਿੱਖੇ ਨਹੰੂਆਂ ਵਾਲੇ ਅਜਿਹੇ ਨਫ਼ਰਤੀ-ਘਰੰੂਡ ਭਰਦੀਆਂ ਹਨ ਕਿ ਜ਼ਖ਼ਮ ਹੋਰ ਛਿੱਲੇ ਜਾਂਦੇ ਹਨ ਤੇ ਸਾਧਾਰਨ ਅਵਾਮ ਕਈ ਸਾਲ ਇਸ ਪੀੜ ਵਿਚ ਲੁੱਛਦੇ ਕੁਰਲਾਉਂਦੇ ਰਹਿੰਦੇ ਹਨ।‘ਅਹਿਲੇ ਸਿਆਸਤ’ ਦੀ ਹਊਮੈਂ, ਉਸਦੀ ਕੁਰਸੀ ਦੀ ਲੋੜ ਅਤੇ . . . . Read more >
Published in
ਵਗਦੀ ਏ ਰਾਵੀ
‘‘ਵਰਿਆਮ!…ਤਿਆਰ ਰਹੀਂ…ਆਪਾਂ ਲਾਹੌਰ ਵੀ ਚੱਲਣੈ। ਫ਼ਖ਼ਰ ਜ਼ਮਾਂ ਕੋਸ਼ਿਸ਼ ਕਰ ਰਿਹੈ ਲਾਹੌਰ ਵਿਚ ਆਲਮੀ ਪੰਜਾਬੀ ਕਾਨਫ਼ਰੰਸ ਕਰਾਉਣ ਵਾਸਤੇ…।’’ਸੁਤਿੰਦਰ ਸਿੰਘ ਨੂਰ ਦੇ ਲਫ਼ਜ਼ ਸੁਣਦਿਆਂ ਮੇਰੇ ਅੰਦਰ ਰੌਸ਼ਨੀਆਂ ਕਹਿਕਸ਼ਾਂ ਵਿਚ ਗੁੰਦੇ ਤਾਰਿਆਂ ਵਾਂਗ ਲਿਸ਼ਕੀਆਂ। ਨਾੜਾਂ ‘ਚ ਲਹੂ ਦੀ ਗਤੀ ਬੁੜ੍ਹਕਦੀ ਹੋਈ ਹੱਸ ਪਈ।‘‘ਵੇਖਿਓ ! ਹੁਣ ਭੁਲ ਨਾ ਜਾਇਓ! ਜਦੋਂ ਵੀ ਕਾਨਫ਼ਰੰਸ ਹੋਈ, ਜ਼ਰੂਰ ਲੈ ਕੇ ਜਾਣਾ। ਮੇਰੀ ਬੜੀ ਡੂੰਘੀ ਹਸਰਤ ਹੈ ਲਾਹੌਰ ਜਾਣ ਦੀ।’’ ਮੈਂ ਬੱਚਿਆਂ ਵਾਲੇ ਉਤਸ਼ਾਹ ਨਾਲ ਆਖਿਆ।ਮੈਂ ਉਸ ਬਾਲ ਵਾਂਗ ਸਾਂ ਜੋ ਕਿਸੇ ਮੇਲੇ . . . . Read more >
Published in
ਵਗਦੀ ਏ ਰਾਵੀ
‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ‘ਪੰਜਾਬ ਆਰਟਸ ਕੌਂਸਲ’ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿਚ ‘ਆਲਮੀ ਪੰਜਾਬੀ ਕਾਨਫ਼ਰੰਸ’ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਮੈਂ ਦਿੱਲੀ ਸੁਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ‘‘ਲਓ! ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ! ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ ‘ਤੇ ਏਥੇ ਸੱਦ ਕੇ ਕੰਬਲ ਸ਼ੰਬਲ ਵੀ ਦੇਣਾ . . . . Read more >
Published in
ਵਗਦੀ ਏ ਰਾਵੀ
ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, . . . . Read more >
Published in
ਵਗਦੀ ਏ ਰਾਵੀ
ਸੂਰਜ ਦੂਰ ਦਿਸਹੱਦੇ ‘ਤੇ ਖੜੋਤੇ ਰੁੱਖਾਂ ਦੀਆਂ ਚੋਟੀਆਂ ਨੂੰ ਚੁੰਮਣ ਲਈ ਨੀਵਾਂ ਹੋ ਰਿਹਾ ਸੀ। ਸਵੇਰੇ ਸੱਤ ਵਜੇ ਅਟਾਰੀ ਪਹੁੰਚਣ ਤੋਂ ਲੈ ਕੇ ਇਕ ਲੰਮੀ ਪ੍ਰਕਿਰਿਆ ਵਿਚੋਂ ਗੁਜ਼ਰਨ ਉਪਰੰਤ ਹੁਣ ਕਿਤੇ ਗੱਡੀ ਲਾਹੌਰ ਨੂੰ ਤੁਰੀ ਸੀ। ਦੂਜੇ ਸਾਥੀਆਂ ਵਾਂਗ ਹੀ ਕਦੀ ਇਕ ਪਾਸੇ ਤੇ ਕਦੀ ਦੂਜੇ ਪਾਸੇ ਮੂੰਹ ਕਰਕੇ ਮੈਂ ਬਾਰੀ ਵਿਚੋਂ ਬਾਹਰ ਵੇਖ ਰਿਹਾ ਸਾਂ। ਕਾਹਲੀ-ਕਾਹਲੀ ਇਹ ਸਮੁੱਚਾ ਦ੍ਰਿਸ਼ ਆਪਣੀਆਂ ਅੱਖਾਂ ਵਿਚ ਵਸਾ ਲੈਣਾ ਚਾਹੁੰਦਾ ਸਾਂ। ਦੂਰ ਤੱਕ ਦਿਸਦੇ ਕਣਕਾਂ ਦੇ ਸੁਨਹਿਰੀ ਖੇਤ ਤੇ ਵਿਚ ਹਰੇ-ਭਰੇ ਦਰਖਤ। ਰੇਲਵੇ ਲਾਈਨ ਨਾਲ ਵੱਸਦੇ . . . . Read more >
Published in
ਵਗਦੀ ਏ ਰਾਵੀ
13 ਅਪ੍ਰੈਲ ਵਿਸਾਖੀ ਦਾ ਦਿਨ। ‘ਆਲਮੀ ਪੰਜਾਬੀ ਕਾਨਫ਼ਰੰਸ’ ਦਾ ਪਹਿਲਾ ਦਿਨ। ‘ਵਿਸ਼ਵ’ ਸ਼ਬਦ ‘ਆਲਮੀ’ ਵਿਚ ਤਬਦੀਲ ਹੋ ਗਿਆ ਸੀ। ਪਿਛਲੇ ਪੰਜਾਹ ਬਵੰਜਾ ਸਾਲਾਂ ਵਿਚ ਦੋਹਾਂ ਖਿੱਤਿਆਂ ਦੀ ਪੰਜਾਬੀ ਦਾ ਮੁਹਾਵਰਾ ਤੇ ਮੁਹਾਂਦਰਾ ਬਹੁਤ ਬਦਲ ਗਿਆ ਸੀ। ਚੜ੍ਹਦੇ ਪੰਜਾਬੀ ਵਿਚ ਹਿੰਦੀ ਤੇ ਸੰਸਕ੍ਰਿਤ ਅਤੇ ਲਹਿੰਦੇ ਪੰਜਾਬ ਵਿਚ ਉਰਦੂ ਫ਼ਾਰਸੀ ਨੇ ਪੰਜਾਬੀ ਉੱਤੇ ਆਪਣਾ ਚੋਖਾ ਰੰਗ ਚਾੜ੍ਹ ਲਿਆ ਸੀ।ਇਸੇ ਲਈ ਕਈ ਵਾਰ ਦੋਹਾਂ ਮੁਲਕਾਂ ਦੀ ਲਿਖੀ ਹੋਈ ਗੂੜ੍ਹ ਪੰਜਾਬੀ ਇਕ ਦੂਜੇ ਮੁਲਕ ਦੇ ਪਾਠਕ ਲਈ ਸਮਝਣੀ ਔਖੀ ਹੋ ਗਈ ਸੀ। ਪਿਛਲੇ ਕਈ ਸਾਲਾਂ ਤੋਂ . . . . Read more >
Published in
ਵਗਦੀ ਏ ਰਾਵੀ
ਅੰਦਰਲੇ ਹਾਲ ਵਿਚ ਲਗਪਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ। ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ। ਬਾਹਰਲੇ ਹਾਲ ਵਿਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿਚ ਡੱਠੀਆਂ ਕੁਰਸੀਆਂ ਸਾਹਮਣੇ ਟੀ.ਵੀ. ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ‘ਤੇ ਅੰਦਰਲੇ ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ। ਅੰਦਰਲੇ ਹਾਲ ਵਿਚ ਵੜ ਕੇ ਮੈਂ ਤੇ ਜਗਤਾਰ ਪਿਛਲੀਆਂ ਕਤਾਰਾਂ ‘ਚ ਖ਼ਾਲੀ ਥਾਂ ਲੱਭ ਕੇ ਬੈਠਣ ਲਈ ਅਹੁਲ ਹੀ ਰਹੇ ਸਾਂ ਕਿ ਅੱਗੋਂ ਸਤਿਨਾਮ ਮਾਣਕ ਨੇ ਖੜੋ ਕੇ ਆਵਾਜ਼ ਮਾਰੀ, ‘‘ਸੰਧੂ ਯਾਰ! ਐਥੇ ਅੱਗੇ ਆਵੋ। ਪਿੱਛੇ ਕਿਉਂ ਬੈਠੀ ਜਾਂਦੇ . . . . Read more >
Published in
ਵਗਦੀ ਏ ਰਾਵੀ
ਬਾਅਦ ਦੁਪਹਿਰ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਸਤਿਨਾਮ ਮਾਣਕ ਖਿੱਚ ਕੇ ਮੈਨੂੰ ਫਿਰ ਅਗਲੀਆਂ ਕੁਰਸੀਆਂ ‘ਤੇ ਲੈ ਗਿਆ। ਇਸ ਸੈਸ਼ਨ ਦੀ ਕਾਰਵਾਈ ਇਲਿਆਸ ਘੁੰਮਣ ਨੇ ਚਲਾਉਣੀ ਸੀ। ਉਸ ਨੇ ਮੈਨੂੰ ਕਿਹਾ :‘‘ਮੈਂ ਸਦਾਰਤ ਲਈ ਸਟੇਜ ਉੱਤੇ ਬੈਠਣ ਵਾਲੇ ਬੰਦਿਆਂ ‘ਚੋਂ ਸਭ ਤੋਂ ਪਹਿਲਾਂ ਤੁਹਾਨੂੰ ਆਵਾਜ਼ ਮਾਰਨੀ ਹੈ। ਐਥੇ ਹੀ ਰਿਹੋ। ਹੁਣ ਕਿਧਰੇ ਜਾਇਓ ਨਾ।’’ਹੁਣੇ ਹੀ ਕੀਤੇ ਫ਼ੈਸਲੇ ਮੁਤਾਬਕ ਗੱਲ ਦੋਹਾਂ ਮੁਲਕਾਂ ਦੇ ਪੰਜਾਬੀ ਅਦਬ ਬਾਰੇ ਹੋਣੀ ਸੀ। ਭਾਰਤੀ ਪੰਜਾਬੀ ਅਦਬ ਬਾਰੇ ਨਿਰਣੇਜਨਕ ਢੰਗ ਨਾਲ ਗੱਲ ਕਰਨ ਲਈ ਉਸ ਨੇ ਮੈਨੂੰ ਕਿਸੇ . . . . Read more >
Published in
ਵਗਦੀ ਏ ਰਾਵੀ
ਸੁਰਮਈ ਸ਼ਾਮ ਉੱਤਰ ਰਹੀ ਸੀ। ਫਲੈਟੀਜ਼ ਹੋਟਲ ਦੇ ਬਾਹਰ ਦੋਸਤ-ਮਿੱਤਰ ਇਕ ਦੂਜੇ ਨੂੰ ਮਿਲ ਰਹੇ ਸਨ। ਸਾਂਝਾਂ ਬਣ ਰਹੀਆਂ ਸਨ। ਮੈਂ, ਸਤਿਨਾਮ ਮਾਣਕ ਤੇ ਰਘਬੀਰ ਸਿੰਘ ਤੇ ਉਸ ਦੀ ਪਤਨੀ ਖੜੋਤੇ ਸਾਂ। ਇਕ ਪਾਕਿਸਤਾਨੀ ਲੇਖਕ ਤੇ ਉਸ ਦੇ ਨਾਲ ਖੜੋਤੀ ਬੀਬੀ ਸਾਡੇ ਵੱਲ ਅਹੁਲੇ। ਦੁਆ ਸਲਾਮ ਹੋਈ। ਉਨ੍ਹਾਂ ਨੇ ਹੁਣੇ ਸਾਨੂੰ ਹਾਲ ਵਿਚ ਬੋਲਦਿਆਂ ਸੁਣਿਆ ਸੀ। ਲੇਖਕ ਜ਼ਾਹਿਦ ਹਸਨ ਨੇ ਬੀਬੀ ਦਾ ਤੁਆਰਫ ਕਰਾਇਆ, ‘‘ਇਹਦਾ ਨਾਂ ਜ਼ੋਇਆ ਹੈ। ਇਹ ਵੀ ਬਹੁਤ ਵਧੀਆ ਕਹਾਣੀਆਂ ਲਿਖਦੀ ਹੈ।’’ਜ਼ੋਇਆ ਨੇ ਦੋਵੇਂ ਹੱਥ ਨਾਹ ਵਿਚ ਹਿਲਾਏ, ‘‘ਓ ਛੱਡੋ ਜੀ! ਮੈਨੂੰ ਮਸ਼ਹੂਰ . . . . Read more >
Published in
ਵਗਦੀ ਏ ਰਾਵੀ
14 ਅਪਰੈਲ ਨੂੰ ਕਾਨਫ਼ਰੰਸ ਦਾ ਸ਼ਾਮ ਵਾਲਾ ਸੈਸ਼ਨ ਖਤਮ ਹੋਣ ਵਾਲਾ ਸੀ। ਸਟੇਜ ਨੇੜਲੀਆਂ ਕੁਰਸੀਆਂ ਉਤੇ ਮੈਂ, ਰਘਬੀਰ ਸਿੰਘ, ਸੁਲੇਖਾ, ਸਰਵਣ ਸਿੰਘ ਤੇ ਉਸ ਦਾ ਮਿੱਤਰ ਸ਼ਿੰਗਾਰਾ ਸਿੰਘ ਕਿੰਗਰਾ ਬੈਠੇ ਹੋਏ ਸਾਂ। ਸਾਡੇ ਨਾਲ ਹੀ ਬੈਠੇ ਸਨ ਰਾਇ ਅਜ਼ੀਜ਼ ਉੱਲਾ ਖਾਨ ਜਿਨ੍ਹਾਂ ਦੇ ਖਾਨਦਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਗੰਗਾ ਸਾਗਰ’ ਆਪਣੀ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਮੈਂ ਰਾਇ ਸਾਹਿਬ ਨੂੰ ਕੁਝ ਸਾਲ ਹੋਏ ਉਨ੍ਹਾਂ ਦੀ ਭਾਰਤ ਫੇਰੀ ਉਤੇ ਜਲੰਧਰ ਦੇ ਸਰਕਟ ਹਾਊਸ ਵਿਚ ਉਨ੍ਹਾਂ ਦੇ ਸਨਮਾਨ ਵਿਚ ਹੋਏ ਸਮਾਗਮ ਵਿਚ ਮਿਲਿਆ ਸਾਂ। ਉਨ੍ਹਾਂ ਦੀ . . . . Read more >
Published in
ਵਗਦੀ ਏ ਰਾਵੀ
ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜ਼ਿਆਂ ਸਾਹਵੇਂ ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। . . . . Read more >
Published in
ਵਗਦੀ ਏ ਰਾਵੀ
More in This Group:ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤWritten by ਵਰਿਆਮ ਸਿੰਘ ਸੰਧੂਵਗਦੀ ਏ ਰਾਵੀWritten by ਵਰਿਆਮ ਸਿੰਘ ਸੰਧੂਮਾਂ ਬੋਲੀ ਜੋ ਭੁੱਲ ਜਾਵਣਗੇ…Written by ਵਰਿਆਮ ਸਿੰਘ ਸੰਧੂਅਨਾਰਕਲੀ ਬਾਜ਼ਾਰ ਵਿਚWritten by ਵਰਿਆਮ ਸਿੰਘ ਸੰਧੂਰੌਸ਼ਨੀਆਂ ਦਾ ਸ਼ਹਿਰWritten by ਵਰਿਆਮ ਸਿੰਘ ਸੰਧੂਸਾਡੇ ਵਿਚਕਾਰ ਕੌਣ ਖੜੋਤਾ ਹੈWritten by ਵਰਿਆਮ ਸਿੰਘ ਸੰਧੂਭਾਸ਼ਾ ਦੇ ਝਗੜੇ ਤੇ ਮਨਾਂ ਦੀਆਂ ਕਸਰਾਂWritten by ਵਰਿਆਮ ਸਿੰਘ ਸੰਧੂਥਾਵਾਂ ਤੇ ਮਨਾਂ ਦੀ ਯਾਤਰਾWritten by ਵਰਿਆਮ ਸਿੰਘ ਸੰਧੂਸਾਰੇ ਆਪਾਂ ਪੰਜਾਬੀ ਭਰਾ ਹਾਂWritten by ਵਰਿਆਮ ਸਿੰਘ ਸੰਧੂਅਖ਼ਬਾਰ ਦੇ ਸੰਪਾਦਕ ਨਾਲ ਮੁਲਾਕਾਤWritten by ਵਰਿਆਮ ਸਿੰਘ ਸੰਧੂਸਾਂਝ ਤੇ ਵਿਰੋਧ ਦੀ ਦੋ-ਰੰਗੀWritten by ਵਰਿਆਮ ਸਿੰਘ ਸੰਧੂਅਣਪੀਤੇ ਪਾਣੀ ਦਾ ਸੁਆਦWritten by ਵਰਿਆਮ ਸਿੰਘ ਸੰਧੂਆਪਣੇ ਵਿਛੜੇ ਪਿੰਡ ਦੀ ਫੇਰੀWritten by ਵਰਿਆਮ ਸਿੰਘ ਸੰਧੂਅਸਮਾਨੋਂ ਉਤਰੇ ਲੋਕਾਂ ਵਰਗੇ ਅਜਨਬੀWritten by ਵਰਿਆਮ ਸਿੰਘ ਸੰਧੂਮਸਲੇ ਦਾ ਹੱਲWritten by ਵਰਿਆਮ ਸਿੰਘ ਸੰਧੂਕੀ ਜਾਣਾ ਮੈਂ ਕੌਣ !Written by ਵਰਿਆਮ ਸਿੰਘ ਸੰਧੂਬੰਦਾ ਸਭ ਤੋਂ ਵੱਡਾ ਗੋਰਖਧੰਦਾWritten by ਵਰਿਆਮ ਸਿੰਘ ਸੰਧੂਲਾਹੌਰ ਨੂੰ ਅਲਵਿਦਾWritten by ਵਰਿਆਮ ਸਿੰਘ ਸੰਧੂ |