You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ! ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, . . . . Read more >

ਉਹ ਬੰਦੇ ਕਿਸਮਤ ਵਾਲੇ ਕਹੇ ਜਾ ਸਕਦੇ ਹਨ ਜਿਹੜੇ ਪੰਜਾਬ ਦੇ ਦਹਿਸ਼ਤੀ ਦੌਰ `ਚ ਬਚੇ ਰਹੇ। ਉਹਨਾਂ ਦਿਨਾਂ `ਚ ਮੌਤ ਦਾ ਕੋਈ ਵਿਸਾਹ ਨਹੀਂ ਸੀ। ਬੰਦੇ ਚੰਗੇ ਭਲੇ ਘਰੋਂ ਜਾਂਦੇ ਤੇ ਓਦੋਂ ਈ ਪਤਾ ਲੱਗਦਾ ਜਦੋਂ ਮਰ ਗਿਆਂ ਦੀ ਖ਼ਬਰ ਆ ਜਾਂਦੀ। ਕਿਸੇ ਨੂੰ ਬੱਸ `ਚੋਂ ਲਾਹ ਕੇ ਮਾਰ ਦਿੱਤਾ ਗਿਆ ਹੁੰਦਾ ਤੇ ਕਿਸੇ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ। ਜੇ ਕਿਤੇ ਮੈਨੂੰ ਲਿਖੀ ਚਿੱਠੀ ਸੱਚਮੁੱਚ ਹੀ ਇਨਾਮੀ ਖਾੜਕੂ ਜਰਨੈਲ ਸਿੰਘ ਹਲਵਾਰਾ ਦੀ ਹੁੰਦੀ ਤਾਂ ਮੇਰਾ ਵੀ ਕੀ ਭਰੋਸਾ ਸੀ? ਚਿੱਠੀ ਲਿਖਣ ਵਾਲੇ ਨੇ ਐਸਾ ਪਲਾਟ ਗੁੰਦਿਆ . . . . Read more >

ਬਚਪਨ ਵਿੱਚ ਮੈਂ ਉੱਚੀ ਆਵਾਜ਼ `ਚ ਗਾਉਂਦੇ ਕਵੀਸ਼ਰਾਂ ਨੂੰ ਸੁਣਦਾ ਸਾਂ ਤਾਂ ਮੇਰਾ ਮਨ ਕਵੀਸ਼ਰ ਬਣਨ ਨੂੰ ਕਰਦਾ ਸੀ। ਸਕੂਲ `ਚ ਮਾਸਟਰਾਂ ਨੂੰ ਸਾਫ ਸੁਥਰੇ ਕਪੜੇ ਪਾਈ ਕੁਰਸੀਆਂ `ਤੇ ਬੈਠੇ ਵੇਖਦਾ ਤਾਂ ਸੋਚਦਾ ਕਿ ਵੱਡਾ ਹੋ ਕੇ ਮਾਸਟਰ ਬਣਾਂਗਾ। ਤਖਤੂਪੁਰੇ ਦੇ ਮੇਲੇ `ਚੋਂ ਚੋਰੀ ਚੁੱਕਿਆ ਚਿੱਠਾ ‘ਝਗੜਾ ਚਾਹ ਤੇ ਲੱਸੀ ਦਾ’ ਪੜ੍ਹਿਆ ਤਾਂ ਦਿਲ ਕੀਤਾ ਕਿ ਵੱਡਾ ਹੋ ਕੇ ਚਿੱਠੇ ਲਿਖਾਂਗਾ। ਪਰ ਐੱਮ.ਏ.ਕਰਨ ਪਿੱਛੋਂ ਮੇਰੇ ਸਾਹਮਣੇ ਲੈਕਚਰਾਰ ਲੱਗਣ ਦਾ ਨਿਸ਼ਾਨਾ ਨਿਸ਼ਚਿਤ ਹੋ ਗਿਆ। ਇਹਦੇ ਵਿੱਚ ਸਾਰਾ ਕੁਛ ਸੀ। ਉਦੋਂ ਦਿੱਲੀ . . . . Read more >

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more >

ਦਫਤਰ ਵਿੱਚ ਨਿੱਤ ਪ੍ਰਤੀ ਦੀਆਂ ਗੱਲਾਂ। ਕੰਮ ਦੀਆਂ। ਪ੍ਰੀਵਾਰ ਦੀਆਂ। ਪ੍ਰਵਾਸੀ ਜਿੰਦਗੀ ਤੇ ਇਸ ਨਾਲ ਜੁੱੜੇ ਸਰੋਕਾਰਾਂ ਸੰਗ ਸੰਵਾਦ। ਅਚਾਨਕ ਮੈਂਨੂੰ ਮੇਰਾ ਸਾਥੀ ਕਹਿਣ ਲੱਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਹੈ ਇਥੇ ਆਇਆਂ‎,‎ ਤੁਸੀਂ ਕਿਸੇ ਨੂੰ ਹੱਸਦਾ ਦੇਖਿਆ ਏ? ਤੇ ਮੈਂ ਚੁੱਪ ਹੋ ਗਿਆ। ਪ੍ਰੀਵਾਰਕ ਮਾਹੌਲ `ਚ ਕਿਸੇ ਦੇ ਘਰ ਬੈਠਿਆਂ ਮੈਂ ਆਪਣੇ ਮਿੱਤਰ ਨੂੰ ਪਰਵਾਸੀ ਅਵਾਰਡਜ ਨਾਇਟ ਬਾਰੇ ਪੁੱਛਿਆ ਕਿ ਤੁਹਾਨੂੰ ਸੱਭ ਤੋਂ ਚੰਗਾ ਕੀ ਲਗਾ? ਉਹ ਕਹਿਣ ਲੱਗਾ ਕਿ ਆਪਾਂ ਨੂੰ ਤਾਂ ਰਮਤਾ ਸੱਭ ਤੋਂ ਚੰਗਾ ਲੱਗਾ। ਇਸ ਬਹਾਨੇ ਘੜੀ . . . . Read more >

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ‎,‎ ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ‎,‎ ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ‎,‎ ਸ਼ਬਦਾਂ . . . . Read more >

ਮਾਂ ਦੀ ਗੋਦ, ਵੱਡਿਆਂ ਦੇ ਕੰਧਾੜੇ ਤੇ ਸੁਹਾਗੇ ਉਤੇ ਚੜ੍ਹਨ ਤੋਂ ਲੈ ਕੇ ਮੈਨੂੰ ਡਿਜ਼ਨੀਲੈਂਡ ਦੀਆਂ ਢਾਣੀਆਂ ਲੈਣ ਤੇ ਲੰਡਨ ਦੀ ਚੰਡੋਲ ਝੂਟਣ ਦੇ ਮੌਕੇ ਮਿਲੇ ਹਨ। ਮੈਂ ਸਿਆਟਲ ਦੀ ਸਪੇਸ ਨੀਡਲ ਤੇ ਟੋਰਾਂਟੋ ਦੇ ਸੀ.ਐੱਨ.ਐੱਨ.ਟਾਵਰ ਉਤੇ ਵੀ ਚੜ੍ਹਿਆਂ ਹਾਂ। ਅਮਰੀਕਾ ਦੇ ਟ੍ਰੇਡ ਟਾਵਰ ਢਹਿਣ ਤੋਂ ਇੱਕ ਮਹੀਨਾ ਪਹਿਲਾਂ ਹੀ ਮੈਂ ਉਨ੍ਹਾਂ ਉਤੇ ਚੜ੍ਹ ਕੇ ਨਿਊਯਾਰਕ ਦੇ ਨਜ਼ਾਰੇ ਲਏ ਸਨ। ਜੇ ਗਿਆਰਾਂ ਅਗੱਸਤ ਦੀ ਥਾਂ ਗਿਆਰਾਂ ਸਤੰਬਰ ਨੂੰ ਚੜ੍ਹਦਾ ਤਾਂ ਉਥੋਂ ਈ ਉਤਾਂਹ ਚਲਾ ਜਾਂਦਾ। ਫਿਰ ਨਾ ਝੂਟਿਆਂ ਦੀ ਗੱਲ ਹੋਣੀ ਸੀ ਤੇ ਨਾ . . . . Read more >

ਜਿਵੇਂ ਹਾਕੀ ਵਿੱਚ ਬਲਬੀਰ ਸਿੰਘ ਨਾਂ ਨੂੰ ਬਖ਼ਸ਼ ਹੈ ਤਿਵੇਂ ਅਥਲੈਟਿਕਸ ਵਿੱਚ ਮਹਿੰਦਰ ਸਿੰਘ ਨਾਂ ਦੀ ਗੁੱਡੀ ਚੜ੍ਹੀ ਰਹੀ ਹੈ। ਤਿੰਨ ਮਹਿੰਦਰ ਸਿੰਘ ਟੋਕੀਓ, ਜਕਾਰਤਾ ਤੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ। 1958 ਵਿੱਚ ਟੋਕੀਓ ਦੀਆਂ ਤੀਜੀਆਂ ਏਸ਼ਿਆਈ ਖੇਡਾਂ `ਚੋਂ ਖਾਨਖਾਨੇ ਦੇ ਮਹਿੰਦਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ। ਚਾਰ ਸਾਲ ਬਾਅਦ ਜਕਾਰਤਾ ਦੀਆਂ ਏਸ਼ਿਆਈ ਖੇਡਾਂ `ਚ ਜ਼ਿਲ੍ਹਾ ਜਲੰਧਰ ਦਾ ਇੱਕ ਹੋਰ ਮਹਿੰਦਰ ਸਿੰਘ 1500 ਮੀਟਰ ਦੀ ਦੌੜ ਨੂੰ ਪੈ ਗਿਆ ਸੀ। 1970 ਵਿੱਚ ਬੈਂਕਾਕ . . . . Read more >

1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ ਅਤੇ ਝਾੜ ਪੀਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿੱਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 66-67 ਵਿੱਚ ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ `ਤੇ . . . . Read more >

‘ਵਾਹਵਾ ਤੇਰੀਆਂ ਕੁਦਰਤਾਂ‎,‎ ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ‎,‎ ਤੇਰਾ ਅੰਤ ਨਾ ਜਾਈ . . . . Read more >

ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦੀ ਯਾਦਗਾਰ ਫੌਜੀ ਛਾਉਣੀ ਦੇ ਪੱਛਮ ਵਿਚ, ਮੀਆਂ ਮੀਰ ਦੇ ਨਾਂ ‘ਤੇ ਬਣੇ ਪੱੱਛਮੀ ਰੇਲਵੇ ਸਟੇਸ਼ਨ ਤੋਂ ਲਗਪਗ ਅੱਧਾ ਮੀਲ ਦੂਰ ਸਥਿਤ ਹੈ। ਫੌਜੀ ਛਾਉਣੀ ਦਾ ਨਾਂ ਵੀ ਸਾਈਂ ਮੀਆਂ ਮੀਰ ਦੇ ਨਾਂ ਨਾਲ ਹੀ ਸਬੰਧਤ ਹੈ ਜਿਸ ਨੂੰ ਆਮ ਤੌਰ ‘ਤੇ ‘ਮੀਆਂ ਮੀਰ ਛਾਉਣੀ’ ਆਖਿਆ ਜਾਂਦਾ ਹੈ। ਕਿੰਨਾ ਅਜੀਬ ਇਤਫ਼ਾਕ ਹੈ। ਸੁਲ੍ਹਾ ਅਤੇ ਮੁਹੱਬਤ ਦਾ ਪੈਗਾਮ ਦੇਣ ਵਾਲੇ ਦੇ ਨਾਂ ਉਤੇ ਹੀ ਫੌਜੀ ਛਾਉਣੀ, ਦਾ ਨਾਂ ਰੱਖਿਆ ਗਿਆ। ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ੇ ਤੋਂ ਪਿਛੋਂ ਪਹਿਲਾਂ ਤਾਂ ਅਨਾਰਕਲੀ ਦੇ ਸਥਾਨ ‘ਤੇ ਫੌਜੀ ਛਾਉਣੀ . . . . Read more >

ਦਿੱਲੀ ਮੈਂ ਬਾਈ ਸਾਲ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲ ਦਾ ਹੋ ਕੇ ਮੁੜਿਆ। ਜੁਆਨੀ ਦਾ ਬਿਹਤਰੀਨ ਸਮਾਂ ਮੈਂ ਦਿੱਲੀ ਵਿੱਚ ਬਿਤਾਇਆ। ਉਥੇ ਮੈਂ ਕਾਫੀ ਕੁੱਝ ਸਿੱਖਿਆ ਤੇ ਅਨੇਕਾਂ ਖੇਤਰਾਂ ਦੇ ਨਾਮਵਰ ਬੰਦਿਆਂ ਨੂੰ ਮਿਲਿਆ। ਉਨ੍ਹਾਂ `ਚ ਚੈਂਪੀਅਨ ਖਿਡਾਰੀ ਵੀ ਸਨ, ਪ੍ਰਸਿੱਧ ਲੇਖਕ ਵੀ ਤੇ ਹੰਢੇ ਵਰਤੇ ਸਿਆਸਤਦਾਨ ਵੀ ਸਨ। ਜਦੋਂ ਮੈਂ ਦਿੱਲੀ ਗਿਆ ਸਾਂ ਤਾਂ ਸਿੱਧਾ ਸਾਦਾ ਪੇਂਡੂ ਮੁੰਡਾ ਸਾਂ ਪਰ ਮੁੜਨ ਤਕ ਵਾਹਵਾ ਚੁਸਤ ਚਲਾਕ ਹੋ ਗਿਆ ਸਾਂ। ਦਿੱਲੀ ਦੀ ਰਹਿਤਲ ਨੇ ਮੈਨੂੰ ਪੱਕਾ ਦਿੱਲੀ ਵਾਲਾ ਬਣਨ ਦੇ ਮੌਕੇ ਦਿੱਤੇ ਸਨ . . . . Read more >