ਗ਼ਜ਼ਲਾਂ (5)(‘ਗਲੋਬਲ ਪੰਜਾਬੀ’ ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ ‘ਰੌਸ਼ਨੀ ਦੀ ਭਾਲ’ ਵਿੱਚੋਂ।) ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ ਹੋ ਸਕਾਂ ਨਾ ਮੈਂ ਕਦੀ ਤੈਥੋਂ ਜੁਦਾ। ਜਾ ਵਸੇਂ ਤੂੰ ਧਰਤ ਦੇ ਉਸ ਪਾਰ ਜੇ ਇਸ ਜਗ੍ਹਾ ਤੇ ਨ੍ਹੇਰ ਜਾਵੇ ਤੁਰਤ ਛਾ। ਹਰ ਸਵੇਰੇ ਆ ਲਵੇਂ ਤੂੰ ਸਾਰ ਫਿਰ ਹਰ ਤਰਫ ਤੋਂ ਨ੍ਹੇਰਿਆਂ ਨੂੰ ਦੇਂ ਭਜਾ। ਧਰਤ ਸਾਰੀ ਨਿੱਘ ਤੇਰੀ ਮਾਣਦੀ ਸਰਦ ਹੋਏ ਰੁਖ਼ ਤੂੰ ਸਾਰੇ ਦੇਂ ਮਘਾ। ਹਸਰਤਾਂ ਦੀ ਹਰ ਕਲੀ ਫਿਰ ਖਿੜ ਪਵੇ ਰੂਪ ਨਿਖਰੇ ਰੌਸ਼ਨੀ ਤੇਰੀ `ਚ ਨ੍ਹਾ। ਤਪਸ਼ ਤੇਰੀ ਰੂਹ . . . . Read more >
Published in
ਗ਼ਜ਼ਲਾਂ
ਤੈਨੂੰ ਵੀ ਮਾਣ ਆਪਣਾ, ਮੈਨੂੰ ਵੀ ਹੈ ਬਥੇਰਾ, ਹੋਵਾਂ ਮੈਂ ਆ ਕੇ ਦੱਸ ਤੂੰ, ਕਿਉਂਕਰ ਮੁਥਾਜ ਤੇਰਾ। ਕਾਇਰ ਵੀ ਹੋਣੀਆਂ ਦੀ, ਜਦ ਸਾਣ ਤੇ ਹੈ ਚੜ੍ਹਦਾ, ਬਣਦਾ ਉਦੋਂ ਹੈ ਉਸ ਦਾ, ਫੌਲਾਦ ਜਿਹਾ ਜੇਰਾ। ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ, ਪੈਰਾਂ `ਚ ਵਾਟ ਹੁੰਦੀ, ਸੋਚਾਂ ਦੇ ਵਿੱਚ ਸੁਵੇਰਾ। ਮੈਂ ਜਿੰਦਗੀ ਨੂੰ ਤੇਰਾ, ਨਾਂ ਲੈ ਕੇ ਹਾਕ ਮਾਰੀ, ਉੰਝ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫੇਰਾ। ਅੱਖਾਂ `ਚੋਂ ਨੀਂਦ ਖੋਈ, ਜਦ ਤੋਂ ਵਿਹਾਜ ਆਇਆ, ਹਾਸੇ, ਜਿਨ੍ਹਾਂ . . . . Read more >
Published in
ਗ਼ਜ਼ਲਾਂ
ਖਾਬਾਂ ਨੂੰ ਅਮਲ ਵਿੱਚ ਨੇ, ਜੋ ਲੋਕ ਢਾਲ਼ਦੇ। ਹੁੰਦੇ ਨੇ ਅਸਲ ਵਿੱਚ ਉਹ, ਬੰਦੇ ਕਮਾਲ ਦੇ। ਦਿਲ ਦਾ ਲਹੂ ਹਨ੍ਹੇਰ ਵਿੱਚ, ਜਿਹੜੇ ਨੇ ਬਾਲ਼ਦੇ। ਉਹ ਜਿੰਦਗੀ ਦਾ ਅਸਲ ਵਿੱਚ, ਨੇ ਧਰਮ ਪਾਲ਼ਦੇ। ਜੀਵਨ ਦੇ ਸੱਚ ਵਾਂਗ ਹੀ, ਇਸ ਦਾ ਜਵਾਬ ਵੀ, ਸੰਕੇ ਨਵਿਰਤ ਹੋਣ ਕਦ, ਕੀਤੇ ਸਵਾਲ ਦੇ। ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ, ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ। ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ, ਫਿਰਦੇ ਹਾਂ ਪਰਸ ਰਾਮ ਨੂੰ, ਦਿਨ ਰਾਤ ਭਾਲ਼ ਦੇ। ਰਹਿੰਦੇ ਹਾਂ . . . . Read more >
Published in
ਗ਼ਜ਼ਲਾਂ
ਕਦ ਟਲਣ ਵਾਲ਼ੇ ਹਾਂ ਅਸੀਂ, ਚੱਲੇ ਹੋ ਟਾਲ਼ ਕੇ। ਚੱਲੇ ਕਿਧਰ ਨੂੰ ਹੋ ਤੁਸੀਂ, ਸੁਪਨੇ ਦਿਖਾਲ਼ ਕੇ। ਬਖਸ਼ੀ ਨਾ ਦਾਤ ਰੱਬ ਨੇ, ਗਾ ਗਾ ਕੇ ਲਿਖਣ ਦੀ, ਮੈਂ ਪਾਲ਼ਿਆ ਹੁਨਰ ਮਸਾਂ, ਸੌ ਜਫਰ ਜਾਲ਼ ਕੇ। ਪੜ੍ਹਕੇ ਪਛਾਣ ਲੈਣ ਗੇ, ਤੇਰਾ ਮੁਹਾਂਦਰਾ, ਗਜ਼ਲਾਂ `ਚ ਨਾਕਸ਼ ਮੈਂ ਤਿਰੇ, ਚੱਲਿਆਂ ਸੰਭਾਲ ਕੇ। ਢਹਿੰਦੀ ਕਲਾ ਨੂੰ ਛੱਡ, ਬਲ ਧਾਰ ਲੈ ਮਨਾ, ਪਾਇੰਗਾ ਮੰਜ਼ਲਾਂ ਕਿਵੇਂ, ਲੱਤਾਂ ਨਿਸਾਲ ਕੇ। ਧਰਤੀ `ਤੇ ਡਿਗਣ ਨਾ ਦਵੇ, ਸਾਗਰ ਕਮਾਲ ਹੈ, ਸੂਰਜ ਦੀ ਗੇਂਦ ਬੋਚਦਾ, ਹੈ ਇਓਂ ਉਛਾਲ . . . . Read more >
Published in
ਗ਼ਜ਼ਲਾਂ
ਜੋੜੇਂਗਾ ਕਿਵੇਂ ਏਸ ਨੂੰ, ਜਾਣਾ ਨਾ ਜੋੜਿਆ। ਟੁੱਟਦਾ ਰਿਹਾ ਹਰ ਰੋਜ਼ ਹੀ, ਤੂੰ ਜਦ ਤੋਂ ਤੋੜਿਆ। ਪੱਥਰ ਚੱਟ ਕੇ ਜੇ ਮੁੜੇ, ਮੁੜਨੇ ਦਾ ਮੁੱਲ ਕੀ? ਮੈਂ ਵਾਰ ਵਾਰ ਮੋੜਿਆ, ਮੁੜਿਆ ਨਾ ਮੋੜਿਆ। ਰਿਸ਼ਤਾ ਹਰੇਕ ਟੁੱਟਦਾ, ਅਪਣੀ ਅਉਧ ਵਿਹਾਜ ਕੇ; ਰਿਸ਼ਤਾ ਨਹੁੰ ਦੇ ਮਾਸ ਦਾ, ਜਾਣਾ ਨਾ ਤੋੜਿਆ। ਪਰਬਤ ਝੁਕਾਅ ਲਏ ਅਸੀਂ, ਤਾਂ ਹਿੰਮਤਾਂ ਦੇ ਨਾਲ਼; ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ। ਹੋਏ ਜੋ ਪਸਤ ਹੌਸਲੇ, ਸੁਰਜੀਤ ਹੋਣਗੇ, ਜਾਣਾ ਵਿਅਰਥ ਨਾ ਲਹੂ, ਦਿਲ ਦਾ ਨਿਚੋੜਿਆ। ਸੋਚੀਂ . . . . Read more >
Published in
ਗ਼ਜ਼ਲਾਂ
|