ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ (55)ਇਸ ਪੁਸਤਕ ਵਿੱਚ ਜਿਥੇ ਮੈਂ ਆਪਣੇ ਆਪ ਨੂੰ ਬਚਪਨ ਤੋਂ ਵਡੇਰੀ ਉਮਰ ਤਕ ਪਹੁੰਚਦੇ ਵਿਖਾਇਆ ਹੈ ਉਥੇ 1940 ਤੋਂ 2008 ਤਕ ਦੇ ਸਮੇਂ ਦੀਆਂ ਝਲਕਾਂ ਵੀ ਵਿਖਾਈਆਂ ਹਨ। ਜਦੋਂ ਮੇਰਾ ਜਨਮ ਹੋਇਆ ਉਦੋਂ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਹਿੰਦੋਸਤਾਨ ਦੇ ਲੋਕ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਨ। ਫਿਰ ਆਜ਼ਾਦੀ ਮਿਲੀ, ਪਾਕਿਸਤਾਨ ਬਣਿਆ ਤੇ ਮੁਲਕ ਵੰਡਿਆ ਗਿਆ। ਪੰਜਾਬ ਨੂੰ ਦੁਫਾੜ ਹੋਣਾ ਪਿਆ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਬਹੁਤ ਮਹਿੰਗੀ ਕੀਮਤ ਤਾਰਨੀ ਪਈ। ਲੱਖਾਂ ਲੋਕ ਅਨਿਆਈ ਮੌਤੇ ਮਾਰੇ ਗਏ। ਮੈਂ ਉਦੋਂ ਸੱਤ ਸਾਲ ਦਾ ਬੱਚਾ ਸਾਂ। ਉਸ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
1990 ਦੀ ਅਮਰੀਕਾ ਫੇਰੀ ਸਮੇਂ ਮੈਨੂੰ ਹਾਲੀਵੁੱਡ `ਚ ਯੂਨੀਵਰਸਲ ਸਟੂਡੀਓ ਵੇਖਣ ਦਾ ਮੌਕਾ ਮਿਲਿਆ। ਉਥੇ ਬੜਾ ਕੁੱਝ ਅਦਭੁੱਤ ਤੇ ਹੈਰਾਨ ਕਰਨ ਵਾਲਾ ਸੀ। ਮਸਨੂਈ ਮੀਂਹ, ਸ਼ੂਕਦੀਆਂ ਹਨ੍ਹੇਰੀਆਂ, ਗਰਜਦੇ ਬੱਦਲ ਤੇ ਭੁਚਾਲ ਸਭ ਕੁੱਝ ਸੀ। ਕਿਸੇ ਪਾਸੇ ਕੱਚੇ ਕੋਠੇ ਸਨ ਤੇ ਕਿਸੇ ਪਾਸੇ ਆਲੀਸ਼ਾਨ ਮਹੱਲ। ਵਿਚੇ ਭੂਤਵਾੜੇ ਸਨ ਤੇ ਵਿਚੇ ਵਸਦੀਆਂ ਨਗਰੀਆਂ। ਇੱਕ ਜਗ੍ਹਾ ਪੁਰਾਣੇ ਅਖ਼ਬਾਰ ਸੰਭਾਲੇ ਹੋਏ ਸਨ। ਗਾਈਡ ਕਹਿ ਰਿਹਾ ਸੀ, “ਏਥੇ ਤੁਸੀਂ ਆਪਣੇ ਜਨਮ ਦਿਨ ਦਾ ਅਖ਼ਬਾਰ ਵੇਖ ਸਕਦੇ ਓ।” ਕੁੱਝ ਸੈਲਾਨੀ ਆਪਣੀਆਂ ਜਨਮ ਤਾਰੀਖਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੇਰੇ ਨਾਨਕੀਂ ਵਿਆਹ ਸੀ। ਅਸੀਂ ਬੋਤੇ ਉਤੇ ਬਹਿ ਕੇ ਗਾਲਿਬ ਨੂੰ ਚੱਲੇ ਸਾਂ। ਬਾਪੂ ਨੇ ਬੋਤੇ ਦੀ ਮੁਹਾਰ ਫੜੀ ਹੋਈ ਸੀ। ਬੇਬੇ, ਗੋਦੀ ਵਿਚਲੀ ਮੇਰੀ ਭੈਣ ਤੇ ਮੈਂ ਕਾਠੀ ਉਤੇ ਬੈਠੇ ਸਾਂ। ਉਦੋਂ ਬੋਤੇ ਦੀ ਸਵਾਰੀ ਬੜੀ ਟੌਅ੍ਹਰ ਵਾਲੀ ਗਿਣੀ ਜਾਂਦੀ ਸੀ। ਪਿੰਡ ਕੌਂਕੇ ਤੇ ਗਾਲਿਬ ਵਿਚਾਲੇ ਰੇਲ ਦੀ ਲਾਈਨ ਲੰਘਦੀ ਹੈ। ਅਸੀਂ ਲਾਈਨ ਲੰਘਣ ਲੱਗੇ ਤਾਂ ਰੇਲ ਗੱਡੀ ਆ ਗਈ। ਇੰਜਣ ਦੀਆਂ ਚੀਕਾਂ ਸੁਣ ਕੇ ਬੋਤਾ ਡਰ ਗਿਆ। ਬਾਪੂ ਨੇ ਬਚਾਅ ਕਰਨ ਲਈ ਮੁਹਾਰ ਖਿੱਚੀ ਤਾਂ ਬੋਤਾ ਖੜ੍ਹਾ ਖੜੋਤਾ ਬੁੜ੍ਹਕਣ ਲੱਗ ਪਿਆ। ਮੈਂ ਉਦੋਂ ਪੰਜ ਕੁ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੈਂ ਤਿੰਨ ਸਕੂਲਾਂ ਵਿੱਚ ਪੜ੍ਹਿਆ। ਪਹਿਲਾ ਗੁਰੂਘਰ ਦਾ ਸਕੂਲ ਸੀ, ਦੂਜਾ ਡਿਸਟ੍ਰਿਕ ਬੋਰਡ ਦਾ ਤੇ ਤੀਜਾ ਡੀ.ਏ.ਵੀ.ਸਕੂਲ। ਮੈਨੂੰ ਤਿੰਨੇ ਸਕੂਲਾਂ ਦੇ ਤਿੰਨੇ ਰੰਗਾਂ ਦਾ ਪਾਹ ਚੜ੍ਹਿਆ। ਪਹਿਲੇ ਸਕੂਲ ਨੇ ਮੈਨੂੰ ਪ੍ਰਾਇਮਰੀ ਸਿੱਖਿਆ ਦੇ ਨਾਲ ਪੰਜ ਗ੍ਰੰਥੀ ਪੜ੍ਹਾਈ, ਦੂਜੇ ਸਕੂਲ ਨੇ ਆਮ ਸਿੱਖਿਆ ਤੋਂ ਬਿਨਾਂ ਖੇਡਣ ਮੱਲ੍ਹਣ ਦੇ ਮੌਕੇ ਦਿੱਤੇ ਤੇ ਤੀਜੇ ਨੇ ਹਵਨ ਕਰਵਾਉਣ ਦੇ ਨਾਲ ਪੰਜਾਬੀ ਘੱਟ ਤੇ ਹਿੰਦੀ ਵੱਧ ਪੜ੍ਹਾਈ। ਉਰਦੂ ਮੈਂ ਪਾਕਿਸਤਾਨ ਬਣਨ ਹੀ ਤਕ ਪੜ੍ਹ ਸਕਿਆ। ਹਿੰਦੀ ਅੱਠਵੀਂ ਤਕ, ਅੰਗਰੇਜ਼ੀ ਬੀ.ਏ.ਤੇ ਪੰਜਾਬੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਤੋਂ ਕੁੱਝ ਦਿਨਾਂ ਬਾਅਦ ਹੀ ਮੈਨੂੰ ਪਹਿਲੀ ਕੱਚੀ ਤੋਂ ਪਹਿਲੀ ਪੱਕੀ `ਚ ਬਿਠਾ ਲਿਆ ਗਿਆ ਸੀ। ਇਹਦਾ ਕਾਰਨ ਸੀ ਕਿ ਮੈਂ ਘਰੋਂ ਹੀ ਪੈਂਤੀ ਪੜ੍ਹਨੀ ਸਿੱਖਿਆ ਹੋਇਆ ਸਾਂ ਤੇ ਕੁੱਝ ਪਹਾੜੇ ਵੀ ਮੂੰਹ ਜ਼ੁਬਾਨੀ ਯਾਦ ਸਨ। ਬਾਬਾ, ਬਾਪੂ ਤੇ ਭੂਆ ਹੋਰੀਂ ਅੱਖਰਾਂ ਦੇ ਸੂੰਹੇਂ ਸਨ ਜੋ ਘਰ `ਚ ਈ ਊੜਾ ਆੜਾ ਸਿਖਾਉਂਦੇ ਰਹਿੰਦੇ ਸਨ। ਮੇਰਾ ਵੱਡਾ ਭਰਾ ਪੜ੍ਹਨੋਂ ਵਿਹਰਿਆ ਹੋਇਆ ਸੀ। ਘਰ ਦੇ ਉਹਨੂੰ ਸਕੂਲ ਛੱਡ ਕੇ ਆਉਂਦੇ ਪਰ ਉਹ ਟਲ ਕੇ ਹੱਟੀ ਭੱਠੀ ਚਲਾ ਜਾਂਦਾ। ਉਹ ਪਲੇਠਾ ਪੁੱਤਰ ਸੀ ਜਿਸ ਕਰਕੇ ਵਧੇਰੇ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਸਾਡੇ ਪਿੰਡਾਂ ਵੱਲ 1947 ਦੇ ਸਾਲ ਨੂੰ ਰੌਲਿਆਂ ਵਾਲਾ ਸਾਲ ਕਹਿੰਦੇ ਹਨ। ਆਜ਼ਾਦੀ ਦਾ ਸਾਲ ਉਨ੍ਹਾਂ ਦੇ ਮੂੰਹ ਨਹੀਂ ਚੜ੍ਹਿਆ। ਕਈ ਹੱਲਿਆਂ ਗੁੱਲਿਆਂ ਤੇ ਵੱਢ-ਟੁੱਕ ਦੇ ਦਿਨ ਵੀ ਕਹਿ ਦਿੰਦੇ ਹਨ। ਮੈਂ ਉਦੋਂ ਸੱਤਾਂ ਸਾਲਾਂ ਦਾ ਸਾਂ ਤੇ ਦੂਜੀ ਵਿੱਚ ਪੜ੍ਹਦਾ ਸਾਂ। ਮਿਰਾਸੀਆਂ ਤੇ ਜੁਲਾਹਿਆਂ ਦੇ ਮੁੰਡੇ ਮੇਰੇ ਪਹਿਲੇ ਆੜੀ ਸਨ ਜੋ ਜਲੂਸ ਸਮੇਂ ਸ਼ਬਦ ਗਾਇਆ ਕਰਦੇ ਸਨ-ਉੱਚਾ ਦਰ ਬਾਬੇ ਨਾਨਕ ਦਾ … ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ …। ਅਸੀਂ ਰੇਤੇ ਦੇ ਘਰ ਬਣਾਉਂਦੇ ਤੇ ਬੇਰੀਆਂ ਦੇ ਬੇਰ ਚੁਗਦੇ। ਕਈ ਵਾਰ ਖੇਡਦਿਆਂ ਨੂੰ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਸਾਡੇ ਪਿੰਡ ਉਦੋਂ ਚਾਰ ਜਮਾਤਾਂ ਦਾ ਪ੍ਰਾਇਮਰੀ ਸਕੂਲ ਹੀ ਸੀ। ਹੁਣ ਬਾਰਾਂ ਜਮਾਤਾਂ ਦਾ ਹੋ ਗਿਐ। ਚਕਰ ਦੇ ਮੁੰਡਿਆਂ ਨੂੰ ਪੰਜਵੀਂ `ਚ ਡੀ.ਬੀ.ਹਾਈ ਸਕੂਲ ਮੱਲ੍ਹੇ ਪੜ੍ਹਨ ਜਾਣਾ ਪੈਂਦਾ ਸੀ। ਉਦੋਂ ਅੱਠਾਂ ਦਸਾਂ ਪਿੰਡਾਂ ਵਿੱਚ ਇਕੋ ਹਾਈ ਸਕੂਲ ਹੁੰਦਾ ਸੀ। ਮੱਲ੍ਹੇ ਦੇ ਹਾਈ ਸਕੂਲ ਵਿੱਚ ਚਕਰ, ਲੱਖਾ, ਮਾਣੂੰਕੇ, ਦੇਹੜਕੇ, ਡੱਲਾ, ਰਸੂਲਪੁਰ, ਮੱਲੇਆਣੇ ਤੇ ਲੋਪੋਂ ਦੇ ਵਿਦਿਆਰਥੀ ਵੀ ਪੜ੍ਹਦੇ ਸਨ। ਇੱਕਾ ਦੁੱਕਾ ਦੌਧਰ, ਮੀਨੀਆਂ, ਕੁੱਸੇ ਤੇ ਰਾਮੇ ਤੋਂ ਵੀ ਆ ਲੱਗਦੇ ਸਨ। ਉਂਜ ਇਲਾਕੇ ਵਿੱਚ ਕਮਾਲਪੁਰਾ, ਬੁੱਟਰ, ਚੂਹੜਚੱਕ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੱਲ੍ਹੇ ਦੇ ਸਕੂਲ `ਚੋਂ ਹਟ ਕੇ ਸੱਤਵੀਂ `ਚ ਮੈਂ ਫਾਜ਼ਿਲਕਾ ਦੇ ਡੀ.ਏ.ਵੀ.ਹਾਈ ਸਕੂਲ ਵਿੱਚ ਪੜ੍ਹਨ ਜਾ ਲੱਗਾ। ਮੇਰੀ ਭੂਆ ਸੁਜਾਨ ਕੌਰ ਫਾਜ਼ਿਲਕਾ ਕੋਲ ਪਿੰਡ ਕੋਠੇ ਵਿਆਹੀ ਹੋਈ ਸੀ। ਨਾ ਉਹਦੇ ਸੱਸ ਸਹੁਰਾ ਸਨ ਤੇ ਨਾ ਕੋਈ ਦਰਾਣੀ ਜਠਾਣੀ ਸੀ। ਵੱਡੇ ਘਰ `ਚ ਉਹਦਾ `ਕੱਲੀ ਦਾ ਜੀਅ ਨਹੀਂ ਸੀ ਲੱਗਦਾ ਤੇ ਉਹ ਮੈਨੂੰ ਆਪਣੇ ਕੋਲ ਪੜ੍ਹਨ ਲਈ ਕਹਿੰਦੀ ਰਹਿੰਦੀ ਸੀ। ਕਹਿੰਦੀ ਸੀ ਕਿ ਸ਼ਹਿਰ ਦੀ ਪੜ੍ਹਾਈ ਪਿੰਡਾਂ ਨਾਲੋਂ ਚੰਗੀ ਹੁੰਦੀ ਹੈ। ਉਹ ਮੈਨੂੰ ਸ਼ਹਿਰ ਦੇ ਬੱਤੇ ਪੀਣ ਦਾ ਵੀ ਲਾਲਚ ਦਿੰਦੀ ਸੀ। ਫੁੱਫੜ ਹੀਰਾ ਸਿੰਘ ਵੀ ਕਹਿ ਚੁੱਕਾ ਸੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਮੈਂ 1956 ਵਿੱਚ ਮੈਟ੍ਰਿਕ ਕੀਤੀ। ਉਦੋਂ ਮੈ੍ਰਿਟਕ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੀ ਸੀ। ਲਾਹੌਰ ਤੋਂ ਬਾਅਦ ਪੂਰਬੀ ਪੰਜਾਬ ਦੀ ਯੂਨੀਵਰਸਿਟੀ ਦਾ ਹੈੱਡਕੁਆਟਰ ਸੋਲਨ ਸੀ। ਮੈਨੂੰ ਜਿਹੜੀ ਸਨਦ ਮਿਲੀ ਉਸ ਉਪਰ ਸੋਲਨ ਛਪਿਆ ਹੋਇਆ ਹੈ ਤੇ ਦਸਤਖ਼ਤ ਰਜਿਸਟਰਾਰ ਅਗਨੀਹੋਤਰੀ ਦੇ ਹਨ। ਦਸਵੀਂ ਦਾ ਇਮਤਿਹਾਨ ਦੇਣ ਵਾਲੇ ਸਾਡੇ ਪਿੰਡ ਦੇ ਸਾਰੇ ਮੁੰਡਿਆਂ `ਚੋਂ ਮੈਂ `ਕੱਲਾ ਈ ਪਾਸ ਹੋ ਸਕਿਆਂ ਸਾਂ। ਇਸ ਲਈ ਪਿੰਡ ਦੇ ਲੋਕ ਮੈਨੂੰ ਹੁਸ਼ਿਆਰ ਵਿਦਿਆਰਥੀ ਕਹਿ ਰਹੇ ਸਨ। ਪਰ ਆਈ ਮੇਰੀ ਥਰਡ ਡਿਵੀਜ਼ਨ ਹੀ ਸੀ। ਅੱਕਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਕੋਠੇ ਤੇ ਫਾਜ਼ਿਲਕਾ ਮੈਂ ਚੜ੍ਹਦੀ ਵਰੇਸ ਦੇ ਸੱਤ ਅੱਠ ਸਾਲ ਬਿਤਾਏ ਹਨ। ਉਥੋਂ ਦੀ ਬੋਲੀ ਤੇ ਰਹਿਤਲ ਦਾ ਮੇਰੇ `ਤੇ ਕਾਫੀ ਅਸਰ ਹੈ। ਮੈਂ ਰਾਏ ਸਿੱਖਾਂ ਦੇ ਮੁੰਡਿਆਂ ਨਾਲ ਖੇਡਿਆ। ਬਾਗੜੀਆਂ ਤੇ ਕੰਬੋਆਂ ਦੇ ਮੁੰਡਿਆਂ ਨਾਲ ਪੜ੍ਹਿਆ। ਪਰ ਮੇਰੀ ਆੜੀ ਵਧੇਰੇ ਕਰ ਕੇ ਜੱਟਾਂ ਦੇ ਮੁੰਡਿਆਂ ਨਾਲ ਰਹੀ। ਮੁਨਸ਼ੀ ਰਾਮ ਕਾਲਜ ਵਿੱਚ ਬਾਗੜੀਆਂ ਦੇ ਮੁੰਡਿਆਂ ਦੀ ਗਿਣਤੀ ਤੀਹ ਪੈਂਤੀ ਸੀ ਤੇ ਜੱਟ ਸਿੱਖਾਂ ਦੇ ਮੁੰਡੇ ਵੀ ਏਨੇ ਕੁ ਹੀ ਸਨ। ਬਾਗੜੀਆਂ ਦੇ ਮੁੰਡਿਆਂ ਨੇ ਐਵਰਗਰੀਨ ਚੌਧਰੀ ਐਸੋਸੀਏਸ਼ਨ ਬਣਾਈ ਹੋਈ ਸੀ। ਉਹਦੀ ਰੀਸ ਨਾਲ ਸਿੱਖਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਜਦੋਂ ਮੈਂ ਕਾਲਜ ਵਿੱਚ ਦਾਖਲ ਹੋਇਆ ਸਾਂ ਤਾਂ ਸੀਨੀਅਰ ਮੁੰਡਿਆਂ ਨੇ ਮੇਰਾ ‘ਰਾਊਂਡ ਫੂਲ’ ਬਣਾਇਆ ਸੀ। ਬਾਅਦ ਵਿੱਚ ਪ੍ਰਿੰਸੀਪਲ ਨੇ ਮੈਨੂੰ ਕਾਲਜ ਦੇ ਆਲਰਾਊਂਡ ਬੈੱਸਟ ਸਟੂਡੈਂਟ ਦਾ ਸਰਟੀਫਿਕੇਟ ਦਿੱਤਾ। ਮੈਂ ਹਾਕੀ ਤੇ ਭੰਗੜਾ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਤੇ ਕਾਲਜ ਦਾ ਬੈੱਸਟ ਅਥਲੀਟ ਬਣਿਆ। ਪੰਜਾਬੀ ਸਾਹਿਤ ਸਭਾ ਦਾ ਸਕੱਤਰ ਤੇ ਟਿਊਟੋਰੀਅਲ ਗਰੁੱਪ ਦਾ ਪ੍ਰਧਾਨ ਰਿਹਾ। 1960 `ਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ `ਚੋਂ ਚੁਣੇ ਗਰੁੱਪ ਨਾਲ ਮੈਂ ਪਹਾੜਾਂ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਫਾਜ਼ਿਲਕਾ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਹਾਕੀ ਕੋਚਿੰਗ ਕੈਂਪ ਅਤੇ ਹਾਈਕਿੰਗ ਟ੍ਰੈਕਿੰਗ ਟੂਰ ਲਾਉਣ ਦੇ ਮੌਕੇ ਮਿਲੇ। ਇਓਂ ਮੇਰਾ ਬਾਹਰਲੇ ਕਾਲਜਾਂ ਦੇ ਮੁੰਡਿਆਂ ਨਾਲ ਮੇਲ ਜੋਲ ਹੋਇਆ ਤੇ ਬਾਹਰਲੀ ਦੁਨੀਆ ਦਿਸੀ। ਘਰੋਂ, ਪਿੰਡੋਂ ਤੇ ਆਪਣੇ ਦਾਇਰੇ `ਚੋਂ ਨਿਕਲਣ ਨਾਲ ਵਿਦਿਆਰਥੀ ਵਧੇਰੇ ਕੁੱਝ ਸਿੱਖਣ ਤੇ ਆਤਮ ਨਿਰਭਰ ਹੋਣ ਲੱਗਦੇ ਹਨ। ਜਿਹੜੇ ਇਕੋ ਥਾਂ ਬੈਠੇ ਜਾਂ ਇਕੋ ਜਗ੍ਹਾ ਰਹੀ ਜਾਂਦੇ ਹੋਣ ਉਨ੍ਹਾਂ ਦਾ ਜੀਵਨ ਅਨੁਭਵ ਸੀਮਤ ਰਹਿ ਜਾਂਦਾ ਹੈ। ਖੂਹ ਦੇ ਡੱਡੂ ਦੀ ਮਿਸਾਲ ਇਸੇ ਪਰਸੰਗ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
More in This Group:13 - ਮੁਕਤਸਰ ਵਿੱਚ ਇੱਕ ਸਾਲWritten by ਪ੍ਰਿੰਸੀਪਲ ਸਰਵਣ ਸਿੰਘ14 - ਅੰਮ੍ਰਿਤਸਰ ਦੀ ਥਾਂ ਦਿੱਲੀWritten by ਪ੍ਰਿੰਸੀਪਲ ਸਰਵਣ ਸਿੰਘ15 - ਕਿਥੇ ਪਿੰਡ ਕਿਥੇ ਦਿੱਲੀWritten by ਪ੍ਰਿੰਸੀਪਲ ਸਰਵਣ ਸਿੰਘ16 - ਦਿੱਲੀ ਦਾ ਖਾਲਸਾ ਕਾਲਜWritten by ਪ੍ਰਿੰਸੀਪਲ ਸਰਵਣ ਸਿੰਘ17 - ਨੈਸ਼ਨਲ ਸਟੇਡੀਅਮ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ18 - ਫੈਡਰੇਸ਼ਨ ਦੀ ਪ੍ਰਧਾਨਗੀWritten by ਪ੍ਰਿੰਸੀਪਲ ਸਰਵਣ ਸਿੰਘ19 - ਮੇਰਾ ਲੈਕਚਰਾਰ ਲੱਗਣਾWritten by ਪ੍ਰਿੰਸੀਪਲ ਸਰਵਣ ਸਿੰਘ20 - ਦਿੱਲੀ ਦੀਆਂ ਸਰਗਰਮੀਆਂWritten by ਪ੍ਰਿੰਸੀਪਲ ਸਰਵਣ ਸਿੰਘ21 - ਮੇਰੀ ਪਹਿਲੀ ਕਹਾਣੀWritten by ਪ੍ਰਿੰਸੀਪਲ ਸਰਵਣ ਸਿੰਘ22 - ਮੇਰਾ ਖੇਡ ਲੇਖਕ ਬਣਨਾWritten by ਪ੍ਰਿੰਸੀਪਲ ਸਰਵਣ ਸਿੰਘ23 - ਪੰਜਾਂ ਰੁਪਿਆਂ ਦਾ ਭਾਰWritten by ਪ੍ਰਿੰਸੀਪਲ ਸਰਵਣ ਸਿੰਘ24 - ਦਿੱਲੀ ਤੋਂ ਢੁੱਡੀਕੇWritten by ਪ੍ਰਿੰਸੀਪਲ ਸਰਵਣ ਸਿੰਘ25 - ਮੇਰਾ ਮੰਗਣਾ ਤੇ ਵਿਆਹWritten by ਪ੍ਰਿੰਸੀਪਲ ਸਰਵਣ ਸਿੰਘ27 - ਨਨਕਾਣਾ ਸਾਹਿਬ ਦੀ ਯਾਤਰਾWritten by ਪ੍ਰਿੰਸੀਪਲ ਸਰਵਣ ਸਿੰਘ28 - ਢੁੱਡੀਕੇ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ29 - ਲੇਖਕਾਂ ਦਾ ਪਿੰਡ ਢੁੱਡੀਕੇWritten by ਪ੍ਰਿੰਸੀਪਲ ਸਰਵਣ ਸਿੰਘ30 - ਕਹਾਣੀ ਬੁੱਢੇ ਤੇ ਬੀਜ ਦੀWritten by ਪ੍ਰਿੰਸੀਪਲ ਸਰਵਣ ਸਿੰਘ31 - ਮੇਰੀ ਖੇਡ ਪੱਤਰਕਾਰੀWritten by ਪ੍ਰਿੰਸੀਪਲ ਸਰਵਣ ਸਿੰਘ32 - ਦਿੱਲੀ ਦੀਆਂ ਏਸ਼ਿਆਈ ਖੇਡਾਂWritten by ਪ੍ਰਿੰਸੀਪਲ ਸਰਵਣ ਸਿੰਘ33 - ਪਿੰਡ ਦੀ ਸੱਥ `ਚੋਂWritten by ਪ੍ਰਿੰਸੀਪਲ ਸਰਵਣ ਸਿੰਘ34 - ਸਾਕੇ ਨੀਲੇ ਤਾਰੇ ਦਾ ਸੇਕWritten by ਪ੍ਰਿੰਸੀਪਲ ਸਰਵਣ ਸਿੰਘ35 - ਅਕਾਲ ਪੁਰਖ ਦਾ ਸੱਦਾWritten by ਪ੍ਰਿੰਸੀਪਲ ਸਰਵਣ ਸਿੰਘ36 - ਮੌਤ ਦਾ ਪਹਿਰਾWritten by ਪ੍ਰਿੰਸੀਪਲ ਸਰਵਣ ਸਿੰਘ37 - ਮੇਰਾ ਤੋਰਾ ਫੇਰਾWritten by ਪ੍ਰਿੰਸੀਪਲ ਸਰਵਣ ਸਿੰਘ38 - ਮੇਰੀ ਅਮਰੀਕਾ ਫੇਰੀWritten by ਪ੍ਰਿੰਸੀਪਲ ਸਰਵਣ ਸਿੰਘ39 - ਬਾਤਾਂ ਵਤਨ ਦੀਆਂWritten by ਪ੍ਰਿੰਸੀਪਲ ਸਰਵਣ ਸਿੰਘ40 - ਝੂਟੇ ਤੇ ਢਾਣੀਆਂWritten by ਪ੍ਰਿੰਸੀਪਲ ਸਰਵਣ ਸਿੰਘ41 - ਸਫ਼ਰ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘ42 - ਖੇਡ ਮੇਲੇ ਵੇਖਦਿਆਂWritten by ਪ੍ਰਿੰਸੀਪਲ ਸਰਵਣ ਸਿੰਘ44 - ਮੇਰਾ ਪ੍ਰਿੰਸੀਪਲ ਬਣਨਾWritten by ਪ੍ਰਿੰਸੀਪਲ ਸਰਵਣ ਸਿੰਘ45 - ਢੁੱਡੀਕੇ ਤੋਂ ਮੁਕੰਦਪੁਰWritten by ਪ੍ਰਿੰਸੀਪਲ ਸਰਵਣ ਸਿੰਘ46 - ਪ੍ਰਿੰਸੀਪਲੀ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘ47 - ਮੇਰੀ ਰਿਟਾਇਰਮੈਂਟWritten by ਪ੍ਰਿੰਸੀਪਲ ਸਰਵਣ ਸਿੰਘ48 - ਰਿਟਾਇਰ ਹੋਣ ਪਿੱਛੋਂWritten by ਪ੍ਰਿੰਸੀਪਲ ਸਰਵਣ ਸਿੰਘ49 - ਵੇਖਿਆ ਸ਼ਹਿਰ ਲਾਹੌਰWritten by ਪ੍ਰਿੰਸੀਪਲ ਸਰਵਣ ਸਿੰਘ50 - ਬਾਬਾ ਪਾਲਾ ਸਿੰਘWritten by ਪ੍ਰਿੰਸੀਪਲ ਸਰਵਣ ਸਿੰਘ51 - ਮੇਰੀ ਖੇਡ ਲੇਖਣੀ ਦੀ ਮੈਰਾਥਨWritten by ਪ੍ਰਿੰਸੀਪਲ ਸਰਵਣ ਸਿੰਘ52 - ਮੇਰੇ ਰੈਣ ਬਸੇਰੇWritten by ਪ੍ਰਿੰਸੀਪਲ ਸਰਵਣ ਸਿੰਘ53 - ਪਾਰਸ ਤੇ ਯੋਗੀWritten by ਪ੍ਰਿੰਸੀਪਲ ਸਰਵਣ ਸਿੰਘ54 - ਹੋ ਜਾਣੀ ਸੀ ਜਾਹ ਜਾਂਦੀ!Written by ਪ੍ਰਿੰਸੀਪਲ ਸਰਵਣ ਸਿੰਘ |