You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਪੰਨੂੰ ਪੰਜਾਬੀ ਦਾ ਇੱਕ ਨਿਸ਼ਕਾਮ ਸੇਵਕ

ਲੇਖ਼ਕ

Sunday, 06 May 2018 22:04

ਪੰਨੂੰ ਪੰਜਾਬੀ ਦਾ ਇੱਕ ਨਿਸ਼ਕਾਮ ਸੇਵਕ

Written by
Rate this item
(0 votes)

ਕਿਰਪਾਲ ਸਿੰਘ ਪੰਨੂ ਨੂੰ ਮੈਂ ਪਿਛਲੇ ਕੋਈ 15 ਕੁ ਸਾਲਾਂ ਤੋਂ ਜਾਣਦਾ ਹਾਂ। ਉਹ ਬਹੁਤ ਸਹਿਜ-ਅਵੱਸਥਾ ਵਿੱਚ ਵਿਚਰਨ ਵਾਲਾ ਵਿਅਕਤੀ ਹੈ। ਉਹ ਬਹੁਤ ਸ਼ਾਂਤ-ਸੁਭਾਅ ਤੇ ਠਰ੍ਹੰਮੇ ਵਾਲਾ ਹੈ, ਕੋਈ ਵੀ ਕੰਮ ਕਾਹਲੀ ਵਿੱਚ ਨਹੀਂ ਕਰਦਾ। 1998 ਵਿੱਚ ਜਦੋਂ ਅਸੀਂ ਅਜੀਤ ਵੀਕਲੀ ਦੀ ਵੈੱਬਸਾਈਟ ਆਰੰਭ ਕੀਤੀ, ਉਸ ਸਮੇਂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਉਹ ਅਜੀਤ ਵੀਕਲੀ ਅਖ਼ਬਾਰ ਤੇ ਵੈੱਬਸਾਈਟ ਨਾਲ ਜੁੜਿਆ ਹੋਇਆ ਹੈ। ਵੈੱਬਸਾਈਟ ਕਿਹੜੇ ਫ਼ੌਂਟ ਵਿੱਚ ਹੋਵੇ, ਅਖ਼ਬਾਰ ਲਈ ਕਿਹੜਾ ਫ਼ੌਂਟ ਵਰਤਿਆ ਜਾਵੇ, ਬਾਹਰੋਂ ਆਉਣ ਵਾਲੀ ਡਾਕ ਨੂੰ ਕਿਵੇਂ ਆਪਣੇ ਮਨਭਾਉਂਦੇ ਫ਼ੌਂਟਸ ਵਿੱਚ ਤਬਦੀਲ ਕੀਤਾ ਜਾਵੇ, ਇਨ੍ਹਾਂ ਸਭ ਗੱਲਾਂ ਦਾ ਇਲਾਜ ਕਿਰਪਾਲ ਸਿੰਘ ਪੰਨੂ ਕੋਲ ਹੈ।

ਕਈ ਵਾਰੀ ਸਾਡੇ ਕੋਲ ਅਜਿਹੀਆਂ ਫ਼ੌਂਟਾਂ ਵਿੱਚ ਆਰਟੀਕਲ ਆ ਜਾਂਦੇ ਹਨ ਜਿਨ੍ਹਾਂ ਬਾਰੇ ਕਦੀ ਸੁਣਿਆ ਵੀ ਨਹੀਂ ਹੁੰਦਾ। ਪੰਨੂ ਕੋਲ ਸਭ ਦਾ ਇਲਾਜ ਹੁੰਦਾ ਹੈ। ਉਸ ਨੂੰ ਨਿਸ਼ਕਾਮ ਸੇਵਾ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ।

ਉਸ ਨੇ ਟੋਰਾਂਟੋ ਵਿੱਚ ਅਨੇਕਾਂ ਬਜ਼ੁਰਗਾਂ ਨੂੰ ਕੰਪਿਊਟਰ ਦੀ ਮੁਫ਼ਤ ਟਰੇਨਿੰਗ ਦੇ ਕੇ ਆਪਣੀ ਈਮੇਲ ਦੇਖਣ ਜਾਂ ਭੇਜਣ ਜੋਗਾ ਕਰ ਦਿੱਤਾ ਹੈ। ਉਸ ਦੇ ਵਿਦਿਆਰਥੀਆਂ ਵਿੱਚ ਕਈ ਕਹਿੰਦੇ-ਕਹਾਉਂਦੇ ਕਵੀ, ਲੇਖਕ ਤੇ ਅਜ਼ੀਮ ਸ਼ਖ਼ਸੀਅਤਾਂ ਸ਼ਾਮਲ ਹਨ।

ਇਹੋ ਜਿਹੀ ਨਿਸ਼ਕਾਮ ਹਸਤੀ ਨੂੰ ਮੇਰਾ ਪ੍ਰਣਾਮ!

Read 4509 times Last modified on Monday, 07 May 2018 13:52