You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

ਜੋੜੇਂਗਾ ਕਿਵੇਂ ਏਸ ਨੂੰ‎,‎ ਜਾਣਾ ਨਾ ਜੋੜਿਆ। ਟੁੱਟਦਾ ਰਿਹਾ ਹਰ ਰੋਜ਼ ਹੀ‎,‎ ਤੂੰ ਜਦ ਤੋਂ ਤੋੜਿਆ। ਪੱਥਰ ਚੱਟ ਕੇ ਜੇ ਮੁੜੇ‎,‎ ਮੁੜਨੇ ਦਾ ਮੁੱਲ ਕੀ? ਮੈਂ ਵਾਰ ਵਾਰ ਮੋੜਿਆ‎,‎ ਮੁੜਿਆ ਨਾ ਮੋੜਿਆ। ਰਿਸ਼ਤਾ ਹਰੇਕ ਟੁੱਟਦਾ‎,‎ ਅਪਣੀ ਅਉਧ ਵਿਹਾਜ ਕੇ; ਰਿਸ਼ਤਾ ਨਹੁੰ ਦੇ ਮਾਸ ਦਾ‎,‎ ਜਾਣਾ ਨਾ ਤੋੜਿਆ। ਪਰਬਤ ਝੁਕਾਅ ਲਏ ਅਸੀਂ‎,‎ ਤਾਂ ਹਿੰਮਤਾਂ ਦੇ ਨਾਲ਼; ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ। ਹੋਏ ਜੋ ਪਸਤ ਹੌਸਲੇ‎,‎ ਸੁਰਜੀਤ ਹੋਣਗੇ‎,‎ ਜਾਣਾ ਵਿਅਰਥ ਨਾ ਲਹੂ‎,‎ ਦਿਲ ਦਾ ਨਿਚੋੜਿਆ। ਸੋਚੀਂ . . . . Read more >

ਹੋਟਲ ਪੁੱਜ ਕੇ ਖਾਣਾ ਖਾਣ ਤੋਂ ਬਾਅਦ ਜਗਤਾਰ ਤਾਂ ਲੇਟ ਗਿਆ ਤੇ ਮੈਂ ਸਵੇਰ ਦੇ ਲੰਮੇ ਸਫਰ ਬਾਰੇ ਸੋਚਣ ਲੱਗਾ। ਜੇ ਮੈਂ ਸਵੇਰੇ ਰਾਵਲਪਿੰਡੀ, ਪੰਜਾ ਸਾਹਿਬ ਦੀ ਯਾਤਰਾ ‘ਤੇ ਜਾਣਾ ਸੀ ਤਾਂ ਮੈਨੂੰ ਆਪਣਾ ਸਾਮਾਨ ਪੈਕ ਕਰਕੇ ਨਾਲ ਹੀ ਲਿਜਾਣਾ ਪੈਣਾ ਸੀ ਕਿਉਂਕਿ ਯਾਤਰਾ ਉਪਰੰਤ 19 ਅਪ੍ਰੈਲ ਨੂੰ ਸਿੱਧਾ ਸਵੇਰੇ ਲਾਹੌਰ ਰੇਲਵੇ ਸਟੇਸ਼ਨ ‘ਤੇ ਹੀ ਪੁੱਜਣ ਦਾ ਪ੍ਰੋਗਰਾਮ ਸੀ। ਰਾਤ ਨੂੰ ਮੈਂ ਸਾਮਾਨ ਸਾਂਭਦਿਆਂ ਡਾ. ਜਗਤਾਰ ਨੂੰ ਅਜੇ ਵੀ ਆਪਣੇ ਨਾਲ ਜਾਣ ਲਈ ਮਨਾ ਰਿਹਾ ਸਾਂ ਪਰ, ‘ਸਿਹਤ ਏਨੇ ਲੰਮੇ ਸਫਰ ਦੀ ਇਜਾਜ਼ਤ ਨਹੀਂ ਦਿੰਦੀ’ ਵਾਲਾ ਉਹਦਾ ਬਹਾਨਾ . . . . Read more >

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ। ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ। ਬਖਸ਼ੀ ਨਾ ਦਾਤ ਰੱਬ ਨੇ‎,‎ ਗਾ ਗਾ ਕੇ ਲਿਖਣ ਦੀ‎,‎ ਮੈਂ ਪਾਲ਼ਿਆ ਹੁਨਰ ਮਸਾਂ‎,‎ ਸੌ ਜਫਰ ਜਾਲ਼ ਕੇ। ਪੜ੍ਹਕੇ ਪਛਾਣ ਲੈਣ ਗੇ‎,‎ ਤੇਰਾ ਮੁਹਾਂਦਰਾ‎,‎ ਗਜ਼ਲਾਂ `ਚ ਨਾਕਸ਼ ਮੈਂ ਤਿਰੇ‎,‎ ਚੱਲਿਆਂ ਸੰਭਾਲ ਕੇ। ਢਹਿੰਦੀ ਕਲਾ ਨੂੰ ਛੱਡ‎,‎ ਬਲ ਧਾਰ ਲੈ ਮਨਾ‎,‎ ਪਾਇੰਗਾ ਮੰਜ਼ਲਾਂ ਕਿਵੇਂ‎,‎ ਲੱਤਾਂ ਨਿਸਾਲ ਕੇ। ਧਰਤੀ `ਤੇ ਡਿਗਣ ਨਾ ਦਵੇ‎,‎ ਸਾਗਰ ਕਮਾਲ ਹੈ‎,‎ ਸੂਰਜ ਦੀ ਗੇਂਦ ਬੋਚਦਾ‎,‎ ਹੈ ਇਓਂ ਉਛਾਲ . . . . Read more >

ਉਹ ਬੰਦੇ ਕਿਸਮਤ ਵਾਲੇ ਕਹੇ ਜਾ ਸਕਦੇ ਹਨ ਜਿਹੜੇ ਪੰਜਾਬ ਦੇ ਦਹਿਸ਼ਤੀ ਦੌਰ `ਚ ਬਚੇ ਰਹੇ। ਉਹਨਾਂ ਦਿਨਾਂ `ਚ ਮੌਤ ਦਾ ਕੋਈ ਵਿਸਾਹ ਨਹੀਂ ਸੀ। ਬੰਦੇ ਚੰਗੇ ਭਲੇ ਘਰੋਂ ਜਾਂਦੇ ਤੇ ਓਦੋਂ ਈ ਪਤਾ ਲੱਗਦਾ ਜਦੋਂ ਮਰ ਗਿਆਂ ਦੀ ਖ਼ਬਰ ਆ ਜਾਂਦੀ। ਕਿਸੇ ਨੂੰ ਬੱਸ `ਚੋਂ ਲਾਹ ਕੇ ਮਾਰ ਦਿੱਤਾ ਗਿਆ ਹੁੰਦਾ ਤੇ ਕਿਸੇ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ। ਜੇ ਕਿਤੇ ਮੈਨੂੰ ਲਿਖੀ ਚਿੱਠੀ ਸੱਚਮੁੱਚ ਹੀ ਇਨਾਮੀ ਖਾੜਕੂ ਜਰਨੈਲ ਸਿੰਘ ਹਲਵਾਰਾ ਦੀ ਹੁੰਦੀ ਤਾਂ ਮੇਰਾ ਵੀ ਕੀ ਭਰੋਸਾ ਸੀ? ਚਿੱਠੀ ਲਿਖਣ ਵਾਲੇ ਨੇ ਐਸਾ ਪਲਾਟ ਗੁੰਦਿਆ . . . . Read more >

ਸਾਡੇ ਪਿੰਡ ਉਦੋਂ ਚਾਰ ਜਮਾਤਾਂ ਦਾ ਪ੍ਰਾਇਮਰੀ ਸਕੂਲ ਹੀ ਸੀ। ਹੁਣ ਬਾਰਾਂ ਜਮਾਤਾਂ ਦਾ ਹੋ ਗਿਐ। ਚਕਰ ਦੇ ਮੁੰਡਿਆਂ ਨੂੰ ਪੰਜਵੀਂ `ਚ ਡੀ.ਬੀ.ਹਾਈ ਸਕੂਲ ਮੱਲ੍ਹੇ ਪੜ੍ਹਨ ਜਾਣਾ ਪੈਂਦਾ ਸੀ। ਉਦੋਂ ਅੱਠਾਂ ਦਸਾਂ ਪਿੰਡਾਂ ਵਿੱਚ ਇਕੋ ਹਾਈ ਸਕੂਲ ਹੁੰਦਾ ਸੀ। ਮੱਲ੍ਹੇ ਦੇ ਹਾਈ ਸਕੂਲ ਵਿੱਚ ਚਕਰ, ਲੱਖਾ, ਮਾਣੂੰਕੇ, ਦੇਹੜਕੇ, ਡੱਲਾ, ਰਸੂਲਪੁਰ, ਮੱਲੇਆਣੇ ਤੇ ਲੋਪੋਂ ਦੇ ਵਿਦਿਆਰਥੀ ਵੀ ਪੜ੍ਹਦੇ ਸਨ। ਇੱਕਾ ਦੁੱਕਾ ਦੌਧਰ, ਮੀਨੀਆਂ, ਕੁੱਸੇ ਤੇ ਰਾਮੇ ਤੋਂ ਵੀ ਆ ਲੱਗਦੇ ਸਨ। ਉਂਜ ਇਲਾਕੇ ਵਿੱਚ ਕਮਾਲਪੁਰਾ, ਬੁੱਟਰ, ਚੂਹੜਚੱਕ . . . . Read more >

ਮੈਂ ਜਦੋਂ ਮੁਕੰਦਪੁਰ ਗਿਆ ਤਾਂ ਮਨ `ਚ ਕਈ ਤੌਖਲੇ ਸਨ। ਮੈਨੂੰ ਪੈਸੇ ਧੇਲੇ ਦਾ ਹਿਸਾਬ ਕਿਤਾਬ ਨਹੀਂ ਸੀ ਆਉਂਦਾ। ਮੈਂ ਇਸ ਨੂੰ ਬਾਣੀਆਂ ਦੇ ਕਰਨ ਵਾਲਾ ਮਹਾਜਨੀ ਕੰਮ ਸਮਝਦਾ ਸਾਂ। ਇਸੇ ਕਰਕੇ ਮੈਂ ਢੁੱਡੀਕੇ ਕਾਲਜ ਵਿੱਚ ਬਰਸਰ ਨਹੀਂ ਸਾਂ ਬਣਿਆ। ਪਰ ਪ੍ਰਿੰਸੀਪਲੀ ਕਰਦਿਆਂ ਤਾਂ ਨਿੱਤ ਹੀ ਬਿੱਲਾਂ ਨਾਲ ਵਾਹ ਪੈਣਾ ਸੀ। ਮੈਨੂੰ ਘਰ ਦਿਆਂ ਨੇ ਸਾਵਧਾਨ ਕੀਤਾ ਸੀ, “ਹੋਰ ਨਾ ਕਿਤੇ ਗ਼ਲਤ ਥਾਂ ਦਸਖ਼ਤ ਕਰ ਬੈਠੀਂ ਤੇ ਪਿੱਛੋਂ ਤਰੀਕਾਂ ਭੁਗਤਦਾ ਰਹੀਂ।” ਮੈਨੂੰ ਬਜਟਾਂ, ਸੈਂਕਸ਼ਨਾਂ, ਕੁਟੇਸ਼ਨਾਂ, ਆਰਡਰਾਂ ਤੇ ਬਿੱਲਾਂ . . . . Read more >

ਖੇਡਾਂ ਦੀ ਦੁਨੀਆਂ ਵਿੱਚ ਮਸ਼ਹੂਰੀਆਂ ਵੀ ਬਹੁਤ ਹਨ ਤੇ ਗੁੰਮਨਾਮੀਆਂ ਵੀ ਘੱਟ ਨਹੀਂ। ਜਦੋਂ ਖਿਡਾਰੀ ਚੈਂਪੀਅਨ ਬਣ ਕੇ ਜਿੱਤ ਮੰਚ `ਤੇ ਚੜ੍ਹਦਾ ਹੈ ਤਾਂ ਉਹਦੀ ਚਾਰੇ ਪਾਸੇ ਬੱਲੇ ਬੱਲੇ ਹੋ ਜਾਂਦੀ ਹੈ। ਤੇ ਜਦੋਂ ਉਹ ਖੇਡ ਤੋਂ ਰਿਟਾਇਰ ਹੋ ਕੇ ਉਮਰ ਦਾ ਪਿਛਲਾ ਪਹਿਰ ਬਿਤਾਉਣ ਲੱਗਦਾ ਹੈ ਤਾਂ ਉਸ ਨੂੰ ਨੇੜ ਤੇੜ ਦੇ ਵੀ ਭੁੱਲ ਜਾਂਦੇ ਹਨ। ਉਹ ਗੁੰਮਨਾਮੀ ਦੀ ਵਾਦੀ ਵਿੱਚ ਗੁਆਚ ਜਾਂਦਾ ਹੈ। ਅਜਿਹਾ ਹੀ ਏਸ਼ੀਆ ਦੇ ਇੱਕ ਚੈਂਪੀਅਨ ਮੱਖਣ ਸਿੰਘ ਬਾਜਵਾ ਨਾਲ ਹੋਇਆ। ਏਸ਼ੀਆ ਬੜਾ ਵੱਡਾ ਮਹਾਂਦੀਪ ਹੈ। ਕਰੋੜਾਂ ਅਰਬਾਂ ਦੀ ਇਹਦੀ . . . . Read more >

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ‎,‎ ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ‎,‎ ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ‎,‎ ਸ਼ਬਦਾਂ . . . . Read more >

ਕਿਸੇ ਪੁਰਾਣੇ ਚੈਂਪੀਅਨ ਨਾਲ ਮੁਲਾਕਾਤ ਕਰਨ ਦਾ ਆਪਣਾ ਅਨੰਦ ਹੈ। ਖ਼ਾਸ ਕਰ ਕੇ ਬਜ਼ੁਰਗ ਚੈਂਪੀਅਨ ਨਾਲ। ਉਸ ਦੀਆਂ ਗੱਲਾਂ ਕਈ ਸਾਲ ਪਹਿਲਾਂ ਦਾ ਸਮਾਂ ਅੱਖਾਂ ਅੱਗੇ ਲਿਆ ਦਿੰਦੀਆਂ ਹਨ। ਮੈਂ ਨਿੱਕਾ ਸਿੰਘ ਦਾ ਨਾਂ ਸੁਣਿਆ ਹੋਇਆ ਸੀ। ਉਸ ਨੇ 1951 ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ `ਚੋਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਥੇ ਹੀ ਛੋਟਾ ਸਿੰਘ ਮੈਰਾਥਨ ਦੌੜ ਦਾ ਜੇਤੂ ਸੀ। ਨਿੱਕਾ ਸਿੰਘ ਤੇ ਛੋਟਾ ਸਿੰਘ ਇਕੋ ਅਰਥ ਦੇਣ ਵਾਲੇ ਨਾਂ ਹੋਣ ਕਾਰਨ ਮੇਰੇ ਜ਼ਿਹਨ ਵਿੱਚ ਹੁਣ ਤਕ ਰਲਗੱਡ ਹੁੰਦੇ ਰਹਿੰਦੇ ਹਨ। ਕਦੇ . . . . Read more >

ਅਮਰੀਕਾ ਮੇਰੇ ਲਈ ਹੁਣ ਚੰਡੀਗੜ੍ਹ ਪਟਿਆਲੇ ਜਾਣ ਵਾਂਗ ਹੈ। ਜਦੋਂ ਤੋਂ ਕੈਨੇਡਾ ਦਾ ਪਰਵਾਸੀ ਬਣਿਆ ਹਾਂ ਸਾਲ `ਚ ਚਾਰ ਪੰਜ ਗੇੜੇ ਅਮਰੀਕਾ ਦੇ ਲੱਗ ਜਾਂਦੇ ਹਨ। ਕਦੇ ਨਿਊਯਾਰਕ, ਕਦੇ ਸਿਆਟਲ, ਕਦੇ ਸ਼ਿਕਾਗੋ ਤੇ ਕਦੇ ਕੈਲੇਫੋਰਨੀਆ। ਕਬੱਡੀ ਮੇਲੇ ਕਰਾਉਣ ਵਾਲੇ ਅਕਸਰ ਸੱਦਦੇ ਰਹਿੰਦੇ ਹਨ। ਉਥੇ ਰਿਸ਼ਤੇਦਾਰ ਵੀ ਹਨ, ਦੋਸਤ ਮਿੱਤਰ ਵੀ ਤੇ ਮੇਰੇ ਪੁਰਾਣੇ ਵਿਦਿਆਰਥੀ ਵੀ ਹਨ। ਖੇਡਾਂ ਰਾਹੀਂ ਜੁੜੇ ਸੱਜਣ ਬੇਲੀ ਤੇ ਮੇਰੀਆਂ ਲਿਖਤਾਂ ਦੇ ਪਾਠਕ ਵੀ ਕਾਫੀ ਹਨ। ਅਮਰੀਕਾ ਜਾਣ ਵੇਲੇ ਲੱਗਦਾ ਹੀ ਨਹੀਂ ਕਿ ਕਿਸੇ ਬਿਗਾਨੇ ਮੁਲਕ . . . . Read more >

ਬਜ਼ੁਰਗ ਕਹਿੰਦੇ ਸਨ ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਈ ਨਹੀਂ। ਆਖ਼ਰ ਮੇਰਾ ਵੀ ਲਾਹੌਰ ਵੇਖਣ ਦਾ ਸਬੱਬ ਬਣ ਹੀ ਗਿਆ। ਅਪਰੈਲ 2001 ਵਿੱਚ ਲਾਹੌਰ `ਚ ਆਲਮੀ ਪੰਜਾਬੀ ਕਾਨਫਰੰਸ ਸੀ ਜਿਥੇ ਮੈਂ ਡੈਲੀਗੇਟ ਬਣ ਕੇ ਗਿਆ। ਮੈਂ ਬੇਸ਼ੱਕ 1969 ਵਿੱਚ ਪਾਕਿਸਤਾਨ ਜਾ ਆਇਆ ਸਾਂ ਪਰ ਉਦੋਂ ਲਾਹੌਰ ਨਹੀਂ ਸਾਂ ਵੇਖ ਸਕਿਆ। ਗੱਡੀ ਚੀਕਾਂ ਮਾਰਦੀ ਲਾਹੌਰ ਵਿੱਚ ਦੀ ਲੰਘ ਗਈ ਸੀ ਤੇ ਨਨਕਾਣਾ ਸਾਹਿਬ ਤੋਂ ਵਾਪਸ ਮੁੜ ਆਈ ਸੀ। ਰਾਤ ਦੇ ਹਨ੍ਹੇਰੇ ਵਿੱਚ ਲਾਹੌਰ ਦੀਆਂ ਜਗਦੀਆਂ ਬੱਤੀਆਂ ਹੀ ਦਿਸੀਆਂ ਸਨ। ਲਾਹੌਰ ਬਾਰੇ ਬੜਾ ਕੁੱਝ . . . . Read more >

ਸੁਰਮਈ ਸ਼ਾਮ ਉੱਤਰ ਰਹੀ ਸੀ। ਫਲੈਟੀਜ਼ ਹੋਟਲ ਦੇ ਬਾਹਰ ਦੋਸਤ-ਮਿੱਤਰ ਇਕ ਦੂਜੇ ਨੂੰ ਮਿਲ ਰਹੇ ਸਨ। ਸਾਂਝਾਂ ਬਣ ਰਹੀਆਂ ਸਨ। ਮੈਂ, ਸਤਿਨਾਮ ਮਾਣਕ ਤੇ ਰਘਬੀਰ ਸਿੰਘ ਤੇ ਉਸ ਦੀ ਪਤਨੀ ਖੜੋਤੇ ਸਾਂ। ਇਕ ਪਾਕਿਸਤਾਨੀ ਲੇਖਕ ਤੇ ਉਸ ਦੇ ਨਾਲ ਖੜੋਤੀ ਬੀਬੀ ਸਾਡੇ ਵੱਲ ਅਹੁਲੇ। ਦੁਆ ਸਲਾਮ ਹੋਈ। ਉਨ੍ਹਾਂ ਨੇ ਹੁਣੇ ਸਾਨੂੰ ਹਾਲ ਵਿਚ ਬੋਲਦਿਆਂ ਸੁਣਿਆ ਸੀ। ਲੇਖਕ ਜ਼ਾਹਿਦ ਹਸਨ ਨੇ ਬੀਬੀ ਦਾ ਤੁਆਰਫ ਕਰਾਇਆ, ‘‘ਇਹਦਾ ਨਾਂ ਜ਼ੋਇਆ ਹੈ। ਇਹ ਵੀ ਬਹੁਤ ਵਧੀਆ ਕਹਾਣੀਆਂ ਲਿਖਦੀ ਹੈ।’’ਜ਼ੋਇਆ ਨੇ ਦੋਵੇਂ ਹੱਥ ਨਾਹ ਵਿਚ ਹਿਲਾਏ, ‘‘ਓ ਛੱਡੋ ਜੀ! ਮੈਨੂੰ ਮਸ਼ਹੂਰ . . . . Read more >