ਜੀਵਨੀਆਂ (68)ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ . . . . Read more >
Published in
ਇਕਬਾਲ ਰਾਮੂਵਾਲੀਆ
1957-58 ਦੀਆਂ ਬਾਤਾਂ ਨੇ: ਓਦੋਂ ਮੈਂ ਪੰਜਵੀਂ-ਛੇਵੀਂ ਦੀਆਂ ਕਿਤਾਬਾਂ `ਚ ਉਲਝਿਆ ਹੋਇਆ ਹੋਵਾਂਗਾ। ਟੀ ਵੀ ਤੇ ਟ੍ਰਾਂਜ਼ਿਸਟਰ ਰੇਡੀਓ ਅਮਰੀਕਾ ਜਪਾਨ ਵਰਗੇ ਵਿਕਸਤ ਮੁਲਕਾਂ `ਚ ਭਾਵੇਂ ਅਵਤਾਰ ਧਾਰ ਚੁੱਕੇ ਸਨ ਪ੍ਰੰਤੂ ਪੰਜਾਬ `ਚ ਇਨ੍ਹਾਂ ਦੇ ਨਾਮ ਐਵੇਂ ਗਿਣਤੀ ਦਿਆਂ ਲੋਕਾਂ ਨੇ ਹੀ ਸੁਣੇ ਹੋਣਗੇ। ਪਿੰਡਾਂ `ਚ ਕਿਸੇ ਇੱਕ-ਅੱਧੀ ਛੱਤ `ਤੇ ਦੋ ਬਾਂਸ ਗੱਡ ਕੇ, ਉਨ੍ਹਾਂ ਦੇ ਉੱਪਰਲੇ ਸਿਰਿਆਂ ਉੱਤੇ ਇੱਕ ਤੋਂ ਦੂਜੇ ਤੀਕ ਲਟਕਾਈਆਂ ਏਰੀਅਲ ਦੀਆਂ ਤਾਰਾਂ ਏਹ ਐਲਾਨ ਕਰਦੀਆਂ ਸਨ ਕਿ ਇਸ ਘਰ `ਚ ਇੱਕ ਰੇਡੀਓ-ਸੈੱਟ ਵੀ ਵਸਦਾ ਹੈ ਜਿਹੜਾ ਆਮ ਲੋਕਾਂ ਦੀ . . . . Read more >
Published in
ਇਕਬਾਲ ਰਾਮੂਵਾਲੀਆ
ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ . . . . Read more >
Published in
ਇਕਬਾਲ ਰਾਮੂਵਾਲੀਆ
34-35 ਵਰ੍ਹੇ ਕੈਨਡਾ `ਚ ਰਹਿੰਦਿਆਂ ਮੈਂ ਕਦੇ ਵੀ ਸਾਈਕਲ ਦੀ ਸਵਾਰੀ ਨਹੀਂ ਕੀਤੀ, ਮਗਰ ਸਾਈਕਲਾਂ ਦੇ ਸੁਪਨਿਆਂ ਦੀ ਸਵਾਰੀ ਮੇਰੀ ਨੀਂਦਰ ਅੱਜ ਵੀ ਕਰਦੀ ਰਹਿੰਦੀ ਹੈ। ਕਦੀ ਮੈਂ ਆਪਣੇ ਵੱਡੇ ਭਰਾ ਬਲਵੰਤ ਦੇ ਸਾਈਕਲ ਦੇ ਪਿੱਛੇ ਬੈਠਾ ਹੁੰਦਾ ਹਾਂ ਤੇ ਕਦੇ ਪੰਕਚਰ ਹੋਏ ਚੱਕਿਆਂ ਲਈ ਮੈਂ ਸਾਈਕਲ-ਮੁਰੰਮਤੀ ਦੁਕਾਨਾਂ ਲਭਦਾ ਫਿਰਦਾ ਹੁੰਦਾ ਹਾਂ। ਕਦੇ ਮੇਰੇ ਸਾਈਕਲ ਦੀ ਚੇਨ ਟੁੱਟ ਜਾਂਦੀ ਹੈ ਤੇ ਕਦੇ ਕਿਸੇ ਸਾਈਕਲ-ਸਟੈਂਡ `ਤੇ ਖਲ੍ਹਿਆਰਿਆ ਮੇਰਾ ਸਾਈਕਲ, ਮੈਨੂੰ ਲਭਦਾ ਹੀ ਨਹੀਂ। ਚੱਕਿਆਂ ਦੀਆਂ ਤਾਰਾਂ ਦਾ ਟੁੱਟਣਾ ਤਾਂ ਮੇਰੇ ਸੁਪਨਿਆਂ . . . . Read more >
Published in
ਇਕਬਾਲ ਰਾਮੂਵਾਲੀਆ
ਮੈਂ ਹਾਲੇ ਸੁਰਤ ਵੀ ਨਹੀਂ ਸੀ ਸੰਭਲ਼ੀ ਜਦੋਂ ਗਾਇਕੀ ਮੇਰੇ ਆਲ਼ੇ-ਦੁਆਲ਼ੇ ਸਾਹਾਂ ਵਾਂਗ ਵਗਣ ਲੱਗ ਪਈ ਸੀ। ਬੁਖ਼ਾਰ ਵਾਂਗ ਭਖ਼ਦੇ, ਅਪਰੈਲ-ਮਈ ਦੇ ਦਿਨੀਂ, ਪੇਂਡੂ ਲੋਕ ਕਣਕਾਂ ਵੱਢਣ, ਗਹੁਣ, ਛਜਲੀਆਂ ਲਾਉਣ, ਤੇ ਬੋਹਲ਼ ਬਣਾਉਣ ਦੇ ਕਸ਼ਟਮਈ ਤੇ ਲਮਕਵੇਂ ਕਾਰਜ ਵਿੱਚ ਮਸਰੂਫ਼ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਬਿਲਕੁਲ ਵਿਹਲਾ ਹੁੰਦਾ ਸੀ। ਉਸ ਦੇ ਦੋ ਜੋਟੀਦਾਰ, ਚੰਦ ਜੰਡੀ ਤੇ ਰਣਜੀਤ ਸਿੱਧਵਾਂ, ਗਰਮੀਆਂ ਦੇ ਦਿਨੀਂ ਅਕਸਰ ਸਾਡੇ ਪਿੰਡ ਹੀ ਹੁੰਦੇ। ਸਵੇਰ ਤੋਂ ਹੀ ਸਾਡੇ ਵਿਸ਼ਾਲ ਦਲਾਨ ਵਿੱਚ ਮੰਜਿਆਂ ਦੀ ਰੌਣਕ ਜੁੜ ਜਾਂਦੀ। ਸਵੇਰੇ-ਸਵੇਰੇ . . . . Read more >
Published in
ਇਕਬਾਲ ਰਾਮੂਵਾਲੀਆ
ਦਸੰਬਰ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਸਾਡੀ ਮਾਂ ‘ਵੱਡੇ ਦਿਨਾਂ’ ਦੀਆਂ ਛੁੱਟੀਆਂ ਪੁਕਾਰਦੀ ਹੁੰਦੀ ਸੀ। ਸਾਨੂੰ ਇਸ ਅਸਲੀਅਤ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਇਹ ਦਿਨ ‘ਵੱਡੇ’ ਆਪਣੇ ਕੱਦ ਸਦਕਾ ਨਹੀਂ, ਬਲਕਿ ਈਸਾ ਮਸੀਹ ਦੇ ਜਨਮ ਦੇ “ਪਵਿੱਤਰ” ਦਿਨ ਹੋਣ ਕਰ ਕੇ ਜਾਣੇ ਜਾਂਦੇ ਸਨ। ਇਨ੍ਹਾਂ ਦਿਨਾਂ ‘ਚ ਹੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਲਈ, ਅਤੇ ਗੁਰੂ ਜੀ ਵੱਲੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ, ਪੱਛਮ ਵੱਲ ਨੂੰ ਕੀਤੇ ਕਸ਼ਟਮਈ, ਪੈਦਲ ਸਫ਼ਰ . . . . Read more >
Published in
ਇਕਬਾਲ ਰਾਮੂਵਾਲੀਆ
ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ . . . . Read more >
Published in
ਇਕਬਾਲ ਰਾਮੂਵਾਲੀਆ
ਬਾਪੂ ਦਾ ਕਵੀਸ਼ਰੀ ਜੱਥਾ ਵਿਸਾਖ ਦੇ ਪਹਿਲੇ ਹਫ਼ਤੇ ਕਲਕੱਤੇ ਲਈ ਰਵਾਨਾ ਹੋ ਗਿਆ ਸੀ। ਬਾਪੂ ਕਹਿ ਗਿਆ ਸੀ ਕਿ ਉਹ ਹਾੜ੍ਹ ਮਹੀਨਾ ਚੜ੍ਹਨ ਤੋਂ ਪਹਿਲਾਂ, ਕਲਕੱਤਿਓਂ ਪਰਤ ਆਵੇਗਾ ਕਿਉਂਕਿ ਉਨ੍ਹੀਂ ਦਿਨੀਂ ਪੰਜਾਬ ਵਿੱਚ ਹਾੜ੍ਹ ਦਾ ਮਹੀਨਾ ਸ਼ਾਦੀਆਂ ਦੇ ‘ਹੜ’ ਦਾ ਮਹੀਨਾ ਹੋਇਆ ਕਰਦਾ ਸੀ। ਹਾੜ੍ਹ ਦੀਆਂ ਸ਼ਾਦੀਆਂ `ਚ ਗਾਇਕੀ ਕਰਨ ਲਈ, ਪੰਜਾਬ ਦੇ ਤੁਮਾਮ ਗਵੱਈਏ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਕਰ ਲਏ ਜਾਂਦੇ ਸਨ। ਬਾਪੂ ਦੇ ਜੱਥੇ ਦੀ, ਕੋਟਕਪੂਰੇ ਦੇ ਇਲਾਕੇ ਦੇ ਪਿੰਡ ਬਾਜਾਖ਼ਾਨਾ ਵਿੱਚ, ਹਾੜ੍ਹ ਦੇ ਮਹੀਨੇ ਕਿਸੇ ਸ਼ਾਦੀ ਦੇ ਸਮਾਗਮ . . . . Read more >
Published in
ਇਕਬਾਲ ਰਾਮੂਵਾਲੀਆ
ਬਾਪੂ ਦਸਦਾ ਕਿ ਉਹ ਤਾਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਕਵੀਸ਼ਰੀ ਵਿੱਚ ਭਿੱਜਿਆ ਹੋਇਆ ਸੀ। ਜਿੱਥੋਂ ਤੀਕ ਮੇਰੀ ਸੁਰਤ ਜਾਂਦੀ ਹੈ ਉਥੋਂ ਤੋਂ ਹੀ ਉਹ ਮੈਨੂੰ ਕਵੀਸ਼ਰੀ ਲਿਖਦਾ, ਕਵੀਸ਼ਰੀ ਗੁਣਗਣਾਉਂਦਾ, ਕਵੀਸ਼ਰੀ ਦੇ ਸਾਹ ਲੈਂਦਾ, ਤੇ ਕਵੀਸ਼ਰੀ ਵਰਗੀ ਲੈਅਦਾਰ ਤੇ ਪ੍ਰਵਾਹਦਾਰ ਜ਼ਿੰਦਗੀ ਜੀਂਦਾ ਦਿਸਦਾ ਹੈ। ਆਮ ਤੌਰ `ਤੇ ਉਸ ਦੀ ਕਵੀਸ਼ਰੀ ਉਸ ਨੂੰ ਚੱਕਰਵਰਤੀ ਬਣਾਈ ਰਖਦੀ: ਕਦੇ ਕਿਸੇ ਪਿੰਡ `ਚ, ਕਦੇ ਕਿਸੇ ਮੇਲੇ `ਤੇ, ਕਦੇ ਕਿਸੇ ਧਾਰਮਿਕ ਦੀਵਾਨ `ਚ, ਤੇ ਕਦੇ ਕਿਸੇ ਕਾਨਫੰਰੰਸ `ਤੇ, ਪਰ ਜਿਸ ਦਿਨ ਵੀ ਉਹ ਕਿਤੇ ਬਾਹਰ ਨਾ ਗਿਆ ਹੁੰਦਾ, ਸਾਰੀ . . . . Read more >
Published in
ਇਕਬਾਲ ਰਾਮੂਵਾਲੀਆ
ਮੇਰਾ ਪੱਕਾ ਯਕੀਨ ਹੈ ਕਿ ਮੇਰੇ ਵਾਂਗ ਹੀ ਹਰ ਵਿਅਕਤੀ ਨੂੰ ਕਦੇ-ਕਦਾਈਂ ਅਜੀਬੋ-ਗਰੀਬ ਸੁਪਨਿਆਂ ਦੀ ਪ੍ਰੇਸ਼ਾਨੀ `ਚੋਂ ਗੁਜ਼ਰਨਾ ਪੈਂਦਾ ਹੋਵੇਗਾ। ਮੈਨੂੰ ਅਨੇਕਾਂ ਅਜੇਹੇ ਸੁਪਨੇ ਵਾਰ ਵਾਰ ਆਉਂਦੇ ਨੇ ਜਿਨ੍ਹਾਂ `ਚੋਂ ਗੁਜ਼ਰਦਿਆਂ ਮੈਂ ਸਾਹੋ-ਸਾਹ ਅਤੇ ਪਸੀਨੋ-ਪਸੀਨੀ ਹੋ ਜਾਂਦਾ ਹਾਂ। ਕਈਆਂ ਸੁਪਨਿਆਂ `ਚ ਵਰਤਿਆ ਵਰਤਾਰਾ ਏਨਾ ਕਰੂਰ, ਕਮੀਨਾ, ਤੇ ਗਲੀਜ਼ ਹੁੰਦਾ ਹੈ ਕਿ ਅਗਰ ਇਹ ਹਕੀਕਤ ਹੋਵੇ ਤਾਂ ਸੁਪਨਾ ਲੈਣ ਵਾਲਾ ਇਨਸਾਨ ਖੁਦਕੁਸ਼ੀ ਕਰ ਜਾਵੇ। ਵਾਰ ਵਾਰ ਦੁਹਰਾਏ ਜਾਂਦੇ ਇੱਕ ਸੁਪਨੇ `ਚ ਮੇਰਾ ਬਾਪ ਇੱਕ ਸ਼ਮਸ਼ਾਨਘਾਟ `ਚ ਮੁਰਦਾ . . . . Read more >
Published in
ਇਕਬਾਲ ਰਾਮੂਵਾਲੀਆ
ਜ਼ਿੰਦਗੀ ਦੇ ਛੇ ਦਹਾਕਿਆਂ ਦੇ ਲੰਮੇ ਸਫ਼ਰ ਦੌਰਾਨ, ਅਣਗਿਣਤ ਠੰਡੀਆਂ-ਤੱਤੀਆਂ ਹਵਾਵਾਂ `ਚੋਂ ਗੁਜ਼ਰਨ ਤੇ ਵੰਨ-ਸੁਵੰਨੇ, ਸੁਰੇ, ਬਿਸੁਰੇ ਵਿਅਕਤੀਆਂ ਨਾਲ ਵਿਚਰਣ ਤੋਂ ਬਾਅਦ ਮੈਂ ਇਹ ਯਕੀਨ ਕਰਨ ਲੱਗ ਪਿਆ ਹਾਂ ਕਿ ਬੁੱਧੀ ਦੀ ਸਧਾਰਨ (ਨੌਰਮਲ) ਯੋਗਤਾ ਵਾਲ਼ਾ ਹਰ ਵਿਅਕਤੀ, ਕੋਈ ਨਾ ਕੋਈ ਹੁਨਰ, ਕੁਦਰਤ ਵੱਲੋਂ ਹੀ ਲੈ ਕੇ ਆਉਂਦਾ ਹੈ। ਮੈਨੂੰ ਏਸ ਗੱਲ `ਚ ਵੀ ਦਮ ਨਜ਼ਰ ਆਉਂਦਾ ਹੈ ਕਿ ਕਿਸੇ ਖ਼ਾਸ ਹਾਲਾਤ ਵਿੱਚ, ਨਿੱਕੇ ਤੋਂ ਨਿੱਕਾ ਅਤੇ ਤੁੱਛ ਤੋਂ ਤੁੱਛ ਸਮਝਿਆ ਜਾਂਦਾ, ਦੁਨੀਆਂ ਦਾ ਹਰ ਹੁਨਰ ਵੀ ਮਹਾਨ ਹੁੰਦਾ ਹੈ; ਇਹ ਗੱਲ ਵੱਖਰੀ ਹੈ ਕਿ ਕਿਸੇ . . . . Read more >
Published in
ਇਕਬਾਲ ਰਾਮੂਵਾਲੀਆ
ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ . . . . Read more >
Published in
ਇਕਬਾਲ ਰਾਮੂਵਾਲੀਆ
More in This Group:00 - ਪਰਿਵਾਰ ਤੇ ਪਿਛੋਕੜWritten by ਇਕਬਾਲ ਰਾਮੂਵਾਲੀਆ54 - ਹੋ ਜਾਣੀ ਸੀ ਜਾਹ ਜਾਂਦੀ!Written by ਪ੍ਰਿੰਸੀਪਲ ਸਰਵਣ ਸਿੰਘ53 - ਪਾਰਸ ਤੇ ਯੋਗੀWritten by ਪ੍ਰਿੰਸੀਪਲ ਸਰਵਣ ਸਿੰਘ52 - ਮੇਰੇ ਰੈਣ ਬਸੇਰੇWritten by ਪ੍ਰਿੰਸੀਪਲ ਸਰਵਣ ਸਿੰਘ51 - ਮੇਰੀ ਖੇਡ ਲੇਖਣੀ ਦੀ ਮੈਰਾਥਨWritten by ਪ੍ਰਿੰਸੀਪਲ ਸਰਵਣ ਸਿੰਘ50 - ਬਾਬਾ ਪਾਲਾ ਸਿੰਘWritten by ਪ੍ਰਿੰਸੀਪਲ ਸਰਵਣ ਸਿੰਘ49 - ਵੇਖਿਆ ਸ਼ਹਿਰ ਲਾਹੌਰWritten by ਪ੍ਰਿੰਸੀਪਲ ਸਰਵਣ ਸਿੰਘ48 - ਰਿਟਾਇਰ ਹੋਣ ਪਿੱਛੋਂWritten by ਪ੍ਰਿੰਸੀਪਲ ਸਰਵਣ ਸਿੰਘ47 - ਮੇਰੀ ਰਿਟਾਇਰਮੈਂਟWritten by ਪ੍ਰਿੰਸੀਪਲ ਸਰਵਣ ਸਿੰਘ46 - ਪ੍ਰਿੰਸੀਪਲੀ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘ45 - ਢੁੱਡੀਕੇ ਤੋਂ ਮੁਕੰਦਪੁਰWritten by ਪ੍ਰਿੰਸੀਪਲ ਸਰਵਣ ਸਿੰਘ44 - ਮੇਰਾ ਪ੍ਰਿੰਸੀਪਲ ਬਣਨਾWritten by ਪ੍ਰਿੰਸੀਪਲ ਸਰਵਣ ਸਿੰਘ42 - ਖੇਡ ਮੇਲੇ ਵੇਖਦਿਆਂWritten by ਪ੍ਰਿੰਸੀਪਲ ਸਰਵਣ ਸਿੰਘ41 - ਸਫ਼ਰ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘ40 - ਝੂਟੇ ਤੇ ਢਾਣੀਆਂWritten by ਪ੍ਰਿੰਸੀਪਲ ਸਰਵਣ ਸਿੰਘ39 - ਬਾਤਾਂ ਵਤਨ ਦੀਆਂWritten by ਪ੍ਰਿੰਸੀਪਲ ਸਰਵਣ ਸਿੰਘ38 - ਮੇਰੀ ਅਮਰੀਕਾ ਫੇਰੀWritten by ਪ੍ਰਿੰਸੀਪਲ ਸਰਵਣ ਸਿੰਘ37 - ਮੇਰਾ ਤੋਰਾ ਫੇਰਾWritten by ਪ੍ਰਿੰਸੀਪਲ ਸਰਵਣ ਸਿੰਘ36 - ਮੌਤ ਦਾ ਪਹਿਰਾWritten by ਪ੍ਰਿੰਸੀਪਲ ਸਰਵਣ ਸਿੰਘ35 - ਅਕਾਲ ਪੁਰਖ ਦਾ ਸੱਦਾWritten by ਪ੍ਰਿੰਸੀਪਲ ਸਰਵਣ ਸਿੰਘ34 - ਸਾਕੇ ਨੀਲੇ ਤਾਰੇ ਦਾ ਸੇਕWritten by ਪ੍ਰਿੰਸੀਪਲ ਸਰਵਣ ਸਿੰਘ33 - ਪਿੰਡ ਦੀ ਸੱਥ `ਚੋਂWritten by ਪ੍ਰਿੰਸੀਪਲ ਸਰਵਣ ਸਿੰਘ32 - ਦਿੱਲੀ ਦੀਆਂ ਏਸ਼ਿਆਈ ਖੇਡਾਂWritten by ਪ੍ਰਿੰਸੀਪਲ ਸਰਵਣ ਸਿੰਘ31 - ਮੇਰੀ ਖੇਡ ਪੱਤਰਕਾਰੀWritten by ਪ੍ਰਿੰਸੀਪਲ ਸਰਵਣ ਸਿੰਘ30 - ਕਹਾਣੀ ਬੁੱਢੇ ਤੇ ਬੀਜ ਦੀWritten by ਪ੍ਰਿੰਸੀਪਲ ਸਰਵਣ ਸਿੰਘ29 - ਲੇਖਕਾਂ ਦਾ ਪਿੰਡ ਢੁੱਡੀਕੇWritten by ਪ੍ਰਿੰਸੀਪਲ ਸਰਵਣ ਸਿੰਘ28 - ਢੁੱਡੀਕੇ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ27 - ਨਨਕਾਣਾ ਸਾਹਿਬ ਦੀ ਯਾਤਰਾWritten by ਪ੍ਰਿੰਸੀਪਲ ਸਰਵਣ ਸਿੰਘ25 - ਮੇਰਾ ਮੰਗਣਾ ਤੇ ਵਿਆਹWritten by ਪ੍ਰਿੰਸੀਪਲ ਸਰਵਣ ਸਿੰਘ24 - ਦਿੱਲੀ ਤੋਂ ਢੁੱਡੀਕੇWritten by ਪ੍ਰਿੰਸੀਪਲ ਸਰਵਣ ਸਿੰਘ23 - ਪੰਜਾਂ ਰੁਪਿਆਂ ਦਾ ਭਾਰWritten by ਪ੍ਰਿੰਸੀਪਲ ਸਰਵਣ ਸਿੰਘ22 - ਮੇਰਾ ਖੇਡ ਲੇਖਕ ਬਣਨਾWritten by ਪ੍ਰਿੰਸੀਪਲ ਸਰਵਣ ਸਿੰਘ21 - ਮੇਰੀ ਪਹਿਲੀ ਕਹਾਣੀWritten by ਪ੍ਰਿੰਸੀਪਲ ਸਰਵਣ ਸਿੰਘ20 - ਦਿੱਲੀ ਦੀਆਂ ਸਰਗਰਮੀਆਂWritten by ਪ੍ਰਿੰਸੀਪਲ ਸਰਵਣ ਸਿੰਘ19 - ਮੇਰਾ ਲੈਕਚਰਾਰ ਲੱਗਣਾWritten by ਪ੍ਰਿੰਸੀਪਲ ਸਰਵਣ ਸਿੰਘ18 - ਫੈਡਰੇਸ਼ਨ ਦੀ ਪ੍ਰਧਾਨਗੀWritten by ਪ੍ਰਿੰਸੀਪਲ ਸਰਵਣ ਸਿੰਘ17 - ਨੈਸ਼ਨਲ ਸਟੇਡੀਅਮ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ16 - ਦਿੱਲੀ ਦਾ ਖਾਲਸਾ ਕਾਲਜWritten by ਪ੍ਰਿੰਸੀਪਲ ਸਰਵਣ ਸਿੰਘ15 - ਕਿਥੇ ਪਿੰਡ ਕਿਥੇ ਦਿੱਲੀWritten by ਪ੍ਰਿੰਸੀਪਲ ਸਰਵਣ ਸਿੰਘ14 - ਅੰਮ੍ਰਿਤਸਰ ਦੀ ਥਾਂ ਦਿੱਲੀWritten by ਪ੍ਰਿੰਸੀਪਲ ਸਰਵਣ ਸਿੰਘ13 - ਮੁਕਤਸਰ ਵਿੱਚ ਇੱਕ ਸਾਲWritten by ਪ੍ਰਿੰਸੀਪਲ ਸਰਵਣ ਸਿੰਘ12 - ਕੈਂਪਾਂ ਦਾ ਤਜਰਬਾWritten by ਪ੍ਰਿੰਸੀਪਲ ਸਰਵਣ ਸਿੰਘ11 - ਰਾਊਂਡ ਫੂਲ ਤੋਂ ਆਲਰਾਊਂਡWritten by ਪ੍ਰਿੰਸੀਪਲ ਸਰਵਣ ਸਿੰਘ10 - ਪਿੰਡ ਕੋਠਾ ਲੁਕਮਾਨਪੁਰWritten by ਪ੍ਰਿੰਸੀਪਲ ਸਰਵਣ ਸਿੰਘ09 - ਐੱਮ.ਆਰ.ਕਾਲਜ ਫਾਜ਼ਿਲਕਾWritten by ਪ੍ਰਿੰਸੀਪਲ ਸਰਵਣ ਸਿੰਘ08 - ਡੀ.ਏ.ਵੀ.ਸਕੂਲ ਫਾਜ਼ਿਲਕਾWritten by ਪ੍ਰਿੰਸੀਪਲ ਸਰਵਣ ਸਿੰਘ07 - ਡੀ.ਬੀ.ਹਾਈ ਸਕੂਲ ਮੱਲ੍ਹਾWritten by ਪ੍ਰਿੰਸੀਪਲ ਸਰਵਣ ਸਿੰਘ06 - ਰੌਲਿਆਂ ਵਾਲਾ ਸਾਲWritten by ਪ੍ਰਿੰਸੀਪਲ ਸਰਵਣ ਸਿੰਘ05 - ਮੇਰੀ ਮੁੱਢਲੀ ਪੜ੍ਹਾਈWritten by ਪ੍ਰਿੰਸੀਪਲ ਸਰਵਣ ਸਿੰਘ04 - ਬਚਪਨ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ03 - ਬੋਤੇ ਦੀ ਸਵਾਰੀWritten by ਪ੍ਰਿੰਸੀਪਲ ਸਰਵਣ ਸਿੰਘ02 - ਮੇਰਾ ਜਨਮ ਤੇ ਮੇਰਾ ਪਿੰਡWritten by ਪ੍ਰਿੰਸੀਪਲ ਸਰਵਣ ਸਿੰਘ01 - ਮੇਰੀ ਜੀਵਨ ਗਾਥਾWritten by ਪ੍ਰਿੰਸੀਪਲ ਸਰਵਣ ਸਿੰਘ |