Print this page
Wednesday, 09 May 2018 10:14

ਇੱਕ ਅਨਮੋਲ ਸ਼ਖਸੀਅਤ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਅਤੇ ਉਹਨਾਂ ਦੀ ਸੁਪਤਨੀ ਪਤਵੰਤ ਕੌਰ ਪੰਨੂੰ ਨਾਲ਼ ਸਾਡਾ ਸੰਪਰਕ ਕੋਈ ਪਿਛਲੇ ਪੰਜ ਕੁ ਸਾਲਾਂ ਤੋਂ ਬਣਿਆ ਹੈ। ਪਰ ਹਮੇਸ਼ਾ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਸਾਂਝ ਬਹੁਤ ਪੁਰਾਣੀ ਹੈ। ਇਨ੍ਹਾਂ ਥੋੜ੍ਹੇ ਜੇਹੇ ਸਾਲਾਂ ਵਿੱਚ ਇਹ ਸਬੰਧ ਇਤਨਾ ਕੁ ਮਜਬੂਤ ਹੋ ਗਿਆ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਮਾਂ ਬਾਪ ਦਾ ਦਰਜਾ ਦਿੰਦੇ ਹਾਂ।

ਕਿਰਪਾਲ ਸਿੰਘ ਪੰਨੂੰ ਇੱਕ ਬਹੁਤ ਹੀ ਸੂਝਵਾਨ, ਸੇਵਾ ਭਾਵਨਾ ਵਾਲ਼ੇ ਅਤੇ ਸੱਚਾ ਪਿਆਰ ਕਰਨ ਵਾਲ਼ੇ ਇਨਸਾਨ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੱਥੇ ਕੈਨੇਡਾ ਵਿੱਚ ਕਿਰਪਾਲ ਸਿੰਘ ਪੰਨੂੰ ਸਾਰਿਆਂ ਦੀ ਮੱਦਦ ਬਿਨਾਂ ਕਿਸੇ ਆਪਣੇ ਮਤਲਬ ਤੋਂ ਤਹਿ ਦਿਲੋਂ ਕਰਦੇ ਹਨ ਅਤੇ ਨਾਲ਼ ਹੀ ਉਹ ਸਾਡੇ ਲੋਕ ਭਲਾਈ ਦੇ ਕੰਮ (ਮੈਡੀਕਲ ਕੈੰਪ) ਜੋ ਅਸੀਂ ਹਰ ਸਾਲ ਇੰਡੀਆ ਜਾ ਕੇ ਕਰਦੇ ਹਾਂ ਉਸ ਵਿੱਚ ਪੂਰੇ ਤਨ ਮਨ ਨਾਲ ਸਾਡਾ ਸਾਥ ਦਿੰਦੇ ਹਨ। ਅਸੀਂ ਤਾਂ ਹਮੇਸ਼ਾ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਹਮੇਸ਼ਾ ਇਹਨਾਂ ਨੂੰ ਚੰਗੀ ਸਿਹਤ ਬਖਸ਼ੇ, ਲੰਮੀਆਂ ਉਮਰਾਂ ਦੇਵੇ ਅਤੇ ਇਹ ਇਸ ਤਰ੍ਹਾਂ ਹੀ ਲੋਕਾਂ ਤੇ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ।

Read 5115 times Last modified on Thursday, 10 May 2018 01:11
ਸੁਜਾਨ ਕੌਰ ਸੇਖੋਂ