You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਜੂਨ 1984 ਦੀ ਤਿੰਨ ਤਾਰੀਖ ਸੀ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ। ਉਸੇ ਦਿਨ ਮੇਰੀ ਪਤਨੀ ਦੇ ਚਚੇਰੇ ਭਰਾ ਦਾ ਵਿਆਹ ਸੀ। ਮੇਰਾ ਛੋਟਾ ਭਰਾ ਭਜਨ ਸਿੰਘ ਵੀ ਉਸੇ ਘਰ ਵਿਆਹਿਆ ਹੋਇਐ। ਭਜਨ ਆਪਣੇ ਸਾਲੇ ਦੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਅਮਰੀਕਾ ਚਲਾ ਗਿਆ ਸੀ। ਉਹਨੀਂ ਦਿਨੀਂ ਪੰਜਾਬ ਵਿੱਚ ਅਣਹੋਣੀਆਂ ਵਰਤ ਰਹੀਆਂ ਸਨ। ਨਾ ਘੋਨੇ ਸਿਰਾਂ ਵਾਲਿਆਂ ਦੀ ਖ਼ੈਰ ਸੀ ਤੇ ਨਾ ਕੇਸਾਂ ਵਾਲਿਆਂ ਦੀ। ਬੇਕਸੂਰੇ ਬੰਦੇ ਬੱਸਾਂ `ਚੋਂ ਲਾਹ ਕੇ ਮਾਰੇ ਜਾ ਰਹੇ ਸਨ। ਮੌਤ ਕਿਤੇ ਵੀ ਤੇ ਕਿਸੇ ਨੂੰ ਵੀ ਆ ਸਕਦੀ ਸੀ। ਭਜਨ ਨੂੰ ਡਰ ਸੀ ਕਿਤੇ . . . . Read more >

ਫਾਜ਼ਿਲਕਾ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਹਾਕੀ ਕੋਚਿੰਗ ਕੈਂਪ ਅਤੇ ਹਾਈਕਿੰਗ ਟ੍ਰੈਕਿੰਗ ਟੂਰ ਲਾਉਣ ਦੇ ਮੌਕੇ ਮਿਲੇ। ਇਓਂ ਮੇਰਾ ਬਾਹਰਲੇ ਕਾਲਜਾਂ ਦੇ ਮੁੰਡਿਆਂ ਨਾਲ ਮੇਲ ਜੋਲ ਹੋਇਆ ਤੇ ਬਾਹਰਲੀ ਦੁਨੀਆ ਦਿਸੀ। ਘਰੋਂ, ਪਿੰਡੋਂ ਤੇ ਆਪਣੇ ਦਾਇਰੇ `ਚੋਂ ਨਿਕਲਣ ਨਾਲ ਵਿਦਿਆਰਥੀ ਵਧੇਰੇ ਕੁੱਝ ਸਿੱਖਣ ਤੇ ਆਤਮ ਨਿਰਭਰ ਹੋਣ ਲੱਗਦੇ ਹਨ। ਜਿਹੜੇ ਇਕੋ ਥਾਂ ਬੈਠੇ ਜਾਂ ਇਕੋ ਜਗ੍ਹਾ ਰਹੀ ਜਾਂਦੇ ਹੋਣ ਉਨ੍ਹਾਂ ਦਾ ਜੀਵਨ ਅਨੁਭਵ ਸੀਮਤ ਰਹਿ ਜਾਂਦਾ ਹੈ। ਖੂਹ ਦੇ ਡੱਡੂ ਦੀ ਮਿਸਾਲ ਇਸੇ ਪਰਸੰਗ . . . . Read more >

ਚੱਲਿਆ ਤਾਂ ਮੈਂ ਪਟਿਆਲੇ ਨੂੰ ਸੀ ਪਰ ਰਹਿ ਗਿਆ ਮੁਕਤਸਰ। ਬੀ.ਏ.ਕਰਨ ਪਿੱਛੋਂ ਮੈਂ ਪ੍ਰੋ.ਗੁਰਬਖਸ਼ ਸਿੰਘ ਸੱਚਦੇਵ ਦੀ ਸਲਾਹ ਲਈ ਕਿ ਹੁਣ ਕੀ ਕਰਾਂ? ਮੇਰੇ ਪੰਜਾਬੀ ਵਿੱਚ ਅੱਛੇ ਨੰਬਰ ਸਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਪੰਜਾਬੀ ਦੀ ਐੱਮ.ਏ.ਕਰ ਲੈ ਕਿਤੇ ਲੈਕਚਰਾਰ ਲੱਗ ਜਾਵੇਂਗਾ। ਉਨ੍ਹੀਂ ਦਿਨੀਂ ਪੰਜਾਬੀ ਦੀ ਐੱਮ.ਏ.ਕਰਨ ਲਈ ਮਹਿੰਦਰਾ ਕਾਲਜ ਪਟਿਆਲਾ ਮਸ਼ਹੂਰ ਸੀ ਜਿਥੇ ਸਰਕਾਰੀ ਕਾਲਜ ਹੋਣ ਕਾਰਨ ਪੜ੍ਹਾਈ ਤੇ ਹੋਸਟਲ ਦੀਆਂ ਫੀਸਾਂ ਵੀ ਘੱਟ ਸਨ। ਉਸ ਕਾਲਜ ਵਿੱਚ ਖੇਡਾਂ ਦਾ ਵੀ ਚੰਗਾ ਮਾਹੌਲ ਸੀ। ਕਾਲਜ ਤੋਂ ਕਰੈਕਟਰ . . . . Read more >

ਸਾਡੇ ਪਿੰਡਾਂ ਵੱਲ 1947 ਦੇ ਸਾਲ ਨੂੰ ਰੌਲਿਆਂ ਵਾਲਾ ਸਾਲ ਕਹਿੰਦੇ ਹਨ। ਆਜ਼ਾਦੀ ਦਾ ਸਾਲ ਉਨ੍ਹਾਂ ਦੇ ਮੂੰਹ ਨਹੀਂ ਚੜ੍ਹਿਆ। ਕਈ ਹੱਲਿਆਂ ਗੁੱਲਿਆਂ ਤੇ ਵੱਢ-ਟੁੱਕ ਦੇ ਦਿਨ ਵੀ ਕਹਿ ਦਿੰਦੇ ਹਨ। ਮੈਂ ਉਦੋਂ ਸੱਤਾਂ ਸਾਲਾਂ ਦਾ ਸਾਂ ਤੇ ਦੂਜੀ ਵਿੱਚ ਪੜ੍ਹਦਾ ਸਾਂ। ਮਿਰਾਸੀਆਂ ਤੇ ਜੁਲਾਹਿਆਂ ਦੇ ਮੁੰਡੇ ਮੇਰੇ ਪਹਿਲੇ ਆੜੀ ਸਨ ਜੋ ਜਲੂਸ ਸਮੇਂ ਸ਼ਬਦ ਗਾਇਆ ਕਰਦੇ ਸਨ-ਉੱਚਾ ਦਰ ਬਾਬੇ ਨਾਨਕ ਦਾ … ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ …। ਅਸੀਂ ਰੇਤੇ ਦੇ ਘਰ ਬਣਾਉਂਦੇ ਤੇ ਬੇਰੀਆਂ ਦੇ ਬੇਰ ਚੁਗਦੇ। ਕਈ ਵਾਰ ਖੇਡਦਿਆਂ ਨੂੰ . . . . Read more >

Tuesday, 27 October 2009 15:13

ਤੂੰ ਹੀ ਬੋਲ

Written by ਹਰਪ੍ਰੀਤ ਸੇਖਾ

ਸਭਨੀ ਥਾਈਂ ਇੱਕੋ ਖ਼ਬਰ ਦੀ ਹੀ ਚਰਚਾ ਸੀ ਅਤੇ ਉਸੇ ਖਬਰ ਨੂੰ ਆਪਣੇ ਅੰਦਰ ਰਿੜਕਦਾ ਤਰਸੇਮ ਜਦ ਘਰ ਪਹੁੰਚਿਆ ਤਾਂ ਆਮ ਦੀ ਤਰ੍ਹਾਂ ਟੀ.ਵੀ.ਮੂਹਰੇ ਬੈਠੀ ਉਸ ਦੀ ਅੱਠ-ਸਾਲਾ ਧੀ ਗੁਰਨੀਤ ਅਤੇ ਚਾਰ-ਸਾਲਾ ਪੁੱਤਰ ਸੁਮੀਤ ਨੇ ਰਲਵੀਂ ਆਵਾਜ਼ ਵਿੱਚ ਕਿਹਾ, “ਸਾਸਰੀ `ਕਾਲ, ਡੈਡੀ।” ‘ਸਾਸਰੀ `ਕਾਲ’ ਦਾ ਜਵਾਬ ਦਿੱਤੇ ਬਿਨ੍ਹਾ ਗੁਰਨੀਤ ਵੱਲ ਕ੍ਰੋਧ ਨਾਲ ਵੇਖਦੇ ਹੋਏ ਤਰਸੇਮ ਨੇ ਕਿਹਾ, “ਟੀ.ਵੀ.ਮੂਹਰੇ ਬਹਿ ਜਿਆ ਕਰ ਸਕੂਲੋਂ ਆਉਣ ਸਾਰ, ਨਾਲੇ ਜੁਆਕ ਨੂੰ ਸਿਖਾ ਇਹ ਪੁੱਠੀਆਂ ਆਦਤਾਂ।” ਅਤੇ ਫਿਰ ਉਹ ਬੱਚਿਆਂ ਨਾਲ ਸੋਫੇ `ਤੇ ਬੈਠੀ ਆਪਣੀ . . . . Read more >

ਦੁਖ ਸੁਖ ਧੁਰੋਂ ਬੰਦੇ ਦੇ ਨਾਲ ਨੇ। ਕੋਈ ਨਹੀਂ ਹੋਵੇਗਾ ਜਿਸ ਨੂੰ ਇਨ੍ਹਾਂ ਦਾ ਅਨੁਭਵ ਨਾ ਹੋਵੇ। ਖ਼ੁਸ਼ੀ ਨਾ ਹੋਵੇ, ਗ਼ਮ ਨਾ ਹੋਵੇ। ਮਿਲਿਆ ਨਾ ਹੋਵੇ ਤੇ ਵਿਛੜਿਆ ਨਾ ਹੋਵੇ। ਮੇਲ ਵਿਛੋੜਿਆਂ ਦੀਆਂ ਕਹਾਣੀਆਂ ਨਾਲ ਸਾਹਿਤ ਦੇ ਖ਼ਜ਼ਾਨੇ ਭਰੇ ਪਏ ਨੇ। ਇਸ ਕਲਮਕਾਰ ਦੇ ਬਹੁਤ ਸਾਰੇ ਸੱਜਣ ਮਿੱਤਰ ਤੇ ਸਾਕ ਸੰਬੰਧੀ ਵਿਛੜ ਗਏ ਨੇ ਤੇ ਇੱਕ ਦਿਨ ਇਹਨੇ ਵੀ ਵਿਛੜ ਜਾਣਾ ਹੈ। ਮੈਂ ਤਾਂ ਵਿੱਛੜ ਜਾਵਾਂਗਾ ਪਰ ਮੇਰੀਆਂ ਲਿਖਤਾਂ ਫਿਰ ਵੀ ਹੋਣਗੀਆਂ ਜਿਨ੍ਹਾਂ ਵਿੱਚ ਦੀ ਮੈਂ ਆਪਣੀਆਂ ਬਾਤਾਂ ਪਾਉਂਦਾ ਰਹਾਂਗਾ। ਮੇਰੀ ਇਹ ਜੀਵਨ ਗਾਥਾ ਇਥੇ . . . . Read more >

ਜਿਵੇਂ ਹਾਕੀ ਵਿੱਚ ਬਲਬੀਰ ਸਿੰਘ ਨਾਂ ਨੂੰ ਬਖ਼ਸ਼ ਹੈ ਤਿਵੇਂ ਅਥਲੈਟਿਕਸ ਵਿੱਚ ਮਹਿੰਦਰ ਸਿੰਘ ਨਾਂ ਦੀ ਗੁੱਡੀ ਚੜ੍ਹੀ ਰਹੀ ਹੈ। ਤਿੰਨ ਮਹਿੰਦਰ ਸਿੰਘ ਟੋਕੀਓ, ਜਕਾਰਤਾ ਤੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ। 1958 ਵਿੱਚ ਟੋਕੀਓ ਦੀਆਂ ਤੀਜੀਆਂ ਏਸ਼ਿਆਈ ਖੇਡਾਂ `ਚੋਂ ਖਾਨਖਾਨੇ ਦੇ ਮਹਿੰਦਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ। ਚਾਰ ਸਾਲ ਬਾਅਦ ਜਕਾਰਤਾ ਦੀਆਂ ਏਸ਼ਿਆਈ ਖੇਡਾਂ `ਚ ਜ਼ਿਲ੍ਹਾ ਜਲੰਧਰ ਦਾ ਇੱਕ ਹੋਰ ਮਹਿੰਦਰ ਸਿੰਘ 1500 ਮੀਟਰ ਦੀ ਦੌੜ ਨੂੰ ਪੈ ਗਿਆ ਸੀ। 1970 ਵਿੱਚ ਬੈਂਕਾਕ . . . . Read more >

Tuesday, 27 October 2009 17:21

ਛੱਬੀ ਜਨਵਰੀ

Written by ਮੇਜਰ ਮਾਂਗਟ

ਨੋਇਡਾ ਦੇ ਨਿੱਕੇ ਬੱਚੇ ਨੇ ਛੱਬੀ ਜਨਵਰੀ ਦੀ ਪਰੇਡ ਦੇਖ ਪੁੱਛਿਆ ਮਾਂ ਗਣਤੰਤਰ ਦਿਵਸ ਕੀ ਹੁੰਦਾ ਏ? ਤਾਂ ਮਾਂ ਬੋਲੀ ਪੂਰਨ ਪ੍ਰਭੂਸੱਤਾ ਦਾ ਦਿਨ ਲੋਕਾਂ ਦਾ ਆਪਣਾ ਰਾਜ ਤੇ ਲੋਕਾਂ ਦੀ ਸ਼ਕਤੀ ਲੋਕਾਂ ਦਾ ਆਪਣਾ ਸੰਵਿਧਾਨ ਤਾਂ ਬੱਚਾ ਫੇਰ ਬੋਲਿਆ ਮਾਂ ਸੰਵਿਧਾਨ ਕੀ ਹੁੰਦਾ ਏ? ਤਾਂ ਮਾਂ ਬੋਲੀ ਲੋਕ ਹੱਕਾਂ ਦਾ ਰਖਵਾਲਾ ਦਲਿਤਾਂ ਦਾ ਮਸੀਹਾ ਬੱਚਾ ਸ਼ਸ਼ੋਪੰਜ ਵਿੱਚ ਪੈ ਗਿਆ ਤੇ ਫਿਰ ਇਹ ਪਰੇਡ? ਦੇਸ਼ ਦੀ ਤਰੱਕੀ ਦਾ ਨਮੂਨਾ ਤਾਕਤ ਦਾ ਪ੍ਰਦਰਸ਼ਨ ਤਾਂ ਬੱਚੇ ਦੇ ਮਨ `ਚ ਇੱਕ . . . . Read more >

ਤੈਨੂੰ ਵੀ ਮਾਣ ਆਪਣਾ‎,‎ ਮੈਨੂੰ ਵੀ ਹੈ ਬਥੇਰਾ‎,‎ ਹੋਵਾਂ ਮੈਂ ਆ ਕੇ ਦੱਸ ਤੂੰ‎,‎ ਕਿਉਂਕਰ ਮੁਥਾਜ ਤੇਰਾ। ਕਾਇਰ ਵੀ ਹੋਣੀਆਂ ਦੀ‎,‎ ਜਦ ਸਾਣ ਤੇ  ਹੈ ਚੜ੍ਹਦਾ‎,‎ ਬਣਦਾ ਉਦੋਂ ਹੈ ਉਸ ਦਾ‎,‎ ਫੌਲਾਦ ਜਿਹਾ ਜੇਰਾ। ਚੇਤਨ ਮਨੁੱਖ ਹੀ ਤਾਂ‎,‎ ਜੀਵਨ ਦਾ ਹਾਣ ਬਣਦੇ‎,‎ ਪੈਰਾਂ `ਚ ਵਾਟ ਹੁੰਦੀ‎,‎ ਸੋਚਾਂ ਦੇ ਵਿੱਚ ਸੁਵੇਰਾ। ਮੈਂ ਜਿੰਦਗੀ ਨੂੰ ਤੇਰਾ‎,‎ ਨਾਂ ਲੈ ਕੇ ਹਾਕ ਮਾਰੀ‎,‎ ਉੰਝ ਬੋਲਿਆ ਕੋਈ ਨਾ‎,‎ ਪਰ ਗੂੰਜਿਆ ਚੁਫੇਰਾ। ਅੱਖਾਂ `ਚੋਂ ਨੀਂਦ ਖੋਈ‎,‎ ਜਦ ਤੋਂ ਵਿਹਾਜ ਆਇਆ‎,‎ ਹਾਸੇ‎,‎ ਜਿਨ੍ਹਾਂ . . . . Read more >

ਜੋੜੇਂਗਾ ਕਿਵੇਂ ਏਸ ਨੂੰ‎,‎ ਜਾਣਾ ਨਾ ਜੋੜਿਆ। ਟੁੱਟਦਾ ਰਿਹਾ ਹਰ ਰੋਜ਼ ਹੀ‎,‎ ਤੂੰ ਜਦ ਤੋਂ ਤੋੜਿਆ। ਪੱਥਰ ਚੱਟ ਕੇ ਜੇ ਮੁੜੇ‎,‎ ਮੁੜਨੇ ਦਾ ਮੁੱਲ ਕੀ? ਮੈਂ ਵਾਰ ਵਾਰ ਮੋੜਿਆ‎,‎ ਮੁੜਿਆ ਨਾ ਮੋੜਿਆ। ਰਿਸ਼ਤਾ ਹਰੇਕ ਟੁੱਟਦਾ‎,‎ ਅਪਣੀ ਅਉਧ ਵਿਹਾਜ ਕੇ; ਰਿਸ਼ਤਾ ਨਹੁੰ ਦੇ ਮਾਸ ਦਾ‎,‎ ਜਾਣਾ ਨਾ ਤੋੜਿਆ। ਪਰਬਤ ਝੁਕਾਅ ਲਏ ਅਸੀਂ‎,‎ ਤਾਂ ਹਿੰਮਤਾਂ ਦੇ ਨਾਲ਼; ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ। ਹੋਏ ਜੋ ਪਸਤ ਹੌਸਲੇ‎,‎ ਸੁਰਜੀਤ ਹੋਣਗੇ‎,‎ ਜਾਣਾ ਵਿਅਰਥ ਨਾ ਲਹੂ‎,‎ ਦਿਲ ਦਾ ਨਿਚੋੜਿਆ। ਸੋਚੀਂ . . . . Read more >

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂਪੜ੍ਹੀਆਂ ਨਾ ਗਈਆਂ‎,‎ ਨਾ ਮੁੜਕੇ ਹੀ ਆਈਆਂ। ਰਜ਼ਾ ਬਣੀਆਂ ਰੀਝਾਂ‎,‎ ਜੋ ਰੁੱਖਾਂ `ਤੇ ਟੰਗੀਆਂਸੁੱਕੀਆਂ ਨਾ ਝੜ੍ਹੀਆਂ‎,‎ ਨਾ ਪੈਰਾਂ `ਤੇ ਆਈਆਂ। ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈਨਾ ਜਾਵਣ ਭੁਲਾਈਆਂ‎,‎ ਨਾ ਸੀਨੇ ਹੀ ਲਾਈਆਂ। ਸੋਚ ਮੇਰੀ ਤੋਂ‎,‎ ਮੁਖੜਾ ਉਹ ਮੋੜੀ ਖੜ੍ਹਾ ਹੈਹੋ ਅੱਖਰਾਂ ਤੋਂ ਓਹਲੇ‎,‎ ਮੈਂ ਲੀਕਾਂ ਵੀ ਵਾਹੀਆਂ। ਨਿੱਤ ਨੈਣਾਂ . . . . Read more >

ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜ਼ਿਆਂ ਸਾਹਵੇਂ ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। . . . . Read more >